ਭਾਗ
24 ਗੌਰਮਿੰਟ ਆਮ ਪਬਲਿਕ ਨਾਲ ਲਿਹਾਜ਼ ਨਹੀਂ ਕਰਦੀ, ਨੌਕਰੀਆਂ ਵਾਲੇ ਵੱਧ ਧੱਕੇ ਖਾਂਦੇ ਹਨ ਆਪਣੇ ਪਰਾਏ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਬਰਫ਼ੀਲੇ
ਤੇ ਗਰਮੀ ਦੇ ਦਿਨਾਂ ਵਿੱਚ, ਕੈਨੇਡਾ ਦੇ ਬਹੁਤ ਸਾਰੇ ਪਬਲਿਕ ਸਰਵਿਸ ਬੱਸਾਂ ਦੇ
ਅੱਡਿਆਂ, ਟਰੇਨ ਸਟੇਸ਼ਨਾਂ ਦੀ ਹਾਲਤ ਮੌਸਮ ਦੇ ਅਨੁਕੂਲ ਨਹੀਂ ਹੈ।
ਸਬ ਸ਼ੀਸ਼ੇ ਦੇ ਹਨ। ਜਿਸ ਵਿੱਚ ਨਾਂ ਹੀਟਰ ਨਾਂ ਹੀ ਏ ਸੀ ਹੈ। ਕਈਆਂ ਦੇ ਛੱਤਾਂ ਹੀ ਨਹੀਂ ਹਨ।
ਗਰਮੀਆਂ ਨੂੰ ਗਰਮੀਆਂ ਬਹੁਤ ਪੈਂਦੀ ਹੈ। ਸਰਦੀਆਂ ਨੂੰ ਠੰਢ -45 ਡਿਗਰੀ ਸੈਂਟੀ ਗਰੇਟ ਹੁੰਦੀ ਹੈ।
ਸ਼ੀਸ਼ੇ ਕਿੰਨੀ ਕੁ ਧੁੱਪ, ਠੰਢ ਤੋਂ ਬਚਾ ਸਕਦੇ ਹਨ। ਜੇ ਕੋਈ ਬਿੱਲੀ, ਕੁੱਤਾ, ਬੱਚਾ, ਬੰਦਾ, ਕਾਰ
ਜਾਂ ਬਾਹਰ ਕੁੱਝ ਘੰਟਿਆਂ ਲਈ ਰਹਿ ਜਾਵੇ। ਮਰ ਵੀ ਜਾਂਦੇ ਹੈ। ਬਿੱਲੀਆਂ, ਕੁੱਤੇ
ਤੇ ਹੋਰ ਬਹੁਤ ਜਾਨਵਰ ਕੈਨੇਡਾ ਵਿੱਚ ਬਰਫ਼ ਜੰਮਣ ਵਾਲੇ ਤਾਮਾਨ ਵਿੱਚ ਬਾਹਰ ਅਵਾਰਾ ਫਿਰਦੇ ਹਨ।
ਲੋਕ ਇੰਨਾਂ ਨੂੰ ਰੱਖ ਤਾਂ ਲੈਂਦੇ ਹਨ। ਇਹ ਜਦੋਂ ਬੱਚੇ ਪੈਦਾ ਕਰ ਦਿੰਦੇ ਹਨ। ਬੱਚਿਆਂ ਦੀ ਸੰਭਾਂਲ
ਕੋਈ ਨਹੀਂ ਕਰਦਾ। ਉਹ ਆਵਾਰਾ ਤੁਰੇ ਫਿਰਦੇ ਹਨ।
ਕੈਨੇਡੀਅਨ
ਲੋਕ ਗੌਰਮਿੰਟ ਨੂੰ ਸਬ ਤੋਂ ਵੱਧ ਟੈਕਸ ਦਿੰਦੇ ਹਨ। ਬਹੁਤੇ ਨੌਕਰੀਆਂ ਵਾਲੇ ਪਬਲਿਕ ਸਰਵਿਸ ਵਰਤਦੇ
ਹਨ। ਪਬਲਿਕ ਸਰਵਿਸ ਬੱਸਾਂ, ਟਰੇਨਾਂ ਵਿੱਚ ਸਕੂਲ, ਕਾਲਜ, ਯੂਨੀਵਰਸਿਟੀ ਵਾਲੇ ਵੀ ਚੜ੍ਹਦੇ ਹਨ। ਜਿੰਨਾਂ ਨੇ ਨੌਕਰੀਆਂ ਕਰਕੇ, ਟੈਕਸ
ਭਰਨਾ ਹੈ। ਗੌਰਮਿੰਟ ਆਮ ਪਬਲਿਕ ਨਾਲ ਲਿਹਾਜ਼ ਨਹੀਂ ਕਰਦੀ। ਨੌਕਰੀਆਂ ਵਾਲੇ ਵੱਧ ਧੱਕੇ ਖਾਂਦੇ ਹਨ।
ਸਰਦੀਆਂ ਨੂੰ ਹਰ ਤੀਜੇ ਦਿਨ ਕੈਲਗਰੀ ਵਿੱਚ ਬਰਫ਼ ਪੈ ਜਾਂਦੀ ਹੈ। ਬੰਤਾ ਮਾਰਟਨਡੇਲ ਟ੍ਰੇਨ
ਸਟੇਸ਼ਨਾਂ ਉਤੇ ਡਾਊਨਟਾਊਂਨ ਜਾਂਣ ਨੂੰ ਖੜ੍ਹਾ ਸੀ। -45 ਤਾਪਮਾਨ ਸੀ। ਟ੍ਰੇਨ ਪਹਿਲਾਂ ਹੀ 10 ਮਿੰਟ
ਲੇਟ ਸੀ। ਟ੍ਰੇਨ ਦੇ ਦੋ ਟਰੈਕ ਹਨ। ਇੱਕ ਪਾਸੇ ਟਰੇਨਾਂ ਆ ਰਹੀਆਂ ਹਨ। ਦੂਜੇ ਪਾਸੇ ਜਾ ਰਹੀਆਂ ਹਨ।
ਇੱਕ 8:35 ਉੱਤੇ ਮਾਰਚ 19 ਨੂੰ ਟਰੇਨ ਡਾਊਨ ਟਾਊਨ ਵੱਲੋਂ ਆਉਣ ਵਾਲੀਆਂ ਟਰੇਨ ਦੇ ਗ਼ਲਤ ਟਰੈਕ
ਉੱਤੇ ਲੰਘ ਗਈ। ਲੋਕ ਬੌਂਦਲ ਜਿਹੇ ਗਏ। ਟਰੇਨ ਉਲਟ ਦੂਜੇ ਪਾਸੇ ਦੇ ਸਟੇਸ਼ਨ ਉੱਤੇ ਜਾ ਕੇ ਰੁਕ ਗਈ।
30 ਸੈਕੰਡ ਰੁਕ ਕੇ ਤੁਰ ਗਈ ਸੀ। ਕੋਈ ਵੀ ਭੱਜ ਕੇ ਚੜ੍ਹ ਵੀ ਨਹੀਂ ਸਕਦਾ ਸੀ। ਦੋਨਾਂ ਸਟੇਸ਼ਨਾਂ
ਵਿੱਚ ਡੈਡ ਕੁ ਕਿੱਲੇ ਦੀ ਦੂਰੀ ਸੀ। ਇਸ ਦੀ ਰਿਪੋਰਟ ਲੋਕਾਂ ਵੱਲੋਂ ਮੇਨ ਆਫ਼ਿਸ ਵਿੱਚ ਕੀਤੀ ਗਈ।
ਅਫ਼ਸਰ ਦਾ ਕਹਿਣਾ ਸੀ, “ ਅਸਲ ਟਰੈਕ ਕਲੀਅਰ ਨਹੀਂ ਸੀ। ਇਸ ਲਈ ਟਰੇਨ ਗ਼ਲਤ ਟਰੈਕ
ਉੱਤੇ ਭੇਜਣੀ ਪਈ। ਜੋ ਪਸੀਜ਼ਰ ਟਰੇਨ ਨੂੰ ਉਡੀਕ ਰਹੇ ਸਨ। ਉਸ ਇਸ ਵਿੱਚ ਵੀ ਚੜ੍ਹ ਸਕਦੇ ਸਨ। ਜੇ
ਮੁਸਾਫ਼ਰਾਂ ਨੂੰ ਸਹੀਂ ਸਮੇਂ ਉੱਤੇ, ਸਪੀਕਰਾਂ ਰਾਹੀਂ ਟਰੇਨ ਬਾਰੇ ਦੱਸ ਦਿੱਤਾ ਜਾਂਦਾ। ਜੇ
ਉਸੇ ਟਰੈਕ ਉੱਤੇ ਸਾਹਮਣੇ ਤੋਂ ਅਚਾਨਕ ਹੋਰ ਟਰੇਨ ਆ ਜਾਂਦੀ। ਆਮੋਂ-ਸਹਮਣੇ ਟੱਕਰ ਹੋਣੀ ਸੀ। ਦੋਨਾਂ
