ਭਾਗ 3 ਕਈ ਔਰਤਾਂ-ਮਰਦ ਫੇਸਬੁੱਕ ਪੇਜ ਉੱਤੇ, ਪਿਆਰ ਜਾਲ ਵਿੱਚ ਫਸ ਜਾਂਦੇ ਹਨ, ਜਾਂ ਕੀ ਆਪ ਫਸਣਾ ਚਾਹੁੰਦੇ ਹਨ? ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ 

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ 
satwinder_7@hotmail.com
ਫੇਸਬੁੱਕ ਕੀ ਹੈ? ਫੇਸਬੁੱਕ ਨੂੰ ਦੋ ਯੂਨੀਵਰਸਿਟੀਦੇ ਵਿਦਿਆਰਥੀਆਂ ਨੇ ਸ਼ੁਰੂ ਕੀਤਾ ਸੀ। ਉਨ੍ਹਾਂ ਨੂੰ ਪੜ੍ਹਦੇ ਸਮੇਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾਂ ਕਰਨਾ ਪਿਆ ਸੀ। ਕਿਸੇ ਸੁਆਲ ਦਾ ਜੁਆਬ ਚਾਹੀਦਾ ਹੁੰਦਾ ਸੀ। ਤਾਂ ਖੋਜ ਕਰਨੀ ਬਹੁਤ ਔਖੀ ਸੀ। ਕਿਸੇ ਸਟੱਡੀ ਉੱਤੇ ਰੀਸਰਚ ਕਰਨੀ ਹੁੰਦੀ ਸੀ। ਬਹੁਤ ਸਮਾਂ ਖ਼ਰਾਬ ਹੁੰਦਾ ਸੀ। ਹੱਲ ਲੱਭਦਾ ਨਹੀਂ ਸੀ। ਹੁਣ ਤਾਂ ਝੱਟ ਗੂਗਲ ਉੱਤੇ, ਬਹੁਤ ਕੁੱਝ ਲੱਭ ਸਕਦੇ ਹਾਂ। ਬੱਸ ਇੱਕ ਅੱਖਰ ਲਿਖਣ ਦੀ ਲੋੜ ਹੈ। ਇਸ ਦੀ ਸਹਾਇਤਾ ਨਾਲ ਬੰਦਾਘਰ ਬੈਠਾ ਡਾਕਟਰੀ ਦੀ ਪੜ੍ਹਾਈ ਪੜ੍ਹ ਕੇ, ਪਾਸ ਹੋ ਸਕਦਾ ਹੈ। ਫੇਸਬੁੱਕ ਨੂੰ ਐਸੀ ਖੋਜ ਲਈ ਤਿਆਰ ਕੀਤਾ ਗਿਆ ਸੀ। ਇਸ ਤੋਂ ਗਿਆਨ ਲਿਆ ਜਾਵੇ। ਇੱਕ ਦੂਜੇ ਨੂੰ ਸੁਆਲ ਪੁੱਛੇ ਜਾਣ। ਜੁਆਬ ਮਿਲ ਸਕਣ। ਗਿਆਨ ਵਧਾਉਣ ਲਈ ਪੜ੍ਹਾਈ ਕਰਨ ਲਈ ਸ਼ੁਰੂ ਹੋਈ ਸੀ। ਅਲੱਗ-ਅਲੱਗ ਲੋਕ ਦੂਰ ਬੈਠੇ, ਕਿਸੇ ਵੀ ਚੀਜ਼ ਦੀ ਰੀਸਰਚ ਉੱਤੇ ਪੁੱਛ ਦੱਸ ਕਰ ਸਕਣ। ਲੋਕਾਂ ਦੁਆਰਾ ਹੱਲ ਲੱਭ ਸਕਣ। ਇਸ਼ਤਿਹਾਰ, ਖ਼ਬਰਾਂ ਲਈ ਵੀ ਫੇਸਬੁੱਕ ਬਹੁਤ ਵਧੀਆ ਹੈ। ਬਹੁਤ ਤਰਾਂ ਦਾ ਗਿਆਨ ਲੱਭਦਾ ਹੈ। ਗੱਲ ਬੰਦੇ ਦੇ ਦੀਮਾਗ਼ ਦੀ ਹੈ। ਦਿਮਾਗ਼ ਕਿਹੜੀ ਗੱਲ ਵਿੱਚ ਦਿਲਚਸਪੀ ਲੈਂਦਾ ਹੈ? ਕਈਆਂ ਨੂੰ ਵਿੱਛੜੇ ਯਾਰ ਵੀ ਮਿਲ ਜਾਂਦੇ ਹਨ। ਪਰ ਹਰ ਕੋਈ ਫੇਸਬੁੱਕ ਉੱਤੇ, ਵਿੰਗੀਆਂ ਟੇਡੀਆਂ ਆਪਦੀਆਂ ਫ਼ੋਟੋਆਂ ਹੀ ਦਿਖਾਉਣ ਲੱਗਾ ਹੈ। ਜਿਵੇਂ ਫੇਸਬੁੱਕ ਨਾਂ ਹੋਈ ਵਿਆਹ ਕਰਾਉਣ ਵਾਲੀ ਵਿਚੋਲਣ ਹੋਵੇ। ਬਾਕੀ ਲੋਕ ਫ਼ੋਟੋ ਦੇਖ ਕੇ ਵਾਹ-ਵਾਹ ਕਰੀ ਜਾਂਦੇ ਹਨ। ਮਨ ਵਿਚੋਂ ਚਾਹੇ ਗਾਲ਼ਾ ਹੀ ਕੱਢਦੇ ਹੋਣ। ਬਈ ਪੀ ਕੇ ਫ਼ੋਟੋਆਂ ਹੀ ਬਦਲੀ ਜਾਂਦਾ ਹੈ। ਕਈਆਂ ਨੂੰ ਗੁਰੀ ਵਾਂਗ, ਫ਼ੋਟੋ ਦਿਖਾ ਕੇ, ਪਿਛਲੇ ਜਨਮ ਦੀਆਂ ਵਿੱਛੜੀਆਂ ਹੋਈਆਂ ਸਹੇਲੀਆਂ, ਸਹੇਲੇ ਮਿਲ ਜਾਂਦੇ ਹਨ। ਔਰਤਾਂ ਨਾਲ ਸੰਯੋਗ ਕਰਨ ਨੂੰ ਜੋਤ ਨੂੰ ਫੇਸਬੁੱਕ ਮਿਲੀ ਹੈ। ਤਾਂਹੀਂ ਇਹ ਕਈ ਅਲੱਗ-ਅਲੱਗ ਨਾਮਾਂ ਥੱਲੇ ਫੇਸਬੁੱਕ ਪੇਜ ਚਲਾ ਰਿਹਾ ਹੈ। ਜ਼ਿਆਦਾ ਫੇਸਬੁੱਕ ਪੇਜ ਬਣਾਉਣ ਦੇ ਫ਼ਾਇਦੇ ਤੁਸੀਂ ਸਬ ਜਾਣਦੇ ਹੋ। ਇੱਕ ਤਾਂ ਇਸ ਤਰਾਂ ਕਰਨ ਨਾਲ, ਨਵੇਂ-ਨਵੇਂ, ਵੱਧ ਤੋਂ ਵੱਧ, ਅਲੱਗ-ਅਲੱਗ ਸਹੇਲੀਆਂ, ਸਹੇਲੇ ਬਣਾਏ ਜਾਂਦੇ ਹਨ। ਇੱਕ ਔਰਤਾਂ, ਸਹੇਲੀਆਂ, ਸਹੇਲੇ ਦੂਜੀ ਨੂੰ ਜਾਣ ਨਹੀਂ ਸਕਦੇ। ਆਪਸ ਵਿੱਚ ਨੇੜੇ ਦੀ ਜਾਣ ਪਛਾਣ ਨਹੀਂ ਹੁੰਦੀ। ਬਲਾਕ ਕਰਨ 'ਤੇ ਜੋਤ ਇੱਕ ਦੂਜੇ ਨਾਲ ਭੇਤ ਭਰੀਆਂ ਗੱਲਾਂ ਨਹੀਂ ਕਰ ਸਕਦੇ। ਵੈਸੇ ਤਾਂ ਦੋਸਤੀ ਪੱਕੀ ਹੋਣ ਉੱਤੇ ਇਹ ਅਗਲੀਆਂ ਨੂੰ ਬਲਾਕ ਕਰਕੇ, ਫ਼ੋਨ ਉੱਤੇ ਗੱਲ-ਬਾਤ ਚਾਲੂ ਕਰ ਲੈਂਦਾ ਹੈ। ਕਿਸੇ ਫੇਸਬੁੱਕ ਯਾਰ ਬੇਲੀ ਨੂੰ ਛੱਕ ਵੀ ਨਹੀਂ ਹੁੰਦੀ। ਫੇਸਬੁੱਕ ਤੋਂ ਅਗਲੀ ਬਲਾਕ ਹੋ ਕੇ, ਇਸ ਦੀ ਕਾਰਵਾਈ ਫੇਸਬੁੱਕ ਦੀ ਦੇਖ ਵੀ ਨਹੀਂ ਸਕਦੀ। ਜੋਤ ਭੁੱਲ ਹੀ ਜਾਂਦਾ ਹੈ। ਜੇ ਇਹ ਜਾਹਲੀ ਆਈਡੀਆ ਅਣਗਿਣਤ ਬਣਾਈ ਬੈਠਾ ਹੈ। ਹੋਰ ਵੀ ਲੋਕ ਐਸਾ ਕਰ ਸਕਦੇ ਹਨ। ਇਸ ਦੇ ਲੱਛਣ ਸਾਈਡ ਤੋਂ ਦੇਖ ਸਕਦੇ ਹਨ। 
ਇਸ ਦੀ ਇੱਕ ਐਡੀ ਹਰਜੀਤ ਕੌਰ ਮਾਂਗਟ ਦੀ ਚੱਲ ਰਹੀ ਹੈ। ਜਿਸ ਫੇਸਬੁੱਕ ਦੇ ਪੇਜ ਦੀ ਫ਼ੋਟੋ ਉੱਤੇ ਨੰਗ-ਧੜੰਗਾ ਬੱਚਾ ਹੈ। ਬੱਚੇ ਦੇ ਪਿੰਡੇ ਉੱਤੇ ਲਾਲ ਬੁੱਲ੍ਹਾਂ ਦੀਆਂ ਚੁੰਮੀਆਂ ਦੇ ਨਿਸ਼ਾਨ ਹਨ। ਇੱਕ ਫੇਸ ਬੁੱਕ ਦੇ ਪੇਜ ਦੀ ਫ਼ੋਟੋ ਉੱਤੇ ਪ੍ਰਭਜੋਤ ਬਾਸੀ ਦੇ ਨਾਮ ਥੱਲੇ ਸਕੂਲ ਦੀ ਫ਼ੋਟੋ ਵਿੱਚ ਪੱਗ ਬੰਨੀ ਹੈ। ਇੱਕ ਫੇਸਬੁੱਕ ਦੇ ਪੇਜ 'ਤੇ, ਫ਼ੋਟੋ ਕੁੜੀ ਜਸਵੀਰ ਕੌਰ ਆਸਟ੍ਰੇਲੀਆ ਦੇ ਥੱਲੇ ਲੱਗੀ ਰਹੀ ਹੈ। ਉਸ ਦੀਆਂ ਬਦਲ-ਬਦਲ ਕੇ, ਫ਼ੋਟੋਆਂ ਲਾਉਂਦਾ ਰਿਹਾ ਹੈ। ਇਹ ਕੁੱਝ ਆਈਡੀਆ ਨਵੀਆਂ ਸਹੇਲੀਆਂ ਬਣਾਉਣ ਨੂੰ ਬਣਾਈਆਂ ਹੋਈਆਂ ਹਨ। ਇਸ ਦੀ ਇਹ ਆਇਡੀ ਚਾਰ ਕੁ ਮਹੀਨਿਆਂ ਦੀ ਮੇਰੀਆਂ ਅੱਖਾਂ ਸਾਹਮਣੇ ਸੀ। ਪਾਜ ਖੁੱਲਣ ਕਰਕੇ, ਚਾਰ ਕੁ ਦਿਨਾਂ ਤੋਂ ਬੱਚੇ ਦੀ ਫ਼ੋਟੋ ਲੱਗਾ ਦਿੱਤੀ ਹੈ। ਜਿਸ ਦੇ ਸਿਰ ਉੱਤੇ ਤੌਲੀਆਂ ਲਿਆ ਹੋਇਆ ਹੈ। ਕੁੜੀਆਂ ਦੀਆਂ ਫ਼ੋਟੋ ਇਹ ਇੰਟਰਨੈੱਟ ਊਤੋ ਗੂਗਲ ਤੋਂ ਚੱਕਦਾ ਹੈ। ਇੱਕ ਫੇਸਬੁੱਕ ਦੇ ਪੇਜ ਦੀ ਫ਼ੋਟੋ ਵਿੱਚ ਬਬੀਤਾ ਗੁਪਤਾ ਆਸਟ੍ਰੇਲੀਆ ਦੇ ਥੱਲੇ ਆਇਡੀ ਬਣੀ ਹੈ। ਬਬੀਤਾ ਗੁਪਤਾ ਉਹੀ ਹੈ। ਜਿਸ ਬਾਰੇ ਇਸ ਨੇ ਇੱਕ ਮੈਸੇਜ ਵਿੱਚ ਲਿਖਿਆ ਸੀ। ਬੜੇ ਮਜ਼ੇ ਦਿੰਦੀ ਹੈ। ਐਸੀ ਮਜ਼ੇਦਾਰ ਔਰਤ ਨਹੀਂ ਦੇਖੀ। ਬਬੀਤਾ ਗੁਪਤਾ ਨੇ, ਪਟਿਆਲੇ ਆਈਲਿਟ ਕਰਦੇ ਨੂੰ ਬਹੁਤ ਐਸ਼ ਕਰਾਈ ਹੈ। ਹੁਣ ਆਸਟ੍ਰੇਲੀਆ ਹੈ। ਇਸ ਜੋਤ ਨੇ, ਕੈਨੇਡਾ ਵਿੱਚ ਕੱਚੇ ਬੰਦੇ ਨੇ ਬਬੀਤਾ ਗੁਪਤਾ ਕੈਨੇਡਾ ਵਿੱਚ ਪੱਕੀ ਕਰਾਉਣੀ ਹੈ। ਤਾਂਹੀ ਚਾਟ ਤੇ ਲੱਗੀ ਹੈ।
ਇੱਕ ਫੇਸਬੁੱਕ ਦੇ ਪੇਜ ਦੀ ਸਿੱਧੂ ਦੇ ਥੱਲੇ ਆਇਡੀ ਬਣੀ ਹੈ। ਰੱਬ ਜਾਣੇ ਹੋਰ ਕਿੰਨੇ ਫੇਸਬੁੱਕ ਦੇ ਪੇਜ ਸ਼ਿਵਾਨੀ ਸੈਮ, ਜਸਕਰਨ, ਲਵਲੀਨ, ਜਸਮੀਤ, ਜੈਸੇ ਥੱਲੇ ਬਣਾਏ ਹੋਏ ਹਨ। ਇਹ ਇੰਨੇ ਪੇਂਜਾ ਰਾਹੀਂ ਔਰਤਾਂ ਨੂੰ ਉਧਾਲਨ ਦਾ ਐਡਾ ਵੱਡਾ ਬਿਜ਼ਨਸ ਕਰ ਰਿਹਾ ਹੈ। ਗੱਲ ਕੀ ਹੈ? ਕੀ ਕੁੱਝ ਲੋਕ ਫੇਸਬੁੱਕ 'ਤੇ ਔਰਤਾਂ ਮਰਦ ਲੱਭਣ ਆਉਂਦੇ ਹਨ? ਕਈ ਔਰਤਾਂ-ਮਰਦ ਫੇਸਬੁੱਕ ਪੇਜ ਉੱਤੇ, ਪਿਆਰ ਜਾਲ ਵਿੱਚ ਫਸ ਜਾਂਦੇ ਹਨ, ਜਾਂ ਕੀ ਆਪ ਫਸਣਾ ਚਾਹੁੰਦੇ ਹਨ?

Comments

Popular Posts