ਭਾਗ 1 ਹੁਸਨ ਦੀ ਰਾਖੀ ਲਈ ਅਸਲਾ ਤਾਂ ਕੋਲ ਚਾਹੀਦਾ ਦੁਨੀਆਂ ਐਸੀ ਵੀ ਹੈ
- ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਹੁਸੀਨਾਂ ਉੱਤੇ ਭੋਰੇ ਆਉਂਦੇ ਹਨ। ਗੁਲਾਬ ਦੇ ਫੁੱਲ ਦੀ ਮਹਿਕ ਹਰ ਇੱਕ ਨੂੰ ਨਹੀਂ ਪਤਾ। ਉਸ ਦੀਆਂ ਨਰਮ ਪੱਤੀਆਂ ਉੱਤੇ ਭੋਰੇ ਬੈਠਦੇ ਹਨ। ਉਹੀ ਭੌਰy ਜਾਣਦੇ ਹਨ। ਜੋ ਉਸ ਨਾਲ ਲੱਗਦਾ ਹੈ। ਜੋ ਉਸ ਉੱਤੇ ਬੈਠਦੇ ਹਨ। ਫਿਰ ਉਸ ਕੋਲੋਂ ਉੱਠਦੇ ਨਹੀਂ ਹਨ। ਆਪ ਨੂੰ ਫੁੱਲਾਂ ਉੱਪਰ ਰੱਖ ਕੇ ਭੁੱਲ ਜਾਂਦੇ ਹਨ। ਬਾਰ-ਬਾਰ ਫਿਰ ਉਸੇ ਉੱਤੇ ਆ ਕੇ ਲੀਨ ਹੋ ਜਾਂਦੇ ਹਨ। ਜਦੋਂ ਭੋਰਾ ਕਮਲ ਫੁੱਲ ਉੱਤੇ ਬੈਠਦਾ ਹੈ। ਸੂਰਜ ਦੇ ਢਲਨ ਨਾਲ ਉਸੇ ਉੱਤੇ ਬੈਠ ਕੇ, ਮਹਿਕ ਵਿੱਚ ਲਿਵ-ਲੀਨ ਹੋ ਜਾਂਦਾ ਹੈ। ਉੱਡਣਾ ਹੀ ਭੁੱਲ ਜਾਂਦਾ ਹੈ। ਵਿੱਚੇ ਮਰ ਜਾਂਦਾ ਹੈ। ਹੁਸਨ ਦੀ ਰਾਖੀ ਲਈ ਅਸਲਾ ਤਾਂ ਕੋਲ ਚਾਹੀਦਾ ਹੈ। ਅਸਲ ਵਿੱਚ ਤਾਂਹੀ ਮਰਦ ਔਰਤ ਜੋੜਿਆਂ ਵਿੱਚ ਰਹਿੰਦੇ ਹਨ। ਜਿਹੜਾ ਇੱਕ ਨੂੰ ਜਾਨੋਂ ਪਿਆਰਾ ਲੱਗਦਾ ਹੈ। ਉਹੀ ਦੂਜੇ ਦੇਖਣ ਵਾਲੇ ਨੂੰ ਇਹ ਲੱਗਦਾ ਹੈ। ਇਹ ਇੱਕ ਦੂਜੇ ਨਾਲ ਪਿਆਰ ਕਿਵੇਂ ਕਰਦੇ ਹਨ? ਜ਼ਕੀਨ ਹੀ ਨਹੀਂ ਆਉਂਦਾ। ਇਹ ਇੱਕ ਦੂਜੇ ਨੂੰ ਇੰਨਾ ਚਾਹੁੰਦੇ ਹਨ। ਹਰ ਜੋੜੇ ਦੀ ਕ ਦੂਜੇ ਲਈ ਖਿੱਚ ਹੈ। ਹਰ ਇੱਕ ਦੀ ਦੇਖਣ ਦੀ ਦ੍ਰਿਸ਼ਟੀ ਅਲੱਗ-ਅਲੱਗ ਹੈ। ਮਹਿਸੂਸ ਕਰਨ ਦੀ ਭਾਵਨਾ ਵੀ ਵੱਖਰੀ ਹੀ ਹੈ। ਉਹ ਲਸਟਿਕ ਵਾਂਗ ਇੱਕ ਦੂਜੇ ਵੱਲ ਖਿੱਚੇ ਜਾਂਦੇ ਹਨ। ਕਈ ਤਾਂ ਇੰਨੇ ਮਜਬੂਰ ਹੋ ਜਾਂਦੇ ਹਨ। ਕਿੰਨੇ ਵੀ ਕੋਈ ਪਹਿਰੇ ਲੱਗਾ ਦੇਵੇ। ਫਿਰ ਵੀ ਚੋਰੀ ਇੱਕ ਦੂਜੇ ਕੋਲ ਪਹੁੰਚ ਜਾਂਦੇ ਹਨ। ਅਮਲ ਵਾਂਗ ਇਸ਼ਕ ਦਾ ਨਸ਼ਾ ਹੁੰਦਾ ਹੈ। ਹਰ ਪ੍ਰੇਮੀ ਜੋੜਾ ਪ੍ਰੇਮ ਦੀਆਂ ਤਰੰਗਾਂ ਵਿੱਚ ਵਹਿ ਜਾਂਦਾ ਹੈ। ਕੁੱਝ ਦੂਰੀ ਦੇ ਫ਼ਾਸਲੇ ਤੋਂ ਹੀ ਇੱਕ ਦੂਜੇ ਦੀ ਮਹਿਕ ਚੰਗੀ ਲੱਗਦੀ ਹੈ। ਉਸ ਨਾਲ ਸਮਾਂ ਗੁਜ਼ਾਰਨਾ ਚੰਗਾ ਲੱਗਦਾ ਹੈ। ਮਨ ਉਸ ਦੇ ਸੁਪਨਿਆਂ ਵਿੱਚ ਗੁਆਚ ਜਾਂਦਾ ਹੈ। ਇੱਕ ਨਜ਼ਰ ਮਿਲਦੇ ਹੀ ਜਾਦੂ ਹੋ ਜਾਂਦਾ ਹੈ। ਅਜੀਬ ਜਿਹੀ ਮਸਤੀ ਮਹਿਸੂਸ ਹੁੰਦੀ ਹੈ। ਸੰਗੀਤ ਵੱਜਣ ਲੱਗ ਜਾਂਦਾ ਹੈ। ਇੱਕ ਦੂਜੇ ਦੀ ਛੋਹ ਨਾਲ ਹੀ ਤਰੰਗਾਂ ਛਿੜ ਜਾਂਦੀਆਂ ਹਨ। ਦੁਨੀਆ ਸਵਰਗ ਲੱਭਦੀ ਫਿਰਦੀ ਹੈ। ਯਾਰ ਦੀ ਬੁੱਕਲ ਵਰਗਾ ਅਨੰਦ ਕੀਤੇ ਨਹੀਂ ਹੈ। ਇੱਕ ਪ੍ਰੇਮਿਕਾ ਨੇ ਦੱਸਿਆ, " ਜਿਸ ਦਿਨ ਮੈਨੂੰ ਮੇਰੇ ਪ੍ਰੇਮੀ ਨੇ ਪਹਿਲੀ ਬਾਰ ਛੂਹਿਆ। ਉਸ ਨੇ ਮੇਰਾ ਹੱਥ-ਬਾਂਹ ਫੜਨ ਦੀ ਥਾਂ, ਉਸ ਨੇ ਮੈਨੂੰ ਦੋਨੇਂ ਬਾਂਹਾਂ ਵਿੱਚ ਘੁੱਟ ਕੇ, ਬੁੱਕਲ ਵਿੱਚ ਲੈ ਕੇ ਸ਼ਾਂਤੀ ਨਾਲ ਲਾ ਲਿਆ। ਮੇਰੇ ਰੂੰ ਵਰਗੇ ਅੰਗਾਂ ਨੂੰ ਪ੍ਰੇਮੀ ਦਾ ਸਖ਼ਤ ਸਰੀਰ ਲੱਗਾ। ਮੈਂ ਸੁੰਨ ਹੋ ਗਈ। ਬੇਹੋਸ਼ ਹੋ ਗਈ। ਕੁੱਝ ਪੱਲਾ ਦੀ ਪਈ ਜੱਫੀ ਨੇ ਮੇਰਾ ਦਾ ਸੁੱਤਾ ਮਨ ਜਗਾ ਦਿੱਤਾ। ਮੈਨੂੰ ਪਹਿਲੀ ਬਾਰ ਪਤਾ ਲੱਗਾ। ਪ੍ਰੇਮੀ ਦੇ ਬਗੈਰ ਮੈਂ ਅਧੂਰੀ ਹਾਂ। ਉਹ ਮੇਰੇ ਜੀਵਨ ਵਿੱਚ ਜ਼ਰੂਰੀ ਹੈ। ਉਹ ਜੱਫੀ ਪਾ ਕੇ, ਤੁਰਦਾ ਬਣਿਆਂ। ਮੈਨੂੰ ਉਸ ਦੀ ਥੁੜ ਮਹਿਸੂਸ ਹੋਈ। ਤੰਦੂਰ ਦੇ ਤਪਣ ਵਾਂਗ ਮੇਰਾ ਸਰੀਰ ਅੰਦਰ ਦੇ ਸੇਕ ਨਾਲ ਭਖਣ ਲੱਗਾ। ਜਿਵੇਂ ਬੁਖ਼ਾਰ ਸਰੀਰ ਵਿਚੋਂ ਬਾਹਰ ਆ ਗਿਆ ਹੋਵੇ। ਉਸ ਦੀ ਤੋੜ ਲੱਗ ਗਈ। ਦੁਨੀਆ ਭੁੱਲ ਗਈ। ਇੱਕੋ ਉਹੀ ਚੰਗਾ ਲੱਗਦਾ ਸੀ। ਮਨ ਕਰਦਾ ਸੀ। ਹੁਣੇ ਫਿਰ ਆਪਣੀ ਬੁੱਕਲ ਵਿੱਚ ਸਮਾਂ ਲਵੇ। ਅੱਖਾਂ ਉਸ ਦੀ ਉਡੀਕ ਵਿੱਚ ਲੱਗ ਗਈਆਂ। ਮੈਂ ਇਸ਼ਕ ਦੀ ਰੋਗੀ ਹੋ ਗਈ। ਇਸ਼ਕ ਮੇਰੀ ਜ਼ਰੂਰਤ ਬਣ ਗਈ। ਇਸ ਬਗੈਰ ਮੈਂ ਮਰਨ ਵਾਲੀ ਹੋ ਜਾਂਦੀ। ਮੇਰੇ ਸਾਹ-ਸਤ ਮੁੱਕੀ ਜਾਂਦੇ ਲੱਗੇ। ਮੈਂ ਉਸ ਅੱਗੇ ਆਪਣੀ ਗੱਲ ਦੱਸ ਦਿੱਤੀ। ਮੈਂ ਤੇਰੇ ਬਗੈਰ ਜੀਅ ਨਹੀਂ ਸਕਦੀ।" ਜਦੋਂ ਤੱਕ ਉਸ ਦੇ ਪ੍ਰੇਮੀ ਨੇ ਉਸ ਨੂੰ ਜੱਫੀ ਨਹੀਂ ਪਾਈ। ਉਸ ਨੂੰ ਉਸ ਦੇ ਮੋਹ ਪਿਆਰ ਦਾ ਗਿਆਨ ਹੀ ਨਹੀਂ ਸੀ। ਮੈਂ ਦੇਖਿਆ ਉਹ ਦੋਨੇਂ ਹੀ ਪਹਿਲਾਂ ਇੱਕ ਦੂਜੇ ਨਾਲ ਨੋਕ-ਝੋਕ ਕਰਦੇ ਰਹਿੰਦੇ ਸੀ। ਉਸ ਦਾ ਪ੍ਰੇਮੀ ਚੁੱਪ ਹੀ ਰਹਿੰਦਾ ਸੀ। ਉਹ ਚੁੱਪ ਹੀ ਨਹੀਂ ਕਰਦੀ ਸੀ। ਜਿਸ ਦਿਨ ਉਹ ਚਲਾ ਗਿਆ। ਉਸ ਕੁੜੀ ਵੀ ਚੁੱਪ ਹੋ ਗਈ। ਪਿਆਰ ਗੁੰਗਾ ਹੋ ਜਾਂਦਾ ਹੈ।
ਮੈਨੂੰ ਵੀ ਗੱਲ ਠੀਕ ਲੱਗੀ। ਹੁਸਨ ਦੀ ਰਾਖੀ ਲਈ ਅਸਲਾ ਤਾਂ ਕੋਲ ਚਾਹੀਦਾ ਹੈ। ਮਰਦ ਹੀ ਔਰਤ ਦੇ ਹੁਸਨ ਦੀ ਰਾਖੀ ਕਰਦਾ ਰਿਹਾ ਹੈ। ਘਰ ਵਿੱਚ ਮਾਲ ਹੈ, ਤਾਂ ਰਾਖਾ ਵੀ ਹੋਣਾ ਬਹੁਤ ਜ਼ਰੂਰੀ ਹੈ। ਅਸਲਾ ਹੋਵੇਗਾ, ਤਾਹੀ ਰਾਖੀ ਹੋਵੇਗੀ। ਇਸੇ ਲਈ ਬਣਾਉਣ ਵਾਲੇ ਨੇ ਜੋੜੇ ਬਣਾਏ ਹਨ। ਮਰਦ ਨੂੰ ਔਰਤ ਦਾ ਰਾਖਾ ਕਿਹਾ ਗਿਆ ਹੈ। ਚਾਹੇ ਲੋਕ ਕਹੀ ਜਾਂਦੇ ਹਨ," ਔਰਤ ਆਪਣੇ ਪੈਰਾਂ ਉੱਤੇ ਖੜ੍ਹੀ ਹੈ। ਆਪਣਾ ਬੋਝ ਆਪ ਉਠਾ ਸਕਦੀ ਹੈ। ਉਹ ਇਕੱਲੀ ਰਹਿ ਸਕਦੀ ਹੈ। " ਇਹ ਸਾਰੀਆਂ ਕਹਿਣ ਦੀਆਂ ਗੱਲਾਂ ਹਨ। ਔਰਤ ਮਰਦ ਨੂੰ ਇੱਕ ਦੂਜੇ ਦਾ ਸਾਥ ਚਾਹੀਦਾ ਹੈ। ਸਮਾਜ ਨੇ ਖੁੱਲ੍ਹੇ ਤੋਰ ਤੇ ਦੋਨਾਂ ਨੂੰ ਇੱਕ ਦੂਜੇ ਨਾਲ ਰਹਿਣ ਦੀ ਖੁੱਲ ਦਿੱਤੀ। ਨਾਂ ਹੀ ਛੜੇ ਬੰਦੇ ਨੂੰ ਦੁਨੀਆ ਮੂੰਹ ਲਗਾਉਂਦੀ ਹੈ। ਇਕੱਲੀ ਔਰਤ ਨੂੰ ਲੋਕ ਜਿਊਣ ਨਹੀਂ ਦਿੰਦੇ। ਜੋ ਇਕੱਲੀ ਔਰਤ ਰਹਿ ਰਹੀ ਹੈ। ਦਸ ਸਕਦੀ ਹੈ। ਉਸ ਨੂੰ ਮਰਦ ਦੇ ਛਾਏ ਦੀ ਕਿੰਨੀ ਜ਼ਰੂਰਤ ਹੈ? ਕਿੰਨਾ ਔਖਾ ਮਰਦ ਬਗੈਰ ਰਹਿਣਾ?ਲੋਕਾਂ ਦਾ ਡਰ ਲੱਗਾ ਰਹਿੰਦਾ ਹੈ। ਲੋਕ ਉਂਗਲਾਂ ਚੁੱਕਣ ਲੱਗ ਜਾਂਦੇ ਹਨ। ਹਰ ਕੋਈ ਖ਼ਸਮ ਬਣਨ ਨੂੰ ਤਿਆਰ ਰਹਿੰਦਾ ਹੈ। ਜਿਸ ਦੇ ਸਿਰ ਉੱਤੇ ਘਰ ਵਿੱਚ ਮਰਦ ਹੁੰਦਾ ਹੈ। ਉਹ ਬੇਖ਼ੌਫ਼ ਹੋ ਜਾਂਦੀਆਂ ਹਨ। ਉਨ੍ਹਾਂ ਨੇ ਦੁਨੀਆ ਤੋਂ ਕੁਝ ਦੇਣਾਂ ਲੈਣਾਂ ਨਹੀਂ ਹੁੰਦਾ। ਬੰਦੇ ਦੇ ਸਿਰ ਉਤੇ ਉਹ ਕੁੱਝ ਖਾਵੇ, ਪਹਿਨੇ, ਉਹ ਨਿਧੜਕ ਹੁੰਦੀ ਹੈ। ਕਿਸੇ ਤੋਂ ਡਰ ਵੀ ਨਹੀਂ ਹੁੰਦਾ। ਇੱਕ ਦੀ ਉਡੀਕ ਹੁੰਦੀ ਹੈ। ਉਸੇ ਇੱਕ ਨਾਲ ਖੁਸ਼ੀਆਂ ਦੇ ਨਾਲ ਹੀ ਤੰਗੀਆਂ, ਮਸੀਬਤਾਂ ਕੱਟਦੀ ਹੈ। ਉਸੇ ਦੀਆਂ ਰਾਹਾਂ ਦੇਖਦੀ ਹੈ। ਉਸ ਬਗੈਰ ਹਨੇਰ ਹੈ। ਉਹੀ ਉਸ ਦਾ ਰੱਬ ਹੈ। ਉਹੀ ਦੁਨੀਆਂ ਦਾ ਅਜੂਬਾ ਹੈ। ਇਸੇ ਵਿੱਚ ਹੀ ਅੰਨਦ ਮਹਿਸੂਸ ਕਰਦੀ ਹੈ। ਔਰਤ ਮਰਦ ਇੱਕ ਦੂਜੇ ਨੂੰ ਖੁਸ਼ੀਆਂ ਦਿੰਦੇ ਹਨ। ਇਹੀ ਔਰਤ ਮਰਦ ਦਾ ਸੁਵਰਗ ਹੈ। ਬੱਣਾਉਣ ਵਾਲੇ ਨੇ ਇੱਕ ਦੂਜੇ ਦੀ ਛੂਹ ਵਿੱਚ ਐਸਾ ਨਸ਼ਾ ਭਰਿਆ ਹੈ। ਅੰਨਦ ਦਿੱਤਾ ਹੈ। ਉਹ ਜਤਨ ਵੀ ਕਰਨ ਇੱਕ ਦੂਜੇ ਤੋਂ ਦੂਰ ਨਹੀਂ ਹੋ ਸਕਦੇ। ਮਰਦ ਅੋਰਤ ਇੱਕ ਦੂਜੇ ਬਗੈਰ ਪੂਰੇ ਵੀ ਨਹੀਂ ਹੋ ਸਕਦੇ। ਦੋਂਨਾਂ ਦਾ ਮਿਲਣਾਂ ਹੀ ਦੁਨੀਆਂ ਦਾ ਸਪੂਰਨ ਹੋਣਾਂ ਹੈ। ਇਸੇ ਤਰਾ ਦੁਨੀਆਂ ਨੇ ਵੱਧਣਾਂ-ਫੁੱਲਣਾਂ ਹੈ। ਬਹੁਤੇ ਲੋਕ ਮੁੰਡੇ ਹੀ ਪੈਦਾ ਕਰਨੇ ਚਾਹੁੰਦੇ ਹਨ। ਜੇ ਮਾਪੇਂ ਕੁੜੀਆਂ ਜੰਮਣੋਂ ਸੰਕੋਚ ਕਰਦੇ ਰਹੇ। ਦੁਨੀਆ ਕਿਰਕਰੀ ਹੋ ਜਾਵੇਗੀ। ਹਰ ਕੋਈ ਮਰਦ ਬੱਚੇ ਪੈਦਾ ਕਰਨ ਲਈ ਘਰ ਵਿੱਚ ਔਰਤ ਲੈ ਕੇ ਆਉਂਦਾ ਹੈ। ਮਰਦ-ਮਰਦ ਤੋਂ ਨਾਂ ਤਾਂ ਔਰਤ ਦਾ ਸੁਖ ਲੈ ਸਕਦਾ ਹੈ। ਨਾਂ ਹੀ ਬੱਚੇ ਪੈਦਾ ਕਰ ਸਕਦਾ ਹੈ। ਮਰਦ ਦੀ ਕਠੋਰਤਾ ਕਿਸੇ ਦੀ ਖ਼ੁਸ਼ਾਮਦੀ ਵੀ ਨਹੀਂ ਕਰ ਸਕਦੇ। ਔਰਤ-ਮਰਦ ਦੇ ਹੀ ਜੋੜੇ ਬਣਦੇ ਰਹਿਣੇ ਹਨ। ਹਰ ਨਸਲ ਵਿੱਚ ਜੀਵ ਜੰਤੂ ਬਨਸਪਤੀ ਇਸੇ ਉੱਤੇ ਨਿਰਭਰ ਕਰਦੇ ਹਨ। ਇਸ ਵਿੱਚ ਕੋਈ ਤਾਂ ਰਾਜ ਹੈ। ਮਰਦ-ਔਰਤ ਇੱਕ ਦੂਜੇ ਨੂੰ ਸਹਿੰਦੇ ਹਨ। ਇੱਕ ਦੂਜੇ ਬਗੈਰ ਸਾਰ ਨਹੀਂ ਹੁੰਦਾ। ਜ਼ਿੰਦਗੀ ਨਰਕ ਬਣ ਜਾਂਦੀ ਹੈ। ਪਰ ਇਹ ਦੁਹਾਈ ਦੇਣ ਵਾਲੇ ਦੂਹਰੀ ਜ਼ਿੰਦਗੀ ਜਿਉਂਦੇ ਹਨ। ਨਾਲੇ ਤਾਂ ਔਰਤ ਨਾਲ ਐਸ਼ ਕਰੀ ਜਾਂਦੇ ਹਨ। ਨਾਲ ਹੀ, ਕਈ ਬਾਬੇ ਔਰਤ ਤੋਂ ਬਚਣ ਨੂੰ ਕਹਿੰਦੇ ਹੈ।


Comments

Popular Posts