ਭਾਗ 357 ਸ੍ਰੀ ਗੁਰੂ ਗ੍ਰੰਥ ਸਾਹਿਬ 357 ਅੰਗ 1430 ਵਿੱਚੋਂ ਹੈ
ਸਤਿਗੁਰੂ ਦੀ ਕਿਰਪਾ ਨਾਲ ਖੋਟੀ ਮਾੜੀ ਸੋਚਣੀ ਮੁੱਕਦੀ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
12/09/2013. 357
ਦੁਨੀਆ ਦੇ ਵਿਕਾਰ ਕੰਮਾਂ, ਲਾਲਚਾਂ ਦੀ ਝਾਕ, ਇੱਛਾ ਕਰਦੀ ਹਾਂ। ਫਿਰ ਮੈਂ ਪ੍ਰਭੂ ਦੇ ਪ੍ਰੇਮ ਲਈ ਉਸ ਕੋਲ ਸੇਜ
ਤੇ ਆਉਂਦੀ ਹਾਂ। ਪਤਾ ਨਹੀਂ ਦਰਗਾਹ ਵਿੱਚ, ਮੈਂ ਖ਼ਸਮ-ਪ੍ਰਭੂ ਨੂੰ ਪਸੰਦ ਆਵਾਂ ਕਿ ਨਾਂਹ ਪਸੰਦ
ਆਵਾ। ਮੈਨੂੰ ਸਮਝ ਨਹੀਂ ਆਉਂਦੀ। ਮੇਰੀ ਮਾਂ ਮਰਨ ਪਿੱਛੋਂ ਮੇਰਾ ਕੀ ਬਣੇਗਾ? ਪ੍ਰਭੂ-ਪਤੀ
ਦੇ ਦਰਸ਼ਨ ਤੋਂ ਬਿਨਾ ਮੇਰਾ ਗੁਜ਼ਾਰਾ ਨਹੀਂ ਹੈ। ਮੇਰੀ ਜਵਾਨੀ ਸਾਰੀ ਉਮਰ ਲੰਘ ਗਈ ਹੈ। ਹੁਣ ਮੇਰੀ
ਜਿੰਦ ਪਛਤਾਵਾ ਕਰ ਰਹੀ ਹੈ। ਹੁਣ ਵੀ ਮੇਰਾ ਸਰੀਰ ਕਾਇਮ ਹੈ ਮਾਇਆ ਦੀਆਂ ਆਸ ਤੋਂ ਬਚ ਜਾਵਾਂ। ਹੁਣ
ਵੀ ਮੈਂ ਰੱਬ ਦੇ ਪਿਆਰ ਦੀ ਆਸ ਵਿੱਚ ਪਿਆਸੀ ਹੋਵਾਂ। ਮੋਹ, ਮਾਇਆ ਤੋਂ ਮੂੰਹ ਮੋੜ ਕੇ ਮਾਇਆ ਦੀਆਂ ਆਸਾਂ ਹਟਾ ਕੇ ਜੀਵਨ ਗੁਜ਼ਾਰਾਂ
ਦੇਵਾਂ। ਜਦੋਂ ਜੀਵ-ਇਸਤਰੀ ਬੰਦਾ ਹੰਕਾਰ ਛੱਡਦੀ ਹੈ। ਬੰਦਾ ਸੁੰਦਰ ਲੱਗਦਾ ਹੈ। ਸਤਿਗੁਰ ਨਾਨਕ
ਖ਼ਸਮ-ਪ੍ਰਭੂ ਜੀ ਤਦੋਂ ਹੀ ਦੇ ਮਨ ਵਿਚ ਚੰਗੀ ਲੱਗਦੀ ਹੈ। ਜਦੋਂ ਮਾਣ ਵਡਿਆਈ ਛੱਡ ਕੇ ਆਪਣੇ ਖ਼ਸਮ ਦੀ
ਰਜ਼ਾ ਵਿਚ ਲੀਨ ਹੁੰਦੀ ਹੈ । ਪੇਕੇ ਘਰ ਦੁਨੀਆ ਦੇ ਮੋਹ ਵਿਚ ਫਸ ਕੇ, ਹਰ ਕੋਈ ਅਣਜਾਣ ਬਣ
