ਭਾਗ 16 ਜਿੰਦਗੀ ਜੀਨੇ ਦਾ ਨਾਂਮ ਹੈ
ਲੋਕ ਸੇਵਾ ਮੇਰਾ ਧਰਮ ਹੈ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕਨੇਡਾ
ਕੈਲੋ ਕਾ ਤੇ ਉਸ ਦੇ ਤਾਏ ਅਵਤਾਰ ਦਾ ਵਿਹੜਾ ਸਾਂਝਾ ਸੀ।
ਮਕਾਂਨ ਅੱਲਗ-ਅੱਲਗ ਸਨ। ਤਾਏ ਦਾ ਘਰ ਦੋ ਮੰਜ਼ਲਾ ਅੰਦਰ ਹੀ ਅੰਦਰ, ਵਿਗੇ ਜਿੰਨੇ ਥਾਂ ਵਿੱਚ ਛੱਤਿਆ
ਹੋਇਆ ਸੀ। ਜਿੰਨਾਂ ਥੱਲੇ ਸੀ। ਉਨਾਂ ਹੀ ਉਤੇ ਸੀ। ਇਸ ਦੇ ਘਰ ਵੱਡੇ-ਵੱਡੇ ਲੋਕ ਆਉਂਦੇ ਸਨ। ਭਾਵ
ਲੋਕਾਂ ਦਾ ਮਾਲ ਖਾਂਣ ਵਾਲੇ ਠਾਣੇਦਾਰ, ਮੰਤਰੀਆਂ ਦੀ ਆਉਣੀ, ਜਾਂਣੀ ਸੀ। ਜਿਸ ਕੋਲ ਜ਼ਿਆਦਾ ਪੈਸਾ ਆ
ਜਾਵੇ। ਸਮਝੋ ਉਹ ਕਿਸੇ ਦਾ ਹੱਕ ਮਾਰ ਰਿਹਾ ਹੈ। ਇਕੱਲਾ ਬੰਦਾ ਮੇਹਨਤ ਦੀ ਕਮਾਂਈ ਕਰਕੇ, ਆਈ ਚਲਾਈ
ਤਾਂ ਚੱਲਾ ਸਕਦਾ ਹੈ। ਪਰ ਹਰ ਰੋਜ਼ ਘਰ ਵਿੱਚ ਵੈਲੀ ਲੋਕਾਂ ਦਾ ਮੇਲਾ ਤੇ ਭਾਤ-ਭਾਂਤ ਦੇ ਖਾਂਣਿਆਂ
ਦਾ ਲੰਗਰ ਨਹੀਂ ਲਾ ਸਕਦਾ। ਐਸੇ ਕੰਮ ਦੋ ਨੰਬਰ ਦੀ ਕਮਾਂਈ ਵਾਲੇ ਕਰਦੇ ਹਨ। ਕੈਲੋ ਦੇ ਵਿਆਹ ਤੇ ਆਏ
ਰਿਸ਼ਤੇਦਾਰ, ਅਜੇ ਘਰ ਹੀ ਸਨ। ਤਾਏ ਅਵਤਾਰ ਦੇ ਘਰ ਪੁਲੀਸ ਦੀਆਂ ਦੋ ਗੱਡੀਆਂ ਭਰ ਕੇ ਆ ਗਈਆਂ ਸਨ।
ਪੁਲੀਸ ਵਾਲਿਆਂ ਵਿੱਚ ਠਾਣੇਦਾਰ ਨਹੀਂ ਸੀ। ਉਹ ਤਾਏ ਦਾ ਯਾਰ ਵੀ ਸੀ। ਪੁਲੀਸ ਦੇ ਹੋਲਦਾਰ ਨੇ
ਕਿਹਾ, “ ਸਾਨੂੰ ਖ਼ਬਰ ਮਿਲੀ ਹੈ। ਤੁਹਾਡੇ ਘਰ ਭੁੱਕੀ ਦੀ ਵਿੱਕਰੀ ਹੁੰਦੀ ਹੈ। “ ਅਵਤਾਰ ਨੇ ਕਿਹਾ,
“ ਤੁਹਾਨੂੰ ਕਿਸੇ ਨੇ ਗੱਲ਼ਤ ਰਿਪੋਰਟ ਦਿੱਤੀ ਹੈ। ਮੈਂ ਐਸਾ ਕੰਮ ਨਹੀਂ ਕਰਦਾ। ਲੋਕ ਸੇਵਾ ਧਰਮ ਹੈ। ਗੁਰਦੁਆਰੇ ਦਾ ਪਧਾਂਨ ਵੀ ਹਾਂ। “ ਹੋਲਦਾਰ ਅੱਖਾਂ ਵਿੱਚ ਹੱਸਦਾ ਬੋਲਿਆ, “ ਲੋਕ ਸੇਵਾ ਮੈਨੂੰ ਦਿਸ ਰਹੀ ਹੈ। ਆਪੇ ਮੰਨ ਜਾ। ਮੇਰੇ
ਕੋਲ ਬੰਦੇ ਬਹੁਤ ਹਨ। ਹੁਣੇ ਘਰ ਦੀ ਤਲਾਸ਼ੀ ਕਰ ਲੈਂਦੇ ਹਨ। “ “ ਹੋਲਦਾਰ ਜੀ ਠਾਣੇਦਾਰ ਸਾਹਿਬ ਆਪਣਾਂ
ਦੋਸਤ ਹੈ। ਮੈਨੂੰ ਉਸ ਨਾਲ ਫੋਨ ਤੇ ਗੱਲ ਕਰ ਲੈਣ ਦੇਵੋ। “
“ ਮੈਨੂੰ ਕਿਸੇ ਸ਼ਪਾਰਸ਼ ਦੀ ਲੋੜ ਨਹੀਂ ਹੈ। ਠਾਣੇਦਾਰ ਸਾਹਿਬ ਛੁੱਟੀ ਤੇ ਗਿਆ ਹੈ। ਜੋ ਗੱਲ
ਹੈ। ਮੇਰੇ ਨਾਲ ਕਰ ਸਕਦਾਂ ਹੈ। “ ਪਿਛਲੀ ਗੱਡੀ ਵਿੱਚੋਂ ਉਤਰ ਕੇ ਚਾਰ ਸਿਪਾਹੀ ਆ ਗਏ। ਉਨਾਂ
ਵਿੱਚੋਂ ਦੋ ਪੱਗ ਵਾਲੇ ਸਨ। ਦੋ ਮੋਨੇ ਭਈਏ ਜਿਹੇ ਲਗਦੇ ਸਨ। ਇੱਕ ਪੱਗ ਵਾਲੇ ਸਿਪਾਹੀ ਨੇ ਕਿਹਾ, “
ਹੋਲਦਾਰ ਜੀ ਕੀ ਅਸੀਂ ਤਲਾਸ਼ੀ ਲਈਏ? ਸਾਰਾ ਮਾਲ ਬਾਥਰੂਮ ਵਿੱਚ ਹੈ। “ ਮੋਨੇ ਨੇ ਕਿਹਾ, “ ਮੈਂ ਆਪਨੇ
ਸਾਥੀ ਕੋ ਲੈ ਕਰ, ਛੱਤ ਪੇ ਜਾਤਾਂ ਹੂੰ। ਪੱਕਾ ਪਤਾ ਹੈ। ਬਾਥਰੂਮ ਕੀ ਛੱਡ ਪਰ ਮਾਲ ਹੈ। “ ਅਵਤਾਰ
ਦਾ ਅੰਦਰ ਕੰਬ ਗਿਆ। ਮਾਲ ਉਥੇ ਹੀ ਸੀ।
ਉਸ ਨੇ ਕਿਹਾ, “ ਹੋਲਦਾਰ ਜੀ 50-55 ਹਜ਼ਾਰ ਰੂਪੀਆਂ ਲੈ
