ਭਾਗ 41 ਮੌਤ ਨਾਂ ਪੁੱਛੇ ਉਮਰਾਂ, ਨਾਂ ਦੇਖੇ ਦਿਨ ਰਾਤ ਆਪਣੇ ਪਰਾਏ
WEDNESDAY, OCTOBER 19, 2016
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com ਮੌਤ ਦਾ ਨਾਮ ਸੁਣਦੇ ਹੀ ਚੁੱਪ ਤਣ ਜਾਂਦੀ ਹੈ। ਇਸ ਦਾ ਖ਼ੌਫ਼ ਉਹੀ ਜਾਣਦਾ ਹੈ। ਜਿਸ ਉੱਤੇ ਇਹ ਬਿਪਤਾ ਪੈਂਦੀ ਹੈ। ਜਿਸ ਦਾ ਆਪਦਾ ਜਦੋਂ ਕੋਈ ਮਰਦਾ ਹੈ। ਫਿਰ ਪਤਾ ਲੱਗਦਾ ਹੈ। ਮੌਤ ਨੂੰ ਸਹਿਣਾ ਕਿੰਨਾ ਔਖਾ ਹੈ? ਮੌਤ ਕਿਸੇ ਨੂੰ ਨਹੀਂ ਬਖ਼ਸ਼ਦੀ। ਵੱਡੇ-ਛੋਟੇ ਸਬ ਨਿਗਲ ਜਾਂਦੀ ਹੈ। ਮੌਤ ਨਾਂ ਪੁੱਛੇ ਉਮਰਾਂ ਨਾਂ ਦੇਖੇ ਦਿਨ ਰਾਤ। ਇਸ਼ਕ ਨਾਂ ਦੇਖੇ ਰੂਪ-ਰੰਗ, ਨਾਂ ਦੇਖੇ ਜਾਤ-ਕੁਜਾਤ। ਕਈ ਤਾਂ ਮੌਤ ਤੋਂ ਡਰਦੇ ਹੀ ਮਰ ਜਾਂਦੇ ਹਨ। ਏਅਰਪੋਰਟ ਉੱਤੇ ਬਹੁਤ ਲੋਕ ਸਨ। ਬਹੁਤੇ ਲੋਕ ਖ਼ੁਸ਼ ਦਿਖਾਈ ਦੇ ਰਹੇ ਸਨ। ਕਈ ਜਹਾਜ਼ ਚੜ੍ਹਨ ਲਈ ਆਏ ਸਨ। ਕਈਆਂ ਨੇ ਅਜੇ ਧਰਤੀ ਉੱਤੇ ਪੈਰ ਹੀ ਰੱਖਿਆ ਸੀ। ਤਾਰੋ ਨੂੰ ਇੰਨਾ ਦਾ ਹਾਸਾ ਚੰਗਾ ਨਹੀਂ ਲੱਗ ਰਿਹਾ ਸੀ। ਗ਼ਮੀ-ਖ਼ੁਸ਼ੀ ਵਿੱਚ ਲੋਕਾਂ ਦੇ ਨਾਲ ਚੱਲਣਾ ਪੈਦਾ ਹੈ। 8 ਘੰਟੇ ਦਾ ਸਫ਼ਰ ਸਾਲ ਜਿੱਡਾ ਲੰਬਾ ਹੋ ਗਿਆ ਸੀ। ਮੁੱਕਣ ਵਿੱਚ ਨਹੀਂ ਆ ਰਿਹਾ ਸੀ। ਤਾਰੋ ਨੇ ਦੋ ਬਾਰ ਜੂਸ ਪੀਤਾ। ਗਾਮੇ ਨੇ ਚਾਰ ਪੈੱਗ ਵਿਸਕੀ ਦੇ ਪੀ ਲਏ ਸਨ। ਸ਼ਰਾਬ ਦਾ ਕੋਟਾ ਪੂਰਾ ਕਰਨ ਲਈ ਗ਼ਮੀ-ਖ਼ੁਸ਼ੀ ਦਾ ਸਹਾਰਾ ਲਿਆ ਜਾਂਦਾ ਹੈ। ਗਾਮੇ ਨੇ ਸਫ਼ਰ ਸੌਂ ਕੇ ਕੱਢ ਦਿੱਤਾ ਸੀ। ਏਅਰਪੋਰਟ ਉੱਤੇ ਬੰਤਾ ਲੈਣ ਆਇਆ ਸੀ। ਬੰਤੇ ਨੇ ਦੋਨਾਂ ਨਾਲ ਕੋਈ ਗੱਲ ਨਹੀਂ ਕੀਤੀ। ਬੰਤਾ ਘਰ ਜਾ ਕੇ ਹੀ ਗੱਲਾਂ ਕਰਨੀਆਂ ਚਾਹੁੰਦਾ ਸੀ। ਏਅਰਪੋਰਟ ਤੋਂ ਜਦੋਂ ਘਰ ਪਹੁੰਚੇ। ਤਾਰੋ ਨੇ ਸਾਰੇ ਘਰ ਵਿੱਚ ਗੇੜਾ ਦੇ ਦਿੱਤਾ। ਉਹ ਸੋਨੂੰ ਨੂੰ ਆਵਾਜ਼ਾਂ ਮਾਰ ਰਹੀ ਸੀ, “ ਸੋਨੂੰ ਕਿਥੇ ਹੈ? ਐਡੇ ਵੱਡੇ ਘਰ ਵਿੱਚੋਂ ਬੰਦਾ ਲੱਭਣਾ ਕਿਹੜਾ ਸੌਖਾ ਹੈ? ਹੁਣ ਤਾਂ ਤੂੰ ਬਾਹਰ ਆ ਜਾ। ਹੁਣ ਤੂੰ ਬੱਚਾ ਨਹੀਂ ਹੈ। ਮਾਂ ਨਾਲ ਲੁੱਕਮ ਛਿਪੀ ਦਾ ਖੇਡ ਖੇਡਦਾ ਹੈ। ਮੈਨੂੰ ਹੋਰ ਨਾਂ ਸਤਾ। “ ਗਾਮੇ ਨੇ ਕਿਹਾ, “ ਘਰ ਹੁੰਦਾ, ਉਸ ਨੇ ਆ ਜਾਣਾ ਸੀ। ਦੋਨੇਂ ਹੀ ਕੰਮ ਤੇ ਗਏ ਹੋਣੇ ਹਨ। ਉਸ ਨਾਲ ਮੈਂ ਵੀ ਲੜਨਾ ਹੈ। ਜੇ ਐਡੀ ਛੇਤੀ ਸੱਦਣਾ ਸੀ। ਐਸਾ ਘਟੀਆਂ ਬਹਾਨਾ ਬਣਾਉਣ ਦੀ ਕੀ ਲੋੜ ਸੀ? “ ਬੰਤੇ ਨੇ ਕਿਹਾ, “ ਤੁਸੀਂ ਨਹਾ ਲਵੋ। ਮੈਂ ਚਾਹ ਪਾਣੀ ਲੈ ਕੇ ਆਉਂਦਾ ਹਾਂ। “ ਤਾਰੋ ਨੇ ਕਿਹਾ, “ ਤੂੰ ਚਾਹ ਕਿਉਂ ਬਣਾਵੇਗਾ? ਬਹੂ ਆਪੇ ਬਣਾਵੇਗੀ। ਉਨ੍ਹਾਂ ਦੇ ਆਇਆਂ ਤੋਂ ਇਕੱਠੇ ਹੀ ਚਾਹ ਪੀਵਾਂਗੇ। “ ਬੰਤਾ ਚਾਹ ਬਣਾ ਕੇ ਲੈ ਆਇਆ ਸੀ। ਬੰਤੇ ਨੇ ਚਾਹ ਦੋਨਾਂ ਦੇ ਮੂਹਰੇ ਰੱਖ ਦਿੱਤੀ ਸੀ। ਬੰਤਾ ਬਾਥਰੂਮ ਵਿੱਚ ਜਾ ਕੇ ਰੋਣ ਲੱਗ ਗਿਆ। ਤਾਰੋ ਨੂੰ ਵਿੜਕ ਆ ਗਈ। ਉਸ ਨੇ ਕਿਹਾ, “ ਬੰਤੇ ਕੀ ਗੱਲ ਹੈ? ਤੂੰ ਉੱਚੀ-ਉੱਚੀ ਰੋਣ ਲੱਗ ਗਿਆ ਹੈ। ਜੋ ਦਰਦ ਹੈ, ਮੈਨੂੰ ਦੱਸਦੇ। ਮੈਂ ਤੇਰੇ ਸਾਰੇ ਦੁੱਖ ਆਪ ਉਠਾ ਲਵਾਂਗੀ। “ “ ਭੈਣ ਮੇਰੇ ਮੂੰਹੋਂ ਬੋਲ ਨਹੀਂ ਨਿਕਲ ਰਹੇ। ਮੈਂ ਤੈਨੂੰ ਕਿਵੇਂ ਦੱਸਾਂ? ਸੋਨੂੰ ਤਾਂ ਮੇਰੇ ਤੋਂ ਵੀ 8 ਸਾਲ ਛੋਟਾ ਸੀ। “ “ ਬੰਤੇ ਸ਼ੁੱਭ-ਸ਼ੁੱਭ ਬੋਲੀਦਾ ਹੈ। ਕੋਈ ਚੱਜ ਦੀ ਗੱਲ ਵੀ ਮੂੰਹੋਂ ਕੱਢਿਆ ਕਰ। “ “ ਭੈਣ ਤੁਸੀਂ ਮੇਰੇ ਨਾਲ ਚੱਲੋ। ਮੈਂ 7 ਵਜੇ ਦਾ ਸਮਾਂ ਲਿਆ ਹੋਇਆ ਹੈ। ਚੱਲ ਕੇ ਕਾਰ ਵਿੱਚ ਬੈਠੋ। “ ਗਾਮੇ ਨੇ ਕਿਹਾ, “ ਹੁਣ ਤਾਂ ਖਾਣ-ਪੀਣ ਦਾ ਸਮਾਂ ਹੈ। ਇਸ ਸਮੇਂ ਕੁਵੇਲੇ ਕਿਥੇ ਲੈ ਕੇ ਜਾਣਾ ਹੈ? “ ਸੋਨੂੰ ਦੇ ਦੋਸਤ ਉਨ੍ਹਾਂ ਨੂੰ ਉਡੀਕ ਰਹੇ ਸਨ। ਇੱਕ ਦੋਸਤ ਦਾ ਫ਼ੋਨ ਆਇਆ। ਉਸ ਨੇ ਬੰਤੇ ਨੂੰ ਕਿਹਾ,” ਮਾਮਾ ਤੁਸੀਂ ਆਏ ਨਹੀਂ। ਅਸੀਂ ਤੁਹਾਨੂੰ ਉਡੀਕ ਰਹੇ ਹਾਂ। “ “ 15 ਮਿੰਟ ਹੋਰ ਲੱਗ ਜਾਣੇ ਹਨ। “ ਬੰਤੇ ਨੇ ਜਦੋਂ ਕਾਰ ਰੋਕੀ। ਗਾਮੇ ਨੇ ਪੁੱਛਿਆ, “ ਇਹ ਐਡਾ ਵੱਡਾ ਘਰ ਕਿਸ ਦਾ ਹੈ? “ ਤਾਰੋਂ ਨੇ ਕਿਹਾ, “ ਇਹ ਸਾਨੂੰ ਕਿਥੇ ਲੈ ਆਇਆ? ਪਹਿਲਾਂ ਗੁਰਦੁਆਰੇ ਸਾਹਿਬ ਮੱਥਾ ਟੇਕਣਾ ਸੀ। ਰੱਬ ਸਬ ਦੇ ਘਰਾਂ ਵਿੱਚ ਸੁਖ ਰੱਖੇ। ਬੰਦਿਆਂ ਨੂੰ ਤੰਦਰੁਸਤੀ ਦੇਵੇ। “ ਬੰਤਾ ਕਾਰ ਵਿੱਚੋਂ ਨਿਕਲ ਕੇ, ਅੱਗੇ-ਅੱਗੇ ਤੁਰ ਪਿਆ ਸੀ। ਤਾਰੋਂ ਨੇ ਮੁੰਡਾ ਚੱਕਿਆਂ ਹੋਇਆ ਸੀ। ਗਾਮਾ ਤੇਜ਼ ਤੁਰਕੇ, ਬੰਤੇ ਦੇ ਨਾਲ ਰਲ ਗਿਆ ਸੀ। ਗਾਮੇ ਨੇ ਕਿਹਾ, “ ਤੂੰ ਖੁੱਲ ਕੇ ਗੱਲ ਨਹੀਂ ਕਰਦਾ। ਕੀ ਸੋਨੂੰ ਤੇ ਤੇਰੇ ਵਿੱਚ ਲੜਾਈ ਹੋਈ ਹੈ? ਤੁਸੀਂ ਦੋਨੇਂ ਹੀ ਲੜਨੋਂ ਨਹੀਂ ਹੱਟ ਸਕਦੇ। “ ਸਾਹਮਣੇ ਹਾਲ ਵਿੱਚ ਸੋਨੂੰ ਦੇ ਦੋਸਤ ਖੜ੍ਹੇ ਸਨ। ਅੱਗੇ ਦੋ ਵੱਡੇ ਬਕਸੇ ਪਏ ਸਨ। ਸੋਨੂੰ ਤੇ ਵਿਕੀ ਬਕਸੇ ਵਿੱਚ ਪਏ, ਇਉਂ ਲੱਗਦੇ ਸਨ। ਜਿਵੇਂ ਸੁੱਤੇ ਪਏ ਹੁੰਦੇ ਹਨ। ਮੂੰਹ ਤੇ ਹੱਥਾਂ ਤੋਂ ਬਗੈਰ ਸਾਰੇ ਅੰਗ ਕੱਪੜੇ ਨਾਲ ਢਕੇ ਹੋਏ ਸਨ। ਤਾਰੋਂ ਦੇ ਮਨ ਦਾ ਡਰ ਸੱਚਾ ਹੋ ਗਿਆ ਸੀ। ਉਹ ਆਪਣੇ ਪੁੱਤਰ ਦੀ ਲਾਸ਼ ਉੱਤੇ ਡਿਗ ਗਈ ਸੀ। ਉਸ ਨੇ ਕਿਹਾ, “ ਹਾਏ ਰੱਬਾ ਮੈਂ ਲੁੱਟੀ ਗਈ। ਇਹ ਕੀ ਭਾਣਾ ਬੀਤ ਗਿਆ? ਮੇਰੇ ਬੱਚਿਆਂ ਨੂੰ ਕੀ ਹੋ ਗਿਆ? ਪੁੱਤ, ਇੱਕ ਬਾਰ ਉੱਠ ਕੇ, ਮੇਰੇ ਨਾਲ ਗੱਲਾਂ ਕਰ। ਮੈਂ ਐਡੀ ਦੂਰੋਂ ਤੇਰੇ ਕੋਲ ਆਈ ਹਾਂ। ਸੋਨੂੰ ਤੂੰ ਸਾਨੂੰ ਛੱਡ ਕੇ ਨਹੀਂ ਜਾ ਸਕਦਾ। ਮਾਪੇਂ ਜਿਉਂਦੇ ਹੀ ਬੱਚਿਆ ਦੇ ਸਹਾਰੇ ਹਨ। ਜੇ ਬੱਚੇ ਮਾਪਿਆਂ ਦੇ ਹੱਥਾ ਵਿੱਚ ਮੁੱਕ ਜਾਣ, ਮਾਪੇ ਜਿਉਂਦੇ ਹੀ ਮਰ ਜਾਂਦੇ ਹਨ। “ ਗਾਮੇ ਨੇ ਉਸ ਨੂੰ ਮੋਢੇ ਤੋਂ ਫੜਕੇ ਪਰੇ ਕਰ ਦਿੱਤਾ। ਆਪ ਸੋਨੂੰ ਦੇ ਮੂੰਹ ਉੱਤੇ ਹੱਥ ਫੇਰਨ ਲੱਗ ਗਿਆ। ਉਸ ਨੇ ਕਿਹਾ, “ ਸੋਨੂੰ ਪੁੱਤਰ ਤਾਂ ਮਾਪਿਆਂ ਦਾ ਸਹਾਰਾ ਬਣਦੇ ਹਨ। ਇਹ ਤੂੰ ਸਾਡੇ ਨਾਲ ਕੀ ਕੀਤਾ? ਸਾਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ। ਪੁੱਤਰ ਦੇ ਵਿਛੋੜੇ ਦੀ ਸਜ਼ਾ ਵਰਗੀ, ਹੋਰ ਕੀ ਸਜ਼ਾ ਹੋਵੇਗੀ? ਰੱਬਾ ਮੇਰੇ ਮਾੜੇ ਕੰਮਾਂ ਦੀ ਸਜ਼ਾ ਬੱਚਿਆਂ ਨੂੰ ਕਿਉਂ ਦੇ ਦਿੱਤੀ? “ ਤਾਰੋ ਵਿਕੀ ਨੂੰ ਦੇਖ ਕੇ, ਬੇਹੋਸ਼ ਹੋ ਗਈ। ਸੋਨੂੰ ਦੇ ਦੋਸਤਾਂ ਨੇ, ਉਸ ਦੇ ਮੂੰਹ ਉੱਤੇ ਠੰਢੇ ਪਾਣੀ ਦੇ ਛਿੱਟੇ ਮਾਰੇ। ਹੋਸ਼ ਆਉਂਦੇ ਹੀ, ਉਸ ਨੇ ਕਿਹਾ, “ ਮੈਂ ਤਾਂ ਤੈਨੂੰ ਬਥੇਰਾ ਰੋਕਿਆ ਸੀ। ਅਜੇ ਮੇਰੇ ਕੋਲ ਮਨੀਲਾ ਰਹਿ। ਮਰਨ ਲਈ ਤੂੰ ਵੀ ਇੱਥੇ ਆ ਗਈ। ਹਾਏ ਰੱਬਾ ਕੈਨੇਡਾ, ਮੇਰੇ ਬੱਚਿਆਂ ਨੂੰ ਖਾ ਗਿਆ। ਇਹ ਇੱਥੇ ਚੰਗੀ ਜ਼ਿੰਦਗੀ ਜਿਊਣ ਆਏ ਸੀ। ਮੌਤ ਪੱਲੇ ਪਾ ਦਿੱਤੀ। “ ਬੰਤੇ ਨੇ ਕਿਹਾ, “ ਸਮਾਂ ਹੋ ਗਿਆ। ਬਹੁਤਾ ਚਿਰ ਲਾਸ਼ਾਂ ਨੂੰ ਕੂਲਰ ਵਿੱਚੋਂ ਬਾਹਰ ਨਹੀਂ ਰੱਖ ਸਕਦੇ। ਆਪਣੇ ਕੋਲ ਤਿੰਨ ਦਿਨ ਹੋਰ ਹਨ। ਹਰ ਰੋਜ਼ ਆ ਜਾਇਆ ਕਰਾਂਗੇ। ਚੌਥੇ ਨੂੰ ਦਾਗ਼ ਲੱਗਣਾ ਹੈ। ਮਨ ਨੂੰ ਤਕੜਾ ਕਰੋ। ਢੇਰੀ ਢਾਹ ਕੇ ਬੈਠਣ ਨਾਲ ਜਿਉਂ ਨਹੀਂ ਹੋਣਾ। “ ਕਰਮਚਾਰੀ ਲਾਸ਼ਾਂ ਨੂੰ ਕੂਲਰ ਵਿੱਚ ਠੰਢਾ ਰੱਖਣ ਲਈ ਲੈ ਗਏ ਸਨ। ਉਸ ਕਮਰੇ ਦਾ ਇੰਨਾ ਕੁ ਟਿਮ-ਪ੍ਰੇਚਰ ਹੁੰਦਾ ਹੈ। ਬਾਡੀ ਵਿੱਚੋਂ ਮੁਸ਼ਕ ਨਾਂ ਮਾਰੇ। ਗਾਮਾਂ ਤੇ ਤਾਰੋ ਬੰਤੇ ਨਾਲ ਖ਼ਾਲੀ ਹੱਥ ਵਾਪਸ ਘਰ ਆ ਗਏ ਸਨ।

Comments
Post a Comment