ਭਾਗ
63 ਜੇ ਨੌਜਵਾਨ ਬੱਚੇ ਮਾਪਿਆਂ ਨੇ, ਪ੍ਰਦੇਸ
ਭੇਜਣੇ ਹਨ, ਉਨ੍ਹਾਂ ਦੇ ਨਾਲ ਜਾਵੋ ਆਪਣੇ ਪਰਾਏ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਐਤਵਾਰ
ਛੁੱਟੀ ਦਾ ਦਿਨ ਸੀ। ਤਾਰੋ ਦੀਆਂ ਛੋਟੀਆਂ ਭੈਣਾਂ ਅਮਰੋ ਤੇ ਮੀਨਾ ਇੱਕੋ ਸ਼ਹਿਰ ਵਿੱਚ ਸਨ। ਦੋਨੇਂ
ਆਪਣੇ ਪਤੀਆਂ ਤੇ ਬੱਚਿਆਂ ਸਮੇਤ ਤਾਰੋ ਨੂੰ ਮਿਲਣ ਆਈਆਂ ਸਨ। ਉਨ੍ਹਾਂ ਨੂੰ ਤਾਰੋ ਦਾ ਚਿਹਰਾ ਵੀ
ਨਹੀਂ ਯਾਦ ਸੀ। ਅੱਜ ਦੇ ਜ਼ਮਾਨੇ ਵਿੱਚ ਬਗੈਰ ਮਤਲਬ ਤੋਂ ਕੋਈ ਕਿਸੇ ਨੂੰ ਮਿਲਣ ਨਹੀਂ ਜਾਂਦਾ। ਇਹ
ਆਪਦੇ ਜਵਾਨ ਹੋਏ, ਬੱਚਿਆਂ ਨੂੰ ਕੈਨੇਡਾ ਭੇਜਣਾ ਚਾਹੁੰਦੀਆਂ ਸਨ।
ਅਮਰੋ ਦੇ ਪਤੀ ਦਾ ਚਮੜੇ ਦੇ ਬਿਜ਼ਨਸ ਸੀ। ਜਿਉਂਦੇ-ਮਰੇ ਜਾਨਵਰਾਂ ਦੇ ਸਰੀਰ ਦਾ ਚਮੜਾ ਉਦੇੜਣ ਦਾ
ਕੰਮ ਸੀ। ਕੱਚਾ ਮਾਲ ਖ਼ਰੀਦ ਕੇ,
ਉਸ ਦੀਆਂ ਜੈਕਟਾਂ, ਪਰਸ, ਜੁੱਤੀਆਂ ਹੋਰ ਚੀਜ਼ਾਂ ਬਣਾਂ ਕੇ ਵੇਚਦੇ ਹਨ। ਪੱਲਿਉਂ ਕੁੱਝ ਨਹੀਂ ਖ਼ਰਚਣਾ ਪੈਂਦਾ
ਸੀ। ਕਰੋੜਾ, ਅਰਬਾਂ ਦੀ ਆਮਦਨ ਸੀ। ਚਮੜੇ ਤੋਂ ਜੋ ਲੋਕ ਦੂਰ
ਭੱਜਦੇ ਹਨ। ਉਹ ਵੀ ਚਮੜੇ ਨੂੰ ਜੁੱਤੀਆਂ, ਪਰਸ, ਜੈਕਟਾਂ, ਘਰ ਦਾ ਫਰਨੀਚਰ ਬਣਾ ਕੇ ਰੱਜ ਕੇ ਹੰਢਾਉਂਦੇ
ਹਨ। ਮੀਨਾ ਦੇ ਪਤੀ ਦਾ ਕੱਪੜੇ ਦਾ ਵਪਾਰ ਸੀ। ਇਹ ਕੱਪੜੇ ਨੂੰ ਸਜਾਉਣ ਦਾ ਵਪਾਰ ਕਰਦੇ ਹਨ। ਸਸਤੇ
