ਭਾਗ 40 ਕੀ ਲਿਖਤਾਂ ਨੂੰ ਪੜ੍ਹਿਆ ਜਾਂਦਾ ਹੈ ਜਾਂ ਮੱਥਾ ਟੇਕਿਆ ਜਾਂਦਾ ਹੈ ਜ਼ਿੰਦਗੀ ਐਸੀ ਵੀ ਹੈ
ਸਤਵਿੰਦਰ ਕੌਰ ਸੱਤੀ
(ਕੈਲਗਰੀ) –ਕੈਨੇਡਾ satwinder_7@hotmail.com
ਅਖ਼ਬਾਰਾਂ,
ਇੰਟਰਨੈੱਟ,
ਕਿਤਾਬਾਂ
ਨੂੰ ਦੇਖ ਕੇ, ਫੋਟੋਂ ਦੇਖ ਵੀ ਹੀ ਗੱਲ ਨਹੀਂ ਬਣਦੀ। ਇੰਨਾ ਨੂੰ ਪੜ੍ਹਨਾ ਪੈਂਦਾ ਹੈ। ਜੇ ਆਪ
ਪੜ੍ਹਨ ਜਾਣਦੇ ਹਾਂ ਤਾਂ ਇੰਨਾ ਨੂੰ ਪੜ੍ਹਨ ਨੂੰ ਕਦੇ ਦੂਜੇ ਨੂੰ ਨਹੀਂ ਕਿਹਾ। ਆਪ ਪੜ੍ਹਦੇ ਹਾਂ।
ਦੂਜੇ ਬੰਦੇ ਉੱਤੇ ਜ਼ਕੀਨ ਹੀ ਨਹੀਂ ਆਉਂਦਾ। ਇੰਨਾ ਅਖ਼ਬਾਰਾਂ, ਇੰਟਰਨੈੱਟ,
ਕਿਤਾਬਾਂ
ਨੂੰ ਦੇਖ ਕੇ, ਤੁਸੀਂ ਕੀ ਕਰਦੇ ਹੋ?
ਕੀ
ਉਨ੍ਹਾਂ ਅੱਗੇ, ਅੱਖਾਂ ਮੀਚ ਕੇ ਖੜ੍ਹ ਜਾਂਦੇ ਹੋ?
ਇੰਨਾ
ਅੱਗੇ ਹੱਥ ਬੰਨ੍ਹ ਕੇ ਖੜ੍ਹ ਜਾਂਦੇ ਹੋ। ਕੀ ਮੱਥੇ ਟੇਕਣ ਲੱਗ ਜਾਂਦੇ ਹੋ?
ਕੀ
ਲਿਖਤਾਂ ਨੂੰ ਪੜ੍ਹਿਆ ਜਾਂਦਾ ਹੈ ਜਾਂ ਮੱਥਾ ਟੇਕਿਆ ਜਾਂਦਾ ਹੈ?
ਕੀ ਬਗੈਰ
ਪੜ੍ਹੇ ਹੀ ਹੱਥ ਬੰਨ੍ਹਣ, ਅੱਖਾਂ ਮਿਚਣ, ਮੱਥੇ ਟੇਕਣ ਨਾਲ ਆਟਾ, ਦੁੱਧ, ਦਾਲਾਂ
ਰਸਦ ਦੇ ਕੇ ਇੰਨਾ ਅੰਦਰ ਲਿਖੇ ਦਾ ਇਲਮ ਹੋ ਜਾਂਦਾ ਹੈ? ਕੀ ਇੰਨਾ ਵਿਚਲੀਆਂ ਗੱਲਾਂ ਦੇ ਗੁਣਾਂ
ਦਾ ਬੰਦੇ ਅੰਦਰ, ਐਸੇ ਪਖੰਡ ਕਰਨ ਨਾਲ ਪ੍ਰਵੇਸ਼ ਹੋ ਜਾਂਦਾ ਹੈ?
