ਭਾਗ 11 ਜਿੰਦਗੀ ਜੀਨੇ ਦਾ ਨਾਂਮ
ਸਰੀਰ ਨੂੰ ਦੇਖ਼ਣ, ਸੁਣਨ, ਖਾਂਣ, ਪੀਣ, ਸੌਣ, ਨਹਾਂਉਣ ਤੇ ਕੱਪੜਿਆਂ ਦੀ ਲੋੜ ਹੈ, ਅੱਖਰਾਂ,
ਮੂਰਤਾਂ ਨੂੰ ਨਹੀਂ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕਨੇਡਾ
ਬਾਬੇ ਆਪ ਚਾਹੇ ਨਾਂ ਹੀ ਨਹਾਂਉਣ। ਪਰ ਦੂਜਿਆਂ ਨੂੰ ਨਹਾ ਕੇ ਛੱਡਦੇ ਹਨ।
ਕਈ ਤਾਂ ਠੰਡੇ ਪਾਣੀ ਨਾਲ ਨਹਾਂਉਣ ਨੂੰ ਕਹਿੰਦੇ ਹਨ, “ ਤੱਤੇ ਖਾਈਏ, ਠੰਡੇ ਨਹਾਈਏ। ਕਦੇ ਡਾਕਟਰ ਕੋਲ ਨਾਂ ਜਾਈਏ। “ ਠੰਡੇ
ਪਾਣੀ ਨਾਲ ਨਹਾ ਕੇ, ਜੇ ਬੰਦਾ ਡਾਕਟਰ ਕੋਲ ਜਾਂਣ ਜੋਗਾ ਬਚੇਗਾ। ਤਾਂਹੀਂ ਜਾਵੇਗਾ। ਹਰ ਥਾਂ ਦੇ
ਪਾਣੀ ਤੇ ਧਰਤੀ ਦੇ ਤਾਪਮਾਨ ਦਾ ਅਸਰ, ਉਥੇ ਦੇ ਮੋਸਮ ਦੇ ਅਨਕੂਲ ਹੁੰਦਾ ਹੈ। ਬਰਫ਼ੀਲੀਆਂ ਥਾਵਾਂ ਤੇ
ਠੰਡਾ ਪਾਣੀ ਬਰਫ਼ ਵਿੱਚ ਲਾ ਦਿੰਦਾ ਹੈ। ਗੱਲ ਬਾਬਿਆਂ ਦੇ ਨਹਾਂਉਣ ਦੀ ਹੈ। ਸ੍ਰੀ ਗੁਰੂ ਗ੍ਰੰਥਿ
ਸਾਹਿਬ ਨੂੰ ਪ੍ਰਸ਼ਾਦਿਆਂ, ਖੀਰ, ਦੁੱਧ ਦਾ ਭੋਗ ਲੁਆ-ਲੁਆਦੇ ਹਨ। ਭੋਗ ਖੁਵਾ ਕੇ, ਮਾਹਾਰਾਜ ਨੂੰ ਰਾਤ
ਨੂੰ ਮੰਜੇ, ਬੈਡ ਉਤੇ ਅਰਾਮ ਕਰਨ, ਸੌਣ ਨੂੰ ਕਹਿੰਦੇ ਹਨ। ਅੱਖਰਾਂ ਨੂੰ ਥਾਪੜਾ ਦੇ ਕੇ ਸੌਣ ਲਈ
ਕਹਿੱਣ ਦਿ ਲੋੜ ਨਹੀਂ ਹੈ। ਅੱਖਰ ਤਾਂ ਆਪ ਲੋਕਾਂ ਦੀ ਅੱਖਾ ਖੋਲ ਕੇ ਗਿਆਨ ਦਿੰਦੇ ਹਨ। ਜੋ ਅੱਖਰਾਂ,
