ਹੇਰਾ ਫੇਰੀਆਂ ਤੂੰ ਕਰੇਂ ਸਾਡੇ ਨਾਲ ਚੰਨ ਵੇ

ਸਤਵਿੰਦਰ ਕੌਰ ਸੱਤੀ (ਕੈਲਗਰੀ) –ਕੈਨੇਡਾ satwinder_7@hotmail.com ਤੇਰੇ ਦਿਲ ਵਿੱਚ ਕੁੱਝ ਹੋਰ ਬੁੱਲ੍ਹਾਂ ਉੱਤੇ ਹੋਰ ਵੇ। ਟੇਡਾ-ਟੇਡਾ ਝਾਕੇ ਸਾਡੇ ਵੱਲ ਸ਼ੱਕ ਨਾਲ ਵੇ। ਮੇਰੇ ਅੱਗੇ ਪਿੱਛੇ ਰਹਿੰਦਾ ਡਿਟੈਕਟਿਵ ਵਾਂਗ ਵੇ। ਕਰਦਾ ਇੰਨਕੁਆਰੀਆਂ ਠਾਣੇਦਾਰ ਵਾਂਗ ਵੇ। ਨਾਲ-ਨਾਲ ਚੱਲੇ ਮੇਰੇ ਬੋੜੀ ਗਾਡ ਵਾਂਗ ਵੇ। ਚੱਕੇ ਮੇਰਾ ਸੂਟ ਕੇਸ ਸੱਚੀਂ ਚਾਕਰਾਂ ਦੇ ਵਾਂਗ ਵੇ। ਠੁਮਕ-ਠੁਮਕ ਤੁਰੇ ਮੇਰੇ ਅੱਗੇ ਤੂੰ ਮੇਰੇ ਯਾਰ ਵੇ। ਸਾਡੇ ਉੱਤੋਂ ਨੋਟ ਬਾਰੇ ਸ਼ਾਹੂਕਾਰ ਵਾਂਗ ਵੇ। ਖਾਣ-ਪੀਣ ਦੇ ਚੋਜ ਕਰਦਾਂ ਅਮੀਰਾਂ ਵਾਂਗ ਵੇ। ਕਦੇ ਪਾਸਾ ਵੱਟ ਲੈਂਦਾ ਬੇਗਾਨਿਆਂ ਵਾਂਗ ਵੇ। ਕਦੇ ਮੂਹਰੇ ਬੈਠਾ ਤੱਕਦਾ ਸਾਨੂੰ ਰੱਬ ਵਾਂਗ ਵੇ। ਸਮਝ ਨਾਂ ਲੱਗੇ ਇਹ ਨਫ਼ਰਤ ਜਾਂ ਪਿਆਰ ਵੇ। ਦੋਨਾਂ ਦੇ ਵਿੱਚੋਂ ਵੀ ਸਾਨੂੰ ਆਵੇ ਬੜਾ ਕਰਾਰ ਵੇ। ਹਰ ਵੇਲੇ ਕਰਾਂ ਇੱਕ ਤੇਰਾ ਹੀ ਦੀਦਾਰ ਵੇ। ਸਾਡੀ ਗੱਲ ਸੁਣ ਤੂੰ ਕਰਕੇ ਇੱਧਰ ਕੰਨ ਵੇ। ਵਿਆਹ ਹੋ ਜਾਂਦਾ ਹੈ ਸਾਹੇ ਦਿਨ ਬੰਨ੍ਹ ਵੇ। ਤੈਨੂੰ ਇੱਕ ਟਿੱਕ ਤੱਕਾਂ ਮੈਂ ਚਕੋਰ ਵਾਂਗ ਵੇ। ਸੱਚੀ ਤੂੰ ਤਾਂ ਸਾਨੂੰ ਲੱਗਦਾ ਏ ਪੂਰੇ ਚੰਦ ਵਾਂਗ ਵੇ। ਹੇਰਾ ਫੇਰੀਆਂ ਤੂੰ ਕਰੇਂ ਸਾਡੇ ਨਾਲ ਚੰਨ ਵੇ। ਛੱਡ ਠੱਗੀਆਂ ਤੂੰ ਸਾਡੀ ਇੱਕ ਗੱਲ ਮੰਨ ਵੇ। ਸਾਫ਼ ਨੀਅਤ ਨਾਲ ਹੋਊ ਸੱਚੀ ਧੰਨ-ਧੰਨ ਵੇ। ਉਸ ਰੱਬ ਦਾ ਭਾਣਾ ਸਿਰ ਮੱਥੇ ਮੰਨ ਵੇ। ਸੱਤੀ ਨੂੰ ਤੋਰ ਦਿੱਤਾ ਤੇਰੇ ਲੜ ਬੰਨ੍ਹ ਵੇ। ਸਤਵਿੰਦਰ ਨੇ ਦਿੱਤਾ ਤੇਰਾ ਘਰ-ਬਾਰ ਬੰਨ੍ਹ ਵੇ।

ਬਹਾਦਰ ਹਿੱਕ ਤੱਣ ਕੇ ਲੜਾਈ ਜਿੱਤ ਜਾਂਦੇ ਨੇ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ
ਜੋ ਗੱਲ਼ ਤੇ ਖਾ ਕੇ ਥੱਪੜ ਚੁਪ ਕਰ ਜਾਂਦੇ ਨੇ।
ਅਸੀਂ ਉਨਾਂ ਵਿਚੋਂ ਵੀ ਨਹੀਂ।
ਜੋ ਗੱਲ਼ ਤੇ ਖਾ ਕੇ ਥੱਪੜ ਦੂਜੀ ਮੂਹਰੇ ਕਰ ਦਿੰਦੇ ਨੇ।
ਅਸੀਂ ਉਨਾਂ ਵਿਚੋਂ ਵੀ ਨਹੀਂ।
ਜੋ ਥੱਕ-ਟੁੱਟ ਕੇ ਢੇਰੀ ਢਾਹ ਕੇ ਬੈਠ ਜਾਂਦੇ ਨੇ।
ਅਸੀਂ ਉਨਾਂ ਵਿਚੋਂ ਵੀ ਨਹੀਂ।
ਜੋ ਸਹਿ ਕੇ ਤਸ਼ਦੱਦ ਟਿੱਕ ਕੇ ਬੈਠ ਜਾਂਦੇ ਨੇ।
ਜੋ ਥੱਕ ਹਾਰ ਕੇ ਹਿੰਮਤ ਛੱਡ ਬੈਠ ਜਾਂਦੇ ਨੇ।
ਅਸੀਂ ਉਨਾਂ ਵਿਚੋਂ ਵੀ ਨਹੀਂ।
ਜੋ ਮਾਰ ਦਗਾੜ ਸ਼ਿਕਾਰ ਨੂੰ ਫੜ ਲੈਂਦੇ ਨੇ।
ਅਸੀਂ ਉਨਾਂ ਸ਼ੇਰਾਂ ਵਿਚੋਂ ਹਾਂ।
ਜੋ ਖਿਲਾਰ ਕੇ ਫੱਨ ਦੁਸ਼ਮੱਣ ਅੱਗੇ ਖੜ੍ਹ ਜਾਂਦੇ ਨੇ।
ਅਸੀਂ ਉਨਾਂ ਸੱਪਾਂ ਵਿਚੋਂ ਹਾਂ।
ਜੋ ਯੋਧੇ ਸੂਰਮੇ ਇਕੱਲੇ ਲੱਖਾਂ ਨਾਲ ਲੜ ਜਾਂਦੇ ਨੇ।
ਸਤਵਿੰਦਰ ਉਨਾਂ ਜੇਤੂਆਂ ਵਿਚੋਂ ਹੈ।
ਜੋ ਬਹਾਦਰ ਹਿੱਕ ਤੱਣ ਕੇ ਲੜਾਈ ਜਿੱਤ ਜਾਂਦੇ ਨੇ।
ਸੱਤੀ ਉਨਾਂ ਦਲੇਰਾਂ ਵਿਚੋਂ ਹੈ।
ਜੋ ਹਰ ਵੱਡੇ ਛੋਟੇ ਅੱਗੇ ਨੀਵੇਂ ਹੋ ਕੇ ਝੁੱਕ ਜਾਂਦੇ ਨੇ।
ਅਸੀਂ ਉਨਾਂ ਨਿਮਾਣਿਆਂ ਵਿਚੋਂ ਹੈ।
ਜੋ ਸਬ ਪਿਆਰਿਆਂ ਦਾ ਪਿਆਰ ਲੁੱਟੀ ਜਾਂਦੇ ਨੇ।
ਅਸੀਂ ਉਨਾਂ ਲਾਡਲਿਆਂ ਵਿਚੋਂ ਹੈ।
ਇੱਕ ਬਾਰ ਬਾਂਹ ਫੜ ਕੇ ਨਹੀਂ ਹੈ ਛੱਡਦਾ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ
ਉਹਦੇ ਕੋਲੋ ਗੂਝੇ ਭੇਤ ਨਹੀਂ ਮੇਰਾ ਗੁਰੂ ਛੱਡਦਾ।
ਗੁਰੂ ਸਾਰੇ ਡਰ-ਭੈਅ-ਭਰਮ ਦੇ ਵਿੱਚੋਂ ਕੱਢਦਾ।
ਜਿਹੜਾ ਰੱਬ-ਰੱਬ ਕਰਦਾ। ਜੋ ਰੱਬ ਕੋਲੋ ਡਰਦਾ।
ਜਿਹੜਾ ਉਹ ਨੂੰ ਚੇਤੇ ਕਰਦਾ। ਰੱਬ-ਰੱਬ ਜੱਪਦਾ।
ਗੁੱਟ ਫੜ ਮਸੀਬਤਾਂ ਵਿੱਚੋਂ ਰੱਬ ਬਾਹਰ ਕੱਢਦਾ।
ਬਾਂਹ ਫੜ ਕੇ ਭੱਵਜਲ ਵਿੱਚੋਂ ਬਾਹਰ ਕਰਦਾ।
ਇੱਕ ਬਾਰ ਬਾਂਹ ਫੜ ਕੇ ਨਹੀਂ ਹੈ ਛੱਡਦਾ।
ਤਾਂਹੀਂ ਤਾਂ ਰੱਬਾ ਸਬ ਤੋਂ ਪਿਆਰਾ ਲੱਗਦਾ।
