ਭਾਗ
21 ਆਪਣੇ ਸਰੀਰ ਨਾਲੋਂ ਬੰਦਾ ਪੈਸੇ ਨੂੰ ਪਹਿਲ ਦਿੰਦਾ ਹੈ
ਆਪਣੇ ਪਰਾਏ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ
ਸਰੀਰ
ਤੰਦਰੁਸਤ ਹੈ, ਤਾਂ
ਸਬ ਕੁੱਝ ਚੰਗਾ ਲੱਗਦਾ ਹੈ। ਜੇ ਸਰੀਰ ਦਾ ਜ਼ਰਾ ਜਿੰਨਾ ਹਿੱਸਾ ਵੀ ਦੁਖਦਾ ਹੈ। ਛਿਲਤ, ਕੰਢਾ ਵੀ ਲੱਗ ਜਾਵੇ ਜਾਨ ਨੂੰ ਬਣ ਜਾਂਦੀ ਹੈ।
ਤੰਦਰੁਸਤ ਸਰੀਰ ਦੁਖਦਾ ਨਹੀਂ ਹੈ। ਨਾਂ ਹੀ ਛੇਤੀ ਬੁੱਢਾ ਹੁੰਦਾ ਹੈ। ਗ਼ਰੀਬੀ ਵਿੱਚ ਬੰਦਾ ਅੱਧਾ
ਨੰਗਾ, ਭੁੱਖਾ
ਰਹਿੰਦਾ ਹੈ। ਅਮੀਰੀ ਵਿੱਚ ਮਨ ਬੇਚੈਨ, ਰੋਗੀ ਹੁੰਦਾ ਹੈ। ਹਰ ਪਾਸੇ ਦੀ ਬੰਦੇ ਨੂੰ ਚਿੰਤਾ ਲੱਗੀ ਰਹਿੰਦੀ ਹੈ। ਜੋ ਲੋਕ
ਬਾਹਰਲੇ ਦੇਸ਼ਾਂ ਵਿੱਚ ਆਉਂਦੇ ਹਨ। ਸਾਰੇ ਹੀ ਦੁੱਖ, ਭੁੱਖ ਕੱਟ ਕੇ, ਮਿਹਨਤ ਕਰਦੇ ਹਨ। ਆਪਣੇ ਸਰੀਰ ਨਾਲੋਂ ਬੰਦਾ
ਪੈਸੇ ਨੂੰ ਪਹਿਲ ਦਿੰਦਾ ਹੈ। ਸਰੀਰ ਰਹੇ, ਨਾਂ ਰਹੇ। ਬੈਂਕ ਵਿੱਚ ਖਾਤਾ ਮਰਨ ਲੱਗੇ ਦਾ
ਫੁੱਲ ਹੁੰਦਾ ਹੈ। ਬਲਦੇਵ, ਨੇਕ, ਨਿਰਮਲ ਵਰਗਿਆਂ ਦੇ ਸਿਰਾਂ ਉੱਤੇ ਗਾਹਕਾਂ ਲਈ ਭਾਰ ਢੋਹ-ਢੋਹ ਕੇ, ਗੰਜ ਪੈ ਗਿਆ ਸੀ। ਸਿਰ ਦਰਦ ਕਰਨ ਲੱਗ ਗਿਆ
ਸੀ। ਨਿਰਮਲ ਆਪ ਦੇ ਸਿਰ ਵਿੱਚ ਨੇਕ, ਬਲਦੇਵ, ਤਾਰੋ ਹੁਣ ਤੋਂ ਮਾਲਸ਼ਾਂ ਕਰਾਉਂਦਾ ਸੀ। ਦੇਸੀ ਦਵਾਈਆਂ, ਸਰੋ, ਬਦਾਮ ਰੋਗਨ ਬਹੁਤ ਤਰਾਂ ਦੇ ਤੇਲ ਪਾਉਂਦਾ ਸੀ।
ਸਿਰ ਦਰਦ ਤੇ ਗੰਜ ਦੋਨੇਂ ਉਵੇਂ ਹੀ ਸਨ। ਸਗੋਂ ਵਧਦੇ ਜਾਂਦੇ ਸਨ। ਪੈਸੇ ਵੀ ਬਹੁਤ ਕਮਾਏ ਸਨ। ਪੈਸੇ
ਸੰਭਾਲਣ ਦੇ ਫ਼ਿਕਰ ਵਿੱਚ ਵੀ ਸਿਰ ਦਰਦ ਤੇ ਗੰਜ ਹੁੰਦਾ ਹੈ।
ਬਲਦੇਵ
ਦਾ ਸੱਜਾ ਮੋਢਾ ਦੁਖਦਾ ਹੀ ਰਹਿੰਦਾ ਸੀ। ਇਸ ਮੋਢੇ ਉੱਤੇ ਸਮਾਨ ਵੇਚਣ ਵਾਲਾ ਝੋਲਾ ਟੰਗਿਆ ਰਹਿੰਦਾ
ਸੀ। ਕੰਮ ਹੀ ਐਸਾ ਸੀ। ਹਰ ਰੋਜ਼ ਉਹ ਗਰਦਨ, ਬਾਂਹ ਤੇ ਮੋੜੇਂ ਨੂੰ ਤਰਾਂ-ਤਰਾਂ ਦੀਆਂ
ਕਰੀਮਾਂ, ਵੈਕਸ
