ਭਾਗ 40 ਪੁਲੀਸ ਹਨੀ ਵਿਚੋਂ ਕੌਣ ਕੀਹਦੀ ਪਰੇਡ ਕਰਾ ਰਿਹਾ ਹੈ? ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਸਤਵਿੰਦਰ ਕੌਰ ਸੱਤੀ ਕੈਲਗਰੀ)- ਕੈਨੇਡਾ satwinder_7@hotmail.com
ਡੇਰਾ ਸਿਰਸਾ ਵਿੱਚ ਲੜਕੀਆਂ ਬਹੁਤ ਹੀ ਗ਼ਰੀਬ ਘਰਾਂ ਤੋਂ ਸਨ। ਕਈ ਵੇਸਵਾ ਤੇ ਖੁਸਰੇ ਵੀ ਇਕੱਠੇ ਕੀਤੇ ਸਨ। ਇੰਨਾ ਤੋਂ ਸਾਧ ਅਮੀਰ ਲੋਕਾਂ ਲਈ ਧੰਦਾ ਕਰਾਉਂਦਾ ਸੀ। ਰਾਮ ਰਹੀਮ ਤੇ ਹਨੀ ਫ਼ਿਲਮ ਦਾ ਝਾਸਾ ਦੇ ਕੇ ਮਾਡਲਾਂ ਨੂੰ ਵਗਲ਼ਦੇ ਸਨ। ਕੰਟਰੋਲ ਕਰਕੇ ਸੈਕਸੀ ਤਜਰਬੇ ਕਰਦੇ ਸਨ। ਰਾਖੀ ਤੇ ਮਰੀਨਾ ਨੂੰ ਰਾਮ ਰਹੀਮ ਛੇੜਦਾ ਵੀ ਰਿਹਾ ਹੈ। ਤੇ ਤਿੰਨ ਚਾਰ ਮਹੀਨੇ ਨਾ ਹੋਰ ਕੰਮ ਕਰਨ ਦਿੱਤਾ। ਨਾਂ ਹੀ ਕੋਈ ਪੈਸਾ ਦਿੱਤਾ। ਰਾਮ ਰਹੀਮ ਇੰਨਾ ਨੂੰ ਖ਼ਰਾਬ ਕਰਦਾ ਰਿਹਾ ਹੈ। ਔਰਤਾਂ ਮਰਦਾਂ, ਸਮਲਿੰਗ ਦਾ ਸਰੀਰਕ ਸ਼ੋਸ਼ਣ ਰਾਮ ਰਹੀਮ ਤੇ ਹਨੀ ਮਿਲ ਕੇ ਕਰਦੇ ਸਨ। ਇੱਕ ਬਾਰ ਔਰਤ, ਬੰਦਾ ਰਾਮ ਰਹੀਮ ਤੇ ਹਨੀ ਦੀ ਚੁੰਗਲ ਵਿੱਚ ਫਸਦਾ ਹੈ, ਬਾਹਰ ਨਹੀਂ ਜਾ ਸਕਦਾ। ਬਾਹਰ ਸਕਿਉਰਿਟੀ ਗਾਰਡ, ਕਮਾਂਡੋ ਸਨ। ਔਰਤ ਬੰਦੇ ਅੰਦਰ ਸ਼ਰਬਤ ਦੇ ਬਹਾਨੇ ਅਫ਼ੀਮ ਦੀ ਗੋਲੀ ਗਈ ਹੁੰਦੀ ਸੀ। ਸਾਧ ਤੇ ਭਗਤਾਂ ਅੰਦਰ ਭੜਥੂ ਪੈਂਦਾ ਸੀ। ਸੁਰਤ ਹੀ ਨਹੀਂ ਰਹਿੰਦੀ ਕੀ ਕਰਦੇ ਹਨ? ਡੇਰੇ ਸਿਰਸਾ ਵਿੱਚ ਕੋਈ ਵੀ ਰਾਮ ਰਹੀਮ ਤੇ ਹਨੀ ਦੀ ਹਵਸ ਨਹੀਂ ਬਚਿਆ। ਸਬ ਡਰਦੇ ਮਾਰੇ ਚੁੱਪ ਸਨ। ਸ਼ਰਮੋ ਸ਼ਰਮੀ ਅੰਦਰ ਵੜਿਆ ਨਾਗ਼ਾ ਕਹੇ ਮੈਥੋਂ ਡਰਿਆ। ਬੱਚ ਕੇ ਰਹੋ ਰੇ ਬਾਬਾ। ਹਨੀ ਨੇ ਹੱਦ ਹੀ ਕਰ ਦਿੱਤੀ। ਸਾਰੇ ਜੁਆਬ ਝੂਠ ਦੱਸ ਰਹੀ ਹੈ। ਪੁਲੀਸ ਤੇ ਮੀਡੀਆ ਨੂੰ ਹਨੀ ਬਰਾਤੀਆਂ ਵਾਂਗ ਆਪਣੇ ਨਾਲ ਲਈ ਫਿਰਦੀ ਹੈ। ਹਨੀ ਮਰਦਾ ਨਾਲ ਘੁੰਮਣ ਫਿਰਨ ਦੀ ਸ਼ਕੀਨ ਹੈ। ਸੋ ਪੁਲੀਸ ਵਾਲੇ ਹਨੀ ਨੂੰ ਘੁੰਮਾ ਰਹੇ ਹਨ। ਮੀਡੀਆ ਵਾਲੇ ਫ਼ੋਟੋ ਖਿੱਚ ਰਹੇ ਹਨ ਤੇ ਵੀਡੀਉ ਬਣਾ ਰਹੇ ਹਨ। ਕਹਾਣੀਆਂ ਲਿਖ ਰਹੇ ਹਨ। ਪੁਲੀਸ ਤੇ ਮੀਡੀਆ ਨੂੰ ਹਨੀ ਲੱਲੂ ਬਣਾ ਰਹੀ ਹੇ। ਪੁਲੀਸ ਤੇ ਮੀਡੀਆ ਨੂੰ ਹਨੀ ਬੇਵਕੂਫ਼ ਬਣਾ ਰਹੀ ਹੈ। ਜੇਲ੍ਹ ਵਿੱਚ ਬੰਦ ਰਹਿਣ ਦੀ ਬਜਾਏ ਪੁਲੀਸ ਤੇ ਮੀਡੀਆ ਤੋਂ ਤਾਜ਼ੀ ਹਵਾ ਵਿੱਚ ਸੜਕਾਂ ਨਪਾਉਂਦੀ ਫਿਰਦੀ ਹੈ। 6 ਦਿਨ ਸੁਹਰਿਆਂ ਨਾਲ ਸੈਰ ਸਪਾਟੇ ਵਿੱਚ ਲੰਘਣੇ ਹਨ। ਹਨੀ ਇਕੱਲੀ ਪੁਲੀਸ ਤੇ ਮੀਡੀਆ ਵਾਲੇ ਅਣਗਿਣਤ ਹਨ। ਇਕੱਲੀ ਜ਼ਨਾਨੀ ਹਨੀ ਨੇ ਪੁਲੀਸ ਤੇ ਮੀਡੀਆ ਦੀਆਂ ਦੌੜਾਂ ਐਸੀਆਂ ਲਵਾਈਆਂ ਹਨ। ਬਗੈਰ ਖਾਏ ਪਾਣੀ ਪੀਤੇ ਹਨੀ ਮਗਰ ਬੱਸਾਂ ਕਾਰਾਂ ਤੇ ਲੱਗੇ ਹਨ। ਡੇਰੇ ਸਿਰਸਾ ਦੇ ਭਗਤਾਂ ਨੇ ਤਾਂ ਚੰਬਾ ਦੇ ਡਾਕੂਆਂ ਤੋਂ ਵੀ ਵੱਧ ਪੁਲੀਸ, ਮੀਡੀਆ ਨੂੰ ਪ੍ਰੇਸ਼ਾਨ ਕੀਤਾ ਹੈ। ਹੁਣ ਪੁਲੀਸ ਤੇ ਮੀਡੀਆ ਨੂੰ ਇੱਕ ਫ਼ਰਾਰੀ ਸਮੇਂ ਦਾ ਟਿਕਾਣਾ ਦਿਖਾਉਣ ਲਈ 100, 400 ਕਿੱਲੋਮੀਟਰ ਦੀ ਦੌੜ ਹਨੀ ਲੁਆ ਸਕਦੀ ਹੈ। ਕਦੇ ਦਿੱਲੀ ਕਦੇ ਪੰਜਾਬ ਕਿਧਰ ਵੀ ਇਸ਼ਾਰਾ ਕਰ ਸਕਦੀ ਹੈ। ਪੁਲੀਸ ਵਾਲੇ ਤੇ ਮੀਡੀਆ ਉਵੇ ਕਲਾਵਾਜੀਆਂ ਲਗਾਉਗੇ। ਹੁਣ ਉਨੀ ਹੀ ਲੰਬੀ ਰੇਸ ਲਗਾਉਣੀ ਹੀ ਪੈਣੀ ਹੈ। ਪੁਲੀਸ ਤੇ ਮੀਡੀਆ ਹਨੀ ਨੂੰ ਥਾਂ-ਥਾਂ ਘੁਮਾਉਣ ਲਈ ਗੱਡੀਆਂ ਵਿੱਚ ਪਟਰੋਲ ਫੁੱਲ ਰੱਖਣ। ਥੋਡਾ ਸਾਰਿਆਂ ਦਾ ਏਕਾ ਵੇ ਮੈਂ ਇਕੱਲੀ ਦੈਗੜੀ। ਪੁਲੀਸ ਜਾਂ ਹਨੀ ਵਿਚੋਂ ਕੌਣ ਕੀਹਦੀ ਪਰੇਡ ਕਰਾ ਰਿਹਾ ਹੈ? ਹਨੀ ਨੂੰ ਲੱਗਦਾ ਹੈ। ਕੋਈ ਕਸਰ ਬਾਕੀ ਰਹਿ ਗਈ ਜੋ ਅਜੇ ਵੀ ਪੁਲੀਸ ਹਨੀ ਇੱਕ ਦੂਜੇ ਦੀ ਪਰੇਡ ਤੇ ਊਠੱਕ, ਬੈਠਕ ਕਰਾ ਰਹੇ ਹਨ। ਹਨੀ ਪਹਿਲੀ ਥਾਂ ਸੁਖਦੀਪ ਕੌਰ ਦੇ ਘਰ ਬਠਿੰਡੇ ਪੁਲੀਸ ਨਾਲ ਗਈ ਤਾਂ ਹਨੀ ਨੂੰ ਜਗਾ ਦੀ ਪਛਾਣ ਹੀ ਨਹੀਂ ਆਈ। ਜੇ ਉੱਥੇ ਗਈ ਹੋਵੇ ਤਾਂਹੀ ਪਛਾਣੇਗੀ ਤੇ ਉੱਥੋਂ ਦੀਆਂ ਨਿਸ਼ਾਨੀ ਪੁਲੀਸ ਨਾਲ ਹਨੀ ਸਾਂਝੀਆਂ ਕਰੇਗੀ। ਸੁਖਦੀਪ ਕੌਰ ਦੇ ਘਰ ਦੇ ਗੁਆਂਢੀਆਂ ਦਾ ਕਹਿਣਾ ਹੈ। ਇੱਥੇ ਕੋਈ ਨਹੀਂ ਰਹਿੰਦਾ। ਨਾ ਹੀ ਕੋਈ ਆਇਆ ਦਿਸਿਆ ਹੈ। ਸਿਰਫ਼ ਸੁਖਦੀਪ ਕੌਰ ਦਾ ਪਤੀ ਆਉਂਦਾ ਜਾਂਦਾ ਹੈ। ਹੋ ਸਕਦਾ ਹੈ। ਹਨੀ ਕਾਰ ਦੀ ਡਿੱਕੀ ਵਿੱਚ ਬੈਠ ਕੇ ਗਈ ਹੋਵੇ। ਅੱਗੇ ਵੀ ਹਨੀ ਵਿਸ਼ਾਲ ਗੁਪਤਾ ਨਾਲ ਸਾਧ ਕੋਲ ਕਾਰ ਦੀ ਡਿੱਕੀ ਵਿੱਚ ਬੈਠ ਕੇ ਜਾਂਦੀ ਰਹੀ ਹੈ। ਚੋਰੀ ਯਾਰੀ ਐਸੇ ਹੀ ਹੁੰਦੀ ਹੈ। ਹਨੀ ਪੁਲੀਸ ਨੂੰ  ਗੁਮਰਾਹ ਕਰ ਰਹੀ ਹੈ। 5 ਅਕਤੂਬਰ ਨੂੰ ਹਨੀ ਪੁਲੀਸ ਨੂੰ 12 ਘੰਟੇ ਪਰੇਡ ਕਰਾਉਂਦੀ ਰਹੀ ਹੈ। ਸਾਰਾ ਦਿਨ ਹਨੀ ਨੇ ਪੁਲੀਸ ਤੇ ਮੀਡੀਆ ਨੂੰ ਗਧੀ ਗੇੜ ਪਾਈ ਰੱਖਿਆ। ਪਰ ਪੁਲੀਸ ਨੂੰ ਕੋਈ ਸਬੂਤ ਨਹੀਂ ਲੱਭਾ। ਹਨੀ ਪੁਲੀਸ ਵਾਲਿਆਂ ਨੂੰ ਧਮਕੀ ਦੇ ਚੁੱਕੀ ਹੈ। ਉਸ ਦਾ ਕਹਿਣਾ ਸੀ, “ ਤੁਸੀਂ ਮੈਨੂੰ ਤੰਗ ਕਰਕੇ ਸੁਆਲ ਨਹੀਂ ਪੁੱਛ ਸਕਦੇ ਨਾ ਹੀ ਮੈਨੂੰ ਟੱਚ ਕਰ ਸਕਦੇ ਹੋ। ਪੁਲੀਸ ਨੇ ਜੁਆਬ ਦਿੱਤਾ, “ ਮਹਿਲਾ ਪੁਲੀਸ ਤੰਗ ਕਰਕੇ ਸੁਆਲ ਪੁੱਛੇਗੀ, ਤੈਨੂੰ ਟੱਚ ਵੀ ਕਰੇਗੀ। ਹਨੀ ਨੇ ਅਦਿੱਤਿਆ, ਪਵਨ, ਗੋਭੀ ਸਿੰਘ ਦੇ ਟਿਕਾਣੇ ਰਾਜਸਥਾਨ, ਪੰਜਾਬ, ਹਰਿਆਣਾ ਵਿੱਚ ਦੱਸੇ ਹਨ। ਉਹ ਟਿਕਾਣੇ ਵੀ ਝੂਠ ਹੀ ਹਨ। ਹੁਣ ਪੁਲੀਸ ਵਾਲੇ ਹਨੀ ਤੋਂ ਅੱਕ ਗਏ ਹਨ। ਨਾਰਕੋ ਟੈੱਸਟ ਕਰਾਉਣ ਦੀ ਅਦਾਲਤ ਵਿੱਚ ਅਰਜ਼ੀ ਪੁਲੀਸ ਵਾਲੇ ਦੇਣ ਵਾਲੇ ਹਨ। ਨਾਰਕੋ ਟੈੱਸਟ ਵਿੱਚ ਟੈੱਸਟ ਕਟਨ ਵਾਲੇ ਨੂੰ ਇੱਕ ਦਵਾਈ ਸੋਡੀਅਮ ਪੈਟਾਥਰਟ ਦਿੱਤੀ ਜਾਂਦੀ ਹੈ। ਜਿਸ ਨਾਲ 50% ਦਿਮਾਗ਼ ਕੰਮ ਕਰਨੋਂ ਹੱਟ ਜਾਂਦਾ ਹੈ। ਜਿਸ ਨਾਲ ਸ਼ੈਤਾਨ ਦਿਮਾਗ਼ ਕੰਮ ਕਰਨੋਂ ਹੱਟ ਜਾਂਦਾ ਹੈ। ਦਿਮਾਗ਼ ਸੌਂ ਜਿਹਾ ਬੇਹੋਸ਼ ਹੋ ਜਾਂਦਾ ਹੈ। ਜੂਠ ਬੋਲਣ ਲਈ ਦਿਮਾਗ਼ ਤੇ ਜ਼ੋਰ ਦੇਣਾ ਪੈਂਦਾ ਹੈ। ਦਿਮਾਗ਼ ਵਿੱਚ ਚੁਸਤੀ ਬਣਦੀ ਹੈ। ਡਰ ਨਾਲ ਸਾਹ ਵੀ ਚੜ੍ਹਦਾ ਹੈ। ਝੂਠਾ ਬੰਦਾ ਬਾਂਦਰ ਵਾਂਗ ਬਹੁਤ ਟਪੂਸੀਆਂ ਮਾਰਦਾ ਹੈ। ਸੱਚ ਬੋਲਣ ਲਈ ਦਿਮਾਗ਼ ਬਹੁਤਾ ਤੇਜ਼ ਨਹੀਂ ਚਾਹੀਦਾ। ਤਾਂਹੀ ਸੱਚ ਬੋਲਣ ਵਾਲੇ ਨੂੰ ਲੋਕ ਭੋਲਾ ਕਹਿੰਦੇ ਹਨ। ਸੱਚ ਬੋਲਣ ਵਾਲਾ ਬੰਦਾ ਸਾਊ ਲੱਗਦਾ ਹੈ। ਜੋ ਲੋਕ ਬਹੁਤ ਜ਼ਿਆਦਾ ਚਾਲੂ ਹੁੰਦੇ ਹੁੰਦੇ ਹਨ। ਜੋ ਬਹੁਤ ਜ਼ਿਆਦਾ ਦਵਾਈਆਂ ਖਾਂਦੇ ਤੇ ਬਹੁਤ ਤਰਾਂ ਦੇ ਨਸ਼ੇ ਕਰਦੇ ਹਨ। ਐਸੇ ਹਨੀ ਵਰਗੇ ਬਹੁਤੇ ਚੁਸਤ ਦਿਮਾਗ਼ ਤੇ ਨਾਰਕੋ ਟੈੱਸਟ ਦਾ ਕੋਈ ਅਸਰ ਨਹੀਂ ਹੁੰਦਾ। ਬਹੁਤ ਵੱਡੇ ਕ੍ਰਾਈਮ ਕਰਨ ਵਾਲਿਆਂ ਤੇ ਇਹ ਟੈੱਸਟ ਕੀਤਾ ਜਾਂਦਾ ਹੈ। ਇੱਕ ਹੋਰ ਲਾਈ ਡੀਟਇਟਰ ਝੂਠ ਫੜਨ ਵਾਲੀ ਮਸ਼ੀਨ ਝੂਠ ਬੋਲਣ ਵਾਲਿਆਂ ਬੰਦਿਆਂ ਤੇ ਕੀਤਾ ਜਾਂਦਾ ਹੈ। ਬਲੱਡ ਪ੍ਰੈਸ਼ਰ,ਦਿਲ ਦੀ ਧੜਕਣ, ਚਿਹਰੇ ਤੇ ਅੰਗਾਂ ਦੀ ਹਰਕਤ ਤੋਂ ਬੁੱਧੀ ਜੀਵੀ ਸੱਚੇ ਝੂਠੈ ਬੰਦੇ ਨੂੰ ਪਛਾਂਣ ਲੈਂਦੇ ਹਨ। ਮੈਡੀਕਲ ਸਟੂਡੈਂਟ ਜੌਨ ਲਾਰਸਮ ਨੇ 1921 ਵਿੱਚ ਖੋਜ਼ ਕੀਤੀ। ਇਸ ਵਿੱਚ ਬੰਦਾ ਸਹੀ, ਤੇ ਗ਼ਲਤ ਗੱਲਾਂ ਕਰੀ ਜਾਂਦਾ ਹੈ। ਪਰ ਸੱਚ ਬੋਲਣ ਵੇਲੇ ਸਰੀਰ ਡਰਦਾ ਨਹੀਂ ਹੈ। ਸਰੀਰ ਨੂੰ ਕੁੱਝ ਬਹੁਤੀ ਸ਼ਕਤੀ ਵਰਤਣ ਦੀ ਲੋੜ ਨਹੀਂ ਹੈ। ਪਰ ਕਈ ਸੱਚ ਝੂਠ ਤੋਂ ਵੀ ਵੱਧ ਲੁਕਾਉਣ ਪੈਂਦੇ ਹਨ। ਇਸ ਲਈ ਸੱਚ ਬੋਲਣ ਲੱਗਾ ਬੰਦਾ ਤਾਂ ਡਰੇ ਘਬਰਾਏਗਾ। ਉਵੇ ਹੀ ਜਿਵੇਂ ਜਦੋਂ ਬੰਦਾ ਝੂਠ ਬੋਲਦਾ ਹੈ। ਤਾਂ ਬੰਦੇ ਦਾ ਸਰੀਰ ਨੌਰਮਲ ਨਹੀਂ ਹੁੰਦਾ। ਚਮੜੀ ਠੰਢੀ ਪੈਣ ਲੱਗਦੀ ਹੈ। ਅੱਖਾਂ ਚਲਾਕੀ ਨਾਲ ਘੁੰਮਾਉਂਦਾ ਹੈ। ਨੌਰਮਲ ਨਾਲੋਂ ਬਲੱਡ ਪ੍ਰੈਸ਼ਰ ਬਹੁਤ ਵੱਧ, ਘੱਟ ਜਾਂਦਾ ਹੈ। ਇਹ ਸਾਰੇ ਤੱਤਾਂ ਦੀ ਖੋਜ ਟੈੱਸਟ ਕਰਨ ਵਾਲੇ ਨੂੰ ਕਰਨੀ ਪੈਂਦੀ ਹੈ। ਇਸ ਲਈ ਲਾਈ ਡੀਟਇਟਰ ਝੂਠ ਫੜਨ ਵਾਲੀ ਮਸ਼ੀਨ ਨਾਲੋਂ ਨਾਰਕੋ ਟੈੱਸਟ ਠੀਕ ਹੈ। ਜਿਸ ਵਿੱਚ ਬੰਦਾ ਆਪੇ ਸੱਚ ਬੋਲੀ ਜਾਂਦਾ ਹੈ। ਦੇਖਦੇ ਰਹੋ, ਹਨੀ ਨਾਲ ਕੀ ਕੀ ਹੁੰਦਾ ਹੈ?
ਹਰਿਆਣਾਂ ਕਮਿਸ਼ਨਰ ਏ ਐਸ ਚਾਵਲਾ ਨੇ ਦੱਸਿਆ ਹੈ,” ਪੁਲੀਸ ਨੂੰ ਕੋਰਟ ਵਿੱਚ ਪੇਸ਼ ਕਰਨ ਲਈ ਸਬੂਤ ਇਕੱਠ ਕਰਨੇ ਪੈਂਦੇ ਹਨ। ਹਨੀ ਨੇ ਸਵਾ ਕਰੋੜ ਰੁਪਏ ਹਿੰਸਾ ਕਰਨ ਵਾਲੇ ਲੋਕਾਂ ਵਿੱਚ ਵੰਡੇ ਹਨ। ਹਨੀ ਦਿੱਲੀ 2 ਦਿਨ, ਰਾਜਸਥਾਨ, ਬਠਿੰਡਾ ਰਹੀ ਹੈ। ਸੁਖਦੀਪ ਕੌਰ ਦੇ ਉਸ ਘਰ ਵਿੱਚ ਨਹੀਂ ਰਹੀ। ਜਿੱਥੇ ਉਹ ਪੁਲੀਸ ਨੂੰ ਲੈ ਕੇ ਗਈ ਹੈ। ਹਨੀ ਨੇ ਰਹਿਣ ਵਾਲਾ ਘਰ ਸਹੀ ਨਹੀਂ ਦਿਖਾਇਆ ਹੈ। ਪੂਰਾ ਦਿਨ ਗੁਮਰਾਹ ਹੀ ਕੀਤਾ ਹੈ। ਪੰਜਾਬ ਦੇ ਬਠਿੰਡਾ ਵਿੱਚ ਅਸੀਂ ਹਨੀ ਨੂੰ ਦੋ ਥਾਵਾਂ ਤੇ ਲੈ ਕੇ ਗਏ। ਉਹ ਸਾਰਾ ਝੂਠ ਬੋਲ ਚੁੱਕੀ ਹੈ। ਉੱਥੇ ਉਹ ਰਹੀ ਹੀ ਨਹੀਂ ਸੀ। ਹਨੀ ਹਰ ਗੱਲ ਭੂਲਕੜ ਵਾਂਗ ਕਰਦੀ ਹੈ। ਲਗਦਾ ਹੈ। ਅਮੀਰਖਾਨ ਦੀ ਮੂਵੀ ਗਜਨੀ ਦੇਖੀ ਹੋਣੀ ਹੈ। ਪਾਪਾ ਦਾ ਬਾਪ ਬੇਟੀ ਦਾ ਰਿਸ਼ਤਾ 25 ਅਗਸਤ ਦਾ ਸਾਰਾ ਸੀਨ ਚੇਤੇ ਹੈ। ਜਿਥੇ ਭਗੋੜਾ ਹੋ ਕੇ ਲੁਕੀ ਉਹ ਸਬ ਭੁੱਲ ਗਈ। ਪੁਲੀਸ ਵਾਲੇ ਮੁਰਦੇ ਬੋਲਣ ਲਾ ਲੈਂਦੇ ਹਨ। ਇਹ ਕਿਧਰ ਦੀ ਪਾਪਾ ਦੀ ਪਰੀ ਹੈ?(ਹਨੀ ਜੋ ਪਾਪਾਂ ਨਾਲ  ਭਰੀ ਹੈ।) ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਡੇਰੇ ਸਿਰਸਾ ਵਿਚੋਂ ਜੋ ਹਾਰਡ ਡਿਸਕ ਮਿਲੀ ਹੈ। ਹਾਰਡ ਡਿਸਕ ਏਡੀ ਨੂੰ ਦੇ ਦਿੱਤੀ ਹੈ। ਉਸ ਵਿੱਚ ਸਾਧ ਰਾਮ ਰਹੀਮ ਤੇ ਲੱਗੇ ਅਪਰਾਧਾਂ ਦੇ ਸਾਰੇ ਸਬੂਤ ਹਨ। 700 ਕਰੋੜ ਦੀ ਜਾਇਦਾਦ ਧੰਨ ਦੇ ਦੇਣ ਲੈਣ ਦੀ ਕੀਤਾ ਹੈ। ਹੁਣ ਪੰਚਕੂਲਾ ਦੇ ਜਾਨ-ਮਾਲ ਦਾ ਨੁਕਸਾਨ ਕਰਨ ਵਾਲੇ 45 ਹੋਰ ਡੇਰੇ ਦੇ ਮੁਖੀਆਂ ਬਿਪਾਸਨਾ, ਡੇਰੇ ਦੇ ਵਕੀਲ ਨੂੰ ਵੀ ਪੁਲੀਸ ਨੇ ਠਾਣੇ ਸੱਦਿਆ ਹੈ। ਰਾਮ ਰਹੀਮ ਦੀ ਪਤਨੀ ਹਰਜੀਤ ਕੌਰ ਦੇ ਅੰਮ੍ਰਿਤਧਾਰੀ ਭਤੀਜੇ ਨੇ ਦੱਸਿਆ, “ ਰਾਮ ਰਹੀਮ ਨੇ ਵਿਆਹ ਵਾਲੇ ਦਿਨ ਸਹੁਰਿਆ ਤੋਂ ਜੀਪ ਮੰਗੀ ਸੀ। ਹੁਣ ਵੀ ਜਦੋਂ ਆਉਂਦਾ ਹੈ। ਸ਼ਰਾਬ ਮੀਟ ਮੰਗਦਾ ਹੈ। ਸਾਨੂੰ ਗਾਲ਼ਾ ਕੱਢਦਾ ਹੈ। ਰਾਮ ਰਹੀਮ ਦੇ ਸਾਲੇ ਡੇਰੇ ਨਹੀਂ ਜਾਂਦੇ ਸੀ। ਗੁਰਜੰਟ ਰਾਜਸਥਾਨੀ ਨੂੰ ਨਾਲ ਲਾ ਕੇ ਇਸ ਰਾਮ ਰਹੀਮ ਨੇ ਗੁਰ ਗੱਦੀ ਖੋ ਲਈ। 28, 29 ਅਗਸਤ, 2017 ਨੂੰ ਡੇਰੇ ਸਿਰਸਾ ਵਿਚੋਂ 14 ਲੜਕੇ ਤੇ 19 ਕੁੜੀਆਂ ਸੋਸ਼ਲ ਸਰਵਿਸ ਤੇ ਪੁਲੀਸ ਨੂੰ ਲੱਭੀਆਂ ਸੀ। ਮੁੰਡਿਆਂ ਨੂੰ ਕਰਨਾਲ ਦੇ ਚੈਇਲਡ ਕੇਰਿਨਸ ਸੈਚੂਏਸ਼ਨ ਵਿੱਚ ਭੇਜਿਆ। ਲੜਕੀਆਂ ਨੂੰ ਸੋਨੀਪਤ ਬਾਲ ਗਰਾਮ ਰਾਈ ਭੇਜਿਆ ਗਿਆ। ਕਈਆਂ ਦੇ ਮਾਂ-ਬਾਪ ਲੱਭ ਗਏ। ਪਹਿਲਾਂ 9 ਬੱਚੇ ਮਾਪੇ ਲੈ ਗਏ ਸਨ। 5 ਬੱਚਿਆਂ ਨੂੰ ਘਰ ਲਭ ਕੇ ਵਾਪਸ ਕਰ ਦਿੱਤਾ ਹੈ। ਕਈ ਮਾਪੇ ਨਹੀਂ ਲੱਭੇ ਹਨ। ਇੱਕ ਔਰਤ ਸਵਿੱਤਰੀ ਆਪਣੀ ਨਾਤੀ ਨੂੰ ਲੈ ਕੇ ਗਈ ਹੈ। ਉਸ ਦਾ ਕਹਿਣਾ ਹੈ। , ਘਰ ਦੀ ਹਾਲਤ ਠੀਕ ਨਹੀਂ ਸੀ। ਡੇਰਾ ਦੇ ਭਗਤਾਂ ਦੇ ਕਹਿਣ ਤੇ ਨਾਤੀ ਕੁੜੀ ਨੂੰ 2009 ਵਿੱਚ ਡੇਰੇ ਛੱਡ ਆਈ ਸੀ। ਸ਼ੁਰੂ ਵਿੱਚ ਬਚੀ ਨੂੰ ਮਿਲਣ ਦਿੱਤਾ ਜਾਂਦਾ ਸੀ। ਜਦੋਂ ਡੇਰੇ ਦੀਆਂ ਗ਼ਲਤ ਗੱਲਾਂ ਸੁਣੀਆਂ ਤਾਂ ਕਈ ਬਾਰ ਮਿਲਣ ਦੀ ਕੋਸ਼ਿਸ਼ ਕੀਤੀ। ਪਰ ਮਿਲਣ ਨਹੀਂ ਦਿੱਤਾ ਜਾਂਦਾ ਸੀ। ਨਾਂ ਹੀ ਫ਼ੋਨ ਤੇ ਗੱਲ ਕਰਾਉਂਦੇ ਸੀ। ਡੇਰੇ ਦੇ ਪ੍ਰਬੰਧਕਾਂ ਦਾ ਕਹਿਣਾ ਸੀ, “ ਬੱਚੇ 18 ਸਾਲਾਂ ਹੋਣ ਤੇ ਹੀ ਮਿਲ ਸਕਦੇ ਹਨ। ਹੁਣ ਸਰਕਾਰ ਦੀ ਮਦਦ ਨਾਲ ਬੱਚੀ ਮਿਲ ਗਈ ਹੈ। ਸੱਚੀ ਗੱਲ ਹੈ ਕਿ ਸਾਧ ਜੇਲ੍ਹ ਵਿੱਚ ਹੈ। ਇਸੇ ਲਈ ਤਾਂ ਬੱਚੀ ਮਿਲ ਗਈ ਹੈ। ਐਸੀ ਜਗ੍ਹਾ ਕਦੇ ਕੋਈ ਆਪਣੇ ਬੱਚੇ ਨਾ ਭੇਜੇ।

Comments

Popular Posts