ਮੂਰਤਾਂ ਨੂੰ ਰੱਬ ਮੰਨਦੇ ਹਨ। ਉਨਾਂ ਨੂੰ ਇਹ ਨਹੀਂ ਪਤਾ, ਰੱਬ ਸਬ ਨੂੰ ਖਾਂਣ ਨੂੰ ਦੇ ਰਿਹਾ ਹੈ। ਉਸ
ਨੂੰ ਕੌਣ ਰਜ਼ਾ ਸਕਦਾ ਹੈ? ਖਾਣੇ ਦਾ ਥਾਲ ਮੂਹਰੇ ਪਰੋਸ ਕੇ ਰੱਖਣ ਨਾਲ ਢਿੱਡ ਨਹੀਂ ਭਰਦਾ। ਸਿਰਫ਼ ਭੋਗ
ਲੁਵਾਉਣ ਨੂੰ ਕਿਹਾ ਹੀ ਜਾਂਦਾ ਹੈ। ਰੋਟੀ ਦੀ ਬੁਰਕੀ ਤੋੜ ਕੇ, ਕੋਈ ਉਸ ਕੋਲ ਨਹੀਂ ਲੈ ਕੇ ਜਾਂਦਾ।
ਪਤਾ ਹੈ, ਉਸ ਨੇ ਖਾਂਣੀ ਨਹੀਂ ਹੈ। ਲੋਕਾਂ ਵਿੱਚ ਮਜ਼ਾਕ ਉਡੇਗਾ। ਜੇ ਕੋਈ ਹੋਰ ਪੱਥਰ ਦੀਆਂ ਮੂਰਤਾਂ
ਨੂੰ ਖੁਵਾਉਂਦਾ ਹੈ। ਫਿਰ ਜਰੂਰ ਉਸ ਦਾ ਮਜ਼ਾਕ ਬੱਣਾਉਂਦੇ ਹਨ। ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ
ਕੰਮਰੇ ਵਿੱਚ ਪੱਖਾ, ਏਸੀ, ਹੀਟਰ ਲਾ ਕੇ ਰਿਜਾਈ ਦੇ ਕੇ ਸੁਲਾ ਦਿੰਦੇ। ਖਾਂਣ, ਦੇਹ-ਸਰੀਰ ਨੂੰ
ਖਾਂਣ, ਪੀਣ, ਸੌਣ, ਨਹਾਂਉਣ ਤੇ ਕੱਪੜਿਆਂ ਦੀ ਲੋੜ ਹੈ। ਪੀਣ, ਸੌਣ ਵਾਲੇ ਨੂੰ ਇਸ਼ਨਾਨ ਦੀ ਵੀ ਲੋੜ
ਹੈ। ਮੁਸ਼ਕ ਮਾਰਨ ਲੱਗ ਜਾਂਦਾ ਹੈ। ਅੱਖਰਾਂ ਦੇ ਗਿਆਨ ਨੂੰ, ਐਸੀ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਉਸ
ਨੂੰ ਸਿਰਫ਼ ਪੜ੍ਹਨ ਵਾਲੇ ਚਾਹੀਦੇ ਹਨ। ਨਾਂ ਕੇ ਪੂਜਾ ਕਰਨ ਵਾਲੇ ਪਖੰਡੀ ਚਾਹੀਦੇ ਹਨ। ਅੰਗਰੇਜ਼ੀ ਦੀ
