ਭਾਗ 9 ਜਿੰਦਗੀ ਜੀਨੇ ਦਾ ਨਾਂਮ

ਜੈਸੀ ਕਿਸਮਤ ਦੀ ਖੇਡ ਹੁੰਦੀ ਹੈ, ਤੈਸਾ ਜੀਵਨ ਮਿਲਦਾ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ

ਲੋਕਾਂ ਨੂੰ ਕਿਸੇ ਤੀਜੇ ਬੰਦੇ ਦੇ ਵਿਆਹ ਦਾ ਸੱਚੀਂ ਚਾਅ ਹੁੰਦਾ ਹੈ। ਜਾਂ ਖਾਂਣ-ਪੀਣ ਜੀਭ ਦੇ ਸੁਆਦ ਨੂੰ ਪੂਰਾ ਕਰਨ ਲਈ ਥਾਂ-ਥਾਂ ਤੁਰੇ ਫਿਰਦੇ ਹਨ। ਸੌਦਾ ਕੋਈ ਮਹਿੰਗਾ ਨਹੀਂ ਹੈ। ਚਾਹੇ ਦਸ ਰੁਪੀਏ ਸ਼ਗਨ ਦੇ ਦੇਵੋ। ਭਾਵੇਂ ਨਾਂ ਹੀ ਦੇਵੋ, ਖਾ-ਪੀਕੇ ਖਿਸਕ ਜਾਵੋ। ਇੰਨੇ ਇਕੱਠ ਵਿੱਚ ਕੀ ਪਤਾ ਚੱਲਦਾ ਹੈ? ਕੌਣ ਦੇਖਦਾ ਹੈ? ਕਿਹੜਾ ਸ਼ਗਨ ਦੇ ਗਿਆ? ਕਿਹੜਾ ਹੌਲੀ ਦੇ ਕੇ ਖਿਸਕ ਗਿਆ ਹੈ? ਕਈ ਐਸੇ ਵੀ ਪੇਟੂ ਹੁੰਦੇ ਹਨ। ਬਗੈਰ ਸੱਦੇ ਪਹੁੰਚ ਜਾਂਦੇ ਹਨ। ਕੈਲੋ ਤੇ ਪ੍ਰੇਮ ਦੇ ਘਰ ਨਾਨਕੇ, ਭੂਆ, ਫੂਫੜ, ਮਾਸੀਆਂ, ਮਾਸੜ ਆ ਗਏ ਸਨ। ਸਾਰਾ ਸ਼ਰੀਕਾ-ਕਬੀਲਾ ਆਇਆ ਬੈਠਾ ਸੀ। ਇੰਨਾਂ ਬਗੈਰ ਵਿਆਹ ਨਹੀਂ ਸਜਦਾ। ਇਸੇ ਲਈ ਇਹ ਆਪਦੇ ਜਰੂਰੀ ਕੰਮ ਰੱਦ ਕਰਕੇ ਪਹੁੰਚ ਗਏ ਸਨ। ਰੌਣਕਾਂ ਲਾ ਦਿੱਤੀਆਂ ਸਨਘਰ ਵਾਲਿਆਂ ਦੀ ਰਜ਼ਾਮੰਦੀ ਨਾਲ ਵਿਆਹ ਹੋਵੇ। ਸਾਰੇ ਰਿਸ਼ਤੇਦਾਰ ਖੁਸ਼ ਦਿਖਾਈ ਦਿੰਦੇ ਹਨ। ਜੇ ਕੋਈ ਆਪਦੀ ਮਰਜ਼ੀ ਨਾਲ, ਜੀਵਨ ਸਾਥੀ ਦੀ ਚੋਣ ਕਰਦਾ ਹੈ। ਸਾਰੇ ਥੂ-ਥੂ ਕਰਦੇ ਹਨ। ਕਿਆ ਮਜ਼ੇ ਦੀ ਬਾਤ ਹੈ। ਅੱਗਲੇ ਨੇ ਜਿੰਦਗੀ ਆਪਦੀ ਕੱਢਣੀ ਹੈ। ਉਹ ਚਾਹੇ ਕਿਸੇ ਨਾਲ ਵਿਆਹ ਕਰਾਵੇ। ਲੋਕਾਂ ਦਾ ਕੀ ਢਿੱਡ ਦੁੱਖਦਾ ਹੈ? ਅਸਲ ਵਿੱਚ ਜੋ ਮਨ-ਮਰਜ਼ੀ ਲੋਕ ਨਹੀਂ ਕਰ ਸਕੇ। ਉਹ ਦੂਜੇ ਨੂੰ ਕਿਵੇਂ ਕਰਨ ਦੇਣਗੇ? ਪ੍ਰੇਮ ਘਰਦਿਆਂ ਤੇ ਗੁਆਂਢੀਆਂ ਨਾਲ ਸੀ। ਕੈਲੋ ਦੀ ਰਜ਼ਾ ਮੰਦੀ, ਮਾਪਿਆਂ ਤੇ ਮਾਸੀ ਨਾਲ ਸੀ। ਕੋਈ ਐਸਾ ਕਾਰਨ ਨਹੀਂ ਸੀ। ਕੋਈ ਵੀ ਰਿਸ਼ਤੇਦਾਰ ਗੁੱਸਾ ਜ਼ਾਹਰ ਕਰੇ।