ਦੁਨੀਆਂ ਵਿੱਚੋਂ ਨਿਆਰਾ ਉਹ ਲੱਗਦਾ।
ਉਹ ਦੇ ਵਰਗਾ ਨਾਂ ਕੋਈ ਯਾਰ ਲੱਭਦਾ।
ਉਹੀ ਰੱਬ ਮੇਰੀ ਜਾਨ ਦੀ ਰਾਖੀ ਕਰਦਾ।
ਮੂੰਹੋਂ ਮੰਗੀਆਂ ਮੂਰਾਦਾ ਮੂਹਰੇ ਧਰਦਾ।
ਸਤਵਿੰਦਰ ਨੂੰ ਬੜਾ ਪਿਆਰ ਕਰਦਾ।
ਅੰਨ-ਪਾਣੀ ਹਵਾ ਦੇ ਕੇ ਜਿੰਦਾ ਰੱਖਦਾ।
ਤੱਤੀ ਹਵਾਂ ਭੋਰਾ ਲੱਗਣ ਨਹੀਂ ਦਿੰਦਾ।
ਉਹ ਮਾਲਕ ਸੱਤੀ ਦਾ ਆਪ ਕਹਾਂਉਂਦਾ।
ਦੁੱਖ ਨਾਸ਼ ਕਰ ਸੁੱਖ ਮੇਰੀ ਝੋਲੀ ਪਾਉਂਦਾ।
ਤਾਂਹੀ ਉਹ ਪਿਆਰਾ ਸਾਡੇ ਮਨ ਨੂੰ ਭੋਉਂਦਾ।
ਉਹ ਇਸ-ਉਸ ਦੁਨੀਆਂ ਵਿੱਚ ਰਾਖੀ ਕਰਦਾ।
ਰੱਬਾ ਤੈਨੂੰ ਮੇਰਾ ਮਨ ਦਿਨ-ਰਾਤ ਹੈ ਚਹੁੰਦਾ।
ਤੇਰੇ ਬਿੰਨਾਂ ਮੇਰਾ ਹੁਣ ਬਿੰਦ ਨਹੀਂਉ ਸਰਦਾ।
ਤਾਂਹੀਂ ਤਾਂ ਦਿਲ ਮੇਰਾ ਰੱਬ-ਰੱਬ ਰਹਿੰਦਾ ਕਰਦਾ।
ਕਦੇ ਤੂੰ ਸਾਡੇ ਕੋਲੋ ਛੁੱਪਦਾ। ਕਦੇ ਆ ਮੂਹਰੇ ਖੜ੍ਹਦਾ।
ਕਦੇ ਪਾਸੇ ਵੱਟਦਾ। ਵੇ ਰੱਬਾ ਕਦੇ ਪਿਆਰ ਕਰਦਾਂ
ਕੀ ਕਰੀਏ ਤੂੰਤਾਂ ਹੈ ਮੇਰੇ ਆਪਣੇ ਮੇਰੇ ਘਰਦਾ।
ਜੇ ਹੋਵੇ ਕੋਈ ਬੇਗਾਨਾਂ ਮੈ ਵੀ ਪਾਸਾ ਵੱਟਲਾਂ।
ਵੇ ਰੱਬਾ ਤੂੰ ਤਾਂ ਸਾਨੂੰ ਚੌਜ਼ ਕਰ-ਕਰ ਠੱਗਦਾ।
ਸਬ ਤੋਂ ਪਿਆਰਾ ਰੱਬ ਤੂੰਹੀਂ ਤੂੰ ਮੈਨੂੰ ਲੱਗਦਾ।
ਰੱਬਾ ਵੇ ਸਾਡਾ ਹੱਥ ਘੁੱਟ ਜ਼ੋਰ ਨਾਲ ਫੱੜਲਾ।
ਤੂੰ ਹੀ ਤਾਂ ਰੱਬਾ ਪਿਆਰਾ ਯਾਂਰ ਮੇਰਾ ਲੱਗਦਾ।
ਵਿਚੋਲਿਆਂ ਦੀ ਤੀਖੀ ਨਿਗਾ ਥੱਲੇ ਅਸੀਂ ਹੋ ਗਏ।
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ
ਸਾਲ ਸੋਲਵੇਂ ਵਿੱਚ ਸਾਨੂੰ ਰਿਸ਼ਤਾ ਕਰਾ ਗਏ। ਵਿਚੋਲਿਆਂ ਦੀ ਨਿਗਾ ਥੱਲੇ ਅਸੀਂ ਗਏ।
ਸਾਡਾ ਵਿਆਹ ਕਰਾਉਣ ਨੂੰ ਬਚੈਨ ਹੋ ਗਏ। ਦੋ-ਦੋ ਵਿਚੋਲੇ ਸਾਡੇ ਬੱਣ ਸੀਗੇ ਉਹ ਗਏ।
ਇੱਕ ਦੂਜੇ ਤੋਂ ਵੱਧ ਕੇ ਸਿਫ਼ਤਾਂ ਸੀ ਕਰਦੇ। ਇੱਕ ਛੱਡ ਕੇ ਦੋ ਜਾਂਣੇ ਪ੍ਰਸੰਸਾ ਸੀ ਕਰਦੇ।
ਕਹਿੰਦੇ ਮੁੰਡੇ ਦੇ ਡੈਡੀ ਦੇ ਟਰੱਕ ਚੱਲਦੇ। ਕਨੇਡਾ ਜਾਂਣ ਦੇ ਪੇਪਰ ਵੀ ਹੈਗੇ ਨੇ ਬੱਣਦੇ।
