ਭਾਗ 62 ਚਾਰ ਛੜੱਪੇ ਮਾਰਨ ਨਾਲ ਨੀਲੇ ਨੋਟ ਡਿੱਗਣ ਲੱਗ ਜਾਂਦੇ ਹਨ ਆਪਣੇ ਪਰਾਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com ਜਿਸ ਘਰ ਵਿੱਚ ਖ਼ੁਸ਼ੀ ਹੁੰਦੀ ਹੈ। ਲੋਕ ਆਪੇ ਉੱਥੇ
ਇਕੱਠੇ ਹੋਣ ਲੱਗ ਜਾਂਦੇ ਹਨ। ਦੁਨੀਆ ਦੇ ਔਰਤਾਂ-ਮਰਦਾਂ ਨੂੰ ਕਿਸੇ ਦੂਜੇ ਨੂੰ ਦੇਖ ਕੇ, ਰੱਬ ਜਾਣੇ ਖ਼ੁਸ਼ੀ ਹੁੰਦੀ ਵੀ ਹੈ ਜਾਂ ਡਰਾਮੇ ਵਾਜ਼ੀ ਚੱਲਦੀ ਹੈ। ਇੱਕ ਇਹ ਲੋਕ ਹਨ। ਖ਼ੁਸ਼ੀ ਨੂੰ
ਜ਼ਾਹਿਰ ਕਰਨਾ ਜਿੰਨਾ ਦੀ ਮਜਬੂਰੀ ਹੈ। ਆਮ ਜਿਹੀ ਗੱਲ ਹੈ। ਦੂਜੇ ਦੀ ਖ਼ੁਸ਼ੀ ਦੇਖ ਕੇ, ਦੂਜੇ ਨੂੰ ਕੀ ਮਿਲਣਾ ਹੈ? ਲੋਕ ਦੁਨੀਆ ਦੀ ਸਟੇਜ ਉੱਤੇ ਡਰਾਮਾਂ ਕਰਦੇ ਹਨ। ਕੁੱਝ
ਲੈਣ ਦੇ ਬਦਲੇ ਕੁੱਝ ਤਾਂ ਕੋਲੋਂ ਲਗਾਉਣਾ ਪੈਂਦਾ ਹੈ। ਲੱਡੂ, ਮਿਠਾਈਆਂ, ਭੋਜਨ ਦੇ ਬਦਲੇ ਘੜੀ ਵਾਹ-ਵਾਹ ਕਰਨੀ ਹੀ ਪੈਂਦੀ ਹੈ।
ਖੁਸਰਿਆਂ ਨੁੰ ਦੂਜੇ ਦੀ ਖੁਸ਼ੀ ਕਿੰਨੀ ਕੁ ਹੁੰਦੀ ਹੋਵੇਗੀ? ਆਪਣੇ ‘ਤੇ ਲਾ ਕੇ ਦੇਖੋ। ਦੂਜੇ ਪਿੰਡ ਵਿੱਚ ਮੁੰਡਾ ਜੰਮਿਆ
ਹੋਵੇ। ਤੁਸੀਂ ਆਪ ਕਿੰਨੇ ਕੁ ਖੁਸ਼ ਹੁੰਦੇ ਹੋ? ਉਹ ਤੁਸੀ ਕਿਹੜਾ ਉਸ ਦੀ ਕਮਾਈ ਖਾਣੀ ਹੈ? ਖੁਸਰਿਆਂ, ਹੀਜੜਿਆਂ ਨੂੰ ਪਤਾ ਲੱਗ ਗਿਆ ਸੀ। ਅੱਜ ਕਲ ਕਈ ਵਿਹਲੜ
ਮੁੰਡਿਆਂ ਨੇ ਵੀ ਇਹ ਧੰਦਾ ਸ਼ੁਰੂ ਕਰ ਦਿੱਤਾ ਹੈ। ਬੜੀ ਸੌਖੀ ਕਮਾਈ ਹੈ। ਚਾਰ ਛੜੱਪੇ ਮਾਰਨ ਨਾਲ ਨੋਟ
