ਸੱਤੀ ਮਾਂ ਧੀ-ਪੁੱਤ ਦੋਂਨੇਂ ਪਾਲਦੀ, ਤਾਂਹੀਂ ਬਹੁਤੀ ਹੀ ਪਿਆਰੀ ਲੱਗਦੀ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ

ਮਾਂ ਤੂਂ ਮੇਰੀ ਜਨਮ ਦਾਤੀ ਲੱਗਦੀ ਸਬ ਤੋਂ ਪਿਆਰੀ ਮੈਂਨੂੰ ਤੁੰ ਲਗਦੀ

ਤੇਰੇ ਕਰਕੇ ਦੁਨੀਆਂ ਹੈ ਚਲਦੀ ਬੱਚੇ ਨੂੰ ਕੁੱਖ ਵਿੱਚ ਤੂੰ ਹੈ ਪਾਲਦੀ

ਆਪਣਾਂ ਦੁੱਧ  ਪਿਲਾ ਵੱਡਾ ਕਰਦੀ ਗੋਦੀ ਦੇ ਵਿੱਚ ਬਿਠਾ ਕੇ ਖੇਡਦੀ

ਸੱਤੀ ਮਾਂ ਧੀ-ਪੁੱਤ ਦੋਂਨੇਂ ਪਾਲਦੀ ਸੱਤ ਧੀਆਂ ਸੱਤੀ ਦੀ ਮਾਂ ਪਾਲਦੀ।

ਚੁੰਮ-ਚੁੰਮ ਧੀਆਂ ਪੁੱਤ ਨੂੰ ਰੱਖੀ। ਤਾਂਹੀਂ ਬਹੁਤੀ ਹੀ ਪਿਆਰੀ ਲੱਗਦੀ

ਸਤਵਿੰਦਰ ਨੂੰ  ਗੋਦੀ ਚੱਕ ਖੇਡਦੀ ਮੈਂਨੂੰ ਪਲੇਟੀ ਦੀ ਧੀ ਰਾਣੋ ਦੱਸਦੀ

ਪਾਪਾ ਦੀ ਬਹੁਤ ਸੇਵਾ ਕਰਦੀ ਘਰ ਦੇ ਕੰਮ ਵੀ ਕਰਦੀ ਨੀ ਥੱਕਦੀ

Comments