ਰਾਮ ਰਹੀਮ ਦੇ ਦੁਆਲੇ ਕੁੜੀਆਂ ਹੀ ਕੁੜੀਆਂ
ਭਾਗ 44 ਰਾਮ ਰਹੀਮ ਦੇ ਦੁਆਲੇ ਕੁੜੀਆਂ ਹੀ ਕੁੜੀਆਂ ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਸਤਵਿੰਦਰ ਕੌਰ ਸੱਤੀ ਕੈਲਗਰੀ)- ਕੈਨੇਡਾ satwinder_7@hotmail.com
ਜੈਨੀ ਮੁਨੀ ਨੂੰ ਰੇਪ ਦੇ ਕੇਸ ਵਿੱਚ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਕੁੱਝ ਕੁ ਸਮੇਂ ਪਿੱਛੋਂ ਬਲਾਤਕਾਰੀ ਸਾਧ ਪੁਲਿਸ ਦੁਆਰਾ ਫੜ ਹੋ ਰਹੇ ਹਨ। ਹਰ ਕੇਸ ਵਿੱਚ ਔਰਤਾਂ ਹੀ ਸਾਧਾਂ ਕੋਲ ਸਾਧ ਦੇ ਕਮਰੇ ਤੱਕ ਜਾਂਦੀਆਂ ਹਨ। ਕਿਸੇ ਸਾਧ ਨੇ ਕਿਸੇ ਔਰਤ ਦੇ ਘਰ ਜਾ ਕੇ ਬਲਾਤਕਾਰ ਨਹੀਂ ਕੀਤਾ। ਔਰਤਾਂ ਇਕੱਲੇ ਛੜੇ ਮਰਦ ਕੋਲ ਕੀ ਕਰਨ ਨੂੰ ਜਾਂਦੀਆਂ ਹਨ? ਕਿਸੇ ਵੀ ਸਾਧ ਨੂੰ ਚਾਰ ਦਿਨ ਜੇਲ੍ਹ ਵਿੱਚ ਰੱਖ ਕੇ ਮਾਮਲਾ ਠੰਢਾ ਪੈਣ ‘ਤੇ ਪੁਲਿਸ ਵਾਲੇ ਛੱਡ ਦਿੰਦੇ ਹਨ। ਪੁਲਿਸ ‘ਤੇ ਕੀ ਜ਼ਕੀਨ ਕਰੋਗੇ? ਪੁਲਿਸ ਬਾਰੇ ਪਤਾ ਹੈ ਕਿ ਵੱਡੇ ਸਾਰੇ ਹੀ ਅਫ਼ਸਰ ਮੰਤਰੀਆਂ ਦੇ ਇਸ਼ਾਰੇ ਤੇ ਚੱਲਦੇ ਹਨ। ਹੁਣ ਤਾਂ ਐਸਾ ਲੱਗਣ ਲੱਗ ਗਿਆ ਹੈ ਕਿ ਨਾਂ ਤਾਂ ਹਨੀ ਭਗੌੜਾ ਸੀ। ਨਾ ਹੀ ਰਾਮ ਰਹੀਮ ਰੋਹਤਕ ਜੇਲ੍ਹ ਵਿੱਚ ਸੀ। ਹਨੀ ਅੰਬਾਲਾ ਜੇਲ੍ਹ ਵੀ ਨਹੀਂ ਗਈ। ਜਿਵੇਂ ਰਿਮਾਂਡ ਸਮੇਂ ਹਨੀ ਤੇ ਹਨੀ ਬੰਨ੍ਹੋ ਦੀ ਨੈਣ ਨੂੰ ਥਾਂ-ਥਾਂ ਘੁੰਮਾਉਂਦੇ ਰਹੇ। ਹਰ ਰੋਜ ਦੋਨੇਂ ਸੂਟ ਬਦਲ-ਬਦਲ ਕੇ ਪਾਉਂਦੀਆਂ ਹਨ। ਹਨੀ ਤਾਂ ਫੁਲਕਾਰੀ ਦੀ ਚੂਨੀ ਲਈ ਫਿਰਦੀ ਸੀ। ਅੰਬਾਲਾ ਜੇਲ੍ਹ ਜਾਣ ਸਮੇਂ ਹਨੀ ਤੇ ਸੁਖਦੀਪ ਨਾਲ ਵੀ ਨੀਲੇ ਕਮੀਜ਼, ਸਰਦਈ ਚੁੰਨੀ ਬਾਂਹ ਵਿੱਚ ਪਾਏ ਵੱਡੇ ਕਾਲੇ ਬੈਗ ਵਾਲੀ ਔਰਤ ਕੌਣ ਸੀ? ਇਹ ਹਨੀ ਤੇ ਪੁਲਿਸ ਨਾਲ ਹੀ ਵੱਡੀ ਬੱਸ ਵਿੱਚ ਗਈ ਹੈ। ਇਸ ਵਿੱਚ ਕੀ ਰਾਜ ਹੈ? ਪੁਲਿਸ ਨੇ ਹਨੀ ਨੂੰ ਕੋਈ ਕੰਮ ਦਾ ਸੁਆਲ ਜੁਆਬ ਨਹੀਂ ਕੀਤਾ। ਹੁਣ ਵੀ ਦੋਨੇਂ ਸੁਖਦੀਪ ਤੇ ਹਨ ਸਾਧ ਨਾਲ ਕਿਸੇ ਮੰਤਰੀ ਦੇ ਬੰਗਲੇ ‘ਤੇ ਗੁਟਕੂ ਗੁਟਕੂ ਕਰਦੀਆਂ ਹਨ। ਸਗੋਂ ਹੋਰ ਔਰਤਾਂ ਵੀ ਡੇਰੇ ਤੋਂ ਮੰਗਾਈਆਂ ਜਾਂਦੀਆਂ ਹਨ। ਜੇ ਹਨੀ ਤੋਂ ਚੱਜ ਦਾ ਕੁੱਝ ਨਹੀਂ ਪੁੱਛ ਸਕੇ ਤਾਂ ਵਿਪਾਸਨਾ ਤੋਂ ਕੀ ਪੁੱਛ ਲੈਣਗੇ? ਸਬ ਮੰਤਰੀਆਂ ਦੀਆਂ ਬੁੱਕਲ ਵਿੱਚ ਖੇਡਣ ਵਾਲੀ ਡੌਲ਼ਾਂ ਹਨ। ਪਹਿਲਾਂ ਹਨੀ ਤੇ ਸੁਖਦੀਪ ਜੇਲ੍ਹ ਵਿੱਚ ਬੰਦ ਹਨ। ਹੁਣ ਵਿਪਾਸਨਾ ਦੀ ਕਾਰ ਚਲਾ ਕੇ ਵੀ ਔਰਤ ਆਈ ਤੇ ਸਗੋਂ ਇੰਨਾਂ ਨਾਲ ਕਲੀਡਰ ਔਰਤ ਵੀ ਨਾਲ ਸੀ। ਦੋ ਹੋਰ ਔਰਤਾਂ ਵਿਪਾਸਨਾ ਨਾਲ ਪੁਲਿਸ ਸਟੇਸ਼ਨ ਆਈਆਂ। ਵਿਪਾਸਨਾ ਦੇ ਨਾਲ ਪੁਲਿਸ ਠਾਣੇ ਵਿੱਚ ਉਸ ਦੀ ਡਾਕਟਰ ਵੀ ਐਮਰਜੈਸੀ ਲਈ ਨਾਲ ਆਈ ਸੀ। ਤਿੰਨ ਬਾਰ ਇਹ ਠਾਣੇ ਆਉਣ ਤੋਂ ਟਾਲ ਰਹੀ ਸੀ। ਹਰ ਬਾਰ ਕਹਿ ਦਿੰਦੀ ਸੀ, “ ਮੈਂ ਬਿਮਾਰ ਹਾਂ। ਸਫ਼ਰ ਨਹੀਂ ਕਰ ਸਕਦੀ। “ ਪਰ ਹੁਣ ਵਿਪਾਸਨਾ ਨੂੰ ਜ਼ੋਰ ਦੇ ਕੇ ਸੱਦਿਆ ਗਿਆ ਹੈ। ਇਹ ਸਾਰੀਆਂ 8 ਘੰਟੇ ਪੁਲਿਸ ਕੋਲ ਜੇਲ੍ਹ ਵਿੱਚ ਰਹੀਆਂ। ਮਰਦਾਂ ਮਗਰ ਮਰਦ ਆਉਂਦੇ ਹਨ। ਰਾਮ ਰਹੀਮ ਦੇ ਕੇਸ ਵਿੱਚ ਔਰਤਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਰਾਮ ਰਹੀਮ ਦੇ ਦੁਆਲੇ ਕੁੜੀਆਂ ਹੀ ਕੁੜੀਆਂ ਰਹੀਆਂ ਹਨ। ਰਾਮ ਰਹੀਮ ਤੇ ਹਨੀ ਅੱਜ ਵੀ ਜੇਲ੍ਹ ਵਿੱਚ ਮਸਤੀ ਮਾਰ ਰਹੇ ਹਨ। ਪਤਾ ਹੋਣਾ ਹੈ। ਪੁਲਿਸ, ਸਰਕਾਰ, ਮੰਤਰੀਆਂ, ਸਾਧਾਂ ਦੇ ਵਾਅਦਿਆਂ ‘ਤੇ ਲੋਕ ਜ਼ਕੀਨ ਨਹੀਂ ਕਰਦੇ। ਕਿਉਂਕਿ ਸੱਚੇ ਨਹੀਂ ਹੁੰਦੇ। ਜੇਲ੍ਹ ਵਿੱਚ ਕਿਹੜਾ ਲੋਕ ਤੇ ਮੀਡੀਆ ਬੈਠਾ ਰਹਿੰਦਾ ਹੈ। ਹਨੀ 25 ਅਗਸਤ ਤੋਂ ਅੱਜ ਤੱਕ ਸਾਧ ਕੋਲ ਹੀ ਹੈ। ਹਨੀ ਦੇ ਮੱਛਰਾਂ ਦੇ ਲੜਨ ਦੀ ਖ਼ਬਰ ਤਾਂ ਮੀਡੀਆ ਨੇ ਗੱਲਾਂ ਬਾਤਾ ਨੂੰ ਮਸਾਲਾ ਲਗਾਉਣ ਨੂੰ ਲਾਈ ਹੈ।
ਚਾਰ ਡਾਕਟਰਾਂ ਨੇ ਰਾਮ ਰਹੀਮ ਨੂੰ ਬਿਮਾਰ ਹੋਣ ਦੇ ਸਰਟੀਫਿਕੇਟ ਦਿੱਤੇ। ਚਾਰਾ ਨੇ ਹੀ ਹਨੀ ਨੂੰ ਸਾਧ ਦੀ ਇਲਾਜ ਕਰਨ ਵਾਲੀ ਦਾ ਖ਼ਿਤਾਬ ਦਿੱਤਾ। ਫਿਰ ਜੱਜ ਤੇ ਪੁਲਿਸ ਨੇ ਵੀ ਹਨੀ ਦੇ ਰਾਮ ਰਹੀਮ ਦੀ ਨਰਸ ਹੋਣ ਦੀ ਮਨਜ਼ੂਰੀ ਦੇ ਦਿੱਤੀ। ਜੇ ਕਿਤੇ 25 ਅਗਸਤ ਨੂੰ ਹਨੀ ਰਾਮ ਰਹੀਮ ਨਾਲ ਨਾਂ ਜਾਂਦੀ ਸਾਧ ਨੂੰ ਦੌਰਾ ਪੈ ਸਕਦਾ ਸੀ। ਉਹ ਤਾਂ ਹਨੀ ਕਰਕੇ ਹੀ ਸਾਧ ਇੰਨੀ ਲੰਬੀ ਫਲਾਈਟ ਤੇ ਅਦਾਲਤ ਦਾ ਔਖਾ ਸਮਾਂ ਕੱਟ ਗਿਆ। ਜੇ ਹਨੀ ਨਾ ਹੁੰਦੀ ਸਾਧ ਦਾ ਭੋਗ ਪੈ ਜਾਣਾ ਸੀ। ਜੇ ਸਰਕਾਰ ਨਾ ਚਾਹੁੰਦੀ ਹਨੀ ਹੈਲੀਕਾਪਟਰ ਵਿੱਚ ਮਜ਼ੇ ਨਹੀਂ ਲੈ ਸਕਦੀ ਸੀ। ਸਾਧ ਨਾਲ ਚਾਕਲੇਟ ਨਹੀਂ ਖਾ ਸਕਦੀ ਸੀ। ਹੈਲੀਕਾਪਟਰ ਪ੍ਰਾਈਵੇਟ ਸੀ। ਅਦਾਲਤ ਨੇ ਕੋਈ ਐਸੀ ਇਜਾਜ਼ਤ ਨਹੀਂ ਦਿੱਤੀ। ਸਾਧ ਦਾ ਦਿਮਾਗ਼ ਹੀ ਕੰਮ ਨਹੀਂ ਕੀਤਾ। ਹਨੀ ਤੇ ਰਾਮ ਰਹੀਮ ਭੱਜ ਵੀ ਸਕਦੇ ਸਨ। ਹੈਲੀਕਾਪਟਰ ਹਾਈ ਜੈਕ ਕਰ ਲੈਂਦੇ। ਪਰ ਕਈਆਂ ਮੀਡੀਆ ਵਾਲੇ ਦੱਸ ਚੁੱਕੇ ਹਨ। ਉਹ ਹੈਲੀਕਾਪਟਰ ਸਰਕਾਰ ਫ਼ੌਜ ਦਾ ਹੈ। ਪੱਕਾ ਜ਼ਕੀਨ ਹੈ ਕਿ ਹੁਣ ਵੀ ਸਾਧ ਹਨੀ, ਵਿਪਾਸਨਾ, ਪੁਲਿਸ, ਸਰਕਾਰ, ਮੰਤਰੀਆਂ, ਸਾਧ ਦੀ ਘਿਉ, ਖਿਚੜੀ ਪੱਕਦੀ ਹੈ। ਤਿੰਨਾਂ ਨੂੰ ਹੀ ਦਰਦ, ਡਿਸਪਰੇਸ਼ਨ, ਹੈਡਕ ਤੇ ਬਲੱਡ ਪ੍ਰੈਸ਼ਰ ਹੈ। ਪੁਲਿਸ, ਸਰਕਾਰ, ਮੰਤਰੀਆਂ ਲੋਕਾਂ ਤੇ ਮੀਡੀਏ ਨੂੰ ਦਿਖਾ ਰਹੇ ਹਨ, ਕਿ ਉਹ ਇੰਨਾ ਨੂੰ ਬਹੁਤ ਟੌਰਚਰ ਕਰਦੇ ਹਨ। ਹਰ ਇਹ ਮਿਲ ਕੇ ਭੰਗੜਾ ਪਾਉਂਦੇ ਹਨ। 25 ਅਗਸਤ 2017 ਜੋ ਹਿੰਸਾ ਹੋਈ ਉਹ ਵੀ ਪੁਲਿਸ, ਸਰਕਾਰ, ਮੰਤਰੀਆਂ, ਸਾਧ ਦੀ ਰਲ਼ੀ ਮਲੀ ਭੁਗਤ ਸੀ। ਪੁਲਿਸ ਤੋਂ 9 ਦਿਨਾਂ ਵਿੱਚ ਹਨੀ ਦੇ ਰਿਮਾਂਡ ਵਿੱਚ ਸੈਰ ਸਪਾਟੇ ਬਿੰਨਾ ਕੁੱਝ ਵੀ ਨਹੀਂ ਹੋਇਆ। ਪੁਲਿਸ, ਸਰਕਾਰ, ਮੰਤਰੀਆਂ ਦੇ ਮੂੰਹ ਕਿਉਂ ਬੰਦ ਹਨ? ਜਾਣ ਬੁੱਝ ਕੇ ਮੀਡੀਆ, ਪਬਲਿਕ ਤੋਂ ਕੀ ਲੁਕਾਇਆ ਜਾ ਰਿਹਾ ਹੈ? ਹੋਰ ਰਿਮਾਂਡ ਕਿਉਂ ਨਹੀਂ ਲਿਆ ਗਿਆ? ਕੀ ਲੀਡ ਮਿਲੀ ਹੈ? ਪੁਲਿਸ, ਸਰਕਾਰ, ਮੰਤਰੀਆਂ ਦੇ ਹਨੀ ਮੋਢਿਆਂ ‘ਤੇ ਚੜ੍ਹੀ ਫਿਰਦੀ ਸੀ। ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ? ਦੇਸ਼ ਦਾ ਕਿੰਨਾ ਨੁਕਸਾਨ ਹੋਇਆ। ਅਣਗਿਣਤ ਆਮ ਲੋਕ ਮਾਰੇ, ਗੁੰਮ ਹੋ ਗਏ। ਜ਼ਖ਼ਮੀ ਹੋਏ ਤਾਂ ਇਸ ਦਾ ਜ਼ੁੰਮੇਵਾਰ ਕੌਣ ਹੈ? ਇਸ ਦੀ ਸਜਾ ਕਿਸ ਨੂੰ ਦਿੱਤੀ ਜਾਵੇ? ਸਾਰਾ ਸਿਆਪਾ ਤਾਂ ਰਾਮ ਰਹੀਮ ਕਰਕੇ ਲੋਕਾਂ ਨੇ ਕੀਤਾ ਹੈ। ਸਾਧ ਦੇ ਇਸ਼ਾਰੇ ‘ਤੇ 25 ਅਗਸਤ ਦਾ ਹੰਗਾਮਾ ਹੋਇਆ। ਰਾਮ ਰਹੀਮ ਨੂੰ ਪੁਲਿਸ, ਸਰਕਾਰ, ਮੰਤਰੀ ਬਚਾ ਰਹੇ ਹਨ। ਹਨੀ ਦੇ ਮੋਢੇ ‘ਤੇ ਰੱਖ ਕੇ ਬੰਦੂਕ ਚਲਾ ਰਹੇ ਹਨ। ਰਾਮ ਰਹੀਮ ਤੇ ਹਨੀ ਦੀ ਬਿਜ਼ਨਸ ਪਾਰਟਨਰ ਵਿਪਾਸਨਾ ਤਾਂ ਆਜ਼ਾਦ ਘੁੰਮ ਹੀ ਰਹੀ ਹੈ। ਜੋ ਲੋਕ ਇੱਕ ਸਾਥ ਪਾਰਟਨਰ ਬਿਜ਼ਨਸ ਕਰਦੇ ਹਨ। ਉਹ ਲਾਭ ਹਾਨੀ ਦੇ ਬਰਾਬਰ ਦੇ ਹਿੱਸੇਦਾਰ ਹੁੰਦੇ ਹਨ। ਦੇਖੀ ਜਾਵੋ, ਰਾਮ ਰਹੀਮ ਤੇ ਹਨੀ ਵੀ ਉਰਵਸ਼ੀ ਕੇਸ ਵਾਂਗ ਹੀ ਇੱਕ ਦਿਨ ਬਰੀ ਹੋ ਜਾਣਗੇ। ਐਸੀਆਂ ਵੀ ਅਦਾਲਤ ਹਨ। ਜੇਲ੍ਹ ਵਿੱਚ ਬੇਗੁਨਾਹ ਵੀ ਸਜਾ ਭੁਗਤ ਰਹੇ ਹਨ। ਕਾਨੂੰਨ ਤਾਂ ਅੰਨ੍ਹਾਂ ਹੈ। ਜਿਸ ਨੂੰ ਜੱਫਾਂ ਪੈ ਗਿਆ। ਦਮ ਕੱਢ ਦਿੰਦਾ ਹੈ। ਵਿਪਾਸਨਾ ਨੂੰ ਤਾਂ ਪੁੱਛ-ਗਿੱਛ ਲਈ ਰੱਖਿਆ ਹੈ। ਉਹ ਡੇਰੇ ਦੀ ਕਰਤਾ ਧਰਤਾ ਹੈ। ਹੋ ਸਕਦਾ ਹੈ, ਪੁਲਿਸ, ਸਰਕਾਰ, ਮੰਤਰੀਆਂ ਦੇ ਮੂੰਹ ਵਿੱਚ ਬਹੁਤ ਗੂਸ ਠੋਸ ਦਿੱਤੀ ਹੈ। ਜਦੋਂ ਮੂੰਹ ਵਿੱਚ ਬੁਰਕੀ ਤੇ ਬੁਰਕੀ ਠੂਸੀ ਜਾਈਏ। ਤਾਂ ਮੂੰਹ ਵਿੱਚੋਂ ਆਵਾਜ਼ ਤੇ ਸਾਹ ਆਉਣਾ ਬੰਦ ਹੋ ਜਾਂਦਾ ਹੈ। ਰਾਮ ਰਹੀਮ ਤੇ ਹਨੀ ਦਾ ਕੇਸ 25 ਅਗਸਤ ਤੋਂ ਉਵੇਂ ਦਾ ਉਵੇਂ ਖੜ੍ਹਾ ਹੈ। ਰਾਮ ਰਹੀਮ ਤੇ ਹਨੀ ਤੋਂ ਚੱਜ ਨਾਲ ਪੁੱਛ ਗਿੱਛ ਕੀਤੀ ਹੀ ਨਹੀਂ ਹੈ।
ਜੀ ਹਿੰਦੁਸਤਾਨ ਤੇ ਸੁਮੈਰਾ ਖਾਨ ਨੇ ਟੀਵੀ ਸ਼ੋ ਬਤਾਨਾ ਤੋਂ ਪੜੇਗਾ ਵਿੱਚ ਕਿਹਾ ਹੈ, “ ਰਜੀਵ ਜੀ ਆਪ ਦੱਸੀਏ ਪੰਚਕੂਲਾ ਵਿੱਚ 39 ਤੋਂ ਵੱਧ ਮਰੇ ਲੋਕਾਂ ਦਾ ਕੌਣ ਜ਼ੁੰਮੇਵਾਰ ਹੈ? ਕਬੂਲ ਨਾਮਾ ਤਾਂ ਪੁਲਿਸ ਨੇ ਹਨੀ ਤੋਂ ਲੈ ਲਿਆ। ਪਰ ਅਦਾਲਤ ਵਿੱਚ ਪੁਲਿਸ ਕਿਵੇਂ ਸਾਬਤ ਕਰੇਗੀ? “ ਰਜੀਵ ਜੇਤਲੀ ਬੀਜੀ ਪੀ ਨੇਤਾ ਨੇ ਕਿਹਾ, “ ਪੁਲਿਸ ਦੇ ਕਮਿਸ਼ਨਰ ਨੇ ਕਿਹਾ ਹੈ, “ ਹਨੀ ਨੇ ਕਬੂਲ ਨਾਮਾ ਤਾਂ ਪੁਲਿਸ ਕੋਲ ਮੰਨਿਆ ਹੈ। “ ਹੋਰ ਵੀ ਬਹੁਤ ਚੀਜ਼ਾਂ ਨਿਕਲ ਕੇ ਅੱਗੇ ਆਉਣਗੀਆਂ। “ “ ਸਬੂਤ ਤਾਂ ਅਦਾਲਤ ਵਿੱਚ ਪੁਲਿਸ ਨੂੰ ਦਿਖਾਉਣੇ ਪੈਣੇ ਹਨ। ਰਣਵੀਰ ਸਿੰਘ ਜੀ ਆਪ ਬਿਤਾਈਏ, ਸੈਲਫੋਨ, ਸਿੰਮ ਕਾਰਡ, ਕੰਪਿਊਟਰ ਬਿਨਾਂ ਸਬੂਤ ਦੇ ਅਦਾਲਤ ਵਿੱਚ ਪੁਲਿਸ ਕੇਸ ਕਿਵੇਂ ਚਲਾਏਗੀ? “ ਰਣਵੀਰ ਸਿੰਘ ਸਾਬਕਾ ਆ ਜੀ ਪੀ ਨੇ ਕਿਹਾ, “ ਬਿਆਨ ਕਬੂਲ ਨਾਮਾ ਦੋ ਗਵਾਹ ਲੰਬੜਦਾਰ, ਸਰਪੰਚ ਜਾਂ ਹੋਰ ਕੋਈ ਇਲਾਕੇ ਦੇ ਜ਼ੁੰਮੇਵਾਰ ਬੰਦੇ ਦੇ ਸਾਹਮਣੇ ਲਿਆ ਜਾਂਦਾ ਹੈ। ਕਿ ਮਾਰ ਕੁੱਟ ਕੇ ਨਹੀਂ ਆਪੇ ਬਿਆਨ ਦਿੱਤਾ ਹੈ। ਐਸੇ ਗਵਾਹ ਕੋਰਟ ਵਿੱਚ ਮੁੱਕਰ ਜਾਂਦੇ ਹਨ। ਐਵੀਡੈਂਸ, ਡਾਕੂਮਿੰਟ ਮੂਵੀ, ਫ਼ੋਟੋ, ਪੇਪਰ ਦੇਣੇ ਜ਼ਰੂਰੀ ਹਨ। ਪੁਲਿਸ ਕੋਲ ਇਹ ਨਹੀਂ ਹਨ। ਪੁਲਿਸ ਨੂੰ ਮਿਹਨਤ ਕਰਨੀ ਪੈਣੀ ਹੈ। “ “ ਕੀ ਪੁਲਿਸ ਮਿਹਨਤ ਨਹੀਂ ਕਰ ਰਹੀ ਹੈ। “ ਪੁਲਿਸ ਵਾਲੇ 10 ਦਿਨ ਦੇ ਰਿਮਾਂਡ ਵਿੱਚ ਐਵੀਡੈਂਸ, ਡਾਕੂਮਿੰਟ ਮੂਵੀ, ਫ਼ੋਟੋ ਨਹੀਂ ਲੱਭ ਸਕੇ। ਪੁਲਿਸ ਨੇ ਅੱਗੇ ਰਿਮਾਂਡ ਵੀ ਨਹੀਂ ਲਿਆ। ਬੱਸ ਉਹੀ 25 ਅਗਸਤ ਦੀਆਂ ਫ਼ੋਟੋ ਮੂਵੀਆਂ ਹੀ ਹਨ। “ ਸੁਮੈਰਾ ਖ਼ਾਨ ਨੇ ਪੁੱਛਿਆ, “ ਸੰਦੀਪ ਮਿਸ਼ਰਾ ਜੀ ਰਜੀਵ ਜੇਤਲੀ ਤੇ ਰਣਵੀਰ ਸਿੰਘ ਕਹਿ ਰਹੇ ਹਨ, “ਹਨੀ ਦੇ ਬਿਆਨ ਕਬੂਲ ਨਾਮੇ ਨਾਲ ਵੀ ਪੁਲਿਸ ਵਾਲੇ ਮਾਮਲੇ ਦੀ ਤਹਿ ਤੱਕ ਪਹੁੰਚ ਜਾਣਗੇ। “ ਕੀ ਹਨੀ ਨੇ ਦੱਸ ਦਿੱਤਾ ਹੈ? ਕੀ ਕੀ ਭਗੌੜਾ ਸਮੇਂ ਹਨੀ ਨੇ ਕੀਤਾ ਤੇ ਕੀ ਕੀ ਸ਼ਾਜਸ਼ ਕੀਤੀ ਹੈ? ਕੀ ਕੋਈ ਬਿਆਨ ਕਬੂਲ ਨਾਮਾ ਦਿੱਤਾ ਹੈ? ਕਿ ਹਨੀ ਦੇ ਸੈਲਫੋਨ, ਸਿੰਮ ਕਾਰਡ, ਕੰਪਿਊਟਰ ਖੋ ਗਏ ਹਨ?“ ਸੰਦੀਪ ਮਿਸ਼ਰਾ ਜੀ ਡੇਰਾ ਸ਼ਰਧਾਲੂ ਨੇ ਕਿਹਾ, “ ਸੁਮੈਰਾ ਖਾਨ ਜੀ ਬਿਆਨ ਕਬੂਲ ਨਾਮੇ ਨੂੰ ਸਾਬਤ ਕਰਨਾ ਪੁਲਿਸ ਦੀ ਬਹੁਤ ਵੱਡੀ ਜੁੰਮੁਬਾਰੀ ਹੈ। ਜੇ ਟੌਰਚਰ ਕਰਕੇ ਬਿਆਨ ਕਬੂਲ ਨਾਮਾ ਲਿਖਾਇਆ ਗਿਆ ਹੈ? ਉਸ ਦਾ ਕੋਈ ਫਾਇਦਾ ਨਹੀਂ ਹੈ। ਇਹ ਸਮਾਂ ਦੱਸੇਗਾ, ਹਨੀ ਨੇ ਬਿਆਨ ਕਬੂਲ ਨਾਮਾ ਦਿੱਤਾ ਹੀ ਨਹੀਂ ਹੈ। ਸੈਲਫੋਨ, ਸਿੰਮ ਕਾਰਡ, ਕੰਪਿਊਟਰ ਵੀ ਹਨੀ ਕੋਲੋਂ ਨਹੀਂ ਮਿਲੇ ਹਨ। ਹਨੀ ਨੂੰ ਸੈਲਫੋਨ, ਸਿੰਮ ਕਾਰਡ, ਕੰਪਿਊਟਰ ਲੁਕਾਉਣ ਦੀ ਕੀ ਲੋੜ ਸੀ? ਸੈਲਫੋਨ, ਸਿੰਮ ਕਾਰਡ, ਕੰਪਿਊਟਰ ਖੋ ਗਏ, ਮਿਸ ਹੋ ਗਏ ਹਨ। “ “ ਸੰਦੀਪ ਮਿਸ਼ਰਾ ਜੀ ਜੋ ਅਹਿਮ ਸੁਰਾਖ਼ ਦੇ ਸਕਦੇ ਹਨ। ਸੈਲਫੋਨ, ਸਿੰਮ ਕਾਰਡ, ਕੰਪਿਊਟਰ ਖੋ ਗਏ ਹਨ। ਕੋਈ ਸ਼ਾਜਸ਼ ਨਹੀਂ ਹੈ। “ “ ਸੁਮੈਰਾ ਖਾਨ ਜਦੋਂ ਅਸੀਂ ਹੋਸ਼ ਹਵਾਸ ਵਿੱਚ ਵੀ ਹੁੰਦੇ ਹਾਂ। ਤਾਂ ਵੀ ਸੈਲਫੋਨ, ਸਿੰਮ ਕਾਰਡ, ਕੰਪਿਊਟਰ ਗਿਰ ਜਾਂਦੇ ਹਨ, ਖੋ ਜਾਂਦੇ ਹਨ, ਚੋਰੀ ਹੋ ਜਾਂਦੇ ਹਨ। “ “ ਅਨੂਜਾ ਜੀ ਕੀ ਸੈਲਫੋਨ, ਸਿੰਮ ਕਾਰਡ, ਕੰਪਿਊਟਰ ਗਿਰ, ਖੋ ਚੋਰੀ ਹੋ ਗਏ ਹੋਣੇ ਹਨ? ਕੀ ਕੋਈ ਸ਼ਾਜਸ਼ ਨਹੀਂ ਹੈ? “ ਮਨੋਵਿਗਿਆਨਕ ਅਨੂਜਾ ਨੇ ਕਿਹਾ, “ ਸੁਮੈਰਾ ਖਾਨ ਪੁਲਿਸ ਇਸ ਇਹ ਗੱਲ ਮੰਨ ਰਹੀ ਹੈ। ਪੁਲਿਸ ਹਨੀ, ਡੇਰੇ ਵਾਲਿਆਂ ਨਾਲ ਰਲੀ-ਮਿਲੀ ਹੈ। ਸੈਲਫੋਨ, ਸਿੰਮ ਕਾਰਡ, ਕੰਪਿਊਟਰ ਗਿਰ, ਖੋ ਚੋਰੀ ਹੋ ਗਏ। ਜੇ ਸਮੇਂ ਸਿਰ ਹਨੀ ਨੂੰ ਗ੍ਰਿਫ਼ਤਾਰ ਕੀਤਾ ਹੁੰਦਾ, ਤਾਂ ਸੈਲਫੋਨ, ਸਿੰਮ ਕਾਰਡ, ਕੰਪਿਊਟਰ ਗਿਰਨਾ, ਖੋਣਾ ਚੋਰੀ ਨਹੀਂ ਹੋਣਾ ਸੀ। ਲਾਸਟ ਮਿੰਨਟ ‘ਤੇ ਸੈਲਫੋਨ, ਸਿੰਮ ਕਾਰਡ, ਕੰਪਿਊਟਰ ਗਿਰ ਗਏ, ਚੋਰੀ ਹੋ ਜਾਂਦੇ ਹਨ। ਐਸਾ ਕਰਨ ਦਾ ਹਨੀ ਨੂੰ ਪੁਲਿਸ ਸਰਕਾਰ ਨੇ ਪੂਰਾ ਮੌਕਾ ਦਿੱਤਾ ਹੈ। ਗੱਡੀ ਨੂੰ ਅੱਗ ਲਾ ਦਿੱਤੀ। ਸੈਲਫੋਨ, ਸਿੰਮ ਕਾਰਡ, ਕੰਪਿਊਟਰ ਨਸ਼ਟ ਕਰ ਦਿੱਤੇ। “ ਰਣਵੀਰ ਸਿੰਘ ਸਾਬਕਾ ਆਈ ਜੀ ਪੀ ਨੇ ਕਿਹਾ, “ ਜੇ ਚੇਨ ਬਣਾ ਕੇ ਹਨੀ ਸਿਰਸਾ, ਗੁਰੂਸਰ ਹੋਰ ਕਿਥੇ-ਕਿਥੇ ਗਈ। ਫਿਰ ਭਾਵੇਂ ਕੋਈ ਰਿਪੋਰਟ ਤਿਆਰ ਕਰ ਕੇ ਕੋਰਟ ਨੂੰ ਦਿੱਤੀ ਜਾਵੇ। ਫਿਰ ਭਾਵੇਂ ਕੇਸ ਤਕੜਾ ਹੋ ਜਾਵੇ। “ ਗੁਰਦਾਸ ਤੂਰ ਨੇ ਕਿਹਾ, “ ਹਨੀ ਸ਼ੁਰੂ ਤੋਂ ਹੀ ਸਬੂਤ ਛਪਾਉਣ ਵਿੱਚ ਕਾਮਯਾਬ ਰਹੀ ਹੈ। “