ਮੁੰਡਾ ਤਾਂ ਗੁਲਾਬੀ ਦੁੱਧੋਂ ਚਿੱਟਾ ਲੱਗਦਾ। ਮੁੱਛ ਫੁੱਟ ਗਬਰੂ ਜੁਵਾਨ ਉਹ ਤਾਂ ਫੱਬਦਾ।
ਉਚਾ-ਲੰਬਾਂ ਕੱਦ ਪੂਰੇ ਸੋਲਾਂ ਸਾਲਾਂ ਦਾ। ਤੁਸੀਂ ਹਾਂ ਤਾਂ ਕਰੋ ਹੁਣੇ ਠਾਕਾ-ਰੋਕ ਕਰਦੇ।
ਹੋਰ ਚਾਰ ਪੰਜ ਸਾਲਾਂ ਨੂੰ ਵਿਆਹ ਧੱਰਦੇ। ਮੁੰਡੇ ਵਾਲੇ ਬੰਦੇ ਹੈਗੇ ਬਾਈ ਆਪਣੇ ਹੀ ਘਰਦੇ।
ਸਾਡੀ ਸਕੀ ਭੈਣ ਦੇ ਵੱਡੇ ਪੁੱਤਰ ਲੱਗਦੇ। ਅੱਖਾਂ ਮੀਚ ਛੋਟੇ ਬਾਈ ਲੜਕੀ ਦਾ ਸਾਕ ਕਰਦੇ।
ਬਾਕੀ ਸਾਰੀ ਗੱਲ ਸਾਰੀ ਗੱਲ ਸਾਡੇ ਤੇ ਛੱਡਦੇ। ਲੜਕੀ ਦੁੱਧੀ ਪੁੱਤੀ ਫਲੂ ਤੇ ਰਾਜ ਕਰੂਗੀ।
ਸੱਤੀ ਤਾਂ ਸਾਡੇ ਮਹਿਲਾ ਦੀ ਰਾਣੀ ਬਣੂਗੀ। ਸਾਡੀ ਭੈਣ ਦੇ ਘਰ ਜਾ ਕੇ ਕੁੜੀ ਮੌਜ਼ ਕਰੂਗੀ।
ਇੰਨੇ ਸਾਰੇ ਪੈਸੇ ਵਿੱਚ ਇਹ ਥੋਡੀ ਲੜਕੀ ਖੇਡੂਗੀ। ਕੁੜੀ ਚੀਜ਼ਾਂ ਨੂੰ ਰੱਖ-ਰੱਖ ਕੇ ਭੁੱਲੂਗੀ।
ਬਾਕੀ ਸਤਵਿੰਦਰ ਤਕਦੀਰ ਆਪੇ ਲਿਖੂਗੀ। ਹਰ ਇੱਕ ਸ਼ੈਹ ਆਪੇ ਉਸ ਰੱਬ ਕੋਲੋ ਮੰਗੂਗੀ।
ਚਾਰੇ ਪਾਸੇ ਦਿੱਸਦਾ ਰਹਿੰਦਾ ਤੂਹੀਂ ਤੂੰ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ
ਪੂਰੇ ਪਿੰਡ ਵਿੱਚੋਂ ਸੁਨੱਖਾ ਮੁੰਡਾ ਤੂੰ। ਤਰਸਦੇ ਦੇਖ਼ਣੇ ਨੂੰ ਤੇਰਾ ਅਸੀਂ ਮੂੰਹ।
 ਹਰ ਚੀਜ਼ ਵਿੱਚੋਂ ਦਿਸਦਾ ਮੈਨੂੰ ਤੂੰ। ਪਿਆਰ ਕਰਦਾ ਏ ਤੈਨੂੰ ਮੇਰਾ ਲੂੰ-ਲੂੰ।
 ਦਰਸ਼ਨ ਦੇ ਕੇ ਦਿਖਾ ਜਾ ਮੈਨੂੰ ਮੂੰਹ। ਮੇਰੀ ਜਿੰਦ ਕਰਦੀ ਆ ਤੂਹੀਂ ਤੂੰ-ਤੂੰ।
 ਰੱਬ ਤੋਂ ਪਿਆਰਾ ਹੋ ਗਿਆ ਸੱਤੀ ਨੂੰ ਤੂੰ। ਤੱਕਦੇ ਬੈਠੇ ਤੇਰਾ ਦੇਖ਼ਣੇ ਨੂੰ ਮੂੰਹ।
 ਪਤਾ ਨਹੀਂ ਕਰ ਦਿੱਤਾ ਜਾਦੂ ਕੀ ਤੂੰਚਾਰੇ ਪਾਸੇ ਦਿੱਸਦਾ ਰਹਿੰਦਾ ਤੂਹੀਂ ਤੂੰ।
 ਮੇਰੇ ਹੱਥਾਂ ਦੀਆਂ ਲਕੀਰਾਂ ਵਿੱਚ ਤੂੰ। ਹੁਣ ਮੇਰਾ ਸਦਾ ਲਈ ਬੱਣ ਗਿਆ ਤੂੰ।
 ਸਤਵਿੰਦਰ ਦੇ ਲੇਖਾਂ ਵਿੱਚ ਲਿਖਿਆ ਤੂੰ। ਧੁਰ ਦੇ ਸੰਯੋਗਾ ਨਾਲ ਮਿਲਿਆ ਤੂੰ।
 ਰੱਬ ਵਰਗਾ ਸਾਡਾ ਮਾਲਕ ਤੂੰ। ਪੂਰੀ ਦੁਨੀਆਂ ਦੇ ਵਿੱਚੋਂ ਲੱਗੇ ਆਪਣਾਂ ਤੂੰ।

