ਭਾਗ
10 ਜਿੰਦਗੀ ਜੀਨੇ ਦਾ ਨਾਂਮ
ਦੱਸ ਤੇਰੀ ਕੀ ਮਰਜ਼ੀ ਹੈ?
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕਨੇਡਾ
ਲੋਕੀ
ਵਿਆਹ ਵਾਲੀਆਂ ਕਾਰਾਂ ਨੂੰ ਫੁੱਲਾਂ ਨਾਲ ਸਜਾਉਂਦੇ ਹਨ। ਇੱਕ ਤਾਂ ਫੁੱਲਾਂ ਦੀ ਬੇਅਦਵੀ ਕਰਦੇ ਹਨ।
ਪੈਸਾ ਬੇਕਾਰ ਖ਼ਰਾਬ ਕਰਦੇ ਹਨ। ਲੋਕੀ ਐਸੇ ਬੰਦਿਆਂ ਨੂੰ ਕਜ਼ੂਸ ਕਹਿੰਦੇ ਹਨ। ਮੇਹਰੂ ਨੇ, ਡੋਲੀ ਦੀ
ਕਾਰ ਨੂੰ ਇੱਕ ਪੈਸੇ ਦਾ ਕਾਗਜ਼ ਦਾ ਫੁੱਲ ਵੀ ਨਹੀਂ ਲਗਾਇਆ ਸੀ। ਪ੍ਰੇਮ ਤੇ ਮੇਹਰੂ ਪਿਉ-ਪੁੱਤ ਪੈਸੇ
ਖ਼ੱਚਣ ਦੇ ਮਾਮਲੇ ਵਿੱਚ ਇਕੋ ਜਿਹੇ ਹੀ ਸਨ। ਜਿੰਨੇ ਦੇ ਕਾਰ ਤੇ ਫੁੱਲ ਲਗਾਉਣੇ ਸਨ। ਬੈਡਵਾਜੇ ਵਾਲੇ
ਸ਼ੋਰ ਪਾਉਣ ਨੂੰ ਲਿਉਣੇ ਸਨ। ਉਨੇ ਪੈਸਿਆਂ ਵਿੱਚ ਸ਼ਰਾਬ ਦੀਆਂ ਕਈ ਪੇਟੀਆਂ ਖ੍ਰੀਦ ਸਕਦੇ ਸਨ। ਸਬ ਦੀ
ਆਪੋ ਆਪਣੀ ਸੋਚਣੀ ਹੈ। ਕਈ ਪੈਸੇ ਨਾਲ ਮਨ ਦਾ ਮਨੋਰੰਜ਼ਨ, ਸਰੀਰ ਲਈ ਚੰਗਾ ਭੋਜਨ ਖ੍ਰੀਦਦੇ ਹਨ।
ਔਰਤਾਂ
ਨੇ ਗੀਤ ਗਾ ਕੇ, “ ਮੇਰੇ ਬਾਗਾਂ ਦੀ ਕੋਇਲ ਕਹਾਂ ਚੱਲੀ ਆ। “ ਕੈਲੋ ਨੂੰ ਡੋਲੀ ਵਿੱਚ ਬੈਠਾ ਦਿੱਤਾ। ਜਦੋਂ ਕੈਲੋ ਦੀ
ਡੋਲੀ ਸੌਹੁਰੇ ਘਰ ਪਹੁੰਚੀ। ਘਰ ਦੇ ਹੀ ਬੰਦੇ-ਔਰਤਾਂ ਸਨ। ਰਿਸ਼ਤੇਦਾਰ ਕੰਮਾਂ ਦੇ ਕਰਕੇ, ਆਪਦੇ
ਘਰਾਂ ਨੂੰ ਮੁੜ ਗਏ ਸਨ। ਕੈਲੋ ਨੂੰ ਇਸ ਤਰਾਂ ਲੱਗਿਆ। ਜਿਵੇਂ ਗੁੱਡੇ-ਗੁੱਡੀ ਦਾ ਖੇਡ ਹੁੰਦਾ ਹੈ।