ਏ ਬੀ ਸੀ ਨਹੀਂ ਆਉਂਦੀ। ਮਿਡਲ, ਮੈਟਰਿਕ ਫੇਲ ਗਿਆਨੀਆਂ ਵੱਲੋ, ਐਸੀਆਂ ਵੀ ਸਾਖ਼ੀਆਂ ਸੁਣਾਈਆਂ
ਜਾਂਦੀ ਹਨ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਪੜ੍ਹਨ ਵਾਲੇ ਨੂੰ ਊਚੀ ਵਿਦਿਆ ਦੀ ਲੋੜ ਨਹੀਂ ਹੈ। ਸ੍ਰੀ
ਗੁਰੂ ਗ੍ਰੰਥਿ ਸਾਹਿਬ ਵਿੱਚ ਗੁਰਮੁੱਖੀ ਤੋਂ ਇਲਾਵਾ ਅੰਗਰੇਜ਼ੀ, ਫਾਰਸੀ, ਸੰਸਕ੍ਰਿਤ ਹੋਰ ਬਹੁਤ
ਭਾਂਸ਼ਾਂਵਾਂ ਹਨ। ਲੋਕ ਇਸ ਉਪਰ ਪੀ ਐਚ ਡੀ ਕਰ ਰਹੇ ਹਨ।
ਗੁਰਦੁਆਰੇ ਸਾਹਿਬ ਦਾ ਮੁੱਖ ਗ੍ਰੰਥੀ ਸਵੇਰੇ ਚਾਰ ਵਜੇ
ਮਾਹਾਰਾਜ ਪ੍ਰਕਾਸ਼ ਕਰਦਾ ਹੈ। ਇਹ ਗਿਆਨੀ ਇੰਨਾਂ ਕੁ ਅੰਨਪੜ੍ਹ ਹੈ। ਘੜੀ ਦਾ ਅਲਾਰਮ ਲਗਾਉਣ ਦੀ ਸੋਜ਼ੀ ਨਹੀਂ ਹੈ। ਹਰ ਰੋਜ਼਼
ਦੇ ਉਠਣ ਵਾਲੇ ਨਿੱਤਨੇਮੀ ਦੀ ਆਪੇ ਅੱਖ ਵੀ ਨਹੀਂ ਖੁੱਲਦੀ। ਪਬਲਿਕ ਦਾ ਰਾਸ਼ਨ ਖਾ ਕੇ, ਮੰਤਰੀਆਂ
ਵਾਂਗ ਘੋੜੇ ਵੇਚ ਕੇ ਘੂਕ ਸੂਤਾ ਹੁੰਦਾ ਹੈ। ਗੁਰਦੁਆਰੇ ਸਾਹਿਬ ਦੀ ਗੋਲਕ ਤੇ ਰਾਸ਼ਨ ਨੂੰ ਚੋਰ ਨਾਂ
ਲੱਗ ਜਾਂਣ। ਜਿਹੜਾ ਬੰਦਾ ਸਾਰੀ ਰਾਤ ਗੁਰਦੁਆਰੇ ਸਾਹਿਬ ਦਾ ਪੈਹਿਰਾ ਦਿੰਦਾ ਹੈ। ਚੋਰਾਂ ਤੋਂ ਰਾਖੀ
ਕਰਦਾ ਹੈ। ਚੋਰੀ ਭੇਤ ਬਗੈਰ ਨਹੀਂ ਹੁੰਦੀ। ਉਸੇ ਦੀ ਮਜੂਦਕੀ ਵਿੱਚ, ਉਥੇ ਦੇ ਪ੍ਰਬੰਧਕਿ, ਲਾਗਰੀ,
ਮੁੱਖ ਸੇਵਾਦਾਰ ਹੀ ਪਿਛਲੇ ਦਰਵਾਜੇ ਵਿਚੋਂ ਦੀ ਮੋਟਾ ਮਾਲ ਲੈ ਜਾਂਦੇ ਹਨ। ਇਹ ਸਾਰੇ ਕਦੇ ਵੀ ਕਿਸੇ