ਜਿਹੇ ਕੱਪੜੇ ਉੱਤੇ ਸਿੱਪੀਆਂ,
ਸਤਾਰੇ ਲਾ ਕੇ, ਮਹਿੰਗੇ ਮੁੱਲ ਵਟੀ ਜਾਂਦੇ ਹਨ। ਐਸਾ ਕੱਪੜਾ
ਪਾਣੀ ਵਿੱਚ ਪਾਉਂਦਿਆਂ ਹੀ ਛਣ ਜਾਂਦਾ ਹੈ। ਸਿਤਾਰੇ ਚਮਕਦੇ ਰਹਿੰਦੇ ਹਨ। ਵਪਾਰੀ ਆਪਦੇ ਮਨ ਮਰਜ਼ੀ
ਦੇ ਮੁੱਲ ਵੱਟ ਕੇ, ਜੇਬ ਵਿੱਚ ਪਾਈ ਜਾਂਦੇ ਹਨ। ਕਈ ਤਾਂ ਰੱਦੀ ਹੀ
ਵੇਚਦੇ ਹਨ। ਗਾਹਕ ਕੱਚਾ, ਪਿਲਾ ਕੱਪੜਾ ਖ਼ਰੀਦ ਕੇ ਬਾਰ-ਬਾਰ ਧੋਖਾ ਖਾਈ
ਜਾਂਦਾ ਹੈ। ਇੰਨਾ ਦੇ ਬੱਚਿਆਂ ਨੇ ਸਾਰੀ ਉਮਰ ਇਹੀ ਕੁੱਝ ਦੇਖਿਆ ਸੀ। ਉਹ ਇਸ ਵਪਾਰ ਤੋਂ ਦੂਰ
ਭੱਜਣਾ ਚਾਹੁੰਦੇ ਹਨ।
ਮੀਨਾ
ਤੇ ਅਮਰੋ ਬਾਰੀ-ਬਾਰੀ ਤਾਰੋ ਦੇ ਗੱਲ ਲੱਗ ਕੇ ਮਿਲੀਆਂ। ਅਮਰੋ ਨੇ ਕਿਹਾ, “ ਭੈਣ ਤੂੰ ਤਾਂ ਸਾਨੂੰ ਭੁੱਲ ਹੀ ਗਈ। ਮਾਪਿਆਂ
ਮਰਿਆਂ ਤੋ ਵੀ ਨਹੀਂ ਆਈ। “ ਮੀਨਾ ਨੇ ਕਿਹਾ, “ ਪੈਸੇ ਦੀ ਚਮਕ ਵਿੱਚ ਸਾਰੇ ਰਿਸ਼ਤੇ ਧੁੰਦਲੇ ਪੈ
ਜਾਂਦੇ ਹਨ। ਬੰਦਾ ਨਿਰਮੋਹਾ ਬਣ ਜਾਂਦਾ ਹੈ। ਭੈਣ ਤੂੰ ਕਦੇ ਚਿੱਠੀ ਨਹੀਂ ਪਾਈ। ਕਦੇ ਫ਼ੋਨ ਨਹੀਂ
ਕੀਤਾ। “ ਤਾਰੋ ਨੂੰ ਹਰ ਰਿਸ਼ਤੇਦਾਰ ਇਹੀ ਉਲਾਂਭਾ ਦਿੰਦਾ
ਸੀ। ਜੋ ਇੱਕ ਬਾਰ ਮਿਲ ਗਏ ਸਨ। ਮੁੜ ਕੇ ਨਹੀਂ ਆਏ ਸਨ। ਕਈ ਮਿਲਣ ਹੀ ਨਹੀਂ ਆਏ ਸਨ। ਇੰਨਾ ਨੂੰ ਵੀ
ਤਾਰੋ ਨੇ ਕਈ ਫ਼ੋਨ ਕੀਤੇ ਸਨ। ਤਾਰੋ ਨੇ ਕਿਹਾ, “ ਫ਼ੋਨ
