ਐਸੇ ਸਤਿਗੁਰ ਵਰਗੀ ਕਿਤੇ ਸ਼ਰਨ ਨਾਂ ਥਿਆਈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com 
 ਵਾਹੁ-ਵਾਹੁ ਸੱਚੇ ਪਾਤਸਾਹ, ਤੇਰੀ ਵੱਡੀ ਵਡਿਆਈ। ਵਾਹੁ-ਵਾਹੁ ਸੱਚੇ ਪਾਤਸਾਹ, ਮੈਂ ਸੋਭਾ ਸੁਣ ਆਈ।
ਸੱਭੇ ਢੇਰੀਆਂ ਢਾਹ ਕੇ, ਤੇਰੇ ਤੇ ਆਸ ਟਿਕਾਈ। ਪ੍ਰਭੂ ਜੀ ਤੇਰੇ ਕੋਲ ਆ ਕੇ ਮੈਂ ਹੈ ਝੋਲੀ ਫੈਲਾਈ।
 ਜੋ-ਜੋ ਮੈਂ ਫੁਰਨਾ ਫੁਰਿਆ ਹਰ ਦਾਤ ਮੈਂ ਪਾਈ। ਵਾਹੁ-ਵਾਹੁ ਸੱਚੇ ਪਾਤਸਾਹ, ਤੇਰੀ ਵੱਡੀ ਵਡਿਆਈ।
ਐਸੇ ਸਤਿਗੁਰ ਵਰਗੀ ਕਿਤੇ ਸ਼ਰਨ ਨਾਂ ਥਿਆਈ। ਜੈਸਾ ਸਤਿਗੁਰ ਸੁਣੀਦਾ ਤੈਸਾ ਮੈਂ ਦਰਸ਼ਨ ਕਰ ਆਈ।
ਵਿੱਛੜਿਆਂ ਪ੍ਰਭੂ ਮੇਲਦਾ ਮੇਰਾ ਬਣਿਆ ਸਹਾਈ। ਦੁਨੀਆ ਦੀ ਹਰ ਖ਼ੁਸ਼ੀ ਰੱਬ ਜੀ ਤੇਰੇ ਦਰ ਤੋਂ ਥਿਆਈ।
ਸਤਵਿੰਦਰ ਸਬ ਦੁਨੀਆ ਛੱਡ ਤੇਰੇ ਦਰ 'ਤੇ ਆਈ। ਪ੍ਰਭੂ ਨੇ ਚੱਕ ਪੈਰਾਂ ਵਿੱਚੋਂ ਸੱਤੀ ਗਲ਼ ਨਾਲ ਲਾਈ।
ਵਾਹੁ-ਵਾਹੁ ਸੱਚੇ ਪਾਤਸਾਹ ਤੇਰੀ ਵੱਡੀ ਵਡਿਆਈ। ਵਾਹੁ-ਵਾਹੁ ਸੱਚੇ ਮੇਰੇ ਪਾਤਸਾਹ, ਮੈਂ ਸੋਭਾ ਸੁਣ ਆਈ

Comments

Popular Posts