ਦੋਸਤ ਲੋਕ, ਦੂਜੇ ਸ਼ਹਿਰਾਂ ਵਿੱਚੋਂ ਵੀ, ਇੱਕ ਮੁੱਠ ਹੋ ਕੇ, ਹੜ ਪੀੜਤਾਂ ਦੀ ਮਦੱਦ ਲਈ ਪਹੁੰਚ ਗਏ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਅਜੇ ਹੜ ਤੋਂ ਬਚ ਗਏ ਹਾਂ। ਹੋਰ ਮਸੀਬਤਾਂ ਬਹੁਤ ਆ ਗਈਆਂ ਹਨ। ਬਿਮਾਰੀਆਂ ਫੈਲਣ ਦਾ ਵੀ ਡਰ ਹੈ। ਜੀਵ ਜੰਤੂ ਵੀ ਬਾਹਰ ਆ ਕੇ ਮਰ ਗਏ ਹਨ। ਹੋਰ ਵੀ ਬਹੁਤ ਕੁੱਝ ਪਾਣੀ ਨੇ ਬਾਹਰ ਮਾਰਿਆ ਹੈ। ਜਿਸ ਵਿੱਚ ਦਰਖੱਤਾਂ ਦੀਆਂ ਲੱਕੜੀਆਂ, ਘਰਾਂ ਦਾ ਸਮਾਨ ਰੜ ਕੇ ਆ ਗਿਆ ਹੈ। 33 ਸਕੂਲ ਖਾਲੀ ਕਰਾ ਲਏ ਸਨ। ਪਬਲਿਕ ਤੇ ਕੈਥਲਿਕ ਸਕੂਲ, ਹੜਾਂ ਵਾਲੇ ਇਲਾਕਿਆਂ ਵਿੱਚ ਸੋਮਵਾਰ ਨੂੰ ਬੰਦ ਹਨ। ਜਿੰਨਾਂ ਦੇ ਪੇਪਰ-ਇਗਜ਼ਾਮ ਹੋ ਰਹੇ ਹਨ। ਉਹ ਕਿਸੇ ਹੋਰ ਦਿਨ ਹੋਣਗੇ। ਘਰਾਂ ਵਿੱਚ ਅਜੇ ਵਾਪਸ ਨਹੀਂ ਜਾ ਸਕਦੇ। ਜੇ ਸਾਈਡ-ਵਾਕ, ਸ਼ੜਕ ਸੁੱਕੀ ਹੈ, ਤਾਂ ਘਰ ਅੰਦਰ ਜਾ ਸਕਦੇ ਹਨ। ਚੈਕ ਕੀਤਾ ਜਾਵੇ, ਘਰ ਦੇ ਦੁਆਲੇ ਜਾਂ ਅੰਦਰ ਪਾਣੀ ਤਾ ਨਹੀਂ ਹੈ। ਥੋੜਾ ਪਾਣੀ, ਬਾਲਟੀਆਂ ਨਾਲ ਵੀ ਕੱਢਿਆ ਜਾ ਸਕਦਾ ਹੈ। ਘਰਾਂ ਦੀਆ ਬਾਰੀਆਂ ਖੋਲ ਦਿੱਤੀਆਂ ਜਾਂਣ। ਘਰ ਦੀ ਹਵਾੜ ਨਿੱਕਲ ਜਾਵੇ। ਪੇਪਰ ਲੈ ਕੇ ਲਿਖ ਦੇਵੋ। ਘਰ ਵਿੱਚ ਬਿੱਜਲੀ, ਗੈਸ, ਪਾਣੀ ਕੀ-ਕੀ ਨਹੀਂ ਹੈ? ਲਿਖ ਕੇ ਬਾਹਰ ਦਰਾਂ ਜਾਂ ਵਿਡੋ-ਖਿੜਕੀ, ਉਤੇ ਲਗਾ ਦਿਉ। ਤਾਂ ਕੇ ਸਿੱਟੀ ਦੇ ਕਰਮਚਾਰੀਆਂ ਨੂੰ ਪਤਾ ਲੱਗ ਜਾਵੇ। ਪਰ ਖ਼ਤਰਾ ਟੱਲਿਆ ਨਹੀ ਹੈ। ਜੇ ਫਿਰ ਪਾਣੀ ਚੜ੍ਹ ਗਿਆ। ਬਹੁਤ ਵੱਡੀ ਮਸੀਬਤ ਆ ਸਕਦੀ ਹੈ। ਜਿੰਨਾਂ ਘਰਾਂ ਵਿੱਚ ਬਿੱਜਲੀ ਨਹੀਂ ਹੈ। ਬੈਟਰੀ-ਸੈਲ ਵਾਲੇ ਰੇਡੀਉ ਸੁਣਦੇ ਰਹੋ। ਖ਼ਬਰਾਂ ਤੋਂ ਪਤਾ ਲੱਗਦਾ ਰਹੇ। ਕੀ ਹੋਣ ਵਾਲਾ ਹੈ?
