ਅਦਾਲਤਾਂ, ਪੁਲੀਸ ਸਟੇਸ਼ਨ, ਪਾਰਲੀਮਿੰਟ ਵਿੱਚ, ਕੈਸ਼ੀਅਰ ਹਰ ਨੌਕਰੀ ਔਰਤਾਂ ਕਰਦੀਆਂ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
satwinder_7@hotmail.com
ਹੱਸਣਾਂ, ਖੁਸ਼ ਰਹਿੱਣਾਂ, ਹਰ ਇੱਕ ਦੇ ਬਸ ਦੀ ਗੱਲ ਨਹੀਂ ਹੈ। ਖੁਸ਼ੀ ਵਿੱਚ ਅੱਖਾਂ ਤੇ ਚੇਹਰਾ ਚੱਮਕਣ ਲੱਗਦਾ ਹੈ। ਦੇਖਣ ਵਾਲਾ ਵੀ ਮੱਲੋਮੱਲੀ ਖੁਸ਼ ਹੋ ਜਾਂਦਾ ਹੈ। ਹੱਸੇਗਾ, ਉਹੀ ਜੋ ਆਪਣੇ-ਆਪ ਵਿੱਚ ਮਸਤ ਹੈ। ਦੁੱਖ-ਸੁੱਖ ਦੀ ਪ੍ਰਵਾਹ ਨਹੀਂ ਕਰਦਾ। ਐਸੇ ਹੱਸਮੁੱਖ ਲੋਕ ਗਿੱਣਤੀ ਦੇ ਹੁੰਦੇ ਹਨ। ਮਨ ਨੁੰ ਚੰਗੇ ਲੱਗਦੇ ਹਨ। ਜੋ ਬੰਦੇ ਦੂਜਿਆਂ ਵਿੱਚ ਬਹੁਤਾ ਧਿਆਨ ਦਿੰਦੇ ਹਨ। ਉਹ ਭੁੱਝ ਕੇ ਖਿਲ ਬਣੇ ਰਹਿੰਦੇ ਹਨ। ਉਹ ਦੂਜਿਆਂ ਦੀ ਸਫ਼ਲਤਾ ਦੇਖ ਕੇ, ਖੁਸ਼ ਹੋਣ ਦੀ ਬਜਾਏ ਸੜਦੇ ਹਨ।
ਸੈਲਟਰ ਵਿੱਚ ਜਿੰਨੀਆਂ ਵੀ ਔਰਤਾਂ ਆਉਂਦੀਆਂ ਹਨ। ਬਹੁਤੀਆਂ ਦੁੱਖੀ, ਖਪੀਆਂ, ਸਤੀਆਂ ਹੋਈਆਂ ਹਨ। ਮੂੰਹ ਨੂੰ ਫੈਲਾਅ, ਸੁਜਾ ਕੇ ਤੁਰੀਆਂ ਫਿਰਦੀਆਂ ਹਨ। ਕੌਨਸਲਾਂ ਤੇ ਪੂਰੀ ਬਿਲਡਿੰਗ ਤੇ ਔਰਤਾਂ ਦੇ ਕੰਨਟਰੋਲਇੰਗ ਔਫ਼ੀਸਰ ਨੂੰ, ਖੁਸ਼ ਰਹਿੱਣ ਦਾ ਰਾਜ਼ ਪੁੱਛਦੀਆਂ ਹਨ। ਕਈ ਇਹ ਵੀ ਕਹਿੰਦੀਆਂ ਹਨ, " ਤੁਹਾਨੂੰ ਹੱਸਦੀਆਂ ਦੇਖ ਕੇ ਮਨ ਖੁਸ਼ ਹੋ ਜਾਂਦਾ ਹੈ। " ਇੰਨਾਂ ਕੋਲ ਤਾਂ ਆਪੋ ਆਪਣੀ ਜਿੰਦਗੀ ਪਰਿਵਾਰਾਂ, ਬੱਚਿਆਂ ਦੀਆਂ ਪ੍ਰੌਬਲਮ ਹੋ ਸਕਦੀਆਂ ਹਨ। ਕੌਨਸਲਾਂ ਤੇ ਪੂਰੀ ਬਿਲਡਿੰਗ ਤੇ ਔਰਤਾਂ ਦੇ ਕੰਨਟਰੋਲਇੰਗ ਔਫ਼ੀਸਰ ਨੂੰ, ਐਸੀਆਂ ਕਿੰਨੀਆਂ ਔਰਤਾਂ ਦੀਆਂ ਕਹਾਣੀਆਂ ਸੁਣਨੀਆਂ ਪੈਂਦੀਆਂ ਹਨ। ਉਨਾਂ ਨਾਲ ਨਿੱਜਠਣਾਂ ਪੈਂਦਾ ਹੈ। ਕਦੇ ਵੀ ਕਿਸੇ ਨੂੰ ਆਪਣੇ-ਆਪ ਤੋਂ ਨੀਚ ਸਮਝ ਕੇ, ਘੂਰੀ ਨਾਂ ਵੱਟੀਏ। ਉਹ ਕੌਣ ਹੈ? ਕਿਹੜੇ ਗੂਣਾਂ ਦਾ ਮਾਲਕ ਹੇ? ਕਿਸੇ ਬਾਰੇ ਅੰਨਦਾਜ਼ਾ ਲਗਾਉਣਾਂ ਸਹੀਂ ਨਹੀਂ ਹੈ। ਇਸੇ ਸਮਾਜ ਦੇ ਬੱਚੇ ਵੱਡੇ ਹੋ ਕੇ, ਵਿਚੋਂ ਜੱਜ, ਵਕੀਲ, ਡਾਕਟਰ, ਟੀਚਰ, ਪ੍ਰਧਾਨ ਮੰਤਰੀ ਬੱਣਦੇ ਹਨ। ਮਾਂਪੇ ਵੀ ਨਹੀਂ ਜਾਂਣ ਸਕਦੇ। ਗਰੀਬ ਮਾਪਿਆ ਦੇ ਬੱਚੇ ਧੰਨਾਢ ਬੱਣ ਜਾਂਦੇ। ਕਈ ਐਸੇ ਵੀ ਹਨ। ਜਿੰਨਾ ਨੇ ਜੁਵਾਨੀ ਵੇਲੇ ਖੂਬ ਰੱਜ ਕੇ ਖਾਇਆ ਹੰਢਾਇਆ ਹੈ। ਨੌਜਵਾਨ ਬੱਚਿਆ ਜਾਂ ਕਿਸੇ ਦੋਸਤ ਉਤੇ ਭਰੋਸਾ ਕਰਕੇ, ਆਪਣਾਂ ਧੰਨ ਦੌਲਤ ਉਨਾਂ ਉਤੋਂ ਲੁੱਟਾ ਦਿੱਤਾ ਹੈ। ਆਪ ਇਹ ਔਰਤਾਂ ਵਾਂਗ ਸਰਕਾਰੀ ਸੈਲਟਰਾਂ ਵਿੱਚ ਰਹਿੰਦੀਆਂ ਹਨ। ਜੀਵਨ ਭਰ ਦੀ ਕਮਾਂਈ ਆਪਣੇ ਹੀ ਹੱਥਾਂ ਨਾਲ ਖੂਹ ਵਿੱਚ ਸਿੱਟ ਕੇ, ਹੱਸ, ਖੁਸ਼ ਕਿਵੇਂ ਆ ਸਕਦੀਆਂ ਹਨ? ਉਨਾਂ ਨੂੰ ਬਾਕੀ ਵੀ ਦੁਨੀਆਂ ਦੇ ਲੋਕ ਬੇਈਮਾਨ ਲੱਗਦੇ ਹਨ। ਇਹ ਔਰਤਾਂ ਸਰਕਾਰੀ ਸੈਲਟਰਾਂ ਵਿੱਚ ਪਤੀ, ਪੁੱਤਰ ਜਾਂ ਹੋਰ ਰਿਸ਼ਤੇ ਦਾਰਾਂ ਵੱਲੋਂ ਕੁੱਟੀਆਂ ਮਾਰੀਆਂ ਵੀ ਆਉਂਦੀਆਂ ਹਨ। ਕਿਸੇ ਹੱਦ ਤੱਕ ਕੁੱਟ ਖਾਂਣੀ ਬੰਦੇ ਦੀ ਆਪਦੀ ਕਾਇਰਤਾ ਹੈ। ਮੂਹਰਲਾ ਬੰਦਾ ਜੇ ਚਾਰ ਮਾਰਦਾ ਹੈ। ਦੂਜਾ ਇੱਕ ਦੋ ਵੀ ਮਾਰ ਦੇਵੇ। ਅੱਗੇ ਨੂੰ ਮਾਰਨ ਲੱਗਾ, ਅੱਗਲਾ 10 ਬਾਰ ਸੋਚੇਗਾ। ਕੁੱਟ ਉਨਾਂ ਦੇ ਪੈਂਦੀ ਹੈ। ਜੋ ਕੁੱਟ ਸਹਿੰਦੇ ਹਨ। ਪੰਡਤਾਂ, ਲਾਲਿਆਂ, ਬ੍ਰਾਹਣਾਂ, ਮੁਸਲਮਾਨਾਂ ਤੋਂ ਵੱਧ ਕੇ, ਜੱਟ ਚੰਗੀ ਤਰਾਂ ਆਪਣੇ ਘਰ ਦੀਆਂ ਔਰਤਾਂ ਮਾਂ, ਭੈਣ, ਧੀ, ਪਤਨੀ ਦੀ ਖੱਲ ਉਦੇੜਦੇ ਹਨ। ਇਹ ਛਿੱਤਰ-ਪੁਤਾਣ, ਪਿੰਡਾਂ ਵਿੱਚ ਚੱਲ ਗਿਆ ਹੈ। ਹੁਣ ਔਰਤਾਂ ਬਰਾਬਰ ਨੌਕਰੀ ਕਰਦੀਆਂ ਹਨ। ਜੱਟਾ ਦੀ ਜ਼ਮੀਨ ਦੀ ਕਮਾਈ ਨਹੀਂ ਖਾਂਦੀਆਂ। ਔਰਤਾਂ ਭਾਰਤ ਕਨੇਡਾ, ਅਮਰੀਕਾ ਹੋਰ ਦੇਸ਼ਾਂ ਵਿਚ ਡੱਟ ਕੇ ਕੰਮ ਕਰਦੀਆਂ ਹਨ। ਅਦਾਲਤਾਂ, ਪੁਲੀਸ ਸਟੇਸ਼ਨ, ਪਾਰਲੀਮਿੰਟ ਵਿੱਚ, ਕੈਸ਼ੀਅਰ ਹਰ ਨੌਕਰੀ ਔਰਤਾਂ ਕਰਦੀਆਂ ਹਨ। ਸੈਲਟਰ ਵਿੱਚ ਕਰਮਚਾਰੀ ਸਬ ਔਰਤਾਂ ਹਨ। ਐਸੀਆਂ ਔਰਤਾਂ ਦੀ ਦੇਖ ਰੇਖ ਹੋ ਰਹੀ ਹੈ। ਜੋ ਮਰਦਾਂ ਵਲੋ ਪ੍ਰਸ਼ਾਨ ਕਰਕੇ ਪਾਗਲ ਕੀਤੀਆਂ ਗਈਆਂ ਹਨ।
