ਭਾਗ 8 ਜਿੰਦਗੀ ਜੀਨੇ ਦਾ ਨਾਂਮ
ਮਜ਼ਦੂਰ ਦਾ ਹੱਕ
ਰੱਖਣ ਦਾ ਧੱਕਾ, ਹਰ ਕੌਮ ਦੇ ਲੋਕਾਂ ਵਿੱਚ ਹੁੰਦਾ ਹੈ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕਨੇਡਾ
ਕੈਲੋ
ਤੇ ਪ੍ਰੇਮ ਦੇ ਘਰਾਂ ਵਿੱਚ ਕੜਾਹੀ ਚੜ੍ਹ ਗਈ ਸੀ। ਖਾਣ-ਪੀਣ
ਲਈ ਮਿੱਠੀਆਂ ਚੀਜ਼ਾਂ, ਮਿੱਠਾਈਆਂ ਨਮੀਨ ਵਾਲੀਆਂ ਚੀਜ਼ਾਂ ਬੱਣਨ ਲੱਗ ਗਈਆਂ ਸਨ। ਕੰਮ ਕਰਨ ਵਾਲੇ ਵੀ
ਜਾਂਣਦੇ ਹੁੰਦੇ ਹਨ। ਕਿਹਦੇ ਕੋਲੋ ਮਜ਼ਦੂਰੀ ਦੇ ਪੈਸੇ ਮਿਲਣੇ ਹਨ? ਕਿਹਦੇ ਕੋਲੋ ਪਹਿਲਾਂ ਹੀ ਅਡਵਾਸ
ਫੜ ਕੇ ਕੰਮ ਕਰਨਾਂ ਹੈ? ਵਿਆਹ ਵਿੱਚ ਕੰਮ ਕਰਨ ਵਾਲਿਆਂ ਨੂੰ, ਕਿਸੇ ਨੇ ਪਹਿਲਾਂ ਹੀ ਦੱਸ ਦਿੱਤਾ
ਸੀ। ਬਾਹਰਲੇ ਲੋਕ ਵੀ ਕਈ ਕੰਮ ਤੇ ਬੰਦਾ ਰੱਖ ਲੈਂਦੇ ਹਨ। ਫਿਰ ਕੁੱਝ ਦਿਨ ਕੰਮ ਕਰਾ ਲੈਂਦੇ ਹਨ।
ਬਹਾਨੇ ਬੱਣਾਂ ਕੇ, ਕੰਮ ਵਿੱਚ ਨੁਕਸ ਕੱਢ ਕੇ, ਹੱਟਾ ਦਿੰਦੇ ਹਨ। ਕੰਮ ਕੀਤੇ ਦੇ ਪੈਸੇ ਨਹੀਂ
ਦਿੰਦੇ। ਬਿਚਾਰਾ ਮਜ਼ਦੂਰ ਘਰ ਦੇ ਖ਼ੱਰਚੇ ਕਿਵੇਂ ਚਲਾਵੇ? ਕਈਆਂ ਦੇ ਘਰ ਵਿੱਚ ਇਕੋਂ ਜਾਂਣਾਂ ਕੰਮ
ਕਰਨ ਵਾਲਾ ਹੁੰਦਾ ਹੈ। ਸਾਰਾ ਟੱਬਰ ਉਸ ਦੇ ਹੱਥਾਂ ਵੱਲ ਦੇਖ਼ਦਾ ਹੈ। ਪ੍ਰੇਮ ਨਵੇਂ ਬਿਚਾਰਾਂ ਦਾ ਨੌਜੁਵਾਨ
ਸੀ। ਉਹ ਹਰ ਮੰਗਣ ਵਾਲੇ ਨੂੰ, ਜੇਬ ਵਿਚੋਂ ਪੈਸੇ ਕੱਢ ਕੇ, ਸੌ-ਦੋ ਸੌ ਦੇ ਦਿੰਦਾ ਸੀ। ਪ੍ਰੇਮ ਦਾ
ਡੈਡੀ ਪੱਕਾ ਬਿਜ਼ਨਸ ਮੈਨ ਸੀ। ਟਰੱਕ ਡਰਾਈਵਰਾਂ ਦੀ ਤੱਨਖ਼ਾਹ ਕਈ-ਕਈ ਮਹੀਨਿਆਂ ਦੀ ਇਸ ਵੱਲ ਚੱਲਦੀ
ਸੀ। ਅੱਗਲਾ ਪਿਛਲੀ ਤੱਨਖ਼ਾਹ ਲੈਣ ਦਾ ਮਾਰਾ, ਹੋਰ ਕੰਮ ਕਰੀ ਜਾਂਦਾ ਸੀ। ਕਈਆ ਨੂੰ ਤਾਂ ਚਾਹ,
ਦਾਲ-ਰੋਟੀ ਤੇ ਹੀ ਰੱਖਦਾ ਸੀ। ਜਦੋਂ ਜੀਅ ਕਰਦਾ ਸੀ। ਛਿੱਤਰ ਮਾਰ ਕੇ ਗੱਡੀ ਤੋਂ ਰਸਤੇ ਵਿਚਕਾਰ ਹੀ
