ਭਾਗ 25 1978 ਤੋਂ 1984 ਤੱਕ ਸਿੱਖ ਲੀਡਰਾਂ ਨੇ ਸਿੱਖ ਕੌਮ ਨੂੰ ਮਰਵਾਇਆ ਹੈ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ

-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਸੋਚਣਾ ਇਹ ਹੈ। ਐਸੇ ਕੌਮ ਦੇ ਆਗੂ ਹੋਰ ਚਾਹੀਦੇ ਹਨ। ਜਾਂ ਆਪੋ-ਆਪਣੀ ਵਾਗਡੋਰ ਆਪ ਸੰਭਾਲਣੀ ਹੈ। ਜਦੋਂ ਰੱਬ ਨੇ ਸਾਨੂੰ ਦੂਜਿਆਂ ਵਾਂਗ ਹੀ ਉਵੇਂ ਬਣਾਇਆ ਹੈ। ਅੱਖਾਂ, ਨੱਕ, ਦਿਮਾਗ਼, ਖ਼ੂਨ ਉਹੀ ਹੈ। ਫਿਰ ਕਿਉਂ ਬੰਦਿਆਂ ਮਗਰ ਝੰਡੀਆਂ ਚੱਕੀ ਫਿਰਦੇ ਹਨ? ਬੰਦਾਂ ਕੀ ਕਰਦੂ? ਕੀ ਕੋਈ ਦੂਜੇ ਲਈ ਕੁੱਝ ਕਰ ਸਕਦਾ ਹੈ? ਦਮਦਮੀ ਟਕਸਾਲ ਦੇ ਆਗੂਆਂ ਨੂੰ ਪੂਰਾ ਜ਼ਕੀਨ ਸੀ। ਸਰਕਾਰ ਹਰਮਿੰਦਰ ਸਾਹਿਬ ਉੱਤੇ ਕੋਈ ਅਣਸੁਖਾਵੀਂ ਘਟਨਾ ਨਹੀਂ ਕਰ ਸਕਦੀ। ਦੁਨੀਆ ਭਰ ਨੂੰ ਹੈਰਾਨੀ ਹੋਈ। ਪਾਠ ਸੁਣਨ ਤੇ ਕੀਰਤਨ ਦਾ ਰਸ ਲੈਣ ਵਾਲੇ ਹਰਮਿੰਦਰ ਸਾਹਿਬ ਵਿਚ ਕਿਸੇ ਵਿਰੋਧੀ ਦੇਸ਼ ਨਾਲ ਲੜਨ, ਮੁਕਾਬਲਾ ਕਰਨ ਦਾ ਗੋਲ਼ਾ, ਸਿੱਕਾ, ਬਰੂਦ ਵਜੂਦ ਸੀ। ਜਿੰਨੀ ਬੰਬਾਰੀ ਸਰਕਾਰ ਨੇ ਕੀਤੀ। ਉੱਨੀ ਹੀ ਅੰਦਰੋਂ ਹਰਮਿੰਦਰ ਸਾਹਿਬ ਵਿਚੋਂ ਕੀਤੀ ਗਈ। ਕਿਆ ਮੁਕਾਬਲਾ ਸੀ। ਬੜੀਆਂ ਪ੍ਰਾਪਤੀ ਪਾ ਲਈਆਂ। ਆਪਣੇ ਹੀ ਮਰਵਾ ਲਏ। ਆਪਣਾ ਹੀ ਜਾਨੀ ਮਾਲੀ ਨੁਕਸਾਨ ਕਰਾ ਲਿਆ। ਕੌਮ ਦਾ ਸਰਮਾਇਆ ਫੁਕਿਆ ਗਿਆ। ਮਰਜੀਵੜੇ ਉਹ ਹਨ। ਜੋ ਸਰੀਰ ਨਾਲ ਬੰਬ ਬੰਨੀ ਫਿਰਦੇ ਹਨ। ਮਰਨ ਲਈ ਸਦਾ ਤੱਤ ਪਰ ਰਹਿੰਦੇ ਹਨ। ਮਰਜੀਵੜੇ ਸਿੰਘਾਂ ਨੂੰ ਸਿਖਲਾਈ ਦੇ ਐਸੇ ਵਿਚਾਰ ਦਿਮਾਗ਼ ਵਿੱਚ ਪਾਏ ਜਾਂਦੇ ਹਨ। ਕਿ ਬੰਦੇ ਦਾ ਆਪਣਾ ਦਿਮਾਗ਼ ਕੰਮ ਕਰਨੋਂ ਹੱਟ ਜਾਂਦਾ ਹੈ। ਦੱਸਿਆ ਜਾਂਦਾ ਹੈ," ਤੁਸੀਂ ਕੌਮ ਲਈ ਮਰੋਗੇ ਤਾਂ ਸ਼ਹੀਦ ਹੋਵੋਗੇ। ਤੁਹਾਨੂੰ ਕੌਮ ਸਲਾਮ ਕਰੇਗੀ। ਤੁਸੀਂ ਅਮਰ ਹੋ ਜਾਵੋਗੇ। " ਐਸੇ ਜਿਉਂਦੇ ਕਿੰਨੇ ਕੁ ਮਸ਼ਹੂਰ ਹਨ। ਜੋ ਮਰਕੇ ਮੱਲ ਮਾਰ ਦੇਣਗੇ। ਜਿਉਂਦਿਆਂ ਤਾਂ ਘਰ ਦੇ ਦੋ ਜੀਆਂ ਨੂੰ ਰੋਟੀ ਨਹੀਂ ਕਮਾਂ ਕੇ ਦੇ ਹੁੰਦੀ। ਆਪ ਗੁਰਦੁਆਰਿਆਂ ਵਿੱਚ ਬੈਠੇ ਸੰਗਤ ਦੇ ਦਾਨ ਕੀਤੇ ਲੰਗਰ 'ਤੇ ਆਪਣਾਂ ਢਿੱਡ ਪਾਲਦੇ ਹਨ। ਬਾਕੀ ਘਰ ਦੇ ਮੈਂਬਰ ਠੂਠਾ ਫੜ ਕੇ ਗੁਜਾਰਾ ਕਰਦੇ ਹਨ। ਅਕਾਲ ਤਖਤ 'ਤੇ ਜੂਨ 1984 ਨੂੰ ਅਣਗਿਣਤ ਲੋਕ ਮਰੇ ਹਨ। ਕਿਸੇ ਨੂੰ ਮਰਨ ਵਾਲਿਆਂ ਦੀ ਗਿਣਤੀ, ਨਾਮ, ਪਿੰਡ ਕੁੱਝ ਨਹੀਂ ਪਤਾ। ਆਪੇ ਟਕਸਾਲ ਵਾਲੇ ਕਹੀ ਜਾਂਦੇ ਹਨ। ਉਹ ਨਿੱਕਲ ਗਏ, ਜੋ ਆਗੂ ਸੀ।ਕੁੱਝ ਪ੍ਰਧਾਨ ਸਾਹਮਣੇ ਆ ਗਏ। ਕੁੱਝ ਸਰਕਾਰ ਦੀ ਫੜੋ-ਫੜੀ ਤੋਂ ਡਰਦੇ ਲੁੱਕ-ਛਿਪ ਗਏ। ਕੀਹਨੂੰ ਮੱਥਾ ਟੇਕੀਏ? ਕੀਹਨੂੰ ਹਾਰ ਪਾਈਏ? ਕੀਹਦੀ ਮੜੀ 'ਤੇ ਦੀਵਾ ਜਗਾਈਏ? ਆਪਣੇ ਪਿਉ ਦਾਦੇ ਭਾਵੇਂ ਯਾਦ ਨਾਂ ਕਰੀਏ, ਪਰ ਇੰਨਾਂ ਦੇ ਮਹਾਪੁਰਸ਼ਾਂ ਦੀਆਂ ਵਰਸੀਆਂ ਮਨਾਉਣੀਆਂ ਹੀ ਪੈਣੀਆਂ ਹਨ।
ਪਹਿਲਾਂ ਮਰਜੀਵੜੇ ਦੇ ਪਰਵਾਰ ਨੂੰ ਪਿੱਛੇ ਖ਼ਰਚਾ ਪਾਣੀ ਫੁਲ ਭੇਜਿਆ ਜਾਂਦਾ ਹੈ। ਮਰਜੀਵੜੇ ਦੀ ਸ਼ਹੀਦੀ ਪਿੱਛੋਂ ਸਭ ਕੁੱਝ ਬੰਦ ਹੋ ਜਾਂਦਾ ਹੈ। ਪਰਵਾਰ ਦਾ ਕਮਾਊ ਬੰਦਾ ਮਰ ਜਾਂਦਾ ਹੈ। ਉਹ ਭਿਖਾਰੀਆਂ ਵਾਂਗ ਦੂਜੇ ਤੋਂ ਆਸ ਕਰਦੇ ਹਨ। ਅੱਜ ਵੀ ਉੱਜੜੇ ਹੋਏ ਪਰਵਾਰ ਬੈਠੇ ਹਨ। ਇੱਕ ਨਵ ਵਿਆਹੀ ਔਰਤ ਦਾ ਪਤੀ ਪੁਲਿਸ ਕਾਂਡ ਵਿੱਚ ਭਿੰਡਰਾਂ ਵਾਲੇ ਸੰਤ ਜਰਨੈਲ ਸਿੰਘ ਜੀ ਦੀ ਕਿਰਪਾ ਨਾਲ ਮਰ ਗਿਆ। ਦਰਬਾਰਾ ਸਿੰਘ ਉੱਤੇ ਬੰਬ ਸਿੱਟਣ ਭੇਜਿਆ ਸੀ। ਰਾਹੋਂ ਕਾਂਢ ਵਿੱਚ ਉੱਤੋਂ ਫੜਿਆ ਗਿਆ। 25 ਸਾਲਾ ਦੀ 1981 ਤੋਂ ਵਿਧਵਾ ਪਤਨੀ ਬਗੈਰ ਬੱਚੇ ਦੇ ਪੇਕੇ ਘਰ ਬੈਠੀ ਹੈ। ਦੂਜਾ ਪਰਵਾਰ ਬੁਢਾਪੇ ਵਿੱਚ ਨਵੰਬਰ 1984 ਦੇ ਕਤਲਿਆਮ ਵਿੱਚ ਦਿੱਲੀ ਅੱਖਾਂ ਸਾਹਮਣੇ ਗਲ਼ ਵਿੱਚ ਮੱਚਦੇ ਟੈਇਰ ਨਾਲ ਪੁੱਤਰ ਮਰਦਾ ਦੇਖਿਆ, ਉਹ ਪੰਜਾਬ ਖ਼ਾਲੀ ਹੱਥ ਚਲੇ ਗਏ। ਤੀਜੇ ਪਰਵਾਰ ਦਾ ਘਰ ਬਿਜ਼ਨਸ ਨਵੰਬਰ 1984 ਦੇ ਕਤਲਿਆਮ ਵਿੱਚ ਦਿੱਲੀ ਫੁਕਵਾ ਕੇ ਰੋਂਦੇ ਪੰਜਾਬ ਚਲੇ ਗਏ। ਇੱਕ ਹੋਰ ਬੰਦਾ ਤੇ ਟਰੱਕ ਨਵੰਬਰ 1984 ਦੇ ਕਤਲਿਆਮ ਵਿੱਚ ਗੁਆਚਿਆ, ਅੱਜ ਤੱਕ ਕੋਈ ਖ਼ਬਰ ਨਹੀਂ ਮਿਲੀ। ਬੰਦਾ ਮਰ ਗਿਆ ਜਾਂ ਕਿਥੇ ਹੈ? ਇਹ ਸਾਰੇ ਪਰਵਾਰਾਂ ਦੀ ਹਾਲਤ ਬਹੁਤ ਅਜੀਬੋ ਗ਼ਰੀਬ ਹੈ। ਕੋਈ ਦਮਦਮੀ ਟਕਸਾਲ ਦੇ ਆਗੂ, ਭਿੰਡਰਾਂ ਵਾਲੇ ਸੰਤ ਜਰਨੈਲ ਸਿੰਘ ਜੀ, ਸਰਕਾਰ ਉਨ੍ਹਾਂ ਤੱਕ ਅੱਜ ਤੱਕ ਨਹੀਂ ਪਹੁੰਚੇ। ਮਰਨ ਵਾਲੇ ਮਾਵਾਂ ਦੇ ਪੁੱਤ-ਧੀਆਂ,ਮਰ ਗਏ। ਇਹ ਧਾਰਮਿਕ ਲੀਡਰਾਂ ਸਰਕਾਰ ਦਾ ਕੀ ਗਿਆ? ਸਭ ਆਪ ਮੁੱਛਾਂ ਖੜੀਆਂ ਕਰਕੇ ਚੜ੍ਹਦੀਆਂ ਕਲਾਂ ਵਿੱਚ ਹਨ। ਬਦੇਸ਼ਾਂ ਤੋਂ ਹੋਰ ਮਾਲ ਇਕੱਠਾ ਕਰ ਰਹੇ ਹਨ। ਲੋਕ ਆਪ ਸਮਝ ਜਾਣ। ਸਾਨੂੰ ਆਪ ਨੂੰ ਕੀ ਚੰਗਾ ਕੀ ਮਾੜਾ ਪਰਖਣਾ ਪੈਣਾ ਹੈ? ਜੇ ਅੱਜ ਸਿੱਖ ਗੁਰਦੁਆਰਾ ਸਾਹਿਬ ਵਿੱਚ ਲੜਦੇ ਹਨ। ਇੱਕ ਦੂਜੇ ਦੀਆਂ ਪੱਗਾ ਲਹੁਉਂਦੇ ਹਨ। ਦਾੜ੍ਹੀਆਂ ਪੱਟਦੇ ਹਨ, ਕਿਰਪਾਨਾਂ ਚਲਾਉਂਦੇ ਹਨ। ਕੋਈ ਨਵੀਂ ਗੱਲ ਕੀ ਹੈ? ਇਹੀ ਕੁੱਝ ਕਰਕੇ 1978 ਤੋਂ 1984 ਤੱਕ ਸਿੱਖ ਲੀਡਰਾਂ ਨੇ ਸਿੱਖ ਕੌਮ ਨੂੰ ਮਰਵਾਇਆ ਹੈ। ਆਮ ਬੰਦੇ ਨੇ ਜਾਤ-ਪਾਤ ਤੋਂ ਲੈਣਾ ਹੀ ਕੀ ਹੈ? ਪਰ ਦਮਦਮੀ ਟਕਸਾਲ ਦੇ ਆਗੂ ਦੁਹਾਈਆਂ ਪਾ ਰਹੇ ਹਨ। ਅਸੀਂ ਹਿੰਦੂ ਮੁਸਲਮਾਨ ਨਹੀਂ ਹਾਂ। ਕੀ ਕਿਸੇ ਦੇ ਖ਼ੂਨ ਦੇ ਕਤਰੇ ਵਿੱਚ ਲਿਖਿਆ ਹੈ? ਸਾਡੀ ਕੀ ਜਾਤ ਹੈ? ਇਹ ਆਗੂ ਕੌਮ ਨੂੰ ਭੀੜਾਂ-ਭੀੜਾਂ ਕੇ ਮਰਵਾ ਰਹੇ ਹਨ। ਆਪਸ ਵਿੱਚ ਵੀ ਭਿੜ-ਭਿੜ ਕੇ ਮਰ ਰਹੇ ਹਨ। ਆਪ ਕਿਥੇ ਮਰਦੇ ਹਨ? ਆਪ ਤਾਂ ਪ੍ਰਾਪੇ ਗੰਡਾ ਕਰਨ ਲਈ ਲੈਕਚਰ ਦੇ ਰਹੇ ਹਨ। ਕਿਸੇ ਦੀ ਮੌਤ ਨੂੰ ਸ਼ਹੀਦੀ ਦਾ ਤਗਮਾ ਦੇ ਕੇ, ਗਲ਼ ਵਿੱਚ ਦੋ ਮੀਟਰ ਦਾ ਖੱਟਾ ਸਰੋਪਾ ਪਾ ਕੇ, ਉਸ ਮਰਨ ਵਾਲੇ ਦੇ ਵਾਲੀਵਾਰਸਾ ਦਾ ਮੂੰਹ ਬੰਦ ਕਰ ਦਿੰਦੇ ਹਨ। ਫਿਰ ਉਨ੍ਹਾਂ ਦਾ ਹਾਲ ਨਹੀਂ ਪੁੱਛਦੇ। ਸਗੋਂ ਜਨਤਾ ਤੋਂ ਚੰਦਾ ਇਕੱਠਾ ਕਰਕੇ ਆਪੋ-ਆਪਣੀਆਂ ਗੋਗੜਾਂ ਹੋਰ ਵਧਾਂ ਰਹੇ ਹਨ। ਇਹੀ ਕੌਮ ਦੇ ਚੁਣਵੇਂ ਬੰਦਿਆਂ ਦੇ ਸਰਕਾਰ ਨੂੰ ਬਲੈਕ ਲਿਸਟ ਵਿੱਚ ਨਾਮ ਦੇ ਰਹੇ ਹਨ। ਸਰਕਾਰ ਦੀਆਂ ਨਜ਼ਰਾਂ ਵਿੱਚ ਆਮ ਬੰਦੇ ਨੂੰ ਅੱਤਵਾਦੀ ਬਣਾਂ ਰਹੇ ਹਨ। ਸਰਕਾਰ ਨੂੰ ਇਹੀ ਆਪਣੇ ਹੀ ਝੂਠਾ-ਅੱਧ ਸੱਚਾ, ਕੱਚਾ-ਪੱਕਾ ਭੇਤ ਦਿੰਦੇ ਹਨ। ਕੌਮ ਦਾ ਜਾਨੀ-ਮਾਲੀ ਨੁਕਸਾਨ ਕਰਾ ਰਹੇ ਹਨ।
