ਭਾਗ 38 ਹਨੀਪ੍ਰੀਤ ਫਸੀ ਜੇਲ੍ਹ ਅੰਦਰ, ਰੁਕ-ਰੁਕ ਆਵੇ ਸਾਹ ਬਾਹਰ ਅੰਦਰ ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਸਤਵਿੰਦਰ ਕੌਰ ਸੱਤੀ ਕੈਲਗਰੀ)- ਕੈਨੇਡਾ satwinder_7@hotmail.com
ਹਨੀ 39 ਦਿਨਾਂ ਵਿੱਚ ਮੀਡੀਆ ਤੇ ਪੁਲੀਸ ਲਈ ਬੁਝਾਰਤ ਬਣੀ ਰਹੀ। ਹਨੀ ਨੇ ਮੀਡੀਆ ਤੇ ਪੁਲੀਸ ਦੀਆਂ
ਗੋਡੀਆ ਲੁਆ ਦਿੱਤੀਆਂ ਹਨ। ਹਨੀਪ੍ਰੀਤ ਨੂੰ ਲੱਭਦੇ ਹੋਏ, ਹੋ ਗਈ, ਨਿਕਲ ਗਈ ਕਰਦੇ ਖ਼ਬਰਾਂ ਤੇ
ਪੁਲੀਸ ਵਾਲੇ ਹੱਥ ਮਲਦੇ ਰਹਿ ਜਾਂਦੇ ਸਨ। ਇਕੱਲੀ ਜਨਾਨੀ ਦੁਨੀਆਂ ਨੂੰ ਗੱਧੀ ਗੇੜ ਪਾਈ ਫਿਰਦੀ ਸੀ।
ਜਦੋਂ ਕਿਸੇ ਦੀ ਨੂੰਹ ਧੀ ਆਵਾਰਾ ਹੋ ਜਾਵੇ, ਹਾਲ ਕੁੱਝ ਐਸਾ ਹੀ ਹੁੰਦਾ ਹੈ। ਪੁਲੀਸ ਵਾਲੇ ਹਨੀ ਦਾ
ਹੱਥ ਫੜੀ ਫਿਰਦੇ ਹਨ। ਇੱਕ ਮਰਦ ਪੁਲੀਸ ਵਾਲੇ ਨੇ ਆਪਣੀ ਬਾਂਹ, ਮੋਢਾ ਚੰਗੀ ਤਰਾ ਹਨੀ ਨੂੰ ਦੇ ਕੇ ਮੀਡੀਆ
ਤੋਂ ਬਚਾਉਂਦਾ ਹੋਇਆ ਧੁੱਸ ਦੇਈਂ ਹਫ਼ੜਾ ਦਫ਼ੜੀ ਵਿੱਚ ਹੋਰ ਪੁਲੀਸ ਨਾਲ ਤੇਜ਼ੀ ਨਾਲ ਜਾਂਦਾ ਹੈ। ਹਨੀ
ਪੁਲੀਸ ਵਾਲਿਆਂ ਨਾਲ ਦੋਨੇਂ ਪੈਰਾ ‘ਤੇ ਦੜ ਦੜਾਦੀ ਇੱਧਰੋਂ ਉੱਧਰ ਜਾ ਰਹੀ ਹੈ। ਬਿਮਾਰ ਤਾਂ ਨਹੀਂ
ਲਗਦੀ। ਬੜੀ ਤੇਜ਼ ਲਗਦੀ ਹੈ। ਬਾਰਬੀ ਡਾਲ ਸ਼ੋਰਟ-ਡਿਰਸਾ ਪਾਉਣ ਵਾਲੀ ਪੰਜਾਬੀ ਸੂਟ ਵਿੱਚ ਦੋ ਦਿਨਾਂ
ਤੋਂ ਦਿਸ ਰਹੀ ਹੈ। ਘੁੰਡ ਕੱਢੇ ਹੋਏ ਤੁਰੀ ਜਾਂਦੀ ਮੀਡੀਆ ਦੇ ਸਾਰੇ ਜੁਆਬ ਘੜੇ ਘੜਾਏ ਚਬਰ-ਚਬਰ ਦੇ