ਲਾਹ ਦਿੰਦਾ ਸੀ। ਟਰੱਕ, ਟੈਕਸੀ ਡਰਾਈਵਰਾਂ ਦੀ ਕਿਹੜਾ ਲੇਬਰ ਬੋਰਡ ਹੈ? ਜੋ ਪੈਸਾ ਵੱਧ-ਘੱਟ ਕਮਾਂ
ਰਹੇ ਹਨ। ਗੌਰਮਿੰਟ ਨੂੰ ਹਿਸਾਬ ਦੇਣ ਦੀ ਲੋੜ ਨਹੀਂ ਸਮਝਦੇ। ਮਾਲਕ ਪੈਸਿਆਂ ਵਾਂਗ, ਮਜ਼ਦੂਰ ਦੀਆਂ
ਬੋਟੀਆਂ ਵੀ ਖਾ ਜਾਂਣੀਆਂ ਚੁਹੁੰਦੇ ਹਨ। ਕਨੇਡਾ ਵਿੱਚ ਲੇਬਰ ਬੋਰਡ, ਮਜ਼ਦੂਰ ਦੀ ਸਹਾਇਤਾ ਲਈ ਸਰਕਾਰ
ਵਲੋਂ ਬੱਣਾਈ ਗਈ ਸੰਸਥਾ ਹੈ। ਜੋ ਰਿਪਰੋਟ ਲਿਖਾ ਕੇ, ਥੱਲੇ ਫੈਇਲਾਂ ਦੇ ਸਾਲ ਭਰ ਲਈ ਦੱਬ ਦਿੰਦੀ
ਹੈ। ਫਿਰ ਏਜਿੰਟਾਂ ਨੂੰ ਪੈਸਾ ਲੈਣ ਲਈ ਕੇਸ ਦੇ ਦਿੰਦੇ ਹਨ। ਉਹ ਕਿਹੜਾ ਠਾਂਣੇਦਾਰ ਲੱਗੇ ਹਨ? ਜੋ
ਡਾਂਗ ਫੇਰ ਕੇ, ਪੈਸੇ ਦੁਆ ਦੇਣਗੇ। ਕਈ ਮਾਲਕ ਉਦੋਂ ਹੀ ਕੰਮਪਨੀ ਦਾ ਘਾਟਾ ਦਿਖਾ ਕੇ, ਕੰਮਪਨੀ ਦਾ ਨਾਂਮ
ਬੱਦਲ ਜਾਂ ਕੰਮਪਨੀ ਵੇਚ ਦਿੰਦੇ ਹਨ। ਆਪ ਹੀ ਅਲੋਪ ਹੋ ਜਾਂਦੇ ਹਨ। ਫੋਨ ਨੰਬਰ, ਐਡਰਸ, ਟਿੱਕਾਂਣਾਂ,
ਸੂਬਾ ਬੱਦਲ ਲੈਂਦੇ ਹਨ। ਲੇਬਰ, ਮਜ਼ਦੂਰਾਂ ਦੀ ਮਦੱਦ ਲਈ ਗੌਰਮਿੰਟ ਜਾਂ ਹੋਰ ਜੱਥੇਬੰਦੀ ਕੁੱਝ ਖ਼ਾਸ
ਨਹੀਂ ਕਰ ਰਹੇ। ਮਜ਼ਦੂਰੀ ਕਰਨ ਵਾਲਾ ਅੱਜ ਵੀ ਭੁੱਖਾ ਮਰ ਰਿਹਾ ਹੈ। ਗਰੀਬੀ ਵਿੱਚ ਦਿਨ ਕੱਟਦਾ ਹੈ।
ਮਜ਼ਦੂਰ ਨੂੰ ਜਾਗਣ ਦੀ ਲੋੜ ਹੈ।
ਜੇ ਕਿਸੇ ਵੱਲ ਪੈਸੇ ਨਿੱਕਲਦੇ ਹਨ। ਬਹਾਨੇ ਬੱਣਾਂ ਕੇ
ਪੈਸੇ ਲੈਣ ਦੀ ਗੱਲ ਕਰੋ। ਜੇ ਲੱਗਦਾ ਹੈ। ਮਾਲਕ ਜਾਂ ਬੌਸ ਤੱਨਖ਼ਾਹ ਦੇਣ ਵਿੱਚ ਘੋਲ ਜਾਂ ਚਲਾਕੀ
ਕਰਦਾ ਹੈ। ਉਸ ਦਾ ਪਿੱਛਾ ਨਾਂ ਛੱਡੋ। ਮੌਕਾ ਮਿਲਦੇ ਹੀ ਉਸ ਨੂੰ ਯਾਦ ਕਰਾਉਂਦੇ ਰਹੋ। ਉਸ ਦੇ
ਆਲੇ-ਦੁਆਲੇ ਦੇ ਲੋਕਾਂ ਨੂੰ ਦੱਸ ਦੇਵੇ। ਪਰ ਐਸੇ ਲੋਕਾਂ ਨੂੰ ਹੋਰਾਂ ਦੀ ਕੋਈ ਸ਼ਰਮ ਨਹੀਂ ਹੁੰਦੀ।