ਪਾਣੀ ਵਾਰਨ ਵੇਲੇ ਕਿਸੇ ਨੇ ਗੀਤ ਨਹੀਂ ਗਾਇਆ। ਕਿਸੇ ਦੇ ਮੂੰਹ ਉਤੇ ਕੋਈ ਰੌਣਕ ਨਹੀਂ ਸੀ। ਕੈਲੋ
ਨੂੰ ਮੰਜ਼ੇ ਉਤੇ ਬੈਠਾ ਦਿੱਤਾ। ਡਿੱਕ ਉਤੇ ਗਾਣਾਂ ਵੱਜ ਰਿਹਾ ਸੀ, “ ਸੌਹੁਰੇ ਦੀ ਲਾਲ ਮੂਰਤੀ ਨੇ,
ਚੱਕਾ ਜਾਂਮ ਕਰਤਾ। “ ਦਾਜ ਵਿੱਚ ਮਿਲੀ, ਕਾਰ ਵਿਹੜੇ ਵਿੱਚ ਖੜ੍ਹੀ ਸੀ। ਪ੍ਰੇਮ ਕੋਲ ਕਈ ਬੰਦੇ ਆਏ।
ਸਬ ਦੀ ਨਿਗਾ ਕਾਰ ਵਿੱਚ ਸੀ। ਉਹ ਵਿਆਹ ਦੀ ਖੁਸ਼ੀ ਵਿੱਚ ਸ਼ਰਾਬ ਪੀਣੀ ਚੁਹੁੰਦੇ ਸਨ। ਉਨਾਂ ਨੂੰ
ਬੋਤਲਾਂ ਫੜਾ ਕੇ ਤੋਰ ਦਿੱਤਾ ਸੀ। ਦੋ ਜਾਂਣੇ ਰੁੱਕ ਗਏ ਸਨ। ਇੱਕ ਨੇ ਪ੍ਰੇਮ ਦੇ ਕੰਨ ਕੋਲ ਹੋ ਕੇ ਕਿਹਾ, “ ਯਾਰ ਤੂੰ ਤਾਂ ਚੱਜ ਦੀ
ਪਾਰਟੀ ਵੀ ਨਹੀਂ ਕੀਤੀ। ਸੁੱਕਾ ਹੀ ਸਾਰ ਦਿੱਤਾ। ਸਰਪੰਚਾਂ ਦੇ ਮੁੰਡੇ ਦਾ ਵੀ ਸਵੇਰੇ ਵਿਆਹ ਹੈ।
ਉਥੇ ਅੱਜ ਸਭਿਆਚਾਰ ਵਾਲਿਆ ਦਾ ਪ੍ਰੋਗ੍ਰਾਮ, ਸਾਰੀ ਰਾਤ ਚੱਲਣਾਂ ਹੈ। ਤੂੰ ਵੀ ਸਾਡੇ ਨਾਲ ਚੱਲ। ਉਨਾਂ
ਦੇ ਵਿਆਹ ਦਾ ਅਸਲੀ ਨਜ਼ਾਰਾ ਹੈ। “ ਪ੍ਰੇਮ ਨੇ ਕਿਹਾ,” ਮੈਂ ਕਿਸੇ ਤੋਂ ਕੀ ਲੈਣਾਂ ਹੈ? ਮੇਰਾ ਤਾਂ
ਆਪਦਾਂ ਹੁਣੇ ਵਿਆਹ ਹੋਇਆ ਹੈ। “ ਇੱਕ ਨੇ ਕਿਹਾ, “ ਅੱਜ ਹੀ ਤੀਵੀ ਦਾ ਬੱਣ ਕੇ ਬੈਠ ਗਿਆ। ਸਾਰੀ ਉਮਰ
ਉਸੇ ਦੇ ਗੋਡੇ ਮੁਡ ਬੈਠਣਾਂ ਹੈ। ਪ੍ਰੇਮ ਤੇਰੀ ਵੱਹੁਟੀ ਕਿਹੜਾ ਪਿਛੋਂ ਭੱਜਣ ਲੱਗੀ ਹੈ? ਅੱਜ ਸਭਿਆਚਾਰ
