ਭਾਗ 12 ਆਪਣੇ ਪਰਾਏ
ਵਿਆਹ ਤੂੰ ਜਾਂ ਮੈਂ ਥੋੜੀ ਕਰਾਂਉਣਾਂ ਹੈ, ਜੋ ਆਪਣੇ
ਪਸੰਦ ਦਾ ਮੁੰਡਾ ਹੋਣਾਂ ਜਰੂਰੀ ਹੈ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕਨੇਡਾ
ਨਾਮੋਂ
ਨੇ ਕਵੇਲੇ ਧੀ-ਜਮਾਈ ਆਏ ਨੂੰ ਦੇਖ਼ ਕੇ ਪੁੱਛਿਆ, “ ਸੁਖ ਤਾਂ ਹੈ, ਅੱਜ ਦੋਂਨੇਂ ਇਕੱਠੇ ਕਿਵੇ ਆ
ਗਏ? ਅੱਗੇ ਕਹਿੰਦੇ ਹੁੰਦੇ ਹੋ, ਸਮਾਂ ਨਹੀਂ ਹੈ। ਅੱਜ ਕਿਵੇਂ ਮੌਕਾ ਲੱਗ ਗਿਆ? “ ਅਮਰੋ ਨੇ ਕਿਹਾ,
“ ਬਗੈਰ ਕੰਮ ਤੋਂ ਘਰੋਂ ਨਹੀਂ ਨਿੱਕਲਿਆ ਜਾਂਦਾ। ਅਸੀਂ ਮੀਨਾਂ ਲਈ ਮੁੰਡਾ ਲੱਭਾ ਹੈ। ਸਾਡੀ
ਦੁਕਾਂਨ ਦੇ ਨਾਲ ਵਾਲੀ ਦੁਕਾਂਨ ਮੁੰਡੇ ਦੀ ਹੈ। ਮੁੰਡਾ ਕੰਮ ਕਰਨ ਵਾਲਾ ਹੈ। “ ਨਗਿੰਦਰ ਨੇ
ਪੁੱਛਿਆ, “ ਕਾਹਦੀ ਦੁਕਾਂਨ ਹੈ? ਕੀ ਉਹ ਵੀ ਜੁੱਤੀਆਂ ਗੱਠਣ ਦਾ ਕੰਮ ਕਰਦਾ ਹੈ? “ ਰਵੀ ਹੱਸ ਪਿਆ।
ਉਸ ਨੇ ਕਿਹਾ, “ ਡੈਡੀ ਉਹ ਤਾਂ ਕੱਪੜੇ ਦਾ ਕੰਮ ਕਰਦਾ ਹੈ। ਇੰਚ-ਇੰਚ ਵੇਚਣ ਦੇ ਪੈਸੇ ਵੱਟਦਾ ਹੈ।
ਕੱਪੜੇ ਵਿੱਚ ਬਹੁਤ ਉਹਲਾ ਹੈ। 100 ਦੇ ਕੱਪੜੇ ਉਤੇ ਚਾਰ ਸਿਉਣਾਂ ਮਾਰ ਕੇ, ਹਜ਼ਾਂਰਾਂ ਦਾ ਵੇਚਦਾ
ਹੈ। ਰੋਜ਼ ਸੂਟਕੇਸ ਭਰ ਕੇ, ਬੈਂਕ ਲੈ ਕੇ ਜਾਂਦੇ ਹਨ। “ “ ਕੁੜੀਆਂ ਦਾ ਆਪਣੇ ਕਰਮ ਆਪ ਲਿਖਾ ਕੇ
ਆਉਂਦੀਆਂ ਹਨ। ਇਹ ਆਪਣੀ ਤਕਦੀਰ ਹੱਥੀ ਕੰਮ ਕਰਕੇ ਬਦਲ ਲੈਂਦੀਆਂ ਹਨ। ਮਾਂਪੇ ਜਨਮ ਦੇ ਸਕਦੇ ਹਨ।
ਭਾਗ ਨਹੀਂ ਬੱਣਾ ਸਕਦੇ। “ ਅਮਰੋ ਨੇ ਕਿਹਾ, “ ਡੈਡੀ ਅੱਗੇ ਦੋ ਕੁੜੀਆਂ ਵਿਆਹੀਆਂ ਹਨ। ਕੀ ਕੋਈ
ਸਾਨੂੰ ਤਕਲੀਫ਼ ਹੈ? ਸਾਡੇ ਕੋਲ ਤਾ ਤੁਹਾਨੂੰ ਮਿਲਣ ਆਉਣ ਦਾ ਸਮਾਂ ਨਹੀਂ ਹੈ। ਨਾਂ ਹੀ ਅਸੀਂ ਕੁੱਝ
ਕਦੇ ਮੰਗਣ ਆਈਆਂ ਹਾਂ। ਮੀਨਾਂ ਵੀ ਉਸ ਘਰ ਰਾਜ ਕਰੇਗੀ। ਬਹੁਤ ਸਿਆਣੇ ਬੰਦੇ ਹਨ। 5 ਸਾਲਾਂ ਤੋਂ