ਸਟੋਰ ਵਿਚੋਂ ਸੌਦੇ ਖ੍ਰੀਦਣ ਨਹੀਂ ਜਾਂਦੇ। ਗੁਰਦੁਆਰੇ ਸਾਹਿਬ ਵਿਚੋਂ, ਇੰਨਾਂ ਵਿਚੋਂ ਕੋਈ ਖ਼ਾਲੀ
ਹੱਥ ਨਹੀਂ ਮੁੜਦਾ। ਸਾਂਝੇ ਬਾਬੇ ਦਾ ਘਰ ਹੈ। ਦੋਂਨੇ ਹੱਥਾਂ ਨਾਲ ਧੰਨ-ਮਾਲ ਲੁੱਟਦੇ ਹਨ।
ਗੁਰਦੁਆਰੇ ਸਾਹਿਬ ਸੰਗਤ, ਲੋਕ ਬਥੇਰੀਆਂ ਰਸਦਾਂ ਦੇ ਜਾਂਦੇ ਹਨ।
ਪੈਹਿਰੇਦਾਰ ਗ੍ਰੰਥੀ ਨੂੰ ਜਗਾਉਣ ਜਾਂਦਾ ਹੈ। ਪਹਿਲੀ ਬਾਰ
ਜਗਾਉਣ ਤੇ ਉਹ ਨਹੀਂ ਉਠਦਾ। ਚੌਕੀਦਾਰ ਸਕਿਉਰਟੀ ਵਾਲਾ 20 ਕਿਲੋ ਦੀ ਗੋਗੜ ਵਾਲਾ ਹੈ। ਗੁਰਦੁਆਰੇ
ਸਾਹਿਬ ਦਾ ਰਾਸ਼ਨ ਇੰਨਾਂ ਹੈਲਥੀ, ਭਾਰਾ ਲੋਕਾਂ ਦੇ ਪਾਪਾ ਤੇ ਦੁੱਖਾਂ ਨਾਲ ਭਰਿਆ ਹੁੰਦਾ ਹੈ।
ਜਿੰਨੇ ਵੀ ਇਸ ਨੂੰ ਖਾਂਦੇ ਹਨ। ਸਭ ਇਸ ਤਰਾਂ ਲੱਗਦੇ ਹਨ। ਜਿਵੇਂ ਜੌੜੇ ਜੁਆਕ ਜੰਮਣ ਵਾਲੇ ਹਨ।
ਸਾਰੇ ਗ੍ਰੰਥੀ, ਕੀਰਤਨ ਕਰਨਵਾਲੇ, ਕਥਾ ਵਾਚਕ ਸਬ ਐਸੇ ਹੀ ਸਰੀਰਾਂ ਵਾਲੇ ਖਾਂਦੇ-ਪੀਦੇ ਹਨ। ਖੁੱਲੇ
ਥਾਂਨਾਂ ਵਾਲੇ ਕੱਪੜੇ ਦੇ ਕੁੜਤੇ ਪਾਉਂਦੇ ਹਨ। ਇੰਨਾਂ ਦੀਆਂ ਸੇਵਾਦਾਰਨੀਆਂ ਤੇ ਔਰਤਾਂ ਵੀ ਇਸੇ
ਹੁਲੀਏ ਦੀਆ ਹਨ। ਚੌਕੀਦਾਰ ਦੂਜੀ ਬਾਰ ਫਿਰ ਜਾਂਦਾ ਹੈ। ਮੂੰਹ ਵਿੱਚ ਬੁੜ-ਬੁੜ ਕਰਦਾ ਹੋਇਆ,
ਪੌੜੀਆਂ ਉਤਰਦਾ ਚੜ੍ਹਦਾ ਹੈ, “ ਗਿਆਨੀ ਲੋਕਾਂ ਨੂੰ ਤੱੜਕੇ ਜਾਗਣ ਦਾ ਹੋਕਾ ਦਿੰਦੇ ਹਨ। ਆਪ ਸੁੱਤੇ
