ਮੇਰੀ ਜਾਨ ਕੱਢ ਲੈਂਦਾ ਹੈ
-ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਉਹ ਬੜਾ ਸਤਾਉਂਦਾ ਹੈ। ਕਦੇ ਝਿੜਕਾਂ ਦਿੰਦਾ ਹੈ।
ਕਦੇ ਗਲ਼ੇ ਲਗਾਉਂਦਾ ਹੈ। ਪਿਆਰ ਜਿੱਤਾਉਂਦਾ ਹੈ।
ਘੂਰੀ ਵੱਟ ਵੇਹਦਾ ਹੈ। ਕਦੇ ਦੇਖ ਕੇ ਹੱਸ ਪੈਂਦਾ ਹੈ।
ਕਦੇ ਖੂਬ ਰੋਉਂਦਾ ਹੈ। ਆਪੇ ਹੁੰਝੂ ਪੂੰਝ ਦਿੰਦਾ ਹੈ।
ਮੇਰੇ ਕੋਲ ਆਉਂਦਾ ਹੈ। ਅੱਖਾਂ ਨਾਲ ਮਾਰ ਦਿੰਦਾ ਹੈ।
ਜਦੋਂ ਸਤਵਿੰਦਰ ਦਾ ਹੁੰਦਾ ਹੈ। ਜਾਨ ਕੱਢ ਲੈਂਦਾ ਹੈ।
ਸੱਤੀ ਕਹਿ ਕੇ ਬਲਾਉਂਦਾ ਹੈ। ਦਿਲ ਨੂੰ ਚੁੰਮ
ਲੈਂਦਾ ਹੈ।
ਪਿਆਰ ਬੜਾ ਜਤਾਉਂਦਾ ਹੈ। ਕੰਨ ਚ ਹੈਲੋ
ਕਹਿੰਦਾ ਹੈ।
Comments
Post a Comment