ਸਾਡੇ ਨਾਲ ਵਾਲੀ ਦੁਕਾਂਨ ਕਰਦੇ ਹਨ। ਕਦੇ ਕਿਸੇ ਗਾਹਕ ਨੂੰ ਊਚੀ ਨਹੀਂ ਬੋਲਦੇ ਸੁਣੇ। “
ਨਾਮੋ
ਨੇ ਕਿਹਾ, “ ਮੀਨਾਂ ਨੂੰ ਇੱਕ ਬਾਰ ਮੁੰਡਾ ਦਿਖਾ ਦੇਵੋ। ਕੱਲ ਨੂੰ ਆਪਣੇ ਵਿੱਚ ਨੁਕਸ ਨਹੀਂ
ਕੱਢੇਗੀ। “ “ ਮੰਮੀ ਮੀਨਾਂ ਨੇ ਮੁੰਡਾ ਦੇਖਿਆ ਹੈ। ਉਹ ਦੁਕਾਂਨ ਉਤੇ ਆਉਂਦਾ ਰਹਿੰਦਾ ਹੈ। “ “
ਤੂੰ ਸਿਧਾ ਕਿਉਂ ਨਹੀਂ ਕਹਿੰਦੀ, “ ਤੂੰ ਮੀਨਾਂ ਦੀ ਵਕਾਲਤ ਕਰਨ ਆਈ ਹੈ। ਇਹ ਮੁੰਡੇ ਨੂੰ ਪਹਿਲਾਂ
ਤੋਂ ਜਾਂਣਦੀ ਹੈ। “ “ ਇਹ ਜਦੋਂ ਮੇਰੇ ਕੋਲ ਗਈ ਹੋਈ ਸੀ। ਮਨੀ ਜੁੱਤੀ ਖ੍ਰੀਦਣ ਆਇਆ ਸੀ। ਉਦੋਂ ਇਸ
ਨੇ ਦੇਖਿਆ ਹੈ। ਮੰਮੀ ਮੈਂ ਅਜੇ ਮੀਨਾਂ ਨੂੰ ਪੁੱਛਿਆ ਵੀ ਨਹੀਂ ਹੈ। ਪਹਿਲਾਂ ਤੁਹਾਡੇ ਨਾਲ ਗੱਲ
ਕੀਤੀ ਹੈ। ਪਰ ਜੇ ਮੀਨਾਂ ਉਸ ਨੂੰ ਜਾਂਣਦੀ ਵੀ ਹੋਵੇ। ਕੀ ਫ਼ਰਕ ਪੈਂਦਾ ਹੈ? ਜਿਸ ਨੂੰ ਮੀਨਾਂ ਪਿਆਰ
ਕਰਦੀ ਹੈ। ਕੀ ਉਸ ਨਾਲ ਨਫ਼ਰਤ ਕਰਨੀ ਜਰੂਰੀ ਹੈ? ਉਸ ਨਾਲ ਵੀ ਰਜ਼ਾਮੰਦੀ ਕਰ ਸਕਦੇ ਹਾਂ। ਕੀ ਮੇਰੀ
ਦੱਸ ਪਾਈ ਵਾਲੇ ਮੁੰਡੇ ਨਾਲ, ਉਹ ਖੁਸ਼ ਰਹਿ ਸਕਦੀ ਹੈ? ਜਾਂ ਕੀ ਆਪਦੀ ਮਨ ਪਸੰਦ ਦੇ ਮੁੰਡੇ ਨਾਲ
ਖੁਸ਼ ਰਹਿ ਸਕਦੀ ਹੈ? ਵਿਆਹ ਤੂੰ ਜਾਂ ਮੈਂ ਥੋੜੀ ਕਰਾਂਉਣਾਂ ਹੈ। ਜੋ ਆਪਣੇ ਪਸੰਦ ਦਾ ਮੁੰਡਾ ਹੋਣਾਂ
ਜਰੂਰੀ ਹੈ। ਮੀਨਾਂ ਨੇ ਉਸ ਨਾਲ ਜਿੰਦਗੀ ਕੱਟਣੀ ਹੈ। ਮਾਂ ਤੇਰੀ ਪਸੰਦ ਦਾ ਮੇਰਾ ਪਿਉ ਨਹੀਂ ਹੈ। ਇਸੇ
ਲਈ ਤੁਸੀਂ ਸਾਰੀ ਉਮਰ ਜੁੱਤੀਉ-ਜੁਤੀ ਹੁੰਦਿਆਂ ਨੇ ਕੱਢੀ ਹੈ। ਅਸੀਂ ਸਾਰੀ ਉਮਰ ਇਸ ਘਰ ਵਿੱਚ ਲੜਾਈ
ਦੇਖੀ ਹੈ। “ “ ਮੇਰੀ ਮਾਂ ਬੱਣਨ ਦੀ ਕੋਸ਼ਸ਼ ਨਾਂ ਕਰ। ਅਸੀਂ ਪਹਿਲਾਂ ਮੁੰਡਾ ਦੇਖਾਗੇ। ਜੇ ਮੁੰਡਾ