ਲਗਵਾਉਂਦਾ ਸੀ। ਇੰਨਾ ਸਾਰਿਆਂ ਦਾ ਕੁੱਝ ਨਾਂ ਕੁੱਝ ਦੁਖਦਾ ਰਹਿੰਦਾ ਸੀ। ਸਰੀਰ ਨੂੰ ਹੀਟ ਨਾਲ ਸੇਕ
ਦਿੰਦੇ ਰਹਿੰਦੇ ਸਨ। ਇਹ ਸਾਰੇ ਹੀ ਤੱਤੇ ਪਾਣੀ ਵਿੱਚ ਬੈਠਦੇ ਸਨ। ਸਾਰਿਆ ਦੀਆਂ ਗਰਦਨਾਂ, ਪਿੱਠਾ
ਵੀ ਲਗਾਤਾਰ ਦੁਖਦੀਆਂ ਸੀ। ਦਿਨ ਤੇ ਸਾਰੀ ਰਾਤ ਦਰਦਾਂ ਵਿੱਚ ਕੱਟਦੇ ਸਨ। ਪੈਸੇ ਦੇ ਲਾਲਚ ਅੱਗੇ
ਸਰੀਰ ਦਾ ਦੁੱਖ ਬਹੁਤਾ ਨਹੀਂ ਰਹਿੰਦਾ। ਇਹ ਸਾਰੇ ਲੱਤਾਂ ਘੜੀਸਦੇ ਵੀ ਕੰਮ ਕਰੀ ਜਾਂਦੇ ਹਨ। ਇੱਕ
ਦੂਜੇ ਦੇ ਮਸਾਜ਼ ਕਰਦੇ ਸਨ। ਭਾਰ ਚੁੱਕਣ ਨਾਲ ਨੇਕ ਦੇ ਧਰਨ ਪੈ ਜਾਂਦੀ ਸੀ। ਧਰਨ ਧੁੰਨੀ ਦੇ ਥੱਲੇ
ਹੁੰਦੀ ਹੈ। ਜੇ ਇਸ ਨੂੰ ਮੁੱਠੀ ਨਾਲ ਦੱਬੀਏ। ਅੰਦਰ ਜੋ ਹੱਡੀ ਧੜਕਦੀ ਹੈ। ਜੇ ਇਹ ਨਾੜ ਦੇ ਚੜ੍ਹਨ ਵਾਂਗ ਆਪ ਦੀ ਜਗਾ ਤੋਂ ਹਿੱਲ
ਜਾਵੇ। ਤੁਰਿਆ ਨਹੀਂ ਜਾਂਦਾ। ਲੱਤਾਂ ਫੁੱਲਣ ਲੱਗ ਜਾਂਦੀਆਂ ਹਨ। ਭੁੱਖ ਨਹੀਂ ਲੱਗਦੀ। ਲੂਜ਼ ਮੋਸ਼ਨ
ਲੱਗ ਜਾਂਦੇ ਹਨ। ਢਿੱਡ ਦੁਖਦਾ ਹੈ। ਕਈਆਂ ਦੀ ਧਰਨ ਲੱਤਾਂ ਨੂੰ ਬਾਰੀ-ਬਾਰੀ ਖਿੱਚਣ ਨਾਲ ਠੀਕ ਹੋ
ਜਾਂਦੀ ਹੈ। ਪੇਟ ਉੱਤੇ ਬਰਫ਼ ਰੱਖਣ ਨਾਲ ਦਰਦ ਤੋਂ ਆਰਾਮ ਆ ਜਾਂਦਾ ਹੈ। ਸੱਟ ਲੱਗੀ ਥਾਂ ਉੱਤੇ ਸੁੰਨ
ਹੋਣ ਤੱਕ ਲਗਾਤਾਰ ਬਰਫ਼ ਰੱਖੀ ਜਾਵੇ। ਫ਼ਰੀਜ਼ ਹੋ ਕੇ, ਦਰਦ ਤੋਂ ਆਰਾਮ ਮਿਲਦਾ ਹੈ।
ਕਈ
ਵਾਰ ਤਾਰੋ ਦੇ ਚੁੱਕ ਪੈ ਜਾਂਦੀ ਹੈ। ਉਸ ਤੋਂ ਸਿੱਧਾ ਨਹੀਂ ਹੋਇਆ ਜਾਂਦਾ ਸੀ। ਸਾਹ ਲੈਣ ਨਾਲ ਵੀ
ਦਰਦ ਹੁੰਦਾ ਸੀ। ਝੁਕਣਾ, ਖੜ੍ਹਨਾ, ਬੈਠਣਾ, ਲੇਟਣਾ ਔਖਾ ਹੋ ਜਾਂਦਾ ਸੀ। ਇਹ ਤਾਂ ਵੀ ਘਰ ਨਹੀਂ ਬੈਠਦੀ ਸੀ। ਉਹ ਉਸੇ ਤਰਾਂ
ਕੁੱਬੀ-ਕੁੱਬੀ, ਗਾਹਕਾਂ
ਕੋਲ ਸਮਾਨ ਵੇਚਦੀ ਫਿਰਦੀ ਸੀ। ਤਿੰਨ ਚਾਰ ਦਿਨ ਤੇਲ ਦੀਆਂ ਮਾਲਸ਼ਾਂ ਕਰਨ, ਸੇਕ ਦੇਣ ਨਾਲ ਨਾੜ ਆਪ ਦੀ ਜਗਾ ਤੇ ਆ ਜਾਂਦੀ
ਸੀ।
Comments
Post a Comment