ਕੇ ਬਚਪਨ ਕਰਦਾ ਹੈ। ਮੈਂ ਪਤੀ ਪ੍ਰਭੂ ਦੇ ਗੁਣਾਂ ਨੂੰ ਨਹੀਂ ਸਮਝ ਸਕੀ। ਮੇਰੇ ਪਤੀ ਪ੍ਰਭੂ ਵਰਗਾ
ਹੋਰ ਕੋਈ ਨਹੀਂ ਹੈ। ਪ੍ਰਭੂ ਦੀ ਕਰਪਾ ਦੀ ਨਜ਼ਰ ਨਾਲ ਹੀ ਮੇਰਾ ਉਸ ਨਾਲ ਮਿਲਾਪ ਹੋ ਸਕਦਾ ਹੈ। ਜੇ
ਬੰਦਾ ਦੁਨੀਆ ਦੇ ਮੋਹ ਤੋਂ ਨਿਕਲ ਕੇ, ਮਰਨ ਪਿੱਛੋਂ, ਸਹੁਰੇ ਘਰ ਵਿਚ ਜਾਣ
ਲਈ ਪ੍ਰਭੂ ਨੂੰ ਲੱਭ ਲਿਆ ਹੈ। ਲਗਾਤਾਰ ਮਨ ਨੂੰ ਟਿਕਾ ਕੇ, ਅਡੋਲ ਅਵਸਥਾ ਵਿਚ
ਪ੍ਰੇਮ ਵਿਚ ਜੁੜ ਕੇ, ਆਪਣੇ ਪ੍ਰਭੂ ਪਤੀ ਪਛਾਣ ਲਿਆ ਹੈ। ਸਤਿਗੁਰੂ ਦੀ ਕਿਰਪਾ
ਨਾਲ ਬੰਦੇ ਨੂੰ ਗੁਣਾਂ ਗਿਆਨ ਵਾਲੀ ਅਕਲ ਆ ਜਾਂਦੀ ਹੈ। ਪ੍ਰਭੂ ਪਤੀ ਦੇ ਮਨ ਵਿਚ ਚੰਗੀ ਲੱਗਣ ਲੱਗਦੀ
ਹੈ। ਸਤਿਗੁਰੂ ਨਾਨਕ ਆਖਦੇ ਹਨ, ਜੋ ਰੱਬ ਦੇ ਡਰ ਦਾ ਤੇ ਪ੍ਰੇਮ ਦਾ ਸਿਗਾਰ ਕਰਦੀ ਹੈ। ਉਸ
ਦੇ ਮਨ ਦੀ ਸੇਜ ਉੱਤੇ ਪ੍ਰਭੂ ਪਤੀ ਸਦਾ ਲਈ ਰਹਿੰਦਾ ਹੈ। ਮਾਂ ਪਿਉ ਪੁੱਤਰ ਕਿਸੇ ਦੇ ਨਹੀਂ ਹਨ। ਸਦਾ ਸਾਥੀ ਨਹੀਂ ਹਨ। ਦੁਨੀਆ ਦੇ
ਝੂਠੇ ਪਿਆਰ ਦੇ ਕਾਰਨ ਦੁਨੀਆ ਮੋਹ ਦੇ ਭੁਲੇਖੇ ਵਿੱਚ ਭਟਕਦੀ ਹੈ। ਮਾਲਕ ਪ੍ਰਭੂ ਮੈਂ ਤੇਰਾ ਪੈਦਾ
ਕੀਤਾ ਹੋਇਆ ਹਾਂ। ਤੂੰ ਮੈਨੂੰ ਜਦੋਂ ਆਪਣਾ ਨਾਮ ਦਿੰਦਾ ਹੈਂ, ਤਾਂ ਮੈਂ ਪ੍ਰਭੂ
ਤੈਨੂੰ ਚੇਤੇ ਕਰਦਾ ਹਾਂ। ਅਨੇਕਾਂ ਹੀ ਪਾਪ ਕੀਤੇ ਹੋਏ ਹਨ। ਕੋਈ ਮਨੁੱਖ ਪ੍ਰਭੂ ਕੋਲ ਰੋ ਕੇ ਦੱਸਦਾ
ਹੈ। ਜੇ ਪ੍ਰਭੂ ਤੂੰ ਚਾਹੇ ਤਾਂ ਉਸ ਨੂੰ ਮੁਆਫ਼ ਕਰਦਾਂ ਹੈ। ਸਤਿਗੁਰੂ ਦੀ ਕਿਰਪਾ ਨਾਲ ਖੋਟੀ ਮਾੜੀ
