ਭਾਗ 22 ਸਹੁਰੇ ਘਰ ਵਿੱਚ ਨਵੀਂ-ਨਵੇਲੀ ਵਹੁਟੀ ਦੇ ਸ਼ੁਰੂ ਵਿੱਚ ਬੜੇ ਨਖ਼ਰੇ ਉਠਾਏ ਜਾਂਦੇ ਹਨ ਜਿੰਦਗੀ ਜੀਨੇ ਦਾ ਨਾਂਮ ਹੈ
 ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com ਕੈਲੋ ਦੇ ਵਿਆਹ ਦਾ ਕੰਮ ਅਜੇ ਮੁੱਕਿਆ ਨਹੀਂ ਸੀ। ਉਸ ਦੇ ਭਰਾ ਦੇ ਵਿਆਹ ਦੀਆਂ ਤਿਆਰੀ ਸ਼ੁਰੂ ਹੋ ਗਈਆਂ ਸਨ। ਪਹਿਲੇ ਵਿਆਹ ਵਿੱਚ ਥੱਕੇ ਹੋਣ ਕਰਕੇ ਵੀ ਮੁੰਡੇ ਦੇ ਵਿਆਹ ਦਾ ਚਾਅ ਸਬ ਨੂੰ ਚੜ੍ਹਿਆ ਹੋਇਆ ਸੀ। ਧੀ ਦਾ ਵਿਆਹ ਕਰਕੇ, ਮਾਪੇਂ ਘਰੋਂ ਧੀ ਤੇ ਧੰਨ ਦੇ ਕੇ, ਆਪਦਾ ਘਰ ਖ਼ਾਲੀ ਕਰ ਦਿੰਦੇ ਹਨ। ਮੁੰਡੇ ਵਾਲਿਆਂ ਦਾ ਘਰ ਭਰ ਦਿੰਦੇ ਹਨ। ਬਹੁਤੇ ਮੁੰਡੇ ਵਾਲੇ ਮੂੰਹ ਅੱਡ ਕੇ ਮੰਗ ਲੈਂਦੇ ਹਨ। ਕਈ ਗੱਲ ਇਸ ਤਰਾਂ ਕਰ ਜਾਂਦੇ ਹਨ, " ਸਾਨੂੰ ਕੁੱਝ ਨਹੀਂ ਚਾਹੀਦਾ। ਜੋ ਵੀ ਦੇਣਾ ਹੈ। ਆਪਦੀ ਧੀ ਦੇ ਵਰਤਣ ਲਈ ਦੇਣਾ ਹੈ। ਇੰਨਾ ਤਾਂ ਹਰ ਕੋਈ ਕਰਦਾ ਹੀ ਹੈ। ਧੀ ਨੂੰ ਕੋਈ ਖ਼ਾਲੀ ਹੱਥ ਨਹੀਂ ਤੋਰਦਾ। ਹੱਥਾਂ, ਕੰਨਾਂ, ਗਲ਼ੇ ਨੂੰ ਖੱਟੀਆਂ ਛਾਪਾਂ ਤੇ ਤੇੜ ਢੱਕਣ ਨੂੰ ਹਰ ਕੋਈ ਦਿੰਦਾ ਹੈ। ਧੀ ਤੇ ਮਾਪਿਆਂ ਵਿੱਚ ਅਸੀਂ ਬਿਲਕੁਲ ਦਖ਼ਲ ਨਹੀਂ ਦਿੰਦੇ। " ਕੈਲੋ ਦੇ ਮਾਪਿਆਂ ਨੂੰ ਵੀ ਝਾਕ ਸੀ। ਜਿੰਨਾ ਕੁ ਉਸ ਦੇ ਵਿਆਹ ਤੇ ਖ਼ਰਚਾ ਕੀਤਾ ਹੈ। ਉਸ ਤੋਂ ਵੱਧ ਪੁੱਤਰ ਦੀ ਸ਼ਾਦੀ ਵਿੱਚ ਮਿਲ ਜਾਣਾ ਹੈ। ਧੀ ਦੀ ਸ਼ਾਦੀ ਪਿੱਛੋਂ ਮਾਪੇ ਉਦਾਸ ਹੋ ਜਾਂਦੇ ਹਨ। ਪੁੱਤ ਦਾ ਵਿਆਹ ਹੁੰਦੇ ਹੀ ਵਹੁਟੀ ਘਰ ਆ ਜਾਂਦੀ ਹੈ। ਮੁੰਡੇ ਦੇ ਵਿਆਹ ਦੀ ਜ਼ਿਆਦਾ ਖ਼ੁਸ਼ੀ ਹੁੰਦੀ ਹੈ। ਵਿਆਹ ਦੇ ਕੰਮਾਂ ਵਿੱਚ ਪੂਰਾ ਪਰਿਵਾਰ ਲੱਗਾ ਹੋਇਆ ਸੀ। ਕੰਮਾਂ ਵਿੱਚ ਪਤਾ ਹੀ ਨਹੀਂ ਲੱਗਾ। ਕਦੋਂ ਰਾਤ ਹੋ ਗਈ। ਪ੍ਰੇਮ ਇਸ ਘਰ ਦਾ ਜਮਾਈ ਸੀ। ਉਹ ਵੀ ਪੂਰਾ ਦਿਨ ਕੰਮ ਕਰਨ ਲੱਗਾ ਰਿਹਾ। ਸ਼ਹਿਰੋਂ ਚੀਜ਼ਾਂ ਦੀ ਖ਼ਰੀਦਦਾਰੀ ਕਰਨ ਲਈ ਕਈ ਬਾਰ ਘਰੋਂ ਜਾਣਾ ਪੈ ਰਿਹਾ ਸੀ। ਪ੍ਰੇਮ ਆਪ ਕਈ ਬਾਰ ਕੈਲੋ ਤੇ ਉਸ ਦੀ ਮੰਮੀ ਨੂੰ ਆਪਦੀ ਕਾਰ ਵਿੱਚ ਲਿਜਾ ਚੁੱਕਾ ਸੀ। ਲਾੜੇ ਨੂੰ ਸਜਾਉਣ ਤੇ ਸ਼ਿੰਗਾਰਨ ਦਾ ਸਮਾਨ ਵੀ ਖ਼ਰੀਦਿਆ ਗਿਆ ਸੀ। ਇੰਨਾ ਨੇ ਇਸੇ ਦਿਨ ਬਰੀ ਖ਼ਰੀਦੀ ਸੀ। ਉਨ੍ਹਾਂ ਨਾਲ ਗੁਆਂਢਣ ਵਿਚੋਲਣ ਸੀ। ਉਹ ਵਹੁਟੀ ਤੋਂ ਪਹਿਲਾਂ ਹੀ ਪੁੱਛ ਆਈ ਸੀ, " ਕਿਹੋ ਜਿਹੇ ਸੂਟ, ਗਹਿਣੇ ਬਰੀ ਵਿੱਚ ਖ਼ਰੀਦਣੇ ਹਨ। "  ਵਿਚੋਲਣ ਨਾਲ ਨਵੀਂ ਵਹੁਟੀ ਰਾਜ਼ੀ ਨ ਫ਼ਿਲਮ ਦੇਖ ਕੇ ਕਿਹਾ, " ਅੱਜ ਕਲ ਕਿਸੇ ਦੀ ਪਸੰਦ ਦੇ ਬਾਰੇ ਜਾਣਨਾ ਬਹੁਤ ਸੌਖਾ ਹੈ। ਫ਼ਿਲਮਾਂ, ਡਰਾਮਿਆਂ ਵਿੱਚ ਹਰ ਤਰਾਂ ਦਾ ਫ਼ੈਸ਼ਨ ਗਹਿਣੇ ਤੇ ਕੱਪੜੇ ਦਿਸ ਜਾਂਦੇ ਹਨ। ਰਸਾਲਿਆਂ ਵਿੱਚੋਂ ਪੋਸਟਲ ਮਿਲ ਜਾਂਦੇ ਹਨ। ਜੋ ਕੱਪੜੇ, ਗਹਿਣੇ ਫ਼ਿਲਮੀ ਸਟਾਰ ਨੇ ਪਾਏ ਹਨ। ਇਹੋ ਜਿਹੇ ਮੇਰੇ ਲਈ ਲੈ ਲਵੋ। " ਸਹੁਰੇ ਘਰ ਵਿੱਚ ਨਵੀਂ-ਨਵੇਲ ਵਹੁਟੀ ਦੇ ਸ਼ੁਰੂ ਵਿੱਚ ਬੜੇ ਨਖ਼ਰੇ ਉਠਾਏ ਜਾਂਦੇ ਹਨ। ਕੁੱਝ ਹੀ ਸਮੇਂ ਪਿੱਛੋਂ ਉਸੇ ਦੀ ਹਰ ਤੌਹੀਨ ਕੀਤੀ ਜਾਂਦੀ ਹੈ।ਉੱਨੀ ਪਹਿਚਾਣ ਕੈਲੋ ਤੇ ਪ੍ਰੇਮ ਵਿੱਚ ਨਹੀਂ ਹੋਈ ਸੀ। ਜਿੰਨਾ ਪ੍ਰੇਮ ਕੈਲੋ ਦੇ ਪਰਿਵਾਰ ਵਿੱਚ ਘੁਲ-ਮਿਲ ਗਿਆ ਸੀ। ਉਸ ਦਾ ਸੁਭਾ ਕੈਲੋ ਦੇ ਡੈਡੀ ਨੂੰ ਬਹੁਤ ਪਸੰਦ ਆਇਆ। ਉਸ ਦੇ ਕੰਮ ਵੀ ਪ੍ਰੇਮ ਕਰ ਰਿਹਾ ਸੀ। ਕੈਲੋ ਦੇ ਵਿਆਹ ਵਿੱਚ ਜੋ ਰਿਸ਼ਤੇਦਾਰ ਨਹੀਂ ਵੀ ਆਏ ਸੀ। ਉਨ੍ਹਾਂ ਨੇ ਪਹਿਲਾਂ ਹੀ ਆ ਕੇ, ਡੇਰੇ ਲਾ ਲਏ ਸਨ। ਰਾਤ ਨੂੰ ਸੌਣ ਲਈ ਬੰਦੇ ਤੇ ਔਰਤਾਂ, ਬੱਚੇ ਅਲੱਗ-ਅਲੱਗ ਪੈ ਗਏ ਸਨ। ਪ੍ਰੇਮ ਕੋਲੇ ਦਾ ਡੈਡੀ ਭਰਾ ਇੱਕ ਕਮਰੇ ਵਿੱਚ ਸੌ ਗਏ ਸਨ। ਅੱਜ ਕੈਲੋ ਦੇ ਵਿਆਹ ਪਿੱਛੋਂ ਇੱਕ ਰਾਤ ਹੋਰ ਹੋ ਗਈ ਸੀ। ਸੁਹਾਗ-ਰਾਤ ਅਜੇ ਵੀ ਨਹੀਂ ਮਨਾ ਹੋਈ ਸੀ। ਕੋਈ ਨਾਂ ਕੋਈ ਅੜਿੱਕਾ ਆ ਜਾਂਦਾ ਸੀ। ਅੱਜ ਫਿਰ ਵਿਆਹ ਦਾ ਮੇਲ ਆਇਆ ਕਰਕੇ, ਕੈਲੋ ਤੇ ਪ੍ਰੇਮ ਨੂੰ ਅਲੱਗ ਪੈਣਾ ਪੈ ਗਿਆ ਸੀ। ਪ੍ਰੇਮ ਨੂੰ ਅਚਾਨਕ ਡੈਡੀ ਕੋਲ ਪੈਣ ਦੇ ਪ੍ਰੋਗਰਾਮ ਦਾ ਪਤਾ ਲੱਗਾ ਸੀ।

Comments

Popular Posts