ਰਾਮ ਰਹੀਮ ਨੂੰ ਵੀ ਆਈ ਪੀ ਸਹੂਲਤਾਂ ਤੇ ਹਨੀ ਦਾ ਪੁਲਿਸ ਰਿਮਾਂਡ ਤੇ ਰਿਮਾਂਡ ਲੈ ਰਹੀ ਹੈ

ਭਾਗ 43 ਰਾਮ ਰਹੀਮ ਨੂੰ ਵੀ ਆਈ ਪੀ ਸਹੂਲਤਾਂ ਤੇ ਹਨੀ ਦਾ ਪੁਲਿਸ ਰਿਮਾਂਡ ਤੇ ਰਿਮਾਂਡ ਲੈ ਰਹੀ ਹੈ ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਸਤਵਿੰਦਰ ਕੌਰ ਸੱਤੀ ਕੈਲਗਰੀ)- ਕੈਨੇਡਾ satwinder_7@hotmail.com
ਪਹਿਲਾਂ ਹਨੀ ਨਹੀਂ ਲੱਭਦੀ ਸੀ। ਹੁਣ ਲੈਬਲਾਪ, ਸੈਲਰ ਨੂੰ ਲੱਭਣ ਲੱਗੇ ਹਨ। ਅਦਿੱਤਿਆ, ਪਵਨ ਨਹੀਂ ਲੱਭਦੇ। ਜੇ ਕੋਈ ਕੰਮ ਨਹੀਂ ਹੁੰਦਾ। ਪੁਲਿਸ ਘਰ ਬੈਠੇ। ਮੰਤਰੀ, ਪ੍ਰਧਾਨ ਮੰਤਰੀ ਅਸਤੀਫ਼ਾ ਦੇਣ। ਐਸੀ ਸਰਕਾਰ, ਮੰਤਰੀਆਂ ਪੁਲਿਸ ਨਾਲੋਂ ਦੇਸ਼ ਗ਼ਰਕਿਆ ਚੰਗਾ ਹੈ। ਪੁਲਿਸ ਨੇ ਸਰਕਾਰ ਤੋਂ ਰੋਟੀ ਲੈਣੀ ਹੈ। ਸਰਕਾਰ ਨੇ ਡੇਰੇ ਤੋਂ ਵੋਟਾਂ ਲੈ ਕੇ ਕੁਰਸੀ ਲੈਣੀ ਹੈ। ਜਿਸ ਦਾ ਕੋਈ ਗੁਆਚਿਆ, ਇੱਜ਼ਤ ਲੁੱਟੀ, ਜਾਨ-ਮਾਲ ਦਾ ਨੁਕਸਾਨ ਹੋਇਆ। ਆਪਣਾ ਬਦਲਾ ਆਪ ਲਵੋ। ਜਾ ਕੇ ਅਦਿੱਤਿਆ ਨਾਲ ਰਲ ਜਾਵੋ। ਸਰਕਾਰ ਲਈ ਕੁਰਸੀ ਸੰਭਾਲਣੀ ਬਣਦੀ ਹੈ। ਤੁਹਾਡਾ ਸਾਰਿਆਂ ਦਾ ਠੇਕਾ ਨਹੀਂ ਲਿਆ। ਆਪਣਾ ਰਾਂਝਾ ਆਪ ਰਾਜ਼ੀ ਕਰੋ। ਮਰੋ ਚਾਹੇ ਜੀਵ। ਚਾਹੇ ਭੁੱਖੇ ਮਰੋ। ਸਰਕਾਰ, ਮੰਤਰੀਆਂਪੁਲਿਸ ਨੂੰ ਸਾਧਾਂ ਦੀ ਡੱਗਡਗੀ ਬਿਜਾਉਣ ਦਿਉ। ਰਾਮ ਰਹੀਮ ਸਾਧ ਵੀ ਕਿਸੇ ਮੰਤਰੀ ਦੇ ਏਅਰਕੰਡੀਸ਼ਨ ਰੂਮ ਵਿੱਚ ਸ਼ਰਾਬ ਪੀਂਦਾ, ਕਬਾਬ ਖਾਂਦਾ ਹੋਣਾ ਹੈ। ਮੀਡੀਆ ਨੇ ਕਿਹੜਾ ਜੇਲ੍ਹ ਅੰਦਰ ਜਾ ਕੇ ਦੇਖਿਆ। ਪਹਿਲੇ ਹਫ਼ਤੇ ਤਾਂ ਕੀ ਪਤਾ ਪਰੀ ਪੇਡ ਹੀ ਤਿੰਨ ਕੈਦੀ ਰੋਹਤਕ ਵਿੱਚੋਂ ਆ ਗਏ ਸੀ। ਹੁਣ ਕੀ ਕੋਈ ਕੈਦੀ ਨਹੀਂ ਛੁੱਟਿਆ? ਸਬ ਡਰਾਮਾਂ ਚੱਲਦਾ ਹੈ। ਜੇ ਲੈਬਲਾਪ, ਸੈਲਰ ਕੋਲ ਸਬੂਤ ਹਨ ਤਾਂ ਲੈਬਲਾਪ, ਸੈਲਰ ਨੂੰ ਲੱਭਣ ਕੈਦ ਕਰਨ ਤੇ ਹਨੀ ਨੂੰ ਛੱਡ ਦੇਣ। ਹਨੀ ਕਾਹਦੇ ਲਈ ਫੜੀ ਬੈਠੇ ਹਨ? ਸਬ ਬਹਾਨੇ ਹਨ। ਪੁਲਿਸ ਵਾਲੇ ਹਨੀ ਨੂੰ ਕੁੱਝ ਵੀ ਨਹੀਂ ਪੁੱਛਦੇ, “  ਕਿ ਲਾਲ ਸੂਟ ਵਿੱਚ ਕੀ ਸੀਅਦਾਲਤ ਤੱਕ ਬਾਹਰਲੇ ਦੇਸ਼ ਵਿੱਚ ਲਿਜਾਣ ਵਾਲਾ ਇੰਨਾ ਵੱਡਾ ਲਾਲ ਸੂਟ ਕੇਸ ਕਾਹਦੇ ਲਈ ਲਿਆਂਦਾ? ਕੀ ਅਦਾਲਤ ਪਿੱਛੋਂ ਕਿਤੇ ਸੈਰ ਸਪਾਟਾ ਕਰਨ ਜਾਣਾ ਸੀ?