ਡਿੱਗਣ ਲੱਗ ਜਾਂਦੇ ਹਨ। ਇਸ ਲਈ ਬਹੁਤੀ ਪੜ੍ਹਾਈ ਦੀ ਵੀ ਲੋੜ ਨਹੀਂ ਹੈ। ਗਾਮੇ ਦੇ ਘਰ ਪੋਤਾ ਹੋਇਆ
ਹੈ। ਮੁੰਡਾ ਜੰਮਣ ਵਾਲੇ ਦੋਨੇਂ ਮਾਂ-ਬਾਪ ਮਰ ਗਏ ਹਨ। ਇਹ ਬੁੱਢੇ ਆਪਣੇ ਨੂੰਹ-ਪੁੱਤ ਦੀ ਔਲਾਦ ਨੂੰ
ਪਾਲ ਰਹੇ ਹਨ। ਉਹ ਤਾਂ ਵਿਚਾਰੇ ਇਹ ਵੀ ਨਹੀਂ ਜਾਣਦੇ। ਕੀ ਸੱਚੀ ਇਹ ਬੱਚਾ, ਉਨ੍ਹਾਂ ਦੇ ਪੁੱਤਰ ਦਾ ਹੀ ਹੈ? ਮੁੰਡੇ ਦੀ ਮਾਂ ਮਨੀਲਾ ਦੀ ਜਮਪਲ ਫਿਲਪੀਨੋਂ ਸੀ। ਇਹ
ਝੱਟ ਦੂਜੇ ਮਰਦਾਂ ਨਾਲ ਦੋਸਤੀ ਕਰ ਲੈਂਦਿਆ ਹਨ। ਖੁਸਰੇ ਹੀ ਨਵੇਂ ਜੰਮੇ ਬੱਚੇ ਖੁਸਰੇ ਨੂੰ ਜ਼ਬਰਦਸਤੀ
ਉਠਾ ਕੇ ਲੈ ਜਾਂਦੇ ਹਨ। ਪੜ੍ਹਨ, ਲਿਖਣ, ਨੌਕਰੀ ਲੱਭਣ ਦਾ ਮੌਕਾ ਨਹੀਂ ਦਿੰਦੇ। ਕੀ ਖੁਸਰੇ
ਪੜ੍ਹ, ਲਿਖ ਕੇ ਚੰਗੀ ਨੌਕਰੀ ਨਹੀਂ ਕਰ ਸਕਦੇ? ਇਹ ਆਮ ਮਨੁੱਖ ਵਾਂਗ ਹੱਡ, ਮਾਸ ਦੇ ਬਣੇ ਹਨ। ਦੋ ਹੱਥਾਂ, ਪੈਰਾਂ ਵਾਲੇ,ਦਿਮਾਗ਼ ਨਾਲ ਚੰਗਾ ਸੋਚਣ ਵਾਲੇ ਹਨ। ਪਰ ਇਹ ਸਮਾਜ
ਵਿੱਚ ਕਿਸੇ ਖੇਤਰ ਵਿੱਚ ਨਹੀਂ ਦਿਖਾਈ ਦਿੰਦੇ। ਡਾਕਟਰ, ਵਕੀਲ, ਜੱਜ, ਅਧਿਆਪਕ, ਸਾਇੰਸਦਾਨ ਕੁੱਝ ਵੀ ਬਣ ਸਕਦੇ ਹਨ। ਜੇ ਹੀਜੜੇ
ਔਰਤ-ਮਰਦ ਦੀ ਖੇਡ ਨਹੀਂ ਖੇਡ ਸਕਦੇ। ਰਾਹ ਜਾਂਦੀਆਂ ਕੁੜੀਆਂ ਨੂੰ ਨਹੀਂ ਛੇੜ ਸਕਦੇ। ਜੇ ਇਹ
ਕੁੜੀਆਂ ਮਗਰ ਸੀਟੀਆਂ ਨਹੀਂ ਮਾਰਦੇ। ਇਸ ਦਾ ਮਤਲਬ ਇਹ ਵੀ ਨਹੀਂ ਹੈ। ਇਹ ਮਿਹਨਤ ਨਹੀਂ ਕਰ ਸਕਦੇ।
ਕੀ ਧਰਤੀ ਉੱਤੇ ਅੰਨ ਨਹੀਂ ਉਗਾ ਸਕਦੇ? ਕੀ ਚੰਗੇ ਜੈਂਟਲਮੈਨ ਵਾਲੇ ਕੱਪੜੇ ਪਹਿਨ ਕੇ, ਕਿਸੇ ਦਫ਼ਤਰ ਵਿੱਚ ਨੌਕਰੀ ਨਹੀਂ ਕਰਦ ਸਕਦੇ? ਕੀ ਇਹ ਚੱਜ ਦਾ ਕੰਮ ਨਹੀਂ ਕਰ ਸਕਦੇ? ਇਹ ਤਾਂ ਬੱਸ ਪੈਰਾਂ ਵਿੱਚ ਘੁੰਗਰੂ ਪਾ ਕੇ, ਜ਼ਨਾਨੀਆਂ ਬਣ ਕੇ ਨੱਚਣ ਜਾਣਦੇ ਹਨ। ਨੋਟਾਂ ਪਿੱਛੇ
ਨੱਚ ਕੇ, ਮਿੱਟੀ ਸਿਰ ਵਿੱਚ ਪਾਉਂਦੇ ਹਨ। ਦੇਖਿਆ ਹੋਣਾ ਹੈ।
ਵਿਆਹ ਜਾਂ ਹੋਰ ਕਿਸੇ ਖ਼ੁਸ਼ੀ ਦੇ ਸੱਦੇ ਤੇ ਲੋਕ ਕਿਵੇਂ ਆਪਣੇ ਆਪ ਨੂੰ ਨਚਾਉਂਦੇ ਫਿਰਦੇ ਹਨ? ਜ਼ਾਹਿਰ ਕਰਦੇ ਹਨ। ਬੱਸ ਦੁਨੀਆ ਉੱਤੇ ਉਨ੍ਹਾਂ ਨੂੰ ਹੀ ਸਭ ਤੋਂ ਵੱਧ ਖ਼ੁਸ਼ੀ ਹੈ। ਦਾਅਵਤ ਖਾਣ
ਤੇ ਦਾਰੂ ਪੀਣ ਦੇ ਢੰਗ ਹਨ। ਸਾਰੇ ਮਾਪੇ ਐਸੇ ਨਹੀਂ ਹੁੰਦੇ। ਆਪ ਦੇ ਮੁੰਡਾ, ਕੁੜੀ, ਖੁਸਰੇ ਜੰਮੇ ਬੱਚੇ ਨੂੰ ਘਰੋਂ ਕੱਢ ਦੇਣ। ਇਹ ਸਬ
ਬਦਮਾਸ਼ੀ ਖੁਸਰਿਆਂ, ਹੀਜੜਿਆਂ ਦਾ ਗੁਰੂ, ਵੱਡਾ ਪੁਰਖ ਕਰਦਾ ਹੈ। ਗੁਰੂ ਹੀਜੜੇ ਨੂੰ ਅਨਪੜ੍ਹ ਰੱਖ ਕੇ ਕਿਸੇ ਕੰਮ ਦੇ ਯੋਗ ਨਹੀਂ ਰਹਿਣ
ਦਿੰਦਾ। ਗੁਰੂ ਤਾੜੀਆਂ ਮਾਰਨੀਆਂ, ਠੂੰਮਕੇ ਮਾਰ ਕੇ ਲੱਕ ਹੁਲਾਉਣਾ ਸਿਖਾ ਦਿੰਦਾ ਹੈ।
ਜੈਸੇ ਲੱਛਣਾਂ ਦਾ ਮਾਲਕ ਖ਼ਾਨਦਾਨ ਦਾ ਬੁੱਢਾ ਹੁੰਦਾ ਹੈ। ਉਹੀ ਬੱਚਿਆ ਨੇ ਕਰਨੇ ਹਨ। ਜਿਸ ਦਾ ਮਤਲਬ
