ਭਾਗ
18 ਲੋਕ ਹਰ ਗੱਲ ਦੀ ਸੂਹ ਕੱਢ ਲੈਂਦੇ ਹਨ ਆਪਣੇ ਪਰਾਏ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਮਰਦ
ਭਾਵੇਂ ਔਰਤ ਤੋਂ ਸਰੀਰ ਪੱਖੋਂ ਤਕੜਾ ਹੈ। ਉਸ ਨੂੰ ਫਿਰ ਵੀ ਔਰਤ ਦਾ ਆਸਰਾ ਲੈਣਾ ਪੈਂਦਾ ਹੈ। ਖਾਣਾ
ਬਣਾਉਣ, ਕੱਪੜੇ ਧੋਣ, ਬੱਚੇ ਪੈਦਾ ਕਰਨ ਨੂੰ ਔਰਤ ਚਾਹੀਦੀ ਹੈ। ਮਨੀਲਾ ਵਿੱਚ ਬਹੁਤ ਪੰਜਾਬੀ
ਮਰਦ-ਔਰਤਾਂ ਨੇ, ਇੰਨਾ ਨਾਲ ਵਿਆਹ ਕਰਾਏ ਹੋਏ ਹਨ। ਤਾਰੋਂ ਦੇ
ਭਰਾ ਬੰਨਸੂ ਨੇ, ਕਾਲਜ ਵਿੱਚ ਪਿਲਪੀਨੋਂ ਕੁੜੀ ਪਸੰਦ ਕਰ ਲਈ
ਸੀ। ਇੰਨਾ ਦੇ ਇੰਚ ਕੁ ਨੱਕ ਉੱਚੇ ਹੁੰਦੇ ਹਨ। ਅੱਖਾਂ ਛੋਟੀਆਂ, ਛੋਟੇ ਕੱਦ ਹੁੰਦੇ ਹਨ। ਇੰਨਾ ਦੀ ਜ਼ੁਬਾਨ
ਧਗਾਲੋ ਹੈ। ਤੁਤਲਾ ਜਿਹਾ ਪੋਲਾ-ਪੋਲਾ ਬੋਲਦੇ ਹਨ। ਇਹ ਲੋਕ ਸਾਊ, ਨਿੱਘੇ ਸੁਭਾਅ ਦੇ ਹਨ। ਬੰਨਸੂ ਉਸ ਕੁੜੀ ਨਾਲ
ਵਿਆਹ ਕਰਾਉਣ ਨੂੰ ਤਿਆਰ ਸੀ। ਤਾਰੋ ਇਸ ਵਿੱਚ ਰਾਜ਼ੀ ਨਹੀਂ ਸੀ। ਗਾਮੇ ਨੂੰ ਕੋਈ ਪ੍ਰਵਾਹ ਨਹੀਂ ਸੀ।
ਉਹ ਤਾਂ ਆਪ ਕਈ ਐਸੀਆਂ ਕੁੜੀਆਂ ਨੂੰ ਦੋਸਤ ਬਣਾਉਂਦਾ ਰਹਿੰਦਾ ਹੈ। ਬੰਨਸੂ ਨੂੰ ਵਿਆਹ ਦੇ ਕਾਰਡ
ਛਪਾਉਣੇ, ਕਿਸੇ ਨੂੰ ਵੰਡਣੇ ਨਹੀਂ ਪਏ। ਕਿਸੇ ਦੀ ਆਉ
ਭਗਤ ਨਹੀਂ ਕਰਨੀ ਪਈ। ਨਾ ਦੂਜੇ ਬੰਦਿਆਂ ਨੂੰ ਫੀਡ ਕਰਕੇ, ਮਹਿਮਾਨ ਸੱਦ ਕੇ, ਰੌਣਕ
ਵਧਾਉਣ ਦੀ ਚਾਪ ਲੂਸੀ ਦੀ ਜ਼ਰੂਰਤ ਨਹੀਂ ਪਈ ਸੀ। ਦੋਨੇਂ ਮੀਆਂ–ਬੀਵੀ ਆਪਦੀ ਮਰਜ਼ੀ ਨਾਲ ਜਾਗੇ ਤਿਆਰ ਹੋਏ ਸਨ। ਕੋਰਟ ਮੈਰਿਜ ਕਰ ਲਈ ਸੀ। ਸ਼ਾਨੋ
ਸ਼ੌਕਤ ਦਾ ਖ਼ਰਚਾ ਬਚਣ ਨਾਲ ਪੌਕਿਟ ਵੀ ਬਚ ਗਈ। ਉਹ ਪਤਨੀ ਨਾਲ ਰਹਿਣ ਲੱਗ ਗਿਆ ਸੀ।
ਤਾਰੋ
ਨੇ ਭਾਵੇਂ ਕਿਸੇ ਜਾਣ-ਪਛਾਣ ਵਾਲੇ ਨੂੰ ਨਹੀਂ ਦੱਸਿਆ ਸੀ। ਲੋਕ ਹਰ ਗੱਲ ਦੀ ਸੂਹ ਕੱਢ ਲੈਂਦੇ ਹਨ।
ਤਾਰੋ ਨੂੰ ਵਧਾਈਆਂ ਦੇ ਫ਼ੋਨ ਆਉਣ ਲੱਗ ਗਏ ਸਨ। ਲੋਕ ਪਾਰਟੀ ਮੰਗ ਰਹੇ ਸਨ। ਕਈ ਐਸੇ ਵੀ ਸਨ। ਗੱਲਾਂ
ਆਪ ਕਰ ਰਹੇ ਸਨ। ਨਾਮ ਲੋਕਾਂ ਦਾ ਲਾ ਰਹੇ ਸਨ। ਤਾਰੋ ਦੀ ਸਹੇਲੀ ਉਸ ਕੋਲ ਆਈ ਹੋਈ ਸੀ। ਉਹ ਕਹਿ
ਰਹੀ ਸਨ, “ ਤਾਰੋ ਦੇਖ ਲਾ ਭੈਣੇ ਲੋਕ ਕੈਸੀਆਂ ਗੱਲਾਂ
ਕਰਦੇ ਹਨ। ਲੋਕ ਕਹਿੰਦੇ ਹਨ,
“ ਬੰਨਸੂ ਨੇ ਹੋਰ
ਜਾਤ ਦੀ ਕੁੜੀ ਨਾਲ ਵਿਆਹ ਕਰਕੇ,
ਨੱਕ ਵੱਢ ਦਿੱਤਾ ਹੈ। ਘਰਦਿਆਂ ਨੂੰ ਕਿਤੇ
ਮੂੰਹ ਦਿਖਾਉਣ ਜੋਗੇ ਨਹੀਂ ਛੱਡਿਆ। “ ਗਾਮੇ
ਬਾਈ ਦੀ ਕਿੰਨੀ ਇੱਜ਼ਤ ਬਣੀ ਹੈ। ਸਾਰੀ ਮਿੱਟੀ ਇੱਜ਼ਤ ਵਿੱਚ ਰੌਲ ਦਿੱਤੀ। ਗੁਆਂਢਣ ਕੋਲ ਬੈਠੀ ਸੀ।
ਉਸ ਨੇ ਕਿਹਾ, “ ਇਹ ਸੋਲ਼ਾਂ ਆਨੇ ਸੱਚ ਕਹਿੰਦੀ ਹੈ। ਲੋਕ ਥੂ-ਥੂ
ਕਰਦੇ ਹਨ। ਜੇ ਕੋਈ ਮੇਰਾ ਧੀ ਪੁੱਤ ਐਸਾ ਕਰਦਾ। ਮੈਂ ਉਸ ਦਾ ਬਾਈਕਾਟ ਕਰ ਦੇਣਾ ਸੀ। ਮੁੜ ਕੇ ਮੂੰਹ
ਨਹੀਂ ਦੇਖਣਾ ਸੀ। “ ਤਾਰੋ ਨੇ ਗੁਆਂਢਣ ਨੂੰ ਕਿਹਾ, “ ਅਸੀਂ ਆਪ ਵਿਆਹ ਵਿੱਚ ਨਹੀਂ ਗਏ। ਗੱਲਾਂ
ਕਰਨੀਆਂ ਬਹੁਤ ਸੌਖੀਆਂ ਹਨ। ਆਪ ਦੀਆਂ ਗੱਲਾਂ ਕੱਛ ਵਿੱਚ, ਦੂਜੇ ਦੀਆਂ ਹੱਥ ਵਿੱਚ। ਮੈਨੂੰ ਪਤਾ ਲੱਗਾ ਹੈ। ਤੇਰਾ ਪਤੀ ਘਰ ਨਹੀਂ ਆਉਂਦਾ।
ਲੋਕੀ ਤਾਂ ਇੰਜ ਵੀ ਕਹਿੰਦੇ ਹਨ,
“ਉਸ ਨੇ ਪੱਕਾ ਹੋਣ