ਕਰਕੇ ਕੋਈ ਕੀ ਕਰੇਗਾ? ਤੁਸੀਂ ਤਾਂ ਫ਼ੋਨ ਦਾ ਜੁਆਬ ਦੇਣੋਂ ਹੱਟ ਗਈਆਂ।
ਇੱਥੇ ਬੈਠੀਆਂ ਫ਼ੋਨ ਨਹੀਂ ਚੱਕ ਦੀਆਂ। ਕੈਨੇਡਾ, ਮਨੀਲਾ
ਤੋਂ ਕੀਤੇ ਫ਼ੋਨ ਦਾ ਕੀ ਆਸਰਾ ਹੈ? 20
ਦਿਨਾਂ ਪਿੱਛੋਂ ਮਿਲਣ ਆਈਆਂ ਹੋ। “ ਗਾਮੇ
ਨੇ ਕਿਹਾ, “ ਕੀ ਮੈਨੂੰ ਗਲ਼ੇ ਨਹੀਂ ਮਿਲਣਾ? ਭੈਣ ਨੂੰ ਹੀ ਚੁੰਬੜ ਕੇ ਬੈਠ ਗਈਆਂ ਹੋ। ਤਾਰੋ
ਗੱਲਾਂ ਫਿਰ ਕਰ ਲਈ, ਇੰਨਾ ਨੂੰ ਚਾਹ ਬਣਾਂ ਕੇ ਪਿਲਾ ਦੇ। ਠੰਢ ਵੀ
ਬਹੁਤ ਹੈ। “ ਮੀਨਾ ਦੇ ਪਤੀ ਨੇ ਕਿਹਾ, “ ਤੁਹਾਨੂੰ ਦੇਖਿਆ ਨਹੀਂ ਸੀ। ਤੁਹਾਡੀਆਂ ਗੱਲਾਂ
ਬਹੁਤ ਸੁਣੀਆਂ ਹਨ। ਸੁਣਿਆ ਹੈ,
“ ਤੁਸੀਂ ਬਹੁਤ ਮਦਦ
ਕਰਦੇ ਹੋ। ਆਪਦੇ ਘਰ ਮਨੀਲਾ ਵਿੱਚ ਕਈਆਂ
ਨੂੰ ਘਰ ਰੱਖ ਕੇ ਸ਼ਰਨ ਦਿੱਤੀ ਹੈ। “ ਮੇਰਾ
ਬੇਟਾ ਵੀ ਕੈਨੇਡਾ ਵਿੱਚ ਪੜ੍ਹਨ ਲਈ ਜਾਂ
ਨੌਕਰੀ ਲਈ ਆਉਣਾ ਚਾਹੁੰਦਾ ਹੈ। “ ਅਮਰੋ
ਦੇ ਪਤੀ ਨੇ ਕਿਹਾ, “ ਮੇਰੇ ਬੇਟਾ, ਬੇਟੀ ਵੀ 22 ਸਾਲਾਂ ਦੇ ਹੋ ਗਏ ਹਨ। ਇਹ ਜੌੜੇ
ਹਨ। ਹਰ ਕੰਮ ਰੀਸ ਨਾਲ ਇੱਕੋ-ਜਿਹਾ ਕਰਦੇ ਹਨ। ਦੋਨਾਂ ਦੀ ਕੈਨੇਡਾ ਜਾਣ ਦੀ ਖ਼ਾਹਿਸ਼ ਹੈ। ਪੈਸਾ
ਜਿੰਨਾ ਵੀ ਲੱਗਦਾ ਹੈ। ਲੱਗ ਜਾਵੇ। “ ਗਾਮੇ
ਨੇ ਕਿਹਾ, “ ਜੇ ਤੁਹਾਡੇ ਕੋਲੇ ਇੰਨਾ ਪੈਸਾ ਹੈ। ਇੰਡੀਆ
ਵਿੱਚ ਹੀ ਮਨਪਸੰਦ ਦਾ ਬਿਜ਼ਨਸ ਖ਼ੋਲ ਦੇਵੋ। ਉੱਥੇ ਬੱਚੇ ਆਖੇ ਨਹੀਂ ਲੱਗਦੇ। ਮਨ ਮਰਜ਼ੀ ਕਰਦੇ ਹਨ। “