ਹੈ। ਪੁਰਖ ਹੀਜੜੇ ਨਿਕਾਰੇ ਪੁਰਸ਼ ਤਿਆਰ ਕਰਦੇ ਹਨ। ਜੇ ਕੋਈ ਸੈਕਸ ਨਹੀਂ ਕਰ ਸਕਦਾ। ਕੀ ਉਹ ਕਾਰ, ਟਰੱਕ, ਬੱਸ ਡਰਾਈਵਰ ਨਹੀਂ ਬਣ ਸਕਦਾ? ਇਹ ਤਾਂ ਹੀ ਹੋਵੇਗਾ। ਜੇ ਕਿਰਤ ਕਰਕੇ ਰੋਟੀ ਖਾਣ ਦੀ ਮਿਥੀ ਹੋਈ ਹੈ। ਜਿਸ ਨੂੰ ਦੋ-ਚਾਰ
ਦੁਲੱਤੇ ਮਾਰ ਕੇ, ਆਥਣ ਨੂੰ 2 ਹਜ਼ਾਰ ਤੋਂ ਵੱਧ ਆਮਦਨ ਹੋ ਜਾਵੇ। ਉਹ ਗਰਮੀਆਂ-ਸਿਆਲਾਂ
ਨੂੰ ਖੇਤਾਂ ਵਿੱਚ, ਪਾਣੀ ਦੀਆਂ ਵਟਾ ਦੇ ਨੱਕੇ ਕਿਉਂ ਮੋੜੇਗਾ? ਬੱਚਿਆਂ ਜ਼ਨਾਨੀਆਂ ਵਾਲੇ ਐਸਾ ਧੰਦਾ ਪਿੱਟਣ ਨੂੰ ਬਥੇਰੇ ਹਨ। ਖੁਸਰੇ ਆਪ ਕੰਮ ਚੋਰ ਹਨ। ਪੜ੍ਹਨ
ਵੱਲੋਂ ਵੀ ਫੱਟੀ ਪੋਚ ਹਨ। ਕੋਈ ਖੁਸਰਾ ਸਕੂਲ ਕਾਲਜ ਵਿੱਚ ਨਹੀਂ ਦੇਖਿਆ। ਜੇ ਇਹ ਨਿਆਣੇ ਨਹੀਂ ਜੰਮ
ਸਕਦੇ। ਐਸਾ ਵੀ ਨਹੀਂ ਹੋਣਾ ਚਾਹੀਦਾ। ਇਹ ਨਿੱਕੇ ਨਿਆਣੇ ਜਿੰਨੀ ਮੱਤ ਲੈ ਕੇ ਪਬਲਿਕ ਵਿੱਚ ਘੁੰਮਦੇ ਰਹਿਣ। ਲੋਕਾਂ ਨੂੰ ਦੇਖ਼-ਦੇਖ਼਼ ਕੇ ਹੀ ਹੱਸੀ ਰੋਈ ਜਾਣ। ਬੱਚੇ ਵੀ ਵੈਸੇ ਨਿਕਲਦੇ ਹਨ।
ਜੈਸੀ ਕੋਕੋ, ਵੈਸੇ ਬੱਚੇ। ਹੀਜੜੇ ਨੇ ਹੀਜੜਾ ਹੀ ਤਿਆਰ ਕਰਨਾ ਹੈ।
ਜੇ ਮਾਪੇ ਖੁਸਰਾ ਬੱਚਾ ਨਾਂ ਦੇਣ ਇਹ ਗੁੰਡਾ-ਗਰਦੀ ਤੇ ਉੱਤਰ ਆਉਂਦੇ ਹਨ। ਡਾਂਗਾਂ ਲੈ ਕੇ, ਨਵੇਂ ਜੰਮੇ ਖੁਸਰੇ ਦੇ ਘਰ ਪਹੁੰਚ ਜਾਂਦੇ ਹਨ। ਐਸੇ ਧੱਕਾ ਸ਼ਾਹੀ ਖੁਸਰਿਆਂ ਨੂੰ ਕਾਨੂੰਨੀ ਸਜ਼ਾ
