ਰਾਤ ਵਿਚੋਂ ਸ਼ਾਂਤੀ ਥਿਆਈ

ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ

ਬਹੁਤਿਆਂ ਨੇ ਰਾਤ ਸੌਂ ਕੇ ਲੰਘਾਈ। ਚੋਰਾਂ ਨੇ ਮਾਲ ਲੁੱਟ ਕੇ ਬਿਤਾਈ।

ਯਾਰਾਂ ਨੇ ਗੱਲਾਂ ਕਰਕੇ ਲੰਘਾਈ। ਕਈਆਂ ਨੇ ਉਡੀਕਾਂ ਵਿੱਚ ਲੰਘਾਈ।

ਡਰਾਇਵਰਾਂ ਨੇ ਸਫ਼ਰ ਚ ਲੰਘਾਈ। ਸਾਨੂੰ ਰਾਤ ਵਿਚੋਂ ਸ਼ਾਂਤੀ ਥਿਆਈ।

ਸੱਤੀ ਨੇ ਰਾਤ ਲਿਖ ਕੇ ਲੰਘਾਈ। ਪ੍ਰਵਾਹ ਨਹੀਂ ਕੀ ਕਹਿੰਦੀ ਲੋਕਾਈ।

ਰਾਤ ਨਾਂ ਹੁੰਦੀ ਕੀ ਕਰਦੀ ਬਿਚਾਰੀ। ਸਤਵਿੰਦਰ ਯਾਰ ਦੀ ਨਾਂ ਬੱਣਦੀ।

ਸੱਜਣਾਂ ਦਾ ਦਰਸ਼ਨ ਰਾਤ ਨੂੰ ਕਰਦੀ। ਰੱਬਾ ਯਾਰ ਦੀ ਪਿਆਰੀ ਬੱਣਗੀ।

Comments