ਭਾਗ 28 ਕੋਈ ਹੀ ਵਿਰਲਾ ਬੰਦਾ ਰੱਬੀ ਗੁਣਾਂ ਰੱਬ ਵਰਗਾ ਮਿਲਦਾ ਹੈ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
11/06/2013. ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ {297}
ਬੰਦਿਆਂ ਉੱਤੇ ਧੰਨ ਦੇ ਤਿੰਨੇ ਰਜੋ, ਤਪੋ, ਸਤੋ ਅਸਰ ਕਰ ਜਾਂਦੇ ਹਨ। ਤਿੰਨਾਂ ਨੂੰ ਛੱਡ ਕੇ, ਕੋਈ ਹੀ ਵਿਰਲਾ ਬੰਦਾ ਚੌਥੀ, ਅਵਸਥਾ ਵਿੱਚ ਰੱਬ ਨਾਲ ਇਕ ਮਿਕ ਹੁੰਦਾ ਹੈ। ਸਤਿਗੁਰ ਨਾਨਕ ਜੀ ਜਿਸ ਦੇ ਹਿਰਦੇ ਵਿੱਚ ਹਾਜ਼ਰ ਰਹਿੰਦੇ ਹਨ। ਉਹ ਬੰਦੇ ਰੱਬ ਰੂਪ ਪਵਿੱਤਰ ਹੋ ਗਏ ਹਨ। ਪੂਰੇ ਚੰਦ ਪੂਰਨਮਾਸ਼ੀ ਤੋਂ ਪਿੱਛੋਂ ਤੀਜੇ ਦਿਨ, ਮਾਇਆ ਦੇ ਤਿੰਨਾਂ ਗੁਣਾਂ ਵਿੱਚ ਕਦੇ ਚੰਗੇ ਕਦੇ ਬਹੁਤ ਮਾੜੇ ਫਲ ਮਿਲਦੇ ਹਨ। ਜੀਵਾਂ ਬੰਦਿਆਂ ਨੂੰ ਦੁੱਖ ਮਾੜਾ ਸਮਾ ਤੇ ਸੁੱਖ ਅਨੰਦ ਵਿੱਚੋਂ ਲੰਘਣਾ ਪੈਂਦਾ ਹੈ। ਹਰ ਸਮੇਂ ਮੌਤ ਦਾ ਡਰ ਰਹਿੰਦਾ ਹੈ। ਗ਼ੁੱਸੇ, ਹੰਕਾਰ, ਡਰ, ਖ਼ੁਸ਼ੀ ਵਿੱਚ ਦੁਨੀਆ ਮੈਂ-ਮੈ ਕਰਦੀ ਭਟਕਦੀ ਫਿਰਦੀ ਹੈ। ਜਿਸ ਰੱਬ ਨੇ ਪੈਦਾ ਕੀਤਾ ਹੈ। ਬੰਦਾ ਉਸ ਨੂੰ ਪਛਾਣਦਾ ਨਹੀਂ ਹੈ। ਹੋਰ ਬਥੇਰੀਆਂ ਕੋਸ਼ਿਸਾਂ ਜਤਨ ਕਰਦਾ ਹੈ। ਮਨ ਦੀਆਂ ਲੜਾਈਆਂ. ਸੁਆਦ ਦਾ ਲਾਲਚ ਤੇ ਸਰੀਰ ਦੇ ਰੋਗ ਨਹੀਂ ਮੁੱਕਦਾ। ਗੁਣੀ ਤੇ ਗਿਆਨੀ ਰੱਬ ਕੋਲ ਹਰ ਤਰਾਂ ਦਾ ਧੰਨ ਹੈ, ਬੰਦਾ ਰੱਬ ਦੀ ਮਹਿਮਾ ਨੂੰ ਨਹੀਂ ਸਮਝਦਾ। ਦੁਨੀਆ ਦੇ ਵਹਿਮ ਦੇ ਪਿਆਰ ਵਿੱਚ, ਬਹੁਤ ਜ਼ਿਆਦਾ ਲੋਕ ਦੁੱਖ ਭੋਗ ਰਹੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਤਰਸ ਕਰਕੇ, ਬਚਾ ਲਵੋ। ਤੇਰੇ ਉੱਤੇ ਹੀ ਜ਼ਕੀਨ ਬਣਿਆ ਹੋਇਆ ਹੈ।
ਚਲਾਕ, ਅਕਲ, ਚੱਜ ਵਾਲਾ ਉਹੀ ਹੈ। ਜਿਸ ਨੇ ਹੰਕਾਰ ਮੈਂ-ਮੈਂ ਮਾਰ ਦਿੱਤਾ ਹੈ। ਸਤਿਗੁਰ ਨਾਨਕ ਜੀ ਦੇ ਨਾਮ ਜਪਣ ਵਿੱਚ ਚਾਰ ਪਦਾਰਥ, ਕੰਮ-ਕਰਮ, ਮੋਖ, ਅਰਥ, ਧਰਮ ਆ ਜਾਂਦੇ ਹਨ, ਤੇ ਜੋਗੀਆ ਦੇ ਅੱਠੇ ਅਣਿਮਾ, ਮਹਿਮਾ, ਲਘਿਮਾ, ਗਰਿਮਾ, ਪ੍ਰਾਪਤੀ, ਪ੍ਰਾਕਾਮ੍ਯ, ਈਸ਼ਿਤਾ, ਵਸ਼ਿਤਾ ਆ ਜਾਂਦੇ ਹਨ। ਸਿੱਧੀਆਂ, ਕਰਾਮਾਤੀ ਤਾਕਤਾਂ ਹਨ। ਸਾਰੇ ਸੁਖ ਦਾ ਭੰਡਾਰ ਮਿਲ ਜਾਂਦੇ ਹਨ। ਰੱਬ ਦਾ ਨਾਮ ਨੂੰ ਯਾਦ ਕਰੀਏ, ਜੋ ਸਬ ਤੋਂ ਉੱਤਮ ਹੈ। ਪੂਰੇ ਚੰਦ ਪੂਰਨਮਾਸ਼ੀ ਤੋਂ ਪਿੱਛੋਂ ਚੌਥੇ ਦਿਨ ਨੂੰ ਜਿਸ ਨੇ ਚਾਰੇ ਬੇਦ ਸੁਣ ਕੇ ਮਨ ਨੂੰ ਸੁਧਾਰ ਕੇ, ਰੱਬ ਨੂੰ ਸਮਝਿਆ ਹੈ। ਜੇ ਹਰ ਇੱਕ ਦਿਨ ਮਨ ਵਿੱਚ ਨਵੀਂ ਗੱਲ ਧਾਰਨ ਲਾਗੂ ਕੀਤੀ ਹੈ। ਪ੍ਰਭੂ ਦੁੱਖਾਂ, ਮੁਸ਼ਕਲਾਂ, ਦੁੱਖ, ਦੂਰ ਕਰਦਾ ਹੈ। ਬੇਅੰਤ ਝਗੜੇ, ਮੌਤ ਦਾ ਡਰ, ਜਮਦੂਤ ਨੇੜੇ ਨਹੀਂ ਲੱਗਦਾ ਜਦੋਂ ਰੱਬ ਦੀ ਰੱਬੀ ਗੁਰਬਾਣੀ ਨੂੰ ਗਾਈਏ। ਡਰ ਮੁੱਕਣ ਨਾਲ ਰੱਬੀ ਗੁਰਬਾਣੀ ਦਾ ਮਿੱਠਾ ਅਸਰ ਹੋਣ ਨਾਲ ਪ੍ਰਮਾਤਮਾ ਦੇ ਪਿਆਰ ਦੀ ਲਿਵ ਲੱਗ ਜਾਂਦੀ ਹੈ। ਰੋਗ, ਪੀੜਾਂ, ਗ਼ਰੀਬੀ, ਮਾੜੇ ਕੰਮ ਰੱਬ ਦਾ ਨਾਮ ਲੈਣ ਨਾਲ ਮੁੱਕ ਜਾਂਦੇ ਹਨ। ਜਿਸ ਸੱਚੇ ਨੂੰ ਦੇਵੀ ਗੁਣਾਂ ਵਾਲੇ ਬੰਦੇ ਰਿਸ਼ੀ ਵੀ ਅਨੰਦ ਦੇ ਸਮੁੰਦਰ ਰੱਬ ਨੂੰ ਲੱਭਦੇ ਹਨ। ਸਤਿਗੁਰ ਨਾਨਕ ਜੀ ਸਾਧੂ ਦੀ ਧੂੜ ਨਾਲ ਹਿਰਦਾ ਪਵਿੱਤਰ, ਮੂੰਹ ਤਾਜ਼ਾ-ਨਵਾਂ ਹੋ ਜਾਂਦਾ ਹੈ।