ਤੇਰੇ ਨਿੱਕੇ-ਨਿੱਕੇ ਕੰਮ ਕਰ ਸਕੂਨ ਮਿਲੇ

ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ


ਵੇ ਤੂੰ ਕਰੇ ਮਨ-ਮਾਨੀ ਮੇਰੀ ਇੱਕ ਨਾਂ ਸੁਣੇ।

ਅਸੀਂ ਕਰਈਏ ਅਰਜੋਈ ਤੂੰ ਇੱਕ ਨਾਂ ਸੁਣੇ।

ਕਰੀਏ ਮਿੰਨਤਾਂ ਤਰਲੇ ਤੂੰ ਤਰਸ ਨਾਂ ਕਰੇਂ।

ਅਸੀਂ ਤੇਰੇ ਦਰ ਉਤੇ ਫੈਸਲਾ ਲੈਣ ਨੂੰ ਖੜ੍ਹੇ।

ਵੇ ਕਰ ਜੋ ਤੂੰ ਕਰਦਾਂ ਅਸੀਂ ਦਲੇਰ ਬੜੇ।

ਵੇ ਤੇਰੇ ਨਿੱਕੇ-ਮੋਟੇ ਫੈਸਲਿਆਂ ਤੋਂ ਨਾਂ ਡਰੇ।

ਵੇ ਜਰਨੈਲ ਦੇ ਵਾਂਗ ਤੂੰ ਮੈਨੂੰ ਆਡਰ ਕਰੇ।

ਅਸੀਂ ਹਰ ਵੇਲੇ ਤੇਰੇ ਅੱਗੇ ਬੜੇ ਸਲੂਟ ਕਰੇ।

ਤੇਰੇ ਧੋਣ ਦੇ ਵਿੱਚ ਨੇ ਹੰਕਾਂਰ ਦੇ ਕਿੱਲ ਅੜੇ।

ਵੇ ਤੇਰੇ ਨਿੱਕੇ-ਨਿੱਕੇ ਕੰਮ ਕਰ ਸਕੂਨ ਮਿਲੇ।

ਦਿਲੋਂ ਤੇਰੀ ਹਰ ਇੱਕ ਚੀਜ਼ ਦੀ ਸੰਭਾਲ ਕਰੇ।

ਤੇਰੀ ਹਰ ਚੀਜ਼ ਮੈਨੂੰ ਪਿਆਰੀ ਬੜੀ ਲੱਗੇ।

ਸੱਤੀ ਤੇਰੇ ਪੈਰਾਂ ਵਿੱਚ ਹਰ ਰੋਜ਼ ਆ ਕੇ ਬਹੇ।

ਸਤਵਿੰਦਰ ਤੇਰਾ ਆ ਨਿੱਤ ਹੀ ਪਾਣੀ ਭਰੇ।

ਔਰਤ ਦੇ ਅੰਗਾਂ ਦੀ ਪ੍ਰਦਰਸ਼ਨੀ ਕਰਦੇ ਨੇ


ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ satwinder_7@hotmail.com

ਦਾਰੂ ਪੀ-ਦਾਰੂ ਪੀ ਨਸ਼ੇ ਵਿੱਚ ਹੁੰਦੇ ਨੇ। ਕਈ ਸੋਫ਼ੀ ਵੀ ਹਾਥੀ ਵਾਂਗ ਗਾਹ ਪਾਉਂਦੇ ਨੇ।

ਮਾੜੇ ਚੰਗੇ ਦੀ ਪਹਿਚਾਣ ਭੁੱਲ ਜਾਂਦੇ ਨੇ। ਦਾਰੂ ਪੀ-ਪੀ ਕੇ ਲੋਕੀ ਖੌਰੂ ਬੜਾ ਪਾਉਂਦੇ ਨੇ।

ਬੱਣ ਸਾਨ੍ਹ ਸਰੀਫ਼ਾ ਨੂੰ ਜਾ ਕੇ ਢਾਉਂਦੇ ਨੇ। ਕਰਕੇ ਨਸ਼ੇ ਕਈ ਐਸੇ ਸ਼ੇਰ ਬੱਣ ਜਾਂਦੇ ਨੇ।

ਹੇਠਲੀ ਉਤਲੀ ਦੁਨੀਆਂ ਤੇ ਲਿਉਂਦੇ ਨੇ। ਮਾਵਾਂ ਭੈਣਾਂ ਦੀਆਂ ਗਾਲ਼ਾਂ ਉਹ ਸੁਣਾਂਉਂਦੇ ਨੇ।

ਜੋ ਵੀ ਮਾਵਾਂ-ਭੈਣਾਂ ਦੀਆਂ ਗਾਲ਼ਾਂ ਕੱਢਦੇ ਨੇ। ਕਿਥੋਂ ਇਹ ਗੰਦੀਆਂ ਗਾਲ਼ਾਂ ਸਿੱਖ ਲੈਂਦੇ ਨੇ?

