ਭਾਗ 15 ਆਪਣੇ ਪਰਾਏ
ਦੁਨੀਆਂ ਉਤੇ ਕੋਈ ਠੰਡੇ ਸੁਭਾਅ ਦੀ ਚੀਜ਼ ਨਹੀਂ ਹੈ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕਨੇਡਾ
ਜਦੋਂ ਅਸੀਂ ਨਿੱਤ ਦੀ ਜਿੰਦਗੀ ਵਿੱਚ, ਧਿਆਨ ਨਾਲ ਦੇਖ਼ਦੇ
ਹਾਂ। ਬਹੁਤ ਕੁੱਝ ਸਿੱਖਦੇ ਹਾਂ। ਰਸੋਈ ਵਿੱਚ ਖਾਂਣਾਂ ਬੱਣਾਂਉਂਦੇ ਸਮੇਂ ਦੇਖ਼ਿਆ ਹੋਣਾਂ ਹੈ। ਜਦੋਂ
ਚੂਲੇ ਉਤੇ ਰਿੱਝਦੀ, ਗਰਮ ਚੀਜ਼ ਵਿੱਚ ਤੱਤੇ ਘਿਉ, ਤੇਲ ਨਾਲ ਭੂਜੇ ਆਟੇ ਵਿੱਚ ਠੰਡਾ ਪਾਣੀ ਮਿਲਾ ਦੇਈਏ।
ਉਹ ਅੱਗ ਦੇ ਭਾਬੂਕੇ ਵਾਂਗ ਬਾਹਰ ਨੂੰ ਉਬਲਦਾ ਹੈ। ਚਾਹੇ ਠੰਡਾ ਪਾਣੀ ਪਾਈ ਜਾਈਏ। ਹੋਰ ਉਛਲ ਕੇ,
ਬਾਹਰ ਨੂੰ ਆਉਂਦਾ ਹੈ। ਇਸੇ ਲਈ ਕੜਾਹ ਦੇ ਭੂਜੇ ਆਟੇ ਵਿੱਚ, ਸਿਆਣੇ ਲੋਕ ਤੱਤਾ ਪਾਣੀ ਪਾਉਂਦੇ ਹਨ।
ਤੱਤੇ ਵਿੱਚ ਤੱਤਾ ਪਾਉਣ ਸਮੇਂ, ਇਸ ਦੀ ਭਾਂਫ਼ ਬੱਣਦੀ ਹੈ। ਉਸ ਨਾਲ ਵੀ ਚੰਮੜੀ ਮੱਚ ਜਾਂਦੀ ਹੈ। ਤੱਤੇ-ਤੱਤੇ
ਉਬਲੇ ਹੋਏ ਦੁੱਧ ਵਿੱਚ, ਜੇ ਚਾਹ ਪੱਤੀ, ਖੰਡ ਹੋਰ ਕੁੱਝ ਵੀ ਪਾ ਦੇਈਏ। ਸਾਰਾ ਕੁੱਝ ਬਾਹਰ ਆ
ਜਾਂਦਾ ਹੈ। ਪਤੀਲਾ ਖਾਲ਼ੀ ਹੋ ਜਾਂਦਾ ਹੈ। ਸਮੁੰਦਰ ਦਾ ਪਾਣੀ ਵੀ ਪੂਰੇ ਚੰਦ ਨਿੱਕਲਣ ਤੇ ਚਾਦਨੀ
ਠੰਡੀ ਰਾਤ ਨੂੰ ਹੀ ਉਛਲਦਾ ਹੈ। ਉਹੀ ਸਮੁੰਦਰ ਵਾਲਾ ਬੰਦੇ ਦਾ ਸੁਭਾਅ ਹੈ। ਗਾਮੇ ਵਰਗੇ ਸਮਝਦੇ ਹਨ।
ਅਸੀ ਬਹੁਤ ਗਰਮ ਸੁਭਾਅ ਦੇ ਬੰਦੇ ਹਾਂ। ਦੁਨੀਆਂ ਉਤੇ ਕੋਈ ਠੰਡੇ ਸੁਭਾਅ ਦੀ ਚੀਜ਼ ਨਹੀਂ ਹੈ। ਕੋਈ ਵੀ
ਚੀਜ਼ ਗਰਮ ਹੋ ਸਕਦੀ ਹੈ। ਗਰਮ ਚੀਜ਼ ਕੋਲ ਠੰਡੀ ਚੀਜ਼ ਹੋਵੇਗੀ। ਉਸ ਨੇ ਵੀ ਗਰਮ ਹੋਣਾਂ ਹੈ। ਬਰਫ਼ ਵੀ
ਗਰਮ ਚੀਜ਼ਾਂ ਵਿਚ ਪਿਘਲ ਕੇ, ਗਰਮ ਨਾਲ ਰਲ ਜਾਂਦੀ ਹੈ। ਭਾਵੇਂ ਥੋੜਾ ਜਿਹਾ ਅਸਰ ਦਿਖਾ ਕੇ, ਗਰਮ