ਨਹੀਂ ਜਾਗਦੇ। “ ਹਰ ਰੋਜ਼ ਗਿਆਨੀ ਦੀ ਪੱਗ ਢਿੱਲੀ ਜਿਹੀ ਹੋਈ ਹੁੰਦੀ ਹੈ। ਪੱਗ ਸਣੇ ਹੀ ਸੌਂਦਾ ਹੈ।
ਇੰਨਾਂ ਨੇ ਦਿਨ-ਰਾਤ ਵਾਲ ਜਰਾ ਵੀ ਨੰਗੇ ਨਹੀਂ ਰੱਖਣੇ ਹੁੰਦੇ। ਹਵਾ ਨਹੀਂ ਲਗਾਉਣੀ ਹੁੰਦੀ। ਭਾਵੇ
ਸਿਰ ਵਿੱਚ ਜੂਆਂ ਤੁਰੀਆਂ ਫਿਰਦੀਆਂ ਹੋਣ। ਮਾਂ ਦੇ ਪੇਟ ਵਿੱਚ ਤੇ ਜੰਮਣ ਵੇਲੇ ਵੀ ਸਿਰ ਤੇ ਕੱਪੜਾ
ਹੋਣਾਂ ਹੈ। ਉਹ ਸੁੱਤਾ ਉਠਦਾ ਹੀ ਅੱਖਾਂ ਮੱਲਦਾ
ਹੋਇਆ, ਸ੍ਰੀ ਗੁਰੂ ਗ੍ਰੰਥਿ ਸਾਹਿਬ ਅੱਗੇ ਅਰਦਾਸ ਕਰਦਾ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ
ਜਾਗਣ ਦਾ ਹੁਕਮ ਦਿੰਦਾ ਹੈ। ਮਾਹਾਰਾਜ ਨੂੰ ਆਪੇ ਚੱਕ ਕੇ ਸਿਰ ਉਤੇ ਰੱਖਦਾ ਹੈ। ਪੂਰੀ ਸਪੀਡ ਨਾਲ
ਵਾਹੋ-ਦਾਹੀ ਭੱਜਦਾ ਹੈ। ਜਿਵੇਂ ਸੁੱਤੇ ਪਏ ਨੇ, ਕੋਈ ਮਾੜਾ ਸੁਪਨਾਂ ਦੇਖ਼ਿਆ ਹੋਵੇ। ਸਕਿਉਰਟੀ ਵਾਲਾ
ਚੌਰ ਕਰਦਾ, ਮਗਰ-ਮਗਰ ਹੌਕਦਾ ਜਾਂਦਾ ਹੈ। ਹੋਰ ਤਿੰਨ ਸਿੰਘ ਜਾਂਣਦੀ, ਪੰਜ ਪੂਰੇ ਵੀ ਨਹੀਂ ਹੁੰਦੇ
ਹਨ। ਦੋ ਹੀ ਕੰਮ ਸਾਰ ਲੈਂਦੇ ਹਨ। ਜਦੋਂ ਕਿਸੇ ਨੇ ਮਾਹਾਰਾਜ ਘਰ ਲੈ ਕੇ ਜਾਂਣਾਂ ਹੁੰਦਾ ਹੈ। ਇਹੀ
ਗ੍ਰੰਥੀ ਤੇ ਪ੍ਰਬੰਧਿਕ ਰੱਟਾ ਪਾਈ ਖੜ੍ਹੇ ਹੁੰਦੇ ਹਨ, “ ਜੇ ਸ੍ਰੀ
ਗੁਰੂ ਗ੍ਰੰਥਿ ਸਾਹਿਬ ਲੈ ਕੇ ਜਾਣਾਂ ਹੈ। ਪੰਜ ਬੰਦੇ ਲੈ ਕੇ ਆਵੋ। “ ਅੱਗਲੇ ਪੁੱਛਦੇ ਹਨ, “ ਪੰਜ