ਪ੍ਰੇਮ ਦੇ ਡੈਡੀ ਨੇ, ਬਰਾਤ ਵਾਲੀਆਂ ਕਾਰਾਂ ਦਾ ਹੀ ਖ਼ੱਰਚਾ ਕੀਤਾ ਸੀ। ਕਈ ਬਰਾਤੀਆਂ ਕੋਲ ਆਪੋ-ਆਪਣੀਆਂ ਕਾਰਾਂ ਸਨ। ਕਈ ਉਵੇਂ ਹੀ ਨਿਰਨੇ ਕਾਲਜੇ ਆ ਗਏ ਸਨ। ਵਿਆਹ ਵਾਲੇ ਦਿਨ ਮੇਹਰੂ ਨੇ, ਕਿਸੇ ਨੂੰ ਇੱਕ ਗਲਾਸ ਚਾਹ ਦਾ ਨਹੀਂ ਪਿਆਇਆ ਸੀ। ਦਰਾਂ ਵਿੱਚ ਖੜ੍ਹਾ ਹੀ ਸਬ ਨੂੰ ਕਹੀ ਜਾਂਦਾ ਸੀ, “ ਲੇਟ ਹੋ ਰਹੇ ਹਾਂ। ਕਾਰਾਂ ਵਿੱਚ ਬੈਠੋ। “ ਪਤਾ ਸੀ ਕੁੜੀ ਵਾਲਿਆਂ ਦੇ ਘਰ ਦਾਵਤ ਹੈ। ਵਿਆਹ ਦਾ ਭੋਜਨ ਖਾਂਣ ਲਈ ਇੱਕ ਡੰਗ ਤਾਂ ਭੁੱਖੇ ਰਹਿੱਣਾਂ ਚਾਹੀਦਾ ਹੈ। ਤਾਂਹੀਂ ਰੱਜ ਕੇ ਖਾ ਹੋਵੇਗਾ। ਅਜੇ ਔਰਤਾਂ ਪ੍ਰੇਮ ਦੇ ਸੁਰਮਾ ਪਾ ਰਹੀਆਂ ਸਨ। ਅੱਗੇ ਕਦੇ ਇਸ ਨੇ ਸੁਰਮਾਂ ਨਹੀਂ ਪਾਇਆ ਸੀ। ਅੱਜ ਪੰਜ ਬਾਰ ਭਾਬੀਆਂ ਨੇ, ਸੁਰਮਾਂ ਪਾ ਦਿੱਤਾ ਸੀ। ਔਰਤਾਂ ਦੁਲਹੇ ਦਾ ਮੂੰਹ-ਸਿਰ ਸੇਹਰੇ ਨਾਲ ਢੱਕ ਰਹੀਆਂ ਸਨ। ਜਿਵੇ ਡਾਕਾ ਮਾਰਨ ਵਾਲੇ ਮੂੰਹ-ਸਿਰ ਲੁੱਕੋਉਂਦੇ ਹਨ। ਵਿਆਹ ਵਾਲੇ ਦਿਨ ਲਾੜੇ ਦੀ ਨਮਾਇਸ ਕਰਨੀ ਚਾਹੀਦੀ ਹੈ। ਉਹ ਸ਼ਰੇਅਮ ਇੰਨੇ ਲੋਕਾਂ ਦੇ ਸਹੱਮਣੇ, ਕਿਸੇ ਕੁੜੀ ਨੂੰ ਲੈਣ ਆਉਂਦਾ ਹੈ। ਲੋਕ ਖੁਸ਼ ਹੋ ਕੇ, ਰਜ਼ਾਮੰਦੀ ਨਾਲ ਤੋਰ ਦਿੰਦੇ ਹਨ। ਉਦਾ ਜੇ ਕਿਸੇ ਦੀ ਕੁੜੀ ਨੂੰ ਕੋਈ ਛੇੜੇ ਵੀ ਲੋਕ ਡਾਂਗਾਂ ਨਾਲ ਛਾਂਗ ਦਿੰਦੇ ਹਨ। ਦੋਂਨਾਂ ਤਰੀਕਿਆਂ ਨਾਲ ਮਰਦ ਨੇ ਕਰਨਾਂ ਉਹੀ ਹੁੰਦਾ ਹੈ। ਆਪਣੀਆਂ ਡਿੰਝਾ ਲੋਹੁਉਣੀਆਂ ਹੁੰਦੀਆਂ ਹਨ।

