ਭਾਗ 7 ਆਪਣੇ ਪਰਾਏ
ਚੋਰੀ
ਪਿਛੋਂ, ਸਬ ਨੂੰ ਇੱਕ ਦੂਜੇ ਉਤੇ ਛੱਕ ਹੋਣ ਲੱਗ ਗਿਆ ਸੀ।
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕਨੇਡਾ
ਗਾਮੇ
ਨੂੰ ਪਤਾ ਸੀ, ਜੇ ਇਹ ਇੰਡੀਆ ਚਲੇ ਗਏ। ਇੰਨਾਂ ਦੇ ਗਾਹਕਾਂ ਕੋਲ ਘਰ-ਘਰ ਕੌਣ ਜਾਵੇਗਾ? ਇਹੀ ਉਨਾਂ
ਨੂੰ ਜਾਂਣਦੇ ਹਨ। ਜੇ ਇਹ ਪੰਜਾਬ ਜਾਂਣਗੇ। ਹਫਤਾ ਭਰ ਇੰਨਾਂ ਦੇ ਗਾਹਕਾਂ ਨਾਲ ਜਾਂਣ-ਪਛਾਂਣ ਨੂੰ
ਲੱਗ ਜਾਣਾਂ ਹੈ। ਹੁਣ ਇਹ ਆਪ ਕੰਮ ਸੰਭਾਲੀ ਜਾਦੇ ਹਨ। ਇਸ ਲਈ ਚੋਰੀ ਵਾਲੇ ਸਾਰੇ ਪੈਸੇ, ਸੋਨਾਂ
ਗਾਮੇ ਨੇ ਇੱਕ ਹੋਰ ਘਰ ਖ੍ਰੀਦਣ ਵਿੱਚ ਲਾ ਦਿੱਤੇ ਸਨ। ਲੋਕਾਂ ਨੂੰ ਪਾਰਟੀਆਂ ਕਰਦਾ ਸੀ। ਘਰ ਕਿਰਾਏ
ਉਤੇ ਚੜ੍ਹਾ ਦਿੱਤਾ ਸੀ। ਤਾਰੋ ਦੇ ਘਰ ਚੋਰੀ ਪਿਛੋਂ, ਸਬ ਨੂੰ ਇੱਕ ਦੂਜੇ ਉਤੇ ਛੱਕ ਹੋਣ ਲੱਗ ਗਿਆ
ਸੀ। ਪਰ ਸਾਰੇ ਚੁਕੰਨੇ ਹੋ ਗਏ ਸਨ। ਜਦੋਂ ਨੌਕਰ ਸਿਰ ਗੱਲ ਆਉਣ ਲੱਗੀ, ਉਹ ਘਰੋਂ ਭੱਜ ਗਿਆ। ਜੇ ਉਹ
ਨਾਂ ਭੱਜਦਾ, ਉਸ ਨੂੰ ਕੁੱਟ-ਕੁੱਟ ਕੇ ਚੱਟਨੀ ਬੱਣਾਂ ਦੇਣੀ ਸੀ। ਅੱਜ ਦੇ ਜ਼ਮਾਨੇ ਵਿੱਚ ਝੂਠ ਤੇ
ਬੇਈਮਾਨ ਦੀ ਚੌਧਰ ਹੈ। ਸੱਚ ਤੇ ਇਮਾਨਦਾਰੀ ਇਸ ਥੱਲੇ ਦੱਬ ਜਾਂਦੇ ਹਨ। ਸਬ ਨੂੰ ਰਾਤ ਵਾਲੀਆਂ,
ਇੰਡੀਆ ਜਾਂਣ ਦੀਆਂ ਗੱਲਾਂ ਯਾਦ ਸਨ। ਬੰਨਸੂ ਤੇ ਬੰਤਾ ਵੀ ਪੰਜਾਬ ਜਾਂਣ ਲਈ ਤਿਆਰੀਆਂ ਕਰਨ ਲੱਗ ਗਏ
