ਸਭ ਕਰੋਂ ਮੂੰਹ ਮਿੱਠਾ ਦੀਵਾਲੀ ਆਈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ
satwinder_7@hotmail.com
ਹਰ ਸਾਲ ਦੀ ਤਰ੍ਹਾਂ ਦੀਵਾਲੀ ਆਈ।
ਵਿਹੜਿਆਂ ਦੇ ਵਿਚ ਰੌਸ਼ਨੀ ਲਿਆਈ।
ਮੱਸਿਆ ਦੀ ਕਾਲੀ ਰਾਤ ਜਗਮਗਾਈ।
ਪਿਤਾ ਹਰਗੋਬਿੰਦ ਜੀ ਨੇ ਬੰਦੀ ਛੁਡਾਵਾਈ।
ਗਵਾਲੀਅਰ ਤੋਂ ਰਾਜਿਆਂ ਨੂੰ ਮਿਲੀ ਰਿਹਾਈ।
ਰਾਮ ਚੰਦਰ ਜੀ ਨਾਲ ਸੀਤਾ ਮਾਤਾ ਵੀ ਆਈ।
ਬਣਵਾਸ ਮੁੱਕਣ ਦੀ ਖ਼ੁਸ਼ੀ ਨੂੰ ਦਿਵਾਲ਼ੀ ਮਨਾਈ।
ਦੇਖ ਪਿਆਰਿਆ ਦੇ ਮੂੰਹ ਤੇ ਮੁਸਕਾਨ ਆਈ।
ਘਰ-ਘਰ ਲੋਕਾਂ ਵੇ ਅੱਜ ਦੀਪ ਮਾਲਾ ਜਗਾਈ।
ਧਰਤੀ ਦੇਖ ਰੌਸ਼ਨਾਈ ਸਭ ਨੂੰ ਖ਼ੁਸ਼ੀ ਥਿਆਈ।
ਸਤਵਿੰਦਰ ਦੇਵੇ ਜੀ ਸਭ ਜਗਤ ਨੂੰ ਵਧਾਈ।
ਸੱਤੀ ਸਭ ਕਰੋਂ ਮੂੰਹ ਮਿੱਠਾ ਦੀਵਾਲੀ ਆਈ।
ਜੱਗ ਮੱਗ ਦੀਵਾਲੀ ਵਾਲੀ ਰਾਤ ਹੈ ਕਰਦੀ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ
satwnnder_7@hotmail.com
ਜੱਗ ਮੱਗ ਦੀਵਾਲੀ ਵਾਲੀ ਰਾਤ ਹੈ ਕਰਦੀ।
ਦੀਵਾਲੀ ਵਾਲੀ ਰਾਤ ਤਾਰਿਆਂ ਵਾਂਗ ਸਜੇਗੀ।
ਵੇ ਮੈਂ ਤਾਂ ਘੜੀ ਮੁੜੀ ਕੋਠੇ ਉੱਤੇ ਜਾਂ ਚੜ੍ਹਦੀ।
ਇੱਕ ਇੱਕ ਦੀਵਾ ਸਜਾਂ ਲਾਈਨ ਵਿਚ ਰੱਖਦੀ।
ਬੁੱਝਦੇ ਦੀਵਿਆਂ ਨੂੰ ਹੱਥਾਂ ਦਾ ਉਹਲਾ ਰੱਖਦੀ।
ਮੁੱਕਦੇ ਤੇਲ ਨੂੰ ਮੁੜ ਮੁੜ ਸਤਵਿੰਦਰ ਭਰਦੀ।
ਮੋਮਬਤੀਆਂ ਜਗ੍ਹਾ-ਜਗ੍ਹਾ ਕੇ ਬਨੇਰੇ 'ਤੇ ਧਰਦੀ।
ਸੱਤੀ ਰੰਗ ਬਿਰੰਗੇ ਲਾਟੂਆਂ ਦੀ ਲੜੀਆਂ ਟੰਗਦੀ।
ਵੇ ਮੈਂ ਸੱਜ ਵਿਆਹੀ ਸਹੁਰਿਆਂ ਤੋਂ ਹੈਗੀ ਸੰਗਦੀ।
ਮੇਰੀ ਪਹਿਲੀ ਦੀਵਾਲੀ ਸਹੁਰਿਆਂ ਦੇ ਘਰ ਦੀ।
ਉਡੀਕ ਤੇਰੀ ਫਿਰਾਂ ਮਨ ਭਾਉਂਦੇ ਪਕਵਾਨ ਧਰਦੀ।
ਮੈਂ ਰੱਬ ਮੂਹਰੇ ਹੱਥ ਬੰਨ੍ਹ ਤੇਰੀ ਸੁੱਖ ਰਹਿੰਦੀ ਮੰਗਦੀ।
ਮਾੜਿਆਂ ਹਾਲਤਾਂ ਤੋਂ ਸੋਹਣਿਆਂ ਮੈਂ ਤਾਂ ਰਹਾਂ ਡਰਦੀ।
ਰੱਬਾ ਤੇਰੇ ਕੋਲੋਂ ਮੈਂ ਸਰਬੱਤ ਦਾ ਭਲਾ ਰਹਾਂ ਮੰਗਦੀ।
ਥਾਂ-ਥਾਂ ਜਦੋਂ ਬੰਬ ਧਮਕਿਆਂ ਦੀਆਂ ਖ਼ਬਰਾਂ ਸੁਣਦੀ।
ਦੁਨੀਆ ਹੀ ਪ੍ਰਸੰਸਾ ਕਰਦੀ ਹੈ, ਦੁਨੀਆ ਭਰੇ ਬਾਜ਼ਾਰ ਲਲਾਮ ਕਰਦੀ ਹੈ
ਸਤਵਿੰਦਰ ਕੌਰ ਸੱਤੀ ਕੈਲਗਰੀ)- ਕੈਨੇਡਾ satwinder_7@hotmail.com
ਦੁਨੀਆ ਜਿੰਨੀ ਮਿੱਠੀ ਲੱਗਦੀ ਹੈ, ਉਸ ਤੋਂ ਵੱਧ ਜ਼ਹਿਰੀਲੀ ਵੀ ਹੁੰਦੀ ਹੈ
ਦੁਨੀਆ ਜੋ ਜੱਫੀਆਂ ਪਾਉਂਦੀ ਹੈ, ਇਹੀ ਤਾਂ ਗਲ਼ਾ ਵੀ ਘੁੱਟ ਦਿੰਦੀ ਹੈ।
ਦੁਨੀਆ ਆਪਣੀ ਬਣ ਦਿਖਾਉਂਦੀ ਹੈ, ਇਹੀ ਹੀ ਤਾਂ ਦੁਸ਼ਮਣ ਬਣਦੀ ਹੈ।
ਦੁਨੀਆ ਹੀ ਪ੍ਰਸੰਸਾ ਕਰਦੀ ਹੈ, ਦੁਨੀਆ ਭਰੇ ਬਾਜ਼ਾਰ ਲਲਾਮ ਕਰਦੀ ਹੈ।
ਵੱਡਿਆਂ ਨਾਲ ਰਿਸ਼ਤੇਦਾਰੀ ਕੱਢਦੀ ਹੈ, ਲੋੜ ਨੂੰ ਗਧੇ ਬਾਪ ਕਹਿੰਦੀ ਹੈ।
ਦੁਨੀਆ ਖਾਣ ਲਈ ਇਕੱਠੀ ਹੁੰਦੀ ਹੈ, ਲੋੜ ਪੈਣ ਤੇ ਨੇੜੇ ਲੱਗ ਜਾਂਦੀ ਹੈ।
ਮੁਸੀਬਤ ਵਿੱਚ ਛੱਡ ਕੇ ਭੱਜਦੀ ਹੈ, ਇਹ ਦੁਖਾ ਵਿੱਚ ਨਾਂ ਨੇੜੇ ਲੱਗਦੀ ਹੈ।
ਸਤਵਿੰਦਰ ਮਰਜੇ ਆ ਕੇ ਦੇਖਦੀ ਹੈ, ਆ ਹੱਥੀ ਦੁਨੀਆ ਲਾਬੂ ਲਾਉਂਦੀ ਹੈ।
ਸੱਤੀ ਦੁਨੀਆ ਦੋਨੇਂ ਪਾਸੇ ਹੁੰਦੀ ਹੈ, ਮੂੰਹ ਤੇ ਤੇਰੀ, ਪਿੱਠ ਪਿੱਛੇ ਭੰਡਦੀ ਹੈ।
ਦਿਲ ਪਾਗਲ ਹੈ ਦਿਲ ਪੇ ਕੰਟਰੋਲ ਕਰੇ
ਸਤਵਿੰਦਰ ਕੌਰ ਸੱਤੀ ਕੈਲਗਰੀ)- ਕੈਨੇਡਾ satwinder_7@hotmail.com
ਦਿਲ ਘੜੀ ਮੇ ਤੌਲਾ ਘੜੀ ਮੇ ਮਾਸਾ।
ਦਿਲ ਕੋ ਮਾਰ ਡਾਲੇ। ਦਿਲ ਚੋਰੀ ਹੋਨੇ ਦੇ।
ਦਿਲ ਕੋ ਕਮੀਨਾ ਕਹੇ। ਦਿਲ ਪਿਆਰਾ ਕਹੇ।
ਦਿਲ ਕੋ ਬੇਈਮਾਨ ਕਹੇ। ਦਿਲ ਕੋ ਰੋਨੇ ਦੇ।
ਦਿਲ ਪਾਗਲ ਹੈ ਦਿਲ ਪੇ ਕੰਟਰੋਲ ਕਰੇ।
ਹਮ ਹਿੰਦੁਸਾਤਾਨੀ ਪੰਜਾਬੀ ਦਿਲ ਦੇ।
ਤੁਸੀਂ ਦਿਲ ਤਲੀ ਤੇ ਧਰੀ ਫਿਰਦੇ।
ਦਿਲ ਦਾ ਦੱਸ ਕੀ ਯਾਰਾ ਕਰੀਏ?
