ਆਪ ਨੂੰ ਕਦੇ ਕਿਸੇ ਤੋਂ ਘੱਟ ਨਹੀਂ ਕਹਾਈਦਾ
- ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
ਮੈਨੂੰ ਤਾਂ ਤੁਹਾਡੇ ਵਿਚੋਂ ਰੱਬ ਦਾ ਰੂਪ ਦਿਸਦਾ।
ਸ਼ਬਦਾਂ ਦੀ ਸ਼ੇਅਰੀ ਨੇ ਹੀ ਮੈਨੂੰ ਲਿਖਣ ਲਾਤਾ।
ਜੋੜ ਸ਼ਬਦਾਂ ਨੂੰ ਗੀਤ ਸੇ਼ਅਰ ਕਹਾਣੀ ਬਣਾਤਾ।
ਤੁਸੀਂ ਆਪ ਹੀ ਦੱਸੋ ਫਿੱਕਾ ਜਾਂ ਮਿੱਠਾ ਦਿਖਤਾ।
ਦੱਸੋ ਦੋਨਾਂ ਵਿਚੋਂ ਕਿਹੜਾ ਜ਼ਿਆਦਾ ਸੁਆਦ ਬਹੁਤਾ।
ਮਨ ਮਾਰ ਕੇ ਅੰਦਰੋਂ ਉਸ ਰੱਬ ਪਿਆਰੇ ਨੂੰ ਲੱਭੀਦਾ।
ਫਿਰ ਸਾਰੇ ਕਾਸੇ ਵਿਚੋਂ ਸੋਹਣਾ ਰੱਬ ਹੈ ਜੀ ਦਿਸਦਾ।
ਸੱਤੀ ਨੂੰ ਸਭ ਅੰਮਿ੍ਤ ਰਸ ਵਰਗਾ ਮਿੱਠਾ ਲੱਗਦਾ।
ਭੁੱਖ ਪਿਆਸ ਦਾ ਚੇਤਾ ਸਤਵਿੰਦਰ ਨੇ ਭੁਲਾਤਾ।
ਮੁੰਡਿਆਂ ਨੇ ਗੁਆਂਢੋਂ ਹੀ ਮੁੰਡਾ ਕੱਢ ਲਿਉਣਾ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਕੈਨੇਡਾ satwinder_7@hotmail.com
ਕੁੜੀਆਂ ਨੇ ਗੱਭਰੂਆਂ ਨੂੰ ਸੂਲੀ ਤੇ ਚੜ੍ਹਾਉਣਾ।
ਆਪ ਮੂਰਤੀ ਨਹੀਂ, ਗੱਭਰੂਆਂ ਨੂੰ ਰੇਲ ਬਣਾਉਣਾ।
ਮੁੰਡਿਆਂ ਨੂੰ ਕੁੜੀਆਂ ਲੱਭਣ ਥਾਂ-ਥਾਂ ਫਿਰਨਾ ਪੈਣਾ।
ਸੱਚ ਹੈ ਕੁੜੀਆਂ ਨੇ ਨਹੀਂ ਹਰ ਘਰ ਵਿਚੋਂ ਥਿਉਣਾ।
ਉਦੋਂ ਮੁੰਡਿਆਂ ਦਾ ਬੁਰਾ ਹਾਲ ਦੇਖਿਉ ਹੈ ਹੋਣਾ।
ਸੱਤੀ ਕੁੜੀਆਂ ਬਗੈਰ ਲੱਗਣਾ ਨਹੀਂ ਜੱਗ ਸੋਹਣਾ।
ਲੋਕੋ ਕੁੜੀਆਂ ਮਾਰਨ ਦਾ ਸੰਨਤਾਪ ਭੋਗਣਾ ਪੈਣਾ।
ਫਿਰ ਮੁੰਡਿਆਂ ਵਾਲਿਆਂ ਨੂੰ ਕੋਈ ਹੱਲ ਨਹੀਂ ਥਿਉਣਾ।
ਮਾਂ-ਪਿਉ ਸਤਵਿੰਦਰ ਨੇ ਦੁਹਾਈ ਪਾਉਂਦੀ ਹੈ ਰਹਿਣਾ।
ਕਹਾਂ ਕੁੜੀਆਂ ਨੂੰ ਤਾਂ ਜਨਮ ਦੇਣ ਲੱਗਣਾ ਹੀ ਹੈ ਪੈਣਾ।