ਕੇ ਗੱਲ ਤੇ ਮਿੱਟੀ ਪਾਵੋ। ਤੁਸੀਂ ਆਪਣਾਂ ਚਾਹ ਪਾਣੀ ਦੱਸੋ। “ “ ਅੱਛਾ ਜੀ ਮੈਨੂੰ ਪਤਾ ਹੈ, ਬੋਰੀਆਂ
ਵੀ ਅੰਦਰ ਤਿੰਨ ਹਨ। 60 ਹਜ਼ਾਰ ਰੂਪੀਆਂ ਇਸੇ ਸਮੇਂ ਗੱਡੀ ਵਿੱਚ ਰੱਖ ਦੇ। ਤੇਰਾ ਮਾਲ ਨਹੀਂ ਫੜਦੇ। ਜੇ
ਖਾਂਣ ਵਾਲੇ ਖ੍ਰੀਦੀ ਜਾਂਦੇ ਹਨ। ਵੇਚੀ ਚੱਲ, ਸਾਡਾ ਕੀ ਜਾਂਦਾ ਹੈ? ਅੱਗੇ ਨੂੰ ਬਚ ਕੇ, ਹਨੇਰੇ,
ਸਵੇਰੇ ਐਸਾ ਕੰਮ ਕਰੀਦਾ ਹੈ। ਇਹ ਉਪਰੋਂ ਹੁਕਮ ਆਇਆ ਹੈ। ਕਿਲੋ ਕੁ ਭੁੱਕੀ ਕਿਸੇ ਭਈਏ ਸਿਰ ਪਾ
ਦਿੰਦੇ ਹਾਂ। ਜਦੋਂ ਅਸੀਂ ਆਪ ਤਰੀਕ ਤੇ ਨਾਂ ਗਏ। ਆਪੇ ਦੋ ਤਰੀਕਾ ਵਿੱਚ ਕੇਸ ਰਫ਼ਾ-ਦਫ਼ਾ ਹੋ ਕੇ
ਫੈਸਲਾ ਹੋ ਜਾਵੇਗਾ। “ ਗੁਰਦੁਆਰੇ ਦੀ ਗੋਲਕ ਦੇ ਪੈਸੇ ਘਰ ਹੀ ਪਏ ਸਨ। ਉਨਾਂ ਵਿੱਚੋਂ ਅਵਤਾਰ ਨੇ,
ਪੈਸੇ ਗੱਡੀ ਵਿੱਚ ਰੱਖਦੇ ਹੋਏ ਕਿਹਾ, “ ਹੋਲਦਾਰ
ਜੀ ਇਹ ਚੱਕੋ ਆਪਦੇ ਪੈਸੇ, ਇੱਕ ਗੱਲ ਦੱਸਦੇ ਜਾਵੋ। ਮੇਰੀ ਚੂਗਲੀ ਕਰਨ ਵਾਲਾ ਕੌਣ ਹੈ? “ “ ਤੇਰੇ
ਯਾਰ ਠਾਣੇਦਾਰ ਸਾਹਿਬ ਦਾ ਹੀ ਕੰਮ ਹੈ। ਉਹ ਦੂਜੀ ਗੱਡੀ ਵਿੱਚ, ਨਾਕਾ ਲਾਈ ਮੋੜ ਤੇ ਖੜ੍ਹਾ ਹੈ।
ਇੰਨਾਂ ਪੈਸਿਆਂ ਵਿੱਚੋਂ ਨਾਲੇ ਹਿੱਸਾ ਉਡੀਕ ਰਿਹਾ ਹੈ। ਸਾਨੂੰ ਪਤਾ ਸੀ। ਤੂੰ ਪੈਸੇ ਦੇ ਦੇਣੇ ਹਨ।
ਤਾਂਹੀ ਤਾਂ ਵਿਆਹ ਵਿੱਚ ਪੰਗਾ ਲਿਆ ਹੈ। ਸ਼ੁਕਰ ਕਰ, ਅਸੀਂ ਸੱਜਰੇ ਜਮਾਈ ਬੈਠੇ ਤੋਂ ਨਹੀਂ
