ਭਾਗ 28 ਗੁੜ ਬੁੱਕਲ ਵਿੱਚ ਨਹੀਂ ਫੁੱਟਦਾ ਆਪਣੇ ਪਰਾਏ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

ਮਨੀਲਾ ਦੇ ਕੂਕੜ ਖਾ ਕੇ, ਨੇਕ ਮੁਰਗ਼ੇ ਵਰਗਾ ਬੱਣਇਆ ਪਿਆ ਸੀ। ਜਿਉਂਦੇ ਮੁਰਗ਼ੇ ਘਰ ਲੈ ਆਉਂਦੇ ਸਨ। ਘਰ ਲਿਆ ਕੇ, ਉਨ੍ਹਾਂ ਨੂੰ ਬਿਲਕ ਦਿਆਂ ਨੂੰ ਵੱਢ ਲੈਂਦੇ ਸਨ। ਕਈ ਬਾਰ ਗਰਦਨ ਵੱਡੀ ਵਾਲਾ ਮੁਰਗ਼ਾ ਹੱਥ ਵਿੱਚੋਂ ਛੁੱਟ ਜਾਂਦਾ ਸੀ। ਉਹ ਘਰ ਦੇ ਵਿੱਚ ਅੰਨ੍ਹੇ ਵਾਹੀ ਭਟਕਦਾ ਫਿਰਦਾ ਸੀ। ਤੜਫ਼ ਕੇ ਜਾਨ ਦੇ ਦਿੰਦਾ ਸੀ। ਸਾਰੇ ਪਾਸੇ ਖ਼ੂਨ ਦੇ ਛਿੱਟੇ ਪੈ ਜਾਂਦੇ ਸਨ। ਨੇਕ ਮਨੀਲਾ ਵਿੱਚ ਘਰ-ਘਰ ਸਮਾਨ ਵੇਚਦਾ ਸੀ। ਸਮਾਨ ਦਾ ਬਹੁਤ ਬੋਝ ਚੱਕ ਕੇ, ਤੁਰਿਆ ਫਿਰਦਾ ਸੀ। ਜਿਸ ਕਰਕੇ ਹੱਡੀ ਪੱਸਲੀ ਚੜ੍ਹੀ ਰਹਿੰਦੀ ਸੀ। ਉਸ ਨੂੰ ਕਿਸੇ ਸਿਆਣੇ ਬੰਦੇ ਨੇ ਰਾਏ ਦਿੱਤੀ ਸੀ, “ ਸਰੀਰ ਨਾਲ ਧੱਕਾ ਨਹੀਂ ਕਰੀਦੀ। ਇਹ ਕਿਹੜਾ ਇੱਕ ਦਿਨ ਦਾ ਕੰਮ ਹੈ? ਆਪਦੇ ਤੋਂ ਅੱਧਾ ਭਾਰ ਚੱਕੀਦਾ ਹੈ। ਨੇਕ ਦੇ ਇਹ ਗੱਲ ਮਨ ਵਿੱਚ ਬੈਠ ਗਈ ਸੀ। ਉਸ ਨੇ ਦੂਜਾ ਵਿਆਹ, ਆਪ ਤੋਂ ਅੱਧੀ ਉਮਰ ਦੀ ਕੁੜੀ ਨਾਲ ਕਰਾਇਆ ਸੀ। ਨੇਕ ਦਾ ਭਾਰ ਵੀ ਉਸ ਤੋਂ ਦੂਗਣਾਂ ਸੀ। ਭਾਰਾ ਬੰਦਾ ਉੱਠਣ, ਬੈਠਣ ਨੂੰ ਚਿਰ ਲਾ ਦਿੰਦਾ ਹੈ। ਆਪਦੇ ੜਾਰ ਥੱਲੇ ਆ ਕੇ ਸੱਟ ਮਰਾ ਲੈਂਦਾ ਹੇ। ਪਤਲਾ ਫੁਰਤੀਲਾ ਤੇ ਤਿੱਖਾ ਹੁੰਦਾ ਹੈ। ਬੰਦੇ ਦਾ ਦਿਮਾਗ਼ ਦੋ ਪਾਸੇ  ਸੋਚਦਾ ਹੈ। ਤੇਜ਼ ਬੁੱਧੀ ਤੋ ਫ਼ਾਇਦਾ ਲੈਂਦਾ ਹੈ। ਮਚਲਾ ਵੀ ਬਣ ਜਾਂਦਾ ਹੈ।

ਨੇਕ ਦੇ ਵਿਆਹ ਪਿੱਛੋਂ ਕਈ ਦਿਨ ਤਾਂ ਉਹ ਇੱਧਰ-ਉੱਧਰ ਪੁਰੌਉਣੇ ਬਣ ਕੇ ਘੁੰਮਦੇ ਰਹੇ। ਬਲਦੇਵ ਦੇ ਘਰ ਕਈ ਦਿਨ ਬੈਠੇ ਰਹੇ। ਇੱਕ ਦਿਨ ਆਪਦੀ ਨਵੀਂ ਵਹੁਟੀ ਨੂੰ ਲੈ ਕੇ ਘਰ ਆ ਗਿਆ। ਘਰ ਵਾਲਿਆਂ ਨੂੰ ਵਿਆਹ ਕਰਵਾਏ ਦਾ ਪਤਾ ਨਹੀਂ ਸੀ। ਨੇਕ ਨੇ ਘਰਦਿਆਂ ਨੂੰ ਦੱਸਿਆ, “ ਇਹ ਕੁੜੀ ਮਨੀਲਾ ਤੋਂ ਪੰਜਾਬ ਘੁੰਮਣ ਆਈ ਹੈ। ਇਸ ਦੇ ਮਾਂ-ਬਾਪ ਉੱਥੇ ਹੀ ਹਨ। ਕੁੱਝ ਕੁ ਦਿਨ ਚਾਲ ਕਾਮਯਾਬ ਰਹੀ। ਗੁੜ ਬੁੱਕਲ ਵਿੱਚ ਨਹੀਂ ਫੁੱਟਦਾ। ਉਸ ਦੀ ਪਹਿਲੀ ਪਤਨੀ ਮੇਲੋ ਨੂੰ ਸਾਰੀ ਕਹਾਣੀ ਸਮਝ ਆਉਣ ਲੱਗ ਗਈ। ਨੇਕ ਨੇ ਉਸ ਕੁੜੀ ਨੂੰ ਅਲੱਗ ਕਮਰਾ ਦਿੱਤਾ ਹੋਇਆ ਸੀ। ਆਪ ਮੇਲੋ ਤੋਂ ਅਲੱਗ ਪੈਂਦਾ ਸੀ। ਉਸ ਨੇ ਆਪਦਾ ਜੁਗਾੜ ਬਾਹਰਲੀ ਬੈਠਕ ਵਿੱਚ ਫਿਟ ਕੀਤਾ ਹੋਇਆ ਸੀ। ਇੱਕ ਰਾਤ ਇਹ ਸ਼ੈਲਰ ਫ਼ੋਨ ਸੋਫ਼ੇ ਉੱਤੇ ਭੁੱਲ ਗਿਆ। ਬਲਦੇਵ ਦਾ ਫ਼ੋਨ ਵੱਡੀ ਰਾਤ ਆਇਆ। ਨੇਕ ਦੇ ਮੁੰਡੇ ਨੇ ਫ਼ੋਨ ਚੱਕਿਆਂ। ਉਸ ਨੇ ਕਿਹਾ, ਮੈਂ ਨੇਕ ਨਾਲ ਗੱਲ ਕਰਨੀ ਹੈ। ਅਸੀਂ ਕਲ ਸਵੇਰੇ ਜਿੱਥੇ ਜਾਣਾ ਸੀ। ਉੱਥੇ ਦਾ ਪ੍ਰੋਗਰਾਮ ਕੈਂਸਲ ਹੋ ਗਿਆ ਹੈ। ਉਸ ਨੂੰ ਹੁਣੇ ਦੱਸਣਾ ਜ਼ਰੂਰੀ ਹੈ। ਜੇ ਨਾਂ ਦੱਸਿਆਂ, ਉਸ ਨੇ ਉੱਥੇ ਚਲੇ ਜਾਣਾ ਹੈ। ਉਸ ਦਾ ਸਮਾਂ ਖ਼ਰਾਬ ਹੋਵੇਗਾ। ਮੁੰਡੇ ਨੇ ਫ਼ੋਨ ਆਪਣੀ ਮਾਂ ਨੂੰ ਫੜਾ ਦਿੱਤਾ। ਮੇਲੋ ਫ਼ੋਨ ਲੈ ਕੇ. ਨੇਕ ਦੇ ਕਮਰੇ ਵਿੱਚ ਗਈ। ਨੇਕ ਉੱਥੇ ਨਹੀਂ ਸੀ। ਮੋਲੋ ਨੇ ਸੋਚਿਆਂ, ਸ਼ਾਇਦ ਉਹ ਰਾਤ ਨੂੰ ਹੀ ਉੱਥੇ ਚਲਾ ਗਿਆ ਹੋਵੇ। ਉਸ ਨੇ ਦੇਖਿਆ, ਕੁੜੀ ਦੇ ਕਮਰੇ ਦੀ ਬੱਤੀ ਜਗਦੀ ਸੀ। ਉਹ ਹੱਸ ਰਹੀ ਸੀ। ਅੰਦਰੋਂ ਨੇਕ ਦੇ ਹੱਸਣ ਦੀ ਆਵਾਜ਼ ਸੁਣਾਈ ਦਿੱਤੀ। ਮੇਲੋ ਨੇ ਬਲਦੇਵ ਨੂੰ ਪੁੱਛ ਲਿਆ, “ ਬਾਈ ਨੇਕ ਨਾਲ ਜੋ ਕੁੜੀ ਆਈ ਹੈ। ਬਹੁਤ ਸਿਆਣੀ ਹੈ। ਕੀ ਤੈਨੂੰ ਮਿਲੀ ਹੈ? “  ਉਹ ਤੇ ਨੇਕ ਇੱਥੇ ਹੀ ਕਈ ਦਿਨ ਰਹਿ ਕੇ ਗਏ ਹਨ। ਮੇਰੀ ਛੋਟੀ ਨਵੀਂ ਭਰਜਾਈ ਨੂੰ ਮੈਂ ਤੇਰੇ ਤੋਂ ਪਹਿਲਾਂ ਮਿਲਿਆਂ ਹਾਂ। ਪਰ ਤੇਰੀ ਗੱਲ ਹੋਰ ਹੈ। ਉਹ ਤੇਰੀ ਰੀਸ ਨਹੀਂ ਕਰ ਸਕਦੀ। ਨੇਕ ਨੂੰ ਇਸ ਉਮਰ ਵਿੱਚ ਇਹ ਕੰਮ ਨਹੀਂ ਕਰਨਾ ਚਾਹੀਦਾ ਸੀ। ਮੇਰਾ ਨਾਮ ਨਾਂ ਲਈ ਮੈਂ ਤੈਨੂੰ ਦੱਸਿਆ ਹੈ। ਸਾਲਾਂ ਦੀ ਸਾਡੀ ਦੋਸਤੀ ਵਿੱਚ ਫ਼ਰਕ ਪਵੇਗਾ। ਨਾਲੇ ਤੁਹਾਡੇ ਘਰ ਵਿੱਚ ਕਲ਼ੇਸ ਪਵੇਗਾ। ਚੁੱਪ ਵਿੱਚ ਭਲਾਈ ਹੈ।

ਮੇਲੋ ਸੁੰਨ ਹੋ ਗਈ ਸੀ। ਉਸ ਵਿੱਚ ਹਿੰਮਤ ਆ ਗਈ। ਉਸ ਨੇ ਜ਼ੋਰ ਦੀ ਕੁੜੀ ਦਾ ਦਰਵਾਜ਼ਾ ਖੜਕਾਇਆ। ਕੁੜੀ ਨੇ ਦਰਵਾਜ਼ਾ ਖ਼ੋਲ ਦਿੱਤਾ। ਨੇਕ ਉੱਥੇ ਨਹੀਂ ਦਿਸ ਰਿਹਾ ਸੀ। ਮੇਲੋ ਨੇ ਕੁੜੀ ਨੂੰ ਪੁੱਛਿਆ, “ ਤੂੰ ਕੀਹਦੇ ਨਾਲ ਹੱਸ ਰਹੀ ਸੀ? “ “ ਮੈਂ ਆਪਦੇ ਮਾਪਿਆਂ ਨੂੰ ਫ਼ੋਨ ਕੀਤਾ ਸੀ। ਕੀ ਹੱਸਣ ਉੱਤੇ ਪਾਬੰਦੀ ਲੱਗੀ ਹੋਈ ਹੈ? “ ਦੋਨਾਂ ਨੂੰ ਬੋਲਦੇ ਸੁਣਕੇ ਨੇਕ ਦੇ ਮੁੰਡਾ-ਕੁੜੀ ਵੀ ਉੱਥੇ ਆ ਗਏ। ਕੁੜੀ ਨੂੰ ਬਾਹਰੋਂ ਤੁਰੀ ਆਉਂਦੀ ਨੂੰ ਨੇਕ ਮੰਜੇ ਥੱਲੇ ਦਿਸਿਆ। ਨੇਕ ਨੇ ਆਪਦੇ ਬੁੱਲ੍ਹਾਂ ਉੱਤੇ ਉਂਗਲ਼ੀਂ ਰੱਖ ਕੇ, ਕੁੜੀ ਨੂੰ ਚੁੱਪ ਰਹਿਣ ਲਈ ਕਿਹਾ। ਕੁੜੀ ਦਾ ਕਿਹੜਾ ਪਿਉ ਨਾਲ ਗੁੜਾ ਪਿਆਰ ਸੀ? ਬਈ ਉਹ ਉਸ ਦੀ ਗੱਲ ਮੰਨਦੀ। ਉਸ ਨੇ ਝੱਟ ਮੋਲੋ ਨੂੰ ਦੱਸ ਦਿੱਤਾ, “ ਮੰਮੀ, ਡੈਡੀ ਮੰਜੇ ਥੱਲੇ ਪਏ ਹਨ। ਨੇਕ ਕੱਪੜੇ ਝਾੜਦਾ ਉੱਠ ਕੇ ਬਾਹਰ ਆ ਗਿਆ। ਬਰਾਬਰ ਦੇ ਜਵਾਨ ਬੱਚਿਆਂ ਮੂਹਰੇ ਸ਼ਰਮਿੰਦਾ ਨਹੀਂ ਹੋਇਆ। ਸਗੋਂ ਕਹਿਣ ਲੱਗਾ, “ ਮੈਂ ਬਾਥਰੂਮ ਗਿਆ ਸੀ। ਇਸ ਨੇ ਚੀਕ ਮਾਰੀ। ਜਦੋਂ ਮੈਂ ਇੱਥੇ ਆਇਆ। ਇਹ ਖੁੰਝੇ ਵਿੱਚ ਚੂਹੀ ਤੋਂ ਡਰਦੀ ਬੈਠੀ ਹੋਈ ਸੀ। ਅਜੇ ਹੁਣੇ ਦੀ ਹੀ ਗੱਲ ਹੈ। ਮੇਲੋ ਨੇ ਰੋਣਾ-ਪਿੱਟਣਾ ਸ਼ੁਰੂ ਕਰ ਦਿੱਤਾ। ਬੱਚੇ ਉਸ ਨੂੰ ਅੰਦਰ ਵਾਲੇ ਰੂਮ ਵਿੱਚ ਲੈ ਗਏ। ਕੁੜੀ ਨੇ ਨੇਕ ਨੂੰ ਕਿਹਾ, “ ਤੇਰਾ ਸਾਰਾ ਟੱਬਰ ਹੀ ਬੜਾ ਡਰਾਮੇ ਵਾਜ ਹੈ। ਸਾਰਾ ਟੱਬਰ ਝੱਟ ਇਕੱਠਾ ਹੋ ਗਿਆ ਹੈ। ਅੱਧੀ ਰਾਤ ਨੂੰ ਸਿਆਪਾ ਪਾ ਕੇ ਬੈਠ ਗਏ। ਕਿਸੇ ਦੇ ਪਰਾਈਵੇਟ ਕਮਰੇ ਵਿੱਚ ਨਹੀਂ ਜਾਈਦਾ। ਕੀ ਇਹ ਜਾਣਦੇ ਨਹੀਂ ਹਨ?
 
 

Comments

Popular Posts