ਔਰਤ ਦੇ ਅੰਗਾਂ ਦੀ ਨਮਾਇਸ਼ ਲਾਉਂਦੇ ਨੇ। ਆਪਦੀਆਂ ਮਾਵਾਂ-ਭੈਣਾਂ ਦੇ ਥੋਕ ਗਿੱਣਦੇ ਨੇ।

ਸੱਤੀ ਐਸੇ ਲੋਕ ਆਪਣਾਂ ਮੂੰਹ ਗੰਦਾ ਕਰਦੇ ਨੇ। ਜੰਮਣ ਵਾਲੀ ਮਾਂ ਸ਼ਰਮਿੰਦਾ ਕਰਦੇ ਨੇ।

ਮਾਂ-ਪ੍ਰੇਮਕਾ ਦੇ ਹੀ ਨੇੜੇ ਹੁੰਦੇ ਨੇ। ਤਾਂਹੀਂ ਔਰਤ ਦੇ ਅੰਗਾਂ ਦੀ ਪ੍ਰਦਰਸ਼ਨੀ ਉਹ ਕਰਦੇ ਨੇ।

ਸਤਵਿੰਦਰ ਐਸੇ ਲੋਕ ਕੱਦ ਸਮਝਦੇ ਨੇ। ਗਾਲ਼ ਕੱਢ ਜੀਭ ਮਲ-ਮਲ ਸੁਆਦ ਲੈਂਦੇ ਨੇ।

ਗਾਲ਼ਾਂ ਕੱਢਣ ਵਾਲਿਆਂ ਤੋਂ ਗਾਲ਼ ਲੋਕੀ ਸੁਣਦੇ ਨੇ। ਗਾਲ਼ ਸੁਣ ਅੱਗੋਂ ਲੋਕੀ ਹੱਸਦੇ ਨੇ।


ਉਦੋਂ ਦੁਨੀਆਂ ਚੱਕੋ-ਚੱਕੋ ਹੈ ਕਰਦੀ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ
ਮੌਤ ਨਾਂ ਪੁੱਛੇ ਉਮਰਾਂ, ਨਾਂ ਦੇਖੇ ਦਿਨ ਰਾਤ। ਜਦੋਂ ਆ ਖੜ੍ਹਦੀ ਸਿਰ ਤੇ ਸੁਣਦੀ ਨੀ ਬਾਤ।
ਇੱਕ ਸਮੇਂ ਮੌਤ ਨੇ ਆ ਕੇ ਕਰਨੀ ਝਾਤ। ਉਸੇ ਨਾਂ ਭੁੱਲਾਈਏ ਜਿਸ ਨੇ ਦੇਣਾਂ ਆਖਰ ਸਾਥ।
ਮੌਤ ਨਾਂ ਉਮਰਾਂ ਦਾ ਲਿਹਾਜ਼ ਕਰਦੀ। ਬੱਚੇ, ਬੁੱਢੇ, ਜੁਵਾਨਾਂ ਨੂੰ ਕਾਲ ਵਾਂਗ ਆ ਦਬੋਚਦੀ।
ਦੁਨੀਆਂ ਦੀ ਹਰ ਚੀਜ਼ ਨਾਸ਼ਵਾਨ ਲੱਗਦੀ। ਮਿੱਟੀ ਵਿੱਚੋਂ ਪੈਦਾ ਹੋ ਕੇ ਮਿੱਟੀ ਵਿੱਚ ਰੱਲਦੀ।
ਵੱਡੇ ਛੋਟੇ ਦੀ ਨਾਂ ਮੌਤ ਪ੍ਰਵਾਹ ਕਰਦੀ। ਰਿਸ਼ਤੇਦਾਰਾਂ ਦੀ ਨਾਂ ਮੌਤ ਅੱਗੇ ਵਾਹ ਚੱਲਦੀ।
ਮੌਤ ਹੀ ਤਾਂ ਬੰਦੇ ਦਾ ਉਧਾਰ ਹੈ ਕਰਦੀ। ਜਿੰਦਗੀ ਦੇ ਜੱਬਾਂ ਦਾ ਮੌਤ ਛੁੱਟਰਾਕਾ ਕਰਦੀ।
ਚਲਦੇ ਫਿਰਦੇ ਨੂੰ ਮਿੱਟੀ ਬੱਣਾਂ ਲਾਸ਼ ਕਰਦੀ। ਉਦੋਂ ਦੁਨੀਆਂ ਵੀ ਚੱਕੋ-ਚੱਕੋ ਹੈ ਕਰਦੀ।