ਲਈ ਵਿਆਹ ਕਰਵਾ ਕੇ, ਪਿਲੀਪੀਨੋਂ ਰੱਖ ਲਈ ਹੈ। “ ਕਿਸੇ ਦਾ ਦੁਨੀਆ ਉੱਤੇ ਭੇਤ ਨਹੀਂ ਲੱਗਦਾ। “
ਗੁਆਂਢਣ
ਨੇ ਪੁੱਛਿਆ, “ ਤੈਨੂੰ ਕਿਵੇਂ ਪਤਾ ਹੈ? ਮੇਰੇ ਪਤੀ ਨੂੰ ਐਸਾ ਕਹਿਣ ਦੀ, ਤੇਰੀ ਹਿੰਮਤ ਕਿਵੇਂ ਹੋਈ ਹੈ? “ ਤਾਰੋ ਨੇ ਕਿਹਾ, “ ਆਪਦੀ ਬਾਰੀ ਗ਼ੁੱਸਾ ਲੱਗਾ ਹੈ। ਤੇਰੇ ਪਤੀ
ਦੀਆਂ ਵੀ ਲੋਕ ਗੱਲਾਂ ਕਰਦੇ ਹਨ। ਰਾਤ ਮੈਂ ਮੋਗੇ ਵਾਲਿਆਂ ਦੇ ਲੇਡੀ ਸੰਗੀਤ ਤੇ ਗਈ ਸੀ। ਉੱਥੇ
ਮੈਨੂੰ ਔਰਤਾਂ ਤੇਰਾ ਹਾਲ-ਚਾਲ ਪੁੱਛਦੀਆਂ ਸਨ। ਨਾਲੇ ਕਹਿ ਰਹੀਆਂ ਸਨ, “ ਇਸ ਉਮਰ ਵਿੱਚ ਧੀਆਂ ਪੁੱਤਾਂ ਵਾਲੇ ਬਾਬੇ ਨੇ
ਰੰਗ ਲਾ ਦਿੱਤਾ। “ ਮੇਰੇ ਕੋਲੋਂ ਦੱਸ ਨਹੀਂ ਹੁੰਦਾ। ਉਹ ਕੀ-ਕੀ
ਕਹਿੰਦੀਆਂ ਸਨ? “ ਸਹੇਲੀ ਨੇ ਕਿਹਾ, “ ਸੱਚੀ
ਗੱਲ ਹੈ। ਲੋਕਾਂ ਦਾ ਮੂੰਹ ਨਹੀਂ ਫੜ ਸਕਦੇ। ਇਹ ਛਿੱਕੇ ਤੋਂ ਨੱਕ ਵੱਢਦੇ ਹਨ। ਪਿੱਠ ਘੁਮਾਉਣ ਦੀ
ਲੋੜ ਹੈ। ਉਦੋਂ ਹੀ ਭੰਡਣ ਲੱਗ ਜਾਂਦੇ ਹਨ। ਜਿਸ ਦੀਆਂ ਗੱਲਾਂ ਹੋਣਗੀਆਂ, ਉਸੇ ਦੀਆਂ ਬਣਨ ਗਿਆ। ਕੋਈ ਮੇਰੀ ਗੱਲ ਕਰਕੇ
ਦੇਖੇ। ਕੱਚਾ ਚਬਾ ਦੇਵਾਂਗੀ। “
ਗੁਆਂਢਣ
ਨੇ ਕਿਹਾ, “ ਕੋਈ ਆਪ ਦੀ ਪੀੜੀ ਥੱਲੇ ਸੋਟਾ ਨਹੀਂ ਮਾਰਦਾ।
ਲੋਕੀਂ ਪਿੱਠ ਪਿੱਛੇ ਠਾਣੇਦਾਰ ਨੂੰ ਵੀ ਗਾਲ਼ਾਂ ਕੱਢ ਦਿੰਦੇ ਹਨ। ਲੋਕ ਤੇਰੇ ਬਾਰੇ ਵੀ ਗੱਲਾਂ ਕਰਦੇ
ਹਨ, “ 20 ਸਾਲਾਂ ਦੀ ਨੇ, ਇੱਕੋ ਪਿਲੀਪੀਨੋਂ ਨੌਕਰ ਟਿਕਾਇਆ ਹੋਇਆ ਹੈ।
ਘਰ ਵਾਲਾ ਪਿੰਡ ਵਾੜਿਆ ਹੋਇਆ ਹੈ। “ ਤੂੰ
ਉਸ ਉੱਤੇ ਕੀ ਜਾਦੂ ਕੀਤਾ ਹੈ?