ਪ੍ਰੇਮ ਤਾਂ ਕੈਲੋ ਨੂੰ ਸ਼ਗਨਾਂ ਨਾਲ ਲੈਣ ਜਾ ਰਿਹਾ ਸੀ। ਕਾਰਾਂ ਦਾ ਕਾਫ਼ਲਾ ਤੁਰ ਪਿਆ ਸੀ। ਸਬ ਤੋਂ ਅੱਗੇ ਪ੍ਰੇਮ ਦੀ ਕਾਰ ਸੀ ਬਰਾਤੀਆਂ ਦੇ ਜਾਂਦਿਆਂ ਨੂੰ, ਅੱਗੇ ਕੈਲੋ ਦੇ ਮਾਂਪੇ, ਸਾਰੇ ਰਿਸ਼ਤੇਦਾਰ ਹੱਥ ਬੰਨੀ ਖੜ੍ਹੇ ਸਨ। ਜਿਵੇਂ ਕਹਿ ਰਹੇ ਹੋਣ, “ ਤੁਹਾਡੇ ਮੂਹਰੇ ਹੱਥ ਬੰਨੇ, ਇਸ ਨੂੰ ਸਾਡੇ ਕੋਲੋ ਲੈ ਜਾਵੋ। ਸਾਡਾ ਪਿਛਾ ਛੁੱਡਾਵੋ। ਆਪਦੇ ਗਲ਼ ਪਾ ਲਵੋ। “ ਹੁੰਦਾ ਵੀ ਐਸਾ ਹੀ ਹੈ। ਮਾਪਿਆਂ ਦੀ ਜਾਨ ਛੁੱਟ ਜਾਂਦੀ ਹੈ। ਸੌਹੁਰਿਆਂ ਨੂੰ ਨੂੰਹਾਂ, ਜਮਾਂਈਆਂ ਨਾਲ ਔਖੇ-ਸੌਖੇ ਹੋ ਕੇ ਕੱਟਣੀ ਪੈਂਦੀ ਹੈ। ਚਾਹੇ ਡਾਡਾ ਖੱਸਮ ਹੋਵੇ ਜਾਂ ਤੀਵੀਂ। ਕਈਆਂ ਦੇ ਵਿਆਹ ਕਰਾ ਕੇ ਚੰਗੇ ਦਿਨ ਆ ਜਾਂਦੇ ਹਨ। ਕਈਆਂ ਨਾਲ ਬਹੁਤ ਬੁਰੀ ਹੁੰਦੀ ਹੈ। ਕਿਸਮਤ ਦੀ ਖੇਡ ਹੈ। ਜੈਸੀ ਕਿਸਮਤ ਹੁੰਦੀ ਹੈ, ਤੈਸਾ ਜੀਵਨ ਮਿਲਦਾ ਹੈ। ਵਿਆਹ ਕਰਨ ਵੇਲੇ ਸਿਰਫ਼, ਮੁੰਡੇ ਕੁੜੀ ਦੀ ਸ਼ਕਲ ਤੇ ਨਸਲ ਦੇਖ਼ੀ ਜਾਂਦੀ ਹੇ। ਨਸਲ ਅੱਗੇ ਤੋਰਨੀ ਹੁੰਦੀ ਹੈ। ਖੁਸ਼ੀ ਤੇ ਸੁਖ ਦਾ ਭੋਰਾ ਖਿਆਲ ਨਹੀਂ ਰੱਖਿਆਂ ਜਾਂਦਾ।