ਚੰਗਾ ਹੀ ਹੈ। ਰੱਬ ਨੇ ਜਨਮ-ਮਰਨ ਦਾ ਸਮਾਂ ਨਹੀਂ ਦੱਸਿਆ। ਜੇ ਕਿਤੇ ਸਬ ਦਾ, ਜਨਮ-ਮਰਨ ਦਾ ਸਮਾਂ ਪਤਾ ਲੱਗ ਜਾਂਦਾ। ਸਾਡਾ ਹਾਲ ਕੀ ਹੁੰਦੀ? ਭੱਜ-ਭੱਜ ਕੇ ਹਫ਼ ਜਾਂਦੇ। ਹੋਰ ਕੁੱਝ ਸੁਝਣਾਂ ਨਹੀਂ ਸੀ। ਹੜ ਦੇ ਪਾਣੀ ਆਉਣ ਦਾ ਪਤਾ ਲੱਗਦੇ ਹੀ, ਲੋਕ ਘਬਰਾਏ ਫਿਰਦੇ ਹਨ। ਮੌਤ ਦੇਖ ਕੇ, ਸਬ ਦੀਆਂ ਅੱਖਾਂ ਮੂਹਰੇ ਭੰਬੂ-ਤਾਰੇ ਆ ਗਏ ਹਨ। ਮੌਤ ਨੇ ਸਾਰੇ ਅੱਗੇ ਲਾ ਰਹੇ ਹਨ। ਮਦੱਦ ਤਾਂ ਸਬ ਕਰੀ ਜਾਂਦੇ ਹਨ। ਸਬ ਨੂੰ ਮੌਤ ਸਹਮਣੇ ਦੇਖ, ਦਲੇਰੀ ਵੀ ਮਿਲੀ ਹੈ। ਦੋਸਤ ਲੋਕ, ਦੂਜੇ ਸ਼ਹਿਰਾਂ ਵਿੱਚੋਂ ਵੀ, ਇੱਕ ਮੁੱਠ ਹੋ ਕੇ, ਹੜ ਪੀੜਤਾਂ ਦੀ ਮਦੱਦ ਲਈ ਪਹੁੰਚ ਗਏ ਹਨ। ਲੋਕ ਮੌਤ ਨਾਲ ਲੜਦੇ ਦੇਖੇ ਗਏ ਹਨ। ਮੌਤ ਦੇ ਮੂੰਹ ਵਿੱਚੋਂ ਕਿਸੇ ਨੂੰ ਬਚਾ ਨਹੀਂ ਸਕਦੇ, ਕੌਣ ਕਹਿੰਦਾ ਹੈ? ਲੱਖਾਂ ਲੋਕ ਕੈਲਗਰੀ, 10 ਹਜ਼ਾਰ ਮੈਡੀਸਨ ਹੈਟ, ਅਨੇਕਾਂ ਲੋਕ ਰਿਡ ਡੀਅਰ, ਹਾਈ ਲੀਵਰ, ਕੈਨਮੋਰ ਤੇ ਹੋਰ ਬੀ ਬਚਾਉਣ ਦੀਆਂ ਕੋਸ਼ਸਾਂ ਹੋ ਰਹੀਆਂ ਹਨ। ਪਾਣੀ ਪੂਰੇ ਜ਼ੋਰਾਂ ਨਾਲ ਅੱਗੇ ਜਾ ਰਿਹਾ ਹੈ। ਖ਼ਤਰਾ ਅੱਗੇ ਵਾਲੇ, ਸ਼ਹਿਰਾਂ ਲਈ ਵੱਧ ਰਿਹਾ ਹੈ। ਬੰਦੇ ਦੀ ਜਾਨ ਬਹੁਤ ਕੀਮਤੀ ਹੈ। ਜੇ ਕੋਈ ਮਸੀਬਤ ਆਉਂਦੀ ਹੈ। ਘਰ, ਧੰਨ ਦੀ ਪ੍ਰਵਾਹ ਨਾਂ ਕਰੋ। ਆਪਦੀ ਤੇ ਦੂਜਿਆਂ ਦੀ ਜਾਨ ਬਚਾਵੋ। ਜਾਨ ਹੈ, ਤਾਂ ਜਹਾਨ ਹੈ। ਘਰ, ਧੰਨ ਬੰਦੇ ਨੇ ਬੱਣਾਏ ਹਨ। ਜਾਨ ਹੋਈ, ਹੋਰ ਬੱਣ ਜਾਂਣਗੇ। ਜਿਥੇ ਹੜ ਆਏ ਹਨ। ਜਾਂ ਆਉਣ ਦਾ ਖ਼ਤਰਾ ਹੈ। ਦਰਿਆ ਤੋਂ ਦੂਰ ਰਿਹਾ ਜਾਵੇ। ਊਚੀਆਂ ਥਾਂਵਾਂ-ਧਰਤੀ, ਉਤੇ ਚਲੇ ਜਾਂਣਾ ਚਾਹੀਦਾ ਹੈ। ਪਾਉਣ ਦੇ ਕੱਪੜੇ, ਪੈਸੇ, ਗੋਲਡ, ਥੌੜੀਆਂ ਜਿਹੀਆਂ ਜਰੂਰੀ ਖਾਣ ਦੀਆਂ ਚੀਜ਼ਾਂ ਗੱਡੀ ਵਿੱਚ ਜਰੂਰ ਰੱਖੋ। ਜੇ ਕੋਲ ਕਾਰ ਜਾਂ ਹੋਰ ਗੱਡੀ ਹੈ। ਮਸੀਬਤ ਦੇ ਦਿਨ ਇੰਨਾਂ ਵਿੱਚ ਵੀ ਕੱਟੇ ਜਾ ਸਕਦੇ ਹਨ। ਪਾਣੀ ਅੱਗ ਜਾਂ ਹੋਰ ਮਸੀਬਤ ਤੋਂ ਛੇਤੀ ਤੋਂ ਛੇਤੀ ਪਾਸੇ ਹੱਟ ਜਾਵੋ। ਊਚੀਆਂ ਬਿਲਡਿੰਗਾਂ ਉਤੇ ਨਹੀ ਜਾਂਣਾ ਚਾਹੀਦਾ ਹੈ। ਹੋ ਸਕੇ, ਜਿਸ ਇਲਾਕੇ ਵਿੱਚ ਪਾਣੀ ਦੇ ਹੜ ਦਾ ਖ਼ਤਰਾ ਨਹੀਂ ਹੈ। ਉਸ ਸ਼ਹਿਰ ਵਿੱਚ ਚਲੇ ਜਾਵੋ। ਕੈਲਗਰੀ ਵਿੱਚ ਹੁਣ 17:00, 23 ਜੂਨ, 2013 ਹੈ। ਮੱਕੀ ਦੇ ਦਾਂਣਿਆਂ ਵਰਗੇ ਗੜੇ ਤੇ ਬਹੁਤ ਜ਼ੋਰ ਦੀਆਂ ਛਰਾਟੇ ਵਾਲੀਆਂ ਕਣੀਆਂ ਪੈ ਰਿਹੀਆਂ ਹਨ। ਬਦਲ ਪੂਰਾ ਗਰਜ਼ ਰਿਹਾ ਹੈ। ਕਹਿੰਦੇ ਹਨ, " ਜੋ ਗਰਜ਼ਦੇ ਹਨ, ਉਹ ਵਰਦੇ ਨਹੀਂ ਹਨ। " ਪੂਰੇ ਕਨੇਡਾ ਵਿੱਚ, ਅੱਜ ਕੱਲ ਬਦਲ ਗਰਜ ਕੇ ਵਰ ਰਿਹਾ ਹੈ। ਸਵੇਰ ਦਾ ਦੂਜੀ ਬਾਰ ਮੀਂਹ ਪਿਆ ਹੈ। ਦੋ ਬਾਰ ਧੁੱਪ ਨਿੱਕਲੀ ਹੈ। ਕੈਲਗਰੀ ਬੋ ਤੇ ਅਲਬੋ ਦੋਂਨਾਂ ਦਰਿਆਵਾਂ ਦੇ ਪਾਣੀ ਦੀ ਸਪੀਡ-ਰਫ਼ਤਾਰ ਇੰਨੀ ਤੇਜ਼ ਹੈ। ਬੰਦੇ ਤਾਂ ਕੀ ਗੱਡੀਆਂ ਵੀ ਰੁੜੀਆਂ ਜਾ ਰਹੀਆਂ ਹਨ। ਪਰਾਈਵੇਟ, ਕਿਸ਼ਤੀਆਂ ਦਰਿਆ ਵਿੱਚ ਨਾਂ ਲਜਾਈਆ ਜਾਂਣ।
ਜੋ ਘਰ ਦਰਿਆ ਉਤੇ ਹਨ। ਉਨਾਂ ਨੂੰ ਘਰ ਛੱਡ ਕੇ, ਕਿਸੇ ਸੁਰੱਖਿਅਤ ਪਾਸੇ, ਚਲੇ ਜਾਂਣਾਂ ਚਾਹੀਦਾ ਹੈ। ਹੜ ਦਾ ਪਾਣੀ ਵਿਨੀਪੈਗ ਵਿੱਚ ਜਾ ਰਿਹਾ ਹੈ। ਉਧਰ ਦੇ ਲੋਕਾਂ ਨੂੰ ਵੀ ਜਗਾ ਖ਼ਾਲੀ ਕਰ ਦੇਣੀ ਚਾਹੀਦੀ ਹੈ। ਬਚਾ ਵਿੱਚ ਬਚਾ ਹੋ ਸਕਦਾ ਹੈ। ਜਾਂਣ ਬੁੱਝ ਕੇ, ਮਰਨਾਂ ਬਹਾਦਰੀ ਨਹੀਂ ਹੈ। ਕਈ ਬੰਦੇ ਹੜਾਂ ਵਾਲੀ ਥਾਂ ਉਤੇ ਵੀ ਅੜੇ ਬੈਠੇ ਹਨ। ਐਸੇ ਬੰਦੇ ਜਾਨਾਂ ਗੁਆ ਲੈਂਦੇ ਹਨ। ਘਰ ਉਥੇ ਹੀ ਖੜ੍ਹੇ ਰਹਿੰਦੇ ਹਨ। ਕੋਲ ਪਾਉਣ ਦੇ ਕੱਪੜੇ, ਪੈਸੇ, ਗੋਲਡ, ਥੌੜੀਆਂ ਜਿਹੀਆਂ ਜਰੂਰੀ ਤੇ ਖਾਂਣ ਦੀਆਂ ਚੀਜਾਂ ਵੀ ਰੱਖੋ। ਜੇ ਸਬ ਕੁੱਝ ਰੁੜ ਗਿਆ। ਜਿੰਦਗੀ ਸ਼ੁਰੂ ਕਰਨ ਲਈ ਪੱਲੇ ਕੁੱਝ ਹੋਵੇ। ਜੇ ਨਹੀਂ ਵੀ ਛੇਤੀ ਵਿੱਚ, ਕੁੱਝ ਚੱਕ ਸਕਦੇ। ਪਾਣੀ ਜਾਂ ਹੋਰ ਮਸੀਬਤ ਆ ਗਏ ਹਨ। ਆਪਦੀ ਤੇ ਦੂਜਿਆਂ ਦੀ ਜਾਨ ਜਰੂਰ ਬਚਾਵੋ। ਦਰਿਆ ਦਾ ਪਾਣੀ, ਆਮ ਨਾਲੋਂ 12 ਗੁਣਾਂ ਵੱਧ ਹੈ। ਜਿੰਨਾਂ ਘਰਾਂ ਵਿੱਚ, ਜਿਥੇ ਵੀ ਪਾਣੀ ਆ ਗਿਆ ਹੈ। ਇੱਕ ਹਫ਼ਤਾ ਪਾਣੀ ਸੁਕਣ ਨੂੰ ਲੱਗੇਗਾ। ਪਾਣੀ ਨੀਵੇਂ ਪਾਸੇ ਚਲਾ ਗਿਆ ਹੈ। ਪੰਪਾਂ ਰਾਹੀ ਬਾਹਰ ਨਿੱਕਲਣਾਂ ਪਵੇਗਾ। ਸ਼ੜਕਾਂ ਤੋਂ ਤਾਂ ਡਰੇਨ ਹੋਵੇਗਾ। ਜਦੋਂ ਦਰਿਆਵਾਂ ਦਾ ਪਾਣੀ ਘਟੇਗਾ। ਸ਼ੜਕਾਂ ਦਾ ਪਾਣੀ ਦਰਿਆ ਵਿੱਚ ਜਾਂਣਾ ਹੈ। ਪਰ ਅਜੇ ਦਰਿਆਵਾਂ ਦਾ ਪਾਣੀ ਨੀਵਾਂ ਨਹੀਂ ਹੋਇਆ ਹੈ। ਪਾਣੀ ਤੇ ਬਿੱਜਲੀ ਨੂੰ ਇੱਕ ਦੂਜੇ ਤੋਂ ਦੂਰ ਰੱਖਿਆ ਜਾਵੇ। ਜੇ ਘਰ ਅੰਦਰ ਪਾਣੀ ਆ ਗਿਆ ਹੈ। ਬਿੱਜਲੀ ਦੀ ਮੇਨ ਸਵਿੱਚ ਔਫ਼-ਬੰਦ ਕਰ ਦਿਉ। ਕਈ ਬਾਰ ਐਸੇ ਵੀ ਜਿਉਣਾ ਚਾਹੀਦਾ ਹੈ। ਅੱਗੇ ਲੋਕ ਐਸੇ ਹੀ ਜਿਉਂਦੇ ਸਨ। ਇਹ ਜੋ ਫੌਜ਼ੀ, ਪੁਲੀਸ ਵਾਲੇ ਫੈਅਰ ਮੈਨ ਤੇ ਹੋਰ ਮਦੱਦ ਲਈ ਆਏ ਹਨ। ਇੰਨਾਂ ਨੇ ਅਰਾਮ ਵੀ ਕਰਨਾਂ ਹੈ। ਬਾਰੀ, ਬਾਰੀ ਅਸਮਾਨ ਥੱਲੇ, ਰੜੀ ਧਰਤੀ ਉਤੇ, ਦਰਿਆ ਦੇ ਕਿਨਾਰੇ ਉਤੇ ਹੀ ਅਰਾਮ ਕਰ ਰਹੇ ਹਨ। ਕਈ ਹਵਾ ਭਰਨ ਵਾਲੇ ਬਿੱਡ ਲੈ ਕੇ, ਆਏ ਹੋਏ ਹਨ।
ਕੈਲਗਰੀ ਤੇ ਹੜਾਂ ਵਾਲੇ ਸ਼ਹਿਰਾਂ, ਥਾਵਾਂ, ਬਿਲਡਿੰਗ ਤੇ ਘਰਾਂ ਵਿੱਚ ਬਿੱਜਲੀ ਬੰਦ ਕੀਤੀ ਹੋਈ ਹੈ। ਪਹਿਲਾਂ ਬਿਲਡਿੰਗ ਤੇ ਘਰਾਂ ਦੀ ਹਾਲਤ ਦੇਖੀ ਜਾਵੇਗੀ। ਇਸੇ ਲਈ 100 ਫੈਅਰ-ਅੱਗ ਬਝਾਉਣ ਵਾਲ ਕਰਮਚਾਰੀ ਕੈਲਗਰੀ ਵਿੱਚ ਮਦੱਦ ਲਈ ਐਡਮਿੰਟਨ ਤੋਂ ਬੁਲਾਏ ਹਨ। ਚੰਗਾ ਹੋਵੇਗਾ, ਅਜੇ ਇੰਨਾਂ ਥਾਂਵਾਂ ਉਤੇ ਨਾਂ ਜਾਇਆ ਜਾਵੇ। ਪੁਲੀਸ ਵਾਲੇ ਵੀ ਗਸ਼ਤ ਕਰ ਰਹੇ ਹਨ। ਐਸੇ ਲੋਕਾਂ ਦੇ ਚਲਾਣ ਵੀ ਕੱਟੇ ਜਾ ਰਹੇ ਹਨ। ਜੋ ਲਾ ਐਡ ਆਡਰ ਨਹੀਂ ਸੁਣ ਰਹੇ। ਜੇ ਕੋਈ ਹੜ ਪੀੜਤਾਂ ਦੀ ਮਦੱਦ ਕਰਨਾਂ ਚਹੁੰਦਾ ਹੈ। ਕਿਸੇ ਗੁਰਦੁਆਰੇ ਜਾਂ ਬੰਦੇ ਨੂੰ, ਪੈਸੇ ਦੇਣ ਦੀ ਬਜ਼ਾਏ, 1-866-418-1111 ਇਸ ਨੰਬਰ ਉਤੇ ਰਿਡ ਕਰੋਸ ਨੂੰ ਦਾਨ ਦਿੱਤਾ ਜਾਵੇ। ਰਿਡ ਕਰੋਸ ਵਾਲੇ ਵੀ, ਹੜ ਪੀੜਤਾਂ ਕੋਲ ਮਦੱਦ ਲਈ ਆ ਗਏ ਹਨ। ਉਹ ਖਾਂਣ ਲਈ ਭੋਜਨ, ਦੁਵਾਈਆਂ, ਕੱਪੜੇ ਦੇ ਰਹੇ ਹਨ।
ਇੱਕ ਰਾਜੂਆਣੇ ਵਾਲੇ ਲਈ, ਸਬ ਝੰਡੀਆਂ ਚੱਕੀ ਆਪੋ-ਆਪਣਾਂ ਨਾਂਮ ਚੱਮਕਾਉਣ ਲਈ ਸੜਕਾਂ ਤੇ ਆ ਗਏ ਸਨ। ਅੰਖਡਪਾਠ ਕਰਾ ਰਹੇ ਸਨ। ਹੁਣ ਹਜ਼ਾਂਰਾ ਲੋਕ ਹੇਮਕੁੰਡ ਵਿੱਚ ਫਸੇ ਹਨ। ਕਨੇਡਾ ਵਿੱਚ ਅਲਬਰਟਾ ਦੇ ਵੱਡੇ ਅੱਠ ਸ਼ਹਿਰ, ਸਕੈਚਵਨ, ਵਿਨੀਪੈਗ ਵਿੱਚ ਹੀ, ਅਣਗਿੱਣਤ ਲੋਕ ਹੜ ਨਾਲ ਘਿਰੇ ਹਨ। ਇਹ ਭਾਈ ਘਨੇਈਆਂ ਜੀ ਦੀ ਹੀ ਪ੍ਰਸੰਸਾ ਕਰਨੀ ਜਾਂਣਦੇ ਹਨ। ਆਪ ਕਦੋਂ ਸੱਚੇ ਸੂਚੇ ਨਾਗਰਿਕ ਬੱਣਨਗੇ। ਜੂਨ 1984 ਵਿੱਚ, ਜੇ ਸਰਕਾਰ ਸੈਕੜਿਆਂ ਦੇ ਹਿਸਾਬ ਵਿੱਚ, ਸਿੱਖ ਸੰਗਤ ਉਤੇ ਅਟੈਕ ਕਰਾਉਣ ਨੂੰ ਫੌਜ਼ ਭੇਜ ਸਕਦੀ ਹੈ। ਤਾਂ ਹੁਣ ਉਤਰਾਖੰਡ ਵਿੱਚ ਫੋਜ਼ ਕਿਉਂ ਨਹੀਂ ਭੇਜ ਰਹੇ? ਉਥੇ ਤਾਂ ਹਿੰਦੂ, ਸਿੱਖਾਂ ਤੋਂ ਵੱਧ ਫਸੇ ਹੋਏ ਹਨ। ਜਿੰਨਾਂ ਦੇ ਉਥੇ ਘਰ ਹਨ। ਦੋ ਜਾਂ ਨੌ ਹੈਲੀਕਪਟਰ ਭੇਜ ਕੇ, ਲੋਕਾਂ ਦੀਆਂ ਅੱਖਾਂ ਚੋਬਲ ਰਹੇ ਹਨ। ਲੋਕਾਂ ਦੀਆ ਜਾਨਾਂ ਨੂੰ ਜਾਂਣ ਬੁੱਝ ਕੇ ਸਰਕਾਰ ਰੋਲ ਰਹੀ ਹੈ। ਇੰਨਾਂ ਨੂੰ ਤਾਂ ਟੁੱਟ ਕੇ ਪੈ ਜਾਂਣਾਂ ਚਾਹੀਦਾ ਸੀ। ਭਾਰਤ ਦੀ ਫੌਜ਼, ਦੂਜੇ ਦੇਸ਼ਾ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਟ੍ਰੇਡ, ਤਾਕਤਬਾਰ, ਸਮਾਟ ਤੇ ਤੇਜ ਬੁੱਧੀ ਵਾਲੀ ਹੈ। ਜੇ ਇਹ ਸਰਕਾਰ ਦੇਸ ਨੂੰ ਨਹੀਂ ਸਭਾਲ ਸਕਦੇ। ਐਸੀ ਤਾਕਤ ਦਾ ਕਰਨਾਂ ਹੀ ਕੀ ਹੈ?
LikeShow more reactions
Comment

Comments

Popular Posts