ਰੱਬ ਦੇ ਨਾਂਮ ਦਾ ਧੰਨ ਇੱਕਠਾ ਕਰੀਏ। ਇਹੀ ਅਸਲੀ ਸੌਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ 
satwinder_7@hotmail.com 
03/06/2013. 289
ਪ੍ਰਭੂ ਦੀ ਪ੍ਰਸੰਸਾ ਕਰਦੇ ਹੋਏ, ਮਨ ਵਿੱਚੋ ਮਾੜੇ ਬਿਚਾਰ, ਪਾਪ ਹੱਟ ਜਾਂਣਗੇ। ਮਨ ਵਿੱਚੋ ਹੰਕਾਂਰ ਦਾ ਜ਼ਹਿਰ, ਮੈਂ-ਮੈਂ ਕਰਨ ਦਾ ਪਸਾਰਾ ਮੁੱਕ ਜਾਵੇਗਾ। ਬੇਫ਼ਿਕਰ ਹੋ ਕੇ, ਅੰਨਦ ਖੁਸ਼ੀਆਂ ਨਾਲ ਜੀਵਨ ਬੀਤੇਗਾ। ਹਰ ਸਾਹ ਨਾਲ ਰੱਬ ਨੂੰ ਯਾਦ ਕਰਕੇ ਇਕੱਠਾ ਕਰੀਏ। ਚਿਤ, ਮਨ ਦੀਆਂ ਸਾਰੀਆਂ ਅੱਕਲਾਂ, ਚਲਾਕੀਆਂ ਛੱਡਦੇ। ਰੱਬ ਦੇ ਭਗਤਾਂ ਵਿੱਚ ਬੈਠ ਕੇ, ਪ੍ਰਭੂ ਦੀ ਬਾਣੀ ਦੀ ਪ੍ਰਸੰਸਾ ਕਰਨ ਨਾਲ, ਸਹੀ ਦੌਲਤ ਮਿਲਦੀ ਹੈ। ਜੋ ਮਰਨ ਪਿਛੋਂ ਕੰਮ ਆਉਂਦੀ ਹੈ। ਰੱਬ ਦੇ ਨਾਂਮ ਦਾ ਧੰਨ ਇੱਕਠਾ ਕਰੀਏ। ਇਹੀ ਅਸਲੀ ਸੌਦਾ ਹੈ। ਇਸ ਦੁਨੀਆਂ ਵਿੱਚ ਅੰਨਦ ਮਿਲਦਾ ਹੈ। ਰੱਬ ਦੇ ਮਹਿਲਾਂ ਵਿੱਚ ਸਦਾ ਜਿੱਤ ਹੋਣ ਦਾ ਮਾਂਣ ਬੱਣਿਆ ਰਹਿੰਦਾ ਹੈ। ਸਾਰੇ ਜੀਵਾਂ ਵਿੱਚ ਇਕੋਂ ਰੱਬ ਨੂੰ ਜਾਂਣ। ਸਤਿਗੁਰ ਨਾਨਕ ਪ੍ਰਭੂ ਜੀ ਦੱਸ ਰਹੇ ਹਨ। ਐਸਾ ਬੰਦਾ ਉਹੀ ਹੈ। ਜਿਸ ਦੀ ਬਹੁਤ ਚੰਗੀ ਕਿਸਮਤ ਹੈ।
ਇੱਕ ਪ੍ਰਭੂ ਨੂੰ ਹੀ ਯਾਦ ਕਰਕੇ, ਇੱਕ ਪ੍ਰਭੂ ਦੀ ਹੀ ਪ੍ਰਸੰਸਾ ਕਰੀਏ। ਇੱਕ ਰੱਬ ਨੂੰ ਹੀ ਜੱਪ ਕੇ, ਇੱਕ ਰੱਬ ਦੀ ਹੀ ਮਿਲਣ ਦੀ ਇੱਛਾ ਰੱਖੀਏ। ਇੱਕ ਪ੍ਰਭੂ ਨੂੰ ਹੀ ਯਾਦ ਕਰਕੇ, ਇੱਕ ਪ੍ਰਭੂ ਦੇ ਹੀ ਬੇਅੰਤ ਕੰਮਾਂ ਦੀ ਪ੍ਰਸੰਸਾ ਕਰੀਏ। ਸਰੀਰ ਤੇ ਹਿਰਦੇ ਨਾਲ, ਇੱਕ ਪ੍ਰਮਾਤਮਾਂ ਨੂੰ ਹੀ ਯਾਦ ਕਰੀਏ। ਤੂੰ ਇਕੋ, ਇੱਕ ਪ੍ਰਭੂ ਜੀ, ਤੂੰ ਇੱਕ ਪ੍ਰਭੂ ਆਪ ਹੀ ਸਾਰੇ ਪਾਸੇ ਹੈ। ਪ੍ਰਭੂ ਆਪ ਹੀ ਸਾਰੇ ਜੀਵਾਂ ਵਿੱਚ, ਸਪੂਨ ਹੋ ਕੇ ਹਰ ਪਾਸੇ ਰਹਿੰਦਾ ਹੈ। ਦੁਨੀਆਂ ਉਤੇ ਬੇਅੰਤ ਤਰਾਂ ਦੇ ਖਿਲਾਰੇ, ਇੱਕ ਰੱਬ ਤੋਂ ਪੈਦਾ ਹੋਏ ਹਨ। ਇੱਕ ਪ੍ਰਮਾਤਮਾਂ ਨੂੰ ਹੀ ਯਾਦ ਕਰਕੇ, ਮਾੜੇ ਕੰਮ, ਪਾਪ ਮੁੱਕ ਗਏ ਹਨ। ਸਰੀਰ ਤੇ ਹਿਰਦਾ, ਇੱਕ ਰੱਬ ਦੇ ਪਿਆਰ ਵਿੱਚ ਰੰਗਿਆ ਹੋਇਆ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੀ ਕਿਰਪਾ ਨਾਲ, ਇੱਕ ਰੱਬ ਨੂੰ ਜਾਂਣ ਕੇ ਪਛਾਂਣ ਲਿਆ ਹੈ। ਪ੍ਰਮਾਤਮਾਂ ਜੀ, ਕਈ ਜਨਮਾਂ ਤੋਂ ਦੁਨੀਆਂ ਘੁੰਮ ਕੇ, ਤੇਰੇ ਕੋਲ ਤੇਰਾ ਆਸਰਾ ਲੈਣ ਲਈ ਆਇਆਂ ਹਾਂ। ਤੇਰੇ ਕੋਲ ਓਟ ਤੱਕ ਕੇ, ਢਹਿ ਪਿਆ ਹਾਂ। ਸਤਿਗੁਰ ਨਾਨਕ ਲਿਖ ਰਹੇ ਹਨ, ਪ੍ਰਭੂ ਜੀ ਤੇਰੇ ਅੱਗੇ ਤਰਲਾ, ਅਰਦਾਸ ਹੈ। ਆਪਦਾ ਪਿਆਰ ਮੇਰੇ ਮਨ ਵਿੱਚ ਲਗਾ ਦਿਉ। 
 ਮੈਂ ਮੰਗਤਾ ਬੰਦਾ, ਪ੍ਰਭੂ ਜੀ ਤੇਰੇ ਨਾਂਮ ਦੀ ਭੀਖ ਮੰਗਦਾਂ ਹਾਂ। ਮੇਹਰਬਾਨੀ ਕਰਕੇ, ਪ੍ਰਭੂ ਜੀ ਆਪਦੀ ਭਗਤੀ ਦੇ ਦੇਵੋ। ਰੱਬ ਦੇ ਪਿਆਰੇ ਭਗਤਾਂ ਦੀ ਧੂੜੀ ਮੰਗਦਾ ਹਾਂ। ਭਗਤਾਂ ਵਿੱਚ ਰਲ ਕੇ ਰਹਿ ਕੇ, ਰੱਬੀ ਬਾਣੀ ਦੀ ਬਿਚਾਰ ਸੁਣਨਾਂ, ਪੜ੍ਹਨਾਂ, ਗਾਉਣਾਂ ਚਹੁੰਦਾਂ ਹਾਂ। ਗੁਣਾਂ ਗਿਆਨ ਵਾਲੇ ਪ੍ਰਮਾਤਮਾਂ ਜੀ, ਮੇਰੀ ਆਸ ਪੂਰੀ ਕਰ ਦੇਵੋ। ਮੈਂ ਹਰ ਸਮੇਂ ਹੀ ਰੱਬ ਦੇ ਕੰਮਾਂ ਦੀ ਵੱਡਿਆਈ ਕਰਦਾਂ ਰਹਾਂ। ਹਰ ਸਾਹ, ਦਮ ਦੇ ਨਾਲ ਰੱਬ ਜੀ ਮੈਂ ਤੈਨੂੰ ਯਾਦ ਕਰਦਾਂ ਰਹਾਂ। ਪ੍ਰਮਾਤਮਾਂ ਦੇ ਸੋਹਣੇ ਚਰਨਾਂ ਨੂੰ ਦੇਖਣ ਦਾ ਪਿਆਰ ਬੱਣਿਆ ਰਹੇ। ਭਗਵਾਨ ਨਾਲ ਹਰ ਰੋਜ਼, ਹਮੇਸ਼ਾਂ ਰੱਬ ਨਾਲ ਪਿਆਰ ਕਰਦਾਂ ਰਹਾਂ। ਇੱਕ ਪ੍ਰਮਾਤਮਾਂ ਦਾ ਹੀ ਸਹਾਰਾ ਹੈ। ਉਸੇ ਰੱਬ ਦਾ ਹੀ ਮਨ ਨੂੰ ਧਰਵਾਸ ਹੈ।ਸਤਿਗੁਰ ਨਾਨਕ ਪ੍ਰਭੂ ਜੀ ਲਿਖ ਰਹੇ ਹਨ। ਸਿਰਫ਼ ਰੱਬ ਦਾ ਹੀ ਪਵਿੱਤਰ ਕੀਮਤੀ ਨਾਂਮ ਚਾਹੀਦਾ ਹੈ।
ਭਗਵਾਨ ਦੀ ਨਜ਼ਰ ਥੱਲੇ ਰਹੀਏ, ਬੇਅੰਤ ਅੰਨਦ ਮਿਲ ਜਾਦੇ ਹਨ। ਪ੍ਰਮਾਤਮਾ ਦੇ ਨਾਂਮ ਵਿਚੋਂ ਕੋਈ ਹੀ, ਮਿੱਠੇ ਸੁਆਦ ਦਾ ਅੰਨਦ ਲੈਂਦਾ ਹੈ। ਜਿਸ ਨੇ ਰੱਬੀ ਬਾਣੀ ਦਾ, ਮਿੱਠੇ ਸੁਆਦ ਦਾ ਅੰਨਦ ਲੈਂ ਲਿਆ ਹੈ। ਉਹ ਤ੍ਰਿਪਤ ਹੋ ਗਏ ਹਨ। ਉਨਾਂ ਭਗਤਾਂ ਵਿੱਚ ਸਾਰੇ ਗਿਆਨ ਦੇ ਗੁਣ ਆਉਣ ਨਾਲ, ਉਹ ਸਪੂਰ ਹੋ ਜਾਂਦੇ ਹਨ। ਉਹ ਘਬਰਾਉਂਦੇ, ਡੋਲਦੇ ਨਹੀਂ ਹਨ। ਭਗਤ ਰੱਬ ਦੇ ਪਿਆਰ ਵਿੱਚ, ਸਦਾ ਹੀ ਰਿੱਝ ਕੇ, ਲਿਵ ਲਾਈ ਰੱਖਦੇ ਹਨ। ਰੱਬ ਦੇ ਭਗਤਾਂ ਵਿੱਚ ਬੈਠ ਕੇ, ਰੱਬ ਦੇ ਗੁਣਾਂ ਦੀ ਪ੍ਰਸੰਸਾ ਕਰਕੇ, ਮਨ ਅੰਨਦ ਰੱਬ ਨੂੰ ਮਿਲਣ ਦਾ ਸ਼ੋਕ ਬੱਣਦਾ ਹੈ। ਰੱਬ ਦਾ ਸਹਾਰਾ ਤੱਕ ਕੇ, ਜੋ ਪ੍ਰਭੂ ਦੇ ਦਰ ਉਤੇ ਢਹਿ ਜਾਂਦੇ ਹਨ। ਹੋਰ ਆਸਰੇ ਛੱਡ ਦਿੰਦੇ ਹਨ। ਉਨਾਂ ਭਗਤਾ ਨੂੰ ਰੱਬ ਮਨ ਵਿੱਚ ਦਿਸਦਾ ਹੈ। ਜਿੰਨਾਂ ਦੀ ਦਿਨ ਰਾਤ ਰੱਬ ਵਿੱਚ ਸੁਰਤ ਲੱਗੀ ਰਹਿੰਦੀ ਹੈ। ਰੱਬ ਨੂੰ ਬਹੁਤ ਚੰਗੀ ਕਿਸਮਤ ਵਾਲੇ ਸਿਮਰਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਦੇ, ਪ੍ਰੇਮ ਦੇ ਰੰਗ ਵਿੱਚ ਰੱਚਿਆਂ ਅੰਨਦ ਮਿਲਦਾ ਹੈ।
ਰੱਬ ਨੂੰ ਪਿਆਰ ਕਰਨ ਵਾਲੇ ਭਗਤਾ ਦੀ, ਹਰ ਆਸਾ ਪੂਰੀ ਹੁੰਦੀ ਹੈ। ਸਤਿਗੁਰ ਨਾਨਕ ਪ੍ਰਭੂ ਜੀ ਤੋਂ ਪਵਿੱਤਰ ਅੱਕਲ ਲਈ ਹੈ। ਜਿਸ ਬੰਦੇ ਉਤੇ ਰੱਬ ਦਿਆਲ ਹੁੰਦਾ ਹੈ। ਉਸ ਨੂੰ ਭਗਤ ਬਣਾਂ ਕੇ, ਖੁਸ਼ੀਆਂ ਨਾਲ ਧੰਨ-ਧੰਨ ਕਰ ਦਿੰਦਾ ਹੈ। ਦੁਨੀਆਂ ਦੇ ਵਿਕਾਰ ਕੰਮ ਛੱਡ ਕੇ, ਪਾਪ ਮਾੜੇ ਕੰਮਾਂ ਤੋਂ ਆਪਦੀ ਜਾਨ ਬਚਾ ਲੈਂਦਾ ਹੈ। ਜੰਮਣ-ਮਰਨ ਦਰਦ, ਵਹਿਮ ਸਬ ਦੂਰ ਹੋ ਜਾਂਦੇ ਹਨ। ਮਨ ਦੀਆਂ ਮਨੋਕਾਂਮਨਾਵਾਂ, ਉਮੀਦਾ, ਮਨਸਾ, ਭਾਵਨਾਵਾਂ ਪੂਰੀਆਂ ਹੋ ਜਾਂਦੀਆ ਹਨ। ਉਸ ਨੂੰ ਭਗਵਾਨ ਹਰ ਥਾਂ, ਹਰ ਚੀਜ਼, ਜੀਵ ਬੰਦੇ ਵਿੱਚ, ਆਪਦੇ ਨਾਲ ਹੀ ਦਿੱਸਦਾ ਹੈ। ਜਿਸ ਦਾ ਪ੍ਰਭੂ ਬੰਦਾ ਹੈ। ਉਹ ਰੱਬ ਆਪਦੇ ਨਾਲ ਬੰਦੇ ਨੂੰ ਮਿਲਾ ਲੈਂਦਾ ਹੈ। ਰੱਬ ਤੇ ਬੰਦੇ ਵਿੱਚ ਇੱਕ ਜੋ ਹੋ ਜਾਂਦੀ ਹੈ। ਸਤਿਗੁਰ ਨਾਨਕ ਪ੍ਰਭੂ ਜੀ ਨੂੰ ਪਿਆਰ ਕਰਨ ਵਾਲੇ, ਰੱਬ ਦੇ ਪ੍ਰੇਮ ਵਿੱਚ ਰੰਗ ਕੇ, ਰੱਬ ਨਾਲ ਮਿਲ ਜਾਂਦੇ ਹਨ।

Comments

Popular Posts