ਪ੍ਰੇਮ ਦੇ ਪੈਰ ਅੰਨਦਾਂ ਤੇ ਵੀ ਥਿੜਕ ਰਹੇ ਸਨ। ਰਾਤ ਦੀ ਪੀਤੀ ਬਹੁਤ ਸੀ। ਪੀਣੀ ਤਾਂ ਬੱਣਦੀ ਹੀ ਸੀ। ਵਿਆਹ ਸੀ। ਨਾਲ ਹੌਲੀਡੇਜ਼ ਵੀ ਸਨ। ਸ਼ਰਾਬ ਦੀਆਂ ਪਾਰਟੀਆਂ ਐਸੇ ਮੌਕਿਆਂ ਤੇ ਚੱਲਦੀਆਂ ਹੀ ਹਨ। ਅੰਨਦਾ ਤੋਂ ਪਿਛੋਂ ਤਾਂ ਪ੍ਰੇਮ ਨੇ ਆਪਦੇ ਕੋਲ ਬੋਤਲ ਹੀ ਰੱਖ ਲਈ ਸੀ। ਬੋਤਲ ਨੂੰ ਮੂੰਹ ਲਾ ਕੇ, ਗੱਟਾ-ਗੱਟ ਕਰਕੇ ਪੀ ਰਿਹਾ ਸੀ। ਮੇਹਰੂ ਨੇ ਅੰਨਦਾਂ ਤੋਂ ਪਹਿਲਾਂ ਹੀ ਦੋ ਪਿਗ ਲਾ ਲਏ ਸਨ। ਚੜ੍ਹੀ ਹੋਈ ਉਮਰ ਵਾਲਿਆਂ ਤੇ ਲੋਕ ਛੱਕ ਵੀ ਨਹੀਂ ਕਰਦੇ। ਇਹੋ ਜਿਹੇ ਲੋਕ ਸਮਾਜ ਵਿੱਚ ਹਰ ਖੇਤਰ ਵਿੱਚ ਭੱੜਥੂ ਪਾਉਂਦੇ ਫਿਰਦੇ ਹਨ। ਡੋਲੀ ਦੇ ਤੋਰਨ ਵੇਲੇ ਤੱਕ ਸਾਰੀ ਬਰਾਤ ਸ਼ਰਾਬੀ ਹੋ ਕੇ ਡਿੱਗਦੀ ਫਿਰਦੀ ਸੀ। ਕੈਲੋ ਦਾ ਮਾਸੜ ਕਹਿ ਰਿਹਾ ਸੀ, “ ਜੋ ਬਹੁਤਾ ਸ਼ਰਾਬੀ ਹੋ ਗਿਆ ਹੈ। ਇਥੇ ਹੀ ਸੌਂ ਜਾਵੋ। ਘਰ ਦੀ ਗੱਲ ਹੈ। ਜਿਥੇ ਵਿਆਹ ਦੀ ਰੋਟੀ ਦੇ ਖ਼ੱਰਚੇ ਤੇ 60 ਹਜ਼ਾਰ ਰੂਪੀਆ ਲੱਗ ਗਿਆ ਹੈ। ਉਥੇ ਹੋਟਲ ਦਾ ਰਹਿੱਣ ਦਾ ਖ਼ੱਰਚਾ ਵੀ ਮੇਰਾ ਸਾਢੂ ਭਰ ਸਕਦਾ ਹੈ। “ ਸਾਢੂ ਨੇ ਕਿੱਲਾ ਜ਼ਮੀਨ ਦਾ ਗਹਿੱਣੇ ਰੱਖ ਕੇ ਵਿਆਹ ਕੀਤਾ ਸੀ। ਮਾਸੀ ਨੂੰ ਡਰ ਸੀ। ਉਸ ਦਾ ਘਰ ਵਾਲਾ ਵੀ ਕਿਤੇ ਇਥੇ ਹੀ ਨਾਂ ਡਿੱਗ ਜਾਵੇ। ਵਿਚੋਲੇ ਤੋਂ ਬਗੈਰ ਬਰਾਤ ਸੂੰਨੀ ਲੱਗਦੀ ਹੈ। ਉਹ ਕਹਿ ਰਹੀ ਸੀ, “ ਕੁੜੀ ਨੂੰ ਵਿਦਿਆ ਕਰੋ। ਦਿਨ ਛਿੱਪ ਰਿਹਾ ਹੈ। “ ਵਿਚੋਲੇ ਦੀ ਬਹੁਤੀ ਇੱਜ਼ਤ ਵਿਆਹ ਤੱਕ ਹੀ ਹੁੰਦੀ ਹੈ। ਵਿਆਹ ਹੁੰਦੇ ਹੀ ਕੁੜੀਆਂ ਸਿਠਣੀਆਂ ਦੇਣ ਲੱਗ ਜਾਂਦੀਆਂ ਹਨ, “ ਕੁੜਮੋ-ਕੁੜਮੀ ਅੱਛੇ ਹੀ ਆ। ਵਿਚੋਲੇ ਦੀ ਢੂਹੀ ਤੇ ਤੇਲ ਚੋਇਆ। “

Comments

Popular Posts