ਭਾਗ 13 ਜਿੰਦਗੀ ਜੀਨੇ ਦਾ ਨਾਂਮ ਹੈ
ਭੂਤ, ਪ੍ਰੇਤ ਚੂੰਬੜਨ ਦਾ ਸਮਾਂ ਲੰਘ ਗਿਆ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕਨੇਡਾ
ਕੈਲੋ
ਘੁੱਟ ਕੇ ਅੱਖਾਂ ਮੀਚੀ ਪਈ ਸੀ। ਉਸ ਨੂੰ ਨੀਂਦ ਨਹੀਂ ਆ ਰਹੀ ਸੀ। ਉਸ ਦੇ ਦੁਆਲੇ ਬਾਂਣ, ਨਿਵਾਰ ਦੇ ਮੰਜੇ ਡਹੇ ਹੋਏ ਸਨ। ਜਦੋਂ
ਕੋਈ ਥੋੜਾ ਜਿਹਾ ਵੀ ਹਿਲਦਾ ਸੀ। ਮੰਜਿਆਂ ਦੀਆਂ ਚੂਲਾਂ ਚੂਕਣ ਲੱਗ ਜਾਂਦੀਆਂ ਸਨ। ਕੈਲੋ ਦੀਆਂ ਅੱਖ
ਖੁੱਲ ਜਾਂਦੀ ਸੀ। ਫਿਰ ਉਹ ਸੌਣ ਦੀ ਕੋਸ਼ਸ਼ ਕਰਦੀ ਸੀ। ਪਾਸੇ ਮਾਰੀ ਜਾਂਦੀ ਸੀ। ਉਸ ਤੋਂ ਵੱਧ ਨੱਣਦ
ਉਸਲ ਵੱਟੇ ਲੈਂਦੀ ਸੀ। ਇੰਨੇ ਬੰਦਿਆਂ ਵਿੱਚ, ਓਪਰੀ ਥਾਂ ਨੀਂਦ ਵੀ ਨਹੀਂ ਆਉਂਦੀ। ਜੇ ਕੋਈ ਬੱਚਾ ਨਾਲ
ਪਿਆ ਹੁੰਦਾ। ਉਸ ਕੋਲੋ ਭੈਅ ਵੀ ਨਹੀਂ ਆਉਂਦਾ। ਇਹ ਤਾਂ ਵਿਆਹੀ ਤਿੰਨ ਜੁਆਕਾ ਦੀ
ਮਾਂ, ਪੁਰਾਣੇ ਜੁਮਾਨੇ ਦੀ ਨੈਣ ਵਾਂਗ ਰਾਖੀ ਲਈ ਪਈ ਸੀ। ਇੱਕ ਉਸ ਨੂੰ ਡਰ ਸੀ। ਪ੍ਰੇਮ ਸ਼ਰਾਬੀ ਹੈ।
ਸ਼ਰਾਬ ਬੰਦੇ ਨੂੰ ਦਲੇਰ ਬੱਣਾਂ ਦਿੰਦੀ ਹੈ। ਸ਼ਰਾਬੀ
ਕਿਸੇ ਕੋਲੋ ਨਹੀਂ ਡਰਦਾ। ਪ੍ਰੇਮ ਨੂੰ ਆਪਣੀ ਭੈਣ ਤੇ ਬਾਕੀ ਟੱਬਰ ਤੇ ਗੁੱਸਾ ਆ ਰਿਹਾ ਸੀ। ਸਾਰਾ
ਟੱਬਰ ਇੱਕ ਥਾਂ ਤੇ ਘੁੱਸੜ ਕੇ ਪਿਆ ਸੀ। ਮੇਹਰੂ ਸ਼ਰਾਬੀ ਹੋਇਆ, ਇਕੱਲਾ ਨਾਲ ਵਾਲੇ ਕੰਮਰੇ ਵਿੱਚ
ਪਿਆ ਸੀ। ਮੇਲਣਾਂ ਚੁਬਾਰੇ ਵਿੱਚ ਅਜੇ ਵੀ ਘੱੜਮੱਸ ਪਾ ਰਹੀਆਂ ਸਨ। ਉਹ ਸੋਚ ਰਿਹਾ ਸੀ। ਇੰਨਾਂ ਤੋਂ
ਵਿਆਹ ਵਿੱਚ ਕੀ ਕਰਾਂਉਣਾਂ ਸੀ? ਇਹ ਤਾਂ ਸਾਰੇ ਖੌਰੂ ਪਾਉਣ ਨੂੰ ਸੱਦੇ ਹਨ। ਜੇ ਇੰਨਾਂ ਦਾ ਜੱਬ
