ਭਾਗ 15 ਜਿੰਦਗੀ ਜੀਨੇ ਦਾ ਨਾਂਮ ਹੈ
ਮੁੰਡੇ-ਕੁੜੀਆਂ ਦੇ ਖਿਲਾਫ਼ ਡਰਾ-ਡਰਾ ਕੇ ਮਾਪਿਆਂ,
ਰਿਸ਼ਤੇਦਾਰਾਂ ਤੇ ਗੁਆਂਢੀਂਆਂ ਨੇ ਤ੍ਰਰਾਅ ਕੱਢਿਆ ਪਿਆ ਹੁੰਦਾ ਹੈ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕਨੇਡਾ
ਲੋਕ ਬੰਦੇ ਦਾ ਪਿਛਾ ਲਿਆ ਕੇ ਹੱਟਦੇ ਹਨ। ਦੂਜੇ ਦਾ ਬਹੁਤ
ਖਿਆਲ ਰੱਖਦੇ ਹਨ। ਅੱਗਲੇ ਦੇ ਕੀ ਪਾਇਆ ਹੈ? ਦੂਜੇ ਦੇ ਸਰੀਰ ਦੀ ਹਾਲਤ ਕੀ ਹੈ? ਉਸ ਵਿੱਚ ਕਿਉਂ
ਕਮੀ ਹੈ? ਜਿਸ ਦੀ ਕਾਂਮ ਵੱਲ ਸੁਰਤੀ ਨਹੀਂ ਹੈ। ਉਸ ਨੂੰ ਪੁੱਛਣ ਤੱਕ ਜਾਂਦੇ ਹਨ। ਇਹ ਤੇਰੀ ਪਾਵਰ
ਕਿਵੇ ਮੁੱਕ ਗਈ? ਇਸ ਦਾ ਇਲਾਜ਼ ਕਰਾ। ਇਸ ਵੈਦ ਕੋਲ ਜਾ। ਉਹ ਤੇਰੀ ਪੱਸੂ ਵਿਰਤੀ ਦੀ ਉਰਜਾ ਵਧਾਉਣ
ਦੀਆਂ ਦੁਵਾਈਆਂ ਦੇਵੇਗਾ। ਕਈ ਸਾਧ, ਜੋਗੀ, ਸਿਆਣੇ ਲੋਕ, ਕਾਂਮ ਨੂੰ ਸਰੀਰਕ ਦੁਸ਼ਮੱਣ ਮੰਨਦੇ ਹਨ।
ਉਹ ਇਸ ਨੂੰ ਦਬਾ ਕੇ ਰੱਖਦੇ ਹਨ। ਇਸ ਨਾਲ ਸਰੀਰ ਦੀ ਤਾਕਤ ਘੱਟਦੀ ਹੈ। ਜੇ ਕੋਈ ਐਸਾ ਕੰਮ ਕਿਸੇ
ਨਾਲ ਕਰਦਾ, ਉਤੋਂ ਦੀ ਫੜਿਆ ਜਾਂਦਾ ਹੈ। ਲੋਕ ਉਸ ਨੂੰ ਲਾਹਨਤਾਂ ਪਾਉਣੋਂ ਨਹੀਂ ਹੱਟਦੇ। ਜ਼ਿਆਦਾ-ਤਰ
ਮੁੰਡੇ-ਕੁੜੀਆਂ ਦੇ ਵਿਆਹ ਇਸੇ ਗੱਲੋਂ ਜਲਦੀ ਕੀਤੇ ਜਾਂਦੇ ਹਨ। ਬਈ ਉਹ ਕੰਧਾਂ ਕੋਠੇ ਟੱਪਦੇ ਫਿਰਦੇ
ਹਨ। ਜੇ ਲੋਕਾਂ ਦੀ ਅਜ਼ਾਜ਼ਤ ਬਗੈਰ ਕੋਈ ਸਰੀਰ ਸਬੰਧ ਕਰ ਲਵੇ। ਉਝ ਹੀ ਮੁੰਡੇ-ਕੁੜੀਆਂ ਨੂੰ ਗੱਲਾਂ
ਕਰਦਿਆਂ ਲੋਕ ਜਾਂ ਮਾਂਪੇਂ ਦੇਖ਼ ਲੈਣ। ਕਈਆਂ ਨੂੰ ਪਿੰਡ, ਸ਼ਹਿਰ, ਦੇਸ਼ ਨਿੱਕਾਲਾ ਦੇ ਦਿੰਦੇ ਹਨ। ਮੁੰਡਿਆਂ
ਤੋਂ ਕੁੜੀਆਂ ਨੂੰ ਛੁੱਪਾ ਕੇ ਰੱਖਦੇ ਹਨ। ਮੁੰਡੇ-ਕੁੜੀਆਂ ਕੋਲ ਖੜ੍ਹਨ ਉਤੇ ਵੀ ਇਤਰਾਜ਼ ਕਰਦੇ ਹਨ।
ਸਾਡੇ ਧਰਮਕਿ ਪ੍ਰਚਾਰਕ ਪ੍ਰਚਾਰ ਕਰਦੇ ਹਨ, “ ਗੁਰੂ ਗੋਬਿੰਦ ਸਿੰਘ ਜੀ 9ਸਾਲਾਂ ਦੀ ਉਮਰ ਵਿੱਚ
ਕੁੜੀਆਂ ਦੇ ਸਿਰਾਂ ਤੇ ਚੱਕੇ ਪਾਣੀ ਦੇ ਘੜੇ ਗਲੇਲੇ ਮਾਰ ਕੇ ਤੋੜ ਦਿੰਦੇ ਸਨ। “ ਪਾਣੀ ਸਰੀਰ ਉਤੇ
ਪੈ ਜਾਵੇ। ਕੱਪੜੇ ਭਿੱਝ ਜਾਂਦੇ ਹਨ। ਸਰੀਰ ਦੇ ਕੱਪੜੇ ਨਾਲ ਲੱਗਣ ਤੇ ਅੰਗ-ਅੰਗ ਦਿਸਦਾ ਹੈ। ਇਹੀ
ਲੋਕ ਐਸੇ ਪ੍ਰਚਾਰਕਾਂ ਦੇ ਸੋਹਲੇ ਵੀ ਸੁਣਦੇ ਹਨ। ਉਨਾਂ ਨੂੰ ਪੈਸੇ ਵੀ ਮੱਥੇ ਟੇਕਦੇ ਹਨ। ਕੋਈ
ਪ੍ਰਚਾਰਕਾਂ ਨੂੰ ਇਹ ਨਹੀਂ ਕਹਿੰਦਾ, “ ਇਹ ਮਨ ਘੱੜਤ ਕਹਾਣੀਆਂ ਬਕਬਾਸ ਹਨ। “
ਕੋਈ ਵੀ ਬੰਦਾ ਆਪਦੀ ਕਦੇ ਕੋਈ ਹਾਲਤ ਨਹੀਂ ਦੱਸਦਾ। ਆਪਦੇ
ਅੰਦਰ ਕੀ ਗੁਜ਼ਰਦੀ ਹੈ? ਆਪ ਜਿੰਦਗੀ ਵਿੱਚ ਕਿਆ ਗੁੱਲ ਖਿਲਾਰੇ ਹਨ? ਇੱਕ ਦੂਜੇ ਦੀ ਮਿੱਟੀ ਬਥੇਰੀ
ਪੱਟੀ ਜਾਂਦੇ ਹਨ। ਇਹੀ ਲੋਕ ਕੁਆਰੇ ਮੁੰਡੇ-ਕੁੜੀਆਂ ਦੇ ਅੱਖਾਂ ਤੇ ਕੰਨ ਮੁੰਦ ਕੇ ਰੱਖਦੇ ਹਨ।
ਕਿਤੇ ਇੰਨਾਂ ਨੂੰ ਆਪਣੇ ਸਰੀਰ ਦਾ ਗਿਆਨ ਨਾ ਹੋ ਜਾਵੇ? ਕਿੰਨੀ ਬੇਵਕੂਫ਼ੀ ਦੀ ਬਾਤ ਹੈ? ਜੋ ਸਰੀਰ
ਦੇ ਅੰਗ ਬੰਦੇ ਦੇ ਹਨ। ਉਨਾਂ ਦਾ ਇਸਤੇਮਾਲ ਹੋਣਾਂ ਹੀ ਹੋਣਾਂ ਹੈ। ਸੈਕਸ ਦਾ ਗਿਆਨ ਤਾਂ ਜਾਨਵਰ,
ਪੱਸ਼ੂਆਂ ਨੂੰ ਵੀ ਹੈ।
ਅੱਜ ਤੱਕ ਕੈਲੋ ਨੂੰ ਹਰ ਮੁੰਡੇ ਤੋਂ ਦੂਰ ਰੱਖਿਆ ਗਿਆ
ਸੀ। ਜਿਵੇਂ ਇਹ ਕੁੜੀ ਨਹੀਂ ਖੰਡ ਦੀ ਪੂੜੀ ਹੋਵੇ। ਕੋਈ ਵੀ ਇਸ ਨੂੰ ਫੱਕਾ ਮਾਰ ਲਵੇਗਾ। ਕੈਲੋ ਨੂੰ
ਪੰਜਵੀ ਕਲਾਸ ਕਰਨ ਪਿਛੋਂ, ਕੰਨਿਆਂ ਕੁਆਰੀ ਸਕੂਲ ਵਿੱਚ ਪੜ੍ਹਨ ਲਾ ਦਿੱਤਾ ਸੀ। ਮੁੰਡਿਆਂ ਦਾ ਸਕੂਲ
ਅੱਲਗ ਸੀ। ਐਸੇ ਮਾਂਪਿਆਂ ਤੇ ਸਮਾਜ ਨੂੰ ਕੋਈ ਪੁੱਛੇ, ਕੀ ਕਲਾਸ ਵਿੱਚ ਇਸ਼ਕ ਫਰਮਾਉਣ ਦਾ ਸਮਾਂ
ਲੱਗਦਾ ਹੈ? ਕੀ ਸਕੂਲ, ਕਾਲਜ਼ ਦੀ ਬਿੱਲਡਿੰਗ ਵਿੱਚ ਕੁੜੀਆਂ-ਮੁੰਡੇ ਕੋਈ ਪੁੱਠਾ ਸਿੱਧਾ ਹੱਥ-ਪੱਲਾ
ਮਾਰ ਸਕਦੇ ਹਨ? ਇਹ ਸਬ ਕੁੱਝ ਕਲਾਸ-ਰੂਮ ਤੋਂ ਬਾਹਰ, ਕੱਣਕਾਂ, ਕਮਾਦਾਂ, ਘਰਾਂ, ਹੋਟਾਲਾਂ ਵਿੱਚ
ਹੀ ਹੁੰਦਾ ਹੈ। ਕੈਲੋ ਦਾ ਪੰਜਵੀ ਕਲਾਸ ਵਾਲੇ ਤੇ ਬੀਹੀ ਦੇ ਮੁੰਡੇ-ਕੁੜੀਆਂ ਦੇ ਨਾਲ ਖੇਡਣਾਂ,
ਬੋਲਣਾਂ ਬੰਦ ਹੋ ਗਿਆ ਸੀ। ਹੈਰਾਨੀ ਦੀ ਗੱਲ ਹੈ। ਜੋ ਮੁੰਡੇ-ਕੁੜੀਆਂ ਰਲ ਕੇ, ਪੰਜਾਵੀ ਜਾਂ