ਦਿਲ ਤੁਸੀਂ ਕਬਜ਼ੇ ਵਿੱਚ ਨੀਂ ਰਖਦੇ।
ਦਿਲ ਕਹਤੋ ਮੰਗਦੇ ਫਿਰਦੇ।
ਦਿਲ ਕਿਤੇ ਸਰੀਰ ਕਿਤੇ ਫਿਰਦੇ।
ਦਿਲ ਤਾਂ ਟੁੱਟੇ ਭੱਜੇ ਹੋਏ ਫਿਰਦੇ।
ਦਿਲ ਬਿਨਾ ਕੀਹਦੇ ਕੰਮਦੇ।
ਤੇਰੀ ਹਰ ਚੀਜ਼ ਨੂੰ ਪਿਆਰਦੇ।
ਦਿਲ ਮੇਰਾ ਤੇਰੇ ਕੋਲ ਮੋੜਦੇ।|
ਦਿਲ ਵਿੱਚ ਦਿਲ ਬੰਦ ਕਰਦੇ।
ਸੱਤੀ ਦਿਲ ਹੱਥ ਨੀ ਲੱਗਦੇ।
ਸਤਵਿੰਦਰ ਦੇ ਨਾਮ ਕਰਦੇ।
ਅੱਖਾਂ ਵਿੱਚ ਪਾ ਅੱਖਾਂ ਖੜ੍ਹਦਾ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕੈਨੇਡਾ satwinder_7@hotmail.com
ਸੋਹਣਾ ਜਿਹਾ ਮੁੰਡਾ ਪਿਆਰ ਲੱਗਦਾ। ਹਾਏ ਜਦੋਂ ਮੇਰੇ ਕੋਲੋਂ ਲੰਘਦਾ।
ਟੇਡਾ-ਟੇਡਾ ਝਾਕੇ ਸੁੱਕੀ ਖੰਘ ਖੰਘਦਾ। ਹਾਏ ਨੀ ਮੇਰਾ ਦਿਲ ਮੰਗਦਾ।
ਦਿਲ ਮੰਗਦਾ ਭੋਰਾ ਨਹੀਂ ਸੰਗਦਾ। ਅੱਖਾਂ ਵਿੱਚ ਪਾ ਅੱਖਾਂ ਖੜ੍ਹਦਾ।
ਹਿਲਾ ਕੇ ਸੇਲੀਆਂ ਹਾਲ ਪੁੱਛਦਾ। ਕੋਲੋਂ ਲੰਘਦਾ ਹੈਲੋ ਆਖਦਾ।
ਰੁੱਗ ਭਰਕੇ ਮੇਰਾ ਦਿਲ ਕੱਢਦਾ। ਕਾਲਜੇ ਨੂੰ ਡੋਬ ਜਿਹੇ ਪਾਉਂਦਾ।
ਦਿਲ ਮੇਰਾ ਧੱਕ-ਧੱਕ ਕਰਦਾ। ਮੇਰਾ ਜੀਅ ਵੀ ਉਹ ਨੂੰ ਚਾਹੁੰਦਾ।
ਉਹ ਦੇ ਦੁਆਲੇ ਗੇੜੇ ਲਗਾਉਂਦਾ। ਸੱਤੀ ਦੇਖ ਕੇ ਨਹੀਂ ਰੱਜਦਾ।
ਦਿਲ ਮੇਰਾ ਉਹਦੇ ਤੇ ਮਰਦਾ। ਰੱਬਾ ਵੇ ਤੂੰ ਕਦੋਂ ਮਿਲਾਪ ਕਰਦਾ।
ਦੇਖਦੇ ਹਾਂ ਸਮਾਂ ਕਦ ਆਉਂਦਾ। ਕਦੋਂ ਤੂੰ ਰੱਬਾ ਯਾਰ ਮਿਲਾਉਂਦਾ।
ਮੇਰੇ ਸੁੱਤੇ ਭਾਗ ਜਗਾਉਂਦਾ। ਤੇਰੇ ਬਿੰਨ ਸੁਖ ਚੈਨ ਨਾਂ ਥਿਉਂਦਾ।
ਇਕੱਲੇ ਰਿਹਾ ਨਾਂ ਜਾਂਦਾ। ਸਤਵਿੰਦਰ ਦੇ ਸੁਪਨੇ ਵਿੱਚ ਆਉਂਦਾ।
Comments
Post a Comment