“ ਉਸ ਨੇ ਆਪਦੀ ਗੱਲ ਸੁਣ ਕੇ, ਉਸ ਦੀ ਗੁੱਤ ਫੜ ਲਈ। ਉਨ੍ਹਾਂ ਨੂੰ ਤਾਰੋ
ਛੁਡਾ ਰਹੀ ਸੀ। ਛੁਡਾਉਣ ਵਾਲੇ ਦੇ ਦੋਨਾਂ ਪਾਸਿਆਂ ਤੋਂ ਗਾਲ਼ਾਂ ਤੇ ਜੁੱਤੀਆਂ ਪੈਂਦੀਆਂ ਹਨ। ਜਦੋਂ
ਚਾਰ ਕੁ ਉਸ ਦੇ ਵੀ ਵੱਜੀਆਂ। ਉਹ ਛੁਡਾਉਣਾ ਭੁੱਲ ਗਈ। ਉਹ ਵੀ ਬਦਲੇ ਵਿੱਚ ਦੋਨਾਂ ਦੇ ਮਾਰਨ ਲੱਗ
ਗਈ। ਤਿੰਨਾਂ ਦੀ ਲੜਦੀਆਂ ਦੀ ਬੱਸ ਹੋ ਚੁੱਕੀ ਸੀ। ਬੰਤਾ ਉਨ੍ਹਾਂ ਦੇ ਲੜਦੀਆਂ ਦੇ ਉੱਤੇ ਆ ਗਿਆ
ਸੀ। ਉਸ ਪਿੱਛੇ ਬੰਨਸੂ ਆਪਦੀ ਵਹੁਟੀ ਨਾਲ ਖੜ੍ਹਾ ਸੀ। ਤਿੰਨੇ ਕੱਚੀਆਂ ਜਿਹੀਆਂ ਹੋ ਗਈਆਂ। ਬੰਤੇ
ਨੇ ਕਿਹਾ, “ ਤੁਸੀਂ ਤਾਂ ਪੱਕੀਆਂ ਸਹੇਲੀਆਂ ਹੋ। ਬੱਚਿਆਂ
ਵਾਂਗ ਇੱਕ ਦੂਜੀ ਦੇ ਜੁੰਡੇ ਕਿਉਂ ਪੱਟਣ ਲੱਗੀਆਂ ਹੋ? “ ਤਾਰੋ
ਨੇ ਕਿਹਾ, “ ਅਸੀਂ ਲੜਦੀਆਂ ਥੋੜ੍ਹੀ ਹਾਂ। ਇੱਕ ਦੂਜੀ ਦਾ
ਜ਼ੋਰ ਅਜ਼ਮਾਉਂਦੀਆਂ ਹਾਂ। ਘੁਲਣਾ ਸਿੱਖ ਰਹੀਆਂ ਹਾਂ। ਤਜਰਬਾ ਕਰਕੇ ਭਰਜਾਈਆਂ ਨੂੰਹਾਂ ਨਾਲ ਲੜਨਾ
ਹੈ। “
Comments
Post a Comment