ਨਗਰ ਕੀਰਤਨ ਦੀ ਅੱਗਵਾਈ ਕਰਦੇ ਸਤਿਗੁਰੂ ਆਪ
- ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ



satwnnder_7@hotmail.com

ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਪਿਆਰੇ ਚੱਲਦੇ ਮਾਹਾਰਾਜ ਤੇਰੇ ਨਾਲ-ਨਾਲ।

ਪੰਜ ਪਿਆਰੇ ਚੱਲਦੇ ਤੇਰੇ ਨਾਲ-ਨਾਲ। ਨਗਰ ਕੀਰਤਨ ਦੀ ਅੱਗਵਾਈ ਕਰਦੇ ਸਤਿਗੁਰੂ ਆਪ।

ਸਾਰੇ ਪਾਸੇ ਹੋਵੇ ਤੇਰੀ ਜੈ-ਜੈ ਕਾਰ। ਤੂੰ ਰਾਜਿਆਂ ਦਾ ਰਾਜਨ, ਪੀਰਾ ਦਾ ਪੀਰ।

ਸਬ ਸੰਗਤਾਂ ਆਈਆਂ ਸ਼ਰਦਾਂ ਦੇ ਨਾਲ। ਹਰ ਚੇਹਰੇ ਉਤੇ ਤੇਰਾ ਝੱਲਕੇ ਪਿਆਰ।

ਸਾਰੇ ਪਿਆਾਰੇ ਦਿੱਸਦੇ ਬਹੁਤ ਖੁਸ਼ਿਆਲ। ਜੋ ਕਰਦੇ ਗੁਰੂ ਗ੍ਰੰਥਿ ਸਾਹਿਬ ਨੂੰ ਪਿਆਰ।

ਨਗਰ ਕੀਰਤਨ ਦੀ ਅੱਗਵਾਈ ਕਰਦੇ ਸਤਿਗੁਰੂ ਆਪ। ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।

ਬੈਠਾ ਤੂੰ ਆਪ ਸਾਡੇ ਦਿਲਾਂ ਵਿੱਚਕਾਰ। ਚਾਰੇ ਪਾਸੇ ਤੇਰੀ ਮਹਿਮਾਂ ਹੋਵੇ ਅਪਰ-ਪਾਰ।

ਸਬ ਸੇਵਾ ਕਰੀ ਜਾਂਦੇ ਦੋਂਨੇ ਹੱਥਾਂ ਨਾਲ। ਸਬੀਲਾਂ ਲਾਈਆਂ ਦੁੱਧ ਜੂਸ ਪਾਣੀ ਨਾਲ।

ਭੋਜਨ ਦੇ ਲੰਗਰ ਲੱਗੇ ਛੱਤੀ ਪਦਾਰਥਾਂ ਨਾਲ। ਤੇਰੇ ਨਾਂਮ ਦੇ ਲੰਗਰ ਦੇ ਲੱਗੇ ਖੁੱਲੇ ਭੰਡਾਰ।

ਸੰਗਤਾਂ ਕਰਦੀਆਂ ਪ੍ਰਭੂ ਤੇਰਾ ਬਹੁਤ ਸਤਿਕਾਰ। ਸਤਵਿੰਦਰ ਕੌਰ ਹੋਗੀ ਦੇਖ਼ ਕੇ ਨਿਹਾਲ ਨਿਹਾਲ।

ਸੱਤੀ ਨੂੰ ਹੋਈ ਜਾਂਦਾ ਗੂੜਾ ਪਿਆਰ ਤੇਰੇ ਨਾਲ। ਹੋਈ ਜਾਵੇ ਰੇਡੀਉ ਸੁਰਸੰਗਮ ਤੇ ਸਿੱਧਾ ਪ੍ਰਸਾਰ।

ਸੰਗਤਾਂ ਵਿੱਚ ਠਾਠਾਂ ਮਾਰਦਾ ਪਿਆਰ। ਬੁਲਾਈ ਜਾਂਣ ਸਾਰੇ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।

 

 

Comments

Popular Posts