ਅਮਰੋ
ਨੇ ਕਿਹਾ, “ ਨੌਜਵਾਨ ਇੱਥੇ ਕਿਹੜਾ ਆਖੇ ਲੱਗਦੇ ਹਨ? ਦੁਕਾਨਾਂ ਉੱਤੇ ਇੰਨਾ ਦੇ ਹਾਣ ਦੇ ਕੰਮ ਕਰਦੇ
ਹਨ। ਇਹ ਐਸ਼ ਕਰਦੇ ਹਨ। “ ਮੀਨਾ ਨੇ ਕਿਹਾ, “ ਮੇਰੇ ਵੀ ਬੱਚੇ ਘਰ ਦੇ ਕਿਸੇ ਕੰਮ ਨੂੰ ਹੱਥ
ਨਹੀਂ ਲਗਾਉਂਦੇ। “ ਤਾਰੋ ਨੇ ਕਿਹਾ, “ ਜੇ ਤੁਹਾਡੇ ਕੋਲ ਬਹੁਤ ਪੈਸੇ ਹਨ। ਤੁਸੀਂ
ਕੈਨੇਡਾ ਵਿੱਚ ਬਿਜ਼ਨਸ ਕਰਨ ਲਈ ਜਾ ਸਕਦੇ ਹੋ। “ ਮੀਨਾ
ਦਾ ਮੁੰਡਾ ਬੋਲਿਆ, “ ਇਹ ਕੈਨੇਡਾ ਕੀ ਕਰਨਗੇ? ਮੰਮੀ-ਡੈਡੀ ਲਈ ਇੱਥੇ ਬਥੇਰਾ ਕੁੱਝ ਹੈ। ਮੈਂ
ਤਾਂ ਪੜ੍ਹਨ ਜਾਣਾ ਹੈ। “ ਅਮਰੋ ਦੀ ਕੁੜੀ ਨੇ ਕਿਹਾ, “ ਮੈਂ ਡਾਕਟਰ ਦੀ ਪੜ੍ਹਾਈ ਕਰਨੀ ਹੈ। ਕਨੇਡਾ
ਵਿੱਚ ਮੰਮੀ ਡੈਡੀ ਦਾ ਚਮੜੇ ਦਾ ਬਿਜ਼ਨਸ ਨਹੀਂ ਚੱਲਣਾਂ। “ ਉਸ ਦੇ ਭਰਾ ਨੇ ਕਿਹਾ, “ ਮੰਮੀ-ਡੈਡੀ
ਬੁੱਢੇ ਹੋ ਗਏ ਹਨ। ਕਨੇਡਾ ਕੀ ਕੰਮ ਕਰਨਗੇ? ਮੈਂ
ਇੰਨਾਂ ਨੂੰ ਨਹੀਂ ਲੈ ਕੇ ਜਾਂਣਾ। “ ਗਾਮੇ
ਨੇ ਕਿਹਾ, “ ਤੁਹਾਡੇ ਹੀ ਬੱਚੇ, ਤੁਹਾਡੀ ਕਦਰ ਨਹੀਂ ਕਰਦੇ। ਸਾਨੂੰ ਇੰਨਾ ਨੇ
ਕੀ ਕੁੱਝ ਸਮਝਣਾ ਹੈ? ਕੈਨੇਡਾ ਵਿੱਚ ਤਾਂ ਆਪਣੇ ਬੱਚੇ ਹੀ ਮਾਪਿਆਂ
ਨੂੰ ਹਰਾ ਦਿੰਦੇ ਹਨ। ਬੰਦਾ ਘਰ ਹੀ ਬਾਜ਼ੀ ਹਾਰ ਜਾਂਦਾ ਹੈ। ਜਿੰਨਾ ਖ਼ਤਰਾ ਘਰ ਦੇ ਅੰਦਰ ਹੈ, ਕੋਈ ਬਾਹਰ ਦਾ ਨੁਕਸਾਨ ਨਹੀਂ ਪਹੁੰਚਾਉਂਦਾ।
