ਭਾਗ 45 ਸੋਹਣੀ ਅਕਲ ਵਾਲਾ ਰੱਬ ਜਗਤ ਨੂੰ ਸ਼ੁਰੂ ਤੋਂ ਜਾਣਨ ਵਾਲਾ ਹੈ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com 
10/06/2013.296
ਰੱਬ ਦੇ ਭਗਤ ਬੰਦੇ ਨੂੰ ਸਦਾ ਰਹਿਣ ਵਾਲਾ ਸੁਖਮਨ ਦੀ ਸ਼ਾਂਤੀਦੁਨੀਆਂ ਦੇ ਸਾਰੇ ਭੰਡਾਰਚੀਜ਼ਾਂ ਮਿਲ ਜਾਂਦੀਆਂ। ਸੂਝਸੋਹਣੀ ਸੁਰਤਚੰਗੇ ਬਿਚਾਰਫੁਰਨੇ ਸੋਚ ਕੇਰੱਬ ਤੋਂ ਸਾਰੀਆਂ ਚੀਜ਼ਾਂਹਾਸਲ ਕਰਨ ਦੇ ਤਰੀਕੇ ਆ ਜਾਂਦੇ ਹਨ। ਉੱਚਾ ਗਿਆਨਸਰੀਰ ਨੂੰ ਲੰਬੇ ਸਮੇਂ ਤੱਕਕਸ਼ਟ ਦੇ ਕੇਭੁੱਖੇ-ਧਿਆਏ ਸਮਾਧੀ ਲਾ ਕੇ ਰੱਖਣਾਰੱਬ ਵਿੱਚ ਸੁਰਤ ਟਿਕਣੀ ਆ ਜਾਂਦੇ ਹਨ। ਰੱਬ ਦੀ ਵਿੱਦਿਆ ਸਬ ਤੋਂ ਉੱਚੀ ਅਕਲ ਨਾਲ ਮਨ ਧੋ ਕੇ ਬਹੁਤ ਪਵਿੱਤਰ ਹੋ ਜਾਂਦੇ ਹਨ। ਮਨ ਦਾ ਕਵਲ ਚਾਰ ਪਦਾਰਥਾਂ ਨਾਲ ਖਿੜ ਜਾਂਦਾ ਹੈ, ਜੋ ਇਹ ਚਾਰ ਹਨ। ਧਰਮ-ਪ੍ਰਮਾਤਮਾ ਦੇ ਭਾਣੇ ਵਿੱਚ ਚੱਲਣ ਦਾ ਗੁਣ। ਅਰਥ-ਸੰਸਾਰੀ ਲੋੜਾਂ ਪੂਰੀਆਂ ਕਰਨਾ ਹੈ। ਕਾਮ-ਬੰਦੇ ਦੀ ਸਰੀਰ ਸ਼ਕਤੀ ਹੈ। ਮੋਖ-ਸ਼ਬਦ ਗੁਰੂ ਦੀ ਸਿੱਖਿਆ ਨਾਲ ਚਲਣਾਂ ਹੈ। ਮਨ ਦੀਆਂ ਖ਼ੁਸ਼ੀਆਂ ਪਦਾਰਥ ਇਹ ਹਨ। ਰੱਬ ਨੂੰ ਪਿਆਰ ਕਰਨ ਵਾਲਾ ਭਗਤ ਸਾਰੀ ਸ੍ਰਿਸ਼ਟੀ ਵਿੱਚ ਰਹਿੰਦਾ ਹੋਇਆ ਵੀ ਦੁਨੀਆ ਦੇ ਮੋਹ-ਪਿਆਰ ਵਿੱਚ ਨਹੀਂ ਫਸਦਾ। ਮਾਣ ਨਹੀਂ ਕਰਦਾ। ਪਰਾਇਆ ਜਿਹਾ ਹੋ ਕੇ ਰਹਿੰਦਾ ਹੈ। ਪ੍ਰਮਾਤਮਾ ਬ੍ਰਹਿਮੰਡ ਨੂੰ ਇੱਕੋ ਜਿਹਾ ਬਰਾਬਰ ਦੇਖਦਾ ਹੈ। ਇਹ ਸਾਰੇ ਫਲ ਉਸ ਬੰਦੇ ਦੇ ਮੂੰਹ ਵਿੱਚ ਆ ਜਾਂਦੇ ਹਨ। ਜੋ ਗੁਰ ਨਾਨਕ ਨਾਮ ਸੁਣਦਾ ਹੈ।ਸੋਹਣੀ ਅਕਲ ਵਾਲਾ ਰੱਬ ਜਗਤ ਨੂੰ ਸ਼ੁਰੂ ਤੋਂ ਜਾਣਨ ਵਾਲਾ ਹੈ। 