ਆਏ। ਯਾਰਾਂ ਦੀ ਇੱਜ਼ਤ ਦਾ ਵੀ ਖਿਆਲ ਖਣਾਂ ਪੈਂਦਾ ਹੈ।
“ “ ਰਾਤ ਤਾਂ ਉਸ ਨੂੰ ਮੈਂ ਮੁਫ਼ਤ ਵਿੱਚ 5 ਕਿਲੋ
ਫੁੱਕੀ ਦਿੱਤੀ ਹੈ। “ “ ਜਿਥੋਂ ਤੂੰ ਪਾ ਕੇ ਦਿੱਤੀ ਹੈ। ਉਸ ਨੇ ਸਬ ਦੇਖਿਆ ਹੈ। ਇੰਨੇ ਕੁ ਨਾਲ
ਐਡੀ ਗੋਗੜ ਨਹੀਂ ਭਰਦੀ। ਅੱਗੇ ਨੂੰ ਖਿਆਲ ਰੱਖੀ। ਜੋ ਕੰਮ ਕਰਨਾਂ ਹੈ। ਖੱਬੇ ਹੱਥ ਨੂੰ ਵੀ ਸੱਜੇ ਹੱਥ
ਦਾ ਪਤਾ ਨਾਂ ਲੱਗੇ। ਕੀ ਕੀਤਾ ਹੈ? ਚੰਗੇ ਬਿਜ਼ਨਸ ਮੈਨ ਬੱਣਨ ਦੇ ਵੀ ਕੁੱਝ ਰੂਲ ਹਨ। ਪੁਲੀਸ
ਵਾਲਿਆਂ ਤੇ ਬਿਜ਼ਨਸ ਵਿੱਚ ਯਾਰੀ ਰਿਸ਼ਤੇਦਾਰੀ ਨਹੀਂ ਦੇਖ਼ੀ ਜਾਂਦੀ, ਸੁਰਤ ਪੈਸੇ ਵੱਲ ਹੁੰਦੀ ਹੇ। “
ਹੋਲਦਾਰ ਨੇ ਪੁਲੀਸ ਵਾਲਿਆਂ ਨੂੰ ਗੱਡੀਆਂ ਵਿੱਚ ਜਾਂਣ ਦਾ ਇਸ਼ਾਰਾ ਕੀਤਾ। ਉਹ ਗੱਡੀਆਂ ਵਿੱਚ ਧੂੜਾ
ਪੱਗਦੇ ਚੱਲੇ ਗਏ। ਹੋਲਦਾਰ ਨੇ ਸਾਰੇ ਪੈਸੇ ਠਾਂਣੇਦਾਰ ਨੂੰ ਫੜਾ ਦਿੱਤੇ। ਹੋਰ ਕਿਹੜਾ ਸਰਕਾਰੀ
ਖਾਤੇ ਚਿੱਚ ਜਮਾਂ ਕਰਾਂਉਣੇ ਸਨ? ਠਾਂਣੇਦਾਰ ਨੇ ਪੈਸਿਆਂ ਵਾਲ ਬੈਗ ਫੜਿਆ। ਚਾਰਾਂ ਨੂੰ ਹੱਥ ਵਿੱਚ ਆਏ
ਨੋਟ ਵੰਡ ਦਿੱਤੇ। ਉਨਾਂ ਨੂੰ ਨਾਕੇ ਤੇ ਖੜ੍ਹਾ ਕੇ, ਆਪ ਘਰ ਨੂੰ ਚੱਲਾ
ਗਿਆ।
ਭਾਗ 17 ਜਿੰਦਗੀ ਜੀਨੇ ਦਾ ਨਾਂਮ
ਜਾਤ-ਪਾਤ ਛੱਡ ਕੇ, ਪਿਆਰ ਦਾ ਜੁਵਾਰ-ਭਾਟਾ ਵਾਂਗ
ਠਾਠਾਂ ਮਾਰਦਾ ਹੈ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਜਿਸ ਚੀਜ਼ ਉਤੇ ਪਬੰਦੀ ਲੱਗੀ ਹੋਵੇ। ਉਹ ਕੰਮ ਬਲੈਕ ਵਿੱਚ ਚੋਰੀ,
ਡਾਂਗਾਂ ਦੇ ਗਜ਼ ਵਾਂਗ ਖੁੱਲਾ ਹੁੰਦਾ ਹੈ। ਤਾਂਹੀਂ ਤਾਂ ਦੁਨੀਆਂ ਉਤੇ ਪਬਲਿਕ ਦੀ ਪਦੈਸ਼ ਇੰਨੀ ਹੋ
ਰਹੀ ਹੈ। ਭਾਰਤੀ ਮਰਦ-ਔਰਤਾਂ ਸੈਕਸ ਦੇ ਮਾਮਲੇ ਵਿੱਚ ਦੂਜਿਆਂ ਪ੍ਰਤੀ ਪਬੰਦੀਆਂ ਲਾ ਕੇ ਰੱਖਦੇ ਹਨ।
ਦੂਜਿਆਂ ਦੀਆਂ ਪੁਲੀਸ ਵਾਲਿਆਂ ਵਾਂਗ ਸੂਹਾਂ ਕੱਢਦੇ ਫਿਰਦੇ ਹਨ। ਆਪ ਬੰਦਾ ਬਲੈਕ ਦੇ ਮਾਲ ਵਾਂਗ
ਚੋਰੀ ਕਰਦਾ ਹੈ। ਸਬ ਹੱਦਾਂ ਬੰਨੇ ਟੱਪ ਜਾਂਦਾ ਹੈ। ਸੈਕਸ ਦੇ ਮਾਮਲੇ ਵਿੱਚ ਸਰੀਰ ਨਾਲ ਭਾਵੇਂ ਊਚੀ ਜਾਤ
ਦੇ ਖਹੀ ਜਾਂਣ। ਪਰ ਖਾਂਣਾਂ ਖਾਣ ਵਾਲਾ ਭਾਂਡਾ ਨਾਲ ਨਹੀਂ ਲੱਗਣਾਂ ਚਾਹੀਦਾ। ਲੋਕਾਂ ਸਹਮਣੇ, ਨੀਵੀ
ਜਾਤ ਵਾਲੇ ਨੂੰ ਊਚੀ ਜਾਤ ਵਾਲਾ, ਬਰਾਬਰ ਮੰਜੇ ਉਤੇ ਨਹੀਂ ਬੈਠਣ ਦਿੰਦਾ। ਇਹ ਤਾਂ ਝੂਠੀ-ਮੂਠੀ ਦਾ
ਲੋਕ ਦਿਖਾਵਾ ਹੁੰਦਾ ਹੈ। ਜਦੋਂ ਕਾਂਮ ਦਾ ਭੂਤ ਸਵਾਰ ਹੁੰਦਾ ਹੈ। ਜਾਤ-ਪਾਤ ਛੱਡ ਕੇ, ਪਿਆਰ ਦਾ ਜੁਵਾਰ-ਭਾਟਾ
ਵਾਂਗ ਠਾਠਾਂ ਮਾਰਦਾ ਹੈ। ਉਦੋਂ ਤਾਂ ਮਰਦ-ਔਰਤ ਝੁਗੀਆਂ ਫੁੱਟਪਾਥ ਵਾਲਿਆਂ ਨੂੰ ਵੀ ਘੁੱਟ-ਘੁੱਟ ਕੇ ਹਿੱਕ
ਨਾਲ ਲਗਾਉਂਦੇ ਹਨ। ਬਾਰ-ਬਾਰ ਚੁੰਮਦੇ ਚੱਟਦੇ ਹਨ। ਲੋਕ ਗੱਲਾਂ ਐਸੀਆਂ ਕਰਦੇ ਹਨ। ਪਿੰਡ ਜਾਂ