ਸੋਚਣੀ ਮੁੱਕਦੀ ਹੈ। ਜਿੱਥੇ ਵੇਖਦਾ ਹਾਂ। ਉੱਧਰ ਇੱਕੋ ਰੱਬ ਦਿਸਦਾ ਹੈ। ਸਤਿਗੁਰੂ ਨਾਨਕ ਆਖਦੇ ਹਨ, ਪ੍ਰਭੂ ਦੀ ਆਪਣੀ ਹੀ
ਮਿਹਰ ਨਾਲ ਜੀਵ ਨੂੰ ਅਜੇਹੀ ਅਕਲ ਆ ਜਾਵੇ। ਬੰਦਾ ਪ੍ਰਭੂ ਦੀ ਯਾਦ
ਵਿਚ ਲੀਨ ਰਹਿੰਦਾ ਹੈ। ਜੀਵ ਗਰਭ ਵਿਚ ਪਾਣੀ ਤੇ ਅੱਗ ਤੋ ਉਤਪਤ ਹੋਇਆ ਹੈ। ਉਸ ਭਿਆਨਕ ਸਰੋਵਰ
ਵਿਚ ਵੱਸਦਾ ਹੈ। ਜਿਸ ਵਿਚ ਉਸ ਪ੍ਰਭੂ ਨੇ ਆਪ ਹੀ ਪਾਣੀ ਦੇ ਥਾਂ ਤ੍ਰਿਸ਼ਨਾ ਦੀ ਅੱਗ ਪੈਦਾ ਕੀਤੀ
ਹੈ। ਮੋਹ ਕਰਕੇ ਉਹ ਇਸ ਚਿੱਕੜ ਵਿੱਚ ਫਸ ਕੇ ਡੁਬ ਗਿਆ। ਰੱਬ ਦੀ ਰਜਾ ਬਿਨ ਨਿਕਲ ਨਹੀਂ ਸਕਦਾ। ਮਨ ਤੂੰ
ਰੱਬ ਨੂੰ ਚੇਤੇ ਕਿਉਂ ਨਹੀਂ ਕਰਦਾ? ਰੱਬ ਨੂੰ ਭੁੱਲਣ ਨਾਲ ਤੇਰੇ ਗੁਣ ਮੁੱਕ ਜਾਣਗੇ। ਰੱਬ ਦੇ ਨਾਮ
ਬਿਨ ਨਾ ਹੀ ਉਹ ਕਰਮਾਂ ਤੋ ਬਚਣ ਵਾਲਾ ਜਤੀ ਹੈ। ਨਾ ਹੀ ਸਤੀ ਮਰਨ ਮਿਟਣ ਵਾਲਾ ਹੈ। ਨਾ ਹੀ ਨਾਮ
ਪੜ੍ਹ ਸਕਦਾ ਹੈ। ਜਨਮ ਨੂੰ ਵਿਕਾਰਾਂ ਵਿੱਚ ਮੁੱਕਾ ਰਿਹਾ ਹੈ। ਸਤਿਗੁਰ ਨਾਨਕ ਉਨ੍ਹਾਂ ਦੇ ਕੋਲੋਂ
ਬੈਠਾ ਜਿਸ ਨੂੰ ਤੂੰ ਨਹੀਂ ਭੁੱਲਦਾ। ਛੇ ਸ਼ਾਸਤਰ ਛੇ ਪੰਡਤ ਛੇ ਮੱਤ ਹਨ। ਰੱਬ ਗੁਰ ਇੱਕੋ ਤੇ ਉਸ ਦੇ
ਅਨੇਕਾਂ ਰੂਪ ਹਨ। ਰੱਬ ਜੀ ਜਿਸ ਜੀਵ ਘਰ ਵਿੱਚ ਤੇਰੀ ਯਾਦ ਹੈ। ਇਸ ਸਰੀਰ ਘਰ ਅੰਦਰ ਪ੍ਰਕਾਸ਼ ਹੋਣ
ਦੀ ਤੇਰੀ ਹੀ ਉਪਮਾ ਹੈ। ਪਲ, ਸੈਂਕਿੰਡ ,ਮਿੰਟ ਘੰਟੇ, ਅੱਠ ਪਹਿਰ ਦਿਨ-ਰਾਤ, ਥਿਤੀ ਮਹੀਨੇ ਹੁੰਦੇ
ਹਨ। ਇੱਕ ਸੂਰਜ ਹੀ ਤੱਤੇ ਠੰਢੇ ਮੌਸਮ ਬਹੁਤੇ ਬਦਲਦਾ ਹੈ। ਸਤਿਗੁਰ ਨਾਨਕ ਰੱਬ ਦਾ ਸਰੂਪ ਸਾਰੀ
ਸ੍ਰਿਸ਼ਟੀ ਹੈ।
Comments
Post a Comment