ਲੋਕੀ ਗਲ਼, ਹਿੱਕ ਨਾਲ ਲਾ ਕੇ ਚੁੱਪ ਕਰਾਉਣਗੇ
- ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
ਦਿਲਾ ਬਹੁਤਾ ਹੱਸਿਆ ਨਾਂ ਕਰ ਲੋਕੀ ਤੰਗ ਹੋਣਗੇ।
ਤੈਨੂੰ ਰੋਂਉਣ ਦੇ ਬਹਾਨੇ ਲੋਕੀ ਬਥੇਰੇ ਲੱਭ ਲੈਣਗੇ।
ਹਰ ਦੁੱਖ ਲਿਆ ਲੋਕੀਂ ਤੇਰੀ ਝੋਲੀ ਵਿੱਚ ਪਾਉਣਗੇ।
ਜੇ ਅਸੀਂ ਲੋਕਾਂ ਦੇ ਮੂਹਰੇ ਬੈਠ ਹੂੰਝੂ ਕੇਰਾਂਗੇ।
ਲੋਕੀ ਗਲ਼, ਹਿੱਕ ਨਾਲ ਲਾ ਕੇ ਚੁੱਪ ਕਰਾਉਣਗੇ।
ਆਪਣੇ ਹਿੱਸੇ ਦੇ ਹਾਸੇ ਵੀ ਸੱਤੀ ਤੋਂ ਲਿਟਾਉਣਗੇ।
ਪਹਿਲਾਂ ਹਰ ਦੁੱਖ ਸੁੱਖ ਸਤਵਿੰਦਰ ਦਾ ਸੁਣਨਗੇ।
ਫਿਰ ਫੇਸ ਬੁੱਕ ਉੱਤੇ ਮਸਾਲੇ ਲਾ ਸੱਤੀ ਬਿਤਾਉਣਗੇ।
ਹਰ ਬੰਦਾ ਕੋਈ ਨਾਂ ਕੋਈ ਨਸ਼ਾ ਜ਼ਰੂਰ ਕਰਦਾ
- ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
ਕੋਈ ਸ਼ਰਾਬ, ਭੰਗ, ਅਫ਼ੀਮ ਦਾ ਨਸ਼ਾ ਕਰਦਾ।ਹਰ ਬੰਦਾ ਕੋਈ ਨਾਂ ਕੋਈ ਨਸ਼ਾ ਜ਼ਰੂਰ ਕਰਦਾ।
ਪੈਸਾ, ਧੰਨ, ਔਰਤ ਦਾ ਨਸ਼ਾ ਹੱਦੋਂ ਵੱਧ ਹੈ ਹੁੰਦਾ।
ਜਵਾਨੀ ਦਾ ਨਸ਼ਾ ਬੰਦਾ ਮੋਢਿਆਂ ਤੋਂ ਦੀ ਥੁੱਕਦਾ।
ਹੁਸਨਾ ਵਾਲਿਆਂ ਨੂੰ ਰੂਪ ਦਾ ਨਸ਼ਾਂ ਹੈ ਚੜ੍ਹਦਾ।
ਸਤਵਿੰਦਰ ਮਹਿਬੂਬ ਦੀਆਂ ਅੱਖਾਂ ਦਾ ਨਸ਼ਾ ਹੁੰਦਾ।
ਸਾਨੂੰ ਇਸ਼ਕ ਨਸ਼ਾ ਸਾਰੇ ਨਸ਼ਿਆਂ ਤੋਂ ਵੱਧ ਚੜ੍ਹਦਾ।
ਦੇਸ਼ ਭਗਤਾਂ ਨੂੰ ਨਸ਼ਾ ਜਾਨ ਦੀ ਕੁਰਬਾਨੀ ਦੇਣ ਦਾ।
ਅੱਲਾ, ਰਾਮ, ਵਾਹਿਗੁਰੂ ਦਾ ਨਸ਼ਾ ਹਰ ਖ਼ੁਸ਼ੀ ਦਿੰਦਾ।
ਰੱਬਾ ਸੱਤੀ ਨੂੰ ਤੇਰੀਆਂ ਯਾਦਾਂ ਵਿਚੋਂ ਨਸ਼ਾ ਵੱਧ ਹੁੰਦਾ।
ਤੇਰੇ ਇਸ਼ਕ ਦਾ ਨਸ਼ਾ ਸਾਨੂੰ ਦਿਨ ਰਾਤ ਲਿਖਾਉਂਦਾ
Comments
Post a Comment