ਹਨੀ ਦਾ ਲੈਬਲਾਪ ਤੇ ਸੈਲਰ ਅਦਾਲਤ ਲਗਾਉਣਗੇ। ਜਦੋਂ 20 ਸਾਲ ਪਹਿਲਾਂ ਲੈਬਲਾਪ ਤੇ ਸੈਲਰ ਨਹੀਂ ਹੁੰਦੇ ਸੀ। ਉਦੋਂ ਕੋਰਟ ਵਿੱਚ ਕੇਸ ਕਿਵੇਂ ਸੁਲਝਾਉਂਦੀ ਸੀ। ਪੁਲਿਸ ਨੂੰ ਹਨੀ ਵਿੱਚ ਕੋਈ ਇਨਟਰੱਸਟ ਨਹੀਂ ਹੈ। ਹਨੀ ਦੇ ਲੈਬਲਾਪ, ਸੈਲਰ, ਸਿੰਮ ਚਾਹੀਦੇ ਹਨ। ਜਗਾ ਦੇਖਣੀ ਹੈ, ਹਨੀ ਭਗੌੜਾ ਹੋ ਕੇ ਕਿਥੇ ਸੁੱਤੀ, ਹੱਗਿਆ ਮੂਤਿਆ? ਕੀ ਖਾਂਦਾ? ਇਹ ਨਹੀਂ ਪਤਾ ਕਰਨਾ ਕਿ ਸਾਧ ਨੇ ਕੀ ਕੀ ਗੁੱਲ ਖਿਲਾਏ ਹਨ? ਸਾਧ ਨਾਲ ਕਿਥੇ-ਕਿਥੇ ਜਾ ਕੇ ਕੀ-ਕੀ ਕਾਰੇ ਕੀਤੇ ਹਨ?ਸਰਕਾਰੀ, ਪੁਲਿਸ, ਮੰਤਰੀ ਕਿਸੇ ਦਾ ਵੀ ਦਾ ਭੋਰਾ ਜ਼ਕੀਨ ਨਾ ਕਰੋਂ। ਕੀ ਕਦੇ ਕੋਈ ਇੰਨਾ ਸਰਕਾਰੀ, ਪੁਲਿਸ, ਮੰਤਰੀ ਨੇ ਵਾਹਦੇ ਪੂਰੇ ਕੀਤੇ ਹਨ? ਮੀਡੀਆ ਦਾ ਖ਼ਬਰਾਂ ਦਿੰਦਿਆਂ ਪੂਰਾ ਜ਼ੋਰ ਲੱਗਾ ਪਿਆ ਹੈ। ਪਰ ਪੁਲਿਸ ਹਨੀ ਨੂੰ ਸੈਰ ਸਪਾਟਾ ਕਰਾ ਰਹੀ ਹੈ। ਹਨੀ ਨਾਲ ਨਵੀਂ ਬਹੂ ਦੀ ਨੈਣ ਵਾਂਗ ਸੁਖਦੀਪ ਰਾਖੀ ਲਈ ਹੈ। ਪੁਲਿਸ ਵੱਡਾ ਘੁੰਡ ਕਢਾ ਕੇ ਹਨੀ ਤੇ ਉਸ ਦੀ ਨੈਣ ਸੁਖਦੀਪ ਨੂੰ ਜੇਲ੍ਹ ਵਿੱਚ ਰੱਖਣ ਦੀ ਜਗ੍ਹਾ ਰਿਸ਼ਤੇਦਾਰੀਆਂ ਵਿੱਚ ਚਾਹ ਪਾਣੀ ਪਿਉਂਦੇ ਫਿਰਦੇ ਹਨ। ਹਨੀ ਦਾ ਕੁੱਝ ਨਹੀਂ ਹੋਣਾ। ਜਦੋਂ ਰਾਮ ਰਹੀਮ ਨੂੰ ਛੱਡ ਕੇ ਹਨੀ ਨੂੰ ਗੁਨਾਹ ਗਾਰ ਬਣਾਇਆ ਗਿਆ ਹੈ। ਅਸਲ ਵਿੱਚ ਡੇਰੇ ਸਿਰਸਾ ਦੇ ਸਾਰਾ ਲੱਛਣਾਂ ਗੈਰ ਕਾਨੂੰਨੀ ਕੰਮਾਂ ਦਾ ਜ਼ੁੰਮੇਵਾਰ ਰਾਮ ਰਹੀਮ ਤੇ ਉਸ ਦਾ ਪਰਿਵਾਰ ਜਮਾਈ, ਬੇਟਾ ਹੈ। ਸਾਧ ਰਾਮ ਰਹੀਮ ਡੇਰੇ ਦਾ ਮੁਖੀ ਹਰ ਕੰਮ ਦਾ ਕਰਤਾ ਧਰਤਾ ਰਿਹਾ। ਸਰਕਾਰੀ, ਪੁਲਿਸ, ਮੰਤਰੀ, ਸਰਕਾਰੀ ਮੀਡੀਆ ਉਨ੍ਹਾਂ ਦੀ ਗੱਲ ਨਹੀਂ ਕਰ ਰਿਹਾ। ਮੂੰਹ ਬੋਲੀ ਬੇਟੀ ਹਨੀ ਹਨੀ ਕਰਕੇ ਹਨੀ ਨੂੰ ਸੱਚ ਮੁਚ ਮਤਰੇਈ ਦਿਖਾ ਹੀ ਦਿੱਤਾ। ਐਸੀ ਬੇਟੀ ਦਾ ਮਤਰੇਆ ਬਾਪ ਬਣਾ ਕੇ ਮੀਡੀਆ ਨੇ ਪੱਛਮੀ ਦੇਸ਼ਾਂ ਵਿੱਚ ਸਾਧ-ਹਨੀ ਨੂੰ ਖੜ੍ਹਾ ਕਰ ਦਿੱਤਾ। ਪੱਛਮੀ ਦੇਸ਼ਾਂ ਵਿੱਚ ਇਹ ਆਮ ਜਿਹੀ ਗੱਲ ਹੈ। ਮਾਂ ਨਵਾਂ ਖ਼ਸਮ ਲੈ ਆਉਂਦੀ ਹੈ। ਧੀ ਦਾ ਵੀ ਡੰਗ ਸਰ ਜਾਂਦਾ ਹੈ। ਅੱਜ ਕਲ ਦੇ ਮੁੰਡੇ ਨੌਕਰੀ ਨਹੀਂ ਕਰਦੇ। ਮਾਂ ਦਾ ਨਵਾਂ ਖ਼ਸਮ ਬਾਪ, ਯਾਰ ਦੋਨਾਂ ਦਾ ਪਿਆਰ ਦਿੰਦਾ ਹੈ। ਨਾਲੇ ਬੁੱਢਾ ਸਾਧ ਵਾਂਗ ਖ਼ਰਚਾ ਖੁੱਲ੍ਹਾ ਕਰਦਾ ਹੈ। ਪਰ ਰਾਮ ਰਹੀਮ ਦੀ ਥਾਂ ਗੁਨਾਹ ਹਨੀ ਨੇ ਕੀਤੇ ਹਨ। ਪੁਲਿਸ, ਮੀਡੀਆ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਰਾਮ ਰਹੀਮ ਤਾਂ ਬੱਸ ਸਾਧਣੀਆਂ ਤੇ ਕਤਲ ਕੇਸ ਵਿੱਚ ਫਸਿਆ ਹੈ। ਬਾਕੀ ਡੇਰੇ ਦੇ ਨਜਾਇਜ਼ ਕੰਮ ਹਨੀ ਉੱਤੇ ਪਾ ਦਿੱਤੇ। ਜਦ ਕੇ ਅਸਲੀ ਜੜ੍ਹ ਸਾਧ ਫਿੱਟਣੀਆਂ ਦਾ ਫੇਟ ਹੈ। ਹਨੀ ਸਾਧ ਦੇ ਇਸ਼ਾਰੇ ਤੇ ਨੱਚਣ ਵਾਲੀ ਸੀ। ਹੁਣ ਸਰਕਾਰੀ, ਪੁਲਿਸ, ਮੰਤਰੀ, ਸਰਕਾਰੀ ਮੀਡੀਆ ਹਨੀ ਦੀਆਂ ਉਂਗਲਾਂ ਤੇ ਨੱਚਦਾ ਹੈ। ਇੱਕ ਦਿਨ ਰਿਮਾਂਡ ਦਾ ਬਾਕੀ ਹੈ। ਭਾਰਤ ਦੀ ਪੁਲਿਸ ਦੇ ਲੱਛਣ ਤਾਂ ਦੁਨੀਆ ਜਾਣਦੀ ਹੈ। ਕੈਨੇਡਾ, ਅਮਰੀਕਾ ਵਰਗੇ ਦੇਸ਼ਾਂ ਵਿੱਚ ਵੀ ਪੁਲਿਸ ਦੀਆਂ ਗੱਲਾਂ ਤੇ ਤਾਂ ਅਦਾਲਤ ਵੀ ਜ਼ਕੀਨ ਨਹੀਂ ਕਰਦੀ। ਰੋਜ਼ ਦੇ ਸੈਂਕੜੇ ਕੇਸ ਬਣਦੇ ਹਨ। 10 ਕੇਸ ਵੀ ਪੂਰੇ ਸਿਰੇ ਨਹੀਂ ਲਗਦੇ। ਪੱਛਮੀ ਦੇਸ਼ਾਂ ਵਿੱਚ ਵੀ ਸਾਲ ਦੋ ਸਾਲ ਕੇਸ ਚੱਲ ਕੇ ਘਿਸ ਪਿੱਟ ਕੇ ਚਾਰਾਂ ਕੁ ਨੂੰ ਸਜਾ ਹੁੰਦੀ ਹੈ। ਟਰੈਫ਼ਿਕ ਟਿਕਟ ਪੁਲਿਸ ਦਿੰਦੀ ਹੈ। ਜੱਜ ਉਹੀ ਟਿਕਟ ਅੱਧੀ ਵੀ ਕਰਦੇ ਹਨ। ਟਰੇਲ ਤੇ ਜਾਣ ਤੇ ਮੁਆਫ਼ ਵੀ ਕਰਦੇ ਹਨ। ਪੁਲਿਸ ਵਾਲੇ ਨੂੰ ਛੁੱਟੀ ਲੈ ਕੇ ਅਦਾਲਤ ਵਿੱਚ ਜਾਣਾ ਪੈਂਦਾ ਹੈ। ਇਸ ਲਈ ਬਹੁਤੇ ਪੁਲਿਸ ਵਾਲੇ ਹਾਜ਼ਰ ਨਹੀਂ ਹੁੰਦੇ। ਜਿਵੇਂ ਪੰਜਾਬੀ ਔਰਤਾਂ ਨੂੰ ਪੰਜਾਬੀ ਮਰਦ ਕੁੱਟਦੇ- ਮਾਰਦੇ ਘਰੋਂ ਕੱਢ ਦਿੰਦੇ ਹਨ। ਪੁਲਿਸ ਕੇਸ ਕਰਦੀ ਹੈ, ਅਦਲਤਾ ਮੁੱਦਈ ਦੇ ਮੁੱਕਰਨ ਤੇ ਕੇਸ ਖ਼ਾਰਜ ਕਰ ਦਿੰਦੀ ਹੈ। ਬਹੁਤ ਬਹਾਨੇ ਬਣਾਂ ਕੇ ਜੱਜ ਅੱਗੇ ਦੱਸਦੀਆਂ ਹਨ, “ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ। ਪੁਲਿਸ ਨੇ ਸਮਝਣ ਵਿੱਚ ਗ਼ਲਤੀ ਕੀਤੀ ਹੈ। ਪੁਲਿਸ ਨੇ ਦਬਾ ਪਾ ਕੇ ਕੇਸ ਬਣਾ ਦਿੱਤਾ। ਮੈ ਗ਼ੁੱਸੇ ਵਿੱਚ ਕੇਸ ਲਿਖਾ ਦਿੱਤਾ। ਮੈਂ ਲੜਾਈ ਤੋਂ ਡਰਦੀ ਨੇ ਲੜਾਈ ਹਟਾਣ ਨੂੰ ਪੁਲਿਸ ਸੱਦੀ ਸੀ। ਕੇਸ ਕਰਨ ਨੂੰ ਨਹੀਂ। ਮੈਂ ਬੱਚੇ ਪਾਲਨੇ ਹਨ। ਪਤੀ ਤੇ ਮੈਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ। ਸਾਡਾ ਵੱਸਦਾ ਘਰ ਨਾ ਤੋੜੋ ਜੇ ਕੇਸ ਕਰਨ ਵਾਲਾ ਮੁੱਕਰਦਾ ਹੋਵੇ। ਜੱਜ ਕੁੱਝ ਨਹੀਂ ਕਰ ਸਕਦਾ। ਕਈ ਬਾਰ ਤਾਂ ਸਰਕਾਰੀ ਵਕੀਲ ਵੀ ਦੰਦੀਆਂ ਪੀਂਹਦੇ ਰਹਿ ਜਾਂਦੇ ਹਨ। ਪਤੀ ਦੇ ਵਕੀਲ ਨੂੰ ਪਤੀ ਤੋਂ ਫ਼ੀਸ ਵੀ ਨਹੀਂ ਮਿਲਦੀ। ਹੁਣ ਸੁਖਦੀਪ ਤੇ ਡਰਾਈਵਰ ਰਕੇਸ਼ ਨੇ ਜੋ ਗੱਲਾਂ ਦੱਸੀਆਂ ਹਨ। ਉਨ੍ਹਾਂ ਗੱਲਾਂ ਦਾ ਕੋਈ ਮਤਲਬ ਨਹੀਂ ਬਣਦਾ। ਸਿਰਫ਼ ਜਨਤਾ ਨੂੰ ਇੱਕ ਸੀ ਰਾਜਾ ਇੱਕ ਸੀ ਰਾਣੀ ਦੋਨੇਂ ਮਰਗੇ ਖ਼ਤਮ ਕਹਾਣੀ, ਦੀਆਂ ਬਾਤਾਂ ਪੁਲਿਸ ਸਣਾਂ ਰਹੀ ਹੈ। ਜੋ ਸਰਕਾਰ ਦਾ ਖਾਣ ਵਾਲੀ ਪੁਲਿਸ ਉਸ ਦੇ ਹੱਥਾਂ ਦੀ ਕਾਠ ਪੁਤਲੀ ਹੈ। ਸੁਖਦੀਪ ਤੇ ਡਰਾਈਵਰ ਰਕੇਸ਼ ਨੂੰ ਸਰਕਾਰੀ ਗਵਾਹ ਬਣਦਾ ਪੁਲਿਸ ਜਨਤਾ ਨੂੰ ਦਿਖਾਉਣਾ ਚਾਹੁੰਦੀ ਹੈ। ਪਰ ਅਦਾਲਤ ਲਈ ਇਹ ਕੱਚੀਆਂ ਗੱਲਾਂ ਕੋਈ ਵਜ਼ਨ ਦੀਆਂ ਗੱਲਾਂ ਨਹੀਂ ਹਨ।
ਰਾਮ ਰਹੀਮ ਦਾ ਪਰਿਵਾਰ ਪਤਨੀ ਤੋਂ ਬਗੈਰ ਸਾਧ ਨੂੰ ਰੋਹਤਕ ਜੇਲ੍ਹ ਵਿੱਚ ਮਿਲਣ ਆਏ। ਹਰ ਕੈਦੀ ਦੀ ਮੁਲਾਕਾਤ ਸਿਰਫ਼ 20 ਮਿੰਟ ਹੁੰਦੀ ਹੈ। ਸ਼ੀਸ਼ਾ ਲੱਗਾ ਹੁੰਦਾ ਹੈ। ਕਈ ਜੇਲ੍ਹਾਂ ਵਿੱਚ ਫ਼ੋਨ ਜਾਂ ਛੋਟੀ ਮੋਰੀ ਰਾਹੀ ਆਵਾਜ਼ ਅੰਦਰ ਬਾਹਰ ਜਾਂਦੀ ਹੈ। ਪਰ ਇਹ ਮੁਲਾਕਾਤ ਰਾਮ ਰਹੀਮ ਤੇ ਸਾਧ ਪਰਿਵਾਰ ਨੂੰ ਆਹਮੋ ਸਾਹਮਣੇ ਖੁੱਲ੍ਹੀ ਹਵਾ ਵਿੱਚ ਪਿਕਨਿਕ ਲਈ ਇੱਕ ਘੰਟਾ 20 ਮਿੰਟ ਬਠਾਇਆ ਗਿਆ। ਦੁਪਹਿਰ 2:30 ਵਜੇ ਦੇ ਕਰੀਬ ਤੋਂ 80 ਮਿੰਟ ਸਾਧ ਨਾਲ ਗੱਲਾਂ ਬਾਤਾਂ ਕੀਤੀਆਂ। ਪਰਿਵਾਰ ਵਾਲੇ ਰਾਮ ਰਹੀਮ ਲਈ ਇਸ ਬਾਰ ਵੀ ਫਰੂਟ, ਡਰਾਏ ਫਰੂਟ ਬਦਾਮ, ਪਿਸਤਾ, ਸੋਗੀ ਹੋਰ ਬਹੁਤ ਕੁੱਝ ਨਾਲ ਗੱਡੀ ਭਰ ਕੇ ਲੈ ਕੇ ਆਏ। ਮਾਂ ਵੀ ਪਹਿਲਾਂ ਬਹੁਤ ਕੁੱਝ ਦੇ ਕੇ ਗਈ ਸੀ। ਰਾਮ ਰਹੀਮ ਦਾ ਦੂਜੇ ਆਮ ਮਰਦਾ ਵਾਂਗ ਹੀ ਪਤਨੀ ਦਾ ਹਾਲ ਹੈ। ਹਰ ਘਰ ਦੇ ਮਰਦ ਪਤਨੀ ਨਾਲ ਐਸਾ ਹੀ ਕਰਦੇ ਹਨ। ਪਤਨੀ ਕੰਮ ਵਾਲੀ ਬਣ ਕੇ ਰਹਿ ਜਾਂਦੀ ਹੈ। ਰੋਟੀ ਖਾਣ ਲਈ ਤੇ ਬੱਚੇ ਜੰਮਣ ਸੈਕਸ ਲਈ ਹੀ ਪਤੀ ਔਰਤ-ਪਤਨੀ ਨੂੰ ਵਰਤਦੇ ਹਨ। ਪਰ ਰਾਮ ਰਹੀਮ ਨੇ ਨਾ ਤਾਂ ਪਤਨੀ ਤੋਂ ਰੋਟੀ ਖਾਣ ਲਈ ਤੇ ਸੈਕਸ ਨਹੀਂ ਚਾਹੀਦੇ। ਬਗੈਰ ਪਤਨੀ ਤੋਂ ਸਾਧ ਦਾ ਸਰਦਾ ਰਿਹਾ ਹੈ। ਰੋਟੀ ਖਾਣ ਲਈ ਦੇਣ ਵਾਲੇ ਸੈਕਸ ਲਈ ਔਰਤਾਂ ਮਰਦਾ ਦੀ ਲਾਈਨਾਂ ਲੱਗੀਆਂ ਰਹਿੰਦੀ ਸੀ। ਐਸੇ ਮਰਦ ਕੋਲ ਹੁਣ ਪਤਨੀ ਮੁਲਾਕਾਤ ਲਈ ਜੇਲ੍ਹ ਨਹੀਂ ਜਾਂਦੀ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ। ਅਸਲ ਵਿੱਚ ਹੁਣ ਸਾਧ ਪਤਨੀ ਦੀ ਜਾੜ੍ਹ ਥੱਲੇ ਆਇਆ ਹੈ। ਪਤਨੀ ਨੂੰ ਜਿਉਂਦੇ ਖ਼ਸਮ ਨੇ ਰੰਡੀ ਬਣਾ ਦਿੱਤਾ ਸੀ। ਸਾਧ ਰਾਮ ਰਹੀਮ ਬੁੱਢੀ ਮਾਂ ਤੇ ਸੰਗਤ ਮੂਹਰੇ ਜਵਾਨ ਔਰਤਾਂ ਮੂਹਰੇ ਮਸਤੇ ਸਾਨ੍ਹ, ਢੱਠੇ ਵਾਗ ਛਲਾਂਗਾ ਲਗਾਉਂਦਾ ਸੀ। ਸ਼ਰੇਆਮ ਕੁੜੀਆਂ ਦੇ ਅੰਗ ਹੱਥਾਂ ਅੱਖਾਂ ਨਾਲ ਟੋਹਦਾ ਸੀ। ਹੁਣ ਪਤਨੀ ਕੀਹਨੂੰ ਤੇ ਕਿਉਂ ਜੇਲ੍ਹ ਵਿੱਚ ਮਿਲਣ ਜਾਵੇ? ਪੁਲਿਸ ਨੇ ਹਨੀ ਠਾਣੇ ਵਿੱਚ ਰਾਮ ਰਹੀਮ ਲਈ ਰੱਖੀ ਹੈ। ਕਦੇ ਹਨੀ ਕਦੇ ਰਾਮ ਰਹੀਮ ਬਿਮਾਰ ਦੋਨੇਂ ਮਿਲ ਕੇ ਇੱਕ ਦੂਜੇ ਮਸਾਜ਼ ਕਰੀ ਜਾਣਗੇ। ਸਬ ਪੁਲਿਸ ਮੰਤਰੀਆਂ ਦੀ ਮਿਲੀ ਭੁਗਤ ਹੈ। ਦਿਨੇ ਹਨੀ ਨਾਲ ਪੁਲਿਸ ਤੇ ਰਾਤ ਨੂੰ ਰਾਮ ਰਹੀਮ ਹਨੀਮੂਨ ਮਨਾਉਂਦਾ ਹੈ। ਕਿਸੇ ਨੂੰ ਕੋਈ ਭੇਤ ਨਹੀਂ ਹੈ। ਮੀਡੀਆ ਨੂੰ ਅੱਜ ਤਕ ਰਾਮ ਰਹੀਮ ਦੀ ਜੇਲ੍ਹ ਦੇ ਅੰਦਰ ਦੀ ਫ਼ੋਟੋ ਨਹੀਂ ਮਿਲੀ। ਪਰ ਹਨੀ ਦੀਆਂ ਜੇਲ੍ਹ ਵਿੱਚ ਸੀਖਾਂ ਪਿੱਛੇ ਬੈਠੀ, ਸੁੱਤੀ ਤੇ ਪੁਲਿਸ ਕੋਲ ਬੈਠੀ ਦੀਆਂ ਫ਼ੋਟੋ ਕਿਉਂ ਤੇ ਕਿਵੇਂ ਆਈਆਂ? ਇਹ ਸਬ ਸਰਕਾਰ ਦੀ ਸਿਆਸਤ ਹੈ। ਕੈਦੀ ਨੂੰ ਦਿੱਲੀ ਦੱਖਣ ਘੁੰਮਾ ਰਹੇ ਹਨ। ਇਸ ਹਨੀ, ਪੁਲਿਸ, ਮੀਡੀਆਂ ਹਰਿਆਣਾ, ਪੰਜਾਬ, ਦਿੱਲੀ, ਰਾਜਸਥਾਨ ਯਾਤਰਾ ਦੇ ਕੀ ਮਤਲਬ ਹਨ? ਜੇ ਕੋਈ ਕਤਲ ਕਰਕੇ ਛੁਪ ਜਾਵੇ। ਅੱਜ ਤੱਕ ਕੈਦੀ ਨੂੰ ਥਾਂ-ਥਾਂ ਛੁੱਪਣ ਵਾਲੀ ਥਾਂ ਤੇ ਤਾਂ ਕੈਨੇਡਾ ਅਮਰੀਕਾ ਦੇ ਪੁਲਿਸ ਵਾਲੇ ਨਹੀਂ ਲਈ ਫਿਰਦੀ। ਹਵਾਲਾਤ ਵਿੱਚ ਰੱਖਣ ਦੀ ਥਾਂ ਹਨੀ ਨੂੰ ਥਾਂ ਥਾਂ ਪੁਲਿਸ ਵਾਲੇ ਘੁੰਮਾ ਰਹੇ ਹਨ। ਨਾਲ ਆਪ ਐਸ਼ ਕਰਦੇ ਫਿਰਦੇ ਹੈ। ਹਰਿਆਣਾ ਪੁਲਿਸ ਦੀ ਇਹ ਕੀ ਸਕੀਮ ਹੈ?ਇਹ ਕੈਸੀ ਡਿਊਟੀ ਹੈ? ਦਿਨ ਰਾਤ ਹਨੀ ਨਾਲ ਮਸਤੀ ਸਰਕਾਰ, ਪੁਲਿਸ, ਮੰਤਰੀ ਕਰ ਰਹੇ ਹਨ। ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?