ਮਿਲਣੀ ਚਾਹੀਦੀ ਹੈ। ਜੋ ਖੁਸਰੇ ਬੱਚੇ ਮਾਪਿਆਂ ਤੋਂ ਖੋਂਹਦੇ ਹਨ। ਸਹੀ ਤਰਾਂ ਪਰਵਰਿਸ਼ ਨਹੀਂ ਹੋਣ
ਦਿੰਦੇ। ਪੜ੍ਹਨ, ਲਿਖਣ, ਨੌਕਰੀਆਂ ਕਰਨ ਵਿੱਚ ਦਖ਼ਲ ਦਿੰਦੇ ਹਨ। ਕਾਨੂੰਨ ਨੂੰ
ਅੱਜ ਦੇ ਜੁੱਗ ਵਿੱਚ ਐਸੇ ਅਜੀਬੋ-ਗ਼ਰੀਬ ਖੁਸਰਿਆਂ ਦੀ ਮਾਲੀ ਸਹਾਇਤਾ ਕਰਕੇ, ਉਨ੍ਹਾਂ ਨੂੰ ਕਾਮਯਾਬ ਬੱਣਾਂਉਣਾਂ ਚਾਹੀਦਾ ਹੈ। 21ਵੀ ਸਦੀ ਵਿੱਚ ਵੀ ਐਸੇ ਲੋਕਾਂ ਖੁਸਰਿਆਂ ਦੀ
ਮਾਰ-ਕੁਟਾਈ ਕਿਉਂ ਹੁੰਦੀ ਹੈ? ਜੇ ਕੋਈ ਖੁਸਰਾ ਨਾਂ ਨੱਚੇ, ਟੱਪੇ, ਉਸ ਨੂੰ ਕੁੱਟਦੇ ਹਨ। ਘਰ-ਘਰ ਜਾਂ ਕੇ ਵਧਾਈ ਲੈਣ ਲਈ
ਇੰਨਾ ਦੇ ਇਲਾਕੇ ਵੰਡੇ ਹੁੰਦੇ ਹਨ। ਲੋਕਾਂ ਤੋਂ ਵਿਆਹ, ਮੁੰਡਾ ਜੰਮੇ ਦੀ ਲੋਹੜੀ ਦੇ ਧੱਕੇ ਨਾਲ ਅੜ ਕੇ, ਪੈਸੇ ਲੈਂਦੇ ਹਨ। ਵਿਆਹ ਵਾਲੇ ਘਰ ਵੀ ਬਿਜ਼ਨਸ ਕਰਦੇ ਫਿਰਦੇ ਹਨ। ਜੇ ਕੋਈ ਇੰਨਾ ਨਾਲ ਅੜਦਾ
ਹੈ। ਪੰਗਾ ਲੈਣ ਲੱਗੇ ਢਿੱਲ ਨਹੀਂ ਕਰਦੇ। ਮਰਦਾਂ ਤੋਂ ਵੱਧ ਸ਼ਕਤੀ ਵਾਲੇ ਹਨ। ਬਹੁਤੇ ਲੋਕਾਂ ਨੂੰ
ਇੰਨਾ ਦੀ ਸਰੀਰਕ ਬਣਤਰ ਬਾਰੇ ਪਤਾ ਨਹੀਂ ਹੈ। ਸਬ ਦੇ ਆਪੋ-ਆਪਣੀ ਸੋਚਣੀ ਹੈ। ਕੋਈ ਕਹਿੰਦਾ ਹੈ, “ ਇੰਨਾ ਵਿੱਚ ਵੀ ਮੁੰਡੇ, ਕੁੜੀਆਂ ਹੁੰਦੇ ਹਨ। ਕੁੜੀ ਨੱਚਦੀ ਹੈ, ਮੁੰਡਾ ਡੋਲਕੀ ਕੁੱਟਦਾ ਹੈ। “ ਕਿਸੇ ਦਾ ਕਹਿਣਾ ਹੈ, “ ਇਹ ਬੱਚੇ ਪੈਦਾ ਨਹੀਂ ਕਰ ਸਕਦੇ। ਸੈਕਸ ਦੀ ਪਰੂਤੀ ਨਹੀਂ ਕਰ ਸਕਦੇ। ਮਨ ਮਚਲਣ ਤੋਂ ਰੋਕਣ ਲਈ, ਨੱਚ ਟੱਪ ਕੇ, ਸਰੀਰ ਨੂੰ ਥਕਾ ਲੈਂਦੇ ਹਨ। “ ਖੁਸਰੇ ਕਿਸੇ ਦੇ ਘਰ ਖ਼ਾਸ ਕਰਕੇ, ਬੇਟਾ ਜੰਮਣ ਦੀ ਖ਼ੁਸ਼ੀ ਸਾਂਝੀ ਕਰਨ ਆਉਂਦੇ ਹਨ। ਕੁੜੀ
ਜੰਮੀ ਦਾ ਇੰਨਾ ਨੂੰ ਵੀ ਸੋਗ ਹੀ ਹੁੰਦਾ ਹੈ। ਭਾਵੇਂ ਇੰਨਾ ਨੂੰ ਤੇ ਪੁੱਤਾ ਨੂੰ ਜੰਮਣ ਵਾਲੀਆਂ
ਕੁੜੀਆਂ ਹੀ ਹੁੰਦੀਆਂ ਹਨ। ਮਰਦ ਤਾਂ ਆਪਣੀ ਵਾਧੂ ਦੀ ਸ਼ਕਤੀ ਮਜ਼ਾ ਲੈਣ ਲਈ ਨਸ਼ਟ ਕਰ ਦਿੰਦਾ ਹੈ।
ਕੁੜੀਆਂ ਹੀ ਹਨ, ਜੋ ਪੂਰੀ ਦੁਨੀਆ ਨੂੰ ਆਪਦੀ ਕੁੱਖ ਵਿੱਚ ਸੰਭਾਲਦੀਆਂ, ਪਾਲਦੀਆਂ, ਪਕਾਉਂਦੀਆਂ, ਖੁਆਉਂਦੀਆਂ ਹਨ। ਘਰ ਵਸਾਉਂਦੀਆਂ ਹਨ। ਜੇ ਕੁੜੀਆਂ ਦੀ
ਇੱਜ਼ਤ, ਇਹ ਹੀਜੜੇ ਵੀ ਨਹੀਂ ਕਰਨਗੇ। ਇਹ ਆਪ ਦੁਨੀਆ ਲਈ ਕੀ
ਕਰਦੇ ਹਨ? ਡੋਲਕੀਆਂ ਕੁੱਟਦੇ ਹੋਏ, ਪੈਰਾਂ ਵਿੱਚ ਘੁੰਗਰੂ ਬੰਨ੍ਹ ਕੇ ਤਾਰੋ ਦੇ ਘਰ ਆ ਗਏ ਸਨ। ਇੱਕ ਜਾਣੇ ਦੇ ਸੁਰਖ਼ੀ, ਬਿੰਦੀ ਲੱਗੀ ਹੋਈ ਸੀ।6 ਫੁੱਟ ਦੇ ਖੁਸਰੇ ਦੇ ਔਰਤਾਂ ਦਾ ਸੂਟ ਪਾ ਕੇ, ਸਿਰ ਉੱਤੇ ਕਿੱਲੋ ਦਾ ਜੂੜਾ ਔਰਤਾਂ ਵਾਂਗ ਕੀਤਾ ਹੋਇਆ ਸੀ। ਉਹ ਤਾੜੀਆਂ ਮਾਰਦਾ ਅੰਦਰ ਲੰਘ
ਆਇਆ। ਦੂਜਾ ਰੋਡੇ ਸਿਰ ਵਾਲਾ, ਕੁੜਤੇ ਪਜਾਮੇ ਵਿੱਚ ਸੀ। ਉਹ ਬੈਠ ਕੇ ਡੋਲਕੀ ਕੁੱਟਣ