ਟਰੇਨਾਂ ਦੇ 400 ਮੁਸਾਫ਼ਰਾਂ ਨੇ ਮਰਨਾ ਸੀ।
ਹਰ
ਬੰਦੇ ਦਾ ਸਮਾਂ ਬਹੁਤ ਕੀਮਤੀ ਹੈ। ਹਰ ਪਲ ਸਾਨੂੰ ਕਿਤੇ ਦੀ ਕਿਤੇ ਲਿਜਾ ਸਕਦਾ ਹੈ। ਇਹੀ ਹਰ ਪਲ
ਬਹੁਤ ਜਿਆਦਾ ਧੁੱਪ ਤੇ ਠੰਢ ਵਿੱਚ ਕੱਢਣਾ ਬਹੁਤ ਔਖਾ ਹੈ। ਬੰਤਾ ਵੀ ਇਸ ਟਰੇਨ ਦੀ ਉਡੀਕ ਵਿੱਚ
ਖੜ੍ਹਾ ਸੀ। ਇਸ ਦੇ ਕਰਕੇ 20 ਮਿੰਟ ਕੰਮ ਉੱਤੇ ਪਹੁੰਚਣ ਲਈ, ਇਹ ਟਰੇਨ ਕਰਕੇ ਹੀ ਤੀਜੀ ਬਾਰ ਲੇਟ ਹੋ ਗਿਆ
ਸੀ। ਉਸ ਨੂੰ ਬੋਸ ਤੋਂ ਡਰਦੇ ਨੂੰ ਬਾਥਰੂਮ ਆਉਣ ਲੱਗ ਗਿਆ। ਸਟੇਸ਼ਨ ਉੱਤੇ ਕੋਈ ਬਾਥਰੂਮ ਨਹੀਂ ਸੀ।
ਉਹ ਆਲਾ-ਦੁਆਲਾ ਦੇਖ ਕੇ, ਉੱਥੇ ਹੀ ਜ਼ਿਪ ਖ਼ੋਲ ਕੇ ਖੁੰਝੇ ਵਿੱਚ ਹੋ ਗਿਆ। ਉਸ ਦਾ
ਕਿਸੇ ਨੇ ਮੋਢਾ ਥੱਪ-ਥਪਾਇਆ। ਪਿੱਛੇ ਟਰੇਨ ਦੀ ਸਕਿਉਰਿਟੀ ਵਾਲਾ ਖੜ੍ਹਾ ਸੀ। ਉਸ ਨੇ 40 ਡਾਲਰ ਦਾ
ਬੰਤੇ ਨੂੰ ਜੁਰਮਾਨਾ ਕਰ ਦਿੱਤਾ। ਕੰਮ ਉੱਤੇ ਬੋਸ ਨੇ ਉਸ ਨੂੰ ਦਰਾਂ ਮੂਹਰੇ ਹੀ ਰੋਕ ਲਿਆ। ਉਸ ਨੇ
ਕਿਹਾ, “ ਵੈਦਰ ਤੇ ਪਬਲਿਕ ਸਰਵਿਸ ਨਾਲ ਕੰਮ ਦਾ ਕੋਈ ਬਿਜ਼ਨਸ ਨਹੀਂ
ਹੈ। ਕੰਮ ਉੱਤੇ ਸਹੀ ਸਮੇਂ ਸਿਰ ਪਹੁੰਚਣਾ, ਤੇਰੀ ਆਪ ਦੀ ਜ਼ੁੰਮੇਵਾਰੀ ਹੈ। ਹੁਣ ਕੋਈ ਨੋਟਸ ਨਹੀਂ
ਦੇਵਾਂਗਾ। ਅੱਗੇ ਨੂੰ ਖ਼ਿਆਲ ਰੱਖੀ। “ “ ਜੀ ਸਰ ਅੱਗੇ ਨੂੰ ਖ਼ਿਆਲ ਰੱਖਾਂਗਾ। “
ਗੌਰਮਿੰਟ
ਵਿਹਲੇ ਲੋਕਾਂ ਨੂੰ ਬਿੱਲ-ਫੇਅਰ, ਭੋਜਨ , ਮਕਾਨ, ਬੱਸਾਂ ਦੇ ਕਿਰਾਏ, ਦਵਾਈਆਂ ਦਿੰਦੀ ਹੈ। ਇਹ ਐਸ਼ ਕਰਦੇ ਹਨ। ਜੋ
ਬੰਤੇ ਵਰਗੇ ਪੜ੍ਹਦੇ ਤੇ ਨੌਕਰੀਆਂ ਕਰਦੇ ਹਨ। ਉਹ ਦਿਨ ਰਾਤ ਕੰਮਾਂ ਉੱਤੇ ਤੁਰੇ ਫਿਰਦੇ ਹਨ। ਘਰਾਂ