ਸਾਧ ਰਾਮ ਰਹੀਮ ਇੰਨਾ ਵੱਡਾ ਸ਼ਹਿਰ ਆਪਣੇ ਨਾਮ ਤੇ ਦੋ ਦਹਾਕਿਆਂ ਤੋਂ ਵਸਾਈ ਬੈਠਾ ਹੈ। ਅੱਜ ਉਸ ਕੋਲ ਸਾਧਣੀਆਂ ਦਾ ਹਰਜਾਨਾ ਭਰਨ ਲਈ ਰੁਪਿਆ ਨਹੀਂ ਹੈ। ਸਾਧ ਤੇ ਉਸ ਦੇ ਤਲੇ ਚੱਟਣ ਵਾਲਿਆਂ ਸਰਕਾਰੀ ਬੰਦਿਆਂ ਦੇ ਚੱਜ ਦੇਖੋ। ਸਾਰੇ ਡੇਰੇ ਪੂਰਾ ਸਿਰਸਾ ਹਾਈ ਕੋਰਟ ਹਵਾਲੇ ਹੈ। ਅਜੇ ਵੀ ਵਿਪਾਸਨ ਤੇ ਉਸ ਦੀਆਂ ਜੁੱਤੀਆਂ ਝਾੜਨ ਵਾਲੇ ਡੇਰਾ ਚਲਾ ਰਹੇ ਹਨ। ਵਿਪਾਸਨ ਅਦਾਲਤ ਦੀ ਸੱਦੀ ਨਹੀਂ ਆਈ ਤੇ ਬਿਮਾਰ ਹੋ ਗਈ। ਸਾਧਣੀਆਂ ਨੂੰ ਦੇਣ ਲਈ ਨੋਟ ਕੈਦੀ ਸਾਧ  ਤੋਂ ਭਾਲਦੇ ਹਨ। ਜੋ ਸਰਕਾਰ ਦਾ ਜਮਾਈ ਹੈ। ਸਰਕਾਰ ਨੂੰ ਕੋਈ ਟੈਕਸ ਨਹੀਂ ਦਿੰਦਾ ਸੀ। ਕੀ ਸਰਕਾਰ, ਪੁਲਿਸ, ਮੰਤਰੀ ਅੰਨ੍ਹੇ ਹਨ। ਜਦੋਂ ਕੇ ਜੱਟਾ ਤੋਂ ਇੱਕ ਵਿੰਗੇ ਦਾ ਚੂਲਾ ਟੈਕਸ ਵੀ ਪਿੰਡ ਦਾ ਚੌਕੀਦਾਰ ਵਰ੍ਹਿਆਂ ਤੋਂ ਲੈਂਦਾ ਹੈ। ਹੁਣ ਤਾਂ ਨਰਿੰਦਰ ਮੋਦੀ ਨੇ ਜੀ ਐਸ ਟੀ ਵੀ ਲਾ ਦਿੱਤੀ। ਭੁੱਖੇ ਦੀ ਧੀ ਰੱਜੀ ਖੇਹ ਉਡਾਣ ਲੱਗੀ। ਪ੍ਰਧਾਨ ਮੰਤਰੀ ਨੂੰ ਵੀ ਸੁਆਲ ਪੁੱਛਿਆਂ ਕਰੋ। ਕੈਨੇਡਾ ਵਰਗੇ ਦੇਸ਼ ਸਮਾਨ ਵੇਚਣ ਤੇ ਜੀ ਐਸ ਟੀ ਲਗਾਉਂਦੇ ਹਨ ਤਾਂ ਲੋ ਇਨਕਮ ਜਾਣੀਦੀ ਗ਼ਰੀਬਾਂ ਨੂੰ 20 ਹਜ਼ਾਰ ਡਾਲਰ ਤੋਂ ਘੱਟ ਕਮਾਉਣ ਵਾਲੇ ਲੋਕਾਂ ਨੂੰ ਹਰ ਤਿੰਨ ਮਹੀਨੇ ਪਿੱਛੋਂ ਇੱਕ ਪਰਿਵਾਰ, ਸੀਗਿੱਲ ਬੰਦੇ ਨੂੰ 350 ਡਾਲਰ ਤੱਕ ਜੀ ਐਸ ਟੀ ਭੱਤਾ ਦੇ ਨਾਲ ਹੀ ਕਾਰਬਨ ਟੈਕਸ 70 ਤੋਂ 150 ਡਾਲਰ ਦਿੰਦੇ ਹਨ। ਹਰ ਸਾਲ ਟੈਕਸ ਵੀ ਹਜ਼ਾਰਾਂ ਡਾਲਰ ਰਿਫੰਡ ਕਰਦੇ ਹਨ। ਜੇ ਨਕਲ ਮਾਰਨੀ ਹੋਵੇ, ਅਕਲ ਨਾਲ ਵੱਜਦੀ ਹੈ। ਬਾਹਰਲੇ ਦੇਸ਼ਾਂ ਦੀ ਰੀਸ ਤਾਂ ਹੀ ਕੀਤੀ ਜਾਵੇਗੀ। ਪਹਿਲਾਂ ਭ੍ਰਿਸ਼ਟਾ ਚਾਰ, ਰਿਸ਼ਵਤ, ਅੱਤਿਆਚਾਰ ਬੰਦ ਕਰਕੇ ਇਮਾਨਦਾਰੀ ਨਾਲ ਕੰਮ ਕਰਨ ਦੀ ਲੋੜ ਹੈ। ਆਮ ਜਨਤਾ ਕਿਸਾਨ, ਮਜ਼ਦੂਰ ਦੇ ਘਰ ਰੋਟੀ ਦੇ ਦੇਣੇ ਲੈਣੇ ਪਏ ਹਨ। ਐਸੇ ਲੋਕ ਪ੍ਰਧਾਨ ਮੰਤਰੀ ਨੂੰ ਜੀ ਐਸ ਟੀ ਦੀ ਥਾਂ ਕਾਲਜਾਂ ਕੱਢ ਕੇ ਦੇ ਸਕਦੇ ਹਨ। 