ਰਹੀ ਹੈ। ਹਨੀ 4 ਅਕਤੂਬਰ, 2017 ਨੂੰ ਹਨੀ ਅਦਾਲਤ ਵਿੱਚ ਤੇ ਪੁਲੀਸ ਠਾਣੇ ਗਈ ਤਾਂ ਉਦੋਂ ਰਾਮ
ਰਹੀਮ ਵਾਂਗ ਲਾਲ, ਕਾਲਾ, ਹਰਾ ਸੂਟ ਕੇਸ ਉਸ ਕੋਲ ਕਿਉਂ ਨਹੀਂ ਸੀ? ਰਾਮ ਰਹੀਮ ਕੋਲ 25 ਅਗਸਤ, 2017 ਨੂੰ ਅਦਾਲਤ ਵਿੱਚ ਫੁੱਲ ਸਾਈਜ਼ ਲਾਲ ਸੂਟ ਕੇਸ ਕਿਉਂ
ਸੀ? ਅਦਾਲਤਾਂ ਵਿੱਚੋਂ ਬਾਹਰ ਆ ਕੇ ਵੱਡਾ ਫੁੱਲ ਸਾਈਜ਼ ਲਾਲ ਸੂਟ ਕੇਸ ਦੀ ਰਾਮ ਰਹੀਮ ਤੇ ਹਨੀ ਨੇ
ਖ਼ੂਬ ਪ੍ਰਦਰਸ਼ਨੀ ਕੀਤੀ। ਇਹੀ ਰਾਮ ਰਹੀਮ ਦੀ ਸਜਾ ਤੇ ਦੰਗੇ ਕਰਨ ਦਾ ਕੋਡ ਵਰਡ ਸੀ। ਰਾਮ ਰਹੀਮ ਦੇ
ਕਮਾਂਡੋ ਸਮਝ ਗਏ ਕਿ ਸਜਾਂ ਗਰਾਂਟਡ ਹੋ ਗਈ। ਦਹਿਸ਼ਤ ਕੀਤੀ ਜਾਵੇ। ਜਿਸ ਵਿੱਚ ਪੁਲੀਸ ਵਾਲੇ ਰਾਮ
ਰਹੀਮ ਦੇ ਸਰਕਾਰੀ
ਗਾਰਡ ਵੀ ਸਨ। ਜੋ 2002 ਤੋਂ ਹੀ ਰਾਮ ਰਹੀਮ ਨਾਲ ਗੰਢੇ ਹੋਏ ਸਨ। ਸਰਕਾਰ ਨੂੰ ਇੰਨਾ ਦੀ ਅਦਲਾ
ਬਦਲੀ ਹਫ਼ਤੇ ਬਾਅਦ ਕਰਨੀ ਚਾਹੀਦੀ ਸੀ। ਅੱਗ ਲੈਣ ਆਈ ਘਰ ਵਾਲੀ ਬਣ ਬੈਠਦੀ ਹੈ। ਰਾਮ ਰਹੀਮ ਨੇ
ਸਰਕਾਰੀ ਪੁਲੀਸ ਵਾਲੇ ਗਾਰਡ ਖ਼ਰੀਦ ਲਏ ਸਨ। ਕੁੱਤੇ ਨੂੰ ਬੁਰਕੀ ਪਾਉਣ ਲੱਗ ਜਾਈ ਤਾਂ ਪੂਛ ਮਾਰਨ,
ਪੈਰ ਚੱਟਣ ਲਗ ਜਾਂਦਾ ਹੈ। ਕਰਾਈਮ ਕਰਨ ਵਾਲੇ ਫ਼ਿਲਮ ਜਾਂ ਲਿਖਤੀ ਐਫੀਡੇਟ ਤਿਆਰ ਨਹੀਂ ਕਰਦੇ। ਚੋਰ
ਹਨੇਰੇ ਵਿੱਚ ਪਾੜ ਲਗਾਉਂਦਾ ਹੈ। 25 ਅਗਸਤ ਦੀਆਂ ਬਹੁਤ ਪਹਿਲਾਂ ਤੋਂ ਤਿਆਰੀਆਂ ਕੀਤੀਆਂ ਸਨ। ਹਰ