ਵਿਚਾਲੇ ਨਾਂ ਹੁੰਦਾ, ਅੱਜ ਮੇਰੇ ਤੇ ਕੌਲੋ ਵਿੱਚ ਰਾਈ ਜਿੰਨਾਂ ਵੀ ਫ਼ਾਂਸਲਾ ਨਹੀਂ ਹੋਣਾਂ
ਸੀ। ਉਸ ਨੇ ਕੈਲੋ ਵੱਲ ਦੇਖਿਆ। ਮੱਧਮ ਬੱਤੀ ਵਿੱਚ ਉਸ ਨੂੰ ਕੈਲੋ ਦਾ ਮੂੰਹ ਵੀ ਨਹੀਂ ਦਿੱਸਿਆ। ਉਸ
ਨੇ ਕੋਲ ਪਿਆ ਪਾਣੀ ਦਾ ਜੱਗ ਪੀ ਲਿਆ। ਉਸ ਨੂੰ ਹੱਥੂ ਆ ਗਿਆ। ਉਹ ਜ਼ੋਰ-ਜ਼ੋਰ ਦੀ ਖੰਘਣ ਲੱਗਾ। ਪੂਰਾ
ਖਾਂਨਦਾਨ ਜਾਗ ਗਿਆ। ਉਸ ਦੇ ਖੰਘਣ ਤੇ ਸ਼ਰਾਬ ਦੀ ਬਦਬੂ ਆਉਂਦੀ ਕਰਕੇ, ਭੈਣ ਤਾਂ ਉਠ ਕੇ, ਮੇਲਣਾਂ
ਵਿੱਚ ਜਾ ਰਲੀ ਸੀ। ਮੇਹਰੂ ਨੇ, ਪ੍ਰੇਮ ਨੂੰ ਆਪਦੇ ਕੋਲ ਸੱਦ ਲਿਆ।
ਪਾਠੀ ਨੇ ਸਪੀਕਰ ਵਿੱਚ ਪਾਠ ਪੜ੍ਹਨਾਂ ਸ਼ੁਰੂ ਕਰ ਦਿੱਤਾ
ਸੀ। ਕੈਲੋ ਨੂੰ ਲੱਗਾ, ਭੂਤ, ਪ੍ਰੇਤ ਚੂੰਬੜਨ ਦਾ ਸਮਾਂ ਲੰਘ ਗਿਆ ਹੈ। ਉਸ ਦੀ ਅੱਖ ਲੱਗ ਗਈ। ਜਦੋਂ
ਉਸ ਦੀ ਜਾਗ ਖੁੱਲੀ ਚਿੱਟਾ ਦਿਨ ਚੜ੍ਹ ਗਿਆ ਸੀ। ਉਹੀ ਇਕੱਲੀ ਕੰਮਰੇ ਵਿੱਚ ਸੀ। ਉਹ ਬਾਹਰ ਆਈ,
ਸਾਰੇ ਖਾਂਣ-ਪੀਣ ਵਿੱਚ ਮਗਨ ਸਨ। ਪ੍ਰੇਮ ਡੈਡੀ ਨਾਲ ਸੁੱਤਾ ਪਿਆ ਸੀ। ਵਿਹੜੇ ਵਿੱਚ ਕੈਲੋ ਦੇ ਭਰਾ
ਆਏ ਬੈਠੇ ਸਨ। ਰਾਤੋ-ਰਾਤ ਪੇਕੇ ਘਰ ਵਾਲੇ ਕੈਲੋ ਨੂੰ ਬੈਰਾਗ ਗਏ ਸਨ। ਉਦਾਂ ਚਾਹੇ ਸੋਚਦੇ ਹੋਣ,
ਮਸਾਂ ਕੁੜੀ ਦਾ ਭਾਰ ਲਾਇਆ ਹੈ। ਬੋਝ ਬੱਣੀ ਸਿਰ ਤੇ ਬੈਠੀ ਸੀ। ਪਰ ਲੋਕ ਦਿਖਾਵੇ ਦੀਆਂ ਰਸਮਾਂ ਵੀ
ਬਹੁਤ ਜਰੂਰੀ ਹਨ। ਭਰਾ ਪੱਗ ਫੇਰੀ, ਮੁੜਦੀ ਗੱਡੀ ਲਈ ਲੈਣ ਆਏ ਸਨ। ਪ੍ਰੇਮ ਵੀ ਉਠ ਕੇ ਆ ਗਿਆ ਸੀ।