ਅੱਠਵੀ, ਦਸਵੀ ਤੱਕ ਪੜ੍ਹਦੇ ਹੁੰਦੇ ਹਨ। ਉਨਾਂ ਦੇ ਮਿਲਣ ਉਤੇ ਮਾਂਪੇ, ਅਧਿਆਪਿਕ ਇਸ ਤਰਾਂ ਪਬੰਦੀ
ਲਗਾ ਦਿੰਦੇ ਹਨ। ਜਿਵੇਂ ਉਹ ਬਹੁਤ ਵੱਡੇ ਗੁਨਾਹ ਗਾਰ, ਦੁਸ਼ਮੱਣ ਹੋਣ। ਐਸੇ ਲੋਕਾਂ ਦਾ ਆਪਣਾਂ ਜੀਵਨ
ਐਸਾ ਹੀ ਬਿਤਿਆ ਹੋਣਾਂ ਹੈ। ਜੋ ਦੁੱਧ ਦਾ ਫੂਕਿਆ ਹੁੰਦਾ ਹੈ। ਉਹ ਲੱਸੀ ਨੂੰ ਫੂਕਾਂ ਮਾਰ ਕੇ
ਪੀਂਦਾ ਹੈ।
ਮੁੰਡੇ-ਕੁੜੀਆਂ ਦੀ ਲੋਕ ਕੈਲੋ ਦੀਆਂ ਗੁਆਂਢਣਾਂ ਵਾਂਗ
ਬਹੁਤ ਵਫ਼ਾਦਾਰੀ ਨਾਲ ਰਾਖੀ ਕਰਦੇ ਹਨ। ਜੇ ਕਿਸੇ ਮੁੰਡੇ-ਕੁੜੀ ਨੂੰ ਲੋਕ ਇਕੱਠੇ ਖੜ੍ਹੇ ਹੀ ਦੇਖ
ਲੈਣ। ਭੋਰਾਂ ਵੀ ਕੋਈ ਸੂਹ ਮਿਲਦੇ ਹੀ, ਗੱਲਾਂ ਵੱਧਾ-ਚੜ੍ਹਾ ਕੇ, ਹੋਰਾਂ ਨੂੰ ਦੱਸਦੇ ਹਨ। ਕੈਲੋ
ਵਿਆਹ ਵੇਲੇ ਤੱਕ ਐਸੀਆਂ ਖ਼ੱਤਰੇ ਦੀਆਂ ਘੰਟੀਆਂ ਤੋਂ ਬਚੀ ਰਹੀ ਸੀ। ਵਿਆਹ ਹੁੰਦੇ ਹੀ ਮਾਪਿਆਂ,
ਰਿਸ਼ਤੇਦਾਰਾਂ ਤੇ ਗੁਆਂਢੀਂਆਂ ਸਣੇ, ਸਬ ਨੂੰ ਇਹੀ ਫਿਕਰ ਸੀ। ਕੀ ਪਤੀ-ਪਤਨੀ ਦੀ ਖੇਡ ਵਿੱਚ ਨਿਪੁੰਨ
ਹੋ ਗਏ ਹਨ?ਇਸੇ ਲਈ ਜਾਂਣਕਾਰੀ ਲੈਣੀ ਚਹੁੰਦੇ ਸਨ। ਜਿਸ ਲਈ ਵਿਆਹ ਕੀਤਾ ਹੈ। ਕੀ ਉਸ ਕੰਮ ਕਰਨ
ਵਿੱਚ ਦੋਂਨੇ ਨਿਪੁੰਨ ਹੋ ਗਏ ਹਨ? ਕਿਤੇ ਕੱਚੀਆਂ ਗੋਲੀਆਂ ਹੀ ਤਾਂ ਨਹੀਂ ਖੇਡ ਰਹੇ? ਇੰਨਾਂ ਨੂੰ
ਕੋਈ ਪੁੱਛੇ ਨਵ-ਵਿਆਹੇ ਜੋੜੇ, ਮੁੰਡੇ-ਕੁੜੀ ਨੂੰ ਲਾਮਾਂ, ਫੇਰਿਆਂ ਦੇ ਨਾਲ ਕੀ ਕੋਈ ਮੰਤਰ ਵੀ