ਨੂੰ ਥੋੜਾ ਠੰਡਾ ਵੀ ਕਰਦੀ ਹੈ। ਤਾਪਮਾਨ ਠੰਡੇ ਤੱਤੇ ਦਾ ਬੰਦਿਆਂ ਉਤੇ ਅਸਰ ਹੁੰਦਾ ਹੈ। ਖ਼ਰਬੂਜੇ
ਨੂੰ ਦੇਖ਼ ਕੇ, ਖ਼ਰਬੂਜਾ ਰੰਗ ਫੱੜਦਾ ਹੈ। ਤੱਤੇ ਕੋਲੋ ਬਚ ਕੇ ਰਹੋ।
ਬਲਦੇਵ, ਨੇਕ ਤੇ ਨਿਰਮਲ ਨੇ ਪੱਕਾ ਇਰਾਦਾ ਕਰ ਲਿਆ ਸੀ।
4000 ਤੋਂ ਇੱਕ ਵਾਧੂ ਪੈਸਾ, ਖ਼ਰਚੇ ਦਾ ਨਹੀਂ ਦੇਣਾਂ। ਗਾਮਾਂ ਆਪਦੀ ਜਿਦ ਉਤੇ ਅੱੜਿਆ ਹੋਇਆ ਸੀ। ਗਾਮੇ
ਨੇ ਕਿਹਾ, “ ਮੇਰੇ ਘਰ ਵਿੱਚ, ਮੇਰੀ ਮਰਜ਼ੀ ਚੱਲੇਗੀ। ਜੋ ਮੈਂ ਚਾਹਾਂਗਾ, ਉਹੀ ਮੈਂ ਕਰਾਂਗਾ। “
ਨੇਕ ਨੇ ਪੁੱਛਿਆ, “ ਬਾਈ ਤੂੰ, ਤਾਂ ਸਾਨੂੰ ਆਂਏ ਧੱਕੇ ਮਾਰਦਾ ਹੈਂ। ਕੀ ਅਸੀਂ ਭਿੱਖਾਰੀ ਹਾਂ?
ਅਸੀਂ ਕਦੇ ਇਸ ਘਰ ਨੂੰ ਬੇਗਾਨਾਂ ਨਹੀਂ ਸਮਝਿਆ। ਸਾਡੇ ਵੀ ਪਿਛੇ ਬੱਚੇ ਹਨ। ਅਸੀਂ ਉਨਾਂ ਦੀ
ਦੇਖ਼-ਭਾਲ ਵੀ ਕਰਨੀ ਹੈ। “ ਬਲਦੇਵ ਨੇ ਪੁੱਛਿਆ,
“ ਬਾਈ ਇੰਨੀ ਹੀ ਸਾਂਝ ਸੀ। ਤੂੰ ਮੇਰੀ-ਮੇਰੀ ਕਰਨ ਲੱਗ ਗਿਆ। ਕੀ ਇਹ ਸਾਡਾ ਘਰ ਨਹੀਂ ਹੈ? “
ਨਿਰਮਲ ਨੇ ਕਿਹਾ, “ ਇਸ ਦਾ ਮੱਤਲੱਬ ਇਹ ਤੇਰਾ ਇਕੱਲੇ ਦਾ ਘਰ ਹੈ। “ ਗਾਮੇ ਨੇ ਕਿਹਾ, “ ਕੀ ਮੈਂ
ਇਹ ਘਰ ਤੁਹਾਡੇ ਨਾਂਮ ਕਰ ਦਿਆਂ? ਘਰ ਮੇਰਾ ਹੈ। ਤੁਹਾਡਾ ਕਿਵੇਂ ਹੋ ਸਕਦਾ ਹੈ? ਕੱਲ ਨੂੰ ਕਹੋਂਗੇ,
ਤਾਰੋ ਵੀ ਸਾਡੀ ਘਰਵਾਲੀ ਹੈ। “ ਨੇਕ ਨੇ ਕਿਹਾ, “
ਯਾਰ ਆਪਣੇ ਚਾਰ ਕੱਪੜੇ ਚੱਕੋ, ਇਥੋਂ ਚੱਲੀਏ। ਇਹ ਤਾਂ ਗਾਲਾਂ ਕੱਢ ਕੇ, ਘਰੋਂ ਕੱਢੇਗਾ। “ ਨਿਰਮਲ ਨੇ ਕਿਹਾ, “ ਗੱਲ ਸਹੀ ਹੈ। ਆਪਣੀ ਇੱਜ਼ਤ ਆਪਦੇ ਹੱਥ ਹੈ। ਇਥੋਂ ਨਿੱਕਲਣਾਂ
ਪੈਣਾਂ ਹੈ। “ ਤਾਰੋ ਨੇ ਕਿਹਾ, “ ਤੁਸੀਂ ਸਾਨੂੰ,
ਇਹ ਇਨਾਂਮ ਦਿੰਦੇ ਹੋ। ਅਸੀਂ ਇੰਨਾਂ ਚਿਰ ਰੋਟੀਆਂ ਖੁਵਾਈਆਂ ਹਨ। ਘਰ ਵਿੱਚ ਰੱਖਿਆ ਹੈ। “ ਬਲਦੇਵ
ਨੇ ਕਿਹਾ, “ ਇਸ ਦੇ ਬਦਲੇ, ਅਸੀਂ ਸਾਰੀ ਉਮਰ ਦੀ ਕਮਾਂਈ ਦਿੱਤੀ ਹੈ। ਸਾਡੇ ਕੋਲੇ ਇੱਕ ਪੈਸਾ ਨਹੀਂ
ਬਚਿਆ। ਅਸੀਂ ਹੋਰ ਇਥੇ ਨਹੀਂ ਰਹਿ ਸਕਦੇ। “ ਗਾਮੇ
ਨੇ ਕਿਹਾ, “ ਤੁਸੀਂ ਕਿਥੇ ਜਾਵੋਗੇ? ਮੈਂ ਤੁਹਾਡਾ ਪ੍ਰਬੰਦ ਕਰਦਾਂ ਹਾਂ। ਪੁਲੀਸ ਨੂੰ ਸੱਦ ਕੇ,
ਸਾਰਿਆਂ ਨੂੰ ਚੁਕਵਾ ਦਿੰਦਾਂ ਹਾਂ। ਫਿਰ ਦੇਖ਼ੂਗਾ, ਕਮਾਂਈ ਕਿਵੇਂ ਕਰਦੇ ਹੋ? “ ਗਾਮੇ ਨੇ ਬਲਦੇਵ
ਦੇ ਦੋ ਚਪੇੜਾ ਮਾਰ ਦਿੱਤੀਆਂ। ਪੁਲੀਸ ਦਾ ਨਾਂਮ ਸੁਣਕੇ, ਸਾਰੇ ਭੱਟਕ ਗਏ। ਇੱਕ ਦੂਜੇ ਨਾਲ
ਗੁਥਮ-ਗੁਥਾ ਹੋ ਗਏ। ਸਬ ਨੂੰ ਚੀਕਦਿਆਂ, ਲੜਦਿਆਂ ਨੂੰ ਸਾਹ ਚੜ੍ਹ ਗਏ। ਬੰਨਸੂ, ਬੱਤਾ ਤੇ ਤਾਰੋ,
ਗਾਮੇ ਵੱਲ ਸਨ। ਬਹੁਤ ਭੱੜਥੂ ਪਿਆ। ਟੇਬਲ, ਕੁਰਸੀਆਂ, ਭਾਂਡੇ ਟੁੱਟ ਗਏ।
ਬਲਦੇਵ, ਨੇਕ, ਨਿਰਮਲ ਆਪਦਾ ਸਮਾਂਨ ਛੱਡ ਕੇ, ਭੱਜ ਗਏ।
ਉਨਾਂ ਨੇ ਗੁਰਦਆਰੇ ਸਾਹਿਬ ਜਾ ਕੇ ਸਾਹ ਲਿਆ। ਗਾਮੇ ਦੇ ਦੋਸਤ ਨੂੰ ਫੋਨ ਕਰਕੇ, ਸਾਰੀ ਗੱਲ ਦੱਸੀ।
ਉਸ ਕੋਲ ਦੋ ਕੰਮਰੇ ਵਿਹਲੇ ਪਏ ਸਨ। ਉਸ ਨੇ ਤਿੰਨਾਂ ਨੂੰ ਆਪਦੇ ਘਰ ਰੱਖ ਲਿਆ। ਜਦੋਂ ਵੀ ਕੋਈ
ਨੁਕਸਾਨ ਪਹੁੰਚਾਵੇਗਾ, ਸਬ ਤੋਂ ਨੇੜੇ ਦਾ ਦੋਸਤ, ਰਿਸ਼ਤੇਚਾਰ ਹੀ ਹੋਵੇਗਾ। ਆਪਣੇ ਨੂੰ ਹੀ ਪਤਾ
ਹੁੰਦਾ ਹੈ। ਤੁਹਾਡੀ ਦੁੱਖਦੀ ਰੱਗ ਕਿਹੜੀ ਹੈ? ਆਪਣਾਂ ਹੀ ਜਾਂਣਦਾ ਹੁੰਦਾ ਹੈ। ਤੁਹਾਡੀਆ ਜੜਾਂ
ਕਿੰਨੀਆਂ ਕੁ ਡੂੰਘੀਆਂ ਹਨ? ਆਪਣਾ ਹੀ ਬੰਦਾ ਘਰ ਦਾ ਭੇਤੀ ਹੁੰਦਾ ਹੈ। ਭੇਤ ਬਗੈਰ ਪਾੜ ਨਹੀਂ
ਲੱਗਦਾ।
Comments
Post a Comment