ਨਹੀਂ ਤਾਂ ਮੁੰਡਿਆਂ ਨੇ ਗੁਆਂਢੋਂ ਹੀ ਮੁੰਡਾ ਕੱਢ ਲਿਉਣਾ।
ਤੁਸੀਂ ਕਹੀ ਜਾਂਦੇ ਹੋ ਜੀ ਅਸੀਂ ਕਮਾਲ ਕਰਤੀ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਕੈਨੇਡਾ satwinder_7@hotmail.com
ਤੁਸੀਂ ਕਹੀ ਜਾਂਦੇ ਹੋ ਜੀ ਅਸੀਂ ਕਮਾਲ ਕਰਤੀ।ਅਸੀਂ ਤਾਂ ਲੋਕਾਂ ਖ਼ਿਲਾਫ਼ ਜੰਗ ਸ਼ੁਰੂ ਕਰਤੀ।
ਲੋਕਾਂ ਦੀ ਦੱਸੋ ਕੀ ਹੈ ਹਸਤੀ, ਜ਼ਬਰਦਸਤੀ।
ਹਰ ਗੱਲ ਵਿਚ ਲੋਕਾਂ ਨੇ ਟੰਗ ਅੱਗੇ ਕਰਤੀ।
ਜ਼ਿੰਦਗੀ ਸਾਡੀ ਮਰਜ਼ੀ ਲੋਕਾਂ ਦੀ ਹੈ ਚੱਲਦੀ।
ਲੋਕੀ ਕੰਮ ਕਰਨ ਤੋਂ ਪਹਿਲਾਂ ਲੋਕਾਂ ਤੋਂ ਡਰਦੀ।
ਟੰਗ ਆਉਣ ਵਾਲਿਆਂ ਨਾਲ ਐਸੀ ਕਰਤੀ।
ਸੱਤੀ ਨੇ ਗਲ਼ੀ ਦੇ ਕੁੱਤਿਆ ਦੀ ਪ੍ਰਵਾਹ ਛੱਡਤੀ।
ਸਤਵਿੰਦਰ ਤਾਂ ਲੋਕਾਂ ਦੀ ਕੁੱਝ ਨਹੀਂ ਹੈ ਲੱਗਦੀ।
ਤਾਂਹੀਂ ਰੱਬ ਨੂੰ ਸਭ ਤੋਂ ਪਿਆਰੀ ਲਾਡਲੀ ਲੱਗਦੀ।
ਲੋਕਾਂ ਦੀ ਨਾਂ ਕਰਿਆ ਕਰ ਤੂੰ ਪ੍ਰਵਾਹ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਕੈਨੇਡਾ satwinder_7@hotmail.com
ਜਿਨ੍ਹਾਂ ਮਰਜ਼ੀ ਖੁੱਲ ਕੇ ਤੂੰ ਹੱਸੀ ਜਾ।
ਹੱਸਣ ਲਈ ਅੰਦਰ ਘਰ ਦੇ ਤੂੰ ਵੜ ਜਾ।
ਮਰ ਜਾਣੇ ਲੋਕ ਸੱਚੀ ਖ਼ਸਮਾਂ ਖਾਂਣੇ ਆ।
ਹੱਸਣ ਤੋਂ ਪਹਿਲਾਂ ਦਰਵਾਜ਼ਾ ਭੇੜ ਲਾ।
ਅੰਦਰ ਹੀ ਆਪਣੇ ਮਸਤੀ ਤੂੰ ਲੈ ਮਨਾਂ।
ਸੱਤੀ ਹੀਰਾ ਹੋਵੇ ਕੋਲ ਨਾਂ ਹੀ ਦਿਖਾ।
ਇਸ ਹੀਰੇ ਨੂੰ ਬੁੱਕਲ ਵਿਚ ਲੈ ਛੁਪਾ।
ਹਾਸਾ ਆਪਣਾ ਲੋਕਾਂ ਵਿਚ ਨਾਂ ਛਣਕਾ।
ਸਤਵਿੰਦਰ ਹੱਸਣ ਪਿੱਛੋਂ ਰੋਣਾ ਪਊਗਾ।
ਸੁੱਖ ਦੇ ਨਾਲ ਹੀ ਦੁੱਖ ਜ਼ਰੂਰ ਆਊਗਾ।
ਚਿੱਟਿਆਂ ਦੰਦਾ ਨੂੰ ਚੁੰਨੀ ਵਿਚ ਲੈ ਲੁਕਾ।
ਲੋਕਾਂ ਦੀ ਨਾਂ ਕਰਿਆ ਕਰ ਤੂੰ ਪ੍ਰਵਾਹ॥