ਸਾਡੇ ਕੈਨੇਡਾ ਤੋਂ ਆਉਣ ਤੋਂ ਕੁੱਝ ਦਿਨ ਪਹਿਲਾਂ ਦੀ ਗੱਲ ਹੈ। ਪਤੀ-ਪਤਨੀ ਵਿੱਚ ਜੰਮ ਕੇ ਲੜਾਈ
ਹੁੰਦੀ ਸੀ। ਪਤਨੀ ਨੂੰ ਕੁੱਟਣ ਦੇ ਮਾਮਲੇ ਵਿੱਚ ਪਤੀ ਨੂੰ ਪੁਲੀਸ ਵਾਲੇ ਘਰ ਤੋਂ ਬਾਹਰ ਕੱਢ ਗਏ। ਜਦੋਂ ਉਹ ਮਹੀਨੇ ਪਿੱਛੋਂ, ਬਾਹਰੋਂ ਧੱਕੇ ਖਾ ਕੇ, ਘਰ ਵਾਪਸ ਆਇਆ। ਘਰ ਪਤਨੀ ਕੋਲ ਉਸ ਦੀ ਦੋਸਤ
ਆਈ ਹੋਈ ਸੀ। ਉਨ੍ਹਾਂ ਵਿੱਚ ਫਿਰ ਲੜਾਈ ਹੋਈ। ਪਤੀ ਨੇ ਦੋਨੇਂ ਚਾਕੂਆਂ ਨਾਲ ਮਾਰ ਦਿੱਤੀਆਂ। ਜਿਸ
ਦੇ ਘਰ ਕਿਰਾਏ ਤੇ ਰਹਿੰਦੇ ਸਨ। ਉਹ ਛੁਡਾਉਣ ਆਈ। ਉਹ ਵੀ ਵੱਢ ਦਿੱਤੀ। ਹੁਣ ਹਸਪਤਾਲ ਮਰਨ ਵਾਲੀ ਪਈ
ਹੈ। ਆਪ ਜੇਲ ਵਿੱਚ ਬੈਠਾ ਹੈ। ਕੈਨੇਡਾ ਹਰ ਬੰਦੇ ਦੇ ਅਨੁਕੂਲ ਨਹੀਂ ਹੈ। ਹਰ ਕੋਈ ਦੂਜੇ ਨੂੰ ਕਾਬੂ
ਕਰਨਾ ਚਾਹੁੰਦਾ ਹੈ। ਰੱਬ ਮਿਹਰ ਕਰੇ। “
ਤਾਰੋ
ਨੇ ਕਿਹਾ, “ ਜਾਣ ਪਛਾਣ ਵਾਲਾ ਹੀ ਬਾਰ ਕਰਦਾ ਹੈ। ਯੂਨੀਵਰਸਿਟੀ
ਵਿੱਚ ਇਕੱਠੇ ਪੜ੍ਹਨ ਵਾਲੇ 5 ਮੁੰਡੇ ਇੱਕ ਕੁੜੀ ਪਾਰਟੀ ਵਿੱਚ ਸਨ। ਇੰਨਾ ਵਿੱਚੋਂ ਇੱਕ ਬਚਿਆ ਹੈ।
ਚਾਰ ਮੁੰਡੇ ਇੱਕ ਕੁੜੀ ਚਾਕੂਆਂ ਨਾਲ ਹੀ ਮਾਰ ਦਿੱਤੇ ਹਨ। ਕਿਸੇ ਨੂੰ ਕੁੱਝ ਨਹੀਂ ਪਤਾ। ਇਹ ਨਸ਼ੇ
ਵਿੱਚ ਸਨ। ਜਾਂ ਸੈਕਸ ਲਈ ਕੁੜੀ ਨੂੰ ਲੈ ਕੇ, ਕੋਈ
ਲੜਾਈ ਸ਼ੁਰੂ ਹੋਈ। ਜਾਂ ਕੋਈ ਪਿਛਲੀ ਸੁੱਤੀ ਕਲਾ ਜਾਗ ਗਈ। ਜਾਂ ਕੋਈ ਬਾਹਰ ਦਾ ਆ ਕੇ ਮਾਰ ਗਿਆ।
