ਮੰਮੀ ਪਾਪਾ ਕਹਿੰਦੇ ਸੀ, ਬੜੇ ਸੁੱਖੀ ਰਹਿੰਦੇ ਸੀ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਜਦੋਂ ਮੰਮੀ ਪਾਪਾ ਕਹਿੰਦੇ ਸੀ, ਕਦੇ ਹੱਸਦੇ ਸੀ ਕਦੇ ਰੋਂਦੇ ਸੀ।
ਪਾਪਾ ਦੀ ਜੇਬ ਵਿਚੋਂ ਪੈਸੇ ਕੱਢਕੇ, ਮਰਜ਼ੀ ਨਾਲ ਖ਼ਰਚਦੇ ਸੀ।
ਪਾਪਾ ਜਦੋਂ ਘਰੋਂ ਬਾਹਰ ਹੁੰਦੇ ਸੀ, ਅੱਡੀ ਛੜੱਪੇ ਲਾਉਂਦੇ ਸੀ।
ਪਾਪਾ ਘਰ ਦੇ ਅੰਦਰ ਵੜਦੇ ਸੀ, ਅਸੀਂ ਤਾਂ ਡਰਦੇ ਲੁਕਦੇ ਸੀ।
ਜਦੋਂ ਕੰਨ ਤੇ ਥੱਪੜ ਵੱਜਦੇ ਸੀ, ਕੰਨ ਟੀ ਟੀ ਕਰਨ ਲੱਗਦੇ ਸੀ।
ਜਦੋਂ ਬੱਚੇ ਘਰ ਨਾਂ ਦਿਸਦੇ ਸੀ, ਮੰਮੀ-ਪਾਪਾ ਦੇ ਦਿਲ ਨਾਂ ਲੱਗਦੇ ਸੀ।
ਜਦੋਂ ਮੰਮੀ ਪਾਪਾ ਹੱਸਦੇ ਖੇਡਦੇ ਸੀ, ਹਰ ਥਾਂ ਤੇ ਘੁੰਮਾਉਂਦੇ ਸੀ।
ਮੰਮੀ ਪਾਪਾ ਖ਼ੂਬ ਲੜਦੇ ਸੀ, ਘਰ ਦੇ ਭਾਂਡੇ ਵੇਲਣੇ ਟੁੱਟਦੇ ਸੀ।
ਪਾਪਾ ਜਿੰਨੇ ਸੁਭਾਅ ਦੇ ਕੋੜੇ, ਉੱਨੇ ਹੀ ਮਿੱਠੇ ਤੇ ਪਿਆਰੇ ਸੀ।
ਅਸੀਂ ਮੰਮੀ ਪਾਪਾ ਕੋਲੋਂ ਡਰਕੇ, ਸਤਵਿੰਦਰ ਖਿਲਾਰਾ ਚੁੱਕਦੇ ਸੀ।
ਪਾਪਾ ਕੋਲੋਂ ਰਾਤ ਨੂੰ ਲੁੱਕ ਕੇ, ਸੱਤੀ ਪਾਪਾ ਤੇ ਗੀਤ ਲਿਖਦੇ ਸੀ।
ਜਦੋਂ ਅਸੀਂ ਮੰਮੀ ਪਾਪਾ ਕਹਿੰਦੇ ਸੀ, ਬੜੇ ਖ਼ੁਸ਼ ਸੁੱਖੀ ਰਹਿੰਦੇ ਸੀ।
ਜਦੋਂ ਦਾ ਮੰਮੀ ਕਹਾ ਲਿਆ, ਜਾਨ ਨੂੰ ਦੁੱਖਾਂ ਵਿੱਚ ਪਾ ਲਿਆ।

Comments

Popular Posts