ਜੇ ਇੰਨਾ
ਅਖ਼ਬਾਰਾਂ, ਇੰਟਰਨੈੱਟ, ਕਿਤਾਬਾਂ ਨੂੰ ਪੜ੍ਹਨ ਬਗੈਰ ਦੁਨੀਆ
ਦੇ ਰੰਗਾਂ ਦਾ ਪਤਾ ਨਹੀਂ ਲੱਗਦਾ। ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬਗੈਰ ਪੜ੍ਹੇ ਹੱਥ ਬੰਨ੍ਹਣ,
ਅੱਖਾਂ
ਮਿਚਣ, ਮੱਥੇ
ਟੇਕਣ ਨਾਲ ਰੱਬ ਦੀਆਂ ਗੱਲਾਂ ਦਾ ਗਿਆਨ ਕਿਥੇ ਹੋਣਾ ਹੈ? ਬਹੁਤੇ ਧਾਰਮਿਕ ਕਹਾਉਣ ਵਾਲੇ ਲੋਕ ਵੀ
ਕਹਿੰਦੇ ਸੁਣੇ ਹਨ, " ਬਾਣੀ ਦੀ ਸਮਝ ਨਹੀਂ ਲੱਗਦੀ। "
ਕਿਸੇ ਵੀ ਬੋਲੀ ਨੂੰ ਸਮਝਣ ਲਈ ਦਿਮਾਗ਼ ਲੜਾਉਣਾ ਪੈਣਾ ਹੈ। ਜੋ ਮਾਗਹਿ ਠਾਕੁਰ ਆਪਣੇ ਤੇ
ਸੋਈ ਸੋਈ ਦੇਵੈ॥” ਵਾਲੀ ਪੰਗਤੀ ਦਾ ਅਰਥ ਸਮਝ ਲਗਦਾ ਹੈ। ਇੰਨਾ ਲੋਕਾਂ ਨੂੰ ਅੰਗਰੇਜ਼ੀ ਸਮਝ
ਲੱਗ ਜਾਂਦੀ ਹੈ। ਉਸ ਤੋਂ ਕੋਈ ਫ਼ਾਇਦਾ ਲੈਣਾ ਹੁੰਦਾ ਹੈ। ਲੋਕਾਂ ਨੂੰ ਪੰਜਾਬੀ ਵਿੱਚ ਲਿਖਿਆ ਸ੍ਰੀ
ਗੁਰੂ ਗ੍ਰੰਥ ਸਾਹਿਬ ਨੂੰ ਸਮਝਣਾ ਬਹੁਤ ਔਖਾ ਲੱਗਦਾ ਹੈ। ਲੋਕ ਇਸ ਨੂੰ ਉਦਾਂ,
ਦਿਖਾਵੇ
ਦਾ ਪਿਆਰ ਬੜਾ ਕਰਦੇ ਹਨ। ਜੇ ਇੱਕ ਲਾਈਨ ਪੰਗਤੀ ਵਿਚੋਂ ਦੋ ਅੱਖਰ,
ਬੋਲ ਸਮਝ
ਲੱਗ ਜਾਣ। ਬੰਦਾ ਬਾਤ ਸਮਝ ਹੀ ਜਾਂਦਾ ਹੈ। ਬੱਚਾ ਦੁੱਧ, ਮਾਂ,
ਕੈਂਡੀ
ਕਹੇ। ਪੂਰੇ ਪਰਿਵਾਰ ਨੂੰ ਸਮਝ ਲੱਗ ਜਾਂਦੀ ਹੈ। ਬੱਚੇ ਦੇ ਬੋਲਾਂ ਦਾ ਕੀ ਮਤਲਬ ਹੈ?
ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਦੀ ਹਰ ਗੱਲ ਸਮਝ ਲੱਗਦੀ ਹੈ। ਸੱਚ ਸੁਣਨਾ ਬਹੁਤ ਔਖਾ ਹੈ। ਹਰ ਬੰਦਾ ਸੁਣ
ਨਹੀਂ ਸਕਦਾ। ਸੱਚ ਸਬ ਦੇ ਹਜ਼ਮ ਨਹੀਂ ਹੁੰਦਾ। ਇਸ ਲਈ ਲੋਕ ਗੌਲ਼ਦੇ ਨਹੀਂ ਹਨ। ਜਿਹੜੀ ਗੱਲ ਮਤਲਬ ਦੀ
ਨਹੀਂ ਹੁੰਦੀ। ਉਸ ਤੋਂ ਕੰਨ ਲਪੇਟ ਲਏ ਜਾਂਦੇ ਹਨ। ਕਈ ਸੋਚਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹਨ
ਨਾਲੋਂ ਨੌਕਰੀ ‘ਤੇ 8 ਘੰਟੇ ਲਵੋ। ਪਰ ਐਸੇ ਲੋਕਾਂ ਨੂੰ ਇਹ ਸਮਝ ਨਹੀਂ ਹੈ। ਸ੍ਰੀ ਗੁਰੂ ਗ੍ਰੰਥ
ਸਾਹਿਬ ਪੜ੍ਹਨ ਨਾਲ ਜੀਵਨ ਜਿਉਣਾ ਸੋਖਾ ਹੋ ਜਾਂਦਾ ਹੈ। ਦੁਨੀਆਂ ਦੇ ਧੰਨ, ਜਾਇਦਾਦ, ਲੋਕਾਂ,
ਪਰਵਾਰ ਨਾਲ ਬੰਦਾ ਚਿਪਕਦਾ ਨਹੀਂ ਹੈ। ਜਿਸ ਨਾਲ ਬੰਦੇ ਦੀ ਜਾਨ ਆਪਣੇ ਲਈ ਬਚ ਜਾਂਦੀ ਹੈ। , ਮੌਤ
ਦਾ ਡਰ ਸਬ ਮੁੱਕ ਜਾਂਦੇ ਹਨ। ਦੁਨੀਆਂ ਦੇ ਡਰਆਪਣੇ ਲਈ ਜਿਉਣਾ ਆ ਜਾਂਦਾ ਹੈ। ਬੰਦੇ ਨੂੰ ਸਲੀਕੇ
ਨਾਲ ਜਿਉਣਾ ਆਉਂਦਾ ਹੈ।
ਮੱਥਾ ਆਪ ਤੋਂ ਵੱਡੇ ਨੂੰ ਵੀ ਕਈ ਲੋਕ
ਟੇਕਦੇ ਹਨ। ਪਤਾ ਨਹੀਂ ਲੋਕ ਵੱਡਿਆਂ ਦੀ ਇੱਜ਼ਤ ਕਰਦੇ ਹਨ। ਜਾਂ ਡਰਦੇ ਹਨ। ਲੋਕ ਤਾਂ ਮੜ੍ਹੀਆਂ,
ਅੱਗ , ਸੂਰਜ, ਚੰਦ, ਭੂਤਾਂ ਮਰਿਆਂ ਬੰਦਿਆਂ ਨੂੰ ਵੀ ਮੱਥਾ ਟੇਕਦੇ ਹਨ। ਲੋਕ ਮੱਥਾ ਡਰਦੇ ਟੇਕਦੇ
ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵੀ ਕਈ ਤਾਂ ਡਰਦੇ ਹੀ ਹਨ। ਡਰਦੇ ਕਰਕੇ ਉਸ ਨੂੰ ਹੱਥ ਨਹੀਂ
ਲਗਾਉਂਦੇ। ਹੱਥ ਜੂਠੇ ਜਿਉਂ ਹੁੰਦੇ ਹਨ। ਇਸ ਕੋਲ ਆ ਕੇ, ਜੂਠ-ਝੂਠ ਦਾ ਬਹੁਤ ਖ਼ਿਆਲ ਰੱਖਿਆ
ਜਾਂਦਾ ਹੈ। ਉਸ ਚਾਹੇ ਜੂਠ-ਝੂਠ ਜ਼ਿੰਦਗੀ ਵਿੱਚ ਚੱਲੀ ਜਾਣ। ਇੰਨਾ ਲੋਕਾਂ ਨੂੰ ਪੁੱਛਿਆ ਜਾਵੇ,
" ਹੱਥ
ਕਾਹਦੇ ਨਾਲ ਸੂਚੇ ਹੋਣਗੇ? ਪਾਣੀ ਵਿੱਚ ਤਾਂ 42 ਲੱਖ ਜੀਵ ਕੁਰਬਲ-ਕੁਰਬਲ ਕਰਦੇ
ਫਿਰਦੇ ਹਨ। 42 ਲੱਖ ਜੀਵ ਜੋ ਧਰਤੀ ਦੇ ਹਨ। ਉਨ੍ਹਾਂ ਦਾ ਗੰਦ ਵੀ
ਪਾਣੀ ਵਿੱਚ ਜਾ ਮਿਲਦਾ ਹੈ। ਬਹੁਤੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹਨੋਂ ਡਰਦੇ ਕਾਹਦੇ ਲਈ
ਹਨ। ਉਹ ਅੱਖਰਾਂ ਵਿੱਚ ਲਿਖਿਆ ਗਿਆ ਹੈ। ਅੱਖਰ ਜੇ ਇਧਰ-ਉਧਰ ਗ਼ਲਤ ਵੀ ਪੜ੍ਹੇ ਜਾਣ ਕੀ ਹੋ
ਜਾਵੇਗਾ? ਪਾਠੀ,
ਗਿਆਨੀ
ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਹਰ ਰੋਜ਼ ਅਨੇਕਾਂ ਗ਼ਲਤੀਆਂ ਕਰਦੇ ਹਨ। ਇੱਕ ਦਿਹਾੜੀ ਦੀਆਂ
ਚਾਰ-ਚਾਰ ਰੌਲ਼ਾਂ ਲੱਗਾ ਦਿੰਦੇ ਹਨ। ਮੂੰਹ ਬੰਨ੍ਹ ਕੇ ਡਾਕੂਆਂ ਵਾਂਗ ਪਤਾ ਨਹੀਂ ਕੀ-ਕੀ ਕਾਰਨਾਮੇ
ਕਰਦੇ ਹਨ? ਕਈ ਤਾਂ ਅਫ਼ੀਮ ਦੀ ਗੋਲੀ, ਭੰਗ ਖਾ ਕੇ ਪੜ੍ਹਨ ਬੈਠਦੇ ਹਨ। ਕਈ
ਤਾਂ ਪਾਠ ਪੜ੍ਹਦੇ ਨਹੀਂ ਰਟਦੇ ਹਨ। ਸਮਝ ਹੀ ਨਹੀਂ ਲੱਗਦੀ। ਕਿਹੜੀ ਭਾਸ਼ਾ ਪੜ੍ਹਦੇ ਹਨ?
ਮਿਣ-ਮਿਣ
ਕਰਦੇ ਸੁਣਦੇ ਹਨ। ਨਾਂ ਕਦੇ ਇੰਨਾ ਕੋਲ ਐਸਾ ਗਿਆਨ ਆਇਆ ਹੈ। ਰੌਲ ਪਿੱਛੋਂ ਉੱਠ ਕੇ,
ਲੋਕਾਂ
ਨੂੰ ਦਸ ਸਕਣ, ਉਸ ਵਿੱਚੋਂ ਕੀ ਪੜ੍ਹਾਇਆ ਹੈ?
ਇਹ ਆਪ ਨੂੰ ਸ਼ਰਧਾਲੂ ਕਹਾਉਣ ਵਾਲੇ,
ਕਦੋਂ
ਪੱਕੀ ਸ਼ਰਧਾ ਆਪਣੇ ਅੰਦਰ ਬਠਾਉਣਗੇ? ਕਦੋਂ ਮੱਥੇ ਟੇਕਣਾ ਛੱਡ ਕੇ,
ਆਪ ਸ੍ਰੀ
ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਲੱਗਣਗੇ? ਜਿਵੇਂ ਮਰਦ ਜ਼ਨਾਨੀ ਨੂੰ ਭਰਮਾਉਣ ਨੂੰ
ਸੋਹਣੇ ਸੂਟ ਲੈ ਕੇ ਦਿੰਦੇ ਹਨ। ਉਵੇਂ ਹੀ ਸ਼ਰਧਾਲੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਚਮਕੀਲੇ
ਕੱਪੜਿਆਂ ਨਾਲ ਜਿੱਤਣਾ ਚਾਹੁੰਦੇ ਹਨ। ਉਹ ਸਿਰਫ਼ ਪੜ੍ਹਨ ਲਈ ਹੈ। ਪੜ੍ਹਨ ਲਈ ਉਸ ਨੂੰ ਖ਼ੋਲ ਕੇ
ਪੜ੍ਹਾਇਆ ਜਾਂਦਾ ਹੈ। ਨਾਂ ਕੇ ਕੱਪੜੇ ਉੱਤੇ ਪਾ ਕੇ ਢਕਿਆ ਜਾਂਦਾ ਹੈ। ਲੋਕ ਸ੍ਰੀ ਗੁਰੂ ਗ੍ਰੰਥ
ਸਾਹਿਬ ਨੂੰ ਦੇਹ ਸਮਝ ਕੇ, ਕੱਪੜੇ ਪਾਉਂਦੇ ਹਨ। ਏਸੀ ਲਗਾਉਂਦੇ ਹਨ। ਕਈ ਤਾਂ ਠੰਢ
ਤੋਂ ਹੀਟਰ ਲੱਗਾ ਕੇ, ਮੋਟੀਆਂ ਰਜਾਈਆਂ ਵਿੱਚ ਲਪੇਟ ਦਿੰਦੇ ਹਨ। ਕੀ ਕਦੇ
ਹੋਰ ਵੀ ਲਿਖਤਾਂ ਨਾਲ ਐਸੇ ਮਜ਼ਾਕ-ਖੇਡ ਕੀਤੇ ਹਨ? ਇਹ ਮਜ਼ਾਕ ਨਹੀਂ ਤਾਂ ਹੋਰ ਕੀ ਹੈ?
