ਬੰਦੇ ਨੂੰ ਪਤੀ ਪ੍ਰਭੂ ਉਸ ਦੇ ਮਨ ਦੀ ਸੇਜ ਉੱਤੇ ਆ ਕੇ ਮਿਲਦਾ ਹੈ
ਭਾਗ 356 ਸ੍ਰੀ ਗੁਰੂ ਗ੍ਰੰਥ ਸਾਹਿਬ 356 ਅੰਗ 1430 ਵਿੱਚੋਂ ਹੈ
ਬੰਦੇ ਨੂੰ ਪਤੀ ਪ੍ਰਭੂ ਉਸ ਦੇ ਮਨ ਦੀ ਸੇਜ ਉੱਤੇ ਆ ਕੇ ਮਿਲਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
08/09/2013. 356
ਜਦੋਂ ਮੈਂ ਆਪਣਾ ਮਨ ਵਿਕਾਰ ਕੰਮਾਂ ਵੱਲੋਂ ਮਾਰ ਕੇ ਵੇਖਿਆ ਮੈਨੂੰ ਰੱਬ ਦਿਸ
ਪਿਆ, ਤੇਰੇ ਵਰਗਾ ਦੋਸਤ ਹੋਰ ਕੋਈ ਨਹੀਂ ਹੈ। ਸਾਨੂੰ ਜੀਵਾਂ ਨੂੰ ਤੂੰ ਜਿਸ
ਹਾਲਤ ਵਿਚ ਰੱਖਦਾ ਹੈਂ। ਉਸੇ ਹਾਲਤ ਵਿਚ ਹੀ ਅਸੀਂ ਰਹਿ ਸਕਦੇ ਹਾਂ। ਦੁੱਖ ਵੀ ਤੂੰ ਹੀ ਦਿੰਦਾ ਹੈਂ, ਸੁਖ ਵੀ ਤੂੰ ਹੀ
ਦਿੰਦਾ ਹੈਂ । ਜੋ ਕੁੱਝ ਤੂੰ ਕਰਦਾ ਹੈਂ ਉਹੀ ਹੁੰਦਾ ਹੈ।
ਗੁਰੂ ਦੀ ਸਰਨ ਪਿਆ ਹੀ ਮਾਇਆ ਵਾਲੀ ਆਸ ਤੇ ਲਾਲਸਾ ਮਿਟਦੀਆਂ ਹਨ, ਤ੍ਰਿਗੁਣੀ ਮਾਇਆ
ਦੀਆ ਆਸਾਂ ਤੋਂ ਨਿਰਲੇਪ ਰਹਿ ਸਕੀਦਾ ਹੈ। ਸਤਸੰਗ ਦਾ ਆਸਰਾ ਲਈਏ ਜਦੋਂ ਸਤਿਗੁਰੂ ਦੇ
ਦੱਸੇ ਹੋਏ ਰਾਹੇ ਤੁਰਨ ਨਾਲ ਹੀ ਉਹ ਅਵਸਥਾ ਬਣਦੀ ਹੈ। ਜਿੱਥੇ ਮਾਇਆ ਨਾ ਮੋਹ ਸਕੇ। ਜਿਸ ਮਨੁੱਖ ਦੇ
ਹਿਰਦੇ ਵਿਚ ਅਲੱਖ ਤੇ ਅਭੇਦ ਪ੍ਰਮਾਤਮਾ ਵੱਸ ਪਏ ਹਨ। ਉਸ ਨੂੰ ਮਾਨੋ ਸਾਰੇ ਜਪ ਤਪ ਗਿਆਨ-ਧਿਆਨ
ਪ੍ਰਾਪਤ ਹੁੰਦੇ। ਸਤਿਗੁਰੂ ਨਾਨਕ ਗੁਰੂ ਦੀ ਮੱਤ ਤੇ ਤੁਰਿਆਂ ਮਨ ਪ੍ਰਭੂ ਦੇ ਨਾਮ ਵਿਚ ਰੰਗਿਆ
ਜਾਂਦਾ ਹੈ। ਮਨ ਅਡੋਲ ਅਵਸਥਾ ਵਿਚ ਟਿਕ ਕੇ ਸਿਮਰਨ ਕਰਦਾ ਹੈ। ਮੋਹ
ਮਨੁੱਖ ਦੇ ਮਨ ਵਿਚ ਪਰਿਵਾਰ ਦੀ ਮਮਤਾ ਪੈਦਾ ਕਰਦਾ ਹੈ। ਮੋਹ ਜਗਤ ਦੀ ਸਾਰੀ ਕਾਰ ਹੈ। ਵਿਕਾਰ ਪੈਦਾ