ਹਿਰਦੇ ਵਿੱਚ ਪੰਜ ਵਿਕਾਰ ਕਾਮ-ਕੰਮ, ਕਰੋਧ, ਹੰਕਾਰ, ਲੋਭ, ਮੋਹ ਰਹਿੰਦੇ ਹਨ। ਧੰਨ, ਮੋਹ ਵਿੱਚ ਬੰਦਾ ਲੱਗਾ ਹੋਇਆ ਹੈ। ਸਤਿਗੁਰ ਨਾਨਕ ਜੀ ਨੂੰ ਪਿਆਰ ਕਰਨ ਵਾਲੇ ਭਗਤਾਂ ਨਾਲ ਰਲ ਕੇ, ਪਵਿੱਤਰ ਹੋ ਕੇ ਰੱਬ ਦੇ ਪਿਆਰ ਨਾਲ ਲਿਵ ਲੱਗ ਜਾਂਦੀ ਹੈ। ਪੰਚਮ-ਪੂਰਨਮਾਸ਼ੀ ਤੋਂ ਪਿੱਛੋਂ ਪੰਜਵੇਂ ਦਿਨ ਵਾਗ ਹਰ ਥਾਂ ‘ਤੇ ਆਗੂ ਪੰਜ ਹੀ ਬੰਦੇ ਚੁਣੇ ਕੇ ਸਾਰਿਆ ਵਿੱਚ ਵਧੀਆ ਸਮਝਦਾਰ ਜਾਣਿਆ ਜਾਂਦਾ ਹੈ। ਫੁੱਲਾਂ ਦੀ ਖ਼ੁਸ਼ਬੂ ਵਾਂਗ ਦੁਨੀਆਂ ਵਿੱਚ ਬਹੁਤ ਤਰਾਂ ਨਾਲ ਜੀਵਨ ਵਿੱਚ ਬਹੁਤ ਖੁਸ਼ੀਆਂ-ਅੰਨਦ ਸਾਰੀ ਨਾਸ਼ਵਾਨ ਠੱਗੀ ਹੈ। ਬੰਦਾ ਰੱਬ ਨੂੰ ਚੇਤੇ ਨਹੀਂ ਕਰਦਾ, ਸਮਝਦਾ ਨਹੀਂ ਬਿਚਾਰਦਾ ਨਹੀਂ ਹੈ। ਉਹ ਬੰਦਾ ਦੁਨੀਆਂ ਦੇ ਬਹੁਤ ਤਰਾਂ ਦੇ ਪਿਆਰ ਦੇ ਅੰਨਦ ਵਿੱਚ ਬੱਝ ਗਿਆ ਹੈ। ਬੇਸਮਝੀ, ਅੱਕਲ ਤੋਂ ਬਗੈਰ ਦੁਨੀਆਂ ਦੇ ਕੰਮ ਕਰਦਾ ਹੈ। ਉਹ ਜੰਮਦਾ, ਮਰਦਾ ਬਹੁਤ ਤਰਾਂ ਦਾ ਜੀਵਾਂ ਦੇ ਜਨਮ ਲੈਂਦਾ ਹੈ। ਬੰਦਾ ਭਟਕਦਾ ਹੋਇਆ, ਬੇਅੰਤ ਕੰਮ ਕਰਦਾ ਹੈ। ਦੁਨੀਆਂ ਬਣਾਉਣ ਵਾਲੇ ਨੂੰ ਚੇਤੇ ਨਹੀਂ ਕਰਦਾ, ਉਸ ਦਾ ਹਿਰਦਾ ਰੱਬ ਬਾਰੇ, ਪਰਖ ਬਿਚਾਰ ਨਹੀਂ ਕਰਦਾ। ਜੋ ਰੱਬ ਨਾਲ ਪਿਆਰ ਤੇ ਰੱਬ ਦੀ ਭਗਤੀ ਕਰਦੇ ਹਨ। ਭੋਰਾ ਮੋਹ, ਧੰਨ ਵਿੱਚ ਨਹੀਂ ਫਸਦੇ। ਸਤਿਗੁਰ ਨਾਨਕ ਪ੍ਰਭੂ ਜੀ ਦਾ ਨਾਮ ਕੋਈ ਵਿਰਲਾ ਹੀ ਜਪ ਕੇ, ਵਿਕਾਰਾਂ ਵਿੱਚ ਨਹੀਂ ਭੱਟਕਦੇ।