ਸ਼ਰਮ ਕਰਨ ਵਾਲਾ ਬਿਜ਼ਨਸ ਮੈਨ ਨਹੀਂ ਬੱਣ ਸਕਦਾ। ਇਹ ਵੀ ਕੋਈ ਹੱਲ ਨਹੀਂ ਹੈ। ਐਸੇ ਬੰਦਿਆਂ ਨਾਲ
ਨੌਕਰੀ ਹੀ ਨਾਂ ਕਰੋ। ਜੇ ਲੇਬਰ ਇੰਨੀ ਕੰਮਜ਼ੋਰ ਹੋ ਗਈ। ਐਸੇ ਮਜ਼ਦੂਰ ਦਾ ਹੱਕ ਖਾਂਣ ਵਾਲੇ ਬੰਦਿਆਂ
ਨੂੰ ਨੱਥ ਕੌਣ ਪਾਵੇਗਾ? ਹੱਕ ਲੜ ਕੇ ਮਿਲਦੇ ਹਨ। ਕਿਸੇ ਦਾ ਸਿਰ ਪਾੜਨ ਤੇ ਗਾਲ਼ਾਂ ਕੱਢਣ ਦੀ ਲੋੜ
ਨਹੀਂ ਹੈ। ਐਸੇ ਪੰਗੇ ਲੈਣ ਨਾਲ ਗੱਲ ਦਾ ਖਿਲਾਰਾ ਪੈ ਜਾਂਦਾ ਹੈ। ਹੋਰ ਮਸੀਬਤਾਂ, ਝਮੇਲੇ ਖੜ੍ਹੇ
ਹੋ ਜਾਂਦੇ ਹਨ। ਸਿਰਫ਼ ਪਿਆਰ ਤੇ ਨਰਮੀ ਨਾਲ ਸ਼ਬਦਾਂ ਦਾ ਬਿਚਾਰ ਵੰਟਦਰਾ ਕਰਨਾਂ ਹੈ। ਮੀਡੀਏ ਰਾਂਹੀ
ਵੀ ਪ੍ਰਚਾਰ ਕਰਕੇ, ਐਸੇ ਲੋਕਾਂ ਨੂੰ ਨੱਥ ਪੈ ਸਕਦੀ ਹੈ। ਅੱਜ ਕੱਲ ਲੋਕ ਪੁਲੀਸ ਤੇ ਅਦਾਲੱਤ ਤੋਂ
ਨਹੀਂ ਡਰਦੇ। ਮੀਡੀਏ ਤੋਂ ਡਰਦੇ ਹਨ। ਅੱਖ ਝੱਪਕੇ ਨਾਲ ਖ਼ਬਰ ਫੋਟੋਆਂ, ਫਿਲਮਾਂ ਸਣੇ, ਦੁਨੀਆਂ ਭਰ
ਵਿੱਚ ਪਹੁੰਚ ਜਾਂਦੀ ਹੈ। ਮਜ਼ਦੂਰ ਦਾ ਹੱਕ ਰੱਖਣ ਦਾ ਧੱਕਾ ਪਿੰਡਾਂ, ਸ਼ਹਿਰਾਂ ਤੇ ਹਰ ਦੇਸ਼, ਹਰ ਕੌਮ
ਦੇ ਲੋਕਾਂ ਵਿੱਚ ਹੁੰਦਾ ਹੈ। ਜਿੰਨਾਂ ਚਿਰ ਮਜ਼ਦੂਰ ਸਹਿੰਦੇ ਰਹਿੱਣਗੇ। ਇਹ ਪੂੰਜੀਵਾਦ ਲੋਕ ਹੱਕ ਖੋਹਦੇ
ਰਹਿੱਣਗੇ। ਕਨੇਡਾ ਵਿੱਚ ਹੀ ਐਸੇ ਬਹੁਤ ਲੋਕ ਕਰਦੇ ਹਨ। ਇਹੀ ਕੰਮ ਰਿਸਟੋਰਿੰਟ ਤੇ ਹੋਰ ਕਈ
ਪੰਜਾਬੀਆਂ ਤੇ ਗੋਰਿਆ, ਕਾਲਿਆਂ ਸਬ ਲੋਕਾਂ ਦਾ ਹੈ। ਖ਼ਾਸ ਕਰਕੇ ਪੰਜਾਬੀ ਵੀ ਮਜ਼ਦੂਰਾਂ ਦਾ ਹੱਕ ਮਾਰਨ
ਵਿੱਚ ਪਿਛੇ ਨਹੀਂ ਹਨ। ਤੱਨਖ਼ਾਹ ਸਮੇ ਸਿਰ ਨਹੀਂ ਦਿੰਦੇ। ਤੱਨਖ਼ਾਹ ਘੱਟ ਦਿੰਦੇ ਹਨ। ਤੱਨਖ਼ਾਹ ਦੱਬ ਵੀ ਲੈਂਦੇ ਹਨ। ਵੱਡੀਆਂ ਕੰਮਪਨੀਆਂ
ਤਾਂਹੀਂ ਬੱਣਦੀਆਂ ਹਨ।
Comments
Post a Comment