ਭਾਗ 41 ਰਾਮ ਰਹੀਮ ਦੇ ਸਾਦੀ ਰੋਟੀ ਖਾਣ ਨਾਲ ਉਸ ਦੀਆਂ ਬਿਮਾਰੀਆਂ ਘੱਟ ਗਈਆਂ ਹਨ ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਸਤਵਿੰਦਰ ਕੌਰ ਸੱਤੀ ਕੈਲਗਰੀ)- ਕੈਨੇਡਾ satwinder_7@hotmail.com
ਹਨੀ ਦੇ ਤਿੰਨ ਨਾਮ ਪ੍ਰਿਅਕਾ, ਹਨੀਪ੍ਰੀਤ, ਗੁਰਲੀਨ ਦਾ ਤਾਂ ਪੁਲੀਸ ਨੇ ਪਤਾ ਕਰ ਲਿਆ। ਜੋ ਫਜੂਲ, ਬਕਵਾਸ ਗੱਲਾਂ ਹਨ। ਫੇਸਬੁੱਕ ਸ਼ੌਸ਼ਲ ਮੀਡੀਆਂ ‘ਤੇ ਲੋਕ ਮਨ ਘੜਤ ਨਾਮ ਵਰਤ ਰਹੇ ਹਨ। ਇਹ ਕਿਹੜਿ ਵੱਡੀ ਸੂਹ ਕੱਢ ਕੇ ਮਲ ਮਾਰ ਲਈ ਹੈ। ਜੇਲ੍ਹ ਵਿੱਚ 1800 ਤੋਂ ਵੱਧ ਆਂਮ ਜਨਤਾ ਨੂੰ ਫੜੀ ਬੈਠੇ ਹਨ। ਪਰ ਹਨੀ ਤੋਂ ਸੱਚ ਨੂੰ ਬੁਲਾ ਨਹੀਂ ਸਕੇ। ਨਾ ਹਨੀ, ਅਦਿੱਤਿਆ, ਪਵਨ, ਵਿਪਾਸਨ ਤੇ ਡੇਰੇ ਦੇ ਹੋਰ ਮੁਖੀਆਂ ਨੂੰ ਪੁਲੀਸ ਫੜ ਕੇ ਹੱਥ ਪਾ ਸਕੀ ਹੈ। ਪੁਲੀਸ, ਰਾਮ ਰਹੀਮ, ਹਨੀ ਦਾ ਗੈਂਗ 2017 ਦੀ ਫ਼ਿਲਮ ਟੀਵੀ ਚੈਮਲਾਂ ਉਤੇ ਇੰਨੀ ਹਿੱਟ ਹੋ ਗਈ ਹੈ ਕਿ ਦੁਨੀਆ ਭਰਦੇ ਸਾਰੇ ਲੋਕਾਂ ਨੇ ਆਪਣਾਂ ਕੰ ਛੱਡ ਕੇ ਦੇਖ ਰਹੇ ਹਨ ਤੇ ਹਿੰਦੀ ਦੇ ਸੀਰੀਅਲਾਂ ਤੋਂ ਵੱਧ ਨਾਮ ਖੱਟ ਰਹੀ ਹੈ। ਸਮਝ ਨਹੀਂ ਲਗਦੀ ਕਿ ਲੋਕ ਪੁਲੀਸ, ਹਨੀ, ਰਾਮ ਰਹੀਮ ਦਾ ਜਲੂਸ ਦੇਖ ਰਹੇ ਹਨ। ਜਾਂ ਪੁਲੀਸ, ਰਾਮ ਰਹੀਮ, ਹਨੀ ਨੂੰ ਲੋਕ ਐਸੇ ਰੋਲ ਕਰਨ ਲਈ ਸ਼ਾਬਾਸ਼ੇ ਜਾਂ ਫਿੱਟੇ-ਮੂੰਹ ਕਹਿੰਦੇ ਹਨ। ਮੀਡੀਏ ਵਾਲੇ ਬਹੁਤ ਹੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ। ਪਰ ਮੀਡੀਆ ਵਾਲਿਆਂ ਦੀ ਬੱਲੇ-ਬੱਲੇ ਹੋ ਗਈ ਹੈ। ਮੀਡੀਆ ਨੇ ਪਲੋਸ ਨੇ ਹਨੀ ਵਿਲ ਵਿਚੋਂ ਬਾਹਰ ਕੱਢ ਲਈ ਹੈ। ਮੀਡੀਆਂ ਨੇ ਪੁਲੀਸ ਤੇ ਸਰਕਾਰ ਦੀ ਨੱਕ ਵੱਡ ਕੇ ਰੱਖ ਦਿੱਤੀ ਹੈ। ਪੁਲੀਸ ਤੇ ਸਰਕਾਰ ਤਾਂ ਅਦਾਲਤ, ਹਾਈ ਕੋਰਟ ਦੇ ਆਡਰ ਵੀ ਨਹੀਂ ਮੰਨਦੇ। ਹਾਈ ਕੋਰਟ ਦੇ ਆਡਰ ‘ਤੇ ਡੇਰੇ ਸਿਰਸਾ ਤੇ ਦੂਜੇ ਡੇਰੇ ਸੀਲ ਕਰਨ ਦੇ ਹੁਕਮ ਹੋਏ ਹਨ। ਪਰ ਡੇਰੇ ਅਜੇ ਵੀ ਚਲ ਰਹੇ ਹਨ। ਹਾਈ ਕੋਰਟ ਦੇ ਆਡਰ ਨਾ ਮੰਨ ਕੇ ਪੁਲੀਸ ਤੇ ਸਰਕਾਰ ਕਰ ਕੀ ਰਹੀ ਹੈ? ਪੁਲੀਸ, ਹਨੀ, ਰਾਮ ਰਹੀਮ ਵਰਗਾ ਕੋਈ ਸਿਰੇ ਦਾ ਝੂਠਾ ਤੇ ਲੁੱਚਾ ਨਹੀਂ ਹੈ। ਪੁਲੀਸ, ਹਨੀ, ਰਾਮ ਰਹੀਮ ਵਿਚੋਂ ਕੋਈ ਇਮਾਨਦਾਰ ਨਹੀਂ ਹੈ। ਜੋ ਪੁਲੀਸ ਵਿੱਚ ਇਮਾਨਦਾਰ ਆਫ਼ਸਰ ਹਨ। ਉਨ੍ਹਾਂ ਦੇ ਹੱਥ ਮੰਤਰੀਆਂ, ਸਰਕਾਰ, ਵੱਡੇ ਪੁਲੀਸ ਆਫ਼ਸਰਾਂ, ਰਾਮ ਰਹੀਮ, ਹਨੀ ਦੇ ਧੰਨ ਮਾਲ ਨੇ ਬੰਨ੍ਹੇ ਹੋਏ ਹਨ। ਭਾਰਤ ਦੇਸ਼ ਦਾ ਕੁੱਝ ਨਹੀਂ ਹੋ ਸਕਦਾ। ਲੁੱਚੇ ਤੋਂ ਸਬ ਡਰਦੇ ਹਨ। ਸਰੀਫ਼ ਨੂੰ ਦੋ ਤੇ ਲੁੱਚੇ ਨੂੰ ਕੜਾਹ ਦੇ ਨਾਲ ਚਾਰ ਪਰੋਸੇ ਲੋਕ ਵਿਆਹਾਂ ਨੂੰ ਡਰਦੇ ਦਿੰਦੇ ਹਨ। ਲੁੱਚੇ ਨੇ ਸਰੀਫਾ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਲੁੱਟਣੀ ਹੁੰਦੀ ਹੈ। ਲੋਕ ਲੁੱਚੇ ਤੋਂ ਡਰਦੇ ਹਨ। ਮੰਤਰੀ, ਸਰਕਾਰ ਪੁਲੀਸ ਤੋਂ ਰਾਮ ਰਹੀਮ, ਹਨੀ ਤੇ ਡੇਰੇ ਦੇ ਭਗਤ, ਮੁਖੀ ਤਾਕਤਵਰ ਹਨ। ਸਬ ਕੁੱਝ ਤੁਹਾਡੇ ਸਾਹਮਣੇ ਹੈ। ਹੁਣ ਹਨੀ ਰਾਹ ਨਹੀਂ ਦੇ ਰਹੀ। ਹਨੀ ਵੀ ਮੰਤਰੀਆਂ, ਸਰਕਾਰ ਪੁਲੀਸ ਲਈ ਐਟਮ-ਬੰਬ ਹੈ। ਅੱਗੇ ਵੀ 2002 ਦੇ ਤਿੰਨ ਕੇਸਾਂ ਤੇ ਗੱਦੀ ਸਮੇਂ ਆਪਣੇ ਹੀ ਗੁਰੂ ਨੂੰ ਮਾਰਨ ਦੇ ਕੇਸ ਵਿੱਚ ਮੰਤਰੀ, ਸਰਕਾਰ, ਪੁਲੀਸ ਵਾਲੇ ਰਾਮ ਰਹੀਮ ਦਾ ਵਾਲ ਵਿੰਗਾ ਨਹੀਂ ਕਰ ਸਕੇ। ਕਤਲ ਕੇਸਾਂ ਦਾ 7 ਅਕੂਤਬਰ 2017 ਤੱਕ ਵੀ ਕੁੱਝ ਨਹੀਂ ਹੋਇਆ। ਸਾਧਣੀਆਂ ਦਾ ਕੇਸ ਵੀ ਮਸਾਂ ਨਜਿੱਠਿਆ ਗਿਆ ਹੈ। ਸਗੋਂ ਰਾਮ ਰਹੀਮ ਨੇ ਜੱਜ ਨੂੰ ਝੂਠਾ ਦੱਸ ਕੇ ਅਪੀਲ ਕੀਤੀ ਹੋਈ ਹੈ। ਹਿੰਦੁਸਤਾਨ ਦੇ ਮੰਤਰੀ, ਸਰਕਾਰ ਪੁਲੀਸ ਐਸੇ ਹਨ। 39 ਦਿਨ ਹਰਿਆਣਾ, ਪੰਜਾਬ, ਦਿਲੀ, ਚੰਡੀਗੜ੍ਹ ਪੁਲੀਸ ਹਨੀ ਨੂੰ ਫੜਨ ਵਿੱਚ ਨਾ ਕਾਮਯਾਬ ਰਹੀ। ਹਨੀ 25 ਅਗਸਤ, 2017 ਤੋਂ 3 ਅਕੂਤਬਰ, 2017 ਤੱਕ ਕਿਥੇ ਸੀ? ਪੁਲੀਸ ਵਾਲੇ ਅਜੇ ਤੱਕ ਇਸ ਦਾ ਜੁਆਬ ਹਨੀ ਤੋਂ ਬੁਲਵਾ ਨਹੀਂ ਸਕੇ। ਜੇ ਕਿਤੇ ਕੋਈ ਗ਼ਰੀਬ ਘਰ ਦੀ ਔਰਤ ਹੁੰਦੀ। ਪੁਲੀਸ ਨੇ ਉਸ ਦਾ ਬਲਾਤਕਾਰ ਕਰ ਦੇਣਾ ਸੀ। ਪੇਕੇ ਸਹੁਰੇ ਜੇਲ੍ਹ ਵਿੱਚ ਲਿਆ ਕੇ ਕੁੱਟਣੇ ਸੀ। ਰੰਡੀ ਤੋਂ ਸਰੀਫ਼ ਮਰਦ ਡਰਦੇ ਹਨ। ਪਰ ਸਰੀਫ਼ ਔਰਤ ਦੀ ਇੱਜ਼ਤ ਲੁੱਟ ਲੈਂਦੇ ਹਨ। ਅੱਜ ਤੱਕ ਮੰਤਰੀ, ਸਰਕਾਰ, ਪੁਲੀਸ ਜਨਤਾ ਮੂਹਰੇ ਡਰਾਮਾ ਕਰਦੇ ਰਹੇ ਹਨ। ਅਸਲ ਵਿੱਚ ਰਾਮ ਰਹੀਮ, ਹਨੀ ਤੇ ਸੁਖਦੀਪ ਨੂੰ ਮੰਤਰੀ, ਸਰਕਾਰ ਪੁਲੀਸ ਅੱਜ ਤੱਕ ਬਚਾਉਂਦੇ ਰਹੇ ਹਨ। ਮੰਤਰੀਆਂ, ਸਰਕਾਰ ਪੁਲੀਸ ਦਾ ਹਨੀ ਤੇ ਸੁਖਦੀਪ ਨੂੰ ਪੁਲੀਸ ਕਸਟੱਡੀ ਵਿਚੋਂ ਭਾਜਉਣ ਦਾ ਪੱਕਾ ਇਰਾਦਾ ਹੈ। ਇਸੇ ਲਈ ਤਾਂ ਜੇਲ੍ਹ ਤੋਂ ਬਹਾਰ ਨਵੀ ਦੁਲਹਨ ਵਾਂਗ ਥਾਂ-ਥਾਂ ਪੰਜਾਬ, ਦਿੱਲੀ, ਚੰਡੀਗੜ੍ਹ, ਹਰਿਆਣਾ ਘੁੰਮਾਉਂਦੇ ਫਿਰਦੇ ਹਨ। ਕੀ ਸਰਕਾਰ ਨਹੀਂ ਜਾਣਦੀ 25 ਅਗਸਤ ਨੂੰ ਕੀ ਹੋਇਆ ਸੀ? ਕੀ ਭਗਤ ਇਕੱਠੇ ਹੋ ਕੇ ਹਨੀ ਤੇ ਸੁਖਦੀਪ ਨੂੰ ਛੁੱਡਾ ਨਹੀਂ ਸਕਦੇ? ਪੁਲੀਸ ਵਾਲੇ 30 ਆਫਸਰ ਤੇ ਭਗਤ ਤਾਂ ਲੱਖਾਂ ਵਿੱਚ ਜੁੜ ਜਾਂਦੇ ਹਨ। ਕਿਤੇ ਵੀ ਨਾਕਾ ਲਾ ਕੇ ਇੰਨਾਂ ਦੀਆਂ ਇਕੋ ਪੈਟਰੌਲ ਨਾਲ ਭਰਿਆ ਫੈਅਰ ਇੰਜਨ ਫ਼ੂਕ ਕੇ ਵਿੱਚੇ ਹਨੀ ਤੇ ਸੁਖਦੀਪ ਦੀਆਂ ਧੱਜੀਆਂ ਉਡਾ ਸਕਦੇ ਹਨ। ਰਾਮ ਰਹੀਮ, ਹਨੀ ਤੇ ਸੁਖਦੀਪ ਡੇਰੇ ਸਿਰਸਾ ਤੇ ਹੋਰ ਜਾਇਦਾਦਾ ਲਈ ਘਰ ਦੇ ਭੇਤੀ ਲੰਕਾਂ ਢਾਹੀ ਵਾਂਗ ਖ਼ਤਰਨਾਕ ਬੰਬ ਹਨ। ਜੋ ਡੇਰੇ ਤੇ ਕਦੇ ਵੀ ਫਟ ਸਕਦੇ ਹਨ। ਰਾਮ ਰਹੀਮ, ਹਨੀ ‘ਤੇ ਪੁਲੀਸ ਨੂੰ ਘੋਟਣਾ ਲਗਾਉਣ ਦੀ ਲੋੜ ਹੈ। ਕਾਨੂੰਨ ਲਈ ਹਰ ਮੁਜਰਮ ਇਕੋ ਹੈ। ਜੇ ਸਿੱਖ ਮੁੰਡਿਆਂ ਨੂੰ ਅੱਤਵਾਦੀ ਕਹਿ ਕੇ ਘੋਟਣਾ ਲਗਾ ਕੇ ਚੱਡੇ ਪੁਲੀਸ ਪਾੜ ਸਕਦੀ ਹੈ। ਇਨ ਕਾਊਟ ਪੁਲੀਸ ਕਰ ਸਕਦੀ ਹੈ। ਡੇਰੇ ਸਿਰਸਾ ਦੇ ਭਗਤਾਂ ਰਾਮ ਰਹੀਮ, ਹਨੀ ਲਈ ਕਸਰ ਕਿਉਂ ਹੈ?ਪੁਲੀਸ ਤੇ ਜਨਤਾ ਦੇ ਹੋਰ ਬੰਦੇ ਮਰਾਉਣ ਦਾ ਇਰਾਦਾ ਲੱਗਦਾ ਹੈ। ਡੇਰੇ ਦੇ ਭਗਤ ਤਾਂ ਟੀਵੀ ਮੀਡੀਏ ਦੇ ਪੱਤਰਕਾਰ ਹਮ ਤੋਂ ਪੁੱਛੇਗਾ ਨੂੰ ਉਨ੍ਹਾਂ ਦੇ ਹੀ ਚੈਨਲ ਤੇ ਆ ਕੇ ਗਾਲ਼ਾਂ ਕੱਢਦੇ ਹਨ। ਪੁਲੀਸ ਵਾਲੇ ਐਸੇ ਭਗਤਾਂ ਤੇ ਕੋਈ ਕਾਰਵਾਈ ਨਹੀਂ ਕਰਦੇ। ਐਸੇ ਡੇਰੇ ਦੇ ਭਗਤ ਕਈ ਚੈਨਲਾਂ ਤੇ ਨਿਊਜ਼ ਟੀਵੀ ਦੇ ਗੈੱਸਟਾਂ ਨਾਲ ਗੱਲਾਂ ਬਾਤਾਂ ਨਾਲ ਲੜਾਈ ਕਰ ਚੁੱਕੇ ਹਨ। ਚੋਰ ਨਾਲ ਕੁੱਤੀ ਰਲ ਗਈ ਹੈ। ਵਾੜ ਖੇਤ ਖਾ ਰਹੀ ਹੈ। ਪੁਲੀਸ ਕੁੱਝ ਨਹੀਂ ਕਰ ਸਕਦੀ ਮੰਤਰੀ, ਸਰਕਾਰ ਹਨੀ ਤੇ ਸੁਖਦੀਪ, ਰਾਮ ਰਹੀਮ ਦੀ ਦੱਲੇ ਬਣ ਗਏ ਹਨ। ਤੂੰ ਮੇਰਾ ਯਾਰ ਮੈਂ ਤੇਰਾ ਯਾਰ। ਮਿਲ ਵੰਡ ਕੇ ਖਾਈਏ ਯਾਰ। ਲੋਕਾਂ ਨੂੰ ਨਾ ਦਿਖਾਈਏ ਯਾਰ। ਲੋਕਾਂ ਦੀ ਢੂਹੀ ਕੁੱਟੀਏ ਯਾਰ। ਹਨੀ ਲੱਗੇ ਮਿੱਠੀ ਮਿੱਠੀ ਯਾਰ। ਲੋਕਾਂ ਨੂੰ ਕਿਵੇਂ ਹੁਣ ਦੱਸੀਏ ਯਾਰ। ਲੋਕਾਂ ਤੋਂ ਵੀ ਹੁਣ ਬਚੀਏ ਯਾਰ। ਸੁਖਦੀਪ ਹਨੀ ਤੋਂ ਤਿੱਖੀ ਯਾਰ। ਲੜੀ ਸੱਪਣੀ ਦਿਲ ਉੱਤੇ ਯਾਰ।