ਨਾਮ ਲੇਵਾ ਸਤਸੰਗਤ ਵਿੱਚ 2002 ਤੋਂ ਹੀ ਰਾਮ ਰਹੀਮ ਭਗਤਾਂ ਨੂੰ ਸਮਝਾ ਰਿਹਾ ਸੀ। ਉਹ ਕਹਿੰਦਾ ਸੀ, “ ਸਬ ਮੇਰੀਆਂ ਬੇਟੀਆਂ ਹਨ। ਮੈਂ ਸਾਧਣੀਆਂ ਦਾ ਰੇਪ ਕੈਸਾ ਕਰ ਸਕਦਾ ਹਾਂ। ਜੇ ਮੈਨੂੰ ਦੋ
ਸਾਧਣੀਆਂ ਦਾ ਗੁਨਾਹਗਾਰ ਮੰਨਿਆ ਜਾਂਦਾ ਹੈ, ਤਾਂ ਆਪ ਸਬ ਦੀ ਸ਼ਰਦਾ ਨੂੰ ਠੇਸ ਲੱਗੇਗੀ।
ਫ਼ੈਸਲਾ ਤੁਸੀਂ ਕਰਨਾ ਹੈ। ਪੁਲੀਸ ਤੇ ਸਾਧਣੀਆਂ ਤੇ ਉਨ੍ਹਾਂ ਦੇ ਪਰਿਵਾਰ ਨੂੰ ਕਿਵੇਂ ਮੱਤ ਦੇਣੀ
ਹੈ। “ ਇਸੇ ਲਈ ਛਤਰਪਤੀ ਤੇ ਰਣਜੀਤ ਹੋਰ ਬੰਦੇ 2002 ਤੋਂ ਵੀ ਮਾਰੀ ਜਾ ਰਹੇ ਹਨ। ਭਗਤ ਲੋਕ ਰਾਮ ਰਹੀਮ
ਲਈ ਮਰਨ ਮਾਰਨ ਨੂੰ ਤਿਆਰ ਰਹਿੰਦੇ ਹਨ। ਇਸੇ ਲਈ ਦਾਨ ਕੀਤੇ ਬੱਚਿਆਂ ਨੂੰ ਰੋਟੀ ਦੀ ਬੁਰਕੀ ਪਾ ਕੇ
ਪਾਲਤੂ ਕੁੱਤਿਆਂ ਦਾ ਨਵਾਂ ਨਾਮ ਕੁਰਬਾਨੀ ਗੈਂਗ ਬਣਾਇਆ ਗਿਆ ਹੈ। ਪੰਚਕੂਲਾ ਵਿੱਚ 25 ਅਗਸਤ ਨੂੰ
ਹੀ ਹੱਲਾ ਗੁੱਲਾ ਕਰਨ ਦੀ ਹਵਾ ਨਹੀਂ ਆਈ। ਪਹਿਲਾਂ ਹੀ ਮਾਰ, ਧਾੜ, ਅੱਗਾ ਲਗਾਉਣ ਦੀ ਸਕੀਮ ਕੀਤੀ ਗਈ ਸੀ।
ਹਨੀ ਤੇ ਰਾਮ ਰਹੀਮ ਨੇ ਹੱਥਾਂ ਬਾਂਹਾਂ ਨੂੰ ਹਵਾ ਵਿੱਚ ਲਹਿਰਾ ਕੇ ਲਾਲ ਸੂਟ ਕੇਸ ਚਮਕਾ ਦਿਖਾ ਕੇ
ਕਈ ਇਸ਼ਾਰੇ ਕੀਤੇ ਹਨ। ਮੀਡੀਆ ਦਾ ਸਰਕਾਰ ਪੁਲੀਸ ‘ਤੇ ਬਹੁਤ ਪ੍ਰੈਸ਼ਰ ਹੈ। ਨਾਂ ਚਾਹੁੰਦੇ
ਹੋਏ ਵੀ ਸਰਕਾਰ ਪੁਲੀਸ ਰਾਮ ਰਹੀਮ ਤੇ ਹਨੀ ਉੱਤੇ ਸਾਰੀ ਕਾਰਵਾਈ ਕਰ ਰਹੀ ਹੈ। ਮੀਡੀਆ ਨੇ ਵੀ