ਰਾਮ ਰਹੀਮ ਨੂੰ ਮੁਲਾਕਾਤ ਵਿੱਚ ਵੀ ਵੀ ਆਈ ਪੀ ਸਹੂਲਤ ਦਿੱਤੀ ਜਾਂਦੀ ਹੈ, ਹਨੀ ਦਾ ਪੁਲਿਸ ਰਿਮਾਂਡ ਤੇ ਰਿਮਾਂਡ ਲੈ ਰਹੀ ਹੈ। ਇਹ ਸਾਰਾ ਲੋਕ ਦਿਖਾਵਾ ਹੈ। ਰਾਮ ਰਹੀਮ ਕੋਲ ਤਾਂ ਸਾਰੇ ਸੁਆਲਾਂ ਦੇ ਜੁਆਬ ਛੁਪੇ ਪਏ ਹਨ। ਪਰ ਪੁਲਿਸ ਸਰਕਾਰ, ਮੰਤਰੀ ਪੁੱਛ-ਗਿੱਛ ਕਰਨਾ ਹੀ ਨਹੀਂ ਚਾਹੁੰਦੇ। ਰਾਮ ਰਹੀਮ ਦੀ ਜਗ੍ਹਾ ਜੇ ਕੋਈ ਹੋਰ ਮੁਜਰਮ ਬਲੈਕੀਆਂ ਹੁੰਦਾ ਤਾਂ ਵੀ ਉਸ ਨੂੰ ਛੱਡ ਕੇ ਉਸ ਦੀ ਮੂੰਹ ਬੋਲੀ ਧੀ ਜਾਂ ਪ੍ਰੇਮਿਕਾ ਨੂੰ ਕੀ ਪੁਲਿਸ ਇਸੇ ਤਰਾਂ ਧੂਹੀ ਫਿਰਦੀ? 17 ਅਗਸਤ ਨੂੰ ਤਾਂ ਸਾਧ ਵੀ ਮੀਟਿੰਗ ਵਿੱਚ ਸੀ। ਫਿਰ ਪੁਲਿਸ ਰਾਮ ਰਹੀਮ ਨੂੰ ਪੁੱਛ-ਗਿੱਛ ਕਿਉਂ ਨਹੀਂ ਕਰਦੀ? ਹਨੀ ਪਿੱਛੇ ਪੁਲਿਸ ਵਾਲੇ ਕਿਉਂ ਲੱਗੇ ਹਨ?ਗੱਲ ਟਾਲ ਰਹੇ ਹਨ। ਹਨੀ ਨੇ ਮੰਨਣਾ ਨਹੀਂ ਹੈ। ਜ਼ਨਾਨੀ ਦਾ ਹਠ ਪੱਕਾ ਹੁੰਦਾ ਹੈ। ਉਮਰ ਭਰ ਜੇਲ੍ਹ ਕੱਟਣ ਨਾਲੋਂ ਤਾਂ 14 ਦਿਨ ਰਿਮਾਂਡ ਚੰਗੀ ਹੈ। ਹਨੀ ਨੂੰ ਹੱਥ ਪੁਲਿਸ ਨੇ ਲੱਗਾ ਨਹੀਂ ਸਕਣਾ। ਜਿਸ ਦੇ ਯਾਰ ਮੰਤਰੀ ਹਨ। ਉਸ ਦਾ ਕੋਈ ਕੀ ਵਿਗਾੜ ਲਵੇਗਾ? ਸਰਕਾਰ ਨੇ ਸਾਧ ਵੀ ਤਾਂ ਪਿੰਜਰੇ ਵਿੱਚ ਤਾੜਿਆਂ ਹੈ। ਅੱਗਲੀਆਂ ਚੋਣਾਂ ਵਿੱਚ ਸਾਧ ਨੇ ਮੰਤਰੀ ਬਣਨ ਦਾ ਪੰਗਾ ਲੈਣਾ ਸੀ। ਸਾਧ ਦੇ ਬਾਹਰ ਹੁੰਦੇ ਹੋਣ ਨਾਲ ਮੰਤਰੀ ਦੀ ਕੁਰਸੀ ਖ਼ਤਰੇ ਵਿੱਚ ਸੀ।
ਕੀ ਹਰ ਪਤਨੀ, ਮਾਂ ਨੂੰ ਪਤੀ ਪੁੱਤਰ ਸੱਚੀਂ ਮੁਚੀ ਹਰ ਗੱਲ ਤੇ ਹਰ ਥਾਂ ਤੇ ਦੱਸ ਕੇ ਨਹੀਂ ਜਾਂਦੇ ਹਨ? ਅਦਿੱਤਿਆ, ਪਵਨ ਦਾ ਹਨੀ ਪੁਲਿਸ ਠਾਣੇ ਬੈਠੀ ਨੂੰ ਕੀ ਪਤਾ ਉਹ ਕਿਥੇ ਹਨ? ਹਨੀ ਦੀਆਂ ਮੋਸਟ ਵਾਨੱਟਡ ਦੀਆਂ ਫ਼ੋਟੋ ਤਾਂ ਨਿਪਾਲ ਤੱਕ ਲਾ ਦਿੱਤੀਆਂ ਸੀ। ਪੁਲਿਸ ਦੇ ਕਿਸੇ ਅਫ਼ਸਰ ਨੇ ਅੱਜ ਤੱਕ ਅਦਿੱਤਿਆ ਤੇ ਪਵਨ ਦੀ ਕੋਈ ਫ਼ੋਟੋ ਨਹੀਂ ਦਿਖਾਈ। ਜੇ ਅਦਿੱਤਿਆ ਤੇ ਪਵਨ ਨਹੀਂ ਲੱਭਦੇ। ਉਸ ਦੀ ਜਾਇਦਾਦ ਘਰ ਕੁਰਕ ਲੈਣ। ਉਨ੍ਹਾ ਦੇ ਪਰਿਵਾਰ ਨੂੰ ਤੰਗ ਕਰਨ। ਹਨੀ ਦੇ ਪਿੱਛੇ ਪੁਲਿਸ ਕਿਉਂ ਪਈ ਹੈ? ਹਨੀ ਦੇ ਗੁਨਾਹ ਹਨੀ ਨੂੰ ਪੁੱਛਣ। ਪੁਲਿਸ ਆਪਣੀ ਸਹੀ ਡਿਊਟੀ ਇਮਾਨਦਾਰੀ ਨਾਲ ਕਰ ਹੀ ਨਹੀਂ ਸਕਦੀ। ਸਰਕਾਰ, ਮੰਤਰੀ ਸਾਧ ਦੇ ਮੇਮਣੇ ਹਨ। ਮੰਤਰੀਆਂ ਦੇ ਬਲੀ ਵਾਲੀ ਕਿਰਪਾਨ ਅਜੇ ਵੀ ਡੇਰੇ ਹੱਥ 5 ਲੱਖ ਵੋਟਰ ਹੈ। ਹਨੀ ਨਾ ਸਾਧ ਤੋਂ ਸਰਕਾਰ, ਮੰਤਰੀ, ਪੁਲਿਸ ਕੋਈ ਪੁੱਛ ਗਿੱਛ ਕਰਨੀ ਨਹੀਂ ਚਾਹੁੰਦੇ। ਹਨੀ ਨਾ ਸਾਧ ਨੂੰ ਜੇਲ੍ਹ ਹੋਈ ਹੈ। ਸਾਧ ਨਾਲ ਉਸ ਦੇ ਜਮਾਈ, ਧੀਆਂ, ਪੁੱਤ ਮਾਂ ਜੇਲ੍ਹ ਵਿੱਚ 80 ਮਿੰਟ ਪਿਕਨਿਕ ਕਰਦੇ ਹਨ। ਕਰਾਵੇ ਚੌਥ ਦੀ ਸਰਗੀ ਸੰਧਾਰਾ ਮੇਵੇ ਜੇਲ੍ਹ ਵਿੱਚ ਦੇ ਕੇ ਗਏ ਹਨ। ਸਰਕਾਰ, ਮੰਤਰੀ, ਪੁਲਿਸ, ਮੀਡੀਆ, ਜਨਤਾਂ ਨੂੰ ਕੋਈ ਖ਼ਬਰ ਨਹੀਂ ਹੈ। ਮੀਡੀਆ ਸਨਸਨੀ ਇੰਨਾ ਮੂੰਹ ਅੱਡ ਕੇ ਗੀਤ ਗਾਉਣ ਵਾਲਿਆਂ ਵਾਂਗ ਪੂਰਾ ਜੋਰ ਲਾ ਕੇ, ਉੱਚੀ ਹੇਕਾਂ ਲਾ ਕੇਖ਼ਬਰ ਸੁਣਾਉਂਦੇ ਹਨ। ਚਾਹੇ ਮੂੰਹ ਵਿੱਚ ਕੋਈ ਜੁੱਤੀ ਘਸੋੜ ਦੇਵੇ। ਸਨਸਨੀ ਦੇ ਇੱਕ ਕੁੜੀ ਤੇ ਬੰਦਾ ਤਾਂ ਸਾਹ ਖਿੱਚ-ਖਿੱਚ ਅੱਖਾਂ ਥੱਲੇ ਉੱਤੇ ਕਰਦੇ ਹਨ। ਜਿਵੇਂ ਹੁਣੇ ਸਾਧ ਤੇ ਹਨੀ ਦਾ ਭੂਤ ਦੇਖਿਆ ਹੋਵੇ। ਲੱਗਦਾ ਹੁੰਦਾ ਹੈ, ਸਾਹ ਨਹੀਂ ਮੁੜਨਾ, ਅੱਖਾਂ ਉਤਾਂਹਾਂ ਹੀ ਚੜ੍ਹੀਆਂ ਰਹਿ ਜਾਣੀਆਂ ਹਨ। ਖ਼ਬਰ ਐਸੇ ਹੁੰਦੀ ਹੈ। ਸਾਧ ਨੇ ਦਾਲ ਰੋਟੀ ਜੇਲ੍ਹ ਦੇ ਅੰਦਰ ਖਾਦੀ। ਦੋ ਕੰਬਲ ਵਿੱਚ ਸੁੱਤਾ। ਦੂਜੇ ਦਿਨ ਦੀ ਖ਼ਬਰ ਹੁੰਦੀ ਹੈ। ਸਾਧ ਨੂੰ ਵੀ ਆਈ ਪੀ ਸਹੂਲਤ ਦੀ ਜਾ ਰਹੀ ਹੈ। ਜੇਲ੍ਹ ਦੇ ਅੰਦਰ ਸਾਧ ਲਈ ਤਾਜ ਮਹਿਲ ਜੈਸਾ ਹੈ। ਸਨਸਨੀ ਵਾਲੇ ਹਨੀ ਦੀ ਖ਼ਬਰ ਦੱਸਦੇ ਹਨ। ਹਨੀ ਨੇ ਬਹੁਤ ਸਾਰੇ ਖ਼ੁਲਾਸੇ ਕਰ ਦਿੱਤੇ ਹਨ। ਸਾਰੇ ਰਾਜ ਲੈਬਲਾਪ, ਸੈਲਰ ਵਿੱਚ ਹਨ। ਲੈਬਲਾਪ, ਸੈਲਰ ਨੂੰ ਲੱਭਣ ਲਈ ਅੱਧੀ ਦਰਜਨ ਪੁਲਿਸ ਕਾਰਾਂ ਪੂਰੇ ਜ਼ੋਰਾਂ ਤੇ ਸੜਕਾਂ ਤੇ ਪੰਚਕੂਲਾ ਤੋਂ ਗੁਰੂਸਰ ਮੋੜੀਆਂ, ਸੁਖਦੀਪ ਦੇ ਰਿਸ਼ਤੇਦਾਰਾਂ ਸਰਸਾ ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ ਦੌੜੀਆਂ ਫਿਰਦੀਆਂ ਹਨ। ਖ਼ਬਰ ਦੁਮੂੰਹੀ ਸੱਪਣੀ ਵਰਗੀ ਹੁੰਦੀ ਹੈ। ਹਰ ਮੀਡੀਆ ਇੱਕੋ ਖ਼ਬਰ ਦੇ ਰਿਹਾ ਹੈ। ਲੈਬਲਾਪ, ਸੈਲਰ- ਲੈਬਲਾਪ, ਸੈਲਰ। ਵੱਡਾ ਸਬੂਤ ਹਾਥ ਆਇਆ। ਪਰ ਪੁਲਿਸ ਦੇ ਹਾਲੇ ਵੀ ਹੱਥ ਖਾਲੀ ਹਨ। ਸਬ ਦੇ ਦਿਮਾਗ਼ ਸੁੱਤੇ ਹਨ। ਮੁਜਰਮ ਮੂਹਰੇ ਬੈਠਾਂ ਹੈ। ਸਬੂਤ ਲਈ ਮਸ਼ੀਨਾਂ ਤੇ ਜਕੀਨ ਹੈ। ਐਸੀ ਦੁਨੀਆ ਦਾ ਕੀ ਕਰੋਗੇ? ਨੱਚਣਾ ਆਉਂਦਾ ਨਹੀਂ ਵਿਹੜਾ ਵਿੰਗਾ।

   

Comments

Popular Posts