ਮੰਤਰੀਆਂ, ਪੁਲੀਸ, ਸਰਕਾਰ ਦੀ ਗੇਮ ਅੱਜ ਤੱਕ ਕੋਈ ਸਮਝ ਨਹੀਂ ਸਕਿਆ। ਪੁਲੀਸ, ਮੰਤਰੀ  ਸਰਕਾਰਾਂ ਵਾਲੇ ਆਪ ਬਹੁਤ ਵੱਡੇ ਮੁਜਰਮਾਂ ਵਾਲੇ ਕੰਮ ਕਰਦੇ ਹਨ। ਆਪ ਹੇਰਾ ਫੇਰੀ ਨਾਲ ਜਨਤਾ ਦੀ ਹੀ ਜਾਇਦਾਦ ਵਿਚੋਂ ਕਰੋੜਾ ਅਰਬਾਂ ਦੀ ਜਾਇਦਾਦ ਬਣਾਈ ਬੈਠੇ ਹਨ। ਕੌਣ ਕਹੇ ਰਾਣੀ ਅੱਗਾ ਢੱਕ? ਕੋਈ ਹੀ ਇਮਾਨਦਾਰੀ ਨਾਲ ਕੰਮ ਕਰਦਾ ਹੈ। ਹਰਿਆਣਾ, ਪੰਜਾਬ ਪੁਲੀਸ ਵਾਲੇ ਹਨੀ ਤੇ ਸੁਖਦੀਪ ਦੀ ਖੇਹ ਉਡਾਉਣ ਲੱਗੇ ਹਨ। ਜਾਂ ਲੋਕਾਂ ਮੂਹਰੇ ਕੰਮ ਕਰਨ ਤੇ ਸਬੂਤ ਇਕੱਠੇ ਕਰਨ ਦਾ ਡਰਾਮਾਂ ਵੀ ਕਰਦੇ ਹਨ ਤੇ ਹਨੀ ਤੇ ਸੁਖਦੀਪ ਨੂੰ ਪਰੋਟੈਕਟ ਵੀ ਕਰਦੇ ਹਨ। ਹਨੀ ਤੇ ਸੁਖਦੀਪ ਦੀਆਂ ਧੱਜੀਆਂ ਵੀ ਉਡਾਈ ਜਾਂਦੇ ਹਨ। ਹਰਿਆਣਾ, ਪੰਜਾਬ ਪੁਲੀਸ ਨੇ ਹਨੀ ਤੇ ਸੁਖਦੀਪ  ਕਿਸੇ ਨਾ ਕਿਸੇ ਤੋਂ ਮਰਵਾਉਣੀਆਂ ਹਨ। ਇਸੇ ਲਈ ਮੀਡੀਆ ਨੂੰ ਦੱਸ ਕੇ ਹਰ ਪਾਸੇ ਕੁੜੀਆਂ ਨੂੰ ਥਾਂ-ਥਾਂ ਲਈ ਫਿਰਦੇ ਹਨ। ਹਰਿਆਣਾ, ਪੰਜਾਬ ਪੁਲੀਸ, ਭਗਤਾਂ ਜਾਂ ਆਮ ਜਨਤਾ ਨੇ ਹਨੀ ਨੂੰ ਮਾਰ ਦੇਣਾ ਹੈ। ਹਰਿਆਣਾ, ਪੰਜਾਬ ਪੁਲੀਸ ਕਿਉਂ ਡਰਾਮਾਂ ਕਰਦੀ ਹੋਈ ਥਾਂ-ਥਾਂ ਹਨੀ ਸੁਖਦੀਪ ਨੂੰ ਲਈ ਫਿਰਦੇ ਹਨ? ਕੀ ਕਦੇ ਹੋਰ ਕੈਦੀ ਨਾਲ ਵੀ ਐਸੀ ਗੇਮ ਖੇਡੀ ਹੈ? ਅਜੇ ਕੋਈ ਇੱਕ ਵੀ ਹਨੀ ਸੁਖਦੀਪ ਲਈ ਸਬੂਤ ਨਹੀਂ ਲੱਭ ਸਕੇ। ਸਗੋਂ ਸਰਕਾਰ ਹਰਿਆਣਾ, ਪੰਜਾਬ ਪੁਲੀਸ ਹਨੀ ਨੂੰ ਅਦਾਲਤ ਤੱਕ ਜਾਣ ਜੋਗੀ ਨਹੀਂ ਛੱਡਣਾ ਚਾਹੁੰਦੇ। ਪਹਿਲਾਂ ਹੀ ਮਰਵਾ ਦੇਣਗੇ। ਹਰਿਆਣਾ, ਪੰਜਾਬ ਪੁਲੀਸ ਨੇ ਰਾਮ ਰਹੀਮ ਦਾ ਬਹੁਤ ਮਾਲ ਖਾਂਦਾ ਹੈ। ਉਹ ਹਨੀ ਤੋਂ ਪਰੂਫ਼ ਲੈਣੇ ਨਹੀਂ ਚਾਹੁੰਦੇ। ਸਬ ਮਦਾਰੀ ਬਾਂਦਰ ਦਾ ਡਰਾਮਾਂ ਕਰਦੇ ਹਨ। ਮੀਡੀਆ ਰਾਹੀਂ ਅਫ਼ਵਾਹਾਂ ਬਹੁਤ ਉੱਡ ਰਹੀਆਂ ਹਨ। ਪਰ ਸਰਕਾਰ ਕਰਦੀ ਕੁੱਝ ਨਹੀਂ ਹੈ। ਪੁਲੀਸ ਦੇ ਨਾਲ ਹੀ ਈਡੀ ਵੀ ਹਾਰਡ ਡਿਸਕ ਬਾਰੇ ਹਨੀ ਸਾਧ ਤੇ ਗ੍ਰਿਫ਼ਤਾਰ ਕੀਤੇ ਸਾਰੇ ਲੋਕਾਂ ਤੋਂ ਪੁੱਛ-ਗਿੱਛ ਸ਼ੁਰੂ ਹੋਣ ਵਾਲੀ ਹੈ। ਦੇਖੋ ਈਡੀ ਵੀ ਕੀ ਡਰਾਮਾ ਕਰਦੇ ਹਨ? ਰਾਮ ਰਹੀਮ ਦੇ 20 ਤੋਂ 40 ਰੁਪਏ ਵੱਧ ਗਏ ਹਨ। ਸਾਰੇ ਕੈਦੀਆਂ ਦੀ ਦਿਹਾੜੀ ਵਧਾਈ ਹੈ। ਨਿਊਜ਼ 24ਤੇ ਇਸ ਤਰਾ ਦਿਖਾਇਆ ਹੈ। ਕਮਾਂਡੋ ਖੁੱਲ੍ਹੀ ਜੀਪ ਵਿੱਚ ਹਨੀ ਦੇ ਨਾਲ ਹਨ। ਪੁਲੀਸ ਵਾਲੇ ਹਨੀ ਨੂੰ ਸੁਖਬੀਰ ਕੌਰ ਦੇ ਘਰ ਬਠਿੰਡਾ ਲੈ ਕੇ ਗਈ। ਸੁਖਬੀਰ ਕੌਰ ਦਾ ਪੀਲੇ ਰੰਗ ਦਾ ਘਰ ਕਿਸੇ ਡੇਰੇ ਤੋਂ ਘੱਟ ਨਹੀਂ ਹੈ। ਬਹੁਤ ਵੱਡਾ ਹੈ। ਲੋਕ ਕਹਿੰਦੇ ਹਨ, “ 10 ਸਾਲਾਂ ਤੋਂ ਕੋਈ ਨਹੀਂ ਰਹਿੰਦਾ। ਲੋਕ ਝੂਠ ਬੋਲਦੇ ਹਨ। ਇਹ ਘਰ ਨਹੀਂ ਡੇਰਾ ਹੀ ਹੈ। ਕੱਚਾ ਵਿਹੜਾ ਆਵਾਜਾਈ ਕਰਕੇ, ਗੱਡੀਆਂ ਦੇ ਟਾਇਰਾਂ ਨੇ ਪਟਿਆਂ ਪਿਆ ਹੈ। ਘਰ ਦੀਆਂ ਫ਼ੋਟੋ ਨਵੀਆਂ ਹਨ। ਘਰ ਦੇ ਕਾਰਟਨ-ਪਰਦੇ ਬਿਲਕੁਲ ਨਵੇਂ ਡਜਾਇਨ ਦੇ ਹਨ। ਮਹਿੰਗੇ ਸੋਫ਼ੇ ਬੈੱਡ ਨਵੇਂ ਰੱਖੇ ਹਨ। ਏਕੜ ਜਿੱਡੇ ਘਰ ਦਾ ਪੀਲਾ ਰੰਗ ਬਿਲਕੁਲ ਨਵਾਂ ਹੈ। ਹਨੀ ਨੂੰ ਸੁਖਦੀਪ ਦੇ ਪਤੀ ਇਕਬਾਲ ਦੇ ਘਰ ਵੀ ਲੈ ਕੇ ਗਈ। ਪਤੀ ਪਤਨੀ ਅਲੱਗ ਅਲੱਗ ਰਹਿੰਦੇ ਹਨ, ਸਾਧ ਲਈ ਔਰਤਾਂ ਵਿਹਲੀਆਂ ਕਰ ਲਈਆਂ ਹਨ। ਇਕਬਾਲ ਦਾ ਹਾਲ ਵੀ ਵਿਸ਼ਵਾਸ ਗੁਪਤਾ ਵਾਲਾ ਹੀ ਹੈ। ਸੁਖਦੀਪ ਵੀ ਹਨੀ ਵਾਂਗ ਚਾਲੂ ਹੈ। ਪਤੀ ਛੱਡੋ ਸਾਧ ਕਰੋ, ਡੇਰੇ ਦਾ ਇਹ ਰੂਲ ਹੈ। ਹਨੀ ਨੇ ਤਾਂ ਸੁਖਦੀਪ ਨੂੰ ਵੀ ਕੰਢਿਆਂ ਤੋਂ ਦੀ ਖਿੱਚ ਲਿਆ ਹੈ। ਹਨੀ ਤੇ ਸੁਖਦੀਪ ਦੇ ਚਾਰੇ ਪਾਸੇ ਮਰਦ ਪੁਲੀਸ, ਮੀਡੀਆ ਵਾਲੇ ਤੇ ਜਨਤਾ ਹੈ। ਜਦੋਂ ਨੂੰ ਥਾਂ-ਥਾਂ ਲਈ ਫਿਰਦੇ ਹਨ। ਹਨੀ ਸੁਖਦੀਪ ਨੂੰ ਪੁਲੀਸ, ਮੀਡੀਆ ਵਾਲੇ ਤੇ ਜਨਤਾ ਦਾ ਇੰਨਾ ਧੱਕਾ ਪੈਂਦਾ ਹੈ, ਕਿ ਦੋਨਾਂ ਦੀਆਂ ਧੱਕਾ ਪੈਣ ਨਾਲ ਚੀਕਾਂ ਨਿਕਲ ਜਾਂਦੀਆਂ ਹਨ। ਹਿਸਾਬ ਇੱਥੇ ਇਸੇ ਦੁਨੀਆ ਤੇ ਹੋਣਾ ਹੈ। ਪਤਾ ਨਹੀਂ ਕਿੰਨੀਆਂ ਬੇਸਹਾਰਾ ਕੁੜੀਆਂ ਦੀਆਂ ਹਨੀ ਸਾਧ ਸਾਨ੍ਹ ਤੋਂ ਚੀਕਾਂ ਕਢਾਈਆਂ ਹਨ। ਇਉਂ ਲੱਗਦਾ ਹੈ। ਕੋਰਟ ਦਾ ਫ਼ੈਸਲਾ ਆਉਣ ਤੋਂ ਪਹਿਲਾਂ ਜੀ ਲੋਕ ਉਸ ਨੂੰ ਕੁੱਟ-ਕੁੱਟ ਕੇ ਮਾਰ ਦੇਣਗੇ। ਇਸ ਲਈ ਪੁਲੀਸ ਇੰਨਾ ਬਦਮਾਸ਼ ਜ਼ਨਾਨੀਆਂ ਨੂੰ ਪਬਲਿਕ ਵਿੱਚ ਨਾ ਹੀ ਲੈ ਕੇ ਜਾਣ। ਜੇ ਜਨਤਾ ਭਟਕ ਗਈ ਹਨੀ ਸੁਖਦੀਪ ਪੁਲੀਸ, ਮੀਡੀਆ ਵਾਲੇ ਤੇ ਜਨਤਾ ਵੀ ਮਰੇਗੀ। ਐਸਾ ਤਮਾਸ਼ਾ ਕਰਨ ਨਾਲੋਂ ਹਨੀ ਸੁਖਦੀਪ ਦਾ ਨਿਰਕੋ ਟੈੱਸਟ ਕਰਾਉਣ ਦੀ ਲੋੜ ਹੈ। ਪੁਲੀਸ ਵਾਲੇ ਬਠਿੰਡਾ ਵਿੱਚ ਗੇੜੀਆਂ ਦੇਣ ਦੇ ਤਿੰਨ ਦਿਨਾਂ ਪਿੱਛੋਂ ਡੇਰਾ ਸਿਰਸਾ ਸੁਖਦੀਪ ਤੇ ਹਨੀ ਨੂੰ ਘੁੰਮਾਉਣ ਹਨੀਮੂਨ ‘ਤੇ ਲਿਜਾ ਰਹੇ ਹਨ। ਜੇਲ੍ਹ ਰਾਮ ਰਹੀਮ ਦਾ ਭਾਰ ਘਟਣ ਲੱਗਾ ਹੈ। ਕਿਉਂਕਿ ਸ਼ਰਾਬ, ਕਬਾਬ ਹਸੀਨਾ ਬੰਦ ਹੋ ਗਏ ਹਨ। ਜੇਲ੍ਹ ਵਿੱਚ ਦਾਲ ਰੋਟੀ ਮਿਲਦੀ ਹੈ। ਰਾਮ ਰਹੀਮ ਦੇ ਸਾਦੀ ਰੋਟੀ ਖਾਣ ਨਾਲ ਉਸ ਦੀਆਂ ਬਿਮਾਰੀਆਂ ਘੱਟ ਗਈਆਂ ਹਨ। ਦਵਾਈ ਵੀ ਘੱਟ ਗਈ ਹੈ। ਰਣਜੀਤ ਸਿੰਘ ਤੇ ਛਤਰਪਤੀ ਰਾਮ ਚੰਦਰ ਦੇ ਵਕੀਲ ਨੇ ਦੱਸਿਆ, “ ਪਹਿਲਾਂ ਖੱਟਾ ਸਿੰਘ ਦੀ ਗਵਾਹੀ ਲੈਣ ਤੋਂ ਅਦਾਲਤ ਨੇ ਨਾਂਹ ਕਰ ਦਿੱਤੀ ਸੀ। ਫਿਰ ਜਦੋਂ ਅਪੀਲ ਕੀਤੀ ਤਾਂ ਅਦਾਲਤ ਨੇ ਪੁੱਛਿਆਂ, “ ਖੱਟਾ ਸਿੰਘ ਰਾਮ ਰਹੀਮ ਦੇ ਹੱਕ ਵਿੱਚ ਜਾਂ ਸਜਾ ਦਿਵਾਉਣ ਲਈ ਗਵਾਹੀ ਦੇਣੀ ਚਾਹੁੰਦਾ ਹੈ। “ ਜਦੋਂ ਅਦਾਲਤ ਨੂੰ ਦੱਸਿਆ, “ ਖੱਟ ਸਿੰਘ ਦੀ ਗਵਾਹੀ ਸਜਾ ਦਬਾਉਣ ਲਈ ਹੈ। “ ਤਾਂ ਫਿਰ ਐਫੀਡੇਟ ਅਰਜ਼ੀ ਲਿਖਤੀ ਰੂਪ ਵਿੱਚ ਦਾਖ਼ਲ ਕਰਨ ਲਈ ਕਿਹਾ ਸੀ। ਉਹ ਕਰ ਦਿੱਤੀ ਹੈ। ਜਿੱਥੇ 2002 ਤੋਂ ਇੰਨਾ ਸਮਾਂ ਲੱਗਾ ਹੈ। ਹੋਰ ਦੋ ਤਿੰਨ ਮਹੀਨੇ ਲੱਗ ਜਾਣਗੇ ਤਾਂ ਕੀ ਹੋਇਆ?” ਹਨੀ ਰਾਮ ਰਹੀਮ ਨੂੰ ਜੇਲ੍ਹ ਵਿੱਚ ਗੱਦੇ ਦੇ ਬੈੱਡ, ਕੂਲ਼ੇ ਕੰਬਲ ਤੇ ਸਿਰਹਾਣੇ ਨਹੀਂ ਮਿਲਦੇ। ਹਨੀ ਰਾਮ ਰਹੀਮ ਰੜੇ ਪਟੱਕ ਫ਼ਰਸ਼ ਤੇ ਕੰਧ ਨਾਲ ਢੋਹ ਲਾ ਕੇ ਘੱਸੇ ਜਿਹੇ ਕੰਬਲ ਵਿੱਚ ਦਿਨ ਕੱਟੀ ਕਰਦੇ ਹਨ। ਠੰਢ, ਗਰਮੀ ਲੱਗੇ ਤਾਂ ਤਨ ਤੇ ਹੰਢਾਉਣੇ ਪੈਣੇ ਹਨ। ਫ਼ਰਸ਼ ਤੇ ਸਿਧਾ ਬਗੈਰ ਸਿਰਹਾਣੇ ਤੋਂ ਪੈਣਾ ਬਹੁਤ ਔਖਾ ਹੈ। ਕੰਧ ਦੇ ਨਾਲ ਵੀ ਢੋਹ ਲੈ ਕੇ ਨੀਂਦ ਕਿੰਨਾ ਕੁ ਚਿਰ ਆ ਸਕਦੀ ਹੈ? ਇਸ ਤਰਾਂ ਦੀ ਹਾਲਤ ਸਾਰੇ ਕੈਦੀਆਂ ਦੀ ਹੈ। ਜੋ ਇਨਸਾਨੀਅਤ ਦੇ ਨਾਤੇ ਜੇਲ੍ਹ ਵਿੱਚ ਬਹੁਤ ਮਾੜਾ ਖੈਦੀਆ ਨਾਲ ਹੋ ਰਿਹਾ ਹੈ। ਕੈਦੀਆਂ ਤੋਂ ਕੰਮ ਨੌਕਰੀ ਜੋ ਕਰਾਉਣੀ ਕਰਾਉਣ। ਪਰ ਕੈਦੀ ਨੂੰ ਸਿਰਹਾਣਾ, ਚੱਜ ਦੀ ਰਜਾਈ, ਗੱਦਾ ਦੇਣਾ ਚਾਹੀਦਾ ਹੈ। ਸਾਰੇ ਕੈਂਦੀਆਂ ਨੂੰ ਖਾਣ ਲਈ ਵੀ ਸੁਧ ਤੇ ਤਾਕਤਵਾਰ ਸਾਰੇ ਤੱਤਾਂ ਵਾਲਾ ਭੋਜਨ ਦੇਣਾ ਚਾਹੀਦਾ ਹੈ। ਕੈਨੇਡਾ, ਅਮਰੀਕਾ ਤੇ ਬਾਹਰਲੇ ਸਾਰੇ ਹੀ ਦੇਸ਼ਾਂ ਵਿੱਚ ਵੀ ਜੇਲ੍ਹਾਂ ਦਾ ਹਾਲ ਭਾਰਤ ਵਰਗਾ ਹੀ ਹੈ। ਮੁਜ਼ਰਮ ਨੂੰ ਫੜ ਕੇ ਪਹਿਲਾਂ ਜੱਜ ਅੱਗੇ ਪੇਸ਼ ਕੀਤਾ ਜਾਂਦਾ ਹੈ। ਜੱਜ ਤਰੀਕ, ਜਮਾਨਤ ਜਾਂ ਸਜਾ ਦਿੰਦਾ ਹੈ। ਜੱਜ ਦੇ ਬੈਠਣ ਦਾ ਸਮਾਂ ਕੋਈ ਨਹੀਂ ਹੁੰਦਾ। ਵੀਕਐਡ ਵਾਰ, ਐਤਵਾਰ ਨੂੰ ਕਦੇ ਹੀ ਜੱਜ ਅਦਾਲਤ ਜੇਲ ਵਿੱਚ ਲਗਾਉਂਦਾ ਹੈ। ਬਾਕੀ ਦਿਨਾਂ ਵਿੱਚ 24 ਘੰਟਿਆਂ ਵਿੱਚ ਰਾਤ ਦਿਨ ਨੂੰ ਕਦੇ ਵੀ ਜੱਜ ਬੈਠ ਸਕਦਾ, ਸਕਦੀ ਹੈ। ਕੈਨੇਡਾ ਵਿੱਚ 3 ਤੋਂ 24, 48 ਘੰਟਿਆਂ ਵਿੱਚ  ਜੱਜ ਦੇ ਮੂਹਰੇ ਜਾਣ ਤੋਂ ਪਹਿਲਾਂ ਜਦੋਂ ਲੌਕਅੱਪ ਵਿੱਚ ਰੱਖਦੇ ਹਨ। ਕੈਦੀਆਂ ਨੂੰ ਪਾਣੀ ਨਾਲ ਸੁੱਕੀਆਂ ਦੋ ਬ੍ਰਿਡ ਦਿੱਤੀਆਂ ਜਾਂਦੀਆਂ ਹਨ। ਕੈਨੇਡਾ ਤਾਂ ਇਹਨਾਂ ਘੰਟਿਆ ਵਿੱਚ ਸਿਰਹਾਣਾ, ਚਟਾਈ ਕੰਬਲ ਵੀ ਨਹੀਂ ਦਿੱਤੇ ਜਾਂਦੇ ਹਨ। ਡਰਦੇ ਹਨ, ਨਵਾ ਬੰਦਾ ਫਾਹਾ ਹੀ ਨਾ ਲੈ ਲਵੇ।