ਹਨੀਪ੍ਰੀਤ ਨੂੰ ਪਿਆਰੀਆਂ ਮਿੱਠੀਆਂ ਕਹਾਣੀਆਂ ਸੁਣਾ ਕੇ ਘੇਰ ਕੇ ਪੁਲੀਸ ਹਵਾਲੇ ਕੀਤਾ ਹੈ। ਰਾਮ
ਰਹੀਮ ਤੇ ਹਨੀ ਦਾ ਸੈਲਰ ਫ਼ੋਨ ਪੁਲੀਸ ਨੇ ਅਜੇ ਜ਼ਬਤ ਨਹੀਂ ਕੀਤੇ। 2 ਅਕਤੂਬਰ ਵਾਲਾ ਹਨੀ ਦਾ ਡਰਾਈਵਰ
ਵੀ ਪੁਲੀਸ ਨੇ ਪਬਲਿਕ ਨੂੰ ਨਹੀਂ ਦਿਖਾਇਆ ਹਨੀ ਤੇ ਦੂਜੀ ਔਰਤ ਸੁਖਦੀਪ ਕੌਰ ਮੀਡੀਆ ਮੂਹਰੇ ਨਹੀਂ
ਹੋ ਰਹੀ। ਸਿਵਲ ਹਸਪਤਾਲ, ਜੇਲ੍ਹ ਤੇ ਕੋਰਟ ਤੱਕ ਜਾਣ ਲੱਗੀਆਂ ਤਾਂ ਨਵੀਂ ਬਹੂ ਵਾਂਗ
ਘੁੰਡ ਕੱਢੇ ਹੋਏ ਮੂੰਹ ਛਪਾਏ ਦੋਨੇਂ ਮੀਡੀਆ ਦੇ ਕੈਮਰੇ ਅੱਗੇ ਫਿਰ ਰਹੀਆਂ ਹਨ। ਚਾਰ ਮੂਵੀਆ ਬਣਾ
ਚੁੱਕੀ ਹਨੀ ਦੀਆਂ ਹੁਣ ਤਾਂ ਮੁਫ਼ਤ ਵਿੱਚ ਪਬਲਿਕ ਸਿਟੀ ਲਈ ਮੀਡੀਆ ਵਾਲੇ ਮੂਵੀਆਂ ਬਣਾਉਣ ਦੀ
ਕੋਸ਼ਿਸ਼ ਕਰਦੇ ਹਨ। ਹੁਣ ਮੂੰਹ ਕਿਉਂ ਛਪਾਉਂਦੀਆਂ ਹਨ? ਇਹੀ ਹਨੀ ਸਾਧ ਦੇ ਅੱਗੇ ਪਿੱਛੇ ਬਾਂਦਰ
ਵਾਂਗ ਉਛਲ-ਖੂਦ ਕਰਦੀ ਫਿਰਦੀ ਸੀ। ਹਨੀਪ੍ਰੀਤ ਨੇ ਪਹਿਲਾਂ ਡਾਕਟਰੀ ਕਰਾਉਣ ਤੋਂ ਇਨਕਾਰ ਕੀਤਾ ਸੀ।
ਪਰ ਹਰ ਕੈਦੀ ਨੂੰ ਜੇਲ੍ਹ ਵਿੱਚ ਡਾਕਟਰੀ ਕਰਾਉਣੀ ਹੀ ਪੈਂਦੀ ਹੈ। ਸਿਵਲ ਹਸਪਤਾਲ ਪੰਚਕੂਲਾ ਦੇ
ਡਾਕਟਰ ਸਜੀਵ ਤਹਿਰਾਨ ਤੇ ਰਜੀਵ ਕੌੜਾ ਨੇ ਦੱਸਿਆ, “ ਹਨੀ ਦੀ ਡਾਕਟਰੀ ਕਰਨ ਤੋਂ ਪਤਾ ਲੱਗਾ
ਬਲੱਡ ਪ੍ਰੈਸ਼ਰ ਠੀਕ ਹੈ। ਉਹ ਠੀਕ ਠਾਕ ਗੱਲਾਂ ਕਰ ਰਹੀ ਹੈ। ਕੋਈ ਦਿਮਾਗ਼ ਦੇ ਦਬਾਅ ਡਿਸਪ੍ਰੇਸ਼ਨ
ਨਹੀਂ ਹੈ। ਉਹ ਨਾਰਮਲ ਹੈ। ਪੁਲੀਸ ਦੇ ਕਹਿਣ ‘ਤੇ ਦਿਮਾਗ਼ ਦਾ ਵੀ ਟੈੱਸਟ ਹੋਇਆ ਸਬ ਠੀਕ ਹੈ। “ ਪਰ ਹਨੀ ਕਹਿ ਰਹੀ ਹੈ, “ ਮੈਂ ਡਿਸਪ੍ਰੇਸ਼ਨ ਕਰਕੇ ਬੇਚੈਨ ਹਾਂ। ਦਿਲ ਦਾ ਦਰਦ ਹੈ। “ ਡਿਸਪ੍ਰੇਸ਼ਨ, ਦਰਦਾ ਵਾਲਾ ਮਰੀਜ਼ ਆਰਾਮ, ਸ਼ਾਂਤੀ ਤੇ ਇਲਾਜ ਭਾਲਦਾ ਹੈ। ਨਾ ਕਿ
ਦਿੱਲੀ, ਪੰਜਾਬ, ਚੰਡੀਗੜ੍ਹ ਹਰਿਆਣਾ ਰਾਜਸਥਾਨ ਤੇ ਹੋਰ ਥਾਵਾਂ ‘ਤੇ ਘੁੰਮ ਕੇ ਪੁਲੀਸ ਨਾਲ ਲੁਕਾ ਛਿਪੀ ਖੇਡਦਾ। ਹਨੀਪ੍ਰੀਤ ਨੂੰ ਜੇਲ੍ਹ ਸੈਕਟਰ 23 ਵਿਚੋਂ
ਪੰਚਕੁਲਾ ਕੋਰਟ ਵਿੱਚ ਲਿਜਾਇਆ ਗਿਆ। ਅਦਾਲਤ ਦੇ ਬਾਹਰ ਹਨੀ ਦੀ ਭੈਣ, ਭਰਜਾਈ ਭਰਾ ਹਾਜ਼ਰ ਸਨ। ਇਹ ਵੀ ਸਾਧ ਦੀ ਪਾਈ ਚੂਰੀ ਰਲ ਮਿਲ ਕੇ ਖਾਂਦੇ ਰਹੇ ਹਨ। ਹਨੀਪ੍ਰੀਤ
ਦਾ ਅਦਾਲਤ ਨੇ 6 ਦਿਨਾਂ ਦਾ ਰਿਮਾਂਡ ਪੁਲੀਸ ਨੂੰ ਦੇ ਦਿੱਤਾ ਹੈ। ਹਨੀ ਨਾਲ ਦੂਜੀ ਔਰਤ ਸੁਖਦੀਪ
ਡੇਰਾ ਪ੍ਰੇਮੀ ਹੈ। ਜੋ ਹਨੀ ਦੇ ਡਰਾਈਵਰ ਦੀ ਪਤਨੀ ਹੈ। ਹਨੀ ਇਸੇ ਦੇ ਘਰ ਵਿੱਚ ਵੀ ਰਹੀ ਹੈ। ਇਸ
ਦਾ ਪਰਿਵਾਰ ਵੀ ਡੇਰੇ ਵਿੱਚ ਹੀ ਰਹਿੰਦਾ ਹੈ। ਜੇਲ੍ਹ ਮੂਹਰੇ ਪੁਲੀਸ ਦੇ ਆਫ਼ੀਸਰ ਹਨੀਪ੍ਰੀਤ ਨੂੰ
ਲੋਕਾਂ ਤੇ ਮੀਡੀਆ ਤੋਂ ਬਚਾ ਰਹੇ ਸਨ। ਉਦੋਂ ਉਸ ਦਾ ਮੂੰਹ ਚੁੰਨੀ ਨਾਲ ਢਕਿਆ ਹੋਇਆ ਸੀ। ਮੀਡੀਆ