ਮੁਰਦੇ ਕੋਲੇ ਬੈਠ ਸਮਾਂ ਨੀ ਖ਼ਰਾਬ ਕਰਦੀ। ਦੁਨੀਆਂ ਮਰਗਿਆ ਦੇ ਨਾਂ ਨਾਲ ਕਦੇ ਮਰਦੀ।

ਸੱਤੀ ਲਾਸ਼ ਜਦੋਂ ਸਿਵਿਆਂ ਵਿੱਚ ਲਿਆ ਧਰਤੀ। ਸਬ ਤੋਂ ਪਿਆਰੇ ਨੇ ਅੱਗ ਚਿਖਾ ਨੂੰ ਲਾਤੀ।ਬੱਣ ਠੱਣ ਕੇ
ਤੇਰੇ ਮੂਹਰੇ ਆਈਏ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ
ਜਦੋਂ ਦਾ ਤੇਰੇ ਨਾਲ ਪਿਆਰ ਗਿਆ।
ਸੱਜਣਾਂ ਵੇ ਅਸੀਂ ਫੂਲੇ ਨਾਂ ਸਮਾਈਏ।
ਖੁਸ਼ਬੂਦਾਰ ਸਾਬਣਾਂ ਨਾਲ ਅਸੀਂ ਨਹਾਈਏ।
ਸੋਹਣੇ-ਸੋਹਣੇ ਸਾਬਣ ਟਰਾਈ ਕਰੀ ਜਾਈਏ।
ਸਮਝ ਨਾਂ ਲੱਗੇ ਅਸੀਂ ਕਿਹੜਾ ਸਬਾਣ ਲਾਈਏ?
ਕੂਲੇ ਕੂਲੇ ਸਾਬਣਾਂ ਨਾਲ ਲਿਸ਼ਕੀ-ਲਿਸ਼ਕੀ ਹੋ ਜਾਈਏ।
ਜੀਅ ਬੜਾ ਚਾਹੇ ਹੋਰ ਗੋਰੇ ਚਿੱਟੇ ਹੋ ਜਾਈਏ।
ਲਾ ਕੇ ਬਲੀਚ ਪਿੰਡਾ ਦੁੱਧ ਜਿਹਾ ਬਣਾਂਈਏ।
ਦੁੱਧ ਜਿਹੇ ਚਿੱਟੇ ਬੱਣ ਕੇ ਤੈਨੂੰ ਦਿਖਾਈਏ।
ਮੇਕੱਪ ਉਤੇ ਥੱਬਾ ਨੋਟਾਂ ਦਾ ਅਸੀਂ ਲਾਈਏ।
ਨਿੱਤ ਨਮੀ ਕਰੀਮ ਮਹਿਕਾਦੀ ਲਗਾਈਏ।
ਖੁਸ਼ਬੂਦਾਰ ਅੱਤਰ ਬਿੰਦੇ-ਬਿੰਦੇ ਲਾਈਏ।
ਸੱਤੀ ਲੱਪ-ਲੱਪ ਸੁਰਮਾਂ ਅੱਖਾਂ ਵਿੱਚ ਪਾਈਏ।
ਧਾਰੀਆਂ ਬੰਨ ਅੱਖਾਂ ਨੂੰ ਅਸੀਂ ਸਜਾਈਏ।
ਸੂਟ ਨਵੇਂ ਫੈਸ਼ਨਾਂ ਦੇ ਪਾ ਕੇ ਤੇਰ ਅੱਗੇ ਆਈਏ।
ਤੈਨੂੰ ਦਿਖਾਉਣ ਨੂੰ ਵਾਲਾਂ ਨੂੰ ਸਜਾਈਏ।
ਨਿੱਤ ਨਵਾਂ ਹੇਅਰ ਸਟਾਇਲ ਬੱਣਾਂਈਏ।
ਬੱਣ ਠੱਣ ਕੇ ਸਤਵਿੰਦਰ ਤੇਰੇ ਮੂਹਰੇ ਆਵੇ।
ਤੈਨੂੰ ਸ਼ੀਸ਼ਾ ਸਮਝ ਕੇ ਤੇਰੇ ਮੂਹਰੇ ਆਵੇ।
ਤੇਰੇ ਹਾਵ-ਭਾਵ ਦੇਖ਼ ਕੇ ਖੁਸ਼ ਹੋ ਜਾਈਏ।
ਤੇਰੇ ਮੂੰਹ ਵੱਲ ਦੇਖ਼-ਦੇਖ਼ ਅੰਨਦਾਜ਼ੇ ਲਾਈਏ।
ਤੈਨੂੰ ਕਦੇ ਸੱਚੀ-ਮੂਚੀ ਆਪਣਾਂ ਬਣਾਂਈਏ।
ਕਦੇ ਡਰ-ਡਰ ਕੇ ਤੇਰੇ ਤੇ ਸ਼ੱਕ ਕਰੀ ਜਾਈਏ।



