ਭਾਗ 47   ਜੂਨ 1984 ਦਾ ਦਿਨ ਪੂਰੀ ਤਰ੍ਹਾਂ ਤਪਿਆਂ ਹੋਇਆ ਸੀ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਜੂਨ 1984 ਨੂੰ ਸਿਰਫ਼ ਬੀ ਬੀ ਸੀ ਹੀ ਰੇਡੀਉ ‘ਤੇ ਖ਼ਬਰਾਂ ਦੇ ਰਹੇ ਸੀ। ਰੇਡੀਉ ਦੀ ਆਵਾਜ ਵੀ ਸਾਫ਼ ਨਹੀਂ ਸੀ, ਬਹੁਤ ਮਧਮ ਸੀ। ਜਿਸ ਗੱਲ ਦਾ ਸਿੱਖਾ ਨੂੰ ਖ਼ਤਰਾ ਸੀ। ਉਹੀ ਹੋ ਗਿਆ ਸੀ। ਫੌਜ਼ ਦੀਆਂ ਗੋਲੀਆਂ ਹਰਿਮੰਦਰ ਸਾਹਿਬ, ਅਕਾਲ ਤਖਤ ਜਾਂ ਕਿਸੇ ਵੀ ਗੁਰਦੁਆਰੇ ਸਾਹਿਬ ਚੱਲੀਆਂ। ਕੋਈ ਫ਼ਰਕ ਨਹੀਂ ਪੈਂਦਾ। ਸਿੱਖਾ ਲਈ ਸਬ ਗੁਰਦੁਆਰੇ ਸਾਹਿਬ ਬਰਾਬਰ ਹਨ। ਗੁਰਦੁਆਰੇ ਸਾਹਿਬ ਵਿੱਚ ਇਕੋ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਪ੍ਰਕਾਸ਼ ਹੈ। ਖ਼ਾਲਿਸਤਾਨਜਿੰਦਾ ਬਾਦਦੇ ਨਾਅਰਿਆਂ ਨਾਲਪੰਜਾਬ ਗੂੰਜ ਰਿਹਾ ਸੀ। ਬਾਹਰਲੇ ਦੇਸ਼ ਵਿੱਚ ਵੀ ਹਰਿਮੰਦਰ ਨੂੰ ਪਿਆਰ ਕਰਨ ਵਾਲੇ ਤੜਫ਼ ਰਹੇ ਸਨ। ਹਰ ਇੱਕ ਸਿੱਖ ਦੀ ਜਾਨ ਹਰਿਮੰਦਰ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਖ਼ਾਲਿਸਤਾਨ ਸਾਡੇ ਦਿਲਾਂ ਵਿੱਚ ਹੈ। ਕਿਉਂਕਿ ਸੁਧ ਸਿੱਖਾਂ ਦਾ ਦਿਲ ਖਾਲਸ ਹੈ। ਪਾਪ ਨਹੀਂ ਹੈ। ਸਿੱਖ ਕਿਸੇ ਨੂੰ ਧੋਖਾ, ਦੁਖ ਨਹੀਂ ਦਿੰਦਾ। ਸਿੱਖ ਹਰ ਇਕ ਲਈ ਮਦਦ ਕਰਦਾ ਹੈ। ਜਿਸ ਦਿਨ ਸਾਡੇ ਹਰਿਮੰਦਰ ਸਾਹਿਬ ਉੱਤੇ ਹਮਲਾ ਹੋਇਆ ਹੈ। ਉਸੇ ਦਿਨ ਖ਼ਾਲਿਸਤਾਨ ਬਣ ਗਿਆ ਸੀ। ਜੱਦੋ ਬੀ ਬੀ ਸੀ ਨੇ ਖ਼ਬਰ ਦਿੱਤੀ। ਹਰਿਮੰਦਰ ਸਾਹਿਬ ਉੱਤੇ ਹਮਲਾ ਹੋਇਆ ਹੈ। ਪਿੰਡਾ ਵਾਲੇ ਘਰ ਛੱਡ ਕੇਨੰਗੇ ਪੈਰੀਂਵਗ਼ੈਰਾ ਹਥਿਆਰਾਂ ਤੋਂਵਹੀਰਾਂ ਘੱਤਾ ਕੇਸੜਕਾਂ ਤੇ ਆ ਗਏ ਸਨ। ਸਿੱਖ ਦੀ ਕੋਈ ਜਾਤ-ਪਾਤ ਨਹੀਂ ਹੈ। ਪਿੰਡਾਂ ਦੇ ਲੋਕ ਇੱਕ ਪਰਿਵਾਰ ਵਾਂਗ ਰਹਿੰਦੇ ਹਨ। ਉਸ ਦਿਨ ਵੀ ਹਰ ਵਰਗ ਦੇ ਲੋਕਾਂ ਦੇ ਦਿਲ ਵਲੂਦਰੇ ਗਏ ਸਨ। ਕੜਾਕੇ ਦੀ ਧੁੱਪ 4 ਜੂਨ 1984 ਦਾ ਦਿਨ ਪੂਰੀ ਤਰ੍ਹਾਂਤਪਿਆਂ ਹੋਇਆ ਸੀ। ਸਾਡੇ ਮੁੱਲਾਂਪੁਰ ਦੇਖਿਆਂ ਦੇ ਠਾਣੇ ਦੀ ਪੁਲੀਸ ਵਾਲਿਆਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਸੀ। ਲੋਕ ਮਰਨ ਲਈ ਤੇ ਸਰਕਾਰ ਨਾਲ ਟੱਕਰ ਲੈਣ ਲਈ ਖੜ੍ਹੇ ਸਨ। ਪੰਜਾਬ ਤੇ ਪੂਰੇ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਥਾਂ-ਥਾਂ ਕਰਫ਼ਿਊ ਲਾ ਦਿੱਤਾ ਸੀ। ਖ਼ਾਲਿਸਤਾਨ ਦੇ ਨਾਅਰਿਆਂ ਨਾਲ  ਅਸਮਾਨ ਗੂੰਜ ਰਿਹਾ ਸੀ। ਸੜਕਾਂਮੋਟਰਾਂ ਦੀ ਜਗ੍ਹਾਲੋਕਾਂ ਨਾਲ ਭਰੀਆਂ ਹੋਈਆਂ ਸਨ। ਪਿੰਡਾਂ ਦੇ ਗੁਰਦੁਆਰਿਆਂ ਵਿੱਚੋਂ ਬੂੜੀਆਂ ਲੰਗਰ ਬਣਾਂ ਕੇ ਸੜਕਾਂ ਤੇ ਖੜ੍ਹੇ ਲੋਕਾਂ ਨੂੰ ਖ਼ਾਲਸਤਾਨੀਆ ਨੂੰ ਭੇਜ ਰਹੀਆਂ ਸਨ। ਲੋਕਾਂ ਉੱਤੇ ਕਰਫ਼ਿਊ ਦਾ ਕੋਈ ਅਸਰ ਨਹੀਂ ਸੀ। ਇਕੱਠ ਦਾ ਸੱਦਾ ਸਵੱਦੀ ਪਿੰਡ ਇਕੱਠੇ ਹੋਣ ਦਾ ਸੀ। ਮੇਰੇ ਪਾਪਾ ਆਪ ਕਰਫ਼ਿਊ ਦੀ ਪ੍ਰਵਾਹ ਨਾਂ ਕਰਦੇ ਹੋਏ। ਸੰਗਤਾਂ ਲਈ ਪਰਸ਼ਾਦਾ ਦੁੱਧ ਟਰੱਕ ਵਿੱਚ ਭਨੋਹੜ ਤੋਂ ਸਵਾਦੀ ਪਿੰਡ ਲੈ ਕੇ ਗਏ। ਟਰੱਕ ਯੂਨੀਅਨ ਦਾ ਪ੍ਰਧਾਨ ਹੀ ਪਾਪਾ ਨੂੰ ਉੱਥੇ ਜਾਣ ਤੋਂ ਹਟਾ ਰਿਹਾ ਸੀ। ਉਸ ਨੇ ਕਿਹਾ, ਇਹੋ ਜਿਹੇ ਕੰਮ ਵਿਹਲੇ ਬੰਦੇ ਕਰਦੇ ਹਨ। ਤੂੰ ਕਬੀਲਦਾਰ ਹੈ। ਤੇਰੇ ਤਾਂ ਜਕਾਂ ਜੁਆਕਾਂ ਦਾ ਹੈ। “ ਪਾਪਾ ਨੇ ਕਿਹਾ, : ਮੇਰੇ ਜੱਕਾਂ ਨਹੀਂਟਰੱਕ ਜੁਆਕਾਂ ਦਾ ਹੈ। ਭੈਣ ਭਰਾਵਾਂ ਦੇ ਵੀ ਸਾਰੇ ਜੁਆਕਾਂ ਦਾ ਮੈਂ ਬਹੁਤ ਪਿਆਰ ਕਰਦਾ ਹਾਂ। ਮੈਂ ਆਪਣੇ ਜੁਆਕਾਂ ਵਾਂਗ ਹੀ ਇਕੱਠੇ ਘੁਮਾਉਂਦਾ ਖਲ਼ਾਉਂਦਾ ਹਾਂ। ਪ੍ਰਮਾਤਮਾ ਆਪ ਬਰਕਤਾਂ ਪਾਉਂਦਾ ਹੈ। ਹੁਣ ਵੀ ਮੇਰੀ ਰਾਖੀ ਕਲਗ਼ੀਆਂ ਵਾਲੇ ਨੇ ਕਰਨੀ ਹੈ। “ ਪ੍ਰਧਾਂਨਗੀਆਂ ਇਹੋ ਜਿਹੇ ਗਿੱਦੜਾਂ ਗ਼ੱਦਾਰਾਂ ਨੂੰ ਹੀ ਮਿਲਦੀਆਂ ਹਨ। ਇਸੇ ਪ੍ਰਧਾਨ ਦੀ ਕੁੜੀ ਨੂੰ ਸਕੇ ਭਰਾਂ ਨੇ ਪ੍ਰਧਾਨ ਦੇ ਪੁੱਤਰ ਨੇ ਗੋਲ਼ੀ ਮਾਰ ਕੇ ਮਾਰ ਦਿੱਤਾ ਸੀ। ਸੱਚ ਹੈਮਹਾਰਾਜ ਚਾਹੇਵਾਲ ਵਿੰਗਾਂ ਨਹੀਂ ਹੋਣ ਦਿੰਦਾ। ਨਾਂ ਹੀ ਖ਼ਾਲਸਤਾਨੀ ਦਬੇ ਹਨ। ਦੱਬ ਉਹੀ ਸਕਦਾ ਹੈ। ਜਿਸ ਨੂੰ ਜਾਨ ਪਿਆਰੀ ਹੈ। ਜੋ ਕਮਜ਼ੋਰ ਹੋਵੇ। ਜਿਸ ਮਰਜੀਵੜੇ ਨੂੰ ਇਹ ਪੱਤਾਂ ਮਰਨਾ ਤਾਂ ਹੈ ਹੀ ਜੇ ਆਖ਼ਰ ਮਰਨਾ ਹੀ ਹੈ। ਕਿਉਂ ਨਾਂ ਜੂਝ ਕੇ ਮਰਿਆਂ ਜਾਵੇ। ਹਰ ਹਾਲਤ ਵਿੱਚ ਮਰਨਾ ਹੈ। ਮਰਨ ਦਾ ਵੀ ਸੁਆਦ ਆਉਣ ਲੱਗਦਾ ਹੈ। ਖ਼ਾਲਸਤਾਨੀ ਮਸਤਾਨੇ ਸੂਰਮੇ ਹਨ। ਵਿਚੋਂ ਕਈ ਗ਼ੱਦਾਰ ਵੀ ਹੋ ਸਕਦੇ ਹਨ। ਗ਼ੱਦਾਰਾਂ ਨੂੰ ਕੌਮ ਨੇ ਕਦੇ ਮੁਆਫ਼ ਨਹੀਂ ਕੀਤਾ। ਖ਼ਾਲਸਤਾਨੀ ਨਾਂ ਹੀ ਮਰੇ ਹਨ। ਸਾਰਿਆਂ ਨੇ ਹੀ ਖ਼ਾਲਸਤਾਨੀਆ ਨੂੰ ਮਾਰਨ ਦਬਾਉਣ ਦੇ ਬੜੇ ਯਤਨ ਕੀਤੇ ਹਨ। ਇਹ ਦੋਗਲੇ ਇਹ ਨਹੀਂ ਜਾਣਦੇ। ਜਿਨ੍ਹਾਂ ਕਿਸੇ ਚੀਜ਼ ਨੂੰ ਸਪਰਿੰਗ ਵਾਂਗ ਦਬਾਇਆਂ ਜਾਂਦਾ ਹੈ। ਉਨ੍ਹਾਂ ਹੀ ਉਹ ਹੋਰ ਉਬਰ ਕੇ ਸਾਹਮਣੇ ਆਉਂਦਾ ਹੈ। ਮਤ ਸਮਝੋਬੰਦੇ ਮਾਰਨ ਦੀ ਆਜ਼ਾਦੀ ਪਰਾਪੇ ਗੰਡਾਂ ਕਰਨ ਵਾਲਿਆਂ ਨੂੰ ਹੀ ਹੈ। ਜਿਸ ਪਰਿਵਾਰਾਂ ਨੂੰ 25,30 ਸਾਲ ਹੋ ਗਏ। ਤਾਨਾਸ਼ਾਹੀ ਸਹਿੰਦਿਆਂ। ਇਹ ਲੋਕ ਘਰ ਦੇ ਜਿਉਂਦੇਮਰੇ ਸ਼ਹੀਦਾਂ ਨਾਲ ਜਿਉਂਦੇ ਨੇ। ਇਹੋ ਜਿਹੇ ਲੋਕ ਨਿਡਰ ਹੋ ਜਾਂਦੇ ਹਨ। ਮਰਨ ਲਈ ਆਪ ਹੀ ਜਾ ਕੇ ਦੁਸ਼ਮਣ ਦੀ ਹਿੱਕ ਵਿੱਚ ਬੱਜ ਦੇ ਹਨ। ਉਹ ਆਪਣਾ ਖ਼ਾਲਿਸਤਾਨ ਘਰਘਰ ਹਰ ਦਿਲ ਵਿੱਚ ਉਸਾਰੀ ਬੈਠੇ ਹਨ। ਸਮਾਂ ਹੀ ਦੱਸਦਾ ਹੁੰਦਾ ਹੈ। ਕਿਸ ਕੋਲ ਕੀ ਬੱਚਿਆਂ ਹੈ। ਮੁੱਠੀ ਭਰ ਸਿੰਘਾਂ ਨੇ ਅੰਮ੍ਰਿਤਸਰ ਵਿੱਚ ਪੂਰੇ ਦੇਸ਼ ਦੀ ਪਾਵਰ ਦਾ ਨੱਕ ਵਿੱਚ ਦਮ ਕਰ ਦਿੱਤਾ ਸੀ। ਸਰਕਾਰ ਹਿੱਲਾਂ ਦਿੱਤੀ ਸੀ। ਫ਼ੌਜੀਆਂ ਵਿੱਚ ਬਗ਼ਾਵਤ ਹੋ ਗਈ ਸੀ। ਹਮਲਾਵਰ ਫ਼ੌਜੀਆਂ ਦੇ ਚੀਥੜੇ ਉਡਾ ਦਿੱਤੇ ਸੀ। ਹੁਣ ਤਾਂ ਖ਼ਾਲਸਤਾਨੀ ਵਿਦੇਸ਼ਾਂ ਵਿੱਚ ਬੈਠੇ ਹਨ।
ਹੈਰਾਨੀ ਹੁੰਦੀ ਹੈ। ਐਸੇ ਲੋਕਾਂ ਤੋਂ ਜੋ ਕੀਤੀ ਕਤਰੀ ਤੇ ਪਾਣੀ ਫੇਰਨੋਂ ਵਾਜ ਨਹੀਂ ਆਉਂਦੇ। ਬਿਜ਼ਨਸ ਚਲਾਉਣ ਲਈ ਖ਼ਾਲਿਸਤਾਨ ਦੇ ਹਾਮੀਆਂ ਦੀਆਂ ਮੁਲਾਕਾਤ ਰੇਡੀਉ ਤੇ ਦਿੰਦੇ ਹਨ। ਫਿਰ ਉਸੇ ਦਾ ਵਿਰੋਧ ਕਰਕੇ ਟਾਕ ਸ਼ੌ ਆਪ ਹੀ ਕਰਦੇ ਹਨ। ਸਿਰਫ਼ ਖ਼ਾਲਿਸਤਾਨ ਦਾ ਵਿਰੋਧ ਕਰਨ ਵਾਲਿਆਂ ਨੂੰ ਹੀ ਟਾਕ ਸ਼ੋ ਵਿੱਚ ਬੋਲਣ ਦਿੱਤਾ ਜਾਂਦਾ ਹੈ। ਇਸ ਦੇ ਆਪਣੇ ਹੀ ਗਿਣਤੀ ਦੇ ਉਹੀ ਹਰ ਰੋਜ਼ ਕਾਲਰ ਹੁੰਦੇ ਹਨ। ਟਾਕ ਸ਼ੋ ਵਿੱਚ ਉਹੀ ਲੋਕ ਹਿੱਸਾ ਲੈਂਦੇ ਹਨ। ਜੋ ਆਪ ਕੰਮ ਵੀ ਨਹੀਂ ਕਰਦੇ। ਘਰ ਪਰਿਵਾਰ ਨੂੰ ਸੰਭਾਲਣ ਥੁੜੋਂ ਇਕੱਲੇ ਰਹਿੰਦੇ ਹਨ। ਇਹੋ ਜਿਹੇ ਘਰ ਚਲਾ ਨਹੀਂ ਸਕਦੇ। ਖ਼ਾਲਿਸਤਾਨ ਦਾ ਕੀ ਸੁਪਨਾ ਦੇਖਣਗੇ। ਖ਼ਾਲਿਸਤਾਨ ਦੇ ਹਾਮੀ ਸਰੋਤਿਆਂ ਨਾਲ ਹੋਸਟ ਮੂਰਖਾਂ ਵਾਂਗ ਏਅਰ ਉੱਤੇ ਗੱਲ ਕਰਦਾ ਹੈ। ਖ਼ਾਲਿਸਤਾਨ ਦੇ ਹਾਮੀ ਵੀ ਇਨ੍ਹਾਂ ਨੂੰ ਡਾਲਰ ਦੇ ਦਿਆਂ ਕਰਨ। ਫਿਰ ਦੂਜੇ ਦੀ ਮਾਂ ਨੂੰ ਵੀ ਆਪਣੀ ਹੀ ਕਹਿਣਗੇ। ਆਏ ਸਾਲ ਦੇਖਦੇ ਤਾਂ ਹਾਂ। ਜੱਦੋ ਕੈਨੇਡਾ ਦੇ ਗਰਦੁਆਰਿਆ ਦੀਆਂ ਵੋਟਾਂ ਪੈਂਦੀਆਂ ਹਨ। ਦੋਨਾਂ ਪਾਸਿਆਂ ਤੋਂ ਡਾਲਰ ਫੜ ਕੇ ਝੂਠੀਆਂ ਸਿਫ਼ਤਾਂ ਮਹੀਨਾ ਭਰ ਕਰਦੇ ਹਨ। ਬੰਦਾ ਨਿਰਨਾ ਨਹੀਂ ਕਰ ਸਕਦਾ। ਕਿਹੜੀ ਪਾਰਟੀ ਸੇਵਾ ਦੇ ਜੋਗ ਹੈ? ਜਾਣੀ ਦੀ ਕਈ ਰੇਡੀਉ ਵਾਲੇ ਲੋਕਾਂ ਨੂੰ ਗਧੀ ਗੇੜ ਪਾਈ ਰੱਖਦੇ ਹਨ। ਉਨ੍ਹਾਂ ਨੇ ਸਹੀਂ ਗ਼ਲਤ ਦੋਨਾਂ ਨੂੰ ਮੁੰਨਿਆ ਹੁੰਦਾ ਹੈ। ਆਪਣੇ ਸਰੋਤਿਆਂ ਕੋਲੋਂ ਰੋਟੀਆਂ ਥੋੜ੍ਹੀ ਲੈਣੀਆਂ ਹਨ। ਖ਼ਾਲਿਸਤਾਨ ਤਾਂ ਉਨ੍ਹਾਂ ਨੂੰ ਚਾਹੀਦਾ ਹੈ। ਜਿਨ੍ਹਾਂ ਸਿੱਖ ਪੰਜਾਬੀ ਮਾਪਿਆਂ ਦੇ ਪੁੱਤ ਭਰ ਜਵਾਨੀ ਵਿੱਚ ਕੋਹ-ਕੋਹ ਕੇ ਮਾਰ ਦਿੱਤੇ ਹਨ। ਰੇਲਾਂਬੱਸਾਂਵਿੱਚੋਂ ਕੱਢ ਕੇ ਮਾਰੇ ਗਏ। ਗਲ਼ਾਂ ਵਿੱਚ ਟਾਇਰ ਪਾ ਕੇ ਮਾਪਿਆਂ ਸਾਹਮਣੇ ਜਿਉਂਦੇ ਫ਼ੂਕ ਦਿੱਤੇ ਹਨ। ਬੱਚਿਆਂ ਦੇ ਮਾਂ-ਬਾਪ ਮਾਰ ਦਿੱਤੇ। ਗੱਡੀਆਂਘਰਬਿਜ਼ਨਸ ਸਾੜ ਦਿੱਤੇ। ਧੀਆਂ ਭੈਣਾਂ ਮਾਂਵਾਂ ਦੀਆਂ ਇੱਜ਼ਤਉਨ੍ਹਾਂ ਦੇ ਪਰਿਵਾਰਾਂ ਤੇ ਮਹੱਲੇ ਵਾਲਿਆਂ ਸਾਹਮਣੇ ਲੁੱਟ ਲਈਆਂ ਗਈਆਂ। ਖੜ੍ਹੇ ਪੈਰ ਇੱਕੋ ਜਾਤੀ ਨਾਲ ਸਬੰਦਤ ਪੰਜਾਬੀ ਆਪੋ ਆਪਣੇ ਘਰ ਛੱਡ ਕੇ ਭੱਜ ਗਏ। ਹਰ ਮੈਂਬਰ ਨੂੰ ਆਪੋ ਆਪਣੀ ਜਾਨ ਬਚਾਉਣ ਦੀ ਪਈ ਹੋਈ ਸੀ। ਪੰਜਾਬੀ ਜਾਨ ਬਚਾਉਣ ਲਈ ਅੱਗੇ ਅੱਗੇ ਭੱਜ ਰਹੇ ਸਨ। ਮੋਮਾਲੀ ਗੁੰਡੇ ਪਿੱਛੇ ਹਤਿਆਰਾ ਲੈ ਕੇ ਦੋੜ ਰਹੇ ਸਨ। ਪਿੰਡਾ ਵਿੱਚ ਵੀ ਕੋਈ ਮੁੰਡਾ ਪੁਲਿਸ ਨਹੀਂ ਛੱਡਿਆ। ਲੋਕੀ ਆਪਣੇ ਘਰਾਂ ਵਿੱਚ ਵੀ ਸਹਿਕੇ ਬੈਠੇ ਸਨ। ਖੁੱਲ ਡੁੱਲ੍ਹੇ ਮਹੋਲ ਵਿੱਚ ਰਹਿਣ ਵਾਲੇ ਪੰਜਾਬੀ ਹਨੇਰੇ ਹੋਏ,  ਘਰੋ ਬਾਹਰ ਨਿਕਲਣ ਡਰਨ ਲੱਗ ਗਏ ਸਨ। ਲੋਕਾਂ ਨੇ ਬਾਥਰੂਮ ਵੀ ਘਰਾਂ ਦੇ ਅੰਦਰ ਹੀ ਬਣਾ ਲਏ ਹਨ। ਸਾਡੇ ਹੀ ਧਾਰਮਿਕ ਸਥਾਨਾਂ ਨੂੰ ਸਾਡੇ ਹੀ ਦੇਸ਼ ਦੀ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੀ ਆਗਿਆ ਨਾਲ ਸਾਡੇ ਦੇਸ਼ ਦੇ ਰੱਖਵਾਲਿਆਂ ਤੋਂ ਡਰਾਇਆਂ ਗਿਆ। ਲਾਸ਼ਾਂ ਵਾਰਸਾਂ ਨੂੰ ਨਹੀਂ ਦਿੱਤੀਆਂ ਗਈਆਂ। ਟਰੱਕ ਭਰ ਕੇਦੂਰ ਲਿਜਾ ਕੇਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀਆਂ।
