ਭਾਗ 18 ਜਿੰਦਗੀ ਜੀਨੇ ਦਾ ਨਾਂਮ ਹੈ
ਮੈਨੂੰ ਸੰਗ ਲੱਗਦੀ ਹੈ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕਨੇਡਾ
ਪ੍ਰੇਮ ਨੇ ਕਾਰ ਸ਼ੜਕ ਤੇ ਪਾ ਲਈ ਸੀ। ਉਸ ਨੇ ਕਿਹਾ, “
ਤੈਨੂੰ ਅੱਜ ਹੋਟਲ ਵਿੱਚ ਲੈ ਕੇ ਜਾਂਣਾਂ ਹੈ। ਕੰਮਰਾ ਬੁੱਕ ਹੈ। 20 ਮਿੰਟ ਦਾ ਸਫ਼ਰ ਹੈ। “ ਕੈਲੋ
ਨੇ ਕਿਹਾ, “ ਉਥੇ ਕੀ ਹੈ? ਜੋ ਘਰ ਨਹੀਂ ਹੈ। “ “ ਕੀ ਤੂੰ ਰਾਤ ਦੇਖ਼ਿਆ ਨਹੀਂ ਹੈ। ਘਰ ਵਿੱਚ
ਬੰਦਿਆਂ ਦਾ ਹੜ ਆਇਆ ਹੈ। “ “ ਮੈਂ ਤਾਂ ਘਰ ਹੀ
ਜਾਂਣਾਂ ਹੈ। ਮੇਰਾ ਰਾਤ ਬਹੁਤ ਜੀਅ ਲੱਗਿਆ ਸੀ। ਮੈਨੂੰ ਲੱਗਿਆ ਹੀ ਨਹੀਂ, ਕਿਤੇ ਓਪਰੇ ਥਾਂ ਹਾਂ। “ “ ਤੂੰ ਮੈਨੂੰ ਵਿਆਹੀ ਹੈ। ਤੈਨੂੰ
ਮੇਰੀ ਗੱਲ ਮੰਨਣੀ ਪੈਣੀ ਹੈ। “ “ ਮੈਂ ਹੋਟਲ ਵਿੱਚ ਜਾਂਣਾਂ। ਮੈਨੂੰ ਘਰ ਬਹੁਤ ਵਧੀਆਂ ਨੀਂਦ
ਆਉਂਦੀ ਹੈ। “ “ ਹੋਟਲ ਵਿੱਚ ਸੌਣ ਨੂੰ ਥੋੜੀ ਜਾਂਣਾਂ ਹੈ। ਹਨੀਮੂਨ ਮਨਾਉਣ ਨੂੰ ਜਾਂਣਾਂ ਹੈ। “ “
ਮੈਂ ਹੋਟਲ ਵਿੱਚ ਹਨੀਮੂਨ ਹੁੰਦੇ ਬਥੇਰੇ ਦੇਖ਼ੇ ਹਨ। “ “ ਕੀ ਤੂੰ ਸੱਚੀਂ ਹੋਟਲ ਵਿੱਚ ਹਨੀਮੂਨ
ਦੇਖ਼ਿਆ ਹੈ? ਉਹ ਕੌਣ ਸੀ? “ ਕਿਸੇ ਨੂੰ ਜਾਂਣਨ ਦੀ ਕੀ ਲੋੜ ਹੈ? ਹੋਟਲ ਵਿੱਚ ਹਨੀਮੂਨ ਫਿਲਮਾਂ
ਵਾਲੇ ਦਿਖਾਈ ਤਾਂ ਜਾਂਦੇ ਹਨ। ਜਦੋਂ ਪੁਲੀਸ ਵਾਲੇ ਫੜ ਕੇ, ਹੋਟਲ ਦੇ ਮਹਿਮਾਂਨਾਂ ਨੂੰ ਜੇਲ ਵਿੱਚ ਬੰਦ ਕਰ ਦਿੰਦੇ ਹਨ। “ ਪ੍ਰੇਮ ਨੇ ਇਕੋ
ਝੱਟਕੇ ਨਾਲ ਗੱਡੀ ਰੋਕ ਲਈ। ਉਸ ਨੇ ਕਿਹਾ, “ ਇਹ ਤਾਂ ਮੂਵੀਆਂ ਵਿੱਚ, ਐਸੇ ਬਿਜ਼ਨਸ ਧੰਦਾ ਕਰਨ
ਵਾਲੇ ਲੋਕਾਂ ਵਿੱਚ ਹੁੰਦਾ ਹੈ। ਆਪਾਂ ਤਾ ਵਿਆਹੇ ਹੋਏ ਹਾ। “ “ ਵਿਆਹ ਦਾ ਸਰਟੀਫਕੇਟ ਕਿਥੇ ਹੈ? “
“ ਉਹ ਤਾਂ ਅਜੇ ਬੱਣਾਇਆ ਨਹੀਂ ਹੈ। ਨਵੀਆਂ ਵਿਆਹੀਆਂ ਇੰਨਾਂ ਨਹੀਂ ਬੋਲਦੀਆਂ। ਤੂੰ ਤਾਂ ਮੈਨੂੰ
ਹੁਣੇ ਪਸੀਨਾਂ ਲਿਆ ਦਿੱਤਾ ਹੈ। “ “ ਵਿਆਹ ਕਰਾ ਕੇ, ਬੋਲਣਾਂ ਘੱਟ ਚਾਹੀਦਾ ਹੈ। ਮੈਨੂੰ ਕਿਸੇ ਨੇ
ਦੱਸਿਆ ਨਹੀਂ। ਸਹੀ ਗੱਲ ਬੋਲਣ ਵਿੱਚ ਕੀ ਹਰਜ਼ ਹੈ? “ “ ਤੂੰ ਬਹੁਤ ਸਿਆਣੀ ਹੈ ਜਾਂ ਮੈਨੂੰ ਬੇਵਕੂਫ਼ ਸਮਝਦੀ
ਹੈ? “ ਕੈਲੋ ਨੇ ਪਰੇ ਨੂੰ ਮੂੰਹ ਕਰ ਲਿਆ। ਉਸ ਦਾ ਹਾਸਾ ਨਿੱਕਲ ਗਿਆ। ਉਹ ਕਹਿੱਣਾਂ ਚਹੁੰਦੀ ਸੀ,
“ ਦੋਂਨੇਂ ਗੱਲਾਂ ਹੀ ਠੀਕ ਹਨ। “
Comments
Post a Comment