ਭਾਗ 4 ਜਿੰਦਗੀ ਜੀਨੇ ਦਾ ਨਾਂਮ
ਤੂੰ ਵੀ ਨਿੱਕਲ ਬਾਹਰ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
ਹਰ ਬੰਦਾ ਇੱਕ ਦੂਜੇ ਤੋਂ ਵੀ ਵੱਧ ਕੇ, ਬਹੁਤ ਸਿਆਣਾਂ ਹੈ। ਅੱਜ ਕੱਲ ਤਾਂ ਬੱਚੇ ਮਾਂ-ਬਾਪ ਦੀ ਸੁਣਦੇ ਕਿਥੇ ਹਨ? ਜ਼ਿਆਦਾ ਤਰ ਬਾਹਰ ਵਾਲਿਆਂ ਦੀ ਗੱਲ ਸੁਣ ਕੇ, ਅਸਰ ਕੀਤਾ ਜਾਂਦਾ ਹੈ। ਕੈਲੋ ਨੂੰ ਪਤਾ ਸੀ। ਰਿੱਕੀ ਸ਼ਰਾਬ ਤਾਂ ਰੋਜ਼ ਹੀ ਰੱਜ ਕੇ ਪੀਂਦਾ ਹੈ। ਦਲੱਤੇ ਉਸੇ ਦਿਨ ਮਾਰਦਾ ਹੈ। ਜਿਸ ਦਿਨ ਕਿਸੇ ਭੂਆ ਨੂੰ ਮਿਲ ਕੇ ਆਉਂਦਾ ਹੈ। ਭੂਆ ਦੇ ਬਾਰੇ ਸਾਰੇ ਜਾਂਣਦੇ ਹਨ। ਜਿਸ ਪੇਕੇ ਘਰ ਪਹਿਲਾਂ ਕਬਜ਼ਾਂ ਹੁੰਦਾ ਸੀ। ਉਹ ਘਰ ਆ ਕੇ ਭਰਜਾਈ ਨੇ, ਮੂਠੀ ਵਿੱਚ ਕਰ ਲਿਆ ਹੁੰਦਾ ਹੈ। ਉਸੇ ਘਰ ਵਿੱਚ ਭਰਜਾਈ ਦੀ ਸਬ ਪੁੱਗਦੀ ਹੈ। ਬਿੱਲੀ ਦੇ ਕੋਲੋ ਰੋਟੀ ਖੋਹਣ ਵਾਂਗ, ਕਈ ਨਹੁੰਦਰਾਂ ਮਾਰਨ ਜੋਗੀਆਂ ਰਹਿ ਜਾਂਦੀਆਂ ਹਨ। ਭੂਆ ਪਿੰਡ ਵਿੱਚ ਇੱਕ ਵੱਸਦੀ ਹੋਵੇ। ਸਾਰੇ ਪਿੰਡ ਨੂੰ ਪੱਟ ਦਿੰਦੀ ਹੈ। ਮੇਹਰੂ ਨੇ ਕਿਹਾ, “ ਇਸ ਨੂੰ ਮੈਂ ਕੱਲ ਛੋਟੀ ਭੂਆ ਦੇ ਲੈ ਕੇ ਗਿਆ ਸੀ। ਉਸ ਨੇ ਇਸ ਨੂੰ ਬਹੁਤ ਸਮਝਾਇਆ। “ ਕੈਲੋ ਦਾ ਮੱਥਾਂ ਠੱਣਕਿਆ। ਉਹ ਕਹਿੱਣਾਂ ਚੁਹੁੰਦੀ ਸੀ, “ ਇਹ ਅੱਗ ਉਸੇ ਨੇ ਲਾਈ ਹੈ। ਉਸ ਸਮਝਾਉਣ ਵਾਲੀ ਨੂੰ ਮੈਂ ਜਾਂਣਦੀ ਹਾਂ। ਜਦੋਂ ਆਪਦੇ ਬੱਚਿਆਂ ਦੀ ਬੇਬੀ-ਸੀਟਿੰਡ ਕਰਵਾਉਣੀ ਸੀ। ਉਦੋਂ ਮਾਂ-ਪਿਉ ਨੂੰ ਆਪਦੇ ਘਰ ਲੈ ਗਈ। ਰਿੱਕੀ 9 ਸਾਲਾਂ ਦਾ ਗੋਪੀ 7 ਸਾਲਾਂ ਦੀ ਇਕੱਲੇ ਘਰ ਹੁੰਦੇ ਸਨ। ਮੈਨੂੰ ਤੇ ਮੇਰੇ ਪਤੀ ਪ੍ਰੇਮ ਨੂੰ ਨੌਕਰੀ ਕਰਨ ਜਾਂਣਾਂ ਪੈਂਦਾ ਸੀ। ਉਹ ਵੀ ਲੰਘੇ ਡੰਗ ਕੰਮ ਕਰਦਾ ਸੀ। ਸਾਰੇ ਪੈਸਿਆਂ ਦੀ ਸ਼ਰਾਬ ਪੀ ਜਾਂਦਾ ਸੀ। “
ਜਦੋਂ ਰੋਟੀਆਂ ਪੱਕਾਂਉਣ ਵਾਲੀ ਮਾਂ ਮਰ ਗਈ। ਧੀ ਨੂੰ ਉਦੋਂ ਪਿਉ ਵੀ ਵਾਧੂ ਲੱਗਣ ਲੱਗ ਗਿਆ। ਉਸ ਨੂੰ ਘਰੋਂ ਧੱਕ ਦਿੱਤਾ। ਨੂੰਹਾਂ ਨਾਲੋਂ ਧੀਆਂ ਮਾਪਿਆਂ ਨੂੰ ਪਿਆਰੀਆਂ ਹੁੰਦੀਆਂ ਹਨ। ਨੂੰਹਾਂ ਚਾਹੇ ਘਿਉ ਵਿੱਚ ਚੂਰੀ ਕੁੱਟ ਕੇ ਦੇਣ, ਕੱਪੜੇ ਧੋ ਕੇ ਦੇਣ। ਉਸ ਨੂੰ ਸੱਸ ਸੌਹੁਰਾ ਲੋਕਾਂ ਕੋਲ ਪਿੱਟਦੇ ਹਨ। ਘਰ ਦੀਆਂ ਕਾਰ-ਮੁਖਿਤਿਰਨਾਂ ਧੀਆਂ ਨੂੰ ਹੀ ਬੱਣੋਉਂਦੇ ਹਨ। ਜੋ ਵੀ ਕਾਗਜ਼ ਪੇਪਰ ਹਨ। ਬੈਂਕ ਦੀਆਂ ਕਾਪੀਆਂ, ਕਾਡ, ਪਾਸਪੋਰਟ ਧੀਆਂ ਕੋਲ ਰੱਖੇ ਹੋਏ ਹੁੰਦੇ ਹਨ। ਨੂੰਹੁ ਦੀ ਹਿੱਕ ਵਿੱਚ ਗੋਡਾ ਦੇ ਕੇ ਮੁਫ਼ਤ ਦੀਆਂ ਰੋਟੀਆਂ ਖਾਂਦੇ ਹਨ। ਪੈਨਸ਼ਨ ਨੂੰ ਧੀਆਂ ਹੁੰਝਾ ਮਾਰੀ ਜਾਂਦੀਆਂ ਹਨ।
ਕੈਲੋ ਨੇ ਰਿੱਕੀ ਦੀ ਭੂਆ ਨੂੰ ਫੋਨ ਕਰ ਦਿੱਤਾ। ਉਸ ਨੇ ਕਿਹਾ, “ ਆਪਦੇ ਚਹੇਤਿਆਂ ਨੂੰ ਆ ਕੇ ਲੈ ਜਾ। ਰਿੱਕੀ ਨੂੰ ਹੋਰ ਚੰਗੀ ਤਰਾਂ ਟ੍ਰੇਨਿੰਗ ਦੇਦੇ। ਅਜੇ ਮੇਰੇ ਇੰਨੇ ਮਾੜੇ ਦਿਨ ਨਹੀਂ ਆਏ। ਮੁੰਡੇ ਤੋਂ ਜੁੱਤੀਆਂ ਖਾਂਵਾਂ। ਬਹੁਤ ਜਲਦੀ ਤੁਹਾਡੇ ਜੂਡੇ ਪੱਟਣ ਵ“ਲਾ ਹੈ। ਦਾਦੇ ਨੂੰ ਤਾਂ ਦਾਖੂ ਦਾਣਾਂ ਦੇਣ ਲੱਗ ਗਿਆ ਹੈ। “ ਮੈਂ ਇਸ ਨੂੰ ਕੁੱਝ ਨਹੀਂ ਸਿਖਾਇਆ। ਮੈਂ ਸੱਚ ਕਹਿੰਦੀ ਹਾਂ। ਜੇ ਇਹ ਮੇਰੇ ਘਰ ਆ ਕੇ ਰਹਿੱਣਗੇ। ਮੇਰਾ ਪਤੀ ਮੈਨੂੰ ਘਰੋਂ ਕੱਢ ਦੇਵੇਗਾ। ਇਹ ਦੋਂਨੇ ਸ਼ਰਾਬੀ ਸੰਭਾਲਣੇ ਬਹੁਤ ਔਖੇ ਹਨ। ਅਜੇ ਤੀਜਾ ਨਾਲ ਨਹੀਂ ਹੈ। “ ਕੈਲੋ ਦੇ ਹੱਥੋਂ ਰਿੱਕੀ ਨੇ ਫੋਨ ਫੜ ਕੇ, ਕੱਟ ਦਿੱਤਾ ਸੀ। ਕੈਲੋ ਦੀ ਗੁੱਤ ਫਿਰ ਉਸ ਦੇ ਹੱਥ ਵਿੱਚ ਸੀ। ਇਸ ਬਾਰ ਕੈਲੋ ਨੇ ਗੁੱਤ ਛੁੱਡਵਾਉਣ ਦੀ ਕੋਸ਼ਸ਼ ਨਹੀਂ ਕੀਤੀ। ਰਿੱਕੀ ਦਾ ਧਿਆਨ ਵਾਲਾਂ ਵੱਲ ਸੀ। ਕੈਲੋ ਦਾ ਮੂੰਹ ਧਰਤੀ ਵੱਲ ਸੀ। ਕੈਲੋ ਦੇ ਹੱਥ ਕਿਸੇ ਵੀ ਤਰਾਂ, 6 ਫੁੱਟ ਦੇ ਰਿੱਕੀ ਵੱਲ ਉਪਰ ਨਹੀਂ ਉਠ ਰਹੇ ਸਨ। ਉਸ ਦਾ ਸਿਰ ਰਿੱਕੀ ਦੇ ਢਿੱਡ ਨਾਲ ਲੱਗ ਗਿਆ। ਕੈਲੋ ਨੇ ਇੰਨੀ ਜ਼ੋਰ ਦੀ ਸਿਰ ਨਾਲ, ਉਸ ਨੂੰ ਧੱਕਣਾਂ ਸ਼ੁਰੂ ਕੀਤਾ। ਉਸ ਨੂੰ ਬਾਹਰ ਦਾ ਦਰਵਾਜ਼ਾ ਟੱਪਾ ਦਿੱਤਾ। ਆਪ ਅੰਦਰ ਆ ਕੇ, ਬਾਰ ਬੰਦ ਕਰ ਲਿਆ। ਬਾਹਰ ਜਾਂਦਿਆਂ ਹੀ ਰਿੱਕੀ ਨੂੰ ਸੁਰਤ ਆ ਗਈ। ਉਸ ਨੇ ਕਿਹਾ, “ ਤੂੰ ਮੈਨੂੰ ਘਰੋਂ ਕੱਢ ਦਿੱਤਾ ਹੈ। “ ਕੈਲੋ ਨੇ ਕਿਹਾ, “ ਤੁਹਾਡਾ ਹੁਣ ਇਹੀ ਇਲਾਜ਼ ਹੈ। ਤੁਸੀਂ ਪੁਲੀਸ ਤੋਂ ਨਹੀਂ ਡਰਦੇ। ਘਰਾਂ ਦੀ ਲੜਾਈ ਵਿੱਚ ਨਾਂ ਹੀ ਪੁਲੀਸ ਵਾਲੇ ਕੁੱਝ ਕਰਦੇ ਹਨ। ਪੁਲੀਸ ਵਾਲੇ ਵੀ ਟੈਇਮ ਪਾਸ ਕਰਦੇ ਫਿਰਦੇ ਹਨ। “ ਸਹੀਂ ਅਰਥਾਂ ਵਿੱਚ ਕੰਮ ਨੂੰ ਲੈ ਕੇ ਇਮਾਨਦਾਰ ਨਹੀਂ ਹਨ। ਮਾੜੀ ਜਿਹੀ ਗੱਲ ਹੋਵੇ 10 ਪੁਲੀਸ ਵਾਲੇ ਆ ਜਾਂਦੇ ਹਨ। ਹੋਰ ਪਾਸੇ ਭਾਂਵੇਂ ਬੰਦੇ ਦਾ ਕੱਤਲ ਹੋ ਜਾਵੇ। ਬਹੁਤੇ ਤਾਂ 24 ਘੰਟੇ ਟਿਮ-ਹੋਟਨ ਵਿੱਚ ਬੈਠੇ ਕੌਫ਼ੀ ਹੀ ਪੀਂਦੇ ਰਹਿੰਦੇ ਹਨ। ਜਿਵੇਂ ਪਬਲਿਕ ਲਈ ਨਹੀ, ਟਿਮ-ਹੋਟਨ ਲਈ ਨੌਕਰੀ ਉਤੇ ਰੱਖੇ ਹੋਣ। ਨਗਰ ਕੀਰਤਨ ਵਿੱਚ 200 ਦੇ ਕਰੀਬ ਪੁਲੀਸ ਵਾਲੇ ਸਨ। ਇਸ ਤਰਾਂ ਲੱਗਦਾ ਸੀ। ਜਿਵੇਂ ਕੋਈ ਬਹੁਤ ਵੱਡੀ ਤੇ ਭਾਰੀ ਗਿੱਣਤੀ ਵਿੱਚ ਮੁਜ਼ਰੰਮਾਂ ਨੂੰ ਫੜਨਾਂ ਹੋਵੇ। ਸ਼ਰਧਾਲੂਆਂ ਤੋਂ ਵੱਧ ਪੁਲੀਸ ਦੀਆਂ ਕਾਰਾਂ, ਪੁਲੀਸ ਵਾਲੇ ਡੰਗਮਗਾ ਰਹੇ ਸਨ।
ਕੈਲੋ ਨੇ ਰਿੱਕੀ ਦਾ ਸਾਰਾ ਸਮਾਨ ਗੇਟ ਤੋਂ ਬਾਹਰ ਰੱਖ ਦਿੱਤਾ। ਉਸ ਨੇ ਆਪਦੇ ਸੌਹੁਰੇ ਮੇਹਰੂ ਨੂੰ ਕਿਹਾ, “ ਪਾਪਾ ਜੀ ਤੁਹਾਡੇ ਐਟਚੀ ਰੂਮ ਵਿੱਚ ਨਹੀਂ ਹਨ। ਪਹਿਲਾਂ ਹੀ ਇੰਤਜ਼ਾਮ ਕਰ ਲਿਆ ਲੱਗਦਾ ਹੈ। ਜੋ ਚਾਰ ਕੁੱੜਤੇ ਪਜਾਮੇ ਹਨ। ਚੱਕ ਕੇ ਤੁਸੀਂ ਵੀ ਜਾਵੋ। ਜਿਥੇ ਤੁਹਾਨੂੰ ਦਾਰੂ ਪੀ ਕੇ, ਐਸਾ ਕੰਜ਼ਰਖਾਨਾਂ ਕਰਨ ਨੂੰ ਥਾਂ ਮਿਲਦੀ ਹੈ। “ ਰਿੱਕੀ ਬਾਹਰੋ ਬੋਲਦਾ ਸੁਣ ਰਿਹਾ ਸੀ, “ ਪਾਪਾ ਤੂੰ ਆਪ ਅੰਦਰ ਬੈਠਾ ਹੈਂ। ਤੈਨੂੰ ਸ਼ਰਮ ਨਹੀਂ ਆਉਂਦੀ। ਤੇਰੇ ਪੋਤੇ ਨੂੰ ਬਾਹਰ ਕੱਢ ਦਿੱਤਾ ਹੈ। ਤੂੰ ਵੀ ਨਿੱਕਲ ਬਾਹਰ, ਅੰਦਰ ਕੀ ਆਂਡਿਆਂ ਉਤੇ ਬੈਠਾ ਹੈ?” ਮੇਹਰੂ ਨੇ ਦੇਖਿਆ, ਬਾਜ਼ੀ ਉਲਟੀ ਪੈ ਗਈ ਹੈ। ਉਸ ਨੇ ਬਾਂਦਰ ਦੀ ਚਾਲ ਚੱਲੀ। ਉਸ ਨੇ ਕਿਹਾ, “ ਕੁੜੇ ਮੈਂ ਤਾਂ ਤੈਨੂੰ ਕੁੱਝ ਨਹੀਂ ਕਿਹਾ। ਮੈਨੂੰ ਕਿਉਂ ਘਰੋਂ ਕੱਢਦੀ ਹੈ?” “ ਇਹ ਜੋ 40 ਸਾਲਾਂ ਦਾ ਕੁੱਤਪੁਣਾਂ ਘਰ ਵਿੱਚ ਹੋ ਰਿਹਾ ਹੈ। ਤੇਰੀ ਮੇਹਰਬਾਨੀ ਹੈ। ਪਹਿਲਾਂ ਤੂੰ ਆਪਦਾ ਪੁੱਤ ਵਿਗਾੜਿਆ ਹੈ। ਉਸ ਨੂੰ ਕੰਮ ਕਰਨ ਨੂੰ ਨਹੀਂ ਕਿਹਾ। ਨੂੰਹ ਤਿੰਨ ਕੰਮ ਕਰਕੇ ਘਰ ਚਲਾਉਂਦੀ ਹੈ। ਸਵੇਰੇ ਜਾਂਦੀ ਹਾਂ। ਸ਼ਾਮ ਨੂੰ ਹੋਰ ਕੰਮ ਕਰਦੀ ਹਾਂ। ਵਾਰ-ਐਤਵਾਰ ਨੂੰ ਤੀਜਾ ਕੰਮ ਕਰਦੀ ਹਾਂ। ਕੰਮ ਕਰਨ ਨੂੰ ਇੰਨਾਂ ਦੇ ਗੋਲ਼ੀ ਵੱਜੀ ਹੈ। ਹੁਣ ਤੂੰ ਮੇਰੇ ਮੁੰਡੇ ਨੂੰ ਵਿਹਲੇ ਬੈਠੇ ਨੂੰ ਪੈਸੇ ਦੇਈ ਜਾਂਦਾ ਹੈ। ਇਹ ਗੱਬਰੂ ਪਿਉ-ਪੁੱਤ ਨੂੰ ਤੂੰ ਸ਼ਰਾਬ ਪਿਲ-ਪਿਲਾ ਕੇ, ਆਰੀ ਕਰ ਦਿੱਤੇ ਹਨ। ਹੋਰ ਕਿਸ ਦਾ ਕਸੂਰ ਹੈ? ਤੇਰਾ ਸਿਆਪਾ ਵਿੱਚ ਨਾਂ ਹੋਵੇ। ਇਹ ਕੰਮ ਕਰਕੇ, ਰੋਟੀ ਖਾਂਣ। ਇਹ ਤੇਰੀ ਜੜ੍ਹ ਲਾਈ ਹੈ। ਤੇਰੇ ਬਗੈਰ ਇਹ ਮੁੰਡਾ ਕਿਥੇ ਜਾਂਣ ਜੋਗਾ ਹੈ? ਤੂੰ ਇਸ ਦਾ ਡੋਲਾ ਜਿਥੇ ਰੱਖਣਾਂ ਹੈ, ਰੱਖ ਲੈ। ਮੇਰਾ ਜ਼ਨਾਨੀ ਦਾ ਖੈਹਿੜਾ ਛੱਡੋ। “ “ ਮੈਂ ਤਾਂ ਤੈਨੂੰ ਖ਼ੱਰਚਾ ਦੇਣਾਂ ਸੀ। ਦੱਸ ਕਿੰਨੇ ਪੈਸੇ ਦੇਵਾਂ? “ ਬਾਬਾ ਤੁਹਾਡੇ ਮੂਹਰੇ ਹੱਥ ਬੰਨੇ। ਮੈਨੂੰ ਇੱਕ ਦੁਆਨੀ ਨਹੀਂ ਚਾਹੀਦੀ। 20 ਸਾਲ 1800 ਡਾਲਰ ਪੈਨਸ਼ਨ ਲੱਗੀ ਨੂੰ ਹੋ ਗਏ। ਕਦੇ ਇੱਕ ਪੈਸਾ ਘਰ ਨਹੀਂ ਦਿੱਤਾ। ਸ਼ਰਾਬਾਂ ਹੀ ਪੀਤੀਆਂ ਹਨ। ਹੁਣ ਮੈਨੂੰ ਕੋਈ ਤੇਰੇ, ਤੇਰੇ ਮੁੰਡੇ, ਤੇਰੇ ਪੋਤੇ ਤੋਂ ਕੋਈ ਆਸ ਨਹੀਂ ਹੈ। ਮੈਂ ਆਪਣਾਂ ਗੁਜ਼ਾਰਾ ਕਰ ਸਕਦੀ ਹਾਂ। ਚੱਲੋ ਬਾਹਰ ਨਿੱਕਲੋ, ਮੈਂ ਦਰਵਾਜ਼ਾ ਅੰਦਰੋਂ ਬੰਦ ਕਰਨਾਂ ਹੈ। ਐਸੇ ਕੰਜ਼ਰ ਬੁੱਢੇ ਦੀ ਮੈਥੋ ਸੇਵਾ ਨਹੀਂ ਹੁੰਦੀ। ਜਿਸ ਨੇ ਪੁੱਤ, ਪੋਤੇ ਦੀ ਜਿੰਦਗੀ ਗਾਲ਼ ਦਿੱਤੀ ਹੈ। “
Comments
Post a Comment