ਜਿਸ ਨੂੰ
ਪੜ੍ਹਨ ਦੀ ਲੋੜ ਹੈ। ਉਸ ਉੱਤੇ ਸਮਾਧ ਉੱਤੇ ਚਾਦਰ ਚੜ੍ਹਾਉਣ ਵਾਂਗ ਰੁਮਾਲਿਆਂ ਦੇ ਢੇਰ ਲੱਗਾ ਦਿੰਦੇ
ਹਨ। ਲੋਕ ਇਹੀ ਸੋਚਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਦੀ ਡਿਊਟੀ ਸਿਰਫ਼ ਚਿੱਟੇ,
ਨੀਲੇ,
ਕਾਲੇ,
ਪੀਲੇ
ਚੋਲ਼ਿਆਂ ਵਾਲਿਆਂ ਦੀ ਹੈ। ਦੂਜੇ ਲੋਕ ਪੜ੍ਹ ਲੈਣਗੇ ਤਾਂ ਗੁਨਾਹ ਹੋ ਜਾਵੇਗਾ। ਤਬਾਹੀ ਆ ਜਾਵੇਗੀ।
ਗਿਆਨੀਆਂ ਨੇ ਇੱਕ ਹੋਰ ਪਖੰਡ ਰਚਿਆ ਹੈ। ਸਾਰੀ ਬਾਣੀ ਤੋਂ ਸੰਗਤ ਨੂੰ ਦੂਰ ਕਰ ਰਹੇ ਹਨ। ਇੱਕ
ਸੁਖਮਣੀ ਹੀ ਬੱਚ ਗਈ ਹੈ। ਅੱਗੇ ਲੋਕਾਂ ਦੇ ਘਰ ਸਹਿਜ ਪਾਠ, ਅਖੰਡ ਪਾਠ ਪ੍ਰਕਾਸ਼ ਹੁੰਦੇ ਸਨ। ਤਿੰਨ,
ਸੱਤ, ਦੱਸ ਦਿਨ, ਮਹੀਨਾ ਬਾਣੀ ਦਾ ਉਚਾਰਨ ਘਰ-ਪਰਿਵਾਰ ਵਿੱਚ ਚੱਲਦਾ ਸੀ। ਹੁਣ ਸੁਖਮਣੀ ਸਾਹਿਬ ਦੇ
ਪਾਠ ਨੂੰ ਕੁੱਝ ਕੁ ਘੰਟਿਆਂ ਵਿੱਚ ਨਬੇੜ ਦਿੰਦੇ ਹਨ। ਪਾਠ ਕਰਨ ਵਾਲੇ ਗਿਆਨੀ ਨੂੰ ਨੋਟ ਉੱਨੇ ਹੀ
ਮਿਲ ਜਾਂਦੇ ਹਨ। ਨਾਲੇ ਫਾਸਟ ਸਰਵਿਸ ਹੈ। ਡਰਾਈਵਥਰੂ ਵਾਂਗ ਪੈਸੇ ਦੇ ਕੇ,
ਹੁਕਮ
ਨਾਮੇ ਲੈਣ ਦਾ ਫ਼ੈਸ਼ਨ ਤਾਂ ਕਦੋਂ ਦਾ ਚੱਲਿਆ ਹੋਇਆ ਹੈ। ਭਲਿਉ ਲੋਕੋ ਹੁਕਮ ਨਾਮਾਂ ਹੀ ਲੈਣਾ ਹੈ ਤਾਂ
ਆਪ ਉਸ ਗੁਰੂ ਗ੍ਰੰਥ ਸਾਹਿਬ ਵਿਚੋਂ ਪੜ੍ਹ-ਲਿਖ ਲਵੋ। ਉਹ ਪੰਜਾਬੀ ਵਿੱਚ ਹੀ ਤਾਂ ਹੈ। ਉਸ ਕੋਲੋਂ