ਲੱਗ ਗਿਆ। ਦੋਨਾਂ ਨੇ ਉੱਚੀ ਗਾਉਣਾ ਸ਼ੁਰੂ ਕਰ ਦਿੱਤਾ, “ ਮੈਂ ਖੁਸਰਾ 70 ਸਾਲ ਦਾ ਤੂੰ ਖੁਸਰੀ 16 ਸਾਲ ਦੀ ਜੈ ਬੋਲੋ ਸਰਕਾਰ ਦੀ। “ “ ਨੱਚਾਂ ਮੈਂ ਲੁਧਿਆਣੇ ਧਮਕ ਜਲੰਧਰ ਪੈਂਦੀ। “ “ ਛੜੇ ਜੇਠ ਨੂੰ ਲੱਸੀ ਨਹੀਂ ਦੇਣੀ। ਦਿਉਰ ਭਾਵੇਂ ਮੱਝ ਚੁੰਗ ਜੇ। “ “ ਭਾਬੀ ਦੇ ਕਾਕਾ ਜੰਮਿਆ, ਛੜਾ ਜੇਠ ਰੇੜੀਆਂ ਵੰਡੇ। ਦੱਸੋ ਵੇ ਲੋਕੋ, ਖੁਸਰਾ ਪਿਉ ਜਾਂ ਤਾਏ ਤੋਂ ਵਧਾਈ ਮੰਗੇ। “ ਤਾੜੀਆਂ ਮਾਰਨ ਵਾਲਿਆਂ ਨੇ ਕਮਾਲ ਕਰ ਦਿੱਤੀ ਸੀ। ਕਿਆ
ਰਿਕਾਰਡ ਗਾਏ ਸਨ। ਖੁਸਰੀ ਨੇ ਕਿਹਾ, “ ਪੂਰੇ 5 ਹਜ਼ਾਰ ਰੁਪਏ ਵਧਾਈ ਚਾਹੀਦੀ ਹੈ। “ ਤਾਰੋ ਨੇ ਕਿਹਾ, “ ਇੰਨੇ ਤਾਂ ਅਸੀਂ ਪੂਰੀ ਦਿਹਾੜੀ ਲਾ ਕੇ, ਮਨੀਲਾ ਵਿੱਚ ਨਹੀਂ ਬਣਾਏ। ਤੂੰ ਚਾਰ ਠੁਮਕੇ ਮਾਰਨ ਦੇ ਮੰਗੀ ਜਾਂਦੀ ਹੈ। “ ਖੁਸਰੇ ਨੇ ਕਿਹਾ, “ ਸਾਡੀ ਜਾਤ ਹੀ ਐਸੀ ਹੈ। ਅਸੀਂ ਤਾਂ ਮੰਗ ਕੇ ਖਾਣਾ
ਹੈ। ਵਧਾਈਆਂ ਲੈਂਦੇ ਫਿਰਦੇ ਹਾਂ। “ ਗਾਮੇ ਨੇ ਕਿਹਾ, “
200 ਲੈ ਜਾਵੋ। ਅਗਲੇ
ਘਰ ਵੀ ਲੋਹੜੀ ਹੈ। “ “ ਅਸੀਂ ਇੱਥੋਂ ਪੂਰੇ ਪੈਸੇ ਲੈ ਕੇ ਜਾਵਾਂਗੇ। ਸਾਡਾ
ਹੱਕ ਬਣਦਾ ਹੈ। “ ਲੋਕਾਂ ਨੂੰ ਚਾਹੇ, ਮੂੰਹ ਉੱਤੇ ਹੀ ਗਾਲ਼ਾਂ ਕੱਢ ਕੇ, ਗੀਤ ਗਾਈ ਜਾਵੋ। ਤਾੜੀਆਂ ਖ਼ੂਬ ਮਾਰਦੇ ਹਨ। ਇਹ ਨਾਚ
ਦੇਖਣ ਵਾਲੇ ਕਹਿ ਰਹੇ ਸਨ, “ ਹੋਰ ਗੀਤ ਸੁਣਾਂਵੋ। “ ਸੁਣਨ ਵਾਲਿਆਂ ਨੂੰ ਕੋਲ ਧੀਆਂ-ਭੈਣਾਂ-ਮਾਂਵਾਂ ਨਹੀਂ ਦਿਸਦੀਆਂ। ਗਾਉਣ ਵਾਲਿਆਂ ਦੇ ਘਰਾਂ