ਹਰ ਪ੍ਰਾਈਵੇਟ ਪ੍ਰਾਪਟੀ ਹੋਟਲ, ਮਟੋਲ, ਮੈਰਿਜ ਪੈਲੇਸ ਪਬਲਿਕ ਥਾਵਾਂ ਦੇ ਬਾਹਰ ਲਿਖ ਕੇ ਲਾਇਆ ਹੁੰਦਾ ਹੈ। ਅੰਦਰ ਹਥਿਆਰ ਲਿਜਾਣਾ ਮਨਾ ਹੈ। ਕਿਉਂ ਨਹੀਂ ਹਰ ਗੁਰਦੁਆਰਾ ਸਾਹਿਬ ਦੇ ਬਾਹਰ ਲਿਖ ਕੇ ਲਾਇਆ ਹੁੰਦਾ ਹੈ? ਹਰਮਿੰਦਰ ਸਾਹਿਬ ਸ਼ਾਂਤੀ ਦਾ ਘਰ ਹੈ। ਸੰਗਤਾਂ ਪਾਠ ਸੁਣਨ ਤੇ ਕੀਰਤਨ ਦਾ ਰਸ ਲੈਣ ਹਰਮਿੰਦਰ ਸਾਹਿਬ ਦੇ ਦਰਸ਼ਨ ਕਰਨ ਜਾਂਦੀਆਂ ਹਨ। ਦਮਦਮੀ ਟਕਸਾਲ ਦੇ ਆਗੂ ਕਿਸ ਦੀ ਆਗਿਆ ਨਾਲ ਹਰਮਿੰਦਰ ਸਾਹਿਬ ਅੰਦਰ ਗੋਲੀ ਸਿੱਕਾ ਲੈ ਕੇ ਗਏ। ਇਹੋ ਜਿਹਾ ਉਹ ਕੀ ਕਰ ਰਹੇ ਸਨ? ਜਿਸ ਕਰਕੇ ਆਪਣੇ ਆਤਮ ਰੱਖਿਆ ਲਈ ਟੈਂਕਾਂ ਦਾ ਮੁਕਾਬਲਾ ਕਰਨ ਦਾ ਬਰੂਦ ਸਿੱਕਾ ਦਮਦਮੀ ਟਕਸਾਲ ਦੇ ਆਗੂ ਤੇ ਹੋਰ ਇਕੱਠਾ ਕਰੀ ਬੈਠੇ ਸੀ। ਕਿਵੇਂ ਹਰਮਿੰਦਰ ਸਾਹਿਬ ਅੰਦਰ ਗੋਲੀ ਸਿੱਕਾ ਲੈ ਕੇ ਗਏ? ਕੱਛ ਜਾਂ ਕਛਹਿਰੇ ਵਿੱਚ ਲੁਕਾ ਕੇ ਲਿਜਾਣ ਤੋਂ ਤਾਂ ਪਰੇ ਦੀਆ ਗੱਲਾਂ ਹਨ। ਇਸ ਸਾਰੇ ਕਾਸੇ ਦੀ ਰਿਪੋਰਟ ਗੌਰਮਿੰਟ ਨੂੰ ਕਿਵੇਂ ਪਹੁੰਚੀ? ਦਮਦਮੀ ਟਕਸਾਲ ਦੇ ਆਗੂ ਹੀ ਸਰਕਾਰ ਕੋਲੇ ਵਿਕੇ ਹੋਏ ਸਨ। ਆਪ ਹੀ ਇੰਨਾ ਵਿਚੋਂ ਖ਼ਾਸ ਮੋਢੀ ਬੰਦੇ ਸਰਕਾਰ ਨੂੰ ਵੀ ਭੇਤ ਦੇ ਰਹੇ ਸਨ। ਹਰਮਿੰਦਰ ਸਾਹਿਬ ਦੇ ਪ੍ਰਬੰਧਕ ਜਾਂ ਤਾਂ ਇੰਨਾ ਦਮਦਮੀ ਟਕਸਾਲ ਦੇ ਆਗੂਆਂ ਤੋਂ ਬਹੁਤ ਡਰਦੇ, ਦਬਾ ਥੱਲੇ ਸਨ। ਪਹਿਲਾਂ ਉਨ੍ਹਾਂ ਦੇ ਨਾਲ ਰਲੇ ਹੋਏ ਸਨ। ਫਿਰ ਉਨ੍ਹਾਂ ਤੋਂ ਵੀ ਚੋਰੀ ਛੁਪੇ ਸਾਰਾ ਅੰਦਰ ਗੋਲੀ ਸਿੱਕਾ ਲੈ ਕੇ ਗਏ। ਇੰਨਾ ਵਿਚੋਂ ਸਾਰੇ ਦੇ ਸਾਰੇ ਹਰਮਿੰਦਰ ਸਾਹਿਬ ਅੰਦਰ ਗੋਲੀ ਸਿੱਕਾ ਲੈ ਕੇ ਜਾਣ ਵਾਲੇ ਗੁਰੂ ਘਰ ਦੇ ਦੁਸ਼ਮਣ ਦੋਖੀ ਸਨ। ਇੰਨਾ ਨੇ ਆਪਣੇ ਘਰਾਂ ਨੂੰ ਲੜਾਈ ਦਾ ਖਾੜਾ ਕਿਉਂ ਨਹੀਂ ਬਣਾਇਆ? ਕਿਉਂ ਹਰਮਿੰਦਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਗਿਆ? ਕਿਉਂ ਹਰਮਿੰਦਰ ਸਾਹਿਬ ਨੂੰ ਲੜਾਈ ਦਾ ਖਾੜਾ ਬਣਾ ਦਿੱਤਾ? ਗੱਲ ਇੱਕ ਹੋਰ ਕਰਨੀ ਹੈ। ਦਮਦਮੀ ਟਕਸਾਲ ਦੇ ਆਗੂਆਂ ਦੀਆਂ ਪਤਨੀਆਂ ਬੱਚੇ ਸਾਰੇ ਹੀ ਬੱਚ ਕੇ ਨਿਕਲ ਗਏ। ਭਿੰਡਰਾਂ ਵਾਲੇ ਸੰਤ ਜਰਨੈਲ ਸਿੰਘ ਦੇ ਦੋਨੇਂ ਪੁੱਤਰ ਅਮਰੀਕਾ ਵਿੱਚ ਹਨ। ਪਤਨੀ ਦਾ ਦਿਹਾਂਤ ਪਿਛਲੇ ਸਾਲ ਹੋਇਆ ਹੈ। ਪੰਜਾਬ ਵਿੱਚ ਸੰਸਕਾਰ ਕੀਤਾ ਹੈ। ਫਿਰ ਇਹ ਹਰਮਿੰਦਰ ਸਾਹਿਬ ਦੀ ਲੜਾਈ ਨੀਲਾ ਸਾਕਾ ਵਿੱਚ ਇੰਨਾ ਦਾ ਆਪਣਾ ਕੌਣ ਮਰਿਆ, ਸ਼ਹੀਦ ਹੋਇਆ ਹੈ? ਕੈਲਗਰੀ ਵਿੱਚ ਦਮਦਮੀ ਟਕਸਾਲ ਦਾ ਹੈ। ਉਹ ਵੀ ਕਹਿੰਦਾ ਹੈ," ਉਸ ਦੀ ਉਮਰ ਵਧੀ ਸੀ। ਨੀਲਾ ਸਾਕਾ ਤੋਂ ਚਾਰ ਦਿਨ ਪਹਿਲਾਂ ਬੱਚ ਕੇ ਨਿਕਲ ਆਇਆ ਸੀ। ਤਾਂਹੀਂ ਸੰਗਤਾਂ ਨੂੰ ਸੰਥਿਆ ਦੇਣ ਦੀ ਸੇਵਾ ਨਿਭਾ ਰਿਹਾ ਹਾਂ।" ਦਮਦਮੀ ਟਕਸਾਲ ਦੇ ਆਗੂਆਂ ਨੇ ਆਪ ਹੀ ਦੁਨੀਆ ਭਰ ਨੂੰ ਬੌੜੀਆਂ ਪਾ-ਪਾ ਕੇ ਦੱਸਿਆ ਹੈ," ਭਿੰਡਰਾਂ ਵਾਲੇ ਸੰਤ ਜਰਨੈਲ ਸਿੰਘ ਆਪ ਵਿਚੋਂ ਜਾਨ ਬੱਚਾ ਕੇ ਪਾਕਿਸਤਾਨ ਭੱਜ ਗਏ। ਫਿਰ ਅਮਰੀਕਾ ਪਹੁੰਚ ਗਏ। ਅੱਜ ਕਲ ਸ਼ਹੀਦ ਹੋ ਗਏ ਹਨ। " ਹਰਿਮੰਦਰ ਢਹਿ-ਢੇਰੀ ਕਰਾ ਕੇ, ਬੰਦੇ ਮਰਵਾ ਕੇ, ਕੀ ਬਹਾਦਰੀ ਕੀਤੀ ਹੈ? ਪਤਾ ਨਹੀਂ ਜੌਰਜ ਬੁਸ਼ ਨੇ ਅਮਰੀਕਾ ਤੋਂ ਕਿਸੇ ਜੰਗ ਵਿੱਚ ਭੇਜੇ ਹੋਣੇ ਹਨ। ਭਾਰਤ ਸਰਕਾਰ ਨਾਲ ਤਾਂ ਕੋਈ ਜੰਗ 4 ਜੂਨ 1984 ਪਿੱਛੋਂ ਲੱਗੀ ਨਹੀਂ। ਫਿਰ ਭਿੰਡਰਾਂ ਵਾਲੇ ਸੰਤ ਜਰਨੈਲ ਸਿੰਘ ਕਿਥੋਂ ਦੀ ਜੰਗ ਵਿਚ ਲੜਦੇ ਸ਼ਹੀਦ ਹੋ ਗਏ?
ਦਮਦਮੀ ਟਕਸਾਲ ਦੇ ਆਗੂ ਅਜੇ ਵੀ ਕਹਿ ਰਹੇ ਹਨ," ਸੰਗਤਾਂ ਭਿੰਡਰਾਂ ਵਾਲੇ ਸੰਤ ਜਰਨੈਲ ਸਿੰਘ ਦਾ ਗਰਮਾ-ਗਰਮ ਭਾਸ਼ਨ ਸੁਣਨ ਨੂੰ ਇਕੱਠੀਆਂ ਹੋਈਆਂ ਸਨ। " ਅਨੇਕਾਂ ਸੰਗਤਾਂ ਤਾਂ ਹਰ ਰੋਜ਼ ਪਾਠ ਸੁਣਨ ਤੇ ਕੀਰਤਨ ਦਾ ਰਸ ਲੈਣ ਹਰਮਿੰਦਰ ਸਾਹਿਬ ਦੇ ਦਰਸ਼ਨ ਕਰਨ ਜਾਂਦੀਆਂ ਹਨ। ਉਦੋਂ ਵੀ ਸੰਗਤਾਂ ਜਗਤ ਦੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਮਨਾਉਣ ਲਈ ਅੱਗ ਵਾਗ ਤਪਦੇ ਦਿਨ 4 ਜੂਨ 1984 ਵਿੱਚ ਹਰਮਿੰਦਰ ਸਾਹਿਬ ਇਕੱਠੀਆਂ ਹੋਈਆ ਸਨ। ਉਹੀ ਮਾਰੀਆਂ ਗਈਆਂ ਹਨ। ਗ਼ਰੀਬ ਸ਼ਰਧਾਲੂ ਗੁਰੂ ਮਹਾਰਾਜ ਤੋਂ ਭੀਖ ਮੰਗਣ ਆਏ ਮਾਰੇ ਗਏ। ਨਿੱਕੇ ਬੱਚੇ, ਨੌਜਵਾਨ ਨਵ ਵਿਆਹੁਤਾ, ਬੁੱਢੇ ਲੋਕ ਮਾਰੇ ਗਏ। ਸੰਤ ਚੋਲ਼ਿਆਂ ਵਾਲੇ ਤਾਂ ਖੁੰਬਾਂ ਵਾਗ ਪੰਜਾਬ ਵਿੱਚ ਉੱਗ ਆਏ ਹਨ। ਦਮਦਮੀ ਟਕਸਾਲ ਜਾਤ-ਪਾਤ ਦਾ ਪ੍ਰਚਾਰ ਕਰਨ ਵਾਲੇ ਹੀ ਕਈ-ਕਈ ਆਗੂ ਬਣੇ ਬੈਠੇ ਹਨ। ਦਮਦਮੀ ਟਕਸਾਲ ਵਿੱਚ ਸੰਤ ਚੋਲ਼ਿਆਂ ਵਾਲੇ ਬਹੁਤ ਹਨ। ਇੱਕ ਦੂਜੇ ਤੋਂ ਚੜ੍ਹਦੇ ਹਨ। ਪਰ ਬਲਿਊ ਸਟਾਰ ਅਪਰੇਸ਼ਨ ਵਿੱਚੋਂ ਬੱਚੇ ਕੋਈ ਵਿਧਵਾ ਔਰਤ, ਯਤੀਮ ਬੱਚਾ, ਲਲਚਾਰ ਬੁੱਢਾ ਜਿਸ ਦਾ ਪਰਵਾਰ 4 ਜੂਨ 1984 ਵਿੱਚ ਹਰਮਿੰਦਰ ਸਾਹਿਬ ਮਰ ਗਿਆ ਹੋਵੇ, ਐਸਾ ਕੋਈ ਨਹੀਂ ਦੇਖਿਆ।
ਹੁਣ ਗੱਲ ਸਰਕਾਰ ਦੀ ਕਰਦੇ ਹਾਂ। ਸਰਕਾਰ ਨੂੰ ਪਰੂਫ਼ ਸਬੂਤ ਸਣੇ ਰਿਪੋਰਟਾਂ ਮਿਲੀਆਂ। ਦਮਦਮੀ ਟਕਸਾਲ ਦੇ ਆਗੂ ਹਰਮਿੰਦਰ ਸਾਹਿਬ ਅੰਦਰ ਗੋਲੀ ਸਿੱਕਾ ਲੈ ਕੇ ਗਏ ਹਨ। ਕੀ ਸਰਕਾਰ ਹੱਥ ਤੇ ਹੱਥ ਧਰ ਕੇ ਬੈਠੀ ਰਹਿੰਦੀ? ਬਈ ਕਰੀ ਚੱਲੋ ਜੋ ਕਰਦੇ ਹੋ। ਅਜੀਤ ਅਕਾਲੀ ਪੱਤਰਕਾਰ ਅਖ਼ਬਾਰਾਂ ਵਿੱਚ ਮੈਂ ਆਪ ਬਿਆਨ ਬਾਜ਼ੀਆਂ ਪੜ੍ਹਦੀ ਰਹੀ ਹਾਂ। ਕੋਈ ਸਮਝੌਤੇ ਵਾਲੇ ਹਾਲਾਤ ਨਹੀਂ ਸਨ। ਸਗੋਂ ਕੌਮ ਨੂੰ ਭਟਕਾਇਆ ਜਾਂਦਾ ਸੀ। ਮਰ ਮਿਟਣ ਲਈ ਚੈਲੰਜ ਕੀਤਾ ਜਾ ਰਿਹਾ ਸੀ। ਇਹ ਬੈਠ ਕੇ ਵੀ ਗੱਲ ਮੁੱਕ ਸਕਦੀ ਸੀ। ਕੀ ਹਰਮਿੰਦਰ ਸਾਹਿਬ, ਅੰਮ੍ਰਿਤਸਰ ਸਾਰਾ ਤੇ ਹੋਰ ਗੁਰਦੁਆਰੇ ਢਹਿ ਢੇਰੀ ਕਰਵਾ ਕੇ ਮੰਗਾ ਮੰਗੀਆਂ ਗਈਆਂ? ਕੀ ਸਭ ਪ੍ਰਾਪਤੀਆਂ ਹੋ ਗਈਆਂ? ਜੇ ਰਾਸ਼ਟਰਪਤੀ ਸਿੱਖ ਗਿਆਨੀ ਜੈਲ ਸਿੰਘ ਨਾਂ ਹੁੰਦਾ।