ਬਹੁਤ ਜ਼ਿਆਦਾ ਪ੍ਰਸੰਸਾ ਕਰਨ ਵਲਿਆ ਤੋਂ ਬਚੋ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
1 ਮੂਰਖ ਨਾਲ ਬਹਿਸ ਕਰਨ ਨਾਲੋਂ ਚੁੱਪ ਭਲੀ ਹੈ।
2 ਦੋਸਤ ਦੀ ਲੋੜ ਸਮੇਂ ਮਦਦ, ਖ਼ੁਸ਼ੀ ਵਿੱਚ ਨਾਲ ਮੁਸਕਰਾਓ।
3 ਦੂਜਿਆਂ ਨਾਲ ਉਹੀ ਵਰਤਾਓ ਕਰੋਂ। ਜੋ ਤੁਸੀਂ ਆਪਣੇ ਨਾਲ ਚਾਹੁੰਦੇ ਹੋ।
4 ਕਿਸੇ ਦੀ ਗ਼ਰੀਬੀ, ਮਜਬੂਰੀ ਦਾ ਮਜ਼ਾਕ ਨਾ ਉਡਾਓ।
5 ਕਿਸੇ ਦਾ ਭਲਾ ਕਰਕੇ ਭੁੱਲਾ ਦੇਵੋ।
6 ਮਾਇਆ ਦਾ ਮਾਣ ਨਾ ਕਰੋ। ਇਹ ਕਿਸੇ ਦੀ ਮਿੱਤ ਨਹੀਂ।
7 ਚੰਗੀਆਂ ਕਿਤਾਬਾਂ ਪੜ੍ਹੋ। ਲੱਚਰ ਗੀਤ, ਸੰਗੀਤ, ਫ਼ਿਲਮਾਂ ਤੋਂ ਬਚੋ।
8 ਜਾਨ ਹੈ, ਤਾਂ ਜਹਾਨ ਹੈ। ਸਹਿਤ ਦਾ ਪੂਰਾ ਧਿਆਨ ਰੱਖੋ।
9 ਕਿਸੇ ਦੂਜੇ ਦੇ ਵਿਚਾਰਾਂ ਨੂੰ ਤੁਸੀਂ ਨਹੀਂ ਬਦਲ ਸਕਦੇ।
10 ਜੋ ਇੱਕ ਵਾਰ ਬੰਦੇ ਵਿੱਚ ਘਰ ਕਰ ਜਾਣ, ਆਦਤਾਂ ਕਦੇ ਵੀ ਨਹੀਂ ਬਦਲਦੀਆਂ।
11 ਈਰਖਾ ਕਰਨ ਵਾਲਿਆਂ ਤੋਂ ਬਚੋ। ਕਿਤੇ ਤੁਹਾਨੂੰ ਵੀ ਲਾਗ ਨਾ ਲੱਗ ਜਾਵੇ।
12 ਹੋ ਸਕੇ ਕਿਸੇ ਨੂੰ ਵੀ ਦੁਸ਼ਮਣ ਨਾ ਸਮਝੋ। ਦੋਸਤਾ ਦੇ ਨਾਲ ਦੁਸ਼ਮਣਾ ਨੂੰ ਵੀ ਚੇਤੇ ਰੱਖੋ।
13 ਦੁਸ਼ਮਣ ਨੂੰ ਹਮੇਸ਼ਾ ਤਾਕਤ ਵਾਰ ਸਮਝੋ।
14 ਪਹਿਲਾ ਦੂਜੇ ਉੱਤੇ ਵਾਰ ਨਾ ਕਰੋ। ਕੋਈ ਦੂਜਾ ਵਾਰ ਕਰੇ ਜ਼ਰੂਰ ਰੋਕੋ।
15 ਨਫ਼ਰਤ ਨੂੰ ਪਿਆਰ ਵਿੱਚ ਬਦਲਣ ਦੀ ਕੋਸ਼ਿਸ਼ ਕਰੋ।
16 ਬਦਲਾ ਲੈਣਾ ਕਿਸੇ ਵੀ ਮੁਸ਼ਕਲ ਦਾ ਹੱਲ ਨਹੀਂ ਹੈ।