ਸਨ। ਗਾਮੇ ਨੇ ਸਾਰਿਆ ਨੂੰ ਕਹਿ ਦਿੱਤਾ ਸੀ, “ ਸਾਰੇ ਪੈਸੇ
ਚੋਰੀ ਹੋ ਗਏ ਹਨ। ਤੁਸੀ ਪੰਜਾਬ ਜਾ ਕੇ, ਬਗੈਰ ਪੈਸਿਆਂ ਤੋਂ ਕੀ ਮੂੰਹ ਦਿਖਾਉਣਾਂ ਹੈ? ਟਿੱਕਟਾਂ
ਖ੍ਰੀਦਣ ਜੋਗੇ ਵੀ ਪੈਸੇ ਨਹੀਂ ਹਨ? “ ਬੰਨਸੂ ਨੇ ਕਿਹਾ, “ ਗਾਮੇਂ ਬਾਈ ਪੈਸੇ ਅੱਡ-ਅੱਡ ਰੱਖੀਏ। “
“ ਬੰਨਸੂ ਤੇਰੀ ਗੱਲ, ਮੈਨੂੰ ਸਮਝ ਨਹੀਂ ਲੱਗੀ। “
ਬੰਤੇ ਨੇ ਕਿਹਾ, “ ਮੈਂ ਦੱਸਦਾਂ ਹਾਂ, “ ਜੇ ਸਾਰਿਆਂ ਕੋਲੇ ਆਪੋ-ਆਪਣੇ ਪੈਸੇ ਸੰਭਾਲੇ ਹੁੰਦੇ। ਅੱਜ ਇਹ ਨੌਬਤ ਨਾਂ ਆਉਂਦੀ। “ “ ਜੇ
ਤੇਰੇ ਰੱਖੇ ਪੈਸੇ ਵੀ ਚੋਰੀ ਹੋ ਜਾਂਦੇ। ਫਿਰ ਕਿਹੜਾ ਤੂੰ ਚੋਰ ਫੜ ਲੈਂਦਾ? “ “ ਗੱਲ ਚੋਰ ਫੜਨ ਦੀ
ਨਹੀਂ ਹੈ। ਮੇਰੇ ਰੱਖੇ ਪੈਸੇ ਚੋਰੀ ਹੋ ਜਾਂਦੇ, ਇੰਨਾਂ ਦੁੱਖ ਨਹੀਂ ਲੱਗਣਾਂ ਸੀ। । ਮੇਰੀ
ਗੱਲਤੀ ਹੋਣੀ ਸੀ। ਥੋੜੇ ਪੈਸੇ ਚੋਰੀ ਹੋਣੇ ਸੀ। ਹੁਣ ਸਾਰਿਆਂ ਦਾ ਭੱਠਾ ਬੈਠਾ ਦਿੱਤਾ। ਖਾਂਣ ਨੂੰ
ਪੈਸਾ ਨਹੀਂ ਬਚਿਆਂ। ਗੱਲ ਦੇ ਉਤੇ ਮਿੱਟੀ ਨਾਂ ਪਾ। ਅਸੀਂ ਆਪਦੇ ਪੈਸੇ ਆਪੇ ਸੰਭਾਲਾਂਗੇ। “ ਬੰਨਸੂ
ਨੇ ਕਿਹਾ, “ ਬਾਈ ਮੈਂ ਵੀ ਇਸ ਨਾਲ ਸਹਿਮਤ ਹਾਂ। ਨਾਲੇ ਜਿਹੜਾ ਸੋਨਾਂ ਲੈ ਕੇ ਰੱਖਿਆ ਸੀ। ਕੀ ਉਹ
ਬਚ ਗਿਆ? “ ਤਾਰੋ ਤੇ ਗਾਮੇ ਨੇ, ਅੱਖਾਂ ਮਿਲਾਈਆਂ। ਗਾਮਾਂ ਹੱਸਿਆ। ਤਾਰੋਂ ਨੇ ਕਿਹਾ, “ ਕੀ ਚੋਰ