ਅੱਖਾਂ ਨਾਲ ਅੱਖਾਂ ਦਾ ਇਕਰਾਰ ਹੋ ਗਿਆ


ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ


ਲੱਗਦਾ ਸੱਚੀ ਮੂਚੀ ਤੇਰੇ ਨਾਲ ਪਿਆਰ ਹੋ ਗਿਆ।

ਤਾਂਹੀਂ ਅੱਖਾਂ ਨਾਲ ਅੱਖਾਂ ਦਾ ਇਕਰਾਰ ਹੋ ਗਿਆ।

ਤੈਨੂੰ ਦੇਖ਼ਦਿਆਂ ਹੀ ਆਪਣਾਂ ਹੋਸ਼ ਗੁਆ ਲਿਆ।

ਤਾਂਹੀਂ ਦਿਮਾਗ ਸਾਡੇ ਦਾ ਫਿਊਜ਼ ਉਡ ਗਿਆ।

ਇਸ਼ਕ ਦਾ ਭੂਤ ਸਿਰ ਚੜ੍ਹ ਬੋਲਦਾ।

ਚੰਗਾ ਭਲਾ ਬੰਦਾ ਕਮਲਾ ਕਰਦਾ।

ਇਸ਼ਕ ਗਲੀਂਆਂ ਦੇ ਵਿੱਚ ਰੋਲਦਾ।

ਐਵੇਂ ਕਹਿੰਦੇ ਪੱਲ਼ੇ ਕੁੱਝ ਨੀ ਛੱਡਦਾ।

ਇਸ਼ਕ ਦੇ ਨਾਲ ਲੋਕੋ ਜੱਗ ਚੱਲਦਾ।

ਘਰ-ਘਰ ਇਸ਼ਕ ਦਾ ਢੋਲ ਵੱਜਦਾ।

ਹਰ ਬੰਦਾ ਇਸ਼ਕ ਦਾ ਮਜ਼ਾ ਹੈ ਲੈਂਦਾ।

ਇਸ਼ਕ ਬਗੈਰ ਸਾਡਾ ਨਹੀਂ ਸਰਦਾ।

ਇਸ਼ਕ ਹੀ ਸਾਨੂੰ ਪਿਆਰਾ ਲੱਗਦਾ।

ਇਸ਼ਕ ਸਾਨੂੰ ਖੁਦਾ ਦੀ ਸੁਗਾਤ ਆ।

ਦੁਨੀਆਂ ਪੂਰੀ ਇਸ਼ਕ ਦੀ ਖੇਡ ਆ।

ਸੱਤੀ ਆਪ ਇਸ਼ਕ ਦੀ ਤਰੀਫ਼ ਆ।

ਸਤਵਿੰਦਰ ਇਸ਼ਕ ਦੀ ਕਰਾਮਾਤ ਆ।
ਪੈਰੀ ਦੁਨੀਆਂ ਇਸ਼ਕ ਦਾ ਬੀਜ ਆ। 

Comments

Popular Posts