ਦਿੱਤਾ ਹੈ? ਜਿਸ ਨਾਲ ਉਹ ਤੁਹਾਡੀ ਸਬ ਦੀ ਮਨ ਭਾਉਂਦੀ ਪ੍ਰਕਿਰਿਆ ਸ਼ੁਰੂ ਕਰ ਦੇਣ। ਅੱਜ ਤੱਕ ਤਾਂ
ਪਬੰਦੀਆਂ ਲਾਈ ਬੈਠੇ ਸੀ। ਮੁੰਡੇ-ਕੁੜੀਆਂ ਨੂੰ ਕੁੱਝ ਕਾਂਮ ਬਾਰੇ ਗਿਆਨ ਨਾਂ ਹੋ ਜਾਵੇ। ਇਹ ਵੀ ਚਹੁੰਦੇ ਹੋ। ਪਹਿਲੀ ਵਿਆਹ ਦੀ ਰਾਤ ਨੂੰ ਹੀ ਬਿੱਲੀ
ਮਾਰ ਲੈਣ। ਨਿਆਣਾਂ ਜੰਮਾ ਲੈਣ। ਮਾਪਿਆਂ, ਰਿਸ਼ਤੇਦਾਰਾਂ ਤੇ ਗੁਆਂਢੀਂਆਂ ਦੇ ਕਿਆ ਕਹਿੱਣੇ ਹਨ? ਜੇ
ਬੰਦਾ ਅੱਗ ਤੋਂ ਡਰਦਾ ਹੈ। ਉਸ ਵਿੱਚ ਹੱਥ ਕਿਵੇਂ ਪਾਵੇਗਾ? ਮੁੰਡੇ-ਕੁੜੀਆਂ ਨੂੰ , ਮੁੰਡੇ-ਕੁੜੀਆਂ
ਦੇ ਖਿਲਾਫ਼ ਡਰਾ-ਡਰਾ ਕੇ ਮਾਪਿਆਂ, ਰਿਸ਼ਤੇਦਾਰਾਂ ਤੇ ਗੁਆਂਢੀਂਆਂ ਨੇ ਤ੍ਰਰਾਅ ਕੱਢਿਆ ਪਿਆ ਹੁੰਦਾ
ਹੈ। ਇੰਨਾਂ ਦੀ ਹੀ ਮੇਹਰਬਾਨੀ ਨਾਲ, ਮੁੰਡੇ-ਕੁੜੀਆਂ ਇੱਕ ਦੂਜੇ ਨੂੰ ਜਾਨੀ ਦੁਸ਼ਮੱਣ, ਜਹਿਰ ਦੀ
ਪੂੜੀ, ਬਲਾਤਕਾਰੀ ਸਮਝਣ ਲੱਗ ਜਾਂਦੇ ਹਨ। ਬਲਾਤਕਾਰੀ ਦੇ ਭਾਵੇਂ ਅਰਥ, ਐਸੀ ਉਮਰ ਵਿੱਚ, ਕਿਸੇ ਨੂੰ
ਵੀ ਸਹੀ ਨਹੀਂ ਪਤਾ ਹੁੰਦੇ ਹਨ। ਮੁੰਡੇ-ਕੁੜੀਆਂ ਦੇ ਕੋਲ ਖੜ੍ਹਨ ਨੂੰ ਵੀ ਪਾਪ ਤੇ ਗੁਨਾਅ ਸਮਝਿਆ
ਜਾਂਦਾ ਹੈ। ਜੇ ਕਈ ਬਾਰ ਭੈਣ-ਭਰਾ ਵੀ ਇੱਕ ਸਾਥ ਹੋਣ, ਉਨਾਂ ਨੂੰ ਵੀ ਦੁਨੀਆਂ ਨਹੀਂ ਬਖ਼ਸ਼ਦੀ। ਲੋਕ
ਸਬ ਦਾ ਮੂੰਹ ਕਾਲਾਂ ਕਰ ਦਿੰਦੇ ਹਨ।
Comments
Post a Comment