ਲੋਕੀ ਗਲ਼, ਹਿੱਕ ਨਾਲ ਲਾ ਕੇ ਚੁੱਪ ਕਰਾਉਣਗੇ
- ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
ਦਿਲਾ ਬਹੁਤਾ ਹੱਸਿਆ ਨਾਂ ਕਰ ਲੋਕੀ ਤੰਗ ਹੋਣਗੇ।
ਤੈਨੂੰ ਰੋਂਉਣ ਦੇ ਬਹਾਨੇ ਲੋਕੀ ਬਥੇਰੇ ਲੱਭ ਲੈਣਗੇ।
ਹਰ ਦੁੱਖ ਲਿਆ ਲੋਕੀਂ ਤੇਰੀ ਝੋਲੀ ਵਿੱਚ ਪਾਉਣਗੇ।
ਜੇ ਅਸੀਂ ਲੋਕਾਂ ਦੇ ਮੂਹਰੇ ਬੈਠ ਹੂੰਝੂ ਕੇਰਾਂਗੇ।
ਲੋਕੀ ਗਲ਼, ਹਿੱਕ ਨਾਲ ਲਾ ਕੇ ਚੁੱਪ ਕਰਾਉਣਗੇ।
ਆਪਣੇ ਹਿੱਸੇ ਦੇ ਹਾਸੇ ਵੀ ਸੱਤੀ ਤੋਂ ਲਿਟਾਉਣਗੇ।
ਪਹਿਲਾਂ ਹਰ ਦੁੱਖ ਸੁੱਖ ਸਤਵਿੰਦਰ ਦਾ ਸੁਣਨਗੇ।
ਫਿਰ ਫੇਸ ਬੁੱਕ ਉੱਤੇ ਮਸਾਲੇ ਲਾ ਸੱਤੀ ਬਿਤਾਉਣਗੇ।
ਹਰ ਬੰਦਾ ਕੋਈ ਨਾਂ ਕੋਈ ਨਸ਼ਾ ਜ਼ਰੂਰ ਕਰਦਾ
- ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
ਕੋਈ ਸ਼ਰਾਬ, ਭੰਗ, ਅਫ਼ੀਮ ਦਾ ਨਸ਼ਾ ਕਰਦਾ।ਹਰ ਬੰਦਾ ਕੋਈ ਨਾਂ ਕੋਈ ਨਸ਼ਾ ਜ਼ਰੂਰ ਕਰਦਾ।
ਪੈਸਾ, ਧੰਨ, ਔਰਤ ਦਾ ਨਸ਼ਾ ਹੱਦੋਂ ਵੱਧ ਹੈ ਹੁੰਦਾ।
ਜਵਾਨੀ ਦਾ ਨਸ਼ਾ ਬੰਦਾ ਮੋਢਿਆਂ ਤੋਂ ਦੀ ਥੁੱਕਦਾ।
ਹੁਸਨਾ ਵਾਲਿਆਂ ਨੂੰ ਰੂਪ ਦਾ ਨਸ਼ਾਂ ਹੈ ਚੜ੍ਹਦਾ।
ਸਤਵਿੰਦਰ ਮਹਿਬੂਬ ਦੀਆਂ ਅੱਖਾਂ ਦਾ ਨਸ਼ਾ ਹੁੰਦਾ।
ਸਾਨੂੰ ਇਸ਼ਕ ਨਸ਼ਾ ਸਾਰੇ ਨਸ਼ਿਆਂ ਤੋਂ ਵੱਧ ਚੜ੍ਹਦਾ।
ਦੇਸ਼ ਭਗਤਾਂ ਨੂੰ ਨਸ਼ਾ ਜਾਨ ਦੀ ਕੁਰਬਾਨੀ ਦੇਣ ਦਾ।
ਅੱਲਾ, ਰਾਮ, ਵਾਹਿਗੁਰੂ ਦਾ ਨਸ਼ਾ ਹਰ ਖ਼ੁਸ਼ੀ ਦਿੰਦਾ।
ਰੱਬਾ ਸੱਤੀ ਨੂੰ ਤੇਰੀਆਂ ਯਾਦਾਂ ਵਿਚੋਂ ਨਸ਼ਾ ਵੱਧ ਹੁੰਦਾ।
ਤੇਰੇ ਇਸ਼ਕ ਦਾ ਨਸ਼ਾ ਸਾਨੂੰ ਦਿਨ ਰਾਤ ਲਿਖਾਉਂਦਾ
Comments
Post a Comment