ਬੰਦੇ ਤਾਂ ਪੂਰੇ ਖਾਨਦਾਨ ਵਿੱਚ ਨਹੀਂ ਹਨ। ਕੀ ਬੱਚੇ ਔਰਤਾਂ ਇਕੱਠੇ ਕਰ ਲਈਏ? “ “ ਕੋਈ ਹੋਵੇ,
ਗਿੱਣਤੀ ਪੂਰੀ ਕਰੋ। ਅਸੀਂ ਪੰਜਾ ਤੋਂ ਘੱਟ ਬੰਦਿਆਂ ਨੂੰ ਮਾਹਾਰਾਜ ਨਹੀਂ ਦੇਣਾਂ। “ ਕੀ ਪੰਜਾਂ ਨੇ
ਰਲ ਕੇ ਗੀਤ ਗਾਉਣੇ ਹਨ? ਇਹ ਇੱਕ-ਇੱਕ ਨੇ ਹੀ ਪੜ੍ਹਨਾਂ ਹੈ। ਕਿਸੇ ਘਰ ਵਿੱਚ ਪੰਜ ਬੰਦੇ ਮਾਹਰਾਜ
ਦੇ ਸੌਣ ਜਗਾਉਣ ਨੂੰ ਨਹੀਂ ਹਨ। ਸਬ ਦੇ ਘਰ ਇੱਕ ਹੀ ਬੱਚਾ ਹੈ। ਕੀ ਗ੍ਰੰਥੀਆਂ ਤੇ ਪ੍ਰਬੰਧਕਾਂ ਦੇ
ਪਿਉ ਦਾ ਮਾਹਾਰਾਜ ਮੁੱਲ ਖ੍ਰੀਦਿਆ ਹੈ? ਜੋ ਇੰਨਾਂ ਵਿਕਾਊ ਬੰਦਿਆਂ ਦੇ ਕਹੇ ਤੋਂ ਕਿਸੇ ਨਾਲ
ਜਾਵੇਗਾ। ਇਹ ਇੱਕ-ਇੱਕ ਰੂਪੀਏ ਨੂੰ ਵਿੱਕਦੇ ਹਨ। ਪੈਸਾ-ਪੈਸਾ ਮੱਥਾ ਟੇਕਿਆ ਲੋਕਾਂ ਦਾ ਗੋਲਕਾਂ
ਵਿੱਚੋ ਕੱਢ-ਕੱਢ ਕੇ, ਖਾ ਕੇ ਗੋਗੜਾਂ ਹੋਰ ਵਧਾਈ ਜਾਂਦੇ ਹਨ। ਚੰਗੀਆਂ ਕਾਰਾਂ ਵਿੱਚ ਘੁੰਮਦੇ ਹਨ।
ਲੋਕਾਂ ਦੇ ਖੂਨ ਪਸੀਨੇ ਨਾਲ ਦਿੱਤੇ ਚੜ੍ਹਾਵੇ ਦੇ ਘਰ ਖ੍ਰੀਦਦੇ ਹਨ। ਐਸੇ ਮਰਦੇ ਵੀ ਹਿੰਗ ਹੱਗ ਕੇ
ਹਨ।
ਕਿਸੇ ਸ਼ਰਧਾਲੂ ਨੂੰ ਗੁਰਦੁਆਰੇ ਸਾਹਿਬ ਤੋਂ ਮਾਹਾਰਾਜ ਘਰ
ਲਿਜਾਣ ਨੂੰ ਜੁਆਬ ਦੇ ਦਿੱਤਾ ਸੀ। ਇੱਕ ਹੋਰ ਬੰਦਾ ਮਾਹਾਰਾਜ ਤੇ ਗੁੱਟਕੇ ਰੱਬ ਦੇ ਪਿਆਰਿਆ ਨੂੰ
ਮੁਫ਼ਤ ਤੇ ਡਾਲਰ ਲੈ ਕੇ ਵੇਚਦਾ ਸੀ। ਉਹ ਐਤਵਾਰ ਨੂੰ ਲੋਕਲ ਗੁਰਦੁਆਰੇ ਦੁਕਾਨ ਟਰੱਕ ਵਿੱਚ ਲਗਾਉਂਦਾ