ਖੱਟ ਸ਼ਾਸਤਰ-ਛੇ ਇਹ ਨੇ, ਸਾਂਖ, ਯੋਗ, ਨਿਆਇ, ਵੈਸ਼ੇਸ਼ਿਕ, ਮੀਮਾਂਸਾ, ਵੇਦਾਂਤ ਊਚੇ ਪੁਕਾਰ ਕੇ ਲਿਖ ਕੇ ਕਹਿੰਦੇ ਹਨ, ਰੱਬ ਬੇਅੰਤ ਦਾ ਕੋਈ ਅੰਤ ਨਹੀਂ, ਕੋਈ ਹਿਸਾਬ ਨਹੀਂ ਲਾ ਸਕਦੇ। ਬਹੁਤ ਵੱਡਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੇ ਦਰਬਾਰ ਵਿੱਚ, ਉਸ ਦੇ ਪਿਆਰੇ ਰੱਬ ਦੇ ਕੰਮਾਂ ਦੀ ਪ੍ਰਸੰਸਾ ਕਰਦੇ, ਪਿਆਰੇ ਲੱਗਦੇ ਹਨ। ਖਸਟਮਿ- ਛੇਵਾਂ ਥਿੱਤ, ਪੂਰਨਮਾਸ਼ੀ ਤੋਂ ਪਿੱਛੋਂ ਛੇਵਾਂ ਦਿਨ ਛੇ ਸ਼ਾਸਤਰ, ਬੇਅੰਤ ਸਿਮ੍ਰਿਤੀਆਂ ਦੱਸ ਰਹੇ ਹਨ। ਸਾਰਿਆਂ ਤੋਂ ਬੇਅੰਤ ਵੱਡਾ, ਉੱਚਾ ਗੁਣਾ ਤੇ ਗਿਆਨ ਵਾਲਾ ਰੱਬ ਦਾ ਸ਼ੇਖ ਵੀ ਰੱਬ ਨੂੰ ਨਹੀਂ ਜਾਣ ਸਕਿਆ। ਨਾਰਦ ਰਿਸ਼ੀ, ਮੁਨੀ ਲੋਕ, ਸੁੱਕ ਬਿਆਸ ਵਰਗੇ ਵੀ ਰੱਬ ਦੀ ਪ੍ਰਸੰਸਾ ਕਰਦੇ ਹਨ, ਰੱਬ ਦੇ ਭਗਤ ਨਾਮ ਨੂੰ ਯਾਦ ਕਰਦੇ ਹਨ। ਮਿੱਠੇ ਸੁਆਦ ਵਿੱਚ ਰਚੇ-ਮਿਚੇ, ਹੋਏ ਭਗਤੀ ਵਿੱਚ ਮਗਨ ਰਹਿੰਦੇ ਹਨ। ਪਿਆਰ, ਹੰਕਾਰ, ਵਹਿਮ ਮੁੱਕਣ ਨਾਲ ਕਿਰਪਾਲੂ ਰੱਬ ਦਾ ਆਸਰਾ ਲੈ ਲਿਆ ਹੈ। ਪ੍ਰਭੂ ਦੇ ਸੋਹਣੇ ਪੈਰਾਂ ਦੀ ਪੈੜ-ਚਾਲ ਆਸ ਸ਼ੋਹ ਹਿਰਦੇ ਵਿੱਚ ਮਹਿਸੂਸ ਕਰਕੇ, ਮਨ ਪਵਿੱਤਰ ਹੋ ਕੇ ਖੁਸ਼ ਹੋ ਗਿਆ ਹੈ। ਬੇਕਾਰ ਮਾੜੇ ਕੰਮ ਤੇ ਨੁਕਸਾਨ ਨੂੰ ਹਰਾ ਕੇ, ਫ਼ਾਇਦਾ, ਸਫਲਤਾ ਤਾਂ ਮਿਲਦੇ ਹਨ ਜਦੋਂ ਰੱਬ ਦੇ ਨਾਮ ਵਿੱਚ ਭਗਤਾਂ ਨਾਲ ਮਿਲ ਕੇ ਮਨ ਜੋੜ ਲੈਂਦੇ ਹਾਂ। ਰੱਬੀ ਗੁਣਾਂ ਦੇ ਭੰਡਾਰ ਦਾ ਖ਼ਜ਼ਾਨਾ ਇਕੱਠਾ ਕਰੀਏ, ਸਤਿਗੁਰ ਨਾਨਕ ਪ੍ਰਭੂ ਜੀ ਦਾ ਨਾਮ ਜਪੀਏ। ਕੋਈ ਹੀ ਵਿਰਲਾ ਬੰਦਾ ਰੱਬੀ ਗੁਣਾਂ ਰੱਬ ਵਰਗਾ ਮਿਲਦਾ ਹੈ।

Comments

Popular Posts