ਜੋ ਹੋਸਟ ਖ਼ਾਲਸਤਾਨੀ ਹਾਮੀ ਦੀ ਮੁਲਾਕਾਤ ਕਰ ਰਿਹਾ ਸੀ। ਫਿਰ ਉਸ ਦੀ ਗੱਲ-ਬਾਤ ਸੁਣਾ ਕੇ ਲੋਕਾਂ ਤੋਂ ਬੇਇੱਜ਼ਤੀ ਕਰਾ ਰਿਹਾ ਸੀ। ਲਗਦਾ ਹੈ, ਅਜੇ ਉਸ ਦੀ ਧੀ ਭੈਣ ਮਾਂ ਨਾਲ ਮਾੜਾ ਭਾਣਾ ਨਹੀਂ ਵਰਤਿਆ ਹੋਣਾ। ਕੋਈ ਗੱਲ ਨਹੀਂ ਦਿੱਲੀ ਦੂਰ ਨਹੀਂ। ਗੁੰਡਿਆਂ ਨੂੰ ਅਜੇ ਵੀ ਅਦਾਲਤਾਂ ਵਰੀ ਕਰ ਰਹੀਆਂ ਹਨ। ਉਹ ਅਜੇ ਵੀ ਸਮਾਜ ਵਿੱਚ ਖੁੱਲ੍ਹੇ ਭੇੜੀਏ ਫਿਰ ਰਹੇ ਹਨ। ਖ਼ਾਲਸਤਾਨ ਲੈਣ ਤੋਂ ਆਗੂ ਹੀ 1947 ਵੇਲੇ ਮੁੱਕਰ ਗਏ ਸਨ। ਉਦੋਂ ਵੀ ਇਹੀ ਕੁੱਝ 1984 ਵਾਲਾ ਹੀ ਹੋਇਆ ਸੀ। ਸਰਕਾਰਾਂ ਦੇ ਪਿੱਠੂ ਜੋ ਹੁੰਦੇ ਹਨ। ਉਹ ਇਹੀ ਕੁੱਝ ਕੌਮ ਨਾਲ ਗ਼ੱਦਾਰੀ ਕਰਦੇ ਹਨ। ਇਹ ਹੋਸਟ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਇੰਡੀਆ ਫੇਰੀ ਪਾਉਣ ਗਿਆ ਸੀ। ਇਸ ਨੇ ਇੰਡੀਆ ਸਰਕਾਰ ਦੀਆਂ ਤਾਜ਼ੀਆਂ ਪੂਰੀਆਂ ਖਾਂਦੀਆਂ ਹੋਈਆ ਹਨ। ਤਾਹੀਂ ਇਸ ਹੋਸਟ ਨੂੰ ਖ਼ਾਲਿਸਤਾਨ ਨਹੀਂ ਚਾਹੀਦਾ। ਹੈਰਾਨੀ ਤਾਂ ਇਸ ਗੱਲ ਦੀ ਹੁੰਦੀ ਹੈ। ਸਾਡੀ  ਕੌਮ ਵਿੱਚ ਅਜੇ ਵੀ ਲੋਕ ਦੋਗਲੇ ਹੀ ਹਨ। ਅਜੇ ਵੀ ਲੋਕ 1947 ਦੀ ਤਰ੍ਹਾਂ ਫੋਕੀ ਵਾਹ-ਵਾਹ ਲਈ ਵਿਕਦੇ ਹਨ। ਕੋਈ ਦੀਨ ਧਰਮ ਨਹੀਂ ਹੈ। ਖ਼ਾਲਿਸਤਾਨ ਸਾਡੇ ਦਿਲਾਂ ਵਿੱਚ ਹੈ। ਜਿਸ ਦਿਨ ਸਾਡੇ ਹਰਿਮੰਦਰ ਸਾਹਿਬ ਉੱਤੇ ਹਮਲਾ ਹੋਇਆ ਹੈ। ਉਸੇ ਦਿਨ ਖ਼ਾਲਿਸਤਾਨ ਬਣ ਗਿਆ ਸੀ। ਹੋਸਟ ਸੋਚਦਾ ਹੈ ਉਸ ਦੇ ਹੁਕਮ ਨਾਲ ਟਾਕ ਸ਼ੋ ਕਰਨ ਨਾਲ ਖ਼ਾਲਿਸਤਾਨ ਨਹੀਂ ਬਣਨਾ। ਆਜ਼ਾਦ ਕਿਸੇ ਦੀ ਗ਼ੁਲਾਮੀ ਨਹੀਂ ਸਹਿੰਦੇ। ਥੋੜੇ ਜਿੰਦੇ ਹਨ। ਖੁੱਲ੍ਹੀ ਹਵਾ ਵਿੱਚ ਉੱਡਦੇ ਹਨ।

Comments

Popular Posts