ਸੀ। ਉਸ ਨੇ ਉਸ ਦੇ ਘਰ ਮਾਹਾਰਾਜ ਛੱਡ ਆਂਦਾ। ਜਿਉ ਹੀ ਗੁਰਦੁਆਰੇ ਦੇ ਪ੍ਰਧਾਂਨ ਨੂੰ ਪਤਾ ਲੱਗਾ।
ਉਸ ਨੇ ਉਸ ਬੰਦੇ ਦੀ ਦੁਕਾਨ ਮੁੜ ਕੇ ਗੁਰਦੁਆਰੇ ਲੱਗਣ ਨਹੀਂ ਦਿੱਤੀ।
ਗੱਲ ਬਾਬਿਆਂ ਦੇ ਨਹਾਂਉਣ ਦੀ ਹੈ। ਇਹ ਗ੍ਰੰਥੀ ਵੀ ਚਾਰ
ਵਜੇ ਮਾਹਾਰਜ ਬੀੜ ਉਤੇ ਰੱਖ ਕੇ, ਬੇਸਮਿੰਟ ਵਿੱਚ ਲੰਗਰ ਵਿੱਚ ਚਲਾ ਜਾਂਦਾ ਹੈ। ਪਤਾ ਨਹੀਂ ਨਹਾਉਣ
ਜਾਂਦਾ ਹੈ ਜਾਂ ਦੁੱਧ ਪੀਣ ਜਾਂਦਾ ਹੈ। 20 ਮਿੰਟਾਂ ਪਿਛੋਂ ਜੱਪਜੀ ਦਾ ਪਾਠ ਸ਼ੁਰੂ ਕਰਦਾ ਹੈ। ਜਪਜੀ
ਤੇ ਅੰਨਦ ਸਹਿਬ ਪੂਰੀ ਸਪੀਡ ਨਾਲ ਪੜ੍ਹਦਾ ਹੈ। ਪਾਠ ਵਿਚੇ ਬੰਦ ਕਰਕੇ, ਫਿਰ ਲੰਗਰ ਹਾਲ ਵਿੱਚ ਜਾਂਦਾ
ਹੈ। ਰੱਬ ਜਾਂਣੇ ਬਾਂਥਰੂਮ ਜਾਂਣ ਦਾ ਜ਼ੋਰ ਪਿਆ ਹੁੰਦਾ ਹੈ। ਜਾਂ ਅੱਖ ਖੁੱਲ ਗਈ ਹੁੰਦੀ ਹੈ।
ਵਿਚਾਲੇ ਹੀ ਨਹਾਂਉਣ ਦਾ ਚੇਤਾ ਆ ਜਾਂਦਾ ਹੋਵੇਗਾ। ਸੁੱਤੇ ਹੋਏ, ਮੇਹਰੂ ਨੂੰ ਬਾਂਥਰੂਮ ਜਾਂਣ ਦਾ
ਜ਼ੋਰ ਪਿਆ ਸੀ। ਉਸ ਨੇ ਸ਼ੁਕਰ ਕੀਤਾ ਪਿੰਡ ਹੀ ਸੀ। ਜੇ ਕਨੇਡਾ ਹੁੰਦਾ, ਐਨੀ ਦਾਰੂ ਪੀਣ ਪਿਛੋਂ ਵੀ
ਗੁਰਦੁਆਰੇ ਸਾਹਿਬ ਪੈਹਿਰੇਦਾਰੀ ਕਰਨੀ ਪੈਣੀ ਹੈ। ਪੀਤੀ ਵਾਲੇ ਬੰਦੇ ਚੰਗਾ ਲੱਲਕਾਰਾ ਮਾਰਕੇ,
ਚੌਕੀਦਾਰਾ ਕਰਦੇ ਹਨ।
Comments
Post a Comment