17 ਵਡਿਆ ਦਾ ਸਤਿਕਾਰ ਕਰੋ। ਵੱਡੇ ਵੀ ਛੋਟਿਆ ਨੂੰ ਇੱਜ਼ਤ ਦੇਣ।
18 ਦੂਜਿਆਂ ਦੀ ਚਰਚਾ ਨਾ ਕਰੋ। ਦੂਜਿਆਂ ਦੀਆਂ ਬੁਰਾਈਆਂ ਨਾ ਚਿਤਾਰੋ।
19 ਕਿਸੇ ਨੂੰ ਮੁਆਫ਼ ਕਰਨਾ, ਬਹੁਤ ਵੱਡੀ ਬਹਾਦਰੀ ਹੈ।
20 ਧਾਰਮਿਕ ਤੇ ਚੰਗੇ ਲੋਕਾਂ ਦੀ ਸੰਗਤ ਕਰੋ।
21 ਚੁਗ਼ਲ ਖੋਰ ਤੇ ਨਿੰਦਕ ਤੋਂ ਬਚੋ।
22 ਨਾ ਬੁਰਾ ਕਰੋ, ਨਾ ਬੁਰਾ ਸੋਚੋ, ਨਾ ਬੁਰਾ ਸੁਣੋ।
23 ਜ਼ੁਲਮ ਕਰਨਾ ਤੇ ਜ਼ੁਲਮ ਸਹਿਣਾ ਮੂਰਖਤਾ ਤੇ ਕਾਇਰਤਾ ਹੈ।
25 ਹਰ ਇੱਕ ਦੇ ਵਿਚਾਰ ਮੇਲ ਨਹੀਂ ਖਾਂਦੇ।
26 ਕਈ ਵਾਰ ਅੱਖੀਂ ਦੇਖਿਆ ਵੀ ਸੱਚ ਨਹੀਂ ਹੁੰਦਾ।
27 ਸ਼ੱਕ ਇੱਕ ਬਿਮਾਰੀ ਹੈ, ਚਿੰਤਾ ਅੱਗ ਹੈ।
28 ਆਪਣੇ ਫ਼ੈਸਲੇ ਆਪ ਕਰੋ।
29 ਸ਼ਾਦੀ ਜੱਦੋ-ਜਹਿਦ ਹੈ ਤਾਂ ਤਲਾਕ ਮੁਸੀਬਤਾਂ ਦਾ ਦੂਜਾ ਨਾਮ ਹੈ।
30 ਸਾਫ਼ ਸੁਥਰੇ ਰਹਿਣਾ ਹੁਨਰ ਹੈ।
31 ਦੂਜਿਆਂ ਦਾ ਹੱਕ ਨਾ ਮਾਰੋ। ਦੂਜਿਆਂ ਦੇ ਕੰਮ ਆਵੋ।
32 ਇਮਾਨਦਾਰ ਬਣੋ। ਆਲਸ ਤੋਂ ਬਚੋ। ਹਮੇਸ਼ਾ ਆਪ ਨੂੰ ਕੰਮ ਵਿੱਚ ਰੁਝਾਈ ਰੱਖੋ। ਕੰਮ ਨੂੰ ਛੇਤੀ ਤੇ ਸਫ਼ਾਈ ਨਾਲ ਸਿਰੇ ਚਾੜੋ।
33 ਮਿਹਨਤੀ ਬੰਦੇ ਲਈ ਕੋਈ ਘਾਟਾ ਨਹੀਂ।
34 ਚੰਗੀਆਂ ਯਾਦਾਂ ਯਾਦ ਕਰਕੇ ਖ਼ੁਸ਼ ਰਹੋ। ਮਾੜਾ ਸਮਾਂ ਭੁਲਾਉਣ ਦੀ ਕੋਸਿਸ਼ ਕਰੋ।
35 ਧੋਖੇਬਾਜ਼ ਉੱਤੇ ਜ਼ਕੀਨ ਨਾ ਕਰੋ। ਹੋ ਸਕੇ ਆਪਣਾ ਕੰਮ ਦੂਜਿਆਂ ਉੱਤੇ ਨਾ ਛੱਡੋ।
36 ਕੱਚੇ ਫਲ ਸਬਜ਼ੀਆਂ ਰੱਜ-ਰੱਜ ਖਾਵੋ।

Comments

Popular Posts