ਗੁਆਂਢੀ ਦੀ ਧੀ-ਭੈਣ ਆਪਦੀ ਹੁੰਦੀ ਹੈ। ਹੁਣ ਆਪਦੀ ਦਾ ਕੀ ਮੱਤਲੱਬ ਹੈ? ਲੋਕਾਂ ਦੇ ਮਨ ਜਾਂਣਦੇ
ਹਨ।
ਡੱਡੂ
ਦੀ ਛਾਲ ਵਾਂਗ, ਬੰਦਾ ਆਪਣੇ ਨਾਲ ਵਾਲਿਆਂ ਨਾਲ ਨੇੜਤਾ ਵਧਾਉਂਦਾ ਹੈ। ਕੈਲੋ ਦੇ ਘਰ ਨਾਲ ਪੰਡਤਾਂ
ਦਾ ਘਰ ਸੀ। ਕੈਲੋ ਨੂੰ ਵੀ ਆਮ ਕੁੜੀਆਂ ਵਾਂਗ ਘਰੋਂ ਬਾਹਰ ਨਹੀਂ ਜਾਂਣ ਦਿੱਤਾ ਜਾਂਦਾ ਸੀ। ਕੈਲੋ
ਕੇ ਪੱਕੇ ਅਕਾਲੀ ਸਨ। ਪੰਡਤ ਪੱਕੇ ਪਵਿੱਤਰ ਕਹਾਉਂਦੇ ਸਨ। ਦੋਂਨਾਂ ਘਰਾਂ ਵਿੱਚ ਨੋਕ-ਝੋਕ ਚੱਲਦੀ
ਰਹਿੰਦੀ ਸੀ। ਪੰਡਤਾਂ ਦਾ ਮੁੰਡਾ ਲਾਲੀ ਤੇ ਕੈਲੋ ਲੁਧਿਆਣੇ ਖ਼ਾਲਸਾ ਕਾਲਜ਼ ਪੜ੍ਹਦੇ ਸਨ। ਕਾਲਜ਼
ਭਾਵੇਂ ਵੱਖਰੇ ਸਨ। ਆਉਣ-ਜਾਂਣ ਦਾ ਰਸਤਾ ਇਕੋ ਸੀ। ਬੱਸ ਇੱਕੋ ਸੀ। ਘਰ ਦੀ ਗਲ਼ੀ ਇਕੋ ਸੀ। ਘਰ ਦੀ
ਛੱਤ ਉਤੋਂ ਇੱਕ ਸੀ। ਕੰਧ ਸਾਂਝੀ ਸੀ। ਕੈਲੋ ਤੇ ਲਾਲੀ ਨੂੰ ਪਤਾ ਨਹੀਂ ਲੱਗਾ। ਕਦੋਂ ਦੋਂਨਾਂ ਦਾ
ਝੁਕਾ ਇੱਕ ਦੂਜੇ ਵੱਲ ਵੱਧ ਗਿਆ। ਕੈਲੋ ਦੇ ਮੰਮੀ-ਡੈਡੀ ਤੇ ਪੰਡਤ-ਪੰਡਤਾਣੀ ਵਿੱਚ ਛੋਟੀਆਂ-ਛੋਟੀਆਂ
ਗੱਲ ਪਿਛੇ, ਇੱਕ ਦੂਜੇ ਨਾਲ ਨਖ਼ਰੇ, ਲੜਾਈਆਂ ਹੁੰਦੀਆਂ ਰਹਿੰਦੀਆਂ ਸਨ। ਕੈਲੋ ਤੇ ਲਾਲੀ ਨੂੰ ਚੰਗਾ
ਨਾਂ ਲੱਗਦਾ। ਉਹ ਸ਼ਰਮਿੰਦਾ ਹੋਏ। ਇੱਕ ਦੂਜੇ ਤੋਂ ਮੁਆਫ਼ੀ ਮੰਗਦੇ। ਕੈਲੋ ਨੂੰ ਲਾਲੀ ਆਪਦੇ ਮੰਮੀ-ਡੈਡੀ
ਤੋਂ ਵੀ ਚੰਗਾ ਲੱਗਦਾ ਸੀ। ਦੋਂਨਾਂ ਨੂੰ ਇੱਕ ਦੂਜੇ ਕੋਲ ਰਹਿਣਾਂ ਚੰਗਾ ਲੱਗਦਾ ਸੀ।