ਮਖਿਆਲ ਚੋਣ ਵਾਂਗ ਡਰਦੇ ਹਨ। ਕਈ ਤਾਂ ਆਪਣਾ ਅਲੱਗ ਹੀ ਜਥਾ ਬਣਾਈ ਫਿਰਦੇ ਹਨ। ਇੰਝ ਸਿਰ ਖੱਪਾ ਕੇ,
ਹਾਕਾਂ
ਮਾਰਦੇ ਹਨ। ਇੰਨਾ ਨੇ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਪੜ੍ਹਨ ਦਾ ਸੌਖਾ ਰਸਤਾ ਲੱਭਾ ਹੈ।
ਵਾਹਿਗੁਰੂ ਤੋਂ ਵੱਧ ਨਾਂ ਆਪ ਨੂੰ ਕੁੱਝ ਆਉਂਦਾ ਹੈ। ਨਾਂ ਦੂਜਿਆਂ ਨੂੰ ਮਹਾਰਾਜ ਪੜ੍ਹਨ ਦੀ ਮੱਤ
ਦਿੰਦੇ ਹਨ।
ਉਹ ਵਾਹਿਗੁਰੂ ਦਾ ਰਟਨ ਕਰਾਈ ਜਾਂਦੇ
ਹਨ। ਕਈ ਲੋਕ ਤਾਂ ਭੂਤਾਂ ਆਈਆਂ ਵਾਲਿਆਂ ਦੇ ਪਖੰਡ ਕਰਨ ਵਾਂਗ ਵਾਹਿਗੁਰੂ-ਵਾਹਿਗੁਰੂ ਕਰਦੇ ਹੌਂਕਣ ਲੱਗਦੇ
ਹਨ। ਥੁਕ ਬਾਹਰ ਸੁੱਟਣ ਲੱਗ ਜਾਂਦੇ ਹਨ। ਸਾਹ ਚੜ੍ਹਾ ਜਾਂਦੇ ਹਨ। ਕੂਕਾਂ ਹੀ ਮਾਰਦੇ ਸੁਣਦੇ ਹਨ।
ਫ਼ੱਫ਼ੇ-ਕੁੱਟਣੀਆਂ ਬੂੜੀਆਂ ਦੇ ਸਿਆਪਾ ਕਰਨ ਵਾਂਗ ਡੌਂਡੀ ਪਾਉਂਦੇ ਹਨ। ਜਿਵੇਂ ਰੱਬ ਬੋਲ਼ਾ ਹੁੰਦਾ
ਹੈ। ਰੱਬ ਮਨ ਹੈ। ਮਨ ਬੰਦੇ ਅੰਦਰ ਹੈ। ਬੰਦੇ ਨੂੰ ਆਪਣੇ ਤੇ ਮੂਹਰੇ ਵਾਲੇ ਅੰਦਰ ਰੱਬ ਨਹੀਂ
ਦਿਸਦਾ। ਬੰਦੇ ਦੀ ਆਪਣੀ ਹੀ ਮੱਤ ਮਾਰੀ ਹੈ। ਬੰਦਾ ਜੋ ਸਵੇਰੇ ਸ਼ਾਮ ਵਧੀਆਂ ਭੋਜਨ ਚੁਣ-ਚੁਣ ਖਾਦਾ
ਹੈ। ਉਸ ਨੂੰ ਪੇਟ ਵਿੱਚ ਰੱਖਦਾ ਹੈ। ਉਸੇ ਉਤੇ ਥੂ-ਥੂ ਕਰਦਾ ਹੈ। ਧਰਤੀ ਵਿੱਚ ਦੱਬਦਾ ਹੈ। ਫ਼ਸਲਾਂ
ਉਤੇ ਰਸਾਇਣਕ ਪਦਾਰਥ ਪਾਉਂਦਾ ਹੈ। ਕਿਸ ਵੀ ਬੰਦੇ ਨੂੰ ਕੋਈ ਜਿੱਤ ਨਹੀਂ ਸਕਦਾ।
Comments
Post a Comment