ਜੀ ਪੰਜਾਬ ਦੇ ਸ਼੍ਰਮਿਤ ਚੌਧਰੀ ਨੇ ਕਿਹਾ, “ ਕੀ ਹਰਿਆਣਾ ਪੁਲੀਸ 38 ਦਿਨਾਂ ਵਿੱਚ ਨਾਕਾਮਯਾਬ ਰਹੀ ਹੈ? “ ਪਬਲਿਕ ਦਾ ਕਹਿਣਾ ਹੈ, “ ਹਨੀ ਨਾ ਕੋਈ ਅੱਤਵਾਦੀ ਸੀ। ਜਿਸ ਨੂੰ ਸਰਕਾਰ ਪੁਲੀਸ ਇੱਦਾਂ ਭਾਲਦੀ ਫਿਰਦੀ ਹੈ। ਮੇਨ ਮੁੱਦਿਆਂ ਤੋਂ ਭਟਕਣਾ ਸਰਕਾਰ ਪੁਲੀਸ ਦਾ ਤਰੀਕਾ ਹੈ। ਅਦਿੱਤਿਆ ਤੇ ਪਵਨ ਨੂੰ ਫੜਨ ਲਈ ਹੋਰ ਕਿੰਨਾ ਸਮਾਂ ਲੱਗੇਗਾ? ” ਹਰਿਆਣਾ ਬੀਜੇ ਪੀ ਰਜੀਵ ਜੇਟਲੀ ਨੇ ਕਿਹਾ, “ ਅਦਿੱਤਿਆ ਤੇ ਪਵਨ ਨੂੰ ਫੜਨ ਲਈ ਪਤਾ ਨਹੀਂ ਕਿੰਨਾ ਸਮਾਂ ਲੱਗਣਾ ਹੈ?” ਸਰਕਾਰ ਪੁਲੀਸ ਨੇ  ਹਨੀ ਦੇ ਪਰਿਵਾਰ ਤੇ ਪ੍ਰੈਸ਼ਰ ਪਾਇਆ ਹੈ। ਤਾਂ ਹਨੀ ਬਾਹਰ ਆਈ ਹੈ। ਜੇ ਕਿਸੇ ਨੂੰ ਪਤਾ ਹੈ। ਹਨੀ ਨੇ ਕਿੰਨਾ ਪੈਸਾ ਵੰਡਿਆ ਹੈ, ਤਾਂ ਕੇਸ ਕਰ ਦੇਵੋ। “ ਰਾਮ ਰਹੀਮ ਦੇ ਕੁੜਮ ਕਾਂਗਰਸੀ ਹਰਮਿੰਦਰ ਸਿੰਘ ਜੱਸੀ ਜੀ ਦਾ ਨਾਮ ਹਨੀ ਨੂੰ ਭਜਾਉਣ ਵਿੱਚ ਆ ਰਿਹਾ ਹੈ। ਕਾਂਗਰਸ ਦੇ ਸੁਰਜੀਤ ਸਿੰਘ ਨੇ ਕਿਹਾ , “ 25 ਅਗਸਤ, 2017 ਨੂੰ ਲੋਕ ਇਕੱਠ ਕੀਤੇ, ਅੱਗਾ ਲਾਗੀਆਂ, ਬੰਦੇ ਮਰੇ ਫਿਰ ਵੀ ਹਨੀ ਭਜਾ ਦਿੱਤੀ। ਆਮ ਆਦਮੀ ਪਾਰਟੀ ਬੂਟਾ ਸਿੰਘ ਨੇ ਕਿਹਾ.ਸੁਰਜੀਤ ਸਿੰਘ ਜੀ ਹਰਮਿੰਦਰ ਸਿੰਘ ਜੱਸੀ ਦਾ ਨਾਮ ਹੀ ਨਹੀਂ ਲੈ ਰਹੇ। ਸਾਰੀਆਂ ਪਾਰਟੀਆਂ ਆਪਣੀਆਂ ਰੋਟੀਆਂ ਸੇਕ ਰਹੇ ਹਨ। ਸ਼੍ਰਮਿਤ ਚੌਧਰੀ ਨੇ ਕਿਹਾ, “ ਸਾਬਕਾ ਡੀਜੀਪੀ ਬਿਕਰਮ ਸਿੰਘ ਜੀ ਤੁਸੀਂ ਦੱਸੋ ਕੀ ਹਨੀ ਬਹੁਤ ਵੱਡੀ ਮੁਜਰਮ ਸੀ? ਜੋ 39 ਦਿਨਾਂ ਵਿੱਚ ਹਨੀ ਨਹੀਂ ਫੜ ਸਕੇ। 39 ਮੌਤਾਂ ਹੋਈਆਂ ਹਨ। ਸਾਬਕਾ ਡੀਜੀਪੀ ਬਿਕਰਮ ਸਿੰਘ ਨੇ ਕਿਹਾ, “ ਮੈਂ ਕਾਨੂੰਨ ਦੀ ਗੱਲ ਕਰਾਂਗਾ। ਸਾਡੇ ਪੈਨਲ ਵੇਦ ਲਰਨਟ ਸੀਨੀਅਰ ਐਡਵੋਕੇਟ ਖਿਲਾਫ਼ 82, 83 ਦੀ ਸੀ ਆਰ ਪੀ ਸੀ ਦੀ ਕਾਰਵਾਈ ਕਿਉਂ ਨਹੀਂ ਹੋਈ? ਉਨ੍ਹਾਂ ਦੇ ਅਟੈਚਮਿੰਟ ਕਿਉਂ ਨਹੀਂ ਹੋਏ? ਕੈਸ਼ ਰੀਵਰਡ ਕਿਉਂ ਨਹੀਂ ਹੋਏ? ਕੀ ਹਨੀ ਦੀ ਤਰਾਂ ਉਸ ਲਈ ਵੀ ਐਸ ਕੇ ਰੂਟ ਤਿਆਰ ਕੀਤੇ ਜਾ ਰਹੇ ਹਨ। ਜੋ ਸੰਕੇਤ ਜਾਂਦੇ ਹਨ ਉਹ ਇਹ ਹਨ ਚੋਰ-ਚੋਰ ਦਾ ਰੋਲਾ ਪਾਵੋ। ਚੋਰ ਲਈ ਪਿਛਲਾ ਦਰ ਖ਼ੋਲ ਦੇਵੋ। ਚੋਰ ਨੂੰ ਭਜਾ ਦਿਉ। 39 ਦਿਨ ਬਹੁਤ ਹੁੰਦੇ ਹਨ 39 ਮੌਤਾਂ ਹੋਣ ਨਾਲ ਵੀ ਸੀਰੀਅਸ ਨਹੀਂ ਹਨ। ਪੁਲੀਸ ਵਾਲੇ ਮੁਜਰਮ ਨਾਲ ਮਿਲੇ ਹੋਏ ਹਨ। ਆਪ ਸੀਰੀਅਸ ਨਹੀਂ ਹੋ। ਲੰਬੀ ਲਗਾਮ ਛੱਡ ਦਿੱਤੀ ਤਾਂ ਲੋਕ ਮੁਆਫ਼ ਨਹੀਂ ਕਰਨਗੇ। ਆਪ ਦਾ ਸਰਕਾਰੀ ਵਕੀਲ ਝੋਲਾ ਚੱਕ ਕੇ ਸਾਧ ਹਨੀ ਨਾਲ ਹੈਲੀਕਾਪਟਰ ਵਿੱਚ ਜਾਂਦਾ ਹੈ। ਹਨੀ ਨੂੰ ਤਾਂ ਹੈਲੀਕਾਪਟਰ ਦੀ ਸਹੂਲਤ ਮਿਲੀ ਹੈ। 