ਬਹੁਤੇ ਕੇਸਾਂ ਵਿੱਚ ਪੁਲਿਸ ਵੀ ਉਲਝ ਜਾਂਦੀ ਹੈ। ਇਹ ਵੀ ਬੰਦੇ ਹੀ ਹਨ। ਪੁਲਿਸ ਨੂੰ ਕਿਹੜਾ ਕੋਈ
ਸੁਪਨਾ ਆਉਂਦਾ ਹੈ? ਕੇਸ ਕਿਵੇਂ ਹੋਇਆ ਹੈ? ਤੇਰੇ, ਮੇਰੇ ਤੋਂ ਸੁਣ ਕੇ, ਪੁੱਛ
ਕੇ, ਕੇਸ ਦੀ ਪੈਰ ਵਾਹੀ ਕਰਦੇ ਹਨ। ਪੁਲਿਸ ਵਾਲੇ ਕੋਈ ਜਾਦੂਗਰ ਨਹੀਂ ਹਨ। ਜੋ ਲੋਕ ਦਸਦੇ ਹਨ। ਉਸੇ ਦਾ ਕੇਸ ਬਣਾ ਦਿੰਦੇ ਹਨ। ਗੱਲਾਂ
ਸੁਣ ਕੇ, ਸਕੀਮਾਂ ਲਾ ਕੇ ਕੇਸ ਠੋਕ ਦਿੰਦੇ ਹਨ। “ ਅਮਰੋ ਤੇ ਮੀਨਾ ਨੇ ਕਿਹਾ, “ ਸੋਨੂੰ ਦਾ ਵੀ ਬਹੁਤ ਦੁੱਖ ਹੈ। ਜਵਾਨ ਪੁੱਤਰ
ਚਲਾ ਗਿਆ। “ “ ਤਾਂ ਹੀ ਤਾਂ ਜ਼ਮਾਨੇ ਤੋਂ ਡਰਦੇ ਹਾਂ। ਦੁਹਾਈ
ਰਾਮ ਦੀ ਬੱਚੇ ਆਪਦੇ ਕੋਲ ਰੱਖੋ। ਜੇ ਨੌਜਵਾਨ ਬੱਚੇ ਮਾਪਿਆਂ ਨੇ, ਪ੍ਰਦੇਸ ਭੇਜਣੇ ਹਨ। ਉਨ੍ਹਾਂ ਦੇ ਨਾਲ ਜਾਵੋ। ਅਸੀਂ ਹੁਣ ਦੋਨੇਂ
ਜੀਅ ਵੇਲੇ ਨੂੰ ਪਛਤਾ ਰਹੇ ਹਾਂ। ਸੋਨੂੰ ਨੂੰ ਕੈਨੇਡਾ ਕਿਉਂ ਭੇਜਣਾ ਸੀ? ਸਾਡੇ ਕੋਲ ਤਾਂ ਪਿੰਡ ਤੇ ਮਨੀਲਾ ਹੀ ਬਹੁਤ ਕੁੱਝ
ਸੀ। ਬੰਦੇ ਨੂੰ ਸਬਰ ਨਹੀਂ ਆਉਂਦਾ। ਹੋਰ ਕਿੰਨਾ ਕੁ ਧੰਨ-ਮਾਲ ਇਕੱਠਾ ਕਰਨਾ ਹੈ? ਬੰਦਾ ਬਹੁਤੇ ਨੂੰ ਮੂੰਹ ਅੱਡਦਾ ਹੈ। ਬਹੁਤਾ
ਮੂੰਹ ਅੱਡੇ ਤੋਂ ਮੱਖੀਆਂ ਪੈਂਦੀਆਂ ਹਨ। ਜਿੰਦਗੀ ਜਿਉਣ ਦਾ ਅਨੰਦ ਮਾਣੀਏ। “
Comments
Post a Comment