ਬਲਿਊ ਸਟਾਰ ਐਕਸ਼ਨ ਹੋਣਾ ਵੀ ਨਹੀਂ ਸੀ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਸੇ ਨੇ ਸਿੱਖਾਂ ਦੀ ਇਹ ਨਬਜ਼ ਦੱਬਣ ਨੂੰ ਕਿਹਾ ਸੀ। ਬਈ ਸਾਰੀ ਕੌਮ ਦੇ ਪੈਰ ਹਿੱਲ ਜਾਣਗੇ। ਹਰਮਿੰਦਰ ਸਾਹਿਬ ਸਿੱਖਾਂ ਨੂੰ ਸਾਹਾਂ ਤੋਂ ਪਿਆਰਾ ਹੈ। ਦੇਸ਼ ਵਿੱਚ ਤੇ ਜਿੱਥੇ ਵੀ ਸਿੱਖ ਬੈਠੇ ਹਨ। ਉਥਲ-ਪੁਥਲ ਹੋ ਗਈ। ਇਹ ਬੰਦਾ ਸਿੱਖਾਂ ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੁਨੀਆ ਭਰ ਵਿੱਚ ਬਦਨਾਮ ਕਰ ਗਿਆ। ਬਣੀ ਬਣਾਈ ਤਬਾਹੀ ਕਰਾ ਗਿਆ। ਆਪਣੇ ਹੀ ਦੇਸ਼ ਦੀ ਸਰਕਾਰ ਨੇ ਆਪਣੀ ਜਨਤਾ ਉੱਤੇ ਟੈਕਾਂ ਨਾਲ ਬੰਬਾਰੀ ਕਰ ਕੇ ਨਿਹੱਥੀ ਸੰਗਤ ਦੇ ਚੀਥੜੇ ਉਡਾ ਦਿੱਤੇ। ਕੌਮ ਕਦੇ ਵੀ ਨਹੀਂ ਭੁੱਲ ਸਕਦੀ। ਪਰ ਮਾੜੇ ਸਮੇਂ ਨੂੰ ਭੁਲਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਘਰ ਵਿੱਚ ਮੌਤ ਹੋ ਜਾਵੇ। ਉਸ ਨੂੰ ਕਿੰਨਾ ਕੁ ਅਸੀਂ ਯਾਦ ਕਰਦੇ ਹਾਂ। ਆਪੋ-ਆਪਣਾ ਘਰਾਂ ਵਿਚ ਹੀ ਦੇਖ ਲਈਏ। 1984 ਤੋਂ ਹੁਣ ਤੱਕ ਕਿੰਨੇ ਬੰਦੇ ਮਰ ਚੁੱਕੇ ਹਨ। ਜਦੋਂ ਮੌਤ ਆਉਣੀ ਹੈ। ਹਰ ਇੱਕ ਮਰ ਹੀ ਜਾਣਾ ਹੈ। ਦੋਸ਼ ਕਿਸ ਨੂੰ ਦਾਈਏ। ਸਰਕਾਰਾਂ ਬਦਲ ਚੁੱਕੀਆਂ ਹਨ। ਬੰਦੇ ਵੀ ਮਰ ਚੁੱਕੇ ਹਨ। ਲੜਾਈ ਕਿਸ ਨਾਲ ਲੜਨੀ ਹੈ। ਨੀਲਾ ਤਾਰਾ ਦੇ ਜ਼ਿੰਮੇਵਾਰ ਸਰਕਾਰਾਂ ਦੇ ਤੇ ਕੌਮ ਦੇ ਆਪਣੇ ਬੰਦੇ ਸਨ। ਜਦੋਂ ਵਾੜ ਖੇਤ ਨੂੰ ਖਾਣ ਲੱਗ ਜਾਵੇ। ਤਾਂ ਖੇਤ ਵਿਚ ਉਪਜ ਪੈਦਾਵਾਰ ਹੋਣੋਂ ਹੱਟ ਜਾਂਦੀ ਹੈ। ਫ਼ਸਲ ਰਾਖੇ ਹੀ ਖਾ ਜਾਂਦੇ ਹਨ।

Comments

Popular Posts