144 ਧਾਰਾ ਵਿੱਚ ਸਾਧ ਦੇ ਭਗਤਾਂ ਨੂੰ ਢਿੱਲ ਦੇ ਦਿੱਤੀ ਸੀ। “ “ 144 ਲੱਗੇ ਤੋਂ ਵੀ ਇੰਨਾ ਕੁੱਝ ਹੋ ਗਿਆ। “ “ 144 ਠਾਣੇ ਦਾ ਮੁਨਸ਼ੀ ਕੀ ਲੱਗਾ ਦੇਗਾ? 144 ਲੱਗਣ ਨਾਲ ਵੀ 500 ਲੋਕ ਗ੍ਰਿਫ਼ਤਾਰ ਹੋ ਜਾਂਦੇ ਹਨ। ਤੇ ਨਜਾਇਜ਼ ਹਥਿਆਰ ਮਿਲਦੇ ਹਨ। “  ਵਕੀਲ ਜਗਮੋਹਨ ਸਿੰਘ ਭੱਟੀ ਨੇ ਕਿਹਾ, “ ਜੇ ਇਸ ਦੇਸ਼ ਦਾ ਕਾਨੂੰਨ ਸਾਰੇ ਲੋਕਾਂ ਲਈ ਇੱਕ ਹੈ। ਫਿਰ ਇਸ ਕੇਸ ਲਈ ਦੋਹਰੇ ਮਾਪ ਦੰਡ ਕਿਉਂ ਹਨ? ਡੇਰੇ ਲਈ ਹੋਰ ਤੇ ਆਮ ਜਨਤਾ ਲਈ ਹੋਰ ਕਾਨੂੰਨ ਹੈ। 144 ਧਾਰਾ ਵਿੱਚ ਹਰਿਆਣੇ ਦੇ ਕੋਈ ਵੀ ਪੁਲੀਸ ਅਫ਼ਸਰ ਨੇ ਸਹੀ ਕਦਮ ਨਹੀਂ ਉਠਾਏ। ਸ਼੍ਰਮਿਤ ਚੌਧਰੀ ਨੇ ਕਿਹਾ, “ ਚਾਰਜ ਸੀਟ ਵੀ ਲਿਖਣੀ ਪੈਂਦੀ ਹੈ। ਇਸ ਤੇ ਨਜ਼ਰ ਰੱਖਣੀ ਪਵੇਗੀ। ਸਾਬਕਾ ਡੀਜੀਪੀ ਬਿਕਰਮ ਸਿੰਘ ਨੇ ਕਿਹਾ, “ ਬਿਲਕੁਲ ਚਾਰਜ ਸੀਟ ਤਾਂ ਲਿਖਣੀ ਪਵੇਗੀ। ਪਰ ਕਿਤੇ ਹਨੀ ਦੇ ਭਗਤ, ਪੁਲੀਸ ਵਾਲੇ ਹਨੀ ਦੇ ਬਿਆਨ ਬਦਲ ਕੇ ਸਬੂਤ ਨਾ ਮਿਟਾ ਦੇਣ। ਕਿਤੇ ਰਿਪੋਰਟ ਹਲਕੀ ਨਾ ਕਰ ਦੇਣ। ਐਸੇ ਪੇਚ ਨਾ ਛੱਡ ਦੇਣ। ਕਿ ਅਦਾਲਤ ਕੁੱਝ ਕਰ ਹੀ ਨਾ ਸਕੇ। ਸਜਾ ਦੇ ਹੀ ਨਾ ਸਕੇ। ਕੋਈ ਠੋਸ ਗੱਲ ਵਿੱਚ ਲਿਖਣ ਹੀ ਨਾ। ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ? ਜੋ ਵੀ ਗਵਾਹ ਹਨ। ਉਨ੍ਹਾਂ ਦੇ ਪੱਕੀ ਠੋਸ ਚਾਰਜ ਸ਼ੀਟ 164 ਸੀ ਆਰ ਪੀ ਸੀ ਕਰਾਕੇ ਗਵਾਹਾਂ ਦੇ ਬਿਆਨ ਐਫੀਡੇਟ ਅਰਜ਼ੀ ਅਦਾਲਤ ਨੂੰ ਦਿੱਤੀ ਜਾਵੇ। ਤਾਂ ਕੇ ਕੇਸ ਪੱਕਾ ਹੋ ਜਾਵੇ। “ “ ਸੁਖਦੀਪ ਇੰਨੇ ਦਿਨ ਇਕੱਲੀ ਕਾਰ ਨਹੀਂ ਚਲਾ ਸਕਦੀ। “ “ ਇਹ ਸੱਚ ਨਹੀਂ ਹੈ। ਐਵੇਂ ਹੀ ਗੱਪ ਹੈ। ਸੁਖਦੀਪ ਇੰਨੇ ਦਿਨ ਇਕੱਲੀ ਕਾਰ ਨਹੀਂ ਚਲਾ ਸਕਦੀ।
ਪੁਲੀਸ ਰਿਸ਼ਵਤ ਲੈ ਲਵੇ ਐਸਾ ਹੁੰਦਾ ਹੀ ਹੈ। ਤਾਂ ਹੀ ਤਾਂ ਮੁਜਰਮ ਅਦਾਲਤ ਵਿਚੋਂ ਛੁੱਟ ਜਾਂਦੇ ਹਨ। ਪੁਲੀਸ ਹੇਰਾ ਫੇਰੀ ਕਰ ਸਕਦੀ ਹੈ। ਇਸੇ ਲਈ 25 ਅਗਸਤ ਤੋਂ ਹੁਣ ਤੱਕ ਰਿਮਾਂਡ ਲੈਣ ਪਿੱਛੋਂ ਵੀ ਹਨੀ ਤੇ  ਕੋਈ ਇੱਕ ਕਾਰਵਾਈ ਨਹੀਂ ਹੋਈ। ਭਾਰਤ ਪੁਲੀਸ ਨਿਹੱਥੀ ਹੈ। ਮੰਤਰੀਆਂ ਸਰਕਾਰ ਹਨੀ ਸਾਧਾਂ ਅੱਗੇ ਪੁਲੀਸ ਬੌਨੀ ਹੈ ਤੇ ਝੁਕਦੀ ਹੈ।


Comments

Popular Posts