ਉਨਾਂ ਨੂੰ ਦੇਖ਼ ਕੇ ਉਸ ਨੇ ਕਿਹਾ, “ ਸਾਡੀ ਤਾਂ ਨੀਂਦ ਵੀ ਪੂਰੀ ਨਹੀਂ ਹੋਈ। ਤੁਸੀ ਪਹਿਲਾਂ ਹੀ ਸਾਜ਼ਰੇ
ਆਏ ਬੈਠੇ ਹੋ। ਜੇ ਤੁਹਾਡੀ ਕੁੜੀ ਦੇ ਸੌਹੁਰੇ ਨੇੜੇ ਹਨ। ਇਸ ਦਾ ਮੱਤਲੱਬ ਇਹ ਨਹੀਂ। ਸਵੇਰ ਦੀ ਚਾਹ
ਤੁਸੀਂ ਸਾਡੇ ਘਰ ਆ ਕੇ ਪੀਵੋ। “ ਕੈਲੋ ਦੇ ਵੱਡੇ ਭਰਾ ਨੇ ਕਿਹਾ, “ ਤੁਹਾਨੂੰ ਸਭ ਨੂੰ ਲੈਣ ਆਏ
ਹਾਂ। ਅਸੀਂ ਤਾਂ ਚਾਹ ਪੀ ਕੇ ਆਂਏ ਹਾਂ। ਤੁਹਾਨੂੰ ਅੱਜ ਦੀ ਚਾਹ ਪਿਉਣੀ ਹੈ। ਰੋਟੀ ਵੀ ਖੁਵਾਉਣੀ
ਹੈ। “ ਕੈਲੋ ਦੀ ਸੱਸ ਨੇ ਕਿਹਾ, “ ਸਾਡੇ ਤਾਂ ਕੱਲ ਵਾਲੀਆਂ ਰੋਟੀਆਂ ਦਿਲ ਤੇ ਪਈਆਂ ਹਨ। ਅੱਜ ਤੁਹਾਡੇ ਘਰ ਜਾਂਣ ਦਾ ਸ਼ਗਨ ਕੈਲੋ ਤੇ ਪ੍ਰੇਮ ਦਾ ਹੈ। ਇਹ ਦੋਂਨੇ ਤੁਹਾਡੇ ਨਾਲ ਜਾਂਣਗੇ।
ਵੈਸੇ ਵੀ ਇੰਨਾਂ ਨੇ, ਸ਼ਾਮ ਤੱਕ ਚੰਡੀਗੜ੍ਹ ਜਾਂਣਾਂ ਹੈ। “ ਪ੍ਰੇਮ ਨੇ ਕਿਹਾ,
“ ਗੱਲ ਤਾਂ ਠੀਕ ਹੈ। ਚਾਹ ਸੌਹੁਰੀ ਜਾ ਕੇ ਹੀ ਪੀਵਾਂਗੇ। ਹੁਣੇ ਤੁਰ ਪੈਂਦੇ ਹਾ। ਛੇਤੀ ਵਿਹਲੇ ਹੋ
ਜਾਵਾਂਗੇ। “ ਕੈਲੋ ਦੇ ਛੋਟੇ ਭਰਾ ਨੇ ਕਿਹਾ, “ ਕਾਰ ਦਰਾਂ ਮੂਹਰੇ ਖੜ੍ਹੀ ਹੈ। ਤੁਸੀਂ ਬੈਠ ਜਾਵੋ।
ਇਹੀ ਕਾਰ ਚੰਡੀਗੜ੍ਹ ਲੈ ਜਾਂਣੀ। ਡਰਾਇਵਰ ਭੇਜ ਦੇਵਾਂਗੇ। “ “ ਨਾਂ ਜੀ, ਮੈਂ ਆਪਦੀ ਗੱਡੀ, ਆਪ
ਚਲਾਕੇ ਲੈ ਕੇ ਆਉਂਦਾਂ ਹਾਂ। ਮੈਨੂੰ ਭੀੜ-ਭੱੜਕਾ ਪਸੰਦ ਨਹੀਂ ਹੈ। ਕੱਲ ਦੇ ਇਹੀ ਧੱਕੇ ਖਾਂਦੇ
ਹਾਂ। ਅੱਜ ਮੈਨੂੰ ਇਕਾਂਤ ਚਾਹੀਦੀ ਹੈ। ਤੁਸੀਂ ਅੱਗੇ-ਅੱਗੇ ਚੱਲੋ। ਅਸੀਂ ਤੁਹਾਡੇ ਪਿਛੇ ਆ ਰਹੇ
ਹਾਂ। “
Comments
Post a Comment