ਵਾਲੀਆ ਨਾਲ ਪ੍ਰੋਗ੍ਰਾਮ ਮਨਾਂ। ਉਨਾਂ ਨੂੰ ਚਾਰ ਪੈਸੇ ਦੇਖ਼ਾ। ਮੋਜ਼-ਮਸਤੀ ਮਨਾ। ਇਹੀ ਕੁੜੀਆਂ ਆਪਣੇ
ਪਿੰਡ ਬੜੀ ਬਾਰ ਆ ਚੁੱਕੀਆਂ ਹਨ। ਸਾਨੂੰ ਚੰਗੀ ਤਰਾਂ ਜਾਂਣਦੀਆਂ ਹਨ। “ ਉਸ ਨੇ ਬੁੱਲਾਂ ਉਤੇ ਜੀਭ
ਫੇਰੀ। ਪ੍ਰੇਮ ਨਸ਼ੇ ਵਿੱਚ ਸੀ। ਉਨਾਂ ਨਾਲ ਚੱਲਾ ਗਿਆ। ਪ੍ਰੇਮ ਸਭਿਆਚਾਰ ਵਾਲੀਆ ਕੁੜੀਆਂ ਉਤੋਂ ਦੀ ਨੋਟ ਸਿੱਟਣ ਲੱਗਾ। ਇਹ ਕੁੜੀਆਂ
ਦੀ ਨਿਗਾ ਥੱਲੇ ਆ ਗਿਆ। ਕੁੜੀਆਂ ਪ੍ਰੇਮ ਦਾ ਹੱਥ ਫੜ ਕੇ ਨੱਚਣ ਲੱਗੀਆਂ। ਪ੍ਰੇਮ ਨੋਟਾਂ ਦੇ ਜੋਰ
ਤੇ ਉਨਾਂ ਉਤੇ ਹੱਕ ਸਮਝਣ ਲੱਗਾ ਸੀ। ਕੁੜੀਆਂ ਨੂੰ ਪੁੱਠੀਆਂ ਸਿੱਧੀਆਂ ਕਰਕੇ ਨੱਚਾ ਰਿਹਾ
ਸੀ। ਪ੍ਰੇਮ ਅਜੇ ਉਨਾਂ ਨਾਲ ਕਲੋਲ ਕਰਨ ਹੀ ਲੱਗਿਆ। ਉਨੇ
ਚਿਰ ਨੂੰ ਉਸ ਦਾ ਦਾਦਾ ਆ ਗਿਆ।
ਉਹ
ਵਿਆਹ ਵਾਲੇ ਮੁੰਡੇ ਨੂੰ ਸ਼ਗਨ ਦੇਣ ਆਇਆ। ਸਟੇਜ਼ ਤੇ ਉਸ ਨੂੰ ਪ੍ਰੇਮ ਦਿਸ ਗਿਆ। ਦਾਦੇ ਨੇ ਹਾਕ
ਮਾਰੀ। ਪ੍ਰੇਮ ਨੂੰ ਨਹੀਂ ਸੁਣੀ। ਦਾਦਾ ਸਟੇਜ਼ ਤੇ ਚੜ੍ਹ ਗਿਆ। ਲੋਕ ਤਾੜੀਆਂ ਮਾਰਨ ਲੱਗ ਗਏ। ਬਈ
ਦਾਦਾ-ਪੋਤਾ, ਇੰਨਾਂ ਅੰਧ-ਨੰਗੀਆਂ ਔਰਤਾਂ ਨਾਲ ਨੱਚਣਗੇ। ਲੋਕ ਹਰ ਤਰਾਂ ਦਾ ਤਮਾਸ਼ਾਂ ਦੇਖਣ ਨੂੰ
ਤਿਆਰ ਰਹਿੰਦੇ ਹਨ। ਦਾਦੇ ਨੇ ਪ੍ਰੇਮ ਦੀ ਬਾਂਹ ਫੜ ਕੇ ਕਿਹਾ, “ ਕੰਜਰਾਂ ਘਰੇ ਡੋਲਾ ਰੱਖ ਕੇ, ਇਥੇ
ਇੰਨਾਂ ਨਚਾਰਾਂ, ਖੁਸਰਿਆਂ ਨਾਲ ਨੱਚਣ ਲੱਗਾਂ ਹੈ। “ ਦੋਂਨੇਂ ਘਰ ਆ ਗਏ। ਕੈਲੋ ਦੇ ਕੰਨਾਂ ਵਿੱਚ
ਇਹ ਗੱਲ ਪੈ ਗਈ ਸੀ। ਘਰ ਦੇ ਅੱਧੇ ਕੁ ਮੈਂਬਰ ਇਸ ਗੱਲ ਵਿੱਚ ਰਜ਼ਾਮੰਦ ਸਨ। ਪ੍ਰੇਮ ਨੂੰ ਕੈਲੇ ਦੇ
ਕੋਲ ਅੱਜ ਹੀ ਪੈਣ ਦਿੱਤਾ ਜਾਵੇ। ਕੈਲੋ ਦੇ ਕੰਨ ਵੀ ਖੜ੍ਹੇ ਹੋ ਗਏ। ਪ੍ਰੇਮ ਦੀ ਭੈਣ ਦੀਆਂ
ਦੋ ਸਹੇਲੀਆਂ ਆ ਗਈਆਂ ਸਨ। ਭਾਂਵੇ ਉਨਾਂ ਦੀ ਰਿਸ਼ਤੇਦਾਰੀ, ਉਸੇ ਪਿੰਡ ਵਿੱਚ ਸੀ। ਭੈਣ ਕਹਿ ਰਹੀ
ਸੀ, “ ਤੁਸੀਂ ਇਥੇ ਹੀ ਸੌ ਜਾਵੋ। “ ਉਨਾਂ ਵਿੱਚ ਛੋਟੀ ਸ਼ਰਾਰਤੀ ਸੀ। ਉਸ ਨੇ ਕਿਹਾ, “ ਤੁਸੀਂ
ਸਾਨੂੰ ਕਿਥੇਂ ਪਾਵੋਗੇ? ਇੱਕ ਕੰਮਰਾ ਤਾਂ ਪ੍ਰੇਮ ਤੇ ਵੱਹੁਟੀ ਨੂੰ ਚਾਹੀਦਾ ਹੈ। “ “ ਮੇਰੇ ਭਰਾ
ਨੂੰ ਐਡੀ ਕੋਈ ਕਾਹਲੀ ਨਹੀਂ ਹੈ। ਅਸੀਂ ਐਡੇ ਲੂਚੇ ਨਹੀਂ ਹਾਂ। ਬਾਕੀ ਸ਼ਗਨਾਂ ਵਾਂਗ ਹੀ ਸਾਡੇ
ਸੁਹਾਗਰਾਤ ਦੂਜੇ ਦਿਨ ਹੀ ਹੁੰਦੀ ਹੈ। ਸਾਰਿਆਂ ਨੇ, ਵੱਡੇ ਕੰਮਰੇ ਵਿੱਚ ਮੰਜ਼ੇ ਜੋੜ ਕੇ ਸੌਣਾਂ ਹੈ।
“ ਪ੍ਰੇਮ ਨੇ ਚੋਰ ਅੱਖ ਨਾਲ ਕੈਲੋ ਵੱਲ ਦੇਖ਼ਿਆ।
ਅੱਖਾ ਨਾਲ ਪੁੱਛ ਰਿਹਾ ਸੀ , “ ਦੱਸ ਤੇਰੀ ਕੀ ਮਰਜ਼ੀ ਹੈ? “ ਪਰ ਸੌਹੁਰੇ ਤਾਂ ਧੱਕਾ ਕਰਦੇ ਹਨ।
ਮਰਜ਼ੀ ਕੌਣ ਪੁੱਛਦਾ ਹੈ? ਸਾਰੇ ਮੰਜ਼ੇ ਦਲਾਨ ਵਿੱਚ ਲੱਗ ਗਏ ਸਨ। ਭੈਣ ਰਾਖੀ ਲਈ ਦੋਂਨਾਂ ਦੇ ਵਿਚਾਲੇ
ਪੈ ਗਈ ਸੀ।
Comments
Post a Comment