ਅੱਗੇ ਤੇ ਸੜਕਾਂ ਉੱਤੇ ਮੁਜ਼ਾਰਾ ਤਾਂ ਮਜ਼ੇ ਲੈਣ ਪਿੱਛੋਂ ਕਰਨਾ ਹੁੰਦਾ ਹੈ। ਹਰ ਪਾਸੇ ਨਾਮ ਆਉਣਾ
ਜ਼ਰੂਰੀ ਹੈ। ਚੋਰੀ-ਛੱਪੇ ਸਬ ਗੰਦੇ ਗਾਣੇ, ਲੱਚਰ ਫ਼ਿਲਮ, ਪਰਾਏ ਰੂਪ ਦੇ ਨਜ਼ਾਰੇ ਲੋਕ ਦੇਖਦੇ ਹਨ। ਤਾਰੋ ਨੇ
ਕਿਹਾ, “ ਸਾਨੂੰ ਤਾਂ ਪਤਾ ਲੱਗਾ ਹੈ। ਅੱਜ ਕਲ ਵਿਹਲੇ ਮੁੰਡੇ, ਖੁਸਰੇ ਬਣ ਕੇ, ਨੱਚ ਗਾ ਕੇ, ਪੈਸੇ ਇਕੱਠੇ ਕਰਦੇ ਫਿਰਦੇ ਹਨ। “ ਨੱਚਣ ਵਾਲੀ ਖੁਸਰੇ ਤਾਰੋ ਅੱਗੇ ਸਲਵਾਰ ਦਾ ਨਾਲਾ ਖੌਲਣ ਲੱਗੀ। ਵਿਹੜਾ ਲੋਕਾਂ ਨਾਲ ਭਰਿਆ
ਹੋਇਆ ਸੀ। ਸ਼ਰਮ ਦੀ ਮਾਰੀ ਤਾਰੋ ਕਦੇ ਰਸੋਈ ਵਿੱਚ ਕਦੇ ਦੂਜੇ, ਤੀਜੇ ਕਮਰੇ ਵਿੱਚ ਲੁਕਦੀ ਫਿਰਦੀ ਸੀ। ਖੁਸਰੀ ਉਸ ਦੇ
ਮਗਰ ਨਾਲਾ ਖੋਲੀ ਫਿਰਦੀ ਸੀ। ਤਾਰੋ ਨੇ ਬਾਥਰੂਮ ਵਿੱਚ ਵੜ ਕੇ ਕੁੰਡਾ ਲਾ ਲਿਆ ਸੀ। ਜੇ ਕਿਤੇ ਇਹ
ਮਰਦ ਹੁੰਦਾ। ਕੁੱਝ ਕਰ ਸਕਦਾ ਹੁੰਦਾ। ਤਾਰੋ ਦੀ ਖ਼ੈਰ ਨਹੀਂ ਸੀ। ਗਾਮੇ ਨੇ ਜ਼ੈਲਦਾਰਾ ਵਾਲੀ ਬੜਕ
ਮਾਰੀ, “ ਲਿਆ ਮੈਨੂੰ ਦਿਖਾ, ਕੀ ਦਿਖਾਉਣਾ ਹੈ? ਮੈਂ ਤੈਨੂੰ ਹੌਲੀ ਕਰਦਾਂ ਹਾਂ। ਮੇਰੇ ਨਾਲ ਕਮਰੇ
ਵਿੱਚ ਚੱਲ। ਮੈਂ ਦਿਨਾਂ ਤੈਨੂੰ ਮੂੰਹ ਦਿਖਾਈ। ਨਿਕਲੋ ਮੇਰੇ ਘਰੋ। “ ਦੋਨੋਂ ਵਾਹੋ-ਦਾਹੀ, ਬਗੈਰ ਪੈਸੇ ਲਏ ਭੱਜ ਗਏ।
Comments
Post a Comment