ਕਰਦਾ ਹੈ, ਮੋਹ ਨੂੰ ਛੱਡ ਦਿਉ। ਦੁਨੀਆ ਦਾ ਮੋਹ ਛੱਡ ਅਤੇ ਮਨ ਦੀ ਭਟਕਣਾ ਦੂਰ ਕਰੋ
ਭਾਈ । ਰੱਬ ਦਾ ਸੱਚਾ
ਨਾਮ ਤਨ-ਮਨ ਵਿਚ ਹੈ। ਜਦੋਂ ਮਨੁੱਖ ਰੱਬ ਦਾ ਸੱਚਾ ਨਾਮ ਨੌ-ਨਿਧਿ ਪ੍ਰਾਪਤ ਕਰ ਲੈਂਦਾ ਹੈ। ਜਦੋਂ
ਮਨੁੱਖ ਰੱਬ ਦਾ ਸੱਚਾ ਨਾਮ ਨੌ-ਨਿਧਿ ਪ੍ਰਾਪਤ ਕਰ ਲੈਂਦਾ ਹੈ। ਉਸ ਦਾ ਮਨ ਪੈਸੇ ਦਾ ਪੁੱਤ ਨਹੀਂ
ਬਣਿਆ ਰਹਿੰਦਾ। ਮਨ ਮਾਇਆ ਦੀ ਖ਼ਾਤਰ ਰੋਂਦਾ ਨਹੀਂ ਕਲਪਦਾ ਨਹੀਂ ਹੈ। ਇਹ ਮੋਹ ਵਿਚ ਸਾਰਾ ਜਗਤ
ਡੁੱਬਾ ਪਿਆ ਹੈ। ਕੋਈ ਵਿਰਲਾ ਭਗਤ ਜੋ ਸਤਿਗੁਰੂ ਦੇ ਦੱਸੇ ਰਸਤੇ ਤੇ ਤੁਰਦਾ ਹੈ। ਮੋਹ ਦੇ ਸਮੁੰਦਰ
ਵਿਚੋਂ ਪਾਰ ਲੰਘਦਾ ਹੈ। ਇਸ ਮੋਹ ਵਿਚ ਫਸ ਕੇ, ਤੂੰ ਮੁੜ ਮੁੜ
ਜੂਨਾਂ ਵਿਚ ਪਏਂਗਾ। ਮੋਹ ਵਿਚ ਹੀ ਜਕੜਿਆ ਹੋਇਆ ਤੂੰ ਜਮਰਾਜ ਦੇ ਦੇਸ ਵਿਚ ਜਾਵੇਂਗਾ। ਜੋ ਬੰਦੇ ਰਿਵਾਜ
ਧਰਮ ਦਿਖਾਵੇ ਕਰਨ ਨੂੰ ਜਪ ਤਪ ਕਮਾਉਂਦੇ ਹਨ। ਉਨ੍ਹਾਂ ਦਾ ਮੋਹ ਟੁੱਟਦਾ ਨਹੀਂ। ਇੰਨਾਂ ਜਪਾਂ ਤਪਾਂ
ਨਾਲ ਉਹ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਨਹੀਂ ਹੁੰਦੇ। ਸਤਿਗੁਰ ਨਾਨਕ ਜੀ ਜਿਸ ਬੰਦੇ ਉੱਤੇ ਪ੍ਰਭੂ
ਮਿਹਰ ਦੀ ਨਜ਼ਰ ਕਰਦਾ ਹੈ। ਉਸ ਦਾ ਇਹ ਮੋਹ ਨਾਸ਼ ਹੁੰਦਾ ਹੈ। ਸਤਿਗੁਰ ਨਾਨਕ ਜੀ ਲਿਖ ਰਹੇ ਹਨ, ਪ੍ਰਮਾਤਮਾ ਦੀ ਯਾਦ
ਵਿਚ ਲੀਨ ਰਹਿੰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਅਕਲ ਮਾਇਆ ਦੇ ਮੋਹ ਵਿਚ ਫਸੀ
ਰਹਿੰਦੀ ਹੈ। ਜੋ ਕੁੱਝ ਜਗਤ ਵਿਚ ਹੋ ਰਿਹਾ ਹੈ। ਸਦਾ ਕਾਇਮ ਰਹਿਣ ਵਾਲਾ ਅਲੱਖ ਬੇਅੰਤ ਰੱਬ ਸਭ
ਜੀਵਾਂ ਆਪ ਕਰ ਰਿਹਾ ਹੈ। ਮੈਂ ਗੁਨਾਹਗਾਰ ਹਾਂ। ਤੂੰ ਮੁਆਫ਼ ਕਰਨ ਵਾਲਾ ਹੈਂ। ਸਭ ਕੁੱਝ ਉਹੀ
ਹੁੰਦਾ ਹੈ। ਜੋ ਪ੍ਰਭੂ ਤੈਨੂੰ ਚੰਗਾ ਲੱਗਦਾ ਹੈ। ਆਪਣੇ ਮਨ ਦੇ ਹਠ ਨਾਲ ਆਪਣੀ ਅਕਲ ਦਾ ਆਸਰਾ ਲੈ
ਕੇ ਕੰਮ ਕਰਨ ਤੇ ਆਖ਼ਰ ਖ਼ੁਆਰ ਹੁੰਦਾ ਹੈ। ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਦੀ ਅਕਲ ਮਾਇਆ ਦੇ ਮੋਹ ਵਿਚ ਫਸੀ ਰਹਿੰਦੀ ਹੈ ਪ੍ਰਭੂ ਦੇ ਸਿਮਰਨ ਤੋਂ ਖੁੰਝ ਕੇ, ਮੰਦ-ਕਰਮ ਦੇ ਕਾਰਨ
ਦੁਖੀ ਹੁੰਦੀ ਹੈ। ਭੈੜੀ ਮੱਤ ਤਿਆਗ ਕੇ ਕੁੱਝ ਲਾਭ ਖੱਟੋ। ਉਸ ਅਲੱਖ ਤੇ ਅਭੇਦ ਪ੍ਰਭੂ ਤੋਂ ਹੀ
ਪੈਦਾ ਹੋਇਆ ਹੈ। ਸਾਡਾ ਮਿੱਤਰ ਪ੍ਰਭੂ ਸਦਾ ਸਹਾਇਤਾ ਕਰਨ ਵਾਲਾ ਹੈ। ਜੋ ਮਨੁੱਖ ਸਤਿਗੁਰੂ ਨੂੰ ਮਿਲ
ਪੈਂਦਾ ਹੈ,ਗੁਰੂ ਉਸ ਨੂੰ ਰੱਬ ਦੀ ਭਗਤੀ ਦਿੰਦਾ ਹੈ। ਸਾਰੇ ਦੁਨੀਆ ਦੇ ਕੰਮਾਂ ਵਿਚ
ਘਾਟਾ ਹੀ ਘਾਟਾ ਹੈ। ਸਤਿਗੁਰ ਨਾਨਕ ਰੱਬ ਜਿਸ ਦੇ ਮਨ ਵਿਚ ਦਾ ਨਾਮ ਪਿਆਰਾ ਲੱਗਦਾ ਹੈ। ਉਹ
ਮੁਨਾਫ਼ਾ ਲੈਂਦਾ ਹੈ। ਜੋ ਬੰਦਾ ਸ਼ਬਦਾਂ ਨੂੰ ਜਾਣ ਕੇ ਵਿਚਾਰ ਕਰਦਾ ਹੈ। ਉਹ ਦੂਜਿਆਂ ਨੂੰ ਗਿਆਨ
ਦੇ ਕੇ, ਭਲਾਈ ਕਰਨ ਵਾਲਾ ਹੋ ਜਾਂਦਾ ਹੈ। ਜੇ ਉਸ ਨੇ ਪੰਜੇ ਕਾਮਾਦਿਕ ਵੱਸ ਕਰ
ਲਏ ਹਨ। ਤਾਂਹੀਂ ਤੀਰਥਾਂ ਜਾ ਕੇ ਰਹਿਣ ਦਾ ਫ਼ਾਇਦਾ ਹੈ। ਹਿਰਦੇ ਵਿੱਚ ਬਹੁਤ ਅਨੰਦ ਤੇ ਖ਼ੁਸ਼ੀਆਂ ਦੇ
ਘੁੰਗਰੂ ਦੇ ਛੰਨ ਕਾਟੇ ਸੁਣਦੇ ਹਨ। ਜੇ ਸਤਿਗੁਰ ਜੀ ਦੇ ਸ਼ਬਦ ਬਾਣੀ ਵਿੱਚ ਮਨ ਲੱਗਦਾ ਹੈ। ਫਿਰ
ਜਮਦੂਤ ਮੇਰਾ ਰੱਬ ਦੇ ਦਰਬਾਰ ਵਿੱਚ ਕੁੱਝ ਨਹੀਂ ਵਿਗਾੜ ਸਕਦਾ। ਜੇ ਸਭ ਦੁਨੀਆ ਦੇ ਲਾਲਚਾਂ, ਮੋਹ, ਪਿਆਰ ਤਿਆਗੇ ਹਨ।
ਤਾਂ ਦੁਨੀਆ ਦੇ ਵਿਕਾਰ ਕੰਮਾਂ ਤੋਂ ਮਨ ਬਚ ਸਕਦਾ ਹੈ। ਉਹੀ ਅਸਲੀ ਉਹੀ ਹੈ। ਜੋ ਘਰ ਪਰਿਵਾਰ ਵਿੱਚ
ਰਹਿ ਕੇ, ਸਰੀਰਕ ਸ਼ਕਤੀਆਂ ਨੂੰ ਕਾਬੂ ਕਰ ਕੇ ਜੀਵਨ ਜਿਉਂਦਾ ਹੈ। ਜਿਸ ਬੰਦੇ ਦੇ
ਹਿਰਦੇ ਵਿਚ ਤਰਸ ਹੈ। ਉਹ ਅਸਲ ਦਿਗੰਬਰੁ-ਨੰਗਾ ਰਹਿਣ ਵਾਲਾ ਨਾਂਗਾ ਜੈਨੀ ਹੈ। ਜੇ ਸਰੀਰ ਨੂੰ
ਵਿਕਾਰਾਂ ਵਲੋਂ ਦੂਰ ਰੱਖਦਾ ਹੈ। ਜੋ ਬੰਦਾ ਆਪ ਵਿਕਾਰ ਕੰਮਾਂ, ਪਾਪਾਂ ਵੱਲੋਂ ਬਚਿਆ
ਹੈ। ਉਹ ਹੋਰਨਾਂ ਨੂੰ ਨਹੀਂ ਮਾਰਦਾ। ਦੁਖੀ, ਤੰਗ ਨਹੀਂ ਕਰਦਾ।
ਹਰੇਕ ਵੇਸ ਵਿਚ ਤੂੰ ਇੱਕ ਆਪ ਮੌਜੂਦ ਹੈਂ ਇਹ ਸਾਰੇ ਤੇਰੇ ਹੀ ਅਨੇਕਾਂ ਵੇਸ ਹਨ। ਸਤਿਗੁਰ ਨਾਨਕ ਜੀ
ਤੇਰੇ ਹੈਰਾਨੀ ਜਨਕ ਕੰਮ, ਗੁਣ ਤਮਾਸ਼ੇ ਸਮਝ ਨਹੀਂ ਸਕਦੇ। ਮੇਰੇ ਵਿੱਚ ਸਿਰਫ਼ ਇੱਕ
ਹੀ ਔਗੁਣ ਨਹੀਂ ਹੈ। ਮੈਂ ਚੰਗੇ ਕੰਮ ਕਰਕੇ, ਮੈਂ ਸਾਰੇ ਔਗੁਣ
ਨੂੰ ਧੋ ਸਕਾਂ। ਇਸ ਤਰਾਂ ਕਰਨ
ਨਾਲ, ਮੈਂ ਖਸਮ ਪ੍ਰਭੂ ਨੂੰ ਕਿਵੇਂ ਪਿਆਰੀ ਲੱਗ ਸਕਦੀ ਹਾਂ? ਮੇਰਾ ਪ੍ਰਭੂ-ਪਤੀ
ਹਰ ਸਮੇਂ ਜਾਗਦਾ ਰਹਿੰਦਾ ਹੈ। ਮੈਂ ਸਾਰੀ ਰਾਤ ਸੁੱਤੀ ਰਹਿੰਦੀ ਹਾਂ।
ਜੀਵ-ਇਸਤ੍ਰੀ ਬੰਦੇ ਨੂੰ ਪਤੀ ਪ੍ਰਭੂ ਉਸ ਦੇ ਮਨ ਦੀ ਸੇਜ ਉੱਤੇ ਆ ਕੇ
ਮਿਲਦਾ ਹੈ। ਸਤਿਗੁਰ ਨਾਨਕ ਖ਼ਸਮ-ਪ੍ਰਭੂ ਜੀ ਤਦੋਂ ਹੀ ਦੇ ਮਨ ਵਿਚ ਚੰਗੀ ਲੱਗਦੀ ਹੈ। ਜਦੋਂ
ਮਾਣ-ਵਡਿਆਈ ਛੱਡ ਕੇ ਆਪਣੇ ਖ਼ਸਮ ਦੀ ਰਜ਼ਾ ਵਿਚ ਲੀਨ ਹੁੰਦੀ ਹੈ।
Comments
Post a Comment