ਜਿਵੇਂ ਰਾਮ ਰਹੀਮ ਦੀ ਗੱਡੀ ਨੂੰ ਅੱਗ ਲੱਗਾ ਦਿੱਤੀ। ਓਵੇਂ ਹਨੀ ਦੇ ਸੈਲਫੋਨ, ਸਿੰਮ ਕਾਰਡ, ਕੰਪਿਊਟਰ ਗਿਰੇ, ਖੋਏ ਚੋਰੀ ਹੋ ਗਏ। ਪੁਲਿਸ, ਫ਼ੌਜ ਦੇ ਹੁੰਦੇ ਹੋਏ 144 ਧਾਰਾ ਵਿੱਚ ਲੱਖਾਂ ਦੀ ਪਬਲਿਕ ਇਕੱਠੀ ਕੀਤੀ। ਆਮ ਬੰਦੇ ਰਾਮ ਰਹੀਮ ਨੂੰ ਰੱਬ ਬਣਾਉਣ ਵਿੱਚ ਕੀਹਦਾ ਹੱਥ ਹੈ? 25 ਅਗਸਤ ਨੂੰ ਭਾਰਤੀ 14 ਆਈ ਪੀ ਐਸ ਸਬ ਤੋਂ ਕਾਬਲ ਅਫ਼ਸਰਾਂ ਨੂੰ ਹਨੀ ਦੀ ਹੋਂਦ ਨਹੀਂ ਰੜਕੀ। ਬਈ ਜੇਲ੍ਹ ਵਿੱਚ ਮਰਦ ਨਾਲ ਜ਼ਨਾਨੀ ਦਾ ਕੀ ਕੰਮ ਹੈ? ਕਿਉਂਕਿ ਸਬ ਨੂੰ ਸਾਧ ਦੀ ਬੇਟੀ ਹਜ਼ਮ ਸੀ। ਸਬ ਮਚਲੇ ਬਣ ਕੇ ਬਾਪ ਬੇਟੀ ਨੂੰ ਫੇਵਰ ਕਰ ਰਹੇ ਸੀ। ਜੋ ਮਹਿਬੂਬ ਪ੍ਰੇਮਕਾ ਵਾਂਗ ਚੋਜ ਕਰ ਰਹੇ ਸਨ। 600 ਬੰਦਿਆਂ ਦੇ ਪਿੰਜਰ ਡੇਰੇ ਅੰਦਰ ਦੱਬੇ ਹਨ। ਡੇਰੇ ਅੰਦਰ ਅਨੇਕਾਂ ਲੋਕ ਗੁਆਚੇ ਨਹੀਂ ਲੱਭੇ। ਪਰਿਵਾਰ ਦਹਾਈ ਪਾ ਰਹੇ ਹਨ। ਔਰਤਾਂ ਰੇਪ ਹੋਈਆਂ ਹਨ। ਰਾਮ ਰਹੀਮ ਤੇ ਹਨੀ ਦੇ ਸੈਕਸੀ ਸਕੈਡਲ ਦੇ ਰਾਖੀ, ਮਰੀਨਾ, ਮਜੂਰ ਅੱਖੀਂ ਡਿੱਠੇ ਗਵਾਹ ਹਨ। ਹਜ਼ਾਰਾ ਪੁਲਿਸ ਵਾਲੇ ਪੂਰਾ ਲੱਖ ਫ਼ੌਜ ਤੇ ਹੋਰ ਸਰਕਾਰੀ ਅਧਿਕਾਰੀ ਇੱਕ ਸਾਧ, ਹਨੀ ਲਈ ਤਾਇਨਾਤ ਕੀਤੇ ਗਏ। ਅਜੇ ਪੁਲਿਸ ਕੋਲ ਕੋਈ ਸਬੂਤ ਨਹੀਂ ਹੈ। ਇਹ ਭਾਰਤ ਦਾ ਕਾਨੂੰਨ ਹੀ ਨਹੀਂ ਗ਼ਰਕਿਆ ਹੋਇਆ। ਹਰ ਦੇਸ਼ ਦਾ ਕਾਨੂੰਨ ਤਕੜੇ ਅੱਗੇ ਗੋਡੇ ਟੇਕ ਦਿੰਦਾ ਹੈ। ਗ਼ਰੀਬ ਕਮਜ਼ੋਰ ਬੰਦਾ ਤਾਂ ਵਕੀਲ ਦੀ ਫ਼ੀਸ ਹੀ ਨਹੀਂ ਭਰ ਸਕਦਾ। ਵਕੀਲ ਤੋਂ ਬਿੰਨਾ ਅਦਾਲਤ ਵਿੱਚ ਜੱਜ ਨਹੀਂ ਖੜ੍ਹਨ ਦਿੰਦਾ।
Comments
Post a Comment