ਭਾਗ
14 ਜਿੰਦਗੀ ਜੀਨੇ ਦਾ ਨਾਂਮ ਹੈ
ਜੇ ਸੱਚੀ ਗੱਲ ਦੱਸ ਕੇ ਭਾਡਾਂ ਭੰਨ ਦਿੱਤਾ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕਨੇਡਾ
ਕੈਲੋ ਕੇ ਘਰ ਵੱਲ ਕਾਰਾਂ ਜਾਂਦੀਆਂ ਦੇਖ਼ ਕੇ, ਉਸ ਦੀ
ਬੀਹੀ ਦੀਆਂ ਔਰਤਾਂ ਨੂੰ ਪਤਾ ਲੱਗ ਗਿਆ ਸੀ। ਕੈਲੋ ਸੌਹੁਰਿਆਂ ਤੋਂ ਮੁੜ ਕੇ ਆਈ ਹੈ। ਉਹ ਪਹਿਲਾਂ
ਹੀ ਪੂਰੀ ਤਿਆਰੀ ਕਰਕੇ, ਉਡੀਕ ਵਿੱਚ ਬੈਠੀਆਂ ਸਨ। ਪਾਠਕਾਂ ਵਾਂਗ ਉਨਾਂ ਨੂੰ ਵੀ ਪਤਾ ਕਰਨ ਦਾ
ਚਸਕਾ ਸੀ। ਕੈਲੋ ਸੌਹੁਰਿਆਂ ਤੋਂ ਸੁਹਾਗਰਾਤ ਮਨਾਂ ਕੇ ਆਈ ਹੈ। ਉਹ ਜਾਂਣਨ ਲਈ ਕਾਹਲੀਆਂ ਸਨ। ਰਾਤ
ਕੀ-ਕੀ ਹੋਇਆ? ਭਾਵੇਂ ਆਪ ਹਰ ਰੋਜ਼, ਉਹੀ ਕੁੱਝ ਲੋਕ ਕਰਦੇ ਹਨ। ਦੂਜੇ ਦਾ ਖੁੱਲਾਸਾ ਹੋਣ ਦਾ ਹੋਰ
ਹੀ ਸੁਆਦ ਹੈ। ਉਹ ਕੈਲੋ ਦੇ ਕਾਰ ਵਿਚੋਂ ਉਤਰਨ ਸਾਰ, ਉਸ ਦੇ ਦੁਆਲੇ ਇਕੱਠੀਆਂ ਹੋ ਗਈ। ਕੈਲੋ ਤੇ
ਪ੍ਰੇਮ ਵੱਲ ਲਲਚਾਈਆਂ ਅੱਖਾਂ ਨਾਲ ਦੇਖ਼ ਕੇ, ਮੁਸ਼ਕਰੀਆਂ ਹੱਸ ਰਹੀਆਂ ਸਨ। ਇਹ ਉਹੀ ਔਰਤਾਂ ਸਨ। ਜੋ
ਇਧਰ-ਉਧਰ ਦੀਆਂ ਲੁੱਤਰ ਚਿੱਤੀਆਂ ਕਰਦੀਆ ਰਹਿੰਦੀਆਂ ਸਨ। ਕੈਲੋ ਦੀ ਮਾਂ ਨਾਲ ਇੰਨਾਂ ਨੇ, ਜਦੋਂ
ਕਿਸੇ ਪਿੰਡ ਦੇ ਮੁੰਡੇ-ਕੁੜੀ ਦੀ ਐਸੀ-ਬੈਸੀ ਗੱਲ ਕਰਨੀ ਹੁੰਦੀ ਸੀ। ਕੈਲੋ ਨੂੰ ਉਥੋਂ ਜਾਂਣ ਲਈ
ਕਹਿ ਦਿੰਦੀਆਂ ਸਨ, “ ਕੁੜੀਏ ਤੂੰ ਦੂਜੇ ਕੰਮਰੇ ਵਿੱਚ ਚਲੀ ਜਾ। ਅਸੀਂ ਜਰੂਰੀ ਗੱਲ ਕਰਨੀ ਹੈ। “
ਕੈਲੋ ਦੀ ਮਾਂ ਵੀ ਕਹਿੰਦੀ, “ ਤੂੰ ਰਸੋਈ ਦਾ ਕੰਮ ਕਰ, ਜਾਂ ਪੜ੍ਹਾਈ ਕਰ ਲੈ। ਔਰਤਾਂ ਵਿੱਚ ਨਹੀਂ
ਬੈਠੀਦਾ। “ ਕੈਲੋ ਦੇ ਕੰਨ ਉਧਰ ਹੀ ਹੁੰਦੇ ਸਨ। ਉਹ ਹੌਲੀ-ਹੌਲੀ ਗੱਲਾਂ ਕਰਦੀਆਂ। ਜਿਆਂਦਾਤਰ ਗੁਆਂਢੀਂਆਂ ਦੀ ਵੱਡੀ ਬਹੂ ਵੀ ਨਵੀਆਂ ਖ਼ਬਰਾਂ ਲੈ ਕੇ
ਆਉਂਦੀ ਸੀ। ਧੀਮੀ ਜਿਹੀ ਅਵਾਜ਼਼ ਵਿੱਚ ਕਹਿੰਦੀ, “ ਬਹੁਤ ਮਾੜੀ ਖ਼ਬਰ ਹੈ। ਸਾਡੇ ਖੂਹ ਵਾਲਿਆਂ ਦੀ
ਛੋਟੀ ਕੁੜੀ ਕੱਲ ਦੀ ਪੜ੍ਹਨ ਗਈ, ਮੁੜ ਕੇ ਨਹੀਂ ਆਈ। ਮੈਨੂੰ ਪਤਾ ਹੈ। ਕਿਹੜੇ ਕਸਮ ਨਾਲ ਨਿੱਕਲੀ
ਹੈ? ਮਸ਼ੀਨ ਵਾਲਿਆਂ ਦਾ ਮੁੰਡਾ ਆਥਣ ਸਵੇਰ ਉਧਰ ਹੀ ਗੇੜੇ ਲਗਾਉਂਦਾ ਰਹਿੰਦਾ ਹੈ। ਕੱਲ ਦਾ ਉਹ ਵੀ
ਨਹੀਂ ਦੇਖ਼ਿਆ। “
ਕੈਲੋ ਦੀ ਮਾਂ ਨੇ ਕਿਹਾ, “ ਜਮਾਨੇ ਤੋਂ ਬਹੁਤ ਡਰ ਲੱਗਦਾ
ਹੈ। ਗੱਲ ਕਿਸੇ ਨੂੰ
ਦੱਸਣ ਵਾਲੀ ਨਹੀਂ। ਭੋਰਾ-ਭੋਰਾ ਮੁੰਡੇ ਕੁੜੀਆਂ ਨੂੰ ਅੱਗ ਲੱਗੀ ਹੋਈ ਹੈ। ਸਾਡੀ
ਗੋਹੇ ਕੂੜੇ ਵਾਲੀ ਦੀ ਕੁੜੀ ਨਹੀਂ ਮਾਨ। ਉਸ ਦੀ ਮਾਂ ਬਿਮਾਰ ਹੈ। ਉਹ ਆਪਦੀ 16 ਕੁ ਸਾਲਾਂ ਦੀ
ਕੁੜੀ ਨੂੰ ਕੰਮ ਕਰਨ ਨੂੰ ਭੇਜਣ ਲੱਗ ਗਈ। ਕੈਲੋ ਦੇ ਡੈਡੀ ਨਾਲ ਹੀ ਦੰਦੀਆਂ ਕੱਢੀ ਜਾਂਦੀ ਰਹਿੰਦੀ
