ਭਾਗ 48 ਰੱਬ ਜੀ ਦੇ ਕੰਮਾਂ ਦੀ ਉਪਮਾ ਕਰਨ ਵਾਲੇ ਭਗਤਾਂ ਨੂੰ ਆਪ ਬਚਾ ਲੈਂਦਾ ਹੈਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ 
satwinder_7@hotmail.com 
19/06/2013. 305
ਜਿਨਾ ਮਨੁੱਖਾਂ ਨੂੰ ਸਤਿਗੁਰੂ ਦੇ ਬਚਨ ਕਹੇ ਚੰਗੇ ਨਹੀਂ ਲੱਗਦੇ ਉਨ੍ਹਾਂ ਦੇ ਮੂੰਹ ਮਾੜੇ ਮੰਦੇ ਹੁੰਦੇ ਹਨ,  ਫਿਟਕਾਰੇ ਹੋਏ ਫਿਰਦੇ ਹਨ। ਜਿਨ੍ਹਾਂ ਦੇ ਮਨ ਵਿਚ ਪ੍ਰਭੂ ਦਾ ਪਿਆਰ ਨਹੀਂ, ਕਦ ਤੱਕ ਉਨ੍ਹਾਂ ਨੂੰ ਧੀਰਜ ਦੇ ਕੇ ਵਿਰਾਇਆ ਜਾ ਸਕਦੀ ਹੈ?ਉਹ ਮਨ ਮੱਤ ਵਰਤਣ ਵਾਲੇ ਬੰਦੇ ਭੂਤਾਂ ਵਾਂਗ ਹੀ ਭਟਕਦੇ ਹਨ।ਜਿਹੜਾ ਮਨੁੱਖ ਸਤਿਗੁਰੂ ਨੂੰ ਮਿਲਦਾ ਹੈ ਉਹ ਆਪਣੇ ਮਨ ਨੂੰ  ਟਿਕਾ ਕੇ ਰੱਖਦਾ ਹੈ, ਆਪਣੀ ਗੁਣਾਂ ਵਾਲੀ ਅਕਲ  ਨੂੰ ਉਹ ਆਪ ਹੀ ਵਰਤਦਾ ਹੈ ਸਤਿਗੁਰੂ ਨੂੰ ਨਾਨਕ ਕਿਸੇ ਨੂੰ ਆਪ ਰੱਬ ਮਿਲਾ ਕੇ ਸੁਖ  ਦਿੰਦਾ ਹੈ। ਕਿਸੇ  ਠੱਗੀ ਕਰਨ ਵਾਲਿਆਂ ਨੂੰ ਵੱਖ ਕਰ ਦਿੰਦਾ ਹੈ। 
ਜਿੰਨਾ ਦੇ ਮਨ ਵਿੱਚ ਪ੍ਰਭੂ ਪ੍ਰੇਮ ਦਾ ਭੰਡਾਰ ਹੈ। ਉਨਾ ਦੇ ਕੰਮ ਆਪ ਹੀ ਸਫਲ ਹੋ ਜਾਂਦੇ ਹਨ। ਉਹ ਲੋਕਾਂ ਦੀ ਝੇਪ-ਡਰ ਚੱਕ ਦਿੰਦੇ ਹਨ। ਰੱਬ ਉਨ੍ਹਾਂ ਦੇ ਅੰਦਰ ਹਾਜ਼ਰ ਹੋ ਜਾਂਦਾ ਹੈ। ਜਿਸ ਦੇ ਵੱਲ ਭਗਵਾਨ, ਪ੍ਰਭੂ ਆਪ ਹੈ। ਸਾਰੀ ਦੁਨੀਆ ਉਸ ਵੱਲ ਹੁੰਦੀ ਹੈ। ਲੋਕ ਉਸ ਨੂੰ ਅੱਖੀਂ ਦੇਖ ਕੇ ਪ੍ਰਸੰਸਾ ਕਰਦੇ ਹਨ। ਦੌਲਤ, ਵੱਡੇ ਰਾਜੇ, ਬਾਦਸ਼ਾਹ ਸਾਰੇ ਰੱਬ ਦੇ ਬਣਾਏ ਹਨ। ਉਹ ਵੀ ਰੱਬ ਨੂੰ ਸਿਰ ਝੁਕਾਉਂਦੇ ਪ੍ਰਸੰਸਾ ਕਰਦੇ ਹਨ। ਸੰਪੂਰਨ ਸਤਿਗੁਰ ਜੀ ਦੀ ਉਪਮਾ ਬਹੁਤ ਵੱਡੀ ਹੈ। ਵੱਡੇ ਸਤਿਗੁਰ ਨੂੰ ਚੇਤੇ ਕਰ ਕੇ, ਬੇਅੰਤ ਅਨੰਦ ਮਿਲਦਾ ਹੈ। ਸੰਪੂਰਨ ਸਤਿਗੁਰ ਜੀ ਨੇ, ਜਿਸ ਨੂੰ ਰੱਬੀ ਬਾਣੀ ਦੀ ਦਾਤ ਦਿੱਤੀ ਹੈ। ਪੱਕੀ ਗੱਲ ਹੈ। ਉਹ ਹਰ ਰੋਜ਼ ਹੋਰ-ਹੋਰ ਦਾਨ ਦਿੰਦਾ ਹੋਰ ਬਹੁਤ ਦੂਗਣਾ ਹੋਰ-ਹੋਰ ਵੱਧਦਾ ਹੈ। ਕੋਈ ਸਤਿਗੁਰ ਜੀ ਨੂੰ ਮਾੜਾ ਬੋਲਣ ਭੰਡੀ ਕਰਨ ਵਾਲਾ ਸਤਿਗੁਰ ਜੀ ਦੀ ਪ੍ਰਸੰਸਾ ਦੇਖ ਨਹੀਂ ਸਕਦਾ। ਰੱਬ ਆਪ ਹੀ ਉਸ ਨੂੰ ਤਬਾਹ ਕਰ ਦਿੰਦਾ ਹੈ। ਸਤਿਗੁਰ ਨਾਨਕ ਜੀ ਦੇ ਕੰਮਾਂ ਦੀ ਜੋ ਬੰਦੇ ਉਪਮਾ ਕਰਦੇ ਹਨ। ਆਪਦੇ ਪਿਆਰਿਆ ਨੂੰ ਉਹ ਆਪ ਬਚਾ ਲੈਂਦਾ ਹੈ। 
ਤੂੰ ਪ੍ਰਭੂ ਜੀ ਐਸਾ ਮਾਲਕ ਹੈ। ਤੇਰੇ ਤੱਕ ਕੋਈ ਪਹੁੰਚ ਨਹੀਂ ਸਕਦਾ। ਤੂੰ ਮਿਹਰਬਾਨ, ਵੱਡਾ ਦਾਤਾ ਦਾਨ ਦੇਣ ਵਾਲਾ ਹੈ। ਤੇਰੇ ਜਿੱਡਾ, ਹੋਰ ਕੋਈ ਮੈਨੂੰ ਦਿਸਦਾ ਨਹੀਂ ਹੈ। ਤੂੰ ਬਹੁਤ ਸੁਚੱਜਾ ਹੈ। ਮੇਰੇ ਮਨ ਨੂੰ ਚੰਗਾ ਲੱਗਣ ਵਾਲਾ ਹੈ। ਪਰਿਵਾਰ ਦਾ ਪਿਆਰ, ਜੋ ਦਿਸਦਾ ਲੱਗਦਾ ਹੈ, ਸਾਰਾ ਮਰ ਮੁੱਕ ਜਾਣ ਵਾਲਾ ਹੈ। ਜਿਹੜੇ ਰੱਬ ਤੋਂ ਬਗੈਰ ਕਿਸੇ ਦੂਜੇ ਨਾਲ, ਧੰਨ, ਬੰਦੇ ਨਾਲ ਮਨ ਜੋੜਦੇ ਹਨ, ਉਹ ਸਬ ਕਿਸੇ ਕੰਮ ਦਾ ਨਹੀਂ ਹੈ। ਨਾਸ਼ ਹੋਣ ਵਾਲਾ ਵਿਕਾਰ ਹੈ। ਤੂੰ ਸਤਿਗੁਰ ਨਾਨਕ ਪ੍ਰਭੂ ਜੀ ਨੂੰ ਯਾਦ ਕਰ। ਬੇਸਮਝ ਬਗੈਰ ਉਸ ਪ੍ਰਭ ਸੱਚੇ ਤੋਂ ਰੁਲ ਕੇ, ਮਰ-ਮਰ ਕੇ ਪਛਤਾਉਂਦਾ ਹੈ। 
ਸਤਿਗੁਰ ਨਾਨਕ ਜੀ ਦੀ ਰੱਬੀ ਬਾਣੀ ਨੂੰ ਬੰਦਾ ਪਹਿਲਾਂ ਸੱਚਾ ਪਿਆਰ ਨਹੀਂ ਕਰਦਾ। ਪਿੱਛੋਂ ਪਛਤਾਉਣ ਦਾ ਕੋਈ ਲਾਭ ਨਹੀਂ ਹੁੰਦਾ। ਮਨ ਦੀ ਮੰਨਣ ਵਾਲਾ ਅੱਧ ਵਿਚਾਲੇ ਭਟਕਦਾ ਫਿਰਦਾ ਹੈ। ਗੱਲਾਂ-ਬਾਤਾਂ ਨਾਲ ਅਨੰਦ ਨਹੀਂ ਮਿਲਦਾ। ਜਿਸ ਦੇ ਮਨ ਵਿੱਚ, ਸਤਿਗੁਰ ਨਾਨਕ ਜੀ ਦੀ ਰੱਬੀ ਬਾਣੀ ਲਈ ਪ੍ਰੇਮ ਨਹੀਂ ਹੈ। ਉਹ ਬੇਕਾਰ ਹੀ ਦੁਨੀਆ ਉੱਤੇ ਮਰਦੇ ਜੰਮਦੇ ਹਨ। ਜਦੋਂ ਦੁਨੀਆ ਬਣਾਉਣ ਵਾਲਾ ਮੇਰਾ ਪ੍ਰਭੂ ਤਰਸ ਕਰਦਾ ਹੈ। ਫਿਰ ਸਤਿਗੁਰ ਜੀ ਰੱਬ ਦਾ ਰੂਪ ਲੱਗਦਾ ਹੈ। ਫਿਰ ਉਹ ਸਤਿਗੁਰ ਨਾਨਕ ਜੀ ਦੀ ਰੱਬੀ ਬਾਣੀ ਦਾ ਰਸ ਪੀਂਦਾ ਹੈ। ਉਸ ਦਾ ਫ਼ਿਕਰ, ਭਟਕਣਾ ਦਾ ਝੋਰਾ, ਵਹਿਮ ਮੁੱਕ ਜਾਂਦਾ ਹੈ। ਉਹ ਹਰ ਸਮੇਂ ਖ਼ੁਸ਼ ਰਹਿੰਦੇ ਹਨ, ਜੋ ਬੰਦੇ ਸਤਿਗੁਰ ਨਾਨਕ ਜੀ ਦੇ ਕੰਮਾਂ ਦੀ ਦਿਨ ਰਾਤ ਪ੍ਰਸੰਸਾ ਕਰਦੇ ਹਨ। ਜੋ ਸਤਿਗੁਰ ਜੀ ਦਾ ਸੱਚਾ ਸੇਵਕ ਕਹਾਉਂਦਾ ਹੈ। ਜੋ ਸਵੇਰੇ ਉੱਠ ਕੇ, ਰੱਬ ਨੂੰ ਯਾਦ ਕਰਦਾ ਹੈ। ਹਰ ਦਿਨ ਸਵੇਰੇ ਉੱਠ ਕੇ ਹਿੰਮਤ ਕਰਦਾ ਹੈ। ਨਹਾ ਕੇ, ਰੱਬੀ ਗੁਰਬਾਣੀ ਦੀ ਸ਼ਬਦ ਬਿਚਾਰ ਕਰਕੇ, ਮਨ ਦੇ ਮਾੜੇ ਬਿਚਾਰਾ ਨੂੰ ਸਾਫ਼ ਕਰਦਾ ਹੈ। ਗੁਰਬਾਣੀ ਦੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ। ਜੋ ਬੰਦਾ ਸਤਿਗੁਰ ਜੀ ਦੀ ਗੁਰਬਾਣੀ ਦੀ ਸਿੱਖਿਆ ਲੈ ਕੇ, ਰੱਬ ਹਰੀ ਦਾ ਨਾਮ ਚੇਤੇ, ਯਾਦ ਕਰੀ ਜਾਂਦਾ ਹੈ। ਬਿੰਦ ਵਿੱਚ ਦੀ ਮਾੜੇ ਪਾਪ ਧੋਤੇ ਜਾਂਦੇ ਹਨ। ਹਰ ਨਵੇਂ ਦਿਨ ਚੜ੍ਹਨ ਨਾਲ, ਰੱਬੀ ਗੁਰਬਾਣੀ ਦਾ ਕੀਰਤਨ ਕਰੇ। ਬੈਠਣ, ਉੱਠਣ ਸਮੇਂ, ਹਰ ਕੰਮ ਵੇਲੇ ਰੱਬ ਨਾਮ ਜਪੇ। ਜੋ ਪਿਆਰਾ ਭਗਤ ਬਣ ਕੇ, ਹਰ ਸਾਹ ਨਾਲ ਰੱਬ ਨੂੰ ਯਾਦ ਕਰਦਾ ਰਹਿੰਦਾ ਹੈ। ਉਹੀ ਬੰਦਾ ਸਤਿਗੁਰ ਜੀ ਨੂੰ ਪਿਆਰਾ ਲੱਗਦਾ ਹੈ। ਜਿਸ ਬੰਦੇ ਉੱਤੇ ਸਤਿਗੁਰ ਨਾਨਕ ਜੀ ਮਿਹਰਬਾਨ ਹੁੰਦੇ ਹਨ। ਉਸ ਨੂੰ  ਰੱਬੀ ਬਾਣੀ ਦੀ ਸਿੱਖਿਆ ਦਿੰਦੇ ਹਨ। ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਰੱਬੀ ਬਾਣੀ ਪੜ੍ਹਨ ਵਾਲੇ ਭਗਤ ਦੀ ਧੂੜ, ਉਸ ਕੋਲ ਰਹਿਣ ਦੀ ਮੰਗ ਕਰੀਏ। ਜੋ ਆਪ ਰੱਬ ਦਾ ਨਾਮ ਬੋਲਦਾ ਹੈ। ਤੇ ਹੋਰਾਂ ਨੂੰ ਵੀ ਰੱਬ ਚੇਤੇ ਕਰਾਉਂਦਾ ਹੈ।

Comments

Popular Posts