ਉਹ
ਦੋਂਨੇ ਘਰ ਵਾਲਿਆਂ ਤੇ ਲੋਕਾਂ ਤੋਂ ਚੋਰੀ ਮਿਲਣ ਲੱਗ ਗਏ ਸਨ। ਕਦੇ ਉਹ ਕੋਠੇ ਟੱਪ ਕੇ, ਇੱਕ ਦੂਜੇ
ਦੇ ਕੋਠੇ ਉਤੇ ਪਹੁੰਚ ਜਾਂਦੇ ਸਨ। ਕਦੇ ਕਾਲਜ਼ ਦੇ ਪੜ੍ਹਾਈ ਦੇ ਸਮੇਂ, ਕਾਲਜ਼ ਨਾਂ ਜਾ ਕੇ, ਪਿਆਰ ਦੀਆਂ
ਗੱਲਾਂ ਕਰਦੇ ਸਨ। ਪਿਆਰ-ਕਾਂਮ ਜਾਤ ਨਹੀਂ ਦੇਖ਼ਦਾ। ਮਰਦ-ਔਰਤ ਦਾ ਪਿਆਰ ਸੈਕਸ ਤੱਕ ਹੀ ਸੀਮਤ
ਹੈ। ਕਈਆਂ ਦੀ ਗੱਲਾਂ-ਬਾਤਾਂ ਕਰਕੇ, ਦੇਖ਼ ਕੇ ਪਾਂਣ ਉਤਰ ਜਾਂਦੀ ਹੈ। ਕਈ ਬਾਰ ਸਰੀਰਾਂ ਦੀ ਭੁੱਖ
ਵੀ ਤ੍ਰਿਪਤੀ ਨਹੀਂ ਕਰ ਸਕਦੀ। ਕੈਲੋ ਤੇ ਲਾਲੀ ਦਾ ਪਿਆਰ ਵੀ ਕੁੱਝ ਐਸਾ ਸੀ। ਚੜ੍ਹਦੀ ਜੁਵਾਨੀ
ਕਿਸੇ ਤੋਂ ਕਾਬੂ ਨਹੀਂ ਹੁੰਦੀ। ਤਾਂਹੀਂ ਤਾਂ ਮੁੰਡੇ-ਕੁੜੀਆਂ ਇੱਕ ਦੂਜੇ ਲਈ ਜਾਂਨ ਦੀ ਬਾਜ਼ੀ ਲਾ ਦਿੰਦੇ ਹਨ। ਕੈਲੋ
ਵੀ ਲਾਲੀ ਦੇ ਪਿਆਰ ਵਿੱਚ ਅੰਨੀ ਹੋ ਗਈ ਸੀ। ਸਾਰੀ ਦੁਨੀਆਂ ਵਿਚੋਂ ਉਸ ਨੂੰ ਲਾਲੀ ਦਿਸਦਾ ਸੀ।
ਲਾਲੀ ਪਤੰਗ ਚੜ੍ਹਾਉਣ ਦੇ ਬਹਾਨੇ, ਕੋਠੇ ਉਤੇ ਹੀ ਰਹਿੰਦਾ ਸੀ। ਕਈ ਬਾਰ ਪਤੰਗ ਕੈਲੋ ਕੇ ਘਰੇ ਆ ਕੇ
ਡਿੱਗ ਪੈਂਦੀ ਸੀ। ਪਤੰਗ ਚੱਕਣ ਲਾਲੀ ਛਾਲ ਮਾਰ ਕੇ. ਵਿਹੜੇ ਵਿੱਚ ਆ ਜਾਂਦਾ ਸੀ। ਕੈਲੋ ਦੀ ਮੰਮੀ
ਉਸ ਨੂੰ ਗਾਲ਼ਾਂ ਕੱਢਦੀ ਰਹਿ ਜਾਂਦੀ ਸੀ। ਉਹ ਹੱਸਦਾ ਹੋਇਆ। ਛਾਲਾਂ ਮਾਰਦਾ ਕੋਠੇ ਉਤੇ ਚੜ੍ਹ ਜਾਂਦਾ
ਸੀ।