ਹੈ। ਇਸੇ ਨੂੰ ਗੋਹੇ ਦਾ ਕੜਾਹੀਆ ਚੱਕਵਾਉਣ ਨੂੰ ਹਾਕ ਮਾਰਦੀ ਹੈ। ਉਸ ਦੇ ਆਉਣ ਤੋਂ ਪਹਿਲਾਂ ਹੀ ਇਹ
ਡੰਗਰਾਂ ਵਿੱਚ ਫਿਰਨ ਲੱਗ ਜਾਂਦਾ ਹੈ। ਜੇ ਉਹ ਕੁੜੀ ਭੋਰਾ ਲੇਟ ਹੋ ਜਾਂਦੀ ਹੈ। ਇਹ ਵਿੜਕਾਂ ਲੈਂਦਾ
ਫਿਰਦਾ ਹੈ। ਕਹਿੰਦਾ ਹੈ, “ ਕਿਤੇ ਕੁੜੀ ਵੀ ਬਿਮਾਰ ਨਾਂ ਹੋ ਗਈ ਹੋਵੇ? ਮੈਂ ਜਾ ਕੇ ਪਤਾ ਲੈ ਕੇ
ਆਉਂਦਾ ਹਾਂ। “ ਤੂੰ ਦੱਸ ਇਹ ਸਰਦਾਰ ਦਾੜ੍ਹੀ ਵਾਲਾ, ਇਹ ਕੁੱਝ ਕਰਦਾ ਚੰਗਾ ਲੱਗਦਾ ਹੈ। ਪੁੱਛ ਨਾਂ
ਦੁਨੀਆਂ ਦਾ, ਬੰਨ-ਸੁਬ ਟੁੱਟਿਆ ਫਿਰਦਾ ਹੈ। “ ਇੱਕ ਹੋਰ ਔਰਤ, ਉਨਾਂ ਦੇ ਨੇੜੇ ਨੂੰ ਹੋ ਕੇ
ਕਹਿੰਦੀ ਹੈ, “ ਬਹੁਤਾ ਦੂਰ ਜਾਂਣ ਦੀ ਲੋੜ ਨਹੀਂ ਹੈ। ਸਾਡੇ ਘਰ ਵਿੱਚ ਹੀ ਦੇਖ਼ ਲੈ। ਮੈਨੂੰ ਵਿਆਈ
ਨੂੰ 10 ਸਾਲ ਹੋ ਗਏ ਹਨ। ਮੇਰੀ ਨੱਣਦ ਹਰ ਰੋਜ਼ ਨਿਖ਼ਰ ਕੇ ਸਵੇਰੇ ਘਰੋਂ ਚੱਲੀ ਜਾਂਦੀ ਹੈ। ਕਈ ਬਾਰ
ਤਾਂ ਕਈ ਦਿਨ ਘਰ ਨਹੀਂ ਆਉਂਦੀ। ਪਤਾ ਨਹੀ ਪੜ੍ਹਦੀ ਹੈ ਜਾਂ ਪੜ੍ਹੋਉਂਦੀ ਹੈ? ਵਿਆਹੀ ਜਾਂ ਕੁਆਰੀ,
ਮੈਨੂੰ ਸਮਝ ਨਹੀਂ ਲੱਗਦੀ। ਸੱਸ ਸੌਹੁਰਾ ਮੈਨੂੰ, ਘਰ ਵਿੱਚ ਸਾਹ ਨਹੀਂ ਲੈਣ ਦਿੰਦੇ। “ ਦੂਜੀਆਂ
ਔਰਤਾਂ ਤਾੜੀ ਮਾਰ ਕੇ ਹੱਸਦੀਆਂ ਹਨ। ਜੁਆਬ ਵਿੱਚ ਕੋਈ ਕਹਿੰਦੀ, “ ਤੇਰੇ ਕੀ ਘੂੰਗਰੂ ਲਹਿੰਦੇ ਹਨ? ਰਾਤਾਂ ਅੱਗਲੀ ਬਾਹਰ ਕੱਟ ਕੇ
ਆਉਂਦੀ ਹੈ। ਤੇਰੇ ਵਰਗੀ ਥੋੜੀ ਹੈ। ਇਸੇ ਛੱਪਰੀ ਵਿੱਚ ਰੋਜ਼ ਰਾਤ ਕੱਟੇ। ਅੱਗਲੀ ਨੂੰ ਰਾਤ ਕੱਟਾਉਣ
ਵਾਲੇ ਲੱਭਦੇ ਹਨ। ਤੇਰੇ ਕਿਉ ਮੱਛ ਲੱੜਦੀ ਹੈ? “
ਉਹੀ ਔਰਤਾਂ ਅੱਜ ਕੈਲੋ ਦੇ ਦੁਆਲੇ ਹੋਈਆਂ ਸਨ। ਪ੍ਰੇਮ
ਚੋਰ ਅੱਖ ਨਾਲ ਉਧਰ ਦੇਖ਼ ਰਿਹਾ ਸੀ। ਇੱਕ ਨੇ ਕਿਹਾ, “ ਕੈਲੋ ਤੇਰਾ ਮੂੰਹ ਕੰਮਲਾਇਆ ਪਿਆ ਹੈ। ਜਿਵੇਂ
ਸਾਰੀ ਨੂੰ ਇੱਕੋ ਰਾਤ ਵਿੱਚ ਸੂਤ ਲਿਆ ਹੋਵੇ। ਕੀ ਗੱਲ ਸੌਹਰਿਆਂ ਨੇ ਖੁਰਾਕ ਨਹੀਂ ਦਿੱਤੀ? “
ਗੁਆਂਢੀਂਆਂ ਦੀ ਵੱਡੀ ਬਹੂ ਨੇ ਕਿਹਾ, “ ਮੈਨੂੰ ਤਾਂ ਇਸ ਦਾ ਰੰਗ ਨਿੱਖਰਿਆਂ ਲੱਗਦਾ ਹੈ। ਗੱਲਾਂ
ਗਲਾਬੀ ਨਿੱਕਲ ਆਈਆਂ ਹਨ। ਨੀ ਰੰਗ ਬਦਲ ਗਿਆ। ਸੌਹੁਰੀ ਮੁਕਲਾਵੇ ਜਾ ਕੇ। ਹੋਰ ਦੱਸ, ਕੈਲੋ ਤੇਰੇ
ਪੁਰੌਉਣੇ ਨੇ ਕੀ ਕੀਤਾ? ਪਹਿਲਾਂ ਤਾਂ ਚੂੰਡੀ ਵੱਡੀ ਹੋਣੀ ਹੈ। “ ਕੈਲੋ ਦੀ ਮਾਮੀ ਨੇ ਕਿਹਾ, “
ਕੁੜੀ ਦੀ ਤੋਰ ਹੀ ਬਦਲ ਗਈ ਹੈ। ਗਹਿੱਣੇ, ਲੀੜੇ ਪਾਏ ਵੀ ਫੱਬਦੇ ਹਨ। ਕੁੜੇ ਕੈਲੋ ਕੀ ਇਹ ਬਰੀ ਦਾ
ਸੂਟ ਹੈ? ਜਾਂ ਪੇਕਿਆ ਦਾ ਹੀ ਪਾ ਕੇ ਤੋਰ ਦਿੱਤੀ। “ ਕੈਲੋ ਦੀ ਇੱਕ ਸਹੇਲੀ ਪਿਛਲੇ ਮਹੀਨੇ ਹੀ
ਵਿਆਹੀ ਸੀ। ਉਸ ਨੇ ਕਿਹਾ, “ ਕੈਲੋ ਤੇਰੀ ਧੋਣ ਤੇ ਨੀਲ ਪਿਆ ਹੋਇਆ ਹੈ। ਦੰਦੀ ਵੱਡੀ ਲੱਗਦੀ ਹੈ। “