ਸੁਆਲ ਪੁੱਛ ਰਹੇ ਸੀ। ਉਹ ਰੋਂਦੀ ਹੋਈ ਜੁਆਬ ਦੇ ਰਹੀ ਸੀ। ਕੋਈ ਰਸਤਾ ਨਹੀਂ ਲੱਭਦਾ, ਜਦੋਂ ਪੁਲੀਸ ਤੇ ਹੋਰ ਕੈਦੀਆਂ ਦੀ ਪੁੱਛਗਿੱਛ ਤੇ ਮਾਰ ਕੁੱਟ ਵਿੱਚ ਬੰਦਾ ਉਲਝ ਜਾਂਦਾ ਹੈ। ਜੇਲ੍ਹ
ਵਿੱਚ ਬਹੁਤ ਤਸ਼ੱਦਦ ਕਰਦੇ ਹਨ। ਰਾਤ ਨੂੰ ਵੀ ਆਰਾਮ ਨਹੀਂ ਕਰਨ ਦਿੰਦੇ। ਨਵੇਂ ਕੈਦੀ ਬਹੁਤ ਚੀਕਾਂ
ਮਾਰਦੇ ਰੋਂਦੇ ਹਨ। ਹਨੀ ਨੇ ਰਾਤ ਜੇਲ੍ਹ ਵਿੱਚ ਹੀ ਰੋਟੀ ਦਾਲ ਖਾਦੀ। 4 ਅਕਤੂਬਰ, 2017 ਨੁੰ ਦੁਪਿਹਰ 2 ਵਜੇ ਸੁਖਦੀਪ ਤੇ ਹਨੀ ਨੂੰ ਅਦਾਲਤ ਵਿੱਚ ਲੈ
ਕੇ ਗਏ। ਪੁਲੀਸ ਕਮਿਸ਼ਨਰ ਏ ਐਸ ਚਾਵਲਾ ਨੇ ਮੀਡੀਆ ਨੂੰ ਦੱਸਿਆ , “ ਹਨੀ ਸਾਡੇ ਨਾਲ ਚੱਜ ਨਾਲ ਗੱਲ ਨਹੀਂ ਕਰਦੀ। ਸੁਆਲਾਂ ਦੇ ਸਿੱਧੇ ਜੁਆਬ ਨਹੀਂ ਦਿੰਦੀ। “ ਪੁਲੀਸ ਤੋਂ ਬੰਦਾ ਬਚਿਆ ਰਹੇ ਤਾਂ ਚੰਗਾ
ਹੈ। ਜਿਸ ਦਿਨ ਪੁਲੀਸ ਦੇ ਧੱਕੇ ਚੜ੍ਹਦਾ ਹੈ। ਸਬ ਚਲਾਕੀਆਂ ਧਰੀਆਂ ਰਹਿ ਜਾਂਦੀਆਂ ਹਨ। ਹਨੀਪ੍ਰੀਤ
ਫਸੀ ਜੇਲ੍ਹ ਅੰਦਰ। ਰੁਕ-ਰੁਕ ਆਵੇ ਸਾਹ ਬਾਹਰ ਅੰਦਰ। ਬਗੈਰ ਰੌਸ਼ਨ ਦਾਨ, ਏਅਰਕੰਡੀਸ਼ਨ ਦੇ ਜੇਲ੍ਹ ਦੇ ਬੰਦ ਕਮਰੇ ਵਿੱਚ ਹਨੀ ਰਹੇਗੀ। ਹਨੀ ਪੁਰੀ ਰਾਤ ਸੌ ਨਹੀਂ ਸਕੀ।
ਕਦੇ ਭੁੰਜੇ ਧਰਤੀ ‘ਤੇ ਲੇਟਦੀ ਸੀ। ਕਦੇ ਉੱਠ ਕੇ ਬੈਠ ਜਾਂਦੀ ਤੇ ਕਦੇ ਕਮਰੇ ਦੀ
ਗੰਦੀ ਜਿਹੀ ਲੈਟਰੀਨ ਤੇ ਜਾ ਕੇ ਬੈਠ ਜਾਂਦੀ ਸੀ। ਜਿੱਥੇ ਨਾ ਤਾਂ ਤਾਜ਼ੀ ਹਵਾ, ਰੋਟੀ, ਪਾਣੀ ਤੇ ਨਾਂ ਹੀ ਕੋਈ ਚੱਜ ਨਾਲ ਗੱਲ ਕਰਨ ਵਾਲਾ ਹੈ।