ਕੈਲੋ
ਦਾ ਡੈਡੀ ਕਿਤੇ ਘਰੋਂ ਬਾਹਰ ਗਿਆ ਹੋਇਆ ਸੀ। ਇੱਕ ਰਾਤ ਚੰਦ ਦੀ ਚਾਂਦਨੀ ਸੀ। ਕੈਲੋ ਤੇ ਉਸ ਦੀ
ਮੰਮੀ ਕੋਠੇ ਉਤੇ ਚੁਬਾਰੇ ਦੇ ਵਰਾਂਡੇ ਵਿੱਚ ਸੁੱਤੀਆਂ ਪਈਆਂ ਸੀ। ਰਾਤ ਅੱਧੀ ਕੁ ਟੱਪੀ ਸੀ। ਉਸ ਦੀ
ਮੰਮੀ ਨੂੰ ਪੈੜ-ਚਾਲ ਸੁਣੀ। ਉਸ ਦੀ ਅੱਖ ਖੁੱਲ ਗਈ। ਉਹ ਲੰਬੀ ਪਈ, ਅੱਖਾਂ ਖੋਲ ਕੇ ਦੇਖ਼ਣ ਲੱਗ ਗਈ।
ਉਸ ਨੂੰ ਪ੍ਰਛਾਵਾਂ ਦਿੱਸਿਆ। ਉਹ ਹੋਰ ਚੁਕੰਨੀ ਹੋ ਗਈ। ਪ੍ਰਛਾਵਾਂ ਕੈਲੋ ਦੇ ਮੰਜ਼ੇ ਕੋਲ ਜਾ ਕੇ
ਅਲੋਪ ਹੋ ਗਿਆ। ਜਦੋਂ ਮੰਜ਼ੇ ਦੇ ਜੜਾਕੇ ਪਏ। ਕੈਲੋ ਦੀ ਮਾਂ ਨੂੰ ਬਿੱਜਲੀ ਦਾ ਝੱਟਕਾ ਲੱਗਾ। ਉਸ ਨੇ
ਚੋਰ-ਚੋਰ ਦਾ ਰੌਲਾ ਪਾ ਦਿੱਤਾ। ਛੇ ਫੁੱਟ ਦਾ ਬੰਦਾ ਛਾਲਾਂ ਮਾਰਦਾ ਕੋਠੇ ਟੱਪ ਗਿਆ। ਕੈਲੋ ਦੀ ਮਾਂ
ਨੂੰ ਧੀ ਉਤੇ ਪੂਰਾ ਛੱਕ ਸੀ। ਉਸ ਨੇ ਕੈਲੋ ਨੂੰ ਕਿਹਾ, “ ਮੈਨੂੰ ਤਾਂ ਲਾਲੀ ਹੀ ਲੱਗਦਾ ਸੀ। “ “ ਲਾਲੀ ਕੋਈ ਚੋਰ ਥੋੜੀ ਹੈ। ਇਹ ਜਾਤ ਕਿਸੇ ਨੂੰ ਰਾਤ
ਨੂੰ ਕੁੰਢਾ ਨਾਂ ਖੋਲੇ। ਕੋਠਾ ਕਿਥੋਂ ਟੱਪਲੂ? “ ਕੋਲੋ ਦਾ ਜੁਆਬ ਸੁਣ ਕੇ, ਉਸ ਦੀ ਮਾਂ ਨੂੰ ਧੀ
ਤੋਂ ਹੀ ਡਰ ਲੱਗਣ ਲੱਗ ਗਿਆ ਸੀ। ਕੁੱਝ ਹੀ ਦਿਨਾਂ ਪਿਛੋਂ ਕੈਲੋ ਨੂੰ ਪ੍ਰੇਮ ਦਾ ਰਿਸ਼ਤਾ ਆ ਗਿਆ।
ਜੋ ਉਸ ਦੀ ਮਾਂ ਨੇ, ਸਬ ਤੋਂ ਪਹਿਲਾਂ ਕਬੂਲ ਕਰ ਲਿਆ।
Comments
Post a Comment