ਕੈਲੋ ਦੀ ਸਮਝ ਤੋਂ ਸਬ ਕੁੱਝ ਬਾਹਰ ਸੀ। ਉਸ ਨੇ ਝੱਟ ਕਹਿ ਦਿੱਤਾ, “ ਹਾਂ ਰਾਤ ਮੱਛਰ ਨੇ ਦੰਦੀ
ਵੱਡੀ। ਰਾਤ ਦਲਾਨ ਵਿੱਚ ਹੀ ਪਏ ਸੀ। “ ਕਿਸੇ ਨੇ ਕਿਹਾ, “ ਮੱਛਰ ਐਡੀ ਦੰਦੀ ਵੱਡ ਗਿਆ? ਮੱਛਰ
ਕੁੱਝ ਜ਼ਿਆਦਾ ਹੀ ਵੱਡਾ ਹੋਣਾਂ ਹੈ। ਜੇ ਮੱਛਰ ਹੀ ਦਿੰਦੀਆਂ ਵੱਡਦੇ ਰਹੇ। ਪ੍ਰੇਮ ਨੇ ਕੀ ਕੀਤਾ? ਇਹ
ਮੱਛਰ ਮਾਰਨ ਲੱਗਾ ਹੋਣਾਂ ਹੈ। “ ਪ੍ਰੇਮ ਨੂੰ
ਸਾਰਾ ਕੁੱਝ ਸੁਣ ਰਿਹਾ ਸੀ। ਉਹ ਇੰਨਾਂ ਦੀਆਂ ਗੱਲਾਂ ਸੁਣ ਕੇ ਹੱਸ ਰਿਹਾ ਸੀ। ਡਰ ਵੀ ਰਿਹਾ ਸੀ। ਉਸ
ਨੇ, ਜੇ ਸੱਚੀ ਗੱਲ ਦੱਸ ਕੇ ਭਾਡਾਂ ਭੰਨ ਦਿੱਤਾ, “ ਉਝ ਹੀ ਨੀਂਦਰੇ ਮਰ ਗਏ। ਨਾਂ ਸੁੱਤੀ ਨਾਂ
ਕੱਤਿਆ। “ ਇੰਨਾਂ ਔਰਤਾਂ ਨੇ ਕੈਲੋ ਦਾ ਪਿੱਛਾ ਨਹੀਂ ਛੱਡਣਾਂ। ਉਹ ਵੀ ਇੰਨਾਂ ਕੋਲੇ ਆ ਗਿਆ। ਇਸ
ਨੇ ਕਿਹਾ, “ ਅੱਜ ਅਸੀਂ ਹਨੀਮੂਨ ਤੇ ਚੱਲੇ ਹਾਂ। ਸੁਹਾਗਰਾਤ ਕਦੇ ਫਿਰ ਸੁਣ ਲਿਉ। ਹਨੀਮੂਨ ਦੀ
ਮੌਜ਼-ਮਸਤੀ ਦੇਖ਼ਣੀ ਰਹਿੰਦੀ ਹੈ। “ ਕਈ ਔਰਤਾਂ ਦੀ ਅਵਾਜ਼ ਆਈ, “ ਕੋਲੋ ਤੇਰਾ ਪੁਰੌਉਣਾਂ, ਤੈਨੂੰ
ਉਧਰ ਗਿਆ ਹੈ। ਇਸ ਬਿਚਾਰੇ ਨੂੰ ਵੀ ਚਾਹ ਪਾਣੀ ਪਿਲਾ ਦੇ। ਥੱਕਿਆ ਲੱਗਦਾ ਹੈ। ਅਜੇ ਤਾਂ ਸੁਹਾਗਰਾਤ
ਹੋਈ ਹੈ। ਹਨੀਮੂਨ ਤੇ ਜਾ ਕੇ ਪਤਾ ਲੱਗੂ। ਮੌਜ਼-ਮਸਤੀ ਹੁੰਦੀ ਹੈ। ਜਾਂ ਸੁਰਤ ਬੌਦਲ ਦੀ ਹੈ। “
Comments
Post a Comment