ਲੇਡੀ ਆਈ ਜੀ ਮਮਤਾ ਸਿੰਘ ਨੇ ਹਨੀ ਨੂੰ ਪੁੱਛਿਆ, “ 39 ਦਿਨ ਕਿਥੇ ਰਹੀ? 39 ਦਿਨ ਕਿਹੜੇ- ਕਿਹੜੇ ਲੋਕਾਂ ਨੇ ਮਦਦ ਕੀਤੀ? ਪੰਚਕੂਲਾ ਵਿੱਚ ਦੰਗਾ ਕਰਾਉਣ ਦਾ ਕੋਡ ਵਰਡ
ਕੀ ਸੀ? ਰਾਮ ਰਹੀਮ ਨੂੰ ਅਦਾਲਤ ਪਿੱਛੋਂ ਕਿਥੇ ਭਜਾਉਣਾ ਸੀ? 25 ਅਗਸਤ, 2017 ਨੂੰ ਡੇਰਾ ਕਿਉਂ ਗਈ
ਸੀ? ਜ਼ਮਾਨਤ ਲੈਣ ਦਿੱਲੀ ਕੌਣ ਲੈ ਕੇ ਗਿਆ? ਡੇਰੇ ਵਿਚੋਂ ਰਾਮ ਰਹੀਮ ਦੀ ਸਾਰੀ ਦੌਲਤ
ਕਿਥੇ ਗਈ? ਰਾਮ ਰਹੀਮ ਦੀ ਜਾਇਦਾਦ ਕਿਥੇ-ਕਿਥੇ ਹੈ? ਰਾਮ ਰਹੀਮ ਦੀ ਕੈਨੇਡਾ ਦੁਬਈ ਹੋਰ ਦੇਸ਼ਾਂ
ਵਿੱਚ ਕਿੰਨੀ ਜਾਇਦਾਦ ਹੈ? ਰਾਮ ਰਹੀਮ ਕੋਲ ਫ਼ਿਲਮਾਂ ਲਈ ਪੈਸਾ ਕਿਥੋਂ ਆਇਆ? ਤੇਰਾ ਰਾਮ ਰਹੀਮ ਦੇ ਨਾਲ ਰਿਸ਼ਤੇ ਦਾ ਕੀ ਸੱਚਾ ਹੈ? ਗੁਫ਼ਾ ਦਾ ਕੀ ਰਾਜ ਹੈ? ਗੁਫ਼ਾ ਵਿੱਚ ਸੁਰੰਗ ਕਿਉਂ ਬਣਾਈ ਹੈ? ਕੀ ਸਾਧਣੀਆਂ ਦਾ ਜ਼ੋਨ ਸ਼ੋਸ਼ਣ ਹੁੰਦਾ ਸੀ? ਰਾਮ ਰਹੀਮ ਦੇ ਖ਼ਾਸ ਮਹਿਮਾਨ ਕੌਣ ਸਨ? ਕੁਰਬਾਨੀ ਗੈਂਗ ਦਾ ਸੱਚ, ਰਾਜ, ਮਕਸਦ ਕੀ ਹੈ? ਹਥਿਆਰਾਂ ਦਾ ਐਡਾ ਵੱਡਾ ਜ਼ਖ਼ੀਰਾ ਕਾਹਦੇ ਲਈ ਸੀ? ਰਾਮ ਰਹੀਮ ਦੀ ਗੱਡੀ ਕਿਉਂ ਜਲਾਈ ਗਈ, ਉਸ ਦਾ ਰਾਜ ਕੀ ਸੀ? ਡੇਰੇ ਦੇ ਅੰਗ ਵਿੱਕਰੀ ਹੋਣ, ਪਿੰਜਰ ਹੱਡੀਆਂ ਦਾ ਕੀ ਸੱਚ ਹੈ? ਪੰਜਾਬ ਹਰਿਆਣਾ ਜਾਂ ਹੋਰ ਡਰੱਗ ਡੀਲਰਾਂ ਤੋਂ ਖ਼ਤਰਾ ਕਿਉਂ ਹੈ? ਰਾਮ ਰਹੀਮ ਦਾ ਆਖ਼ਰੀ ਮੈਸੇਜ ਕੀ ਸੀ? “ ਤੂੰ ਪੁਲੀਸ ਦੇ ਸਾਹਮਣੇ ਕਿਉਂ ਨਹੀ ਆਈ? ਅਦਿੱਤਿਆ ਤੇ ਪਵਨ ਕਿਥੇ ਹਨ? ਤੇਰੇ ਕੋਲ ਇਟਰਨੈਸ਼ਨਲ ਕਾਲ ਦੇ ਕਾਂਡ ਦੇ ਸਿੰਮ ਮਿਲੇ ਹਨ। ਉਹ