ਦੀਆਂ ਪੇ ਮਿੰਟ, ਬੱਤੀਆਂ ਦੇ ਬਿੱਲ, ਟੈਕਸ ਦਿੰਦੇ ਹਨ। ਅੰਤ ਨੂੰ ਸਬ
ਕੁੱਝ ਗੌਰਮਿੰਟ ਦਾ ਹੈ। ਟੈਕਸ ਬਚਾਉਣ ਨੂੰ ਬੰਤੇ ਤੇ ਸੋਨੀ ਨੇ ਪੰਜ-ਪੰਜ ਹਜ਼ਾਰ ਆਰ-ਆਰ ਐਸ ਪੀ ਦਾ
ਵਿਆਜ ਤੇ ਲੈ ਕੇ, ਬੈਂਕ ਵਿੱਚ ਜਮਾ ਕਰਾ ਦਿੱਤਾ ਸੀ। ਵਿਆਜ ਤੇ ਲਏ ਡਾਲਰਾਂ
ਦੀਆਂ ਪੇ ਮਿੰਟ ਸ਼ੁਰੂ ਹੋ ਗਈਆਂ ਸਨ। ਔਧਰ ਟਾਇਮ ਕਰਕੇ ਵੀ ਸਾਲ ਦੇ ਅੰਤ ਵਿੱਚ ਕੱਖ ਨਹੀਂ ਬਚਦਾ।
ਅਨੇਕਾਂ ਹੀ ਕਨੇਡੀਨ ਬਹੁਤੀ ਇਨਕਮ ਬਣਾ ਕੇ ਐਸਾ ਕਰਦੇ ਹਨ। ਨੌਕਰੀਆਂ ਕਰਨ ਵਾਲੇ, ਹਰ
ਪਾਸੇ ਤੋਂ ਰਗੜੇ ਜਾਂਦੇ ਹਨ। ਇਹ ਆਰ-ਆਰ ਐਸ ਪੀ ਦੇ ਪੈਸੇ ਬੰਤੇ ਨੇ ਘਰ ਲੈਣ ਦੇ ਲਈ ਕਢਾਏ ਸਨ।
ਬੈਂਕ ਵਾਲੇ ਕਰਮਚਾਰੀ ਨੇ ਕਿਹਾ ਸੀ, “ ਇਸ ਦੀਆਂ ਪੇ ਮਿਟਾ ਕਰਕੇ, ਸਾਲ
ਵਿੱਚ ਸਾਰੇ ਪੈਸੇ ਵਾਪਸ ਕਰ ਦਿਉ। ਇਹ ਆਰ-ਆਰ ਐਸ ਪੀ ਦੇ ਡਾਲਰ ਗੌਰਮਿੰਟ ਦੇ ਹਨ। “ ਪਹਿਲੇ ਮਕਾਨ
ਮਾਲਕ ਨੂੰ 65 ਸਾਲਾਂ ਦਾ ਹੋ ਕੇ ਵੀ, ਪੈਨਸ਼ਨ ਨਹੀਂ ਲੱਗੀ ਸੀ। ਉਸ ਦੀ ਬੈਂਕ ਵਿੱਚ 2 ਲੱਖ
ਡਾਲਰ ਦੀ ਆਰ-ਆਰ ਐਸ ਪੀ ਪਈ ਸੀ। ਗੌਰਮਿੰਟ ਦਾ ਕਨੂੰਨ ਹੈ। ਆਰ-ਆਰ ਐਸ ਪੀ ਦੇ ਡਾਲਰ ਤੈਨੂੰ ਕਿਸ਼ਤਾਂ ਵਿੱਵ ਮੋੜਨ
ਵਿੱਚ ਕਈ ਸਾਲ ਲੱਗ ਜਾਣੇ ਹਨ। ਫਿਰ ਪੈਨਸ਼ਨ ਮਿਲੇਗੀ। ਬੈਂਕਾਂ
ਤੇ ਗੌਰਮਿੰਟ ਦਾ ਸਿੱਧਾ ਤਾਲ-ਮੇਲ ਹੈ। ਬੈਂਕਾਂ ਤੇ ਗੌਰਮਿੰਟ ਦਾ ਸਾਝਾਂ ਬਿਜਨਸ ਹੈ। ਬੈਂਕਾਂ ਵਿੱਚਲਾ
ਪੈਸਾ ਗੌਰਮਿੰਟ ਨੂੰ ਪਤਾ ਹੈ।
Comments
Post a Comment