ਨੇ, ਤੁਹਾਡੇ ਸੋਨੇ ਨਾਲ ਲਿਹਾਜ਼ ਕਰਨੀ ਸੀ? ਬਈ ਉਹ ਤੁਹਾਡੇ ਵਿਆਹ ਲਈ ਹੈ। ਸੋਨੇ ਦਾ ਫ਼ਿਕਰ ਨਾਂ
ਕਰੋ। ਜਦੋਂ ਤੁਸੀ ਵਿਆਹ ਕਰਵਾਇਆ। ਮੈਂ ਗਹਿੱਣੇ ਦੇਵਾਂਗੀ। “ ਬੰਤੇ ਨੇ ਕਿਹਾ, “ ਸੋਨਾਂ ਤਾ ਬੈਂਕ
ਵਿੱਚ ਰੱਖਿਆ ਸੀ। ਉਹ ਕਿਵੇਂ ਚੋਰੀ ਹੋ ਗਿਆ? “ “ ਕੀ ਮੈੰ ਝੂਠ ਬੋਲਦੀ ਹਾਂ? ਹਰ ਮਹੀਨੇ ਬੈਂਕ ਦੇ
ਲੌਕਰ ਦੇ ਪੈਸੇ ਭਰਨੇ ਪੈਂਦੇ ਸਨ। ਇਸ ਲਈ ਮੈਂ ਸੋਨਾਂ ਘਰ ਲੈ ਆਈ ਸੀ। ਕਈ ਬੈਕਾਂ ਪਾਣੀ ਦੇ ਹੜਾ
ਦੇ ਘੇਰੇ ਵਿੱਚ ਆ ਗਈਆਂ। ਲੋਕਾਂ ਦੇ ਲੌਕਰ ਸਬ ਕੁੱਝ ਪਾਣੀ ਵਿੱਚ ਰੁੜ ਗਏ। ਲੋਕ ਬੈਂਕ ਨੂੰ ਬਲੇਮ ਵੀ ਨਹੀਂ ਕਰ ਸਕੇ। ਲੌਕਰਾਂ ਵਿੱਚ ਕੀ-ਕੀ ਸੀ? “
ਗਾਮੇਂ
ਦੇ ਦੋਸਤ ਇਹ ਸਾਰੀਆਂ ਗੱਲਾਂ ਸੁੱਤੇ, ਜਾਗਦੇ ਪਏ ਸੁਣ ਰਹੇ ਸਨ। ਅੱਗਲੇ ਹਫ਼਼ਤੇ ਛੁੱਟੀ ਵਾਲੇ ਦਿਨ
ਗਾਮੇਂ ਨੇ. ਘਰ ਹੋਰ ਦੋਸਤਾਂ ਦੀਆ ਫੈਮਲੀਆਂ ਨੂੰ, ਰੋਟੀ ਉਤੇ ਸੱਦਿਆ ਹੋਇਆ ਸੀ। ਮੁਰਗੇ, ਬੱਕਰੇ,
ਖੀਰ, ਪੂਰੀਆਂ ਹਰ ਤਰਾਂ ਦਾ ਭੋਜਨ ਬੱਣਿਆ ਹੋਇਆ ਸੀ। ਸਾਰਿਆਂ ਦੇ ਚੇਹਰਿਆਂ ਉਤੇ ਖੁਸ਼ੀ ਸੀ। ਲਾਟਰੀ ਨਿੱਕਲੀ
ਵਾਂਗ, ਤਾਰੋਂ ਤੇ ਗਾਮਾਂ ਵੀ ਖੁਸ਼ ਸਨ। ਤਾਰੋ ਦੀ ਸਹੇਲੀ ਨੇ ਪੁੱਛਿਆ, “ ਖਾਣੇ ਦਾ ਸੁਆਦ ਅੱਗੇ
ਨਾਲੋਂ ਵੱਖਰਾ ਹੈ। ਕੀ ਬਾਹਰੋਂ ਖਾਂਣਾ ਮਗਾਇਆ ਹੈ? “ “ ਨੌਕਰ ਨਵਾਂ ਰੱਖਿਆ ਹੈ। “ “ ਪਹਿਲੇ
ਵਾਲੇ ਨੂੰ ਕੀ ਹੋਇਆ? ਇਹ ਵੀ ਮਾੜਾ ਨਹੀਂ ਹੈ। “ “ ਉਹ ਕੰਮ ਛੱਡ ਗਿਆ ਹੈ। “ ਇਸ ਘਰ ਵਿੱਚ ਚੋਰੀ
ਹੋਈ ਹੈ। ਦੇਖ਼ਣ ਵਾਲੇ ਨੂੰ ਲੱਗਦਾ ਨਹੀਂ ਸੀ। ਘਰ ਦੇ ਬਾਕੀ ਸਬ ਉਦਾਸ ਸਨ। ਜਿੰਨਾਂ ਦੀ ਕਮਾਂਈ
ਲੁੱਟੀ ਗਈ ਸੀ। ਉਨਾਂ ਦੇ ਲੱਟਕੇ ਹੋਏ. ਮੂੰਹ ਦੇਖ ਕੇ, ਇੱਕ ਦੋਸਤ ਨੇ ਕਿਹਾ, “ ਯਾਰ ਤੁਸੀਂ ਤਾਂ
ਮੂੰਹ ਇੰਝ ਬੱਣਾਂਏ ਹਨ। ਜਿਵੇਂ ਕੁੜੀ ਦੱਬ ਕੇ ਆਂਏ ਹੋਵੋ। “ ਇੱਕ ਹੋਰ ਨੇ ਕਿਹਾ, “ ਕੀ ਸਾਡੇ
ਨਾਲ ਤੁਸੀਂ ਰੁੱਸੇ ਹੋਏ ਹੋ? ਜੇ ਕੋਈ ਗੱਲ਼ਤੀ ਹੋ ਗਈ ਹੈ। ਮੁਆਫ਼ ਕਰ ਦਿਉ। “ ਨਿਰਮਲ ਨੇ ਕਿਹਾ, “
ਪਿਛਲੇ ਐਂਤਵਾਰ ਇਥੇ ਚੋਰੀ ਹੋ ਗਈ ਸੀ। “ ਸਾਰੇ ਚੌਕ ਗਏ। ਗਾਮੇ ਦੇ ਗੁਆਂਢੀਂ ਨੇ ਕਿਹਾ, “
ਗਾਮੇ ਤੂੰ ਗੱਲ ਹੀ ਨਹੀਂ ਕੀਤੀ। ਐਡੀ ਵੱਡੀ ਗੱਲ ਹੋ ਗਈ। ਫਿਰ ਅੱਜ ਇਸ ਮਹਿਵਾਨ ਵਾਜੀ ਦੀ ਕੀ ਲੋੜ
ਸੀ? ਸਾਡੇ ਵੱਲ ਬੈਠ ਜਾਂਦੇ। “ ਗਾਮੇ ਨੇ, ਗੱਲ ਟਾਲਣ ਲਈ ਕਿਹਾ, “ ਇਦਾ ਦੇ ਘਾਟੇ-ਵਾਧੇ ਹੁੰਦੇ
ਰਹਿੰਦੇ ਹਨ। ਚੋਰੀ ਹੋ ਗਈ, ਤਾਂ ਯਾਰਾਂ ਦੋਸਤਾਂ ਨੂੰ ਮਿਲਣਾਂ ਤੇ ਰੋਟੀ ਥੋੜੀ ਛੱਡ ਦੇਣੀ ਹੈ। “
“ ਕੀ ਇਹ ਨੌਕਰ ਗੁਆਂਢੀਂਆਂ ਵਾਲਾ ਹੀ ਸੱਦ ਲਿਆ ਹੈ? ਇਹ ਮੁਸਲਮਾਨ ਬੱਣ ਗਿਆ ਸੀ। “ ਤਾਰੋ ਨੇ
ਕਿਹਾ, “ ਬੰਦੇ ਸਬ ਇਕੋ ਜਿਹੇ ਹੀ ਹੁੰਦੇ ਹਨ। ਲੋਕਾਂ ਵਿੱਚ ਵੰਡੀਆਂ ਪਾਉਣ, ਲੜਾਉਣ ਨੂੰ ਧਰਮਾਂ
ਦੇ ਅੱਲਗ-ਅੱਲਗ ਨਾਂਮ ਰੱਖਣ ਨਾਲ ਕੀ ਫ਼ਰਕ ਪੈਂਦਾ ਹੈ? “
ਇੱਕ ਦੋਸਤ ਨੇ ਕਿਹਾ, “ ਯਾਰ ਮੇਰਾ ਤਾ ਅੰਮ੍ਰਿਤ ਛੱਕਿਆ ਹੈ। ਤੁਸੀਂ ਮੇਰਾ ਧਰਮ ਭ੍ਰਿਸਟ
ਕਰ ਦਿੱਤਾ। ਇਹ ਤਾਂ ਇੱਕ ਦੂਜੇ ਦੀ ਜੂਠ ਬਹੁਤ ਖਾਂਦੇ ਹਨ। ਪੂਰਾ ਪਤੀਲਾ ਸਾਰਾ ਟੱਬਰ ਵਿਚਾਲੇ ਰੱਖ
ਲੈਂਦਾ ਹੈ। ਵਿੱਚੇ ਹੱਥ ਪਾ-ਪਾ ਕੇ ਖਾਈ ਜਾਦੇ ਹਨ। ਮਾਲ ਚੋਰੀ
ਹੋਣ ਵਾਲੇ ਨੂੰ ਸਬ ਚੋਰ ਲੱਗਦੇ ਹਨ। “ ਬਲਦੇਵ ਨੂੰ ਇੰਨਾਂ ਦੀਆਂ ਫੁਕਰੀਆਂ ਚੰਗੀਆਂ ਨਹੀਂ ਲੱਗ
ਰਹੀਆਂ ਸਨ। ਉਸ ਨੂੰ ਪੂਰੀ ਉਮਰ ਦੀ ਕਮਾਂਈ ਖੁਸ ਜਾਣ ਦਾ ਬਹੁਤ ਦੁੱਖ ਸੀ ਉਸ ਨੇ ਕਿਹਾ, “ ਜਿੱਦਣ ਤੂੰ ਅੰਮ੍ਰਿਤ ਛੱਕਿਆ ਸੀ। ਤੂੰ
ਵੀ ਤਾਂ ਇਕੋ ਵਾਟੇ ਵਿਚੋਂ ਕੜਾਹ ਖਾਦਾ ਸੀ। ਜੇ ਦੂਜਾ ਆਪਣੇ ਪਤੀ-ਪਤਨੀ, ਬੱਚਿਆਂ, ਮਾਪਿਆ ਨਾਲ
ਉਵੇਂ ਖਾਂਦਾ ਹੈ। ਇਸ ਵਿੱਚ ਤੁਹਾਨੂੰ ਕੀ ਤਕਲੀਫ਼ ਹੈ? ਕੀ ਤੂੰ ਆਪ ਨੂੰ ਤੇਜ਼ਾਬ ਪਾ ਕੇ ਧੋਤਾ ਹੈ?
“ ਅੰਮ੍ਰਿਤ ਛੱਕੇ ਵਾਲਾ ਬੰਦਾ ਬਲਦੇਵ ਨੂੰ ਚੰਮਚਿੱੜਕ ਵਾਂਗ ਚੁੰਗੜ ਗਿਆ। ਦੂਜੇ ਬੰਦੇ ਛਿਡਾਉਣ ਦੇ
ਚੱਕਰ ਵਿੱਚ ਉਨਾਂ ਕੋਲ ਜਾਂਣ ਲਈ ਸੋਚ ਹੀ ਰਹੇ ਸਨ। ਨੇਕ ਤੇ ਨਿਰਮਲ ਨੇ, ਉਹ ਬੰਦਾ ਚੰਗਾ ਤਰਾਂ
ਕੁੱਟ ਦਿੱਤਾ। ਇੰਨੇ ਨਾਲ ਤਿੰਨਾਂ ਦਾ ਪੈਸੇ ਚੋਰੀ ਹੋਣ ਦਾ ਗੁੱਸਾ ਵੀ ਠੰਡਾ ਹੋ ਗਿਆ। ਸਾਰੇ
ਹੱਲਾਂ ਦੇਖ ਕੇ ਖਿੱਸਕਣ ਲੱਗ ਗਏ।
Comments
Post a Comment