ਕੀਰਨੇ ਦਿੱਤੇ, ਕਿਸ ਨੂੰ ਫ਼ੋਨ ਕੀਤੇ ਹਨ? ਗੁਰਮੀਤ ਰਾਮ ਰਹੀਮ ਦਾ ਪੰਚਕੂਲਾ ਅਹਿੰਸਾ ਭੜਕਾਉਣ ਦਾ
ਕੀ ਰੋਲ ਸੀ? ਅਹਿੰਸਾ ਵਾਲਿਆਂ ਨੂੰ ਪੈਸੇ ਕਿਸ ਨੇ ਦਿੱਤੇ ਹਨ? ਪੁਲੀਸ ਰੇਟ ਤੋਂ ਪਹਿਲਾਂ ਤੂੰ ਭੱਜ ਕਿਉਂ ਜਾਂਦੀ ਸੀ? ਕੀ ਕੋਈ ਜਾਣਕਾਰੀ ਦਿੰਦਾ ਸੀ? “ ਹੈਰਾਨ ਹੈ ਦੁਨੀਆਂ ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਹਨੀ ਨੇ ਕਿਸੇ ਗੱਲ ਦਾ ਜੁਆਬ ਨਹੀਂ ਦੇ ਰਹੀ ਸੀ। ਅਜੇ ਤਾਂ ਮਿੱਠੀਆਂ ਗੱਲਾਂ ਮਾਰ ਰਹੀ ਸੀ।
ਪਰ ਭਾਰਤ ਪੁਲੀਸ ਦਾ ਡੰਡਾ ਤਾਂ ਆਡਾਟ ਕਢਾ ਦਿੰਦੀ ਹੈ। ਬੰਦਾ ਕੁੱਤੇ ਵਾਂਗ ਭੌਂਕਣ ਲੱਗਦਾ ਹੈ।
ਭਾਰਤ ਪੁਲੀਸ ਤਾਂ ਆਪ ਸਾਰੇ ਕੱਪੜੇ ਉਤਾਰ ਕੇ ਰੇਪ ਕਰਦੀ ਹੈ। ਪਰ ਅਜੇ ਤਾਂ ਹਨੀ ਰਟੇ ਰਟਾਏ ਸ਼ਬਦ ਮੂੰਹ ਵਿਚੋਂ ਕੱਢ ਰਹੀ ਹੈ।
ਜਿਵੇਂ ਵਕੀਲਾਂ ਤੇ ਬੁੱਧੀ ਜੀਵੀਆਂ ਨੇ ਉਸ ਨੂੰ ਸਮਝਾਇਆ ਹੋਇਆ ਹੈ। ਪੁਰੀ ਤਿਆਰੀ ਕੀਤੀ ਵਾਲੇ ਹਨੀ
ਜੁਆਬ ਦਿੰਦੀ ਹੈ। ਉਸ ਨੂੰ ਸਾਰੇ ਜੁਆਬ ਘੜ-ਘੜ ਕੇ ਆ ਰਹੇ ਹਨ। ਹਰ ਗੱਲ ਵਿਚੋਂ ਖਿਸਕ ਰਹੀ ਹੈ।
ਜਦੋਂ ਹੀ ਪੁਲੀਸ ਕੋਈ ਸੁਆਲ ਪੁੱਛਦੀ ਹੈ। ਹਨੀ ਰੋਣ ਲੱਗਦੀ ਹੈ।
Comments
Post a Comment