ਜੋ ਬੰਦਾ ਇਸ ਰੱਬੀ ਬਾਣੀ ਦੇ ਖ਼ਜ਼ਾਨੇਸ਼ਬਦਾਂ ਦੇ ਭੰਡਾਰ ਨੂੰ ਚੇਤੇ ਕਰਕੇਇਕੱਠਾ ਕਰਦਾ ਹੈ। ਸਾਰੀ ਦੁਨੀਆਂ ਵਿੱਚੋਂ ਉਸ ਦੀ ਹੀ ਮੁਕਤੀ ਹੁੰਦੀ ਹੈ। ਰੱਬ ਗੋਬਿੰਦ ਦੇ ਕੰਮ ਗੁਣਰੱਬ ਦੀ ਆਵਾਜ਼ ਰੱਬੀ ਗੁਰਬਾਣੀ ਦੇ ਵਿੱਚ ਹੈ। ਸਿਮ੍ਰਿਤੀਆਂ ਸ਼ਾਸਤਰ ਬੇਦ ਬਿਆਨ ਕਰ ਰਹੇ ਹਨ। ਸਾਰੀਆਂ ਗੱਲਾ ਦਾ ਨਿਚੋੜਸਿਰਫ਼ ਭਗਵਾਨ ਦਾ ਨਾਮ ਹੈ। ਰੱਬ ਦਾ ਨਾਮ ਭਗਤ ਦੇ ਮਨ ਵਿੱਚ ਹੁੰਦਾ ਹੈ। ਰੱਬ ਦੀ ਭਗਤੀ ਕਰਨ ਵਾਲਿਆਂ ਨਾਲ ਰਲ ਕੇਭਗਤੀ ਕਰਨ ਨਾਲਕਰੋੜਾ ਪਾਪ ਮਿਟ ਜਾਂਦੇ ਹਨ। ਰੱਬ ਤੇ ਭਗਤਾਂ ਦੀ ਮਿਹਰਬਾਨੀ ਹੋ ਜਾਵੇ। ਜਮਦੂਤ ਤੋਂ ਡਰਨ ਦਾ ਫ਼ਿਕਰ ਮੁੱਕ ਜਾਂਦਾ ਹੈ। ਜਿਸ ਬੰਦੇ ਦੇ ਮੱਥੇ ਉੱਤੇਰੱਬ ਦਾ ਨਾਮ ਜਪਣ ਦੇ ਲੇਖ ਲਿਖੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਕੋਲ ਉਹ ਆਸਰਾ ਲੈਣ ਆਉਂਦੇ ਹਨ। 
ਜਿਸ ਦੇ ਹਿਰਦੇ ਵਿੱਚ ਰੱਬ ਜਾਗ ਜਾਂਦਾ ਹੈ। ਉਹ ਸੁਣਕੇਰੱਬ ਨਾਲ ਪਿਆਰ ਪਾ ਲੈਂਦਾ ਹੈ। ਉਸ ਬੰਦੇ ਨੂੰ ਰੱਬ ਚੇਤੇ ਆਉਂਦਾ ਹੈ। ਜੰਮਣ-ਮਰਨੇ ਦਾ ਦਰਦਪੀੜਾਂ ਰੱਬ ਮੁੱਕਾ ਦਿੰਦਾ ਹੈ। ਬਹੁਤ ਪਾਪੀਮਾੜੇ ਸਰੀਰਾਂ ਨੂੰ ਅੱਖ ਝੱਪਕੇ ਨਾਲ ਪਵਿੱਤਰ ਕਰ ਦਿੰਦਾ ਹੈ। ਰੱਬ ਦੀ ਪ੍ਰਸੰਸਾ ਪਵਿੱਤਰ ਹੈ। ਰੱਬੀ ਬਾਣੀ ਮਿੱਠੀ ਅੰਮ੍ਰਿਤ ਰਸ ਦਾ ਸੁਆਦ ਦਿੰਦੀ ਹੈ। ਜਦੋਂ ਮਨ ਨੂੰ ਪਿਆਰੀ ਲੱਗਦੀ ਹੈ। ਜਿਸ ਦੇ ਹਿਰਦੇ ਵਿੱਚ ਇੱਕ ਰੱਬ ਦਾ ਨਾਮ ਵਸਿਆ ਹੋਇਆ ਹੈ। ਉਸ ਦੀਆਂ ਬਿਮਾਰੀਆਂ ਦੁੱਖ ਦੂਰ ਹੋ ਜਾਂਦੀਆਂ ਹਨ। ਵਹਿਮ ਦੂਰ ਭੱਜ ਜਾਂਦੇ ਹਨ। ਉਸੇ ਦਾ ਨਾਮ ਰੱਬ ਦਾ ਭਗਤ ਹੈ। ਜਿਸ ਦੇ ਕੰਮ ਪਵਿੱਤਰ ਹਨ। ਸਾਰਿਆਂ ਤੋਂ ਊਚੀ ਉਸ ਦੀ ਇੱਜ਼ਤ ਹੈ। ਸਤਿਗੁਰ ਨਾਨਕ ਜੀ ਦੀਰੱਬੀ ਬਾਣੀ ਦੇ ਨਾਮ ਦਾ ਗੁਣ ਇਹ ਹੈ। ਇਹ ਸੁੱਖਾਂ ਦਾ ਭੰਡਾਰ ਹੈ।

Comments

Popular Posts