ਨੂਰਾਂ ਮੇਰੇ ਕੋਲ ਰੁਕ ਗਈ ਸੀ। ਉਸ ਨੇ ਕਿਹਾ, " ਤੁਹਾਡੇ ਕੋਲੋ ਕੁੱਝ ਪੁੱਛਣਾਂ ਹੈ। ਮੈਨੂੰ ਵੀ ਹੱਸਣਾਂ ਸਿੱਖਾ ਦਿਉ। ਤੁਹਾਡਾ ਚੇਹਰਾ ਹੱਸਦਾ ਚੇਹਰਾ ਦੇਖ ਕੇ ਦੁੱਖ ਟੁੱਟ ਜਾਂਦਾ ਹੈ। ਤੇਰੇ ਕੋਲ ਮੁੜ-ਮੁੜ ਕੇ ਆਉਣ ਨੂੰ ਮਨ ਕਰਦਾ ਹੈ। " " ਨੂਰ ਤੇਰਾ ਚੇਹਰਾ ਦੇਖ ਕੇ, ਮੇਰਾ ਿਚੱਤ ਖੁਸ਼ ਹੋ ਜਾਂਦਾ ਹੈ। ਮੈਂ ਤੈਨੂੰ ਹੋਰ ਖੁਸ਼ ਕਰਨ ਲਈ ਮੁਸਕਰੋਉਂਦੀ ਹਾਂ। " " ਜਾਂਣਦਿਆ ਕਰੋ ਜੀ, ਮੈਨੂੰ ਖੁਸ਼ ਕਰਨ ਲਈ ਕਹਿੰਦੇ ਹੋ। ਮੈਂ ਤਾਂ ਹੱਸਦੀ ਹਾਂ। ਕਿਤੇ ਮੇਰਾ ਚੇਹਰਾ ਤੁਸੀਂ ਪੜ੍ਹ ਹੀ ਨਾਂ ਲਵੋਂ। ਰਾਈਟਰ ਚੇਹਰਾ ਪੜ੍ਹ ਲੈਂਦੇ ਹਨ। ਬੰਦੇ ਦੇ ਦਿਲ ਦਾ ਰੁਗ ਭਰ ਲੈਂਦੇ ਹਨ। ਦਿਲ ਦੀਆਂ ਲਿਖ ਮਾਰਦੇ ਹਨ। " ਉਸ ਦੀਆਂ ਗੱਲਾਂ ਬੜੀਆਂ ਮਜ਼ੇਦਾਰ ਸਨ। ਨੂਰਾ ਨੇ ਕਿਹ, " ਅੱਜ ਮੈਂ ਤੁਹਾਨੂੰ ਦਰਦ ਭਰੀ ਆਪਦੀ ਕਹਾਣੀ ਸੁਣਾਉਂਦੀ ਹਾਂ। ਮੇਰੀ ਸ਼ਾਦੀ ਪਿਛੋਂ ਤੀਜੇ ਦਿਨ ਮੇਰੇ ਮਾ-ਬਾਪ ਮੈਨੂੰ ਮਿਲਣ ਆਏ। ਰਾਤ ਰਹਿ ਪਏ ਸਨ। ਮੇਰੇ ਮਰਦ ਨੇ ਉਨਾਂ ਨੂੰ ਕਿਹਾ, " ਤਿੰਨ ਦਿਨ ਤੁਹਾਡੀ ਧੀ ਨੂੰ ਆਈ ਨੂੰ ਹੋਏ ਹਨ। ਐਡੀ ਛੇਤੀ ਉਦਰ ਗਏ ਹੋ। ਮੈਂ ਨਹੀ ਚਹੁੰਦਾ। ਕੋਈ ਜਣਾਂ-ਖਣਾਂ ਮੇਰੇ ਘਰ ਆ ਕੇ ਬੈਠਾ ਰਹੇ। ਮੈਂ ਤੁਹਾਡੀ ਧੀ ਨੂੰ ਵਿਆਹਿਆ ਹੈ। ਸਾਰੇ ਖਾਂਨ ਦਾਨ ਨੂੰ, ਆਪਦੇ ਘਰ ਵਿੱਚ ਸਲਾਉਣ, ਖਿਲਾਉਣ ਦਾ ਠੇਕਾ ਨਹੀਂ ਲੀਤਾ। ਚਾਰ ਜੀਅ ਬੇਟਾ, ਬੇਟੀ ਸਣੇ ਆ ਕੇ ਬੈਠ ਗਏਉ। " ਇੰਨੀ ਬੇਇੱਜ਼ਤੀ ਕੀਤੀ। ਉਨਾਂ ਨੂੰ ਅੱਧੀ ਰਾਤ ਨੂੰ ਘਰੋਂ ਜਾਂਣਾਂ ਪਿਆ। ਹਫ਼ਤੇ ਪਿਛੋਂ ਮੇਰੇ ਦੁਆਲੇ ਹੋ ਗਿਆ। ਕਹਿੱਣ ਲੱਗਾ, " ਮਾਈਕੇ ਤੋਂ 40 ਹਜ਼ਾਰ ਡਾਲਰ ਫੜ ਕੇ ਲਿਆ। ਕਾਰ ਖ੍ਰੀਦਣੀ ਹੈ। " ਮੈਂ ਜੁਆਬ ਦੇ ਦਿੱਤਾ। ਮੈਨੂੰ ਬਹੁਤ ਕੁੱਟਿਆ। ਹਰ ਰੋਜ਼ ਉਵੇਂ ਕਰਨ ਲੱਗ ਗਿਆ। ਇੱਕ ਦਿਨ ਉਸ ਦੀ ਬਹੁਤੀ ਦਾਰੂ ਪੀਤੀ ਹੋਈ ਸੀ। ਮੈਨੂੰ ਮਾਰਨ ਲੱਗਾ ਆਪੇ ਡਿੱਗ ਗਿਆ। ਉਸ ਦਿਨ ਮੇਰਾ ਦਾਅ ਲੱਗ ਗਿਆ। ਫਿਰ ਮੈਂ ਉਸ ਦਾ ਦੂਬਾ ਵਜਾ ਦਿੱਤਾ। ਸਵੇਰੇ ਉਸ ਤੋਂ ਉਠਣ ਤੋਂ ਪਹਿਲਾਂ ਮੈ ਪੜ੍ਹਨ ਚਲੀ ਗਈ। ਆਪਦੀ ਇੱਕ ਸਹੇਲੀ ਨੂੰ ਸਾਰਾ ਆਪਦਾ ਹਾਲ ਦੱਸਿਆ। ਮੈਂ ਡਰਦੀ ਘਰ ਨਹੀਂ ਜਾਂਣਾ ਚਹੁੰਦੀ ਸੀ। ਉਹ ਕੁੜੀ ਨੇ ਮੈਨੂੰ ਦਲੇਰੀ ਦਿੱਤੀ ਕਿਹਾ, " ਤੂੰ ਘਰ ਜਾ, ਜੇ ਅੱਜ ਤੇਰਾ ਮਰਦ, ਤੇਰੇ ਮਾਰਨ ਲੱਗਾ 911 ਫੋਨ ਤੋਂ ਘੁੰਮਾਂ ਦੇਵੀ। ਤੇਰਾ ਕੁੱਝ ਲੱਗਣਾਂ ਨਹੀ। ਉਹਦਾ ਕੁੱਝ ਬੱਚਣਾਂ ਨਹੀਂ। " ਦੀਦੀ ਮੈਨੂੰ ਬਹੁਤ ਸ਼ਕਤੀ ਮਿਲੀ। ਮੈਂ ਮੂੰਹ ਵਿੱਚ ਗੁਣ-ਗੁਣੋਉਂਦੀ ਘਰ ਵੜ ਗਈ। " ਹਮ ਹੋਗੇ ਕਾਂਮਜਾਮ ਏਕ ਦਿਨ। " ਅੰਦਰ ਵੜੀ ਸੀ। ਪਤੀ ਨੇ ਗੁੱਤੋਂ ਫੜ ਲਈ। ਮੈਂ ਦੋਂਨੇਂ ਕੂਣੀਆਂ ਉਸ ਦੀਆਂ ਵੱਖੀਆਂ ਵਿੱਚ ਮਾਰੀਆਂ। ਕੁਣੀ ਦੀ ਸੱਟ ਖਾ ਕੇ, ਉਹ ਬੌਤਲ ਕੇ ਡਿੱਗ ਗਿਆ। ਜਿਉਂ ਹੀ ਫਿਰ ਮੇਰੇ ਵੱਲ ਨੂੰ ਵੱਧਿਆ। ਹੁਣ ਮੈਂ ਵੀ ਦਾਅ-ਪੇਚ ਸਿੱਖ ਗਈ ਸੀ। ਜੱਕ ਖੁੱਲ ਗਈ ਸੀ। ਅਸੀਂ ਬਹੁਤ ਚਿਰ ਘੁੱਲਦੇ ਰਹੇ। ਮੇਰੇ ਚਿੱਟੇ ਪਿੰਡੇ ਉਤੇ ਨੀਲ ਪੈ ਰਹੇ ਸੀ। ਉਸ ਦਾ ਚੌਕਲੇਟ ਵਰਗਾ ਸਰੀਰ ਸੀ। ਕੋਈ ਦਾਗ਼ ਨਹੀਂ ਦਿਸ ਰਿਹਾ ਸੀ। ਫਿਰ ਵੀ ਉਹ ਮਰਦ ਸੀ। ਮੇਰਾ ਸਾਹ ਚੜ੍ਹ ਗਿਆ। ਹੋਰ ਹਿੰਮਤ ਨਹੀਂ ਸੀ। ਉਹ ਭੁੱਖੇ ਸ਼ੇਰ ਵਾਂਗ, ਮੇਰੇ ਵੱਲ ਆ ਰਿਹਾ ਸੀ। ਮੇਰੇ ਕੋਲੋ 911 ਹੋ ਗਿਆ। ਮੈਂ ਬਚ ਕੇ ਇਥੇ ਆ ਗਈ। " ਉਸ ਦਾ ਕਿੱਸਾ ਸੁਣ ਕੇ, ਹੋਰ ਵੀ ਔਰਤਾਂ ਪਿਛੇ ਖੜੀਆਂ ਹੱਸ ਰਹੀਆਂ ਸਨ। ਤਾਵੀਆਂ ਮਾਰ ਰਹੀਆਂ ਸਨ।
" ਬੱਲੇ ਕੁੜੀਏ, ਫਿਰ ਤਾਂ ਤੂੰ ਸ਼ੇਰ ਪਿੰਜਰੇ ਵਿੱਚ ਪਾ ਕੇ ਆਈ ਹੈ। ਖੁਸ਼ ਕੀਤਾ ਏ। ਐਸੇ ਸ਼ੇਰ ਸਬ ਫੜਾਂ ਦੇਣ ਕਮਾਲ ਹੋ ਜਾਵੇ। ਸਮਾਜ ਵਿਚੋਂ ਖੋਰੂ ਮੁੱਕ ਜਾਵੇਗਾ। ਇੰਨਾਂ ਨੇ ਹੀ ਸਮਾਜ ਵਿੱਚ ਦਹਿਸ਼ਤ ਫੈਲਾਈ ਹੈ। ਆਦਮ ਖਾਣੇ ਸ਼ੇਰ ਦੇਖ ਕੇ ਹਾਸਾ ਖੁਸ਼ੀ ਭੁੱਲ ਜਾਂਦਾ ਹੈ। " "ਸੱਚੀ ਦੀਦੀ, ਮੇਰਾ ਉਸ ਦਿਨ ਦਾ ਲਹੂ ਵੱਧ ਗਿਆ ਹੈ। ਪਹਿਲਾਂ ਖੂਨ ਤੇ ਜਾਨ ਸੁੱਕੇ ਰਹਿੰਦੇ ਸਨ। "

Comments

Popular Posts