ਪਸੰਦ ਆ ਗਿਆ। ਝੱਟ ਮੰਗਣਾਂ, ਵਿਆਹ ਕਰ ਦੇਵਾਂਗੇ। “ ਨਗਿੰਦਰ ਨੂੰ ਕੁੜੀ ਵਿਆਹੁਣ ਦੇ ਫ਼ਿਕਰ ਵਿੱਚ
ਸਾਰੀ ਰਾਤ ਨੀਂਦ ਨਹੀਂ ਆਈ। ਕੁੜੀ ਦਾ ਆਖਰੀ ਵਿਆਹ ਸੀ। ਬੁੱਢਾ ਹੋ ਕੇ, ਬੰਦਾ ਸੋਚਦਾ ਹੈ। ਕੋਈ
ਗੱਲਤੀ ਨਾਂ ਹੋ ਜਾਵੇ। ਧੀ-ਜਮਾਈ ਆਏ ਬੈਠੇ ਸਨ। ਜੁਆਬ ਦੇ ਕੇ, ਮੋੜ ਵੀ ਨਹੀਂ ਸਕਦਾ ਸੀ। ਮੁੰਡਾ
ਦੇਖਣ ਦੂਜੇ ਦਿਨ ਉਹ ਦੋਂਨੇ ਨਾਲ ਤੁਰ ਪਏ। ਦੁਕਾਂਨ ਖੁੱਲਣ ਤੋਂ ਪਹਿਲਾਂ ਹੀ, ਉਹ ਰਵੀ ਦੀ ਦੁਕਾਂਨ
ਵਿੱਚ ਬੈਠ ਗਏ ਸਨ। ਆਪਦੀ ਦੁਕਾਂਨ ਮਨੀ ਨੇ ਖੋਲੀ ਸੀ। ਇਹ ਕੱਪੜਾ ਦੇਖਣ ਲਈ ਉਥੇ ਚਲੇ ਗਏ। ਉਸ ਨਾਲ
ਗੱਲਾਂ ਕਰਕੇ ਤੱਸਲੀ ਕਰ ਲਈ ਸੀ। ਵਾਪਸ ਆ ਕੇ ਰਵੀ ਨੂੰ ਅੱਗੇ ਗੱਲ ਕਰਨ ਲਈ ਕਹਿ ਦਿੱਤਾ
ਸੀ।
ਰਵੀ
ਕੋਲ ਵੀ ਬਹੁਤੀਆ ਗੱਲਾਂ ਕਰਨ ਦਾ ਸਮਾਂ ਨਹੀਂ ਸੀ। ਉਸ ਨੇ ਦੋਂਨਾਂ ਪਰਿਵਾਰਾਂ ਨੂੰ, ਦੁਕਾਂਨ ਉਤੇ
ਆਮੋ-ਸਹਮਣੇ ਬੈਠਾ ਦਿੱਤਾ। ਉਨਾਂ ਨੂੰ ਇੱਕ ਦੂਜੇ ਦੀਆਂ ਗੱਲਾਂ ਮਨਜ਼ੂਰ ਸਨ। ਵਿਆਹ ਪੱਕਾ ਕਰ
ਦਿੱਤਾ। ਐਤਵਾਰ ਨੂੰ ਛੁੱਟੀ ਹੁੰਦੀ ਹੈ। ਬਜ਼ਾਰ ਬੰਦ ਸੀ। ਉਸ ਦਿਨ ਵਿਆਹ ਕਰ ਦਿੱਤਾ। ਧੀ ਨੂੰ ਵਿਆਹ ਕੇ, ਨਾਮੋ ਨੂੰ ਲੱਗਾ, ਬਹੁਤ
ਬੌਝ ਲੈ ਗਿਆ ਹੈ। ਆਪਦੀ ਮਸੀਬਤ ਦੂਜੇ ਦੇ ਗਲ਼ ਮੜ ਦਿੱਤੀ ਸੀ। ਬਹੁਤ ਖੁਸ਼ ਵੀ ਸੀ। ਉਹ ਸਰਖਰੂ ਹੋ
ਗਈ ਸੀ। ਕਦੇ-ਕਦੇ ਧੀਆਂ ਨੂੰ ਯਾਦ ਕਰਕੇ, ਇਕੱਲੀ ਬੈਠੀ ਰੋਣ ਲੱਗ ਜਾਂਦੀ ਸੀ। ਬਹੁਤ ਉਦਾਸ ਵੀ ਹੋ
ਜਾਂਦੀ ਸੀ। ਫਿਰ ਸੋਚਦੀ ਸੀ। ਮੈਂ ਧੀਆਂ ਘਰ ਰੱਖ ਕੇ ਕੀ ਕਰਨੀਆਂ ਹਨ? ਆਪਦੇ ਘਰ ਸੁਖੀ ਰਹਿੱਣ। ਨਗਿੰਦਰ
ਹੁਣ ਬਿਲਕੁਲ ਨਵੇਕਲਾ ਹੋ ਗਿਆ ਸੀ। ਘਰ ਦਾ ਕੋਈ ਫ਼